9.8 C
United Kingdom
Monday, June 8, 2026

More

    ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਸਬੰਧੀ ਮੁਕਾਬਲਿਆਂ ਲਈ ਤਿਆਰੀਆਂ ਸ਼ੁਰੂ

    ਅਸ਼ੋਕ ਵਰਮਾ
     ਮਾਨਸਾ 2 ਜੁਲਾਈ :ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਆਨਲਾਈਨ ਵਿਦਿਅਕ ਮੁਕਾਬਲਿਆਂ ਸਬੰਧੀ ਰਾਜ ਭਰ ਚ ਘਰ ਬੈਠੇ ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 6 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਵਿਦਿਅਕ ਮੁਕਾਬਲਿਆਂ ਲਈ ਜ਼ਿਲ੍ਹਾ ਪੱਧਰ ਤੇ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਚ ਬਣੀਆਂ ਕਮੇਟੀਆਂ ਨੇ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ।
      ਇਹ ਮੁਕਾਬਲੇ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ,ਸਿੱਖਿਆਵਾਂ, ਬਾਣੀ, ਉਸਤਤਿ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ,ਜਿਸ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਭਾਗ ਲੈ ਸਕਣਗੇ।
         ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲ੍ਹੋਂ ਇਨ੍ਹਾਂ ਮੁਕਾਬਲਿਆਂ ਤਹਿਤ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਦੇ ਤਿੰਨ ਵਰਗ ਬਣਾਏ ਗਏ ਹਨ ਅਤੇ ਇੱਕ ਵਿਦਿਆਰਥੀ ਵੱਧ ਤੋ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੇਗਾ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੀ ਤਿੰਨ ਵੱਖਰੇ ਵਰਗ ਬਣਾਏ ਗਏ ਹਨ। ਵਿਭਾਗ ਵੱਲ੍ਹੋਂ ਜਾਰੀ ਕਲੰਡਰ ਤਹਿਤ ਸ਼ਬਦ ਗਾਇਨ ਸਕੂਲ ਮੁੱਖੀਆਂ ਵੱਲ੍ਹੋਂ ਬਲਾਕ/ਤਹਿਸੀਲ ਪੱਧਰ ਤੇ ਵੀਡੀਓਜ਼ ਅਪਲੋਡ ਕਰਨ ਦੀ ਮਿਤੀ 6 ਤੋਂ 12 ਜੁਲਾਈ,ਗੀਤ ਮੁਕਾਬਲੇ ਲਈ 20 ਤੋ 26 ਜੁਲਾਈ,ਕਵਿਤਾ ਉਚਾਰਨ ਲਈ 3 ਤੋ 9 ਅਗਸਤ, ਭਾਸ਼ਣ ਮੁਕਾਬਲੇ ਲਈ 17 ਤੋ 23 ਅਗਸਤ,ਸੰਗੀਤਕ ਸਾਜੋ-ਸਮਾਨ ਵਜਾਉਣ ਲਈ 31 ਅਗਸਤ ਤੋ 06 ਸਤੰਬਰ, ਪੋਸਟਰ ਮੇਕਿੰਗ ਮੁਕਾਬਲੇ ਲਈ 14 ਤੋ 20 ਸਤੰਬਰ, ਪੇਟਿੰਗ ਮੁਕਾਬਲੇ ਲਈ 28 ਸਤੰਬਰ ਤੋ 04 ਅਕਤੂਬਰ,ਸਲੋਗਨ ਲਿਖਣ ਮੁਕਾਬਲੇ 12 ਤੋਂ 18 ਅਕਤੂਬਰ, ਸੁੰਦਰ ਲਿਖਾਈ ਮੁਕਾਬਲੇ ਲਈ 26 ਅਕਤੂਬਰ ਤੋ 1 ਨਵੰਬਰ, ਪੀ.ਪੀ.ਟੀ ਮੇਕਿੰਗ ਮੁਕਾਬਲੇ ਲਈ 9 ਤੋ 15 ਨਵੰਬਰ,ਦਸਤਾਰਬੰਦੀ ਮੁਕਾਬਲੇ ਲਈ  23  ਤੋ 29 ਨਵੰਬਰ ਤੱਕ ਬਲਾਕ/ਤਹਿਸੀਲ ਪੱਧਰ ਤੇ ਵੀਡੀਓਜ਼ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਪੇਂਟਿੰਗ, ਸੁੰਦਰ ਲਿਖਾਈ, ਸਲੋਗਣ ਲਿਖਣ,ਪੋਸਟਰ ਬਣਾਉਣ ਤੇ ਦਸਤਾਰਬੰਦੀ ਦੇ ਸਿਰਫ ਜੇਤੂਆਂ ਦੀ ਲਾਈਵ ਵੀਡੀਓ ਵੀ ਦੇਖੀ ਜਾਵੇਗੀ। ਸਕੂਲ ਪੱਧਰ ਤੇ ਹਰੇਕ ਵਰਗ ਅਤੇ ਹਰੇਕ ਆਈਟਮ ਦੇ ਜੇਤੂ ਰਹਿਣ ਵਾਲੇ ਸਿਰਫ ਇਕ ਵਿਦਿਆਰਥੀ ਦੀ ਵੀਡੀਓ ਦਾ ਲਿੰਕ ਸਕੂਲ ਮੁੱਖੀ ਵੱਲ੍ਹੋਂ ਪੂਰੇ ਵੇਰਵੇ ਸਹਿਤ ਬਲਾਕ ਪੱਧਰ ਦੇ ਲਿੰਕ ਤੇ ਭੇਜਿਆ ਜਾਵੇਗਾ। ਇਸ ਤੋਂ ਬਾਅਦ ਬਲਾਕ ਪੱਧਰ ਤੇ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਪ੍ਰਤੀਯੋਗੀਆਂ
    ਦੀ ਵੀਡੀਓਜ਼ ਦੇ ਲਿੰਕ ਵੇਰਵੇ ਸਹਿਤ ਜ਼ਿਲ੍ਹਾ ਪੱਧਰ ਦੇ ਲਿੰਕ ਤੇ ਭੇਜੇ ਜਾਣਗੇ ਅਤੇ ਜ਼ਿਲ੍ਹਾ ਪੱਧਰ ਤੇ ਪਹਿਲੇ ਪੰਜ ਪਹਿਲਾ, ਦੂਜਾ, ਤੀਜਾ ਅਤੇ ਦੋ ਵਿਸ਼ੇਸ਼ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿੱਚੋ ਸਿਰਫ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਵੇਰਵੇ ਸਹਿਤ ਰਾਜ ਪੱਧਰ ਦੇ ਲਿੰਕ ਤੇ ਭੇਜੇ ਜਾਣਗੇ। ਇਸ ਤੋਂ ਬਾਅਦ ਰਾਜ ਪੱਧਰ ਤੇ ਹਰੇਕ ਆਇਟਮ ਦੇ ਨਤੀਜੇ ਲਈ ਦਿੱਤੀਆਂ ਗਈਆਂ ਮਿਤੀਆਂ ਦੇ ਪਹਿਲੇ ਤਿੰਨ ਦਿਨ ਜ਼ਿਲ੍ਹਾ ਪੱਧਰ ਤੇ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦੀਆਂ ਵੀਡੀਓਜ਼ ” ਐਕਟੀਵੀਟੀਜ਼ ਸਕੂਲ ਐਜ਼ੂਕੇਸ਼ਨ ਪੰਜਾਬ ” ਫੇਸਬੁੱਕ ਪੇਜ਼ ਤੇ ਅਪਲੋਡ ਕੀਤੀਆਂ ਜਾਣਗੀਆਂ ਅਤੇ ਰਾਜ ਪੱਧਰ ਤੇ ਹਰ ਵਰਗ ਅਤੇ ਹਰ ਆਇਟਮ ਵਿਚੋਂ ਪਹਿਲੇ ਦੋ ਸਥਾਨਾਂ ਦੀ ਚੋਣ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!