ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸਿਵਲ ਸਰਜਨ ਬਰਨਾਲਾ ਡਾ ਗੁਰਵਿੰਦਰ ਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਨ ਦਰਸ਼ਨ ਆਰੋਹ ਦੀ ਅਗਵਾਈ ਹੇਠ ਅਤੇ ਪੀ ਐੱਚ ਸੀ ਚੰਨਣਵਾਲ ਦੇ ਇੰਚਾਰਜ ਡਾਕਟਰ ਜਸਪਿੰਦਰ ਸਿੰਘ ਵਾਲੀਆਂ ਦੀ ਦੇਖ ਰੇਖ ਹੇਠ ਪਿੰਡ ਰਾਏਸਰ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ ਇਸ ਮੌਕੇ ਹੈਲਥ ਇੰਸਪੈਕਟਰ ਜਗਸੀਰ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਸਿਹਤ ਭਾਗ ਦੀ ਟੀਮ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਤੰਬਾਕੂ ਸਿਗਰਟ ਅਤੇ ਸ਼ਰਾਬ ਪੀਣ ਨਾਲ ਭਾਰਤ ਵਿੱਚ 90 ਪ੍ਰਤੀਸ਼ਤ ਲੋਕ ਜ਼ਿਆਦਾਤਰ ਫੇਫੜਿਆਂ ਗਲੇ ਮੂੰਹ ਦੇ ਕੈਂਸਰ ਦੀ ਬਿਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਦੇ ਮੂੰਹ ਚਲੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਸਿਗਰਟ ਪੀਣ ਨਾਲ ਇੱਕ ਦਿਨ ਵਿੱਚ 5 ਮੈਂ ਮਨੁੱਖ ਦੀ ਉਮਰ ਘਟਦੀ ਹੈ ਕਿਉਂਕਿ ਤੰਬਾਕੂ ਨਾਲ ਦਿਲ ਦੀ ਧੜਕਣਾਂ 20 ਤੋਂ 25 ਪ੍ਰਤੀਸ਼ਤ ਤੋਂ ਵੱਧ ਜਾਂਦੀ ਹੈ ਜਿਸ ਨਾਲ ਮੂੰਹ ਦਾ ਕੈਂਸਰ ਫੇਫੜਿਆਂ ਗਲੇ ਉੱਥੇ ਗੁਰਦਿਆਂ ਤੇ ਅਸਰ ਪੈਂਦਾ ਹੈ ਉਨ੍ਹਾਂ ਇਸ ਮੌਕੇ ਡੇਂਗੂ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਘਰਾਂ ਅੰਦਰ ਕੂਲਰਾਂ ਫ਼ਰਿਜਾਂ ਟੁੱਟੇ ਬਰਤਨਾਂ ਘਰਾਂ ਦੀਆਂ ਛੱਤਾਂ ਉੱਪਰੋਂ ਅਤੇ ਟਾਇਰਾ ਵਿੱਚ ਲੰਬਾ ਸਮਾਂ ਪਾਣੀ ਨਾ ਖੜ੍ਹਨ ਦੇਣ ਵਰਗੀਆਂ ਸਾਵਧਾਨੀਆਂ ਵਰਤ ਕੇ ਹੀ ਇਸ ਤੋਂ ਬੱਚਿਆ ਜਾ ਸਕਦਾ ਹੈ ਇਸ ਮੌਕੇ ੲੇ.ਅੈਨ.ਅੈਮ ਕਰਨਦੀਪ ਕੌਰ ਸੀ ਐੱਚ ਓ ਵਿੱਕੀ ਕੌਰ ਨੇ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਦੇ ਮੱਦੇਨਜ਼ਰ ਪਿੰਡ ਪੱਧਰ ਤੇ ਘਰ ਘਰ ਜਾ ਕੇ ਲੋਕਾਂ ਤੇ ਸਰਵੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਵੱਧ ਤੋਂ ਵੱਧ ਹੱਥ ਧੋਣੋਂ ਮਾਸਕ ਪਹਿਨਣ ਵਰਗੀਆਂ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਸਰਕਾਰ ਤੇ ਮਹਿਕਮੇ ਨੇ ਹਦਾਇਤਾਂ ਦੀ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਮੌਕੇ ਨਿਰਮਾਣ ਸਿੰਘ ਅਤੇ ਆਸ਼ਾ ਵਰਕਰਾਂ ਵੀ ਹਾਜ਼ਰ ਸਨ