ਰਜਨੀ ਵਾਲੀਆ, ਕਪੂਰਥਲਾ
ਮੈਂ ਚੋਣ ਕਰਨ ਬੈਠੀ,
ਮੈਥੋਂ ਚੋਣ ਵੀ ਨਾ ਹੋਈ |
ਮੇਰੇ ਖਿਆਲਾਂ ਵਿੱਚ ਆ ਕੇ,
ਚੈਨ ਲੈ ਗਿਆ ਕੋਈ |
ਚੋਣ ਵਿੱਚ ਪੈ ਕੇ ਆਪਾਂ,
ਦੋ ਤੋਂ ਚਾਰ ਨੈਣ ਕੀਤੇ |
ਮੇਰਾ ਹੱਜ ਹੋ ਗਿਆ ਨੀਂ,
ਜਦ ਦੀਦਾਰ ਨੈਣ ਕੀਤੇ |
ਮੇਰੀ ਰੂਹ ਦਾ ਓਹ ਰਾਂਝਾ,
ਮੇਰੇ ਸਿਦਕ ਦਾ ਸਲੀਕਾ |
ਨੀਂ ਮੈ ਅੱਗੇ ਕਿਵੇਂ ਜਾਣਾਂ,
ਉਸਨੂੰ ਆਂਵਦਾ ਤਰੀਕਾ |
ਓਹਨੇਂ ਇੱਕ ਰਮਜ ਸਮਝਾਈ,
ਮੈਨੂੰ ਕੋਲ ਮੇਰੇ ਬਹਿਕੇ |
ਸਾਡੇ ਰਿਸ਼ਤੜੇ ਧੁਰਾਂ ਦੇ,
ਓਹਨੇਂ ਲੁੱਟ ਲਿਆ ਕਹਿ ਕੇ |
ਓਹਦੀ ਅੱਖ ਰੋਜ਼ ਵਹਿੰਦੀ,
ਮੇਰਾ ਦੁੱਖ ਨਾ ਓਹ ਸਹਿੰਦੀ |
ਉਹਦੇ ਸਾਹ ਮੈਨੂੰ ਪਿਆਰੇ,
ਕਿਵੇਂ ਮੈਂਡਾ ਦੁੱਖ ਓਹ ਸਹਾਰੇ |
ਮੇਰਾ ਹੱਥ ਵੀ ਵਟਾਉਂਦਾ,
ਮੇਰੀ ਰੂਹ ਦੇ ਨੇੜੇ ਆਉਂਦਾ |
ਮੈਂ ਉਹਦੇ ਰੰਗ ਵਿੱਚ ਰੰਗੀ,
ਉਹਦੀ ਫਕੀਰੀ ਹੱਥੋਂ ਡੰਗੀ |
ਰਜਨੀਂ,
ਉਹਦੇ ਲਵੇ ਇਮਤਿਹਾਨ,
ਓਹ ਦੱਸੋ ਕਿੱਧਰੋਂ ਏ ਚੰਗੀ |