ਪ੍ਰਸ਼ੋਤਮ ਪੱਤੋ
ਹੱਥੀਂ ਲਾਏ ਬੂਟਿਆਂ ਤੋਂ
ਲੈ ਸਕਦੇ ਹਾਂ ਪਿਆਰ
ਧੀਆਂ ਪੁੱਤਾਂ ਤੋਂ ਵੱਧ
ਅਸੀਂ ਕਰ ਸਕਦੇ ਹਾਂ
ਇਨ੍ਹਾਂ ਨਾਲ ਦੁੱਖ ਸਾਂਝਾ,
ਜਦੋਂ
ਅਸੀਂ ਲੰਘਦੇ ਹਾਂ ਇਨ੍ਹਾਂ ਕੋਲੋਂ
ਰੋਂਦਿਆਂ ਦੇ ਵਾਂਗ
ਤਾਂ ਇਹ ਰੋਂਦੇ ਨੇ
ਤੇ
ਜਦੋਂ ਅਸੀਂ ਮਿਲਦੇ ਹਾਂ ਹੱਸਕੇ
ਤਾਂ ਉਹ ਖਿੜ ਜਾਂਦੇ ਨੇ
ਤੇ ਸਮਾਉਂਦੇ ਨਹੀਂ ਫੁੱਲੇ।
ਜਮਦੋਂ ਅਸੀਂ ਇਨ੍ਹਾਂ ਨਾਲ
ਕਰਦੇ ਹਾਂ ਗੀਤ ਸਾਂਝੇ
ਚੁਟਕੀਆਂ ਵਜਾ ਕੇ
ਤਾ
ਉਹ ਦਿੰਦੇ ਨੇ ਦਾਦ।
ਪਰ ਸਾਡੇ ਕੋਲ
ਇੰਨੀ ਵੇਹਲ ਕਿਥੇਂ
ਕਿ ਕੱਢ ਸਕੀਏ
ਇੰਨਾਂ ਲਈ ਕੀਮਤੀ ਸਮਾਂ।