ਅਸ਼ੋਕ ਵਰਮਾ
ਬਠਿੰਡਾ, 28 ਜੂਨ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅੱਗੇ ਲਾਇਆ ਪੱਕਾ ਮੋਰਚਾ ਜਿੱਥੇ ਮੱਖ ਦਫ਼ਤਰ ਅੱਗੇ ਲਗਾਤਾਰ ਜਾਰੀ ਹੈ ਉਥੇ ਮਿ੍ਰਤਕ ਮੁਲਾਜਮਾਂ ਦੇ ਵਾਰਸਾਂ ਤੇ ਪੀਡਬਲਯੂਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ ਯੁਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਹੈ ਕਿ ਇੱਕ ਜੁਲਾਈ ਨੂੰ ਅਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕੀਤਾ ਜਾਏਗਾ। ਜਥੇਬੰਦੀ ਦੇ ਸੁਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ ਤੇ ਚੇਅਰਮੈਨ ਮਨਜੀਤ ਸਿੰਘ ਸੈਣੀ ਨੇ ਕਰੋਨਾ ਦੇ ਬਚਾਅ ਲਈ ਆਏ ਕਰੋੜਾਂ ਦੇ ਫ਼ੰਡਾਂ ਦਾ ਮੁੱਦਾ ਉਠਾਉਂਦਿਆਂ ਕਥਿਤ ਗੋਲਮਾਲ ਕਰਨ ਵੱਲ ਇਸ਼ਾਰਾ ਕੀਤਾ। ਉਨਾਂ ਕਿਹਾ ਕਿ ਸੈਨੀਟੇਜਰ ਮਾਸਕ, ਸਾਬਣ ਤੇ ਗਲੱਵਜ ਜੋ ਕਿ ਦਵਾਈਆ ਤੇ ਕੱਪੜੇ ਨਾਲ ਸਬੰਧਤ ਫ਼ਰਮਾਂ ਤੋ ਲੈਣੇ ਸਨ ਪਰ ਇਹ ਸਾਰਾ ਕੰਮ ਵਾਟਰ ਸਪਲਾਈ ਦੇ ਟੈਕਨੀਕਲ ਠੇਕੇਦਾਰ ਨੂੰ ਦੇ ਕੇ ਜਿੱਥੇ ਨਿਯਮਾਂ ਦੀਆ ਧੱਜੀਆ ਉਡਾਈਆਂ ਹਨ ਉੱਥੇ ਸੀਮਤ ਗਿਣਤੀ ਚ ਤੇ ਘਟੀਆ ਸਮਾਨ ਖਰੀਦ ਕੇ ਮੁਲਾਜਮਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੈ।
ਉਨਾਂ ਕਿਹਾ ਕਿ ਇਹ ਕੱਚਾ ਚਿੱਠਾ ਮੁੱਖ ਮੰਤਰੀ ਦੇ ਧਿਆਨ ਚ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਜਾਏਗੀ ਅਤੇ ਪੰਜਾਬ ਦੇ ਲਗਭਗ ਜਚਾਰ ਦਰਜਨ ਸ਼ਹਿਰਾਂ ’ਚ ਰੋਸ ਪ੍ਦਰਸਨ ਕਰਕੇ ਅਧਿਕਾਰੀਆ ਰਾਹੀ ਮੰਗ ਪੱਤਰ ਸਰਕਾਰ ਨੁੰ ਭੇਜੇ ਜਾਣਗੇ। ਮੁਲਾਜਮ ਆਗੂ ਮੱਖਣ ਸਿਘ ਵਾਹਿਦਪੁਰੀ, ਹਰਪ੍ਰੀਤ ਸਿੰਘ ਗਰੇਵਾਲ,ਮੱਖਣ ਸਿੰਘ ਉਡੱਤ, ਅਨਿਲ ਕੁਮਾਰ ਬਰਨਾਲਾ ਜੀਤ ਰਾਮ ਦੋਦੜਾ, ਕਿਸ਼ੋਰ ਚੰਦ ਗਾਜ ਬਠਿੰਡਾ,ਲਖਵੀਰ ਭਾਗੀਵਾਂਦਰ, ਤੇ ਜਸਵੀਰ ਖੋਖਰ ਨੇ ਮਿ੍ਰਤਕਾਂ ਦੇ ਵਾਰਸਾ ਨੂੰ ਰੁਜਗਾਰ ਦੇਣ, ਨਵੀ ਪੈਨਸ਼ਨ ਸਕੀਮ ਚ ਮੁਲਾਜਮਾਂ ਦੇ ਪਏ ਪੈਸੇ ਵਾਪਸ ਕੀਤੇ ਜਾਣ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਅਤੇ ਸੀਵਰੇਜ ਬੋਰਡ ਦੇ ਮੁਲਾਜਮਾਂ ਨੁੰ ਪੁਰਾਣੀ ਪੈਨਸ਼ਨ ਦੇ ਘੇਰੇ ਚ ਲਿਆਉਣ ,ਜਲ ਸਰੋਤ ਵਿਭਾਗ ਵਲੋ ਜਾਰੀ ਕੀਤਾ ਮੁਲਾਜਮ ਵਿਰੋਧੀ ਪੱਤਰ ਰੱਦ ਕਰਨ, ਸਿੰਚਾਈ ਕਾਮਿਆਂ ਦੀਆਂ ਵਰਦੀਆਂ ਦੇਣ, ਵਿਭਾਗਾਂ ਚ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ ਠੇਕੇ ਤੇ ਲੱਗੇ ਕਾਮੇ ਵਿਭਾਗ ’ਚ ਲੈਕੇ ਰੈਗੂਲਰ ਕਰਨ ਦੀ ਮੰਗ ਕੀਤੀ।