ਮਲੇਰਕੋਟਲਾ (ਪੰਜ ਦਰਿਆ ਬਿਊਰੋ)
ਆਮ ਆਦਮੀ ਪਾਰਟੀ ਦਾ ਇਕ ਵਫਦ ਅੱਜ ਆਜਮ ਦਾਰਾ ਦੀ ਅਗਵਾਈ ਵਿਚ ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ ਮਲੇਰਕੋਟਲਾ ਨੂੰ ਮਿਲਕੇ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਸ਼ਹਿਰ ਦੀਆਂ ਖਸ਼ਤਾਹਾਲ ਹੋ ਚੁੱਕੀਆਂ ਸੜਕਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਨਾਂਅ ਦੀ ਕੋਈ ਚੀਜ ਦਿਖਾਈ ਨਹੀਂ ਦਿੰਦੀ ਤੇ ਦੋ-ਦੋ ਫੁੱਟ ਦੇ ਡੂੰਘੇ ਟੋਏ ਪੈ ਚੁੱਕੇ ਹਨ ਜੋ ਕਿ ਕਿਸੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਕੈਬਨਿਟ ਮੰਤਰੀ ਦੇ ਨਿੱਜੀ ਸ਼ਹਿਰ ਦੀਆਂ ਸੜਕਾਂ ਦਾ ਐਨਾ ਬੁਰਾ ਹਾਲ ਹੈ ਕਿ ਸੜਕਾਂ ਤੇ ਚੱਲਣਾ ਵੀ ਦੁੱਭਰ ਹੋ ਗਿਆ ਹੈ।ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਕਿ ਸ਼ਹਿਰ ਦੀ ਕਾਇਆ ਕਲਪ ਬਦਲ ਦਿੱਤੀ ਜਾਵੇਗੀ ਪਰੰਤੂ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੀ ਹੈ। ਸ਼ਹਿਰ ਦੀਆਂ ਖਸ਼ਤਾਹਾਲ ਸੜਕਾਂ ਜਿਵੇਂ ਬਸ ਸਟੈਂਡ ਰੋਡ, ਸਰਕਾਰੀ ਹਸਪਾਲ ਰੋਡ, ਦਿੱਲੀ ਗੇਟ ਤੋਂ ਬਸ ਸਟੈਂਡ ਰੋਡ, ਸੱਟਾ ਚੌਂਕ ਤੇ ਸਿਨੇਮਾ ਰੋਡ ਤੋਂ ਲੋਹਾ ਬਾਜਾਰ ਰੋਡ, ਸਰਹੰਦੀ ਗੇਟ ਤੋਂ ਜਰਗ ਚੌਂਕ ਸੜਕਾਂ ਦਾ ਬੁਰਾ ਹਾਲ ਹੈ।ਮੰਗ ਪੱਤਰ ਦੇਣ ਸਮੇਂ ਨੌਜਵਾਨ ਆਗੂ ਆਜਮ ਦਾਰਾ, ਪਿਆਰਾ ਸਿੰਘ ਖਾਲਸਾ, ਮੁਮਤਾਜ ਅੰਜੁਮ ਨਾਗੀ, ਸ਼ਹਿਬਾਜ ਰਾਣਾ, ਬਲਵੀਰ ਸਿੰਘ ਕਿਲਾ, ਗੁਰਪਰੀਤ ਸਿੰਘ, ਆਸਿਮ ਬਿੱਲਾ, ਮੁਹੰਮਦ ਯਾਕੂਬ ਆਦਿ ਹਾਜਰ ਸਨ।