ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਪਿਛਲੇ ਦਿਨੀਂ ਗਲਾਸਗੋ ਵਿਚ ਛੇ ਲੋਕਾਂ ਨੂੰ ਚਾਕੂ ਮਾਰਨ ਤੋਂ ਬਾਅਦ ਪੁਲਿਸ ਦੁਆਰਾ ਗੋਲੀ ਮਾਰ ਕੇ ਮਾਰਨ ਵਾਲੇ ਦੀ ਤਸਵੀਰ ਜਾਰੀ ਕੀਤੀ ਗਈ ਹੈ। ਪੁਲਿਸ ਨੇ ਪਹਿਲਾਂ ਸ਼ੱਕੀ ਵਿਅਕਤੀ ਦਾ ਨਾਮ ਸੁਡਾਨ ਦਾ ਰਹਿਣ ਵਾਲਾ 28 ਸਾਲਾ ਬਦਰੇਦੀਨ ਅਬਦੁੱਲਾ ਆਦਮ ਦੱਸਿਆ ਸੀ। ਇਕ ਬਿਆਨ ‘ਚ ਸਕਾਟਲੈਂਡ ਪੁਲਿਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਇਸ ਸਾਲ ਦੇ ਸ਼ੁਰੂ ‘ਚ ਗ੍ਰਹਿ ਦਫਤਰ ਨੂੰ ਦਿੱਤੀ ਜਾਣਕਾਰੀ’ ਤੇ ਅਧਾਰਤ ਸੀ। ਜਿਕਰਯੋਗ ਹੈ ਕਿ ਇਸ ਹਮਲੇ ਵਿਚ ਇੱਕ ਕਾਂਸਟੇਬਲ ਡੇਵਿਡ ਵੌਇਟ ਸ਼ੁੱਕਰਵਾਰ ਨੂੰ ਵੈਸਟ ਜਾਰਜ ਸਟ੍ਰੀਟ ਦੇ ਪਾਰਕ ਇਨ ਹੋਟਲ ਵਿੱਚ ਹੋਏ ਹਮਲੇ ਵਿੱਚ ਜ਼ਖਮੀ ਹੋਏ ਛੇ ਲੋਕਾਂ ਵਿੱਚੋਂ ਇੱਕ ਸੀ। ਪੁਲਿਸ ਸਕਾਟਲੈਂਡ ਨੇ ਕਿਹਾ ਕਿ ਜ਼ਖਮੀ ਹੋਏ ਹੋਰ ਤਿੰਨ ਵਿਅਕਤੀ ਪਨਾਹ ਲੈਣ ਵਾਲੇ ਹਨ, ਜਦਕਿ ਦੋ ਹੋਟਲ ਸਟਾਫ ਦੇ ਮੈਂਬਰ ਹਨ। ਸਾਰੇ ਅਜੇ ਹਸਪਤਾਲ ਵਿੱਚ ਹੀ ਜ਼ੇਰੇ ਇਲਾਜ ਹਨ।ਦੋਸ਼ੀ ਦੇ ਇੱਕ ਦੋਸਤ ਅਲਮਾਦੀ ਦੇ ਅਨੁਸਾਰ ਐਡਮ ਦਸੰਬਰ ਵਿੱਚ ਯੂਕੇ ਆਇਆ ਸੀ।