24.8 C
United Kingdom
Wednesday, June 24, 2026

More

    ਜ਼ਿਲੇ ਵਿੱਚ ਨਿਰਧਾਰਤ ਥਾਵਾਂ ਤੇ ਹੀ ਹੋਵੇਗਾ ਧਰਨਾ ਜਾਂ ਰੋਸ਼ ਪ੍ਰਦਰਸ਼ਨ – ਡਿਪਟੀ ਕਮਿਸ਼ਨਰ

    ਮੰਗ ਪੱਤਰ ਅਤੇ ਯਾਦ ਪੱਤਰ ਆਨ-ਲਾਇਨ ਦੇਣ ਦੀ ਹਦਾਇਤ

    ਸ਼ੋਸ਼ਲ ਮੀਡੀਆ ‘ਤੇ ਕੋਵਿਡ 19 ਦੇ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਕੋਵਿਡ-19 ਦੇ ਚੱਲਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਪੰਜਾਬ ਮਹਾਂਮਾਰੀ ਬਿਮਾਰੀ ਐਕਟ 2020 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕਿਹਾ ਹੈ ਕਿ ਜ਼ਿਲੇ ਵਿਚ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਧਰਨਾ /ਰੋਸ਼ ਪ੍ਰਦਰਸ਼ਨ ਦੀ ਪੂਰਨ ਮਨਾਹੀ ਹੋਵੇਗੀ। ਜੇਕਰੀ ਕਿਸੀ ਸਸੰਥਾ, ਜੱਥੇਬੰਦੀ ਅਤੇ ਰਾਜਸੀ ਪਾਰਟੀ ਵਲੋਂ ਕਿਸੇ ਕਿਸਮ ਦਾ ਧਰਨਾ ਜਾਂ ਰੋਸ਼ ਪ੍ਰਦਰਸ਼ਨ ਕਰਨਾ ਹੋਵੇ ਤਾਂ ਜ਼ਿਲੇ ਵਿੱਚ ਨਿਰਧਾਰਤ ਕੀਤੀਆਂ ਥਾਵਾਂ ਰਣਜੀਤ ਐਵੀਨਿਊ, ਨਿਊ ਅੰਮ੍ਰਿਤਸਰ (ਸ਼ਹਿਰੀ ਖੇਤਰ) ਅਤੇ ਦਿਹਾਤੀ ਖੇਤਰ ਦੇ ਦਾਣਾ ਮੰਡੀ ਅਜਨਾਲਾ, ਦਾਣਾ ਮੰਡੀ ਮਜੀਠਾ ਅਤੇ ਦਾਣਾ ਮੰਡੀ ਸਠਿਆਲਾ ਵਿਚ ਸਮਾਜਿਕ ਦੂਰੀ ਅਤੇ ਲਾਕਡਾਉਨ ਦੇ ਨਿਯਮਾਂ ਦੀ ਪਾਲਣਾ ਕਰਨਾ, ਨਿਸਚਿਤ ਸਮੇਂ ਅਤੇ ਨਿਸ਼ਚਿਤ ਗਿਣਤੀ ਵਿਚ ਰੋਸ਼ ਪ੍ਰਦਰਸ਼ਨ ਜਾਂ ਧਰਨਾ ਦਿੱਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਕੁਝ ਸ਼ਿਕਾਇਤ ਜਾਂ ਦਰਖਾਸਤ ਜਾਂ ਸੇਵਾ ਪ੍ਰਾਪਤ ਕਰਨੀ ਹੋਵੇ ਤਾਂ ਸਰਕਾਰੀ ਦਫ਼ਤਰ ਵਿੱਚ ਇਕ ਹੀ ਵਿਅਕਤੀ ਨੂੰ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਅਤੇ ਵਿਸ਼ੇਸ਼ ਹਾਲਾਤਾਂ ਵਿਚ ਅੰਗਹੀਣ ਬਜੁਰਗ, ਗਰਭਵਤੀ ਔਰਤ ਜਾਂ ਆਸ਼ਰਿਤ ਵਿਅਕਤੀ ਨਾਲ ਇਕ ਵਿਅਕਤੀ ਸਾਥੀ ਵਜੋਂ ਦਫ਼ਤਰ ਵਿਚ ਪ੍ਰਵੇਸ਼ ਕਰ ਸਕਦਾ ਹੈ।
    ਢਿਲੋਂ ਨੇ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਕਿਸੇ ਕਿਸਮ ਦੀ ਜ਼ਰੂਰੀ ਸਰਵਿਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ 0183-2500398, 2500598, 2500698 ਅਤੇ ਈਮੇਲ ਆਈ ਡੀ dcofficehelpdeskasr@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਨੰਬਰ 24 ਘੰਟੇ ਚਾਲੂ ਰਹਿਣਗੇ। ਉਨਾਂ ਦੱਸਿਆ ਕਿ ਇਹ ਵੀ ਆਮ ਦੇਖਣ ਵਿਚ ਆਇਆ ਹੈ ਕਿ ਸ਼ੋਸ਼ਲ ਮੀਡੀਆ (ਫੇਸਬੁੱਕ, ਵੱਟਸਐਪ, ਯੂ-ਟਿਊਬ ਆਦਿ) ‘ਤੇ ਕੁਝ ਲੋਕਾਂ ਵਲੋਂ ਬਿਨਾਂ ਤਸਦੀਕ ਕੀਤੇ ਗੈਰ ਜਿੰਮੇਵਾਰ, ਭੜਕਾਊ, ਅਫਵਾਹਾਂ ਤੇ ਅਧਾਰਿਤ ਕੋਵਿਡ 19 ਨਾਲ ਸਬੰਧਤ ਪੋਸਟਾਂ ਪਾ ਦਿੰਦੇ ਹਨ ਜਿਸ ਨਾਲ ਆਮ ਜਨਤਾ ਵਿਚ ਡਰ ਪੈਦਾ ਹੁੰਦਾ ਹੈ ਉਨਾਂ ਕਿਹਾ ਇਸ ਸਬੰਧ ਵਿੱਚ ਸਬੰਧਤ ਵਿਅਕਤੀ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
    ਢਿਲੋਂ ਨੇ ਸਮੂਹ ਸਾਰੀਆਂ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਯੂਨੀਅਨਾਂ ਦੇ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ, ਮਸਲਿਆਂ ਅਤੇ ਮੁੱਦਿਆਂ ਬਾਰੇ ਕਿਸੇ ਵੀ ਤਰਾਂ ਦੇ ਮੰਗ ਪੱਤਰ ਜਾਂ ਯਾਦ ਪੱਤਰ ਖ਼ੁਦ ਡਿਪਟੀ ਕਮਿਸ਼ਨਰ ਦਫਤਰ ਆ ਕੇ ਦੇਣ ਦੀ ਥਾਂ ਆਨ-ਲਾਇਨ ਹੀ ਦੇਣ। ਉਨਾਂ ਕਿਹਾ ਕਿ ਕੋਵਿਡ-19 ਜੋ ਕਿ ਆਪਸੀ ਦੂਰੀ ਨਾ ਰੱਖਣ ਅਤੇ ਮਾਸਕ ਨਾ ਪਾਉਣ ਕਾਰਨ ਬਹੁਤ ਤੇਜ਼ੀ ਨਾਲ ਫੈਲਦਾ ਹੈ, ਅਜਿਹੇ ਮੌਕਿਆਂ ਉਤੇ ਹੋਈ ਲਾਪਰਵਾਹੀ ਕਾਰਨ ਅਸਾਨੀ ਨਾਲ ਫੈਲ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਅਤੇ ਆਪਣੇ ਸ਼ਹਿਰ ਦਾ ਕੋਵਿਡ-19 ਤੋਂ ਬਚਾਅ ਕਰਦੇ ਹੋਏ ਕਿਸੇ ਵੀ ਤਰਾਂ ਦੇ ਇਕੱਠ ਤੋਂ ਬਚਿਆ ਜਾਵੇ।
    ਡਿਪਟੀ ਕਮਿਸ਼ਨਰ ਢਿਲੋਂ ਨੇ ਕਿਹਾ ਕਿ ਕੋਵਿਡ-19 ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਕਰੋੜਾ ਰੁਪਏ ‘ਮਿਸ਼ਨ ਫਤਿਹ’ ਅਧੀਨ ਜਨ-ਜਾਗਰੂਕਤਾ ਉਤੇ ਖਰਚ ਕਰ ਰਹੀ ਹੈ, ਜਦਕਿ ਸਾਡੀ ਨਿੱਕੀ ਜਿਹੀ ਲਾਪਰਵਾਹੀ ਸਾਰੀ ਮੁਹਿੰਮ ਨੂੰ ਖੋਰਾ ਲਗਾ ਸਕਦੀ ਹੈ। ਉਨਾਂ ਕਿਸੇ ਵੀ ਮੁੱਦੇ ਉਤੇ ਮੰਗ ਪੱਤਰ ਜਾਂ ਯਾਦ ਪੱਤਰ ਦੇਣ ਵਾਲੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਦੇ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੱਤਰ dc.asr@punjab.gov.in ਉਤੇ ਭੇਜਣ, ਜਿਸ ਉਤੇ ਤਰੁੰਤ ਕਾਰਵਾਈ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!