13.7 C
United Kingdom
Monday, June 22, 2026

More

    ਜੀ ਓ ਜੀ ਨੇ ਕਰੋਨਾ ਮਹਾਮਾਰੀ ਤੋਂ ਕੀਤਾ ਜਾਗਰੂਕ

    ਮੋਗਾ (ਮਿੰਟੂ ਖੁਰਮੀ)

    ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ ਮਿਸਨ ਫਤਿਹ ਤਹਿਤ ਜ਼ਿਲ੍ਹਾ ਮੋਗਾ ਦੇ ਜੀ ਓ ਜੀ ਮੁੱਖੀ ਕਰਨਲ ਬਲਕਾਰ ਸਿੰਘ ਦੇ ਨਿਰਦੇਸ਼ ਅਨੁਸਾਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਜੀ ਓ ਜੀ ਨੇ ਘਰ ਘਰ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਵਿੱਚ ਜੀ ਓ ਜੀ ਸੁਪਰਵਾਈਜ਼ਰ ਗੁਰਮੇਲ ਸਿੰਘ ਹਿੰਮਤਪੁਰਾ ਤੇ ਸੁਪਰਵਾਈਜ਼ਰ ਹਰਭਜਨ ਸਿੰਘ ਕੁੱਸਾ ਦੀ ਅਗਵਾਈ ਚ ਪੂਰੀ ਜੀ ਓ ਜੀ ਟੀਮ ਨੇ ਮਿਲ ਲੋਕਾਂ ਨੂੰ ਕੋਵਾ ਐਪ ਵੀ ਡਾਊਨਲੋਡ ਵੀ ਕਰਵਾਈ ਗਈ। ਇਸ ਸਮੇਂ ਜੀ ਓ ਜੀ ਟੀਮ ਨੇ ਹਾਜ਼ਰ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਸਬੰਧੀ ਜਾਣਕਾਰੀ ਦਿੱਤੀ।ਜੀ ਓ ਜੀ ਟੀਮ ਮੁੱਖੀ ਵੱਲੋਂ ਲੋਕਾਂ ਨੂੰ ਇਕੱਠ ਵਿੱਚ ਜਾਣ ਤੋਂ ਗੁਰੇਜ਼ ਕਰਨ ਦਾ ਹੋਕਾ ਦਿੰਦਿਆਂ ਸਰੀਰਿਕ ਸਫਾਈ ਤੇ ਧਿਆਨ ਦੇਣ ਦੀ ਅਪੀਲ ਕਰਦਿਆਂ ਸਾਬਣ ਨਾਲ ਹੱਥ ਸਾਫ਼ ਰੱਖਣ ਅਤੇ ਮੂੰਹ ਢਕ ਕੇ ਰੱਖਣ ਦੀ ਸਲਾਹ ਵੀ ਦਿੱਤੀ। ਲੋਕਾਂ ਵੱਲੋਂ ਜੀ ਓ ਜੀ ਟੀਮ ਦਾ ਧੰਨਵਾਦ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!