12.5 C
United Kingdom
Tuesday, September 8, 2026

More

    ਬਠਿੰਡਾ ਥਰਮਲ:ਆਮ ਆਦਮੀ ਪਾਰਟੀ ਨੂੰ ਰਾਣਾ ਗੁਰਜੀਤ ‘ਤੇ ਵੀ ਮਲਾਲ

    ਅਸ਼ੋਕ ਵਰਮਾ
    ਬਠਿੰਡਾ,27 ਜੂਨ। ਆਮ ਆਦਮੀ ਪਾਾਰਟੀ ਨੂੰ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵੀ ਓਨਾਂ ਹੀ ਮਲਾਲ ਹੈ ਜਿੰਨਾਂ ਉਸ ਦੇ ਆਗੂ ਥਰਮਲ ਦਾ ਭੋਗ ਪਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਿੰਮੇਵਾਰ ਮੰਨਦੇ ਹਨ। ਦੋ ਤਿੰਨ ਦਿਨ ਪਹਿਲਾਂ ਆਪ ਵੱਲੋਂ ਦਿੱਤੇ ਧਰਨੇ ’ਚ ਵੀ ਇਹ ਮੁੱਦਾਂ ਉੱਠਿਆ ਸੀ ਕਿ ਬਠਿੰਡਾ ਦੇ ਲੋਕਾਂ ਨੂੰ ਰਾਣਾ ਗੁਰਜੀਤ ਸਿੰਘ ਹਮੇਸ਼ ਯਾਦ ਰਹੇਗਾ ਕਿਉਂਕਿ ਉਸ ਦੇ ਬਿਜਲੀ ਮੰਤਰੀ ਹੁੰਦਿਆਂ ਬਠਿਡਾ ਦੀ ਵਿਰਸਾਤ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਦੀ ਯਾਦ ’ਚ ਬਣੇ ਗੁਰ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਤੇ ਮੋਹਰ ਲਾਈ ਗਈ ਸੀ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਚੰਗੀ ਗੱਲ ਹੈ ਕਿ ਰਣਾ ਗੁਰਜੀਤ ਸਿੰਘ ਮੰਤਰੀ ਨਹੀਂ ਰਿਹਾ ਹੈ। ਜੇਕਰ ਉਹ ਇਸ ਅਹੁਦੇ ਤੇ ਰਹਿੰਦਾ ਤਾਂ ਪਤਾ ਨਹੀਂ ਹੋਰ ਕੀ ਕੁੱਝ ਬੰਦ ਕੀਤਾ ਜਾਣਾ ਸੀ। ਉਨਾਂ ਆਖਿਆ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਅਵਤਾਰ ਦਿਹਾੜੇ ਦੇ ਜਸ਼ਨ ਵੀ ਮਨਾ ਰਹੀ ਸੀ ਤੇ ਬਾਬੇ ਨਾਨਕ ਨੂੰ ਸਮਰਪਿਤ ਥਰਮਲ ਪਲਾਂਟ  ਨੂੰ ਬੰਦ ਕਰਨ ਦੇ ਫਯਲੇ ਲਏ ਜਾ ਰਹੇ ਸਨ।
                                   ਸ੍ਰੀ ਗਰਗ ਨੇ ਕਿਹਾ ਕਿ ਭਾਵੇਂ ਥਰਮਲ ਦੀਆਂ ਬੰਦ ਚਿਮਨੀਆਂ ਨੂੰ ਦੇਖ ਕੇ ਹੰਝੂ ਵਗਣ ਦਾ ਦਾਅਵਾ ਕਰਨ ਵਾਲੇ  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਇਸ ਪ੍ਰਜੈਕਟ ਦਾ ਭੋਗ ਪਾਉਣ ’ਚ ਅਹਿਮ ਯੋਗਦਾਨ ਰਿਹਾ ਹੈ ਪਰ ਬਿਜਲੀ ਮੰਤਰੀ ਹੁੰਦਿਆਂ ਰਾਣਾ ਗੁਰਜੀਤ ਸਿੰਘ ਦੀ ਭੂਮਿਕਾ ਵੀ ਲੋਕਾਂ ਦੀਆਂ ਅੱਖਾਂ ’ਚ ਰੜਕਦੀ ਰਹੇਗੀ।  ਆਪ ਆਗੂ ਨੇ ਕਿਹਾ ਕਿ  ਅਸਲ ’ਚ ਬਠਿੰਡਾ ਥਰਮਲ ਬਾਰੇ ਵਿਚਾਰ ਕਰਨ ਲਈ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਗਈ ਸੀ ਜਿਸ ’ਚ ਵਿੱਤ ਮੰਤਰੀ ਤੋਂ ਇਲਾਵਾ ਵਜ਼ੀਰ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਹਾਜਰ ਸਨ। ਇਸ ਮੌਕੇ ਦੋਵੇਂ ਮੰਤਰੀ ਥਰਮਲ ਬੰਦ ਕਰਨ ਦੇ ਹੱਕ ’ਚ ਨਹੀਂ ਸਨ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੀ ਇਸ ਬਾਬਤ ਵਕਾਲਤ ਕੀਤੀ ਸੀ ਜਦੋਂਕਿ ਉਨਾਂ ਨੂੰ ਬਠਿੰੰਡੇ ਵਾਲਿਆਂ ਨਾਲ ਕੀਤੇ ਵਾਅਦੇ ਤੇ ਪਹਿਰਾ ਦੇਣਾ ਚਾਹੀਦਾ ਸੀ। ਆਪ ਆਗੂ ਨੇ ਆਖਿਆ ਕਿ ਸਰਕਾਰ ਨੇ  ਹਜ਼ਾਰਾਂ ਘਰਾਂ ਦੇ ਚੁੱਲੇ ਠੰਢੇ ਅਤੇ ਬਠਿੰਡਾ ਦੇ ਸਥਾਨਕ ਕਾਰੋਬਾਰਾਂ  ਨੂੰ ਖਤਮ ਕਰਨ ਵਾਲਾ ਫੈਸਲਾ ਕੀਤਾ ਹੈ ਜਿਸ ਖਿਲਾਫ ਪਾਰਟੀ ਜਦੋਜਹਿਦ ਜਾਰੀ ਰੱਖੇਗੀ।    

                      ਬਠਿੰਡਾ ਦੀ ਵਿਰਾਸਤ ਤੇ ਸੱਟ ਮਾਰੀ
    ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਸੇਵਾਮ੍ਰੁਕਤ ਪਿੰਸੀਪਲ ਬੁੱਧ ਰਾਮ  ਦਾ ਕਹਿਣਾ ਸੀ ਕਿ ਪੰਜਾਬ ਦੇ ਸਭ ਤੋਂ ਪਹਿਲੇ ਥਰਮਲ ਪ੍ਰੋਜੈਕਟ ਅਤੇ ਬਠਿੰਡਾ ਦੀ ਵਿਰਾਸਤ ਨੂੰ ਜਿੰਦਰਾ ਮਾਰਨ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਨੂੰ ਕਦੇ ਵੀ ਨਹੀਂ ਭੁਲਾਇਆ ਨਹੀਂ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬੋਲ ਨਹੀਂ ਪੁਗਾਏ ਤਾਂ ਰਾਣਾ ਗੁਰਜੀਤ ਸਿੰਘ ਨੇ ਵੀ ਬਠਿੰਡਾ ਦੇ ਲੋਕਾਂ ਨਾਲ ਕੋਈ ਘੱਟ ਨਹੀਂ ਕੀਤੀ ਹੈ। ਉਨਾਂ ਕਿਹਾ ਕਿ ਬਠਿੰਡਾ ਥਰਮਲ ਸਿਰਫ ਪ੍ਰਜੈਕਟ ਨਹੀਂ ਰਿਹਾ ਹੁਣ ਤਾਂ ਵਿਰਾਸਤ ਬਣ ਗਿਆ ਹੈ ਅਤੇ ਕੈਪਟਨ ਸਰਕਾਰ ਨੇ ਬਠਿੰਡਾ ਦੀ ਪਛਾਣ ‘ਤੇ ਸੱਟ ਮਾਰੀ ਹੈ । ਉਨਾਂ ਆਖਿਆ ਕਿ ਥਰਮਲ ਦੀਆਂ ਝੀਲਾਂ ਦੀ ਬਦੌਲਤ ਬਠਿੰਡਾ ਝੀਲਾਂ ਵਾਲਾ ਸ਼ਹਿਰ ਅਖਵਾਉਣ ਲੱਗਿਆ ਸੀ ਅਤੇ ਇਨਾਂ ’ਜ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ ਕਸ਼ਮੀਰ ਵਾਦੀ ਦੀ ਯਾਦ ਦਿਵਾਉਂਦੇ ਸਨ।

          ਬਠਿੰਡਾ ਥਰਮਲ ਨੇ ਲਾਏ ਸਨ ਪੰਜਾਬ ਨੂੰ ਭਾਗ
    ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਦੀ ਨੀਂਹ ਰੱਖ ਗਈ ਸੀ ਤਾਂ ਮਾਲਵੇ ’ਚ ਬਿਜਲੀ ਦਾ ਕਾਲ ਪਿਆ ਹੋਇਆ ਸੀ। ਉਨਾਂ ਕਿਹਾ ਕਿ ਇਸ ਥਰਮਲ ਦਾ ਪਹਿਲਾ ਯੂਨਿਟ ਸਤੰਬਰ 1974 ਅਤੇ  ਦੂਸਰਾ ਸਤੰਬਰ 1975 ਵਿਚ ਚੱਲਿਆ ਸੀ ਤਾਂ ਬਿਜਲੀ ਲੋਕਾਂ ਦੀਆਂ ਦੇਹਲੀਆਂ ਤੱਕ ਪੁੱਜ ਗਈ ਸੀ  ਜਦੋਂ ਕਿ ਤੀਸਰਾ ਯੂਨਿਟ ਮਾਰਚ 1978 ਵਿੱਚ ਅਤੇ ਚੌਥਾ ਯੂਨਿਟ 1979 ’ਚ ਚੱਲਦਿਆਂ ਤਾਂ ਬਿਜਲੀ ਦੇ ਖੇਤਰ ਨੂੰ ਥਰਮਲ ਨੇ ਰੁਜਗਾਰ ਅਤੇ ਪਾਵਰ ਦੇ ਪੱਖ ਤੋਂ ਭਾਗ ਲਾ ਦਿੱਤੇ ਸਨ।ਉਨਾਂ ਕਿਹਾ ਕਿ ਥਰਮਲ ਦੇ ਨਵੀਨੀਕਰਨ ਤੋਂ ਬਾਅਦ ਦੋ ਯੂਨਿਟਾਂ ਦੀ ਮਿਆਦ ਕ੍ਰਮਵਾਰ 2029 ਅਤੇ 2030 ਤੱਕ ਵਧ ਗਈ ਸੀ ਫਿਰ ਇਸ ਨੂੰ ਬੰਦ ਕਰਨਾ ਕਈ ਸਵਾਲ ਖੜੇ ਕਰਦਾ ਹੈ। ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਥਰਮਲਾਂ ਨੂੰ ਫਾਇਦਾ ਦੇਣ ਖ਼ਾਤਿਰ ਬਠਿੰਡਾ ਥਰਮਲ ‘ਤੇ ਖਰਚੇ 715 ਕਰੋੜ ਰੁਪਏ ਖੂਹ ਖਾਤੇ ਪਾਏ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!