ਮਾਲੇਰਕੋਟਲਾ, 01 ਜੁਲਾਈ (ਜਮੀਲ ਜੌੜਾ)
ਪਿਛਲੇ ਲੰਬੇ ਅਰਸੇ ਤੋਂ ਕਿਸਾਨਾਂ ਲਈ ਸਿਰਦਰਦ ਬਣੀ ਲਸਾੜਾ ਡਰੇਨ ਦੀ ਸਫਾਈ ਦਾ ਕੰਮ ਆਖਿਰ ਅੱਜ ਸ਼ੁਰੂ ਹੋ ਗਿਆ । ਨੌਧਰਾਣੀ ਰੋਡ ਤੇ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੀ.ਏ. ਮੁਹੰਮਦ ਤਾਰਿਕ ਅਤੇ ਦਰਬਾਰਾ ਸਿੰਘ ਨੇ ਲਸਾੜਾ ਡਰੇਨ ਦੀ ਸਫਾਈ ਦਾ ਕੰਮ ਦੀ ਸ਼ੁਰੂਆਤ ਕਰਵਾਈ ਗਈ । ਲਸਾੜਾ ਡਰੇਨ ਦੀ ਸਫਾਈ ਦੇ ਇਸ ਕਾਰਜ ਉੱਤੇ 52 ਲੱਖ ਰੁਪਏ ਦੀ ਲਾਗਤ ਆਵੇਗੀ । ਇਸ ਮੌਕੇ ਡਰੇਨੇਜ਼ ਵਿਭਾਗ ਦੇ ਐਸ.ਡੀ.ਓ. ਬੂਟਾ ਸਿੰਘ ਅਤੇ ਇਲਾਕੇ ਦੇ ਕਿਸਾਨ ਮੌਜੂਦ ਸਨ ।