12.5 C
United Kingdom
Sunday, September 6, 2026

More

    ਟਰੇਡ ਯੂਨੀਅਨਾਂ ਤੇ ਮੁਲਾਜਮ ਸੰਗਠਨਾਂ ਦੇ ਸੱਦੇ ‘ਤੇ ਰੋਸ ਪ੍ਰਦਰਸ਼ਨ

    ਅਸ਼ੋਕ ਵਰਮਾ
    ਬਠਿੰਡਾ,3 ਜੁਲਾਈ। ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖੋ-ਵੱਖ ਸੂਬਾ ਸਰਕਾਰਾਂ ਵਲੋਂ ਕਿਰਤ ਕਾਨੂੰਨ ਮਨਸੂਖ ਕਰਨ  ਵਿਰੁੱਧ ਦਿੱਤੇ ਗਏ ਦੇਸ਼ ਵਿਆਪੀ ਵਿਰੋਧ ਦਿਵਸ ਮਨਾਉਣ ਦੇ ਸੱਦੇ ਤਹਿਤ ਅੱਜ ਇੱਥੋਂ ਦੀਆਂ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜੱਥੇਬੰਦੀਆਂ ਨੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਰੋਸ ਮੁਜ਼ਾਹਰਾ ਕੀਤਾ । ਅੱਜ ਦੇ ਰੈਲੀ-ਮੁਜਾਹਰੇ ਵਿੱਚ ਕਿਸਾਨ- ਮਜਦੂਰ ਜੱਥੇਬੰਦੀਆਂ ਅਤੇ ਮਿਹਨਤੀ ਤਬਕਿਆਂ ਦੇ ਹੋਰਨਾਂ ਸੰਗਠਨਾਂ ਦੇ ਕਾਰਕੁੰਨ ਵੀ ਸਮਰਥਨ ਵਜੋਂ ਸ਼ਾਮਲ ਹੋਏ। ਰੋਸ ਵਿਖਾਵੇ ਵਿੱਚ ਸ਼ਾਮਲ ਆਗੂਆਂ ਨੇ ਪ੍ਰਸ਼ਾਸ਼ਨ ਰਾਹੀਂ ਮੰਗ ਪੱਤਰ ਵੀ ਭੇਜੇ । ਇਸ ਮੌਕੇ ਹਾਜ਼ਰ ਲੋਕਾਂ ਨੇ ਹੱਥ ਖੜੇ ਕਰਕੇ ਸਰਬਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਰਾਹੀਂ ਮੰਗ ਕੀਤੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ, ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਦੇ ਲੋਕ ਵਿਰੋਧੀ ਫੈਸਲੇ ਨੂੰ ਰੱਦ ਕਰਦਿਆਂ ਥਰਮਲ ਚਾਲੂ ਰੱਖਣ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਤੋਂ ਮਹਿੰਗੇ ਭਾਅ ਬਿਜਲੀ ਖ੍ਰੀਦ ਦੇ ਸਮਝੌਤੇ ਰੱਦ ਕਰਨ ਦਾ ਆਪਣਾ ਵਾਅਦਾ ਪੂਰਾ ਕਰੇ। ਉਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਵਾਅਦਿਆਂ ਦੇ ਬਾਵਜੂਦ ਥਰਮਲ ਬੰਦ ਕਰਕੇ ਲੋਕਾਂ ਨਾਲ ਧਰੋਹ ਕਮਾਇਆ ਹੈ।
                             ਅੱਜ ਦੇ ਰੋਸ ਐਕਸ਼ਨ ਦੀ ਅਗਵਾਈ ਪ੍ਰੀਤਮ ਸਿੰਘ ਭੁੱਲਰ ( ਏਟਕ), ਪ੍ਰਕਾਸ਼ ਸਿੰਘ ਨੰਦਗੜ( ਸੀਟੀਯੂ ਪੰਜਾਬ), ਪ੍ਰੀਤਮ ਸਿੰਘ ਬਰਾੜ ( ਇੰਟਕ),  ਮਹੀਪਾਲ ( ਜੇਪੀਐਮਓ ), ਬਲਕਾਰ ਸਿੰਘ (ਸੀ ਆਈ ਟੀ ਯੂ), ਤਾਰਾ ਸਿੰਘ ਨੰਦਗੜ ਕੋਟੜਾ ( ਜਮਹੂਰੀ ਕਿਸਾਨ ਸਭਾ ਪੰਜਾਬ), ਸੁਖਪਾਲ ਸਿੰਘ ਖਿਆਲੀ ਵਾਲਾ ( ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ) , ਹਰਬੰਸ ਸਿੰਘ ( ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ) , ਗੁਲਾਬ ਸਿੰਘ ਗੁਰੂਸਰ ( ਪੈਨਸ਼ਨਰਜ਼ ਐਸੋਸਿਏਸ਼ਨ) ਮਿੱਠੂ ਸਿੰਘ ਘੁੱਦਾ ( ਦਿਹਾਤੀ ਮਜ਼ਦੂਰ ਸਭਾ), ਮਨਜੀਤ ਸਿੰਘ ( ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ), ਅਮਿ੍ਰਤ ਪਾਲ ਸਿੰਘ ( ਜੰਗਲਾਤ ਵਰਕਰਜ਼ ਯੂਨੀਅਨ), ਗੰਡਾ ਸਿੰਘ ( ਪੀ ਆਰ ਟੀ ਸੀ) ਪੂਰਨ ਸਿੰਘ ਗੁੰਮਟੀ ( ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ), ਦਰਸ਼ਨ ਸਿੰਘ ਮੌੜ ( ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ), ਗੁਰਸੇਵਕ ਸਿੰਘ ( ਥਰਮਲ ਇੰਪਲਾਈਜ਼ ਫੈਡਰੇਸ਼ਨ) ਆਦਿ ਆਗੂਆਂ ਨੇ  ਕੋਲਾ ਖਾਣ ਮਜਦੂਰਾਂ ਦੀ ਤਿੰਨ ਦਿਨਾਂ ਦੇਸ਼ ਪੱਧਰੀ ਹੜਤਾਲ ਦਾ ਸਮਰਥਨ ਕਰਦਿਆਂ ਯੂਨੀਅਨ ਆਗੂਆਂ ਖਿਲਾਫ ਦਰਜ ਕੇਸ ਅਤੇ ਜਨਤਕ ਅਦਾਰਿਆਂ ਦੇ ਨਿੱਜੀਕਰਨ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਦੇਣ ਦੀ ਨੀਤੀ ਰੱਦ ਕਰਨ ਦੀ ਵੀ ਮੰਗ ਕੀਤੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!