ਅਸ਼ੋਕ ਵਰਮਾ
ਬਠਿੰਡਾ , 28 ਜੂਨ। ਮਿਸ਼ਨ ਫਤਿਹ ਤਹਿਤ ਗ੍ਰਾਮ ਪੰਚਾਇਤ ਮਾਣਕ ਖਾਨਾ ਦੀ ਮਹਿਲਾ ਸਰਪੰਚ ਸੈਸਨਦੀਪ ਕੌਰ ਸਿੱਧੂ ਨੇ ਕਰੋਨਾਂ ਮਹਾਂਮਾਰੀ ਤੋ ਬਚਾਅ ਲਈ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ । ਇਸ ਮੋਕੇ ਉਨਾਂ ਪ੍ਰੀਵਾਰਾਂ ਨੂੰ ਸਾਵਧਾਨੀਆਂ ਵਰਤਨ ਲਈ ਮਾਸਕ ਪਹਿਨਣਾ , ਸਮਾਜਿਕ ਦੂਰੀ ਬਨਾਉਣਾਂ , ਹੱਥ ਧੋਣੇ , ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਵਿਅਕਤੀ ਬਾਹਰ ਨਾ ਘੰੁਮਣ , ਇਕੱਠ ਨਾ ਕਰਨਾ ਅਤੇ ਬਾਹਰੋਂ ਆਏ ਵਿਅਕਤੀਆਂ ਦੀ ਜਾਣਕਾਰੀ ਦੇਣ ਬਾਾਰੇ ਲੋਕਾਂ ਨੂੰ ਕਿਹਾ ਗਿਆ ।
ਸੈਸਨਦੀਪ ਕੌਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਹੁਣ ਸਾਨੂੰ ਜੀਵਨ ਸ਼ੈਲੀ ਵਿੱਚ ਬਦਲਾਅ ਕਰਨੇ ਪੈਣੇ ਹਨ ਕਿਉਕਿ ਸਰਕਾਰਾਂ ਜਿਆਦਾ ਸਮਾਂ ਲਾਕਡਾਊਨ ਨਹੀ ਲਾ ਸਕਦੀਆਂ ਹਨ। ਉਨਾਂ ਕਿਹਾ ਕਿ ਮਿਸ਼ਨ ਫਤਿਰ ਤਹਿਤ ਸਾਰਾ ਕੁੱਝ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਜਿਸ ਨੂੰ ਸਾਨੂੰ ਅਣਗੋਲਿਆਂ ਨਹੀ ਕਰਨਾ ਚਾਹੀਦਾ ਹੈ । ਸਰਪੰਚ ਨੇ ਸਪੀਕਰ ਰਾਹੀ ਖੁਦ ਅਨਾਂਊਸਮੈਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਰੋਜਾਨਾਂ ਅਨਾਊਸਮੈਟ ਕਰਨ ਲਈ ਆਪਣੀ ਜਿੰਮੇਵਾਰੀ ਸੰਭਾਲ ਲਈ ।
ਜਾਗਰੂਕਤਾਂ ਫੈਲਾਉਣ ਦੇ ਮਕਸਦ ਨਾਲ ਮੋਬਾਇਲ ਫੋਨ ਤੇ ਵੱਧ ਤੋ ਵੱਧ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਵਾਈ ਗਈ । ਇਸ ਤੋ ਇਲਾਵਾ ਗ੍ਰਾਮ ਪੰਚਾਇਤ ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੇ ਕੋਵਿਡ 19 ਦੀ ਮਿਸਨ ਫਤਿਹ ਅਧੀਨ ਘਰ ਘਰ ਜਾ ਕੇ ਜਾਗਰੂਕ ਕੀਤਾ । ਇਸ ਮੋਕੇ ਪੰਚ ਛੋਟਾ ਸਿੰਘ ,ਹਰਬੰਸ ਸਿੰਘ ਰਣਜੀਤ ਕੌਰ , ਚਰਨਜੀਤ ਕੌਰ , ਟਰਾਂਸਪੋਟਰ ਜਗਸੀਰ ਸਿੰਘ ਸਿੱਧੂ , ਆਂਗਣਵਾੜੀ ਵਰਕਰ ਵੀਰਪਾਲ ਕੌਰ ਅਤੇ ਗ੍ਰਾਮ ਸੇਵਕ ਪਰਮਜੀਤ ਭੁੱਲਰ ਹਾਜਰ ਸਨ ।