ਅਸ਼ੋਕ ਵਰਮਾ
ਮਾਨਸਾ 27 ਜੂਨ। ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਲੈ ਕੇ ਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਚੱਲ ਰਹੀ ਆਪਣੀ ਮੁਹਿੰਮ ’ਚ ਹੋਰ ਵੀ ਤੇਜੀ ਲਿਆਉਣ ਦੀ ਸ਼ੁਰੂਆਤ ਕਰਕੇ ਤਸ਼ਕਰਾਂ ਨੂੰ ਸਖਤੀ ਦਾ ਸਨੇਹਾ ਦਿੱਤਾ। ਐਸਐਸਪੀ ਡਾ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਨੇ ਨਸ਼ਿਆਂ ਦੀ ਦਿਨ ਬ ਦਿਨ ਵਧ ਰਹੀ ਵਰਤੋੋਂ ਅਤੇ ਸਮਾਜ ਤੇ ਇਸਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਅਹਿਦ ਲਿਆ ਕਿ ਉਹ ਇਸ ਕੰਮ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਐਸ.ਐਸ.ਪੀ.ਨੇ ਇਸ ਮੁਹਿੰਮ ਨੂੰ ਹਰੀ ਝੰਡੀ ਦਿਖਾਈ ਅਤੇ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋੋਂ ਜਾਗਰੂਕ ਕਰਨ ਅਤੇੇ ਨਸ਼ੇ ਦੇ ਮੁਕੰਮਲ ਖਾਤਮੇ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਐਸਐਸਪੀ ਡਾ ਭਾਰਗਵ ਨੇ ਦੱਸਿਆ ਕਿ ਮਾਨਸਾ ਜਿਲੇ ਦੀਆਂ ਵੱਖ ਵੱਖ ਜਨਤਕ ਥਾਵਾਂ ਤੇ 82 ਤੋੋਂ ਵੱਧ ਵੱਡੇ ਹੋਰਡਿੰਗ- ਬੋਰਡ ਲਗਵਾਏ ਗਏ ਹਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੇ 21,000 ਬੈਨਰ, ਪੋਸਟਰ ਤੇ ਪੈਮਫਲਿਟ ਵੀ ਵੰਡੇ ਹਨ। ਉਨਾਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਪੜਾਈ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕੋੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਦੇ ਹੋੋਏ ਲੋਕਾਂ ਨੂੰ ਨਾਲ ਲੈ ਕੇ ਰੈਲੀਆਂ ਕੱਢੀਆ ਹਨ , ਸੈਮੀਨਰ ਕਰਵਾਏ ਅਤੇ 50 ਹਜਾਰ ਤੋੋਂ ਵੱਧ ਲੋਕਾਂ ਨੂੰ ਮੋਬਾਇਲ ਫੋੋਨ ਰਾਹੀ ਐਸ.ਐਮ.ਐਸ. ਭੇਜ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋੋਂ ਜਾਗਰੂਕ ਕੀਤਾ ਗਿਆ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ 10 ਜੁਲਾਈ ਤੱਕ ਆਨ-ਲਾਈਨ ਮੁਕਾਬਲੇ ਸ਼ੁਰੂ ਕੀਤੇ ਗਏ ਹਨ ਜਿੰਨਾਂ ਨੂੰ ਚਾਰ ਭਾਗਾਂ ’ਚ ਵੰਡਿਆ ਗਿਆ ਹੈ। ਪਹਿਲੀ ਕੈਟਾਗਿਰੀ ਵਿੱਚ ਲੇਖ (ਵੱਧ ਤੋਂ ਵੱਧ 1200 ਤੋੋਂ 1500 ਸ਼ਬਦ), ਦੂਸਰੀ ’ਚ ਸਲੋਗਨ, ਤੀਸਰੀ ’ਚ ਡਰਾਇੰਗ ਤੇ ਪੇਟਿੰਗ ਅਤੇ ਚੌਥੀ ਕੈਟਾਗਿਰੀ ਮਿਊਜਿਕ ਤੇ ਵੀਡੀਓ ਦੀ ਹੈ। ਹਰੇਕ ਕੈਟਾਗਿਰੀ ਵਿੱਚੋੋ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਤੇ ਆਉਣ ਵਾਲਿਆ ਨੂੰ ਢੁੱਕਵੇ ਇਨਾਮ ਦਿੱਤੇ ਜਾਣਗੇ। ਮਾਨਸਾ ਹਰਿਆਣਾ ਨਾਲ ਲੱਗਦਾ ਹੋੋਣ ਕਰਕੇ ਜਿਆਦਾਤਰ ਨਸ਼ਾ ਗੁਵਾਂਢੀ ਰਾਜਾਂ ਰਾਹੀਂ ਸਪਲਾਈ ਹੁੰਦਾ ਹੈ। ਮਾਨਸਾ ਪੁਲਿਸ ਹਰਿਆਣਾ ਨਾਲ ਲੱਗਦੀਆਂ ਹਰ ਤਰਾਂ ਦੀਆਂ ਸੜਕਾਂ ਅਤੇ ਕੱਚੇ ਰਸਤਿਆਂ ਆਦਿ ਤੇ ਨਾਕਾਬੰਦੀ ਕਰਕੇ ਨਿਗਰਾਨੀ ਰੱਖ ਰਹੀ ਹੈ ਪਰ ਹੁਣ ਨਾਲ ਇਹ ਪ੍ਰਬੰਧ ਵੀ ਕੀਤੇ ਹਨ।
ਮਾਨਸਾ ਪੁਲਿਸ ਦੀ ਹੁਣ ਤੱਕ ਦੀ ਕਾਰਗੁਜਾਰੀ
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ 830 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 596 ਮੁਕੱਦਮੇ ਦਰਜ਼ ਕੀਤੇ ਹਨ। ਤਸਕਰਾਂ ਕੋਲੋਂ ਹੈਰੋਇਨ (ਚਿੱਟਾ) 1 ਕਿਲੋੋ 139 ਗ੍ਰਾਮ, ਅਫੀਮ 16 ਕਿਲੋ 842 ਗ੍ਰਾਮ, ਭੁੱਕੀ 738 ਕਿਲੋ 445 ਗ੍ਰਾਮ, ਨਸ਼ੀਲੀਆਂ ਗੋਲੀਆਂ 43302, ਗਾਂਜਾ 23 ਕਿਲੋ 399 ਗ੍ਰਾਮ, ਸਮੈਕ 156 ਗ੍ਰਾਮ, ਨਸ਼ੀਲੀਆ ਸੀਸ਼ੀਆਂ 244, ਸੁਲਫਾ-ਭੰਗ 10 ਕਿਲੋ 773 ਗ੍ਰਾਮ, ਨਸ਼ੀਲਾ ਪਾਊਡਰ 379 ਗ੍ਰਾਮ ਬਰਾਮਦ ਕੀਤਾ ਹੈ। ਇਸੇ ਤਰਾਂ ਆਬਕਾਰੀ ਐਕਟ ਤਹਿਤ 1335 ਵਿਅਕਤੀਆਂ ਨੂੰ ਕਾਬੂ ਕਰਕੇ 1175 ਮੁਕੱਦਮੇ ਦਰਜ਼ ਕੀਤੇ ਹਨ ਅਤੇ 46 ਭੱਠੀਆਂ, 43710 ਲੀਟਰ ਲਾਹਣ, 2228 ਲੀਟਰ 840 ਮਿਲੀਲੀਟਰ ਸ਼ਰਾਬ , 64967 ਲੀਟਰ 750 ਮਿਲੀਲੀਟਰ ਸ਼ਰਾਬ ਠੇਕਾ (ਗੈਰ ਕਾਨੂੰਨੀ), 252 ਲੀਟਰ 625 ਲੀਟਰ ਸ਼ਰਾਬ ਅੰਗਰੇਜੀ ਤੇ 5832 ਲੀਟਰ ਬੀਅਰ ਫੜੀ ਗਈ ਹੈ।
ਡਾ. ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ331 ਨਸ਼ਾ ਛੁਡਾਊ ਸੈਮੀਨਰ ਲਗਵਾ ਕੇ ਲੋੋਕਾਂ ਨੂੰ ਚੇਤਨ ਕੀਤਾ ਹੈ। ਸਿਹਤ ਵਿਭਾਗ ਦੀ ਸਹਾਇਤਾ ਨਾਲ ਨਸ਼ੇ ਦੀ ਬਿਮਾਰੀ ਤੋੋਂ ਪੀੜਤ 6474 ਮਰੀਜਾਂ ਨੂੰ ਇਲਾਜ ਲਈ ਓਟ ਸੈਂਟਰਾਂ ’ਚ ਦਰਜ਼ ਕਰਵਾਇਆ ਹੈ। ਮਾਨਸਾ ਜਿਲੇ ’ਚ ਪ 17221 ਡੈਪੋ ਬਣਾਏ ਗਏ ਹਨ। ਇਸੇ ਤਰਾ ਵਿਦਿਅਕ ਸੰਸਥਾਵਾਂ ਪੱਧਰ ਤੇ ਨਿਗਰਾਨੀ ਰੱਖਣ ਲਈ ਸਕੂਲਾਂ-ਕਾਲਜਾਂ ਵਿੱਚ 99667 ਬਡੀ ਬਣਾ ਕੇ ਉਨਾਂ ਦੇ 19621 ਗਰੁੱਪ ਬਣੇ ਹੋਏ ਹਨ। ਐਸ.ਐਸ ਪੀ ਨੇ ਦੱਸਿਆ ਕਿ ਮਾਨਸਾ ਪੁਲਿਸ ਨਸ਼ਿਆਂ ਪ੍ਰਤੀ ਜੀਰੋ ਸ਼ਹਿਨਸ਼ੀਲਤਾ ਨੀਤੀ ਅਪਣਾਈ ਰਹੀ ਹੈੇ। ਡਾ ਭਾਰਗਵ ਨੇ ਕਿਹਾ ਕਿ ਪੁਲਿਸ ਦਾ ਮਕਸਦ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਅਤੇ ਨਸ਼ਾ ਮੁਕਤ ਕਰਕੇ ਪੰਜਾਬ ਨੂੰ ਪਹਿਲਾਂ ਵਾਲਾ ਬਨਾਉਣਾ ਹੈ।