12 C
United Kingdom
Wednesday, September 9, 2026

More

    ਸਾਊਥ ਔਕਲੈਂਡ ਦੇ ਕਈ ਇਲਾਕਿਆ ‘ਚ ਟਰਨਾਡੋ ਨੇ ਘਰਾਂ ਦਾ ਵੀ ਕੀਤਾ ਨੁਕਸਾਨ

    ਬਾਵਰੋਲੇ ਦੇ ਖਿਲਾਰੇ
    ਔਕਲੈਂਡ  27 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਬੀਤੀ ਰਾਤ ਜਿੱਥੇ ਪੂਰੇ ਨਿਊਜ਼ੀਲੈਂਡ ਦਾ ਮੌਸਮ ਬਹੁਤ ਵਿਗੜਿਆ ਨਜ਼ਰ ਆਇਆ ਉਥੇ ਸਾਊਥ ਔਕਲੈਂਡ ਦੇ ਕਈ ਇਲਾਕਿਆਂ ਦੇ ਵਿਚ ਆਏ ਬਾਵਰੌਲਿਆ ਨੇ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਾਇਆ, ਦਰੱਖਤ ਪੁੱਟ ਸੁਟੇ, ਘਰਾਂ ਦਾ ਸਮਾਨ ਖਿਲਰ ਕੇ ਸੜਕਾਂ ‘ਤੇ ਆ ਗਿਆ। ਪਾਪਾਮੋਆ, ਟੌਰੰਗਾ ਅਤੇ ਹੋਰ ਕਈ ਇਲਾਕਿਆਂ ਦੇ ਵਿਚ ਵੀ ਅਜਿਹੇ ਨੁਕਸਾਨ ਦੀਆਂ ਖਬਰਾਂ ਹਨ। ਐਮਰਜੈਂਸੀ ਸਟਾਫ ਨੂੰ ਵੀ ਕਈ ਜਗ੍ਹਾਂ ਬੁਲਾਇਆ ਗਿਆ। ਕਈ ਘਰਾਂ ਦੇ ਅੰਦਰ ਪਿਆ ਫਰਨੀਚਰ ਦਾ ਸਮਾਨ ਖਰਾਬ ਹੋ ਗਿਆ। ਕਈ ਪੰਜਾਬੀਆਂ ਦੇ ਘਰਾਂ ਦਾ ਵੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਇਹ ਟਰਨਾਡੋ ਐਨਾ ਜ਼ੋਰ ਵਾਲਾ ਸੀ ਕਿ ਕਾਫੀ ਭਾਰੀ ਸਮਾਨ ਵੀ ਉਠਾ ਕੇ ਉਪਰ ਲੈ ਗਿਆ ਅਤੇ ਇਧਰ ਉਧਰ ਖਿਲਾਰ ਦਿੱਤਾ। ਬਾਵਰੋਲਿਆਂ ਨੇ ਕਈ ਪਾਸੇ ਖਿਲਾਰੇ ਪਾ ਦਿੱਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!