ਸੁਲਤਾਨਪੁਰ ਲੋਧੀ 3 ਜੁਲਾਈ/ ਸੰਤੋਖ ਸਿੰਘ ਪੰਨੂ
ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ ਵਿੱਚ ਬੀਤੀ ਰਾਤ 3:00 ਵਜੇ ਦੇ ਕਰੀਬ ਜੈਸਮੀਨ ਕੌਰ ਨਾ ਦੀ ਚਾਰ ਸਾਲ ਦੀ ਲੜਕੀ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਡੀ ਅੈੱ ਪੀ ਸਰਵਨ ਸਿੰਘ ਬੱਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦਾਵਾ ਕੀਤਾ ਗਿਆ ਹੈ ਕਿ 4ਸਾਲ ਬੱਚੀ ਅਗਵਾਹ ਕਰਨ ਦੇ ਮਾਮਲੇ ਚ ਪੁਲਿਸ ਨੇ ਇਹ ਮਾਮਲਾ ਚਾਰ ਘੰਟੇ ਚ ਸੁਲਝਾਇਆ ਅਤੇ ਇੱਕ ਦੋਸ਼ੀ ਨੂੰ ਵੀ ਗਿ੍ਫ਼ਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਡੀਐੱਸਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਧਿਆਨ ਸਿੰਘ ਵਾਸੀ ਮਾਛੀਜੋਆ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਜੈਸਮੀਨ ਕੌਰ ਆਪਣੇ ਪਰਿਵਾਰ ਸਮੇਤ ਘਰੇ ਮੰਜੇ ਤੇ ਸੁੱਤੀ ਪਈ ਸੀ । ਤਾਂ 3:00ਵਜੇ ਕਰੀਬ ਕੋਈ ਵਿਅਕਤੀ ਕੰਧ ਟੱਪ ਕੇ ਆ ਕੇ ਉਸ ਨੂੰ ਅਗਵਾਹ ਕਰ ਕੇ ਲੈ ਗਿਆ ।ਜਦੋਂ ਅਸੀਂ ਰੌਲਾ ਪਾਇਆ ਤਾਂ ਉਹ ਸਾਡੀ ਲੜਕੀ ਨੂੰ ਅਗਵਾਹ ਕਰ ਕੇ ਲੈ ਚੁੱਕਾ ਸੀ।ਪੁਲਿਸ ਵਲੋਂ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ।ਥਾਣਾ ਸੁਲਤਾਨਪੁਰ ਲੋਧੀ ,ਥਾਣਾ ਕਬੀਰਪੁਰ ਦੀ ਪੁਲਿਸ ,ਥਾਣਾ ਤਲਵੰਡੀ ਚੌਧਰੀਆ ਪੁਲਿਸ ਅਤੇ ਥਾਣਾ ਫੱਤੂਢੀਂਗਾ ਦੀ ਪੁਲਿਸ ਅਲੱਗ ਅਲੱਗ ਟੀਮਾਂ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਸੀ ।ਜਿਸ ਦੌਰਾਨ ਵੇਈ ਦੇ ਕਿਨਾਰੇ ਤੋਂ ਇੱਕ ਵਿਅਕਤੀ ਇੱਕ ਛੋਟੀ ਬੱਚੀ ਨਾਲ ਲਿਆ ਕੇ ਆਉਦਾ ਦਿਖਾਈ ਦਿੱਤਾ । ਪੁਲਿਸ ਨੇ ਉਕਤ ਦੋਸ਼ੀ ਸੁਰੇਸ਼ ਕੁਮਾਰ ਵਾਸੀ ਝਾਰਖੰਡ ਨੂੰ ਰੋਕਿਆ ਤਾਂ ਉਸ ਨਾਲ ਆਹ ਰਹੀ ਬੱਚੀ ਦੀ ਪਛਾਣ ਜੈਸਮੀਨ ਕੌਰ ਪੁੱਤਰੀ ਧਿਆਨ ਸਿੰਘ ਹੋਈ ਹੈ। ਪੁਲਿਸ ਨੇ ਲੜਕੀ ਦੇ ਅਗਵਾ ਕਰਨ ਦੇ ਮਾਮਲੇ ਚ ਸੁਰੇਸ਼ ਕੁਮਾਰ ਵਾਸੀ ਝਾਰਖੰਡ ਨੂੰ ਗਿ੍ਫ਼ਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ। ਜਿਸ ਕੋਲੋਂ ਪੁਲਿਸ ਵੱਲੋਂ ਤਲਾਸ਼ੀ ਲੈਣ ਤੇ 3 ਚੋਰੀ ਦੇ ਮੋਬਾਈਲ ਅਤੇ ਇੱਕ ਚੋਰੀ ਦੀ ਟੈਬਲਟ ਬਰਾਮਦ ਕੀਤੀ ਗਈ ਹੈ ।ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਵਿਅਕਤੀ ਨੇ ਬਾਅਦ ਵਿੱਚ ਲੜਕੀ ਦੇ ਮਾਤਾ ਪਿਤਾ ਤੋਂ ਫਿਰੌਤੀ ਦੀ ਮੰਗ ਕਰਨੀ ਸੀ ਅਤੇ ਇਹ ਪਿੰਡ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬਾਅਦ ਵਿੱਚ ਜਾਂਦੇ ਸਮੇਂ ਇਸ ਨੇ ਬੱਚੀ ਨੂੰ ਅਗਵਾਹ ਕਰ ਲਿਆ ਸੀ ।