zoom – Punj Darya https://punjdarya.com Mon, 20 Sep 2021 10:35:05 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg zoom – Punj Darya https://punjdarya.com 32 32 ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨੇਵਾਰ ਮੀਟਿੰਗ ਵਿੱਚ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਉੱਤੇ ਭਖਵੀਂ ਚਰਚਾ https://punjdarya.com/punj-darya/27873 https://punjdarya.com/punj-darya/27873#respond Mon, 20 Sep 2021 10:35:02 +0000 https://punjdarya.com/?p=27873 ਕਿਸਾਨੀ ਸਘੰਰਸ਼ ਤੇ ਕਰੋਨਾ ਮਹਾਂਮਾਰੀ ਦੀ ਵਿਗੜ ਰਹੀ ਸਥਿਤੀ ਉੱਤੇ ਫਿਕਰ ਜ਼ਾਹਿਰ ਕੀਤਾ

ਕੈਲਗਰੀ (ਜ਼ੋਰਾਵਰ ਬਾਂਸਲ) ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਕਰੋਨਾ ਮਹਾਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇਸ ਮਹੀਨੇ ਦੀ ਮੀਟਿੰਗ ਵੀ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਕੀਤੀ।ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਨੂੰ ‘ਜੀ ਆਇਆਂ’ ਆਖਿਆ ਅਤੇ  ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ ਅਤੇ ਸ਼ੋਕ ਮਤੇ ਪੜ੍ਹਦਿਆਂ ਜੋਗਿੰਦਰ ਸ਼ਮਸ਼ੇਰ,ਜੋ ਵੈਨਕੂਵਰ ਵਿਚ ਰਹਿ ਰਹੇ ਸਨ।ਉਨ੍ਹਾਂ ਦੇ ਸਾਹਿਤ ਵਿੱਚ ਪਾਏ ਯੋਗਦਾਨ,ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕੀਤੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਅਤੇ ਮਾਨ ਸਨਮਾਨਾਂ ਦੀ ਗੱਲਬਾਤ ਵੀ ਕੀਤੀ ਜਿਨ੍ਹਾਂ ਵਿੱਚ 2004 ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ,24 ਅਗਸਤ 2021 ਨੂੰ ਉਹ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਿਸ ਵਿੱਚ ਅੱਗੇ ਚੱਲ ਕੇ ਰਾਜਵੰਤ ਮਾਨ ਅਤੇ ਮਹਿੰਦਰਪਾਲ ਐਸ ਪਾਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸੰਸਕਾਰ ਦਾ ਜ਼ਿਕਰ ਕੀਤਾ। 27 ਅਗਸਤ ਨੂੰ ਦਿੱਲੀ ਵਿਚ ਰਾਬੀਆ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਹੈਵਾਨੀਅਤ ਭਰੇ ਬੇਰਹਿਮੀ ਨਾਲ ਕੀਤੇ ਕਤਲ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਉੱਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਕਾਨੂੰਨ ਅਤੇ ਸਰਕਾਰ ਦੇ ਅਵੇਸਲੇਪਣ ਨੂੰ ਲਾਹਨਤ ਪਾਈ ਗਈ।ਸਤੰਬਰ 2017 ਨੂੰ ਗੌਰੀ ਲੰਕੇਸ਼ ਦੇ ਘਰ ਅਗੇ ਹੋਏ ਕਤਲ,ਉਸ ਦੀ ਕੁਰਬਾਨੀ ਤੇ ਲੋਕ ਭਲਾਈ ਦੇ ਜਜ਼ਬੇ ਨੂੰ ਯਾਦ ਕੀਤਾ ਗਿਆ।ਸਤੰਬਰ ਮਹੀਨੇ ਵਿੱਚ ਹੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸੰਬੋਧਤ ਹੋ ਕੇ ਉਸ ਦੀਆਂ ਲਿਖਤਾਂ ਤੇ ਜੀਵਨ ਜਜ਼ਬੇ ਉੱਤੇ ਵਿਸ਼ੇਸ਼  ਗੱਲਬਾਤ ਹੋਈ।ਰੰਗਮੰਚ ਤੇ ਵਿਧਾਤਾ,ਸੁਪਨਸਾਜ਼,ਭਾਈ ਮੰਨਾ ਸਿੰਘ ਨਾਮ ਨਾਲ ਮਸ਼ਹੂਰ ਗੁਰਸ਼ਰਨ ਭਾਜੀ ਦੇ ਸੁਨੇਹੇ ਨੂੰ ਯਾਦ ਕੀਤਾ ਗਿਆ।ਸੁਖਵਿੰਦਰ ਤੂਰ ਨੇ ਉਨ੍ਹਾਂ ਬਾਰੇ ਗੱਲ ਕਰਦਿਆਂ ਅੱਗੋਂ ਦੱਸਿਆ ਕਿ ਉਨ੍ਹਾਂ ਦਾ ਜਨਮ ਦਿਹਾੜਾ ਤੇ ਸਦੀਵੀ ਵਿਛੋੜਾ ਸਤੰਬਰ ਮਹੀਨੇ ਵਿੱਚ ਹੀ ਆਉਂਦਾ ਹੈ ਤੇ ਉਨ੍ਹਾਂ ਦੇ ਨਾਟਕਾਂ ਅਤੇ ਸਨਮਾਨਾਂ ਦੀ ਗੱਲਬਾਤ ਕੀਤੀ ਅਤੇ ‘ਮੇਰੇ ਹੱਥ ਵਿਚ ਫੁੱਲ ਫੜੇ’ ਮਹਿੰਦਰਪਾਲ ਐਸ ਪਾਲ ਦੀ ਗ਼ਜ਼ਲ ਤਰੰਨਮ ਚ ਗਾ ਕੇ ਹਾਜ਼ਰੀ ਲਵਾਈ।ਪੰਜਾਬੀ ਮਾਂ ਬੋਲੀ ਦੇ ਸਪੂਤ ਆਲਮੀ ਸ਼ਾਇਰ ਬਾਬਾ ਨਜ਼ਮੀ ਨੂੰ ਸਤੰਬਰ ਚ ਆਉਦੇ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਯਾਦ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿਚ ਪਰਮਿੰਦਰ ਰਮਨ ਨੇ ‘ਜਾ ਵੇ ਸੱਜਣਾ’ ਅਰਥ ਭਰਪੂਰ ਕਵਿਤਾ,ਸਰਬਜੀਤ ਉੱਪਲ ਨੇ ‘ਹੱਲਾ ਬੋਲ’ ਜਜ਼ਬਾਤੀ ਗੀਤ, ਰਾਜਵੰਤ ਮਾਨ ਨੇ ‘ਮਹਿੰਗੇ ਮੁੱਲ ਮਿਲੀ ਆਜ਼ਾਦੀ’, ਮੰਗਲ ਚੱਠਾ ਨੇ ਜਗਰੂਪ ਸਿੰਘ ਦੀ ਲਿਖੀ ਕਵਿਤਾ ‘ਛਾਈਆਂ ਮੁੱਖ ਉੱਤੇ’,ਸੁਖਜੀਤ ਸੈਣੀ ਨੇ ਕੁਦਰਤ ਦੇ ਪੰਜ ਤੱਤ ਮਿੱਟੀ,ਪਾਣੀ,ਹਵਾ,ਆਕਾਸ਼,ਅੱਗ ਉੱਤੇ ਬਹੁਤ ਗੰਭੀਰ ਤੇ ਖ਼ੂਬਸੂਰਤ ਖੁੱਲੀ ਕਵਿਤਾ ਸੁਣਾਈ,ਹਰਮਿੰਦਰ ਚੁੱਘ ਨੇ ਸੋਸ਼ਲ ਮੀਡੀਆ ਦੇ ਫ਼ਾਇਦੇ ਅਤੇ ਨੁਕਸਾਨ ਦੀ ਗੱਲਬਾਤ ਕਰਦਿਆਂ ‘ਯੇ ਦੁਨੀਆ’ ਵਿਅੰਗਮਈ ਗੀਤ ਪੇਸ਼ ਕੀਤਾ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ‘ਨਫ਼ਰਤ ਦੇ ਝੱਖੜ ਵਿੱਚ ਖ਼ੁਦ ਨੂੰ’ ਗੀਤ ਅਤੇ ਸੋਸ਼ਲ ਮੀਡੀਆ ਦੇ ਨਾਲ ਸੰਬੰਧਤ ਕੁਝ ਸ਼ੇਅਰ ਵੀ ਸਾਂਝੇ ਕੀਤੇ।ਮਹਿੰਦਰਪਾਲ ਐੱਸ ਪਾਲ ਨੇ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਅਤੇ ‘ਜ਼ਿੰਦਗੀ ਨਾਲ ਸਮਝੌਤੇ ਕਰਨੇ ਪੈਂਦੇ ਨੇ’ ਖ਼ੂਬਸੂਰਤ ਗ਼ਜ਼ਲ ਸੁਣਾਈ।ਗੁਰਚਰਨ ਕੌਰ ਥਿੰਦ ਨੇ ‘ਰਾਤ ਹਨ੍ਹੇਰੀ ਕੂਕ ਰਹੀ’ ਅਤੇ ‘ਰੂਹ ਦਾ ਸੈਲਾਬ’ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾ ਦੇ ਨਾਲ-ਨਾਲ ਅਫ਼ਗਾਨਿਸਤਾਨ ਵਿੱਚ ਨਵੀਂ ਕਾਬਜ ਹੋਈ ਸਿਆਸਤ ਵੱਲੋਂ ਔਰਤਾਂ ਦੇ ਹੱਕ ਦਬਾਏ ਜਾਣ ਦੀ ਫ਼ਿਕਰ ਤੇ ਕਿਸਾਨੀ ਸੰਘਰਸ਼ ਨੂੰ ਅਮਰੀਕਾ ਦੀਆਂ  ਜੱਥੇਬੰਦੀਆ ਦੇ ਸਮਰਥਨ ਦਾ ਜ਼ਿਕਰ ਵੀ ਕੀਤਾ।ਜਸਬੀਰ ਸਹੋਤਾ ਨੇ ਸਾਹਿਤ ਸਭਾਵਾਂ ਵੱਲੋਂ ਲੇਖਕ, ਰੰਗਮੰਚ ਤੇ ਕ੍ਰਾਂਤੀਕਾਰੀਆਂ ਨੂੰ ਯਾਦ ਕੀਤੇ ਜਾਣ ਦੀ ਸ਼ਲਾਘਾ ਕੀਤੀ।ਹਰੀਪਾਲ ਨੇ ਦਵਿੰਦਰ ਮਲਹਾਂਸ ਦੇ ਪਲੇਠੇ ਨਾਵਲ ‘ਜੰਗਲੀ ਗੁਲਾਬ’ ਦਾ ਵਿਸਥਾਰ ਸਾਂਝਾ ਕੀਤਾ ਕਿ ਕਿਵੇਂ ਵਿਦੇਸ਼ ਜਾਣ ਦੇ ਚੱਕਰ ਚ ਨੌਜਵਾਨੀ ਦਾ ਘਾਣ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਨਾਵਲ ਨੌਜਵਾਨੀ ਨੂੰ ਸੇਧ ਦੇਣ ਵਾਲਾ ਹੈ।ਜ਼ੋਰਾਵਰ ਬਾਂਸਲ ਨੇ ਨੌਜਵਾਨੀ ਦੇ ਵਿਦੇਸ਼ ਜਾਣ ਦੇ ਰੁਝਾਨ ਵਿਸ਼ੇ ਤੇ ਚਰਚਾ ਦਾ ਆਗਾਜ਼ ਕੀਤਾ ਜਿਸ ਵਿਚ ਸਾਰੇ ਹੀ ਹਾਜ਼ਰੀਨ ਨੇ ਆਪਣੇ-ਆਪਣੇ ਵਿਚਾਰ ਦਿੱਤੇ।ਨਤੀਜਾ ਇਹ ਨਿਕਲਿਆ ਕਿ ਕੁੜੀਆਂ ਵਿੱਚ ਅਸੁਰੱਖਿਅਤ ਦੀ ਭਾਵਨਾ ਬੇਰੁਜ਼ਗਾਰੀ ਤੇ ਸਰਕਾਰਾਂ ਦਾ ਨਿਕੰਮਾਪਨ ਤੇ ਸਮਾਜਿਕ ਤਾਣਾ-ਬਾਣਾ ਆਦਿ ਬਹੁਤ ਸਾਰੇ ਕਾਰਨ ਹਨ,ਜੋ ਨੋਜਵਾਨ ਮੁੰਡੇ ਤੇ ਕੁੜੀਆਂ ਬਾਹਰ ਦਾ ਰੁਖ ਕਰਦੇ ਹਨ।ਕੁੱਲ ਮਿਲਾ ਕੇ ਇਹ ਚਰਚਾ ਬਹੁਤ ਗੰਭੀਰ ਰਹੀ।ਇਸ ਮੀਟਿੰਗ ਵਿੱਚ ਬਲਜਿੰਦਰ ਸੰਘਾ,ਜਗਦੇਵ ਸਿੱਧੂ ਸਤਵਿੰਦਰ ਸਿੰਘ (ਜੱਗ ਟੀ ਵੀ) ਆਦਿ ਹਾਜ਼ਰ ਸਨ।ਅਖੀਰ ਵਿੱਚ ਦਵਿੰਦਰ ਮਲਹਾਂਸ ਨੇ ਆਪਣੇ ਪੰਜਾਬ ਫੇਰੀ ਦਾ ਅਨੁਭਵ ਸਾਝਾਂ ਕੀਤਾ।ਕਰੋਨਾ ਮਹਾਮਾਰੀ ਕਾਰਨ ਵਿਗੜ ਰਹੀ ਸਥਿਤੀ ਨਾਲ ਨਜਿੱਠਣ ਲਈ ਸਭ ਨੂੰ ਸਿਹਤ ਹਦਾਇਤਾਂ ਦਾ ਪਾਲਣ ਕਰਨ ਦੀ ਤਗੀਦ ਕੀਤੀ ਤੇ ਕਿਹਾ ਕਿ ਸਭ ਨੂੰ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਟੀਕਾਕਰਨ ਬਹੁਤ ਜ਼ਰੂਰੀ ਹੈ।ਉਨ੍ਹਾਂ ਜ਼ੂਮ ਮੀਟਿੰਗ ਰਾਹੀ ਹਾਜ਼ਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।ਅਗਲੀ ਮੀਟਿੰਗ ਦੀ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਫੂਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

]]>
https://punjdarya.com/punj-darya/27873/feed 0
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਕੀਤੀ ਗਈ ਵਿਚਾਰ ਗੋਸ਼ਟੀ https://punjdarya.com/punj-darya/27151 https://punjdarya.com/punj-darya/27151#respond Wed, 08 Sep 2021 12:14:29 +0000 https://punjdarya.com/?p=27151 ਇਟਲੀ (ਪੰਜ ਦਰਿਆ ਬਿਊਰੋ)
ਪਿਛਲੇ ਦਿਨੀ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਉੱਪਰ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ ਸ ਪ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ ਕੀਤੀ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਿੰਸੀਪਲ ਗੁਰਇਕਬਾਲ ਸਿੰਘ ਜੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਵੱਸਦੇ ਉੱਘੇ ਕਵੀ ਤੇ ਲੇਖਕ ਮੋਹਨ ਗਿੱਲ ਅਤੇ ਪੰਚਨਾਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸਿ਼ਰਕਤ ਕੀਤੀ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ। ਡਾ ਸ ਪ ਸਿੰਘ ਨੇ ਇਸ ਦਿਨ ਅਧਿਆਪਕ ਦਿਵਸ ਤੇ ਇਸ ਸਮਾਗਮ ਦਾ ਰਚਾਇਆ ਜਾਣਾ ਇੱਕ ਸ਼ੁਭ ਸ਼ਗਨ ਦੱਸਿਆ ਤੇ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ। ਪ੍ਰਿੰਸੀਪਲ ਗੁਰਇਕਬਾਲ ਸਿੰਘ ਨੇ ਬਹੁਤ ਵਿਸਥਾਰ ਨਾਲ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਤੇ ਵਿਚਾਰ ਚਰਚਾ ਦੇ ਨਾਲ ਨਾਲ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਬੜੀ ਸਿ਼ਦਤ ਨਾਲ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਪ੍ਰੋ ਗਿੱਲ ਦੀ ਸ਼ਾਇਰੀ ਜਿੱਥੇ ਪਰਪੱਕ ਅਤੇ ਠੇਠ ਸ਼ਬਦ ਭੰਡਾਰ ਦਾ ਨਮੂਨਾ ਹੈ। ਉੱਥੇ ਉਹਨਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਪਿਆਰਿਆਂ ਦਾ ਨੈੱਟਵਰਕ ਸਥਾਪਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਮੋਹਨ ਗਿੱਲ ਨੇ ਪ੍ਰੋ ਗੁਰਭਜਨ ਗਿੱਲ ਨਾਲ ਬਿਤਾਏ ਕਾਲਜ ਦੇ ਸਮੇਂ ਦੀਆਂ ਯਾਦਾਂ ਅਤੇ ਉਨਾਂ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਕਾਵਿ ਸ਼ੈਲੀ ਦੁਆਰਾ ਪੇਸ਼ ਕਰਕੇ ਸਭ ਦੀ ਵਾਹ ਵਾਹ ਖੱਟੀ। ਅਮਜਦ ਆਰਫੀ ਨੇ ਠੇਠਤਾ ਭਰੇ ਸ਼ਬਦਾਂ ਅਤੇ ਕਾਵਿਕ ਅੰਦਾਜ਼ ਵਿੱਚ ਪ੍ਰੋ ਗਿੱਲ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਸਾਹਿਬ ਵਾਰੇ ਖੂਬਸੂਰਤ ਕਾਵਿ ਚਿਤਰਣ ਪੇਸ਼ ਕੀਤਾ। ਡਾ ਸ ਪ ਸਿੰਘ ਜੀ ਨੇ ਪ੍ਰੋ ਗਿੱਲ ਬਾਰੇ ਬੋਲਦੇ ਕਿਹਾ ਕਿ ਇਹਨਾਂ ਨਾਲ ਮੇਰਾ ਰਿਸ਼ਤਾ ਕਾਲਜ ਸਮੇਂ ਦਾ ਹੈ ਜੋ ਅੱਜ ਵੀ ਨਿੱਘੇ ਸੰਬੰਧਾਂ ਨਾਲ ਲਬਰੇਜ਼ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰਭਜਨ ਗਿੱਲ ਮੇਰਾ ਵਿਦਿਆਰਥੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਸ ਸਮੇਂ ਪ੍ਰੋ ਗੁਰਭਜਨ ਗਿੱਲ ਬਾਰੇ ਬੋਲਦੇ ਹੋਏ ਕਿਹਾ ਕਿ ਇਹਨਾਂ ਦੀ ਅਗਵਾਈ ਸਦਕਾ ਵਿਸ਼ਵ ਪੱਧਰ ਦਾ ਮੰਚ ਉਸਾਰ ਸਕਣਾ ਸੰਭਵ ਹੋਇਆ ਹੈ। ਜਿਸ ਉੱਪਰ ਉਹਨਾਂ ਦੀ ਕਿਤਾਬ ਸੁਰਤਾਲ ਤੇ ਗੱਲਬਾਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।
ਪ੍ਰੋ ਗੁਰਭਜਨ ਸਿੰਘ ਗਿੱਲ ਹੁਰਾਂ ਇਸ ਵਿਚਾਰ ਚਰਚਾ ਤੇ ਤਸੱਲੀ ਪ੍ਰਗਟਾਉਂਦਿਆਂ ਸਭਾ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਦਾ ਇਹ ਸਮਾਗਮ ਇੱਕ ਗੁਲਦਸਤੇ ਵਰਗਾ ਹੈ ਜਿਸ ਵਿੱਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਰੰਗ ਹਨ। ਇਹ ਵੀ ਕਿਹਾ ਕਿ ਮੈਂਨੂੰ ਮਾਣ ਹੈ ਕੇ ਸਮੁੰਦਰੋਂ ਪਾਰ ਸਾਗਰਾਂ ਵਿੱਚ ਵਸਦਾ ਪੰਜਾਬ ਜਿੱਥੇ ਹੋਰ ਖੇਤਰਾਂ ਵਿੱਚ ਤਰੱਕੀਆਂ ਕਰ ਰਿਹਾ ਹੈ ਓਥੇ ਸਾਹਿਤ ਤੇ ਸਭਿਆਚਾਰ ਵਲੋਂ ਵੀ ਅਵੇਸਲਾ ਨਹੀਂ, ਸਾਨੂੰ ਅੱਜ ਦੇ ਇਸ ਗਲੋਬਲੀ ਸੰਸਾਰ ਵਿੱਚ ਹੋਰ ਵੀ ਇੱਕਜੁਟ ਹੋ ਕੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਗੱਲਬਾਤ ਦੌਰਾਨ ਪ੍ਰੋ ਗੁਰਭਜਨ ਗਿੱਲ ਦੀਆਂ ਵੱਖ ਵੱਖ ਗਜ਼ਲਾਂ ਨੂੰ ਪ੍ਰਸਿੱਧ ਸ਼ਾਇਰ ਤਰੈਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਗਮ ਨੇ ਤਰੁੰਨਮ ਵਿੱਚ ਗਾ ਕੇ ਇੱਕ ਨਵਾਂ ਤੇ ਸੁਰਮਈ ਰੰਗ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਸਭਾ ਦੇ ਮੰਚ ਵੱਲੋਂ ਇਸ ਸਮੇਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖਰ ਬਾਬਾ ਨਜ਼ਮੀ ਨੂੰ ੳਹਨਾਂ ਦੇ ਜਨਮ ਦਿਨ ਤੇ ਵਧਾਈ ਪੇਸ਼ ਕੀਤੀ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਵਿੱਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਪ੍ਰੋ ਜਸਪਾਲ ਸਿੰਘ ਆਦਿ ਨੇ ਆਪਣੀ ਹਾਜ਼ਰੀ ਲਗਵਾਉਦਿਆਂ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਪੇਸ਼ ਕੀਤੀ।

]]>
https://punjdarya.com/punj-darya/27151/feed 0