World news – Punj Darya https://punjdarya.com Sun, 09 Jul 2023 16:34:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg World news – Punj Darya https://punjdarya.com 32 32 ਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿੱਚ ਸੱਤ ਪੰਜਾਬੀ ਦਿਖਾਉਣਗੇ ਜੌਹਰ https://punjdarya.com/punj-darya/33467 https://punjdarya.com/punj-darya/33467#respond Sun, 09 Jul 2023 16:34:53 +0000 https://punjdarya.com/?p=33467 ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ

ਹੇਲਸਿੰਕੀ (ਵਿੱਕੀ ਮੋਗਾ) ਤੁਰਕੀ ਦੇ ਸ਼ਹਿਰ ਆਲਾਨਿਆ ਵਿੱਚ ਯੂਰੋਹਾਕੀ ਅੰਡਰ -18 ਚੈਂਪੀਅਨਸ਼ਿਪ II-A 2023 ਲੜਕੇ ਸ਼ੁਰੂ ਹੋ ਰਹੀ ਹੈ। ਕੱਲ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਫ਼ਿੰਨਲੈਂਡ ਤੋਂ ਇਲਾਵਾ ਫਰਾਂਸ, ਬੁਲਗਾਰੀਆ, ਕਰੋਏਸ਼ੀਆ, ਯੂਕਰੇਨ ਅਤੇ ਮੇਜ਼ਬਾਨ ਤੁਰਕੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ 15 ਜੁਲਾਈ ਤੱਕ ਚਲੇਗੀ। ਫ਼ਿੰਨਲੈਂਡ ਦੀ ਟੀਮ ਵਿੱਚ ਇਸ ਵਾਰ 7 ਪੰਜਾਬੀਆਂ ਦੀ ਚੋਣ ਹੋਈ ਹੈ ਜੋ ਕਿ ਫ਼ਿੰਨਲੈਂਡ ਵਿੱਚ ਵਾਰੀਅਰਸ ਹਾਕੀ ਕਲੱਬ ਵਲੋਂ ਖੇਡਦੇ ਹਨ। ਕੌਮੀ ਟੀਮ ਵਿੱਚ ਚੁਣੇ ਗਏ ਖ਼ਿਡਾਰੀ ਜੋਬਨਵੀਰ ਸਿੰਘ ਖੈਹਿਰਾ, ਗੁਰਦਿੱਤ ਸਿੰਘ ਗਿੱਲ, ਮਨਰਾਜ ਸਿੰਘ ਸਹੋਤਾ, ਆਦਿੱਤ ਫ਼ੁੱਲ, ਆਰੀਅਨ ਤਾਲਵਾਨੀ, ਐਰਿਕ ਬਿੰਨੀ ਅਤੇ ਅਰਜੁਨਜੀਤ ਸਿੰਘ ਹਨ। ਇਨ੍ਹਾਂ ਵਿੱਚੋਂ ਕਈ ਖਿਡਾਰੀ ਪਹਿਲਾਂ ਵੀ ਸੋਲਾਂ ਅਤੇ ਇੱਕੀ ਸਾਲਾਂ ਵਰਗ ਵਿੱਚ ਫ਼ਿੰਨਲੈਂਡ ਵਲੋਂ ਖੇਡ ਚੁੱਕੇ ਹਨ। ਗ਼ੌਰਤਲਬ ਰਹੇ ਇਸ ਅਰਜੁਨਜੀਤ ਸਿੰਘ ਮਹਿਜ਼ 14 ਸਾਲਾਂ ਦੀ ਉਮਰ ਵਿੱਚ ਫ਼ਿੰਨਲੈਂਡ ਦੀ ਕੌਮੀ ਟੀਮ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗਾ।ਇਨ੍ਹਾਂ ਖਿਡਾਰੀਆਂ ਦੇ ਕੌਮੀ ਟੀਮ ਵਿੱਚ ਸ਼ਾਮਿਲ ਹੋਣ ‘ਤੇ ਫ਼ਿੰਨਲੈਂਡ ਵਿੱਚ ਵੱਸਦਾ ਸਾਰਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।

]]>
https://punjdarya.com/punj-darya/33467/feed 0
‘ਦੀਨਾ ਝਿਉਰ‘- ਇਹ ਕਹਾਣੀ ਨਹੀਂ, ਤਲਖ਼ ਹਕੀਕਤ ਹੈ…. https://punjdarya.com/punj-darya/32826 https://punjdarya.com/punj-darya/32826#respond Fri, 07 Apr 2023 01:43:10 +0000 https://punjdarya.com/?p=32826 ਸੰਪਾਦਕ ਦੀ ਕਲਮ ਤੋਂ

ਮਨਜੀਤ ਸਿੰਘ ਸਰਾਂ, ਸੀਨੇ ਵਿੱਚ ਪਾਕ ਸਾਫ ਇਨਸਾਨੀ ਦਿਲ ਵਾਲਾ ਪੱਤਰਕਾਰ, ਲੇਖਕ, ਫਿਲਮਕਾਰ, ਨਿਰਦੇਸ਼ਕ ਹੈ ਪਰ ਮੈਨੂੰ ਮਾਣ ਹੈ ਕਿ ਓਹ ਮੇਰਾ “ਮਨਜੀਤ ਬਾਈ” ਹੈ। ਦੀਨੇ ਤਾਏ ਦੀ ਸਖਸ਼ੀਅਤ ਦੀ ਪਾਠਕਾਂ ਨਾਲ ਸਾਂਝ ਪੁਆਉਣ ਵਜੋਂ ਭੇਜੀ ਇਸ ਲਿਖਤ ਨੂੰ ਨੀਂਦੋਂ ਜਾਗਿਆ ਹੋਇਆ ਪੜ੍ਹਨ ਉਪਰੰਤ ਰਾਤ ਦੇ 02:21ਵਜੇ ਇਹ ਵਲਵਲੇ ਲਿਖ ਰਿਹਾ ਹਾਂ। ਇਸ ਲਿਖਤ ਨੇ ਓਸ ‘ਵੱਢਾ-ਟੁੱਕੀ’ ਦੇ ਦੌਰ ਵਿੱਚ ਲਿਜਾ ਖੜ੍ਹਾ ਕੀਤਾ, ਜਦੋਂ ਚੰਦਰੀ ਸਿਆਸਤ ਨੇ ਮਨੁੱਖ ਮਨੁੱਖ ਦਾ ਵੈਰੀ ਬਣਾ ਧਰਿਆ ਸੀ। ਓਸੇ ਦੌਰ ਦੀਨੇ ਵਰਗੇ ‘ਧਰਤੀ ਦੇ ਪੁੱਤ’ ਵੀ ਮੌਜੂਦ ਰਹੇ ਤੇ ਉਸ ਬੀਬੇ ਪੁੱਤ ਨੂੰ ਹਿੱਕ ਨਾਲ ਲਾ ਕੇ ਰੱਖਣ ਵਾਲੇ ਫਤਿਹਗੜ੍ਹ ਕੋਰੋਟਾਣਾ ਪਿੰਡ ਦੇ ਲੋਕਾਂ ਦਾ ਭਰੱਪਾ ਵੀ ਮੌਜੂਦ ਰਿਹਾ। ਮਨਜੀਤ ਬਾਈ ਦੀ ਇਸ ਲਿਖਤ ਜਰੀਏ ਦੀਨੇ ਤਾਏ, ਉਹਨਾਂ ਦੇ ਪਰਿਵਾਰ ਤੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੀ ਧਰਤੀ ਨੂੰ ਸਲਾਮ ਭੇਜਦਾ ਹਾਂ, ਜੋ ਜ਼ਿੰਦਗੀ ਦੇ ਇਸ ਅਨੋਖੇ ਰੰਗਮੰਚ ‘ਤੇ ਆਪੋ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਣ ‘ਚ ਸਫਲ ਰਹੇ।

ਮਨਦੀਪ ਖੁਰਮੀ ਹਿੰਮਤਪੁਰਾ

ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਇਸ ਦੌਰਾਨ ਧਰਤੀਆਂ ਤਾਂ ਵੰਡੀਆਂ ਹੀ ਗਈਆਂ ਤੇ ਨਾਲ ਸਾਡਾ ਭਾਈਚਾਰਾ ਵੀ ਵੰਡਿਆ ਗਿਆ। ਰਿਸ਼ਤੇ ਨਾਤੇ ਵੰਡੇ ਗਏ, ਰਸਮਾਂ ਰਿਵਾਜ ਵੰਡੇ ਗਏ, ਬਚਪਨ ਦੀਆਂ ਕਿਲਕਾਰੀਆਂ ਵੰਡੀਆਂ ਗਈਆਂ, ਖੁਸ਼ੀਆਂ ਗ਼ਮੀਆਂ ਦੀ ਸਾਂਝ ਵੰਡੀ ਗਈ ਤੇ ਨੌਹਾਂ ਨਾਲ਼ੋਂ ਮਾਸ ਚੂੰਡ ਲਿਆ ਗਿਆ। ਜਿੰਨਾਂ ਗਲੀਆਂ ‘ਚ ਰਾਮ, ਸਿੰਘ, ਮੁਹੰਮਦ ਤੇ ਖਾਨ ਖੇਡਣ ਸਮੇਂ ਚੀਕ ਚਿੰਗਾੜਾ ਪਾਉਂਦੇ ਸਨ, ਉਹ ਗਲੀਆਂ ਸੁੰਨਸਾਨ ਹੋ ਗਈਆਂ ਪਰ ਫੇਰ ਵੀ ਕੁੱਝ ਰਿਸ਼ਤੇ ਅਜਿਹੇ ਸਨ ਜਿਹਨਾਂ ਨੂੰ ਫ਼ਿਰਕੂ ਹਵਾਵਾਂ ਬਦਲ ਨਹੀਂ ਸਕੀਆਂ। ਇਹ ਕਹਾਣੀ ਜੋ ਸ਼ੁਰੂ ਕਰਨ ਜਾ ਰਿਹਾ ਹਾਂ, ਇਹ ਕੋਈ ਕਾਲਪਨਿਕ ਕਹਾਣੀ ਨਹੀਂ ਹੈ, ਉਂਝ ਤਾਂ ਦੇਸ਼ ਦੀ ਵੰਡ ਸਮੇਂ ਇਹ ਕਹਿਰ ਦੇਸ਼ ਦੇ ਹਰੇਕ ਕੋਨੇ ਕੋਨੇ ‘ਚ ਵਾਪਰਿਆ ਪਰ ਇਹ ਕਹਾਣੀ ਮੇਰੇ ਆਪਣੇ ਪਿੰਡ ਫਤਿਹਗੜ੍ਹ ਕੋਰੇਟਾਣਾ ਦੀ ਹੈ। ਇਹ ਕਹਾਣੀ ਬਰਾਦਰੀ ਵਜੋ ਇੱਕ ਮੁਸਲਮਾਨ ਝਿਉਰ ਦੇ ਮਹਾਨ ਇਨਸਾਨ ਦੀ ਹੈ, ਜਿਸ ਦਾ ਨਾਂ ‘ਦੀਨਾ ਝਿਉਰ‘ ਸੀ। ਵੰਡ ਦੌਰਾਨ ਜਦੋਂ ਲੋਕ ਉੱਧਰੋਂ ਇੱਧਰ ਆਉਣ ਲੱਗੇ ਤੇ ਇੱਧਰੋ ਉੱਧਰ ਜਾਣ ਲੱਗੇ ਭਾਵ ਧਰਮਾਂ ਦੇ ਨਾਂ ‘ਤੇ ਦੇਸ਼ ਦਾ ਬਟਵਾਰਾ ਸ਼ੁਰੂ ਹੋ ਗਿਆ ਸੀ ਤਾਂ ਇਸ ‘ਦੀਨੇ ਝਿਉਰ‘ ਦਾ ਪ੍ਰੀਵਾਰ ਵੀ ਸਰਹੱਦੋਂ ਪਾਰ (ਪਾਕਿਸਤਾਨ) ਜਾਣ ਲੱਗਿਆ ਤਾਂ ਦੀਨੇ ਨੇ ਆਪਣੀ ਜਨਮ ਭੂੰਮੀ ਦਾ ਮੋਹ ਨਹੀਂ ਛੱਡਿਆ ਪਰ ਪ੍ਰੀਵਾਰ ਤਿਆਗ ਦਿੱਤਾ ਭਾਵ ਪ੍ਰੀਵਾਰ ਪਾਕਿਸਤਾਨ ਚਲਾ ਗਿਆ ਪਰ ਉਹ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਹੀ ਰਹਿ ਗਿਆ। ਬੇਸ਼ੱਕ ਇਹ ਕਹਿਰ ਸਾਡੇ ਜਨਮ ਤੋਂ ਬੁਹਤ ਦੇਰ ਪਹਿਲਾਂ ਵਾਪਰਿਆ ਸੀ ਪਰ ਅਸੀਂ ਆਪਣਾ ਬਚਪਨ ਉਸ ‘ਦੀਨੇ ਝਿਉਰ‘ ਦੇ ਨਾਲ ਗੁਜ਼ਾਰਿਆ ਕਿਉਂਕਿ ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਅਸੀਂ ਉਸ ਨੂੰ ਪਿਆਰ ਨਾਲ ਤਾਇਆ ਕਹਿੰਦੇ ਸੀ। ਬਟਵਾਰਾ ਹੋ ਗਿਆ ਤੇ ਇੱਕ ਤੋਂ ਦੋ ਦੇਸ਼ ਬਣ ਗਏ। ਸਮਾਂ ਬੀਤਦਾ ਗਿਆ ਤੇ ਜ਼ਖ਼ਮਾਂ ਨੇ ਹੌਲੀ ਹੌਲੀ ਭਰਨਾ ਸ਼ੁਰੂ ਕੀਤਾ। ‘ਦੀਨੇ‘ ਦੀ ਕੁਰਬਾਨੀ ਨੂੰ ਮੇਰੇ ਪਿੰਡ ਨੇ ਹਮੇਸਾਂ ਯਾਦ ਰੱਖਿਆ ਸ਼ਾਇਦ ਇਸ ਕਰ ਕੇ ਹੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਸ ਨੇ ਕਦੇ ਘਰੇ ਚੁੱਲ੍ਹਾ ਨਹੀਂ ਬਾਲਿਆ ਸੀ ਕਿਉਂਕਿ ਜਿਸ ਘਰ ਵੀ ਉਹ ਜਾਂਦਾ ਸੀ, ਉਸ ਨੂੰ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਉਹ ਹਰੇਕ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦਾ ਤੇ ਦੋ ਟਾਈਮ ਗੁਰਦੁਆਰਾ ਸਾਹਿਬ ਜਾਂਦਾ। ਹੁਣ ਉਹ ਪਿੰਡ ‘ਚ ਕਿਸੇ ਦੇ ਵਿਆਹ ਦੀ ਗੰਢ ਲੈ ਕੇ ਜਾਂਦਾ, ਕਿਸੇ ਦੇ ਦੋਹਤੇ ਪੋਤੇ ਦੀ ਭੇਲੀ ਲੈ ਕੇ ਜਾਂਦਾ ਸੀ ਜਾਂ ਦੋਹਤੇ ਪੋਤੇ ਹੋਣ ਤੇ ਘਰਾਂ ‘ਚ ਸਿਹਰੇ ਵੀ ਬੰਨਦਾ ਸੀ। ਉਦੋਂ ਬਰਾਤਾਂ ਧਰਮਸ਼ਾਲਾ ‘ਚ ਉੱਤਰਦੀਆਂ ਸਨ ਤੇ ਬਰਾਤ ਦੀ ਹਰ ਸੇਵਾ ਲਈ ‘ਦੀਨਾ‘ ਸਾਰਾ ਦਿਨ ਉੱਥੇ ਹਾਜ਼ਿਰ ਰਹਿੰਦਾ ਸੀ। ਉਹ ਪਿੰਡ ‘ਚ ਕਿਸੇ ਲਈ ਵੀ ਬਿਗਾਨਾ ਨਹੀਂ ਸੀ। ਉਂਝ ਉਸ ਨੇ ਆਪਣੇ ਘਰ ਦਾਣੇ ਭੁੰਨਣ ਲਈ ਭੱਠੀ ਬਣਾ ਰੱਖੀ ਸੀ, ਸ਼ਾਮ ਹੁੰਦਿਆਂ ਹੀ ਦਾਣੇ ਭੁਨਾਉਣ ਲਈ ਸਿਆਣਿਆਂ ਤੇ ਨਿਆਣਿਆਂ ਦੀ ਲਾਈਨ ਲੱਗ ਜਾਂਦੀ ਸੀ। ਉਹ ਨਾਲੇ ਤਾਂ ਦਾਣੇ ਭੁੰਨਦਾ ਸੀ ਤੇ ਨਾਲ਼ੇ ਹਰੇਕ ਬੱਚੇ ਨੂੰ ਪੁੱਛਦਾ ਕਿ ‘ਤੂੰ ਕੀਹਦਾ ਮੁੰਡਾ ਜਾਂ ਕੀਹਦਾ ਪੋਤਾ ਏ‘ ? ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਜਦੋਂ ਦੀਨੇ ਦਾ ਪ੍ਰੀਵਾਰ ਪਾਕਿਸਤਾਨ ਜਾਣ ਲੱਗਿਆ ਤਾਂ ਦੀਨੇ ਨੇ ਕਿਹਾ, “ਪੁੱਤ ਤੁਸੀ ਚਲੇ ਜਾਉ ਪਰ ਮੈ ਤਾਂ ਜਿੱਥੇ ਜੰਮਿਆ ਹਾਂ। ਆਖ਼ਰੀ ਸ਼ਾਹ ਵੀ ਉੱਥੇ ਹੀ ਲਵਾਂਗਾ। ਅੱਲਾ ਤੁਹਾਡੀ ਹਿਫ਼ਾਜ਼ਤ ਕਰੇ ਪਰ ਮੈਨੂੰ ਮਜਬੂਰ ਨਾਂ ਕਰੋ ਪੁੱਤ, ਮੈਂ ਆਪਣੀ ਸਰ ਜ਼ਮੀਨ ਤੇ ਆਪਣੇ ਭਾਈਚਾਰੇ ਤੋਂ ਬਿਨਾ ਮਰ ਜਾਵਾਂਗਾ“। “ਪਰ ਅੱਬਾ ਅਸੀਂ ਤੁਹਾਡੇ ਬਿਨਾ ਨਹੀਂ ਰਹਿ ਸਕਦੇ ” ਦੀਨੇ ਦੇ ਮੁੰਡੇ ਨੇ ਵਾਸਤਾ ਪਾਇਆ।“ਤੁਹਾਡੀ ਅੰਮੀ ਤੁਹਾਡੇ ਨਾਲ ਆ, ਮੈਨੂੰ ਨਹੀਂ ਤੁਹਾਨੂੰ ਖਤਰਾ ਪੁੱਤ, ਅੱਲਾ ਨੇ ਚਾਹਿਆ ਤਾਂ ਦੁਬਾਰਾ ਮਿਲਾਂਗੇ।“ ਦੀਨੇ ਨੇ ਪੁੱਤ ਨੂੰ ਜੱਫੀ ਪਾਉਂਦਿਆਂ ਕਿਹਾ। ਦੀਨੇ ਦੇ ਪ੍ਰੀਵਾਰ ਨੂੰ ਪਿੰਡ ਵਾਲਿਆਂ ਵੱਲੋਂ ਜ਼ੁੰਮੇਵਾਰੀ ਚੱਕਣ ‘ਤੇ ਉਨਾਂ ਨੂੰ ਧਰਵਾਸ ਮਿਲਿਆ ਤੇ ਉਹ ਪਾਕਿਸਤਾਨ ਚਲੇ ਗਏ ਤੇ ਉਸ ਦਿਨ ਤੋਂ ਦੀਨਾ ਪੂਰੇ ਪਿੰਡ ਦਾ ਹੋ ਗਿਆ ਸੀ। ਸਮਾਂ ਚੱਲਦਾ ਗਿਆ ਤੇ ਦੀਨਾ ਸਰੀਰਕ ਪੱਖੋਂ ਵੀ ਢਲਦਾ ਗਿਆ। ਕਿਸੇ ਤਰਾਂ ਨਾਲ ਉਸਦੇ ਪ੍ਰੀਵਾਰ ਨੇ ਭਾਰਤ ਦਾ ਵੀਜ਼ਾ ਲਿਆ। ਉਸਦਾ ਪੁੱਤ ਤੇ ਪੋਤਰਾ 1970 ‘ਚ ਪੰਜਾਬ ਆਏ ਤੇ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਆ ਪਹੁੰਚੇ। ਪਿੰਡ ਦੇ ਲੋਕਾਂ ਨੇ ਉਨਾਂ ਨੂੰ ਪਲਕਾਂ ‘ਤੇ ਬਿਠਾ ਲਿਆ। ਉਸ ਦਿਨ ਦੀਨੇ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ। ਹਰੇਕ ਨੂੰ ਦੱਸਦਾ ਸਿ ਕਿ ‘ਮੇਰਾ ਪੁੱਤ ਤੇ ਪੋਤਰਾ‘ ਆਇਆ। ਦੋ ਕੁ ਹਫ਼ਤੇ ਉਹ ਰਹੇ ਤੇ ਫਿਰ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਜਦੋਂ ਕਦੇ ਵੀ ਢਿੱਲਾ ਮੱਠਾ ਹੁੰਦਾ ਤਾਂ ਹਰ ਕੋਈ ਉਸ ਲਈ ਦਵਾਈ ਬੂਟੀ ਲਈ ਭੱਜਦਾ। ਫੇਰ ਕੁੱਝ ਸਾਲ ਬਾਅਦ ਦੀਨਾ ਇੱਕ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਲਿਆਣ ਸਰ ਸਾਹਿਬ ਮੱਥਾ ਟੇਕਣ ਗਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲਈ ਜਿਉਂ ਹੀ ਆਪਣਾ ਸਿਰ ਧਰਤੀ ਨਾਲ ਲਾਇਆ ਤਾਂ ਉੱਥੇ ਹੀ ਉਸ ਦੇ ਸਵਾਸ ਪੂਰੇ ਹੋ ਗਏ। ਜਦੋਂ ਪਿੰਡ ਨੂੰ ਪਤਾ ਲੱਗਿਆ ਕਿ ਦੀਨਾ ਪੂਰਾ ਹੋ ਗਿਆ ਹੈ ਤਾਂ ਪੂਰਾ ਪਿੰਡ ਗੁਰਦੁਆਰਾ ਸਾਹਿਬ ਇੱਕਠਾ ਹੋ ਗਿਆ। ਲੋਕਾਂ ‘ਚ ਕਈ ਤਰਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਕਿਹਾ ਕਿ ਹੁਣ ਦੀਨੇ ਨੂੰ ਦਫ਼ਨਾਇਆ ਜਾਵੇ ਜਾਂ ਸੰਸਕਾਰ ਕੀਤਾ ਜਾਵੇ। ਆਖ਼ਰ ਤੈਅ ਹੋਇਆ ਕਿ ਉਸ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਹੈ ਤੇ ਆਖ਼ਰੀ ਸ਼ਾਹ ਵੀ ਗੁਰੂ ਦੀ ਹਜ਼ੂਰੀ ‘ਚ ਲਏ ਹਨ ਸੋ ਸੰਸਕਾਰ ਕੀਤਾ ਜਾਵੇ। ਸਭ ਦੀ ਸਹਿਮਤੀ ਤੇ ਪੂਰਨ ਸਿੱਖ ਮਰਯਾਦਾ ਨਾਲ ਉਸ ਦਾ ਸੰਸਕਾਰ ਕੀਤਾ ਗਿਆ ਤੇ ਭੋਗ ਤੇ ਉਸ ਦੇ ਪ੍ਰੀਵਾਰ ਨੂੰ ਸੂਚਿਤ ਗਿਆ। ਭੋਗ ਦਾ ਸਮਾਂ ਆਇਆ ਤਾਂ ਉਸ ਦਾ ਪ੍ਰੀਵਾਰ ਵੀ ਆਇਆ। ਲੋਕਾਂ ਨੇ ਦੀਨੇ ਦੀਆਂ ਸਾਰੀਆਂ ਦੁਨਿਆਵੀ ਰਸਮਾਂ ਪੂਰੀ ਮਰਯਾਦਾ ਨਾਲ ਪੂਰੀਆਂ ਕੀਤੀਆਂ ਤੇ ਭੋਗ ਤੇ ਗੁਰੂ ਕੇ ਲੰਗਰ ਲਾਏ ਗਏ। ਲੋਕਾਂ ਨੇ ਉਹਦੇ ਪ੍ਰੀਵਾਰ ਨਾਲ ਦੁੱਖ ਜਤਾਇਆ ਪਰ ਉਹ ਦਾ ਪੁੱਤਰ ਹੱਥ ਜੋੜੀ ਖੜਾ ਰਿਹਾ ਤੇ ਆਖ਼ਰ ‘ਚ ਉਹ ਭਰੀਆਂ ਅੱਖਾਂ ਨਾਲ ਬੋਲਿਆ ਕਿ ‘ਕਿ ਜਿਸ ਦਿਨ ਅੱਬਾ ਨੇ ਸਾਡੇ ਨਾਲ ਜਾਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਸਾਨੂੰ ਉਹਨਾਂ ‘ਤੇ ਬੁਹਤ ਗ਼ੁੱਸਾ ਵੀ ਆਇਆ ਸੀ ਪਰ ਅੱਜ ਦੇਖ ਕੇ ਮਹਿਸੂਸ ਰਿਹਾ ਹੈ ਕਿ ਜੋ ਉਨਾਂ ਨੇ ਉਸ ਸਮੇਂ ਫੈਸਲਾ ਲਿਆ ਸੀ, ਉਹ ਸਹੀ ਫੈਸਲਾ ਸੀ। ਤੁਸੀ ਸਾਰੀ ਉਮਰ ਸਾਡੇ ਅੱਬਾ ਨੂੰ ਪਲਕਾਂ ‘ਤੇ ਬਿਠਾ ਕੇ ਰੱਖਿਆ ਸੀ। ਸਾਨੂੰ ਹਮੇਸਾਂ ਆਪਣੇ ਅੱਬੂ ‘ਤੇ ਫ਼ਖ਼ਰ ਰਹੇਗਾ ਕਿਉਂਕਿ ਉਹ ਜਿੱਥੇ ਪੈਦਾ ਹੋਏ ਤੇ ਉੱਥੇ ਹੀ ਆਖ਼ਰੀ ਸਵਾਸ ਲਏ। ਆਖ਼ਰ ਭਰੀਆਂ ਅੱਖਾਂ ਤੇ ਮਿਲੇ ਮਾਣ ਸਤਿਕਾਰ ਨਾਲ ਪਿਤਾ ਦੀ ਆਖ਼ਰੀ ਵਿਦਾਇਗੀ ਰਸਮ ਪੂਰੀ ਕਰਕੇ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਅੱਜ ਵੀ ਲੋਕਾਂ ਦੇ ਦਿਲਾਂ ‘ਚ ਧੜਕਦਾ ਹੈ ਜੋ ਪਿਆਰ ਤੇ ਇੱਕ ਜਨਮ ਭੂਮੀ ਪ੍ਰਤੀ ਸਮਰਪਣ ਦੀਨੇ ਨੇ ਹੰਢਾਇਆ, ਉਸ ਦੀ ਹੋਰ ਕੋਈ ਮਿਸਾਲ ਬੁਹਤ ਘੱਟ ਦੇਖਣ ਨੂੰ ਮਿਲੀ ਹੈ। ਸ਼ਾਡੇ ਸਤਿਕਾਰ ਯੋਗ ਬੁਜੁਰਗ ‘ਦੀਨਾ ਤਾਇਆ‘ ਜੀ ਦੀ ਜੀਵਨੀ ਤੇ 2004 ‘ਚ ਮੈ ਪੰਜਾਬੀ ਸੀਰੀਅਲ ‘ਮਿੱਟੀ ਦਾ ਮੋਹ‘ ਬਣਾਇਆ ਸੀ ਸੋ ਦੂਰਦਰਸ਼ਨ ਜਲੰਧਰ ਤੇ ਟੈਲੀਕਾਸਟ ਹੋਇਆ ਸੀ। ਜਿਸ ਵਿੱਚ ‘ਦੀਨੇ‘ ਦਾ ਕਿਰਦਾਰ ਮਹਾਨ ਅਦਾਕਾਰ ਸਵਰਗੀ ‘ਯਸ਼ ਸ਼ਰਮਾ‘ ਜੀ ਨੇ ਨਿਭਾਇਆ ਸੀ।

ਮਨਜੀਤ ਸਿੰਘ ਸਰਾਂ/ ਟਰਾਂਟੋ

]]>
https://punjdarya.com/punj-darya/32826/feed 0
ਪਾਵਰਲਿਫਟਰ ਤੀਰਥ ਰਾਮ ਬਣੇ ਯੂਰਪੀਨ ਚੈਂਪੀਅਨ https://punjdarya.com/punj-darya/32004 https://punjdarya.com/punj-darya/32004#respond Sun, 23 Oct 2022 16:12:41 +0000 https://punjdarya.com/?p=32004 ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਪਾਵਰਲਿਫਟਿੰਗ ਦੀਆਂ ਦੁਨੀਆਂ ਵਿੱਚ ਬਹੁਤ ਸਾਰੇ ਇਨਾਮ ਜੇਤੂ ਸ੍ਰੀ ਤੀਰਥ ਰਾਮ ਨੇ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਰੀਵਾ ਦਾ ਗਾਰਦਾ ਵਿੱਚ ਹੋਈ ਯੂਰਪੀਨ ਚੈਂਪੀਅਨਸਿ਼ੱਪ ਵਿੱਚ 50 ਸਾਲਾਂ ਉਮਰ ਵਰਗ ਵਿੱਚ ਪਹਿਲਾ ਸਥਾਨ ਅਤੇ ਬਾਕੀ ਵਰਗਾਂ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਬੈਲਜ਼ੀਅਮ ਵਾਸੀ ਤੀਰਥ ਰਾਮ ਪਿਛਲੇ ਸਮੇਂ ਦੌਰਾਂਨ ਬੈਲਜ਼ੀਅਮ ਚੈਂਪੀਅਨ ਅਤੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ-ਨਾਲ ਕਨੋਕੇ ਸ਼ਹਿਰ ਦੇ ਸਰਬੋਤਮ ਤਿੰਨ ਖਿਡਾਰੀਆਂ ਵਿੱਚ ਦੋ ਵਾਰ ਨਾਂਮਜਦ ਹੋ ਚੁੱਕੇ ਹਨ। ਤੀਰਥ ਦੀਆਂ ਇਹਨਾਂ ਪ੍ਰਾਪਤੀਆਂ ਨਾਲ ਬੈਲਜ਼ੀਅਮ ਵਸਦੇ ਪੰਜਾਬੀ ਭਾਈਚਾਰੇ ਦਾ ਨਾਂਮ ਰੌਸਨ ਹੋਇਆ ਹੈ।

]]>
https://punjdarya.com/punj-darya/32004/feed 0
ਜਾਰਜੀਆ ਮੇਲੋਨੀ ਬਣੀ ਦੂਜੀ ਵਿਸ਼ਵ ਜੰਗ ਤੋਂ ਬਆਦ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ https://punjdarya.com/punj-darya/31998 https://punjdarya.com/punj-darya/31998#respond Sun, 23 Oct 2022 15:51:15 +0000 https://punjdarya.com/?p=31998 24 ਮੰਤਰੀ ਮੰਡਲ ਨਾਲ ਸਜੀ ਇਟਲੀ ਦੀ ਨਵੀਂ ਸਰਕਾਰ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ

ਮਿਲਾਨ (ਦਲਜੀਤ ਮੱਕੜ) 25 ਸਤੰਬਰ ਨੂੰ ਲੋਕਾਂ ਵੱਲੋਂ ਇਟਲੀ ਦੇ ਸੱਜੇਪੱਖੀ ਸਿਆਸੀ ਗੱਠਜੋੜ ਨੂੰ ਦਿੱਤੇ ਜਿੱਤ ਦੇ ਫ਼ਤਵੇਂ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ ਤੇ ਕਰੀਬ ਇੱਕ ਮਹੀਨੇ ਦੇ ਰੇੜਕੇ ਤੋਂ ਬਆਦ ਅੱਜ ਇਟਲੀ ਦੇ 24 ਮੰਤਰੀ ਮੰਡਲ ਨਾਲ ਸਜੀ ਨਵੀਂ ਸਰਕਾਰ ਦੇ ਮੰਤਰੀਆਂ ਨੇ ਦੇਸ਼ ਦੀ ਵਾਂਗਡੋਰ ਸਾਂਭਣ ਲਈ ਸਹੁੰ ਚੁੱਕ ਲਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਤਖਤ ਉਪੱਰ ਬਿਰਾਜਣ ਦਾ ਮਾਣ ਦੇਸ਼ ਦੀ ਸਭ ਤੋਂ ਸ਼ਕਤੀਸਾਲੀ ਮਹਿਲਾ ਮੈਡਮ ਜੋਰਜੀਆ ਮੇਲੋਨੀ (45) ਨੂੰ ਮਿਲਿਆ ਹੈ।ਦੂਜੀ ਵਿਸ਼ਵ ਜੰਗ ਤੋਂ ਬਆਦ ਦੇਸ਼ ਦੇ ਪ੍ਰਧਾਨ ਮੰਤਰੀ ਪਦ ਉਪੱਰ ਬਿਰਾਜਮਾਨ ਹੋਣ ਵਾਲੀ ਜੋਰਜੀਆ ਮੇਲੋਨੀ ਪਹਿਲੀ ਮਹਿਲਾ ਹੈ ਜਿਹੜੀ ਕਿ ਆਪਣੀ ਸਿਾਅਸੀ ਪਾਰਟੀ ਫਰਤੇਲੀ ਦ ਇਤਾਲੀਆ ਦੀ ਵੀ ਪਹਿਲੀ ਮਹਿਲਾ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਬਣੀ ਹੈ।ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਕਾਫੀ ਜਿਆਦਾ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਇਟਲੀ ਵਿੱਚ ਰਾਜਨੀਤਿਕ ਹਾਲਾਤ ਕਾਫੀ ਵਿਗੜਦੇ ਗਏ, ਰਾਜਨੀਤਿਕ ਸੰਕਟ ਦੇ ਚੱਲਦਿਆ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੀ ਦੋ ਸਾਲਾਂ ਦੇ ਵਕਫੇ ਵਿੱਚ ਹੁਣ ਤੱਕ ਇਟਲੀ ਵਿੱਚ 2 ਪ੍ਰਧਾਨ ਮੰਤਰੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 15 ਜੁਲਾਈ ਨੂੰ ਮਾਰੀੳ ਦਰਾਗੀ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਟਲੀ ਦੇ ਰਾਸ਼ਟਰਪਤੀ ਸਰਜੀੳ ਮਤਰੈਲਾ ਦੁਆਰਾ ਦੇਸ਼ ਵਿੱਚ ਨਵੀਆ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਜੋ ਕਿ 25 ਸਤੰਬਰ ਨੂੰ ਨੇਪੜੇ ਚੜੀਆ ਸਨ। ਜਿਸ ਵਿੱਚ ਇਟਲੀ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ ‘ਫਰਤੇਲੀ ਦਿ ਇਟਾਲੀਆ’ ਨੂੰ 26.1 ਫ਼ੀਸਦੀ ਦੇ ਕੇ ਨਿਵਾਜਿਆ ਹੈ, ਜਦੋਂ ਕਿ ਪੀ.ਡੀ. ਨੂੰ 19.0 ਫ਼ੀਸਦੀ, 5 ਤਾਰਾ ਨੂੰ 15.5 ਫ਼ੀਸਦੀ, ਲੇਗਾ ਨੂੰ 8.9 ਫ਼ੀਸਦੀ, ਐੱਫ਼.ਆਈ. ਨੂੰ 8.3 ਫ਼ੀਸਦੀ ਤੇ ਹੋਰ ਨੂੰ 7.7 ਫ਼ੀਸਦੀ ਵੋਟਾਂ ਮਿਲੀਆਂ ਸਨ। ਤਕਰੀਬਨ 1 ਮਹੀਨੇ ਦੇ ਵਕਫੇ ਬਾਅਦ ਇਟਲੀ ਵਿੱਚ ਅੱਜ ਨਵੀਂ ਸਰਕਾਰ ਦਾ ਗਠਨ ਹੋਇਆ। ਜਿਸ ਵਿੱਚ ਜਾਰਜੀਆ ਮੇਲੋਨੀ ਨੇ ਇਟਲੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਕੁੱਲ 24 ਮੰਤਰੀਆ ਜਿਹਨਾਂ ਵਿੱਚ 6 ਔਰਤਾਂ ਵੀ ਸ਼ਾਮਿਲ ਹਨ, ਨੇ ਵੀ ਸਹੂੰ ਚੁੱਕੀ। ਇਟਲੀ ਵਿੱਚ ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫਿਰ ਰੂਸ- ਯੂਕਰੇਨ ਜੰਗ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵਧੀਆ ਹਨ। ਜਿਸ ਕਰਕੇ ਆਮ ਲੋਕਾਂ ਦੀ ਜਿੰਦਗੀ ਪਰੇਸ਼ਾਨੀ ਨਾਲ ਜੂਝ ਰਹੀ ਹੈ। ਨਵੀ ਸਰਕਾਰ ਤੋਂ ਆਮ ਲੋਕਾਂ ਨੂੰ ਬੜੀਆ ਹੀ ਆਸਾ ਹਨ। ਹਾਲਾਕਿ ਵਿਦੇਸ਼ੀਆ ਲੋਕਾਂ ਲਈ ਇਹ ਸਰਕਾਰ ਕੁੱਝ ਸਖਤੀਆ ਵੀ ਕਰ ਸਕਦੀ ਹੈ। ਇਹ ਸਰਕਾਰ ਹਾਲਾਕਿ ਆਮ ਲੋਕਾਂ ਦੀਆ ਸਮੱਸਿਆਵਾਂ ਨੂੰ ਕਿਸ ਤਰਾਂ ਨਜਿੱਠਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਕਿ ਨਵੀ ਸਰਕਾਰ ਬਣਨ ਦੇ ਨਾਲ ਇਟਲੀ ਵਿੱਚ ਰਾਜਨੀਤਿਕ ਸੰਕਟ ਖਤਮ ਹੋ ਗਿਆ ਹੈ। ਅਜਿਹਾ ਪੂਰਨ ਤੌਰ ਤੇ ਕਿਹਾ ਨਹੀ ਜਾ ਸਕਦਾ ਕਿਉਂਕਿ ਇਟਲੀ ਵਿੱਚ ਕਾਫੀ ਲੰਬੇ ਸਮੇ ਤੋਂ ਕੋਈ ਵੀ ਸਰਕਾਰ ਲੰਬਾ ਸਮਾਂ ਨਹੀ ਚੱਲ ਸਕੀ ।

ਸੰਨ 2000 ਤੋਂ ਬਾਅਦ ਦੇ ਪ੍ਰਧਾਨ ਮੰਤਰੀ

ਮਾਸੀਮੋ ਦੀ ਅਲੇਮਾ- 21 ਅਕਤੂਬਰ 1998 ਤੋਂ 26 ਅਪ੍ਰੈਲ਼ 2000

ਜਿਉਲੀਆਨੋ ਅਮਾਤੋ – 26 ਅਪ੍ਰੈਲ 2000 ਤੋਂ 11 ਜੂਨ 2001

ਸਿਲਵੀੳ ਬਰਲੁਸਕੋਨੀ – 11 ਜੂਨ 2001 ਤੋਂ 17 ਮਈ 2006

ਰੋਮਾਨੋ ਪਰੋਦੀ – 17 ਮਈ 2006 ਤੋਂ 8 ਮਈ 2008

ਸਿਲਵੀੳ ਬਰਲੁਸਕੋਨੀ – 8 ਮਈ 2008 ਤੋਂ 16 ਨਵੰਬਰ 2011

ਮਾਰੀੳ ਮੋਂਤੀ – 16 ਨਵੰਬਰ 2011 ਤੋਂ 28 ਅਪ੍ਰੈਲ 2013 

ਐਨਰੀਕੋ ਲੇਤਾ – 28 ਅਪ੍ਰੈਲ 2013 ਤੋਂ 22 ਫਰਵਰੀ 2014

ਮੈਤੇੳ ਰੈਂਜੀ – 22 ਫਰਵਰੀ 2014 ਤੋਂ 12 ਦਸੰਬਰ 2016 

ਪਾਅੋਲੋ ਜੈਂਤੀਲੋਨੀ – 12 ਦਸੰਬਰ 2016 ਤੋਂ 1 ਜੂਨ 2018

ਜੂਸੇਪੇ ਕੌਂਤੇ – 1 ਜੂਨ 2018 ਤੋਂ 13 ਫਰਵਰੀ 2021

ਮਾਰੀੳ ਦਰਾਗੀ – 13 ਫਰਵਰੀ 2021 ਤੋਂ 22 ਅਕਤੂਬਰ 2022

ਜਾਰਜੀਆ ਮੇਲੋਨੀ- 22 ਅਕਤੂਬਰ 2022 ਤੋਂ 

ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਆਪਣੀ ਸਰਕਾਰ ਵਿੱਚ ਮਤੈਓ ਸਲਵੀਨੀ ਤੇ ਅਨਤੋਨੀਓ ਤਾਜਾਨੀ ਨੂੰ ਡਿਪਟੀ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ ।ਇਸ ਸਰਕਾਰ ਵਿੱਚ ਦਰਾਗੀ ਸਰਕਾਰ ਨਾਲੋਂ ਇੱਕ ਮੰਤਰੀ ਵੱਧ ਹੈ।ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 24 ਮੰਤਰੀਆਂ ਨਾਲ ਨਵੀਂ ਸਰਕਾਰ ਦਾ ਇਹ ਰੱਥ ਦੇਸ਼ ਵਿੱਚ ਉੱਨਤੀ ਦੀਆਂ ਨਵੀਂ ਪੈੜਾ ਪਾਵੇਗਾ।

]]>
https://punjdarya.com/punj-darya/31998/feed 0
ਇਟਲੀ ਦੇ ਮਾਰਕੇ ਵਿਖੇ ਮਨਾਇਆ ਗਿਆ ਮਹਾਂਰਿਸ਼ੀ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ https://punjdarya.com/punj-darya/31984 https://punjdarya.com/punj-darya/31984#respond Sun, 23 Oct 2022 15:31:40 +0000 https://punjdarya.com/?p=31984 ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਜਿੱਥੇ ਪੂਰੀ ਦੁਨੀਆਂ ਵਿੱਚ ਵਸਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਉਥੇ ਇਟਲੀ ਦੇ ਪ੍ਰਸਿੱਧ ਸ਼ਹਿਰ ਮਾਰਕੇ ਦੀਆਂ ਸਮੂਹ ਸੰਗਤਾਂ ਵੱਲੋ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਭਗਵਾਨ ਵਾਲਮੀਕਿ ਸਭਾ (ਰਜਿ) ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਬਹਾਦਰ ਸਿੰਘ ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਾਵਨ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ, ਜਿੱਥੇ ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਭਾਰਤ ਤੋਂ ਪਹੁੰਚੇ, ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਯੂਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪਹੁੰਚੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ। ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ, ਅਤੇ ਵਿਸ਼ੇਸ਼ ਤੌਰ ‘ਤੇ ਸਤਿਸੰਗ ਦਰਬਾਰ ਵੀ ਸਜਾਇਆ ਗਿਆ,ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।

]]>
https://punjdarya.com/punj-darya/31984/feed 0
ਕਨੇਡਾ ਹੜ੍ਹਾਂ ਦੀ ਮਾਰ ਹੇਠ ਆਏ ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਦੇਵੇਗਾ https://punjdarya.com/punj-darya/31397 https://punjdarya.com/punj-darya/31397#respond Wed, 31 Aug 2022 23:05:35 +0000 https://punjdarya.com/?p=31397  ਓਟਾਵਾ (ਪੰਜ ਦਰਿਆ ਬਿਊਰੋ) ਪਾਕਿਸਤਾਨ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਵੱਡਾ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਮਾੜੇ ਸਮੇਂ ਵਿੱਚ ਕੈਨੇਡਾ ਸਰਕਾਰ ਪਾਕਿਸਤਾਨ ਦੀ ਮਦਦ ਲਈ ਅੱਗੇ ਆਈ ਹੈ। ਇਸ ਦੇ ਚਲਦਿਆਂ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਵਿੱਤੀ ਮਦਦ ਵਜੋਂ ਦੇਣ ਦਾ ਐਲਾਨ ਕੀਤਾ।ਪਾਕਿਸਤਾਨ ਵਿੱਚ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਭਾਰੀ ਮੀਂਹ ਤੇ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ। ਇਸ ਦੌਰਾਨ ਲਗਭਗ 1 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਦੇਸ਼ ਭਰ ਵਿੱਚ 33 ਮਿਲੀਅਨ ਲੋਕਾਂ ਦਾ ਜੀਵਨ ਤਹਿਸ-ਨਹਿਸ ਹੋ ਗਿਆ। ਅਜਿਹੇ ਸਮੇਂ ਵਿੱਚ ਕੈਨੇਡਾ ਸਰਕਾਰ ਪਾਕਿਸਤਾਨ ਦੀ ਵਿੱਤੀ ਮਦਦ ਲਈ ਅੱਗੇ ਆਈ ਐ। ਇਸ ਸਬੰਧੀ ਕੈਨੇਡਾ ਦੇ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ 5 ਮਿਲੀਅਨ ਭਾਵ 50 ਲੱਖ ਡਾਲਰ ਪਾਕਿਸਤਾਨ ਨੂੰ ਮਨੁੱਜੀ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਹਾਲਾਤ ਵਿੱਚੋਂ ਪਾਕਿਸਤਾਨ ਲੰਘ ਰਿਹਾ ਹੈ, ਅਜਿਹੇ ਵਿੱਚ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

]]>
https://punjdarya.com/punj-darya/31397/feed 0
ਯੂਕਰੇਨ ਅਤੇ ਸਵਿੱਟਜ਼ਰਲੈਂਡ ਵਿਚਕਾਰ ਹੋਵੇਗਾ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ https://punjdarya.com/punj-darya/30412 https://punjdarya.com/punj-darya/30412#respond Fri, 29 Jul 2022 16:21:03 +0000 https://punjdarya.com/?p=30412

ਫ਼ਿੰਨਲੈਂਡ 29 ਜੁਲਾਈ (ਵਿੱਕੀ ਮੋਗਾ) ਹੇਲਸਿੰਕੀ ਵਿੱਚ ਚੱਲ ਰਹੀ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਪਹਿਲੇ ਮੈਚ ਵਿੱਚ ਸਵਿੱਟਜ਼ਰਲੈੰਡ ਨੇ ਲਿਥੂਈਨੀਆ ਨੂੰ ਸਖ਼ਤ ਮੁਕਾਬਲੇ ਦੌਰਾਨ 3-1 ਨਾਲ ਹਰਾਕੇ ਫ਼ਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ। ਦੂਸਰੇ ਮੁਕਾਬਲੇ ਵਿੱਚ ਯੂਕਰੇਨ ਨੇ ਇੱਕ ਤਰਫ਼ਾ ਮੁਕਾਬਲੇ ਨੂੰ ਆਸਾਨੀ ਨਾਲ ਫ਼ਿੰਨਲੈਂਡ ਨੂੰ 8-0 ਨਾਲ ਦਰੜਿਆ ਅਤੇ ਫ਼ਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਭਲਕੇ ਲਿਥੂਈਨੀਆ ਅਤੇ ਫ਼ਿੰਨਲੈਂਡ ਦਰਮਿਆਨ ਕਾਂਸੀ ਦੇ ਤਗਮੇ ਲਈ ਮੁਕਾਬਲਾ ਹੋਵੇਗਾ ਅਤੇ ਕੱਲ੍ਹ ਫ਼ਾਈਨਲ ਮੈਚ ਯੂਕਰੇਨ ਅਤੇ ਸਵਿੱਟਜ਼ਰਲੈੰਡ ਵਿਚਕਾਰ ਖੇਡਿਆ ਜਾਵੇਗਾ। ਫ਼ੋਟੋ: ਰਾਈਨਰ।

]]>
https://punjdarya.com/punj-darya/30412/feed 0
ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੀ ਸ਼ੁਰੂਆਤ https://punjdarya.com/punj-darya/30375 https://punjdarya.com/punj-darya/30375#respond Thu, 28 Jul 2022 02:06:06 +0000 https://punjdarya.com/?p=30375 ਫਿੰਨਲੈਂਡ 27 ਜੁਲਾਈ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਅੰਡਰ-21 ਦੇ ਮੁਕਾਬਲਿਆਂ ਦੀ ਸ਼ੂਰੁਆਤ ਹੋਈ। ਪਹਿਲੇ ਦਿਨ ਦੋ ਮੁਕਾਬਲੇ ਕਰਵਾਏ ਗਏ ਜਿੱਥੇ ਪਹਿਲੇ ਮੁਕਾਬਲੇ ਵਿੱਚ ਯੂਕਰੇਨ ਨੇ ਲਿਥੂਈਨੀਆ ਨੂੰ 4-1 ਨਾਲ ਹਰਾਇਆ ਅਤੇ ਦੂਸਰੇ ਮੁਕਾਬਲੇ ਵਿੱਚ ਸਵਿੱਟਜ਼ਰਲੈੰਡ ਨੇ ਮੇਜ਼ਬਾਨ ਟੀਮ ਫ਼ਿੰਨਲੈਂਡ ਨੂੰ 9-0 ਦੇ ਵੱਡੇ ਫ਼ਰਕ ਨਾਲ ਹਰਾਕੇ ਵੱਡੀ ਜਿੱਤ ਹਾਸਿਲ ਕੀਤੀ। ਇਸ ਮੁਕਾਬਲੇ ਵਿੱਚ ਫ਼ਿੰਨਲੈਂਡ ਦੇ ਗੋਲਕੀਪਰ ਜੋਬਨਵੀਰ ਸਿੰਘ ਖ਼ਹਿਰਾ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਅਤੇ ਦੂਸਰੀ ਟੀਮ ਦੇ ਲੋਰਿਸ ਨੂੰ ਵੀ ਹੈਟ੍ਰਿਕ ਕਾਰਣ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਅੱਜ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਮੁਕਾਬਲੇ ਖੇਡੇ ਜਾਣਗੇ। ਜਿੱਥੇ ਪਹਿਲਾ ਮੁਕਾਬਲਾ ਸਵਿੱਟਜ਼ਰਲੈੰਡ ਅਤੇ ਯੂਕਰੇਨ ਦਰਮਿਆਨ ਖੇਡਿਆ ਜਾਵੇਗਾ ਅਤੇ ਦੂਸਰੇ ਮੁਕਾਬਲੇ ਵਿੱਚ ਲਿਥੂਈਨੀਆ ਆਏ ਮੇਜ਼ਬਾਨ ਫ਼ਿੰਨਲੈਂਡ ਆਹਮੋ-ਸਾਹਮਣੇ ਹੋਣਗੇ।ਗ਼ੌਰਤਲਬ ਹੈ ਕਿ ਫ਼ਿੰਨਲੈਂਡ ਦੀ ਟੀਮ ਵਿੱਚ ਦੋ ਪੰਜਾਬੀ ਮੁੰਡੇ ਜੋਬਨਵੀਰ ਸਿੰਘ ਖਹਿਰਾ ਅਤੇ ਆਦਿਤ ਫੁੱਲ ਖੇਡ ਰਹੇ ਹਨ। ਜੋਕਿ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀਆਂ ਲਈ ਬਹੁਤ ਮਾਣ ਦੀ ਗੱਲ ਹੈ। ਫ਼ੋਟੋ :- ਰਾਇਨਰI

]]>
https://punjdarya.com/punj-darya/30375/feed 0
ਨਿਊਜ਼ੀਲੈਂਡ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਕੀਤਾ ਬੰਦ-ਕਿਹਾ ਕਰੋਨਾ ਦਾ ਹੈ ਖਤਰਾ https://punjdarya.com/punj-darya/25166 https://punjdarya.com/punj-darya/25166#respond Fri, 23 Jul 2021 07:35:47 +0000 https://punjdarya.com/?p=25166

-ਅੱਜ ਰਾਤ 11.59 ਮਿੰਟ ਤੇ ਦੋ ਮਹੀਨਿਆਂ ਲਈ ਦਰਵਾਜ਼ੇ ਬੰਦ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 23 ਜੁਲਾਈ, 2021: ਨਿਊਜ਼ੀਲੈਂਡ ਸਰਕਾਰ ਨੇ ਆਸਟਰੇਲੀਆ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਵਾਲਾ ਸਿਸਟਮ (ਟ੍ਰਾਂਸਟਸਮਨ ਬਬਲ)  ਬੰਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਸਰਕਾਰ ਨੂੰ ਖਤਰਾ ਹੈ ਕਿ ਕਰੋਨਾ ਦੁਬਾਰਾ ਦਾਖਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਅੱਜ ਆਸਟਰੇਲੀਆ ਵਿਖੇ ਕੋਰਨਾ ਦਾ ਹਾਲਤ ਦਾ ਜ਼ਾਇਜਾ ਲੈਂਦਿਆ ਇਹ ਫੈਸਲਾ ਲਿਆ। ਅੱਜ ਰਾਤ 11.59 ਮਿੰਟ ਉਤੇ ਆਸਟਰੇਲੀਆ ਦੇ ਨਾਲ ਆਈਸੋਲੇਸ਼ਨ ਫ੍ਰੀ ਵਾਲਾ ਹਿਸਾਬ-ਕਿਤਾਬ ਬੰਦ ਕਰ ਦਿੱਤਾ ਜਾਵੇਗਾ। ਇਹ ਹੁਕਮ ਅਗਲੇ ਦੋ ਮਹੀਨਿਆ ਤੱਕ ਜਾਰੀ ਰਹਿਣਗੇ। ਅਗਲੇ 7 ਦਿਨਾਂ ਦੇ ਲਈ ਇਥੇ ਆਉਣ ਵਾਲੀਆਂ ਫਲਾਈਟਾਂ ਦਾ ਸਰਕਾਰ ਖੁਦ ਪ੍ਰਬੰਧਨ ਵੇਖੇਗੀ। ਇਸ ਦੇ ਵਾਸਤੇ ਕਰੋਨਾ ਟੈਸਟ ਨੈਗੇਟਿਵ ਆਉਣਾ ਜਰੂਰੀ ਹੈ। ਜਿਹੜੇ ਨਿਊ ਸਾਊਥ ਵੇਲਜ਼ (ਸਿਰਫ ਸਿਡਨੀ ਤੋਂ ਹਵਾਈ ਜ਼ਹਾਜ਼) ਤੋਂ ਆਉਣਗੇ ਉਨ੍ਹਾਂ ਨੂੰ 14 ਦਿਨਾਂ ਦੇ ਲਈ ਐਮ. ਆਈ. ਕਿਊ ਭੇਜਿਆ ਜਾਵੇਗਾ। ਜਿਹੜੇ ਵਿਕਟੋਰੀਆ ਤੋਂ ਹੋ ਕੇ ਪਰਤਣਗੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਏਕਾਂਤਵਾਸ ਹੋਣਾ ਪਵੇਗਾ ਅਤੇ ਤਿੰਨ ਦਿਨ ਵਾਲਾ ਟੈਸਟ ਨੈਗੇਟਿਵ ਹੋਣਾ ਜਰੂਰੀ ਹੋਵੇਗਾ।
30 ਜੁਲਾਈ ਤੱਕ ਆਸਟਰੇਲੀਆ ਗਏ ਕੀਵੀਆਂ ਨੂੰ ਕਿਹਾ ਗਿਆ ਹੈ ਕਿ ਵਾਪਿਸ ਆ ਜਾਣ। ਜੇਕਰ ਉਹ ਆਸਟਰੇਲੀਆ ਦੇ ਉਸ ਖੇਤਰ ਵਿਚੋਂ ਆਉਣਗੇ ਜਿੱਥੇ ਕਰੋਨਾ ਦਾ ਖਤਰਾ ਘੱਟ ਹੈ, ਉਨ੍ਹਾਂ ਨੂੰ ਬਿਨਾਂ ਐਮ. ਆਈ. ਕਿਊ ਦੇ ਇਥੇ ਦਾਖਲ ਕੀਤਾ ਜਾਵੇਗਾ। ਕੁਈਨਜ਼ਲੈਂਡ, ਸਾਊਥ ਆਸਟਰੇਲੀਆ, ਟਸਮਾਨੀਆ, ਵੈਸਟਰਟਨ ਆਸਟਰੇਲੀਆ, ਏ. ਸੀ. ਟੀ., ਨੌਰਫਲੌਕ ਆਈਲੈਂਡ ਤੋਂ ਆਉਣ ਵਾਲਿਆਂ ਨੂੰ ਗ੍ਰੀਨ ਫਲਾਈਟ ਵਜੋਂ ਵੇਖਿਆ ਜਾ ਸਕਦਾ ਹੈ। ਸਾਰੇ ਆਉਣ ਵਾਲਿਆਂ ਦਾ ਤਿੰਨ ਦਿਨ ਪਹਿਲਾਂ ਕਰੋਨਾ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ। ਪਿਛਲੇ 14 ਦਿਨਾਂ ਦੇ ਵਿਚ ਉਸ ਥਾਂ ਨਹੀਂ ਗਏ ਹੋਣੇ ਚਾਹੀਦੇ ਜਿੱਥੇ ਕਰੋਨਾ ਦੇ ਕਮਿਊਨਿਟੀ ਕੰਸਾਂ ਦੀ ਸੰਭਾਵਨਾ ਸੀ। ਹਵਾਈ ਸਫਰ ਵੇਲੇ ਕੋਈ ਬਿਮਾਰੀ ਦਾ ਲੱਛਣ ਪ੍ਰਗਟ ਨਾ ਹੁੰਦਾ ਹੋਵੇ। ਉਹ ਕਿਸੇ ਕਰੋਨਾ ਪਾਜੇਟਿਵ ਦੇ ਸੰਪਰਕ ਵਿਚ ਨਾ ਰਿਹਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੀਵੀ ਅਜੇ ਆਸਟਰੇਲੀਆ ਜਾਣ ਬਾਰੇ ਨਾ ਸੋਚਣ ਤਾਂ ਚੰਗਾ ਹੈ। ਇਹ ਪੁੱਛਣ ਉਤੇ ਕਿ ‘‘ਕੀ ਤੁਹਾਨੂੰ ਵਿਸ਼ਵਾਸ਼ ਨਹੀਂ ਹੈ ਕਿ ਆਸਟਰੇਲੀਆ ਕਰੋਨਾ ਸਥਿਤੀ ਨੂੰ ਠੀਕ ਤਰ੍ਹਾਂ ਸੰਭਾਲ ਰਿਹਾ।?’’ ਤਾਂ ਉਨ੍ਹਾਂ ਕਿਹਾ ਕਿ ਉਸਨੂੰ ਕਰੋਨਾ ਉਤੇ ਵਿਸ਼ਵਾਸ਼ ਨਹੀਂ ਹੈ। ਏਅਰ ਨਿਊਜ਼ੀਲੈਂਡ ਨੇ ਕਿਹਾ ਹੈ ਕਿ 28 ਜੁਲਾਈ ਤੋਂ 7 ਅਗਸਤ ਤੱਕ ਨਿਊ ਸਾਊਥ ਵੇਲਜ਼ ਤੋਂ 7 ਫਲਾਈਟਾਂ ਆਉਣਗੀਆਂ ਉਨ੍ਹਾਂ ਦਾ ਐਮ. ਆਈ. ਕਿਊ. ਆਟੋਮੈਟਿਕ ਬੁੱਕ ਹੋਵੇਗਾ। ਪਰ ਸੀਟਾਂ ਤਾਂ ਹੀ ਮਿਲਣਗੀਆਂ ਜੇਕਰ ਐਮ. ਆਈ. ਕਿਊ ਦੇ ਵਿਚ ਜਗ੍ਹਾ ਉਪਲਬਧ ਹੋਵੇਗੀ। ਕਈ ਹੋਰ ਬੰਦਿਸ਼ਾਂ ਵੀ ਇਸ ਸਾਰੇ ਚੱਕਰ ਵਿਚ ਲੱਗਣੀਆਂ।  ਸੋ ਸਰਕਾਰ ਨੂੰ ਲਗਦਾ ਹੈ ਕਿ ਇਹ ਸੌਦਾ ਖ਼ਰਾ ਨਹੀਂ ਬੈਠ ਰਿਹਾ ਸੋ ਬੰਦ ਕਰਨਾ ਹੀ ਚੰਗਾ ਸਮਝਿਆ ਗਿਆ ਹੈ। 

]]>
https://punjdarya.com/punj-darya/25166/feed 0
ਫਰਿਜਨੋ ਦੇ ਟਰੱਕ ਡਰਾਈਵਰ ਦੀ ਭੇਦ ਭਰੀ ਹਾਲਤ ਵਿੱਚ ਮੌਤ https://punjdarya.com/punj-darya/25144 https://punjdarya.com/punj-darya/25144#respond Wed, 21 Jul 2021 20:14:32 +0000 https://punjdarya.com/?p=25144

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ) 21 ਜੁਲਾਈ 2021

ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦ ਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦ ਭਰੀ ਹਾਲਤ ਹਾਲਤ ਵਿੱਚ ਹੋਈ ਮੌਤ ਨੇ ਫਰਿਜਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸਵ. ਬਚਿੱਤਰ ਸਿੰਘ ਉਮਰ 23 ਸਾਲ ਤਿੰਨ ਕੁ ਸਾਲ ਪਹਿਲਾ ਅਮਰੀਕਾ ਆਇਆ ਸੀ ‘ਤੇ ਬਹੁਤ ਸਾਊ ਸੁਭਾ ਦਾ ਗੱਭਰੂ ਸੀ ਅਤੇ ਫਰਿਜਨੋ ਵਿਖੇ ਰਹਿਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ। ਕੁਝ ਦਿਨ ਪਹਿਲਾ ਇਹ ਟਰੱਕ ਲੈਕੇ ਲਾਸ ਏਜਲਸ ਤੋਂ ਫਰਿਜਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ਵਿੱਚ ਪਹੁੰਚਿਆ। ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਇਸ ਦੇ ਯਾਰਾਂ ਮਿੱਤਰਾ ਨੇ ਫ਼ੋਨ ਐਪ ਦੇ ਜ਼ਰੀਏ ਇਸ ਦੀਲੋਕੇਸ਼ਨ ਟ੍ਰੈਕ ਕਰਕੇ ਟਰੱਕ ਯਾਰਡ ਵਿੱਚ ਪਹੁੰਚਕੇ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨਕੇ ਟਰੱਕ ਵਿੱਚ ਪਰਨੇ ਨਾਲ ਲਮਕਦੀ ਸਵ. ਬਚਿੱਤਰ ਸਿੰਘ ਦੀ ਲਾਸ ਬਰਾਮਦ ਕੀਤੀ। ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ ਆਪਣੇ ਕਬਜ਼ੇ ਵਿੱਚ ਲੈਕੇ ਤਹਿਕੀਕਾਤ ਅਰੰਭ ਦਿੱਤੀ ਹੈ। ਪੁਲਿਸ ਲਾਸ਼ ਦਾ ਮੁਲਾਹਜਾ ਕਰਵਾਕੇ ਮੌਤ ਸਬੰਧੀ ਜਾਣਕਾਰੀ ਪਬਲਿਕ ਕਰੇਗੀ। ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਪੈਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਮੌਤ ਸਬੰਧੀ ਬਹੁਤ ਤਰਾਂ ਦੀਆਂ ਅਫ਼ਵਾਹਾਂ ਸ਼ੋਸ਼ਲ ਮੀਡੀਏ ਤੇ ਸਰਗਰਮ ਨੇ, ਉਹਨਾਂ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੇ ਡਸੀਜਨ ਦੇਣ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ ਪੁਲਿਸ ਦੁੱਧੋਂ ਪਾਣੀ ਛਾਣ ਦੇਵੇਗੀ। ਉਹਨਾਂ ਕਿਹਾ ਕਿ ਇਹ ਅਮਰੀਕਾ ਦੀ ਪੁਲਿਸ ਦੀ ਜਾਂਚ ਹੈ, ਜੀਹਦੇ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਹੋਵੇਗਾ।

]]>
https://punjdarya.com/punj-darya/25144/feed 0
ਫਰਿਜਨੋ ਏਰੀਏ ਦੇ ਟਰੱਕ ਡਰਾਈਵਰ ਵੀਰਾ ਵੱਲੋਂ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ https://punjdarya.com/punj-darya/24420 https://punjdarya.com/punj-darya/24420#respond Mon, 07 Jun 2021 06:49:46 +0000 https://punjdarya.com/?p=24420

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ) 6 ਜੂਨ 2021

ਜੂਨ 84 ਦੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਫਰਿਜਨੋ ਏਰੀਏ ਦੇ ਟਰੱਕਰ ਵੀਰ ਹਰ ਸਾਲ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਉਂਦੇ ਆ ਰਹੇ ਹਨ। ਇਸੇ ਕੜੀ ਤਹਿਤ ਇਸ ਸਾਲ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਪਾਏ ਗਏ। ਇਸ ਮੌਕੇ ਕੀਰਤਨ ਦਰਬਾਰ ਦੇ ਨਾਲ ਕਥਾ ਦੇ ਪ੍ਰਵਾਹ ਚੱਲੇ ਅਤੇ ਕਵੀਸ਼ਰ ਜਥੇ ਨੇ ਸਿੱਖ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ । ਇਸ ਮੌਕੇ ਟਰੱਕ ਡਰਾਈਵਰ ਵੀਰਾ ਵੱਲੋਂ ਚਾਹ ਪਕੌੜਿਆ ਤੋ ਬਿਨਾਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰਦਵਾਰਾ ਸਹਿਬ ਵਿਖੇ ਨਤਮਸਤਕ ਹੋਈ ‘ਤੇ ਜੂਨ 84 ਦੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਨੂੰ ਯਾਦ ਕਰਦਿਆਂ ਸਰਧਾ ਦੇ ਫੁੱਲ ਭੇਂਟ ਕੀਤੇ।

]]>
https://punjdarya.com/punj-darya/24420/feed 0
ਵਿਸ਼ਵ ਪੱਧਰ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ 1.1 ਬਿਲੀਅਨ ਤੱਕ ਹੋਇਆ ਵਾਧਾ https://punjdarya.com/punj-darya/24295 https://punjdarya.com/punj-darya/24295#respond Fri, 04 Jun 2021 09:26:28 +0000 https://punjdarya.com/?p=24295 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਲੋਕ ਸਿਗਰਟਨੋਸ਼ੀ ਕਰਦੇ ਹਨ, ਜਿਸ ਕਰਕੇ ਸੈਂਕੜੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਵੀ ਗਵਾ ਬੈਠਦੇ ਹਨ। ਇਸ ਸੰਬੰਧੀ ਕੀਤੇ ਗਏ ਇੱਕ ਅਧਿਐਨ ਅਨੁਸਾਰ ਸਾਲ 2019 ਵਿੱਚ ਦੁਨੀਆ ਭਰ ‘ਚ 1.1 ਬਿਲੀਅਨ ਸਿਗਰਟ ਪੀਣ ਵਾਲੇ ਲੋਕ ਦਰਜ ਕੀਤੇ ਗਏ ਸਨ ਅਤੇ ਇਸ ਨਾਲ ਸਬੰਧਿਤ ਲੱਗਭਗ 8 ਮਿਲੀਅਨ ਮੌਤ ਹੋਈਆਂ ਸਨ। ਖੋਜਕਰਤਾਵਾਂ ਨੇ ਦੱਸਿਆ ਕਿ ਅਬਾਦੀ ਦੇ ਵਾਧੇ ਦੇ ਨਤੀਜੇ ਵਜੋਂ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਜਾਣਕਾਰੀ ਗਲੋਬਲ ਬਰਡਨ ਆਫ ਡੀਸੀਜ਼ਜ਼ 2019 ਦੇ ਅਧਿਐਨ ਦੇ ਹਿੱਸੇ ਵਜੋਂ 204 ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਅੰਕੜਿਆਂ ਤੋਂ ਮਿਲੀ ਜਾਣਕਾਰੀ ਦੇ ਲੈਨਸੇਟ ਵਿੱਚ ਪ੍ਰਕਾਸ਼ਿਤ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਅਨੁਸਾਰ ਵੱਡੀ ਆਬਾਦੀ ਵਾਲੇ ਚੀਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਤੰਬਾਕੂਨੋਸ਼ੀ ਦੀ ਭਾਰੀ ਪ੍ਰਵਿਰਤੀ ਹੈ, ਆਬਾਦੀ ਦੇ ਵਾਧੇ ਕਾਰਨ ਸਮੇਂ ਦੇ ਨਾਲ ਤੰਬਾਕੂਨੋਸ਼ੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਰਿਪੋਰਟ ਅਨੁਸਾਰ 10 ਦੇਸ਼ ਇਕੱਲੇ ਹੀ ਗਲੋਬਲ ਤੰਬਾਕੂਨੋਸ਼ੀ ਪੱਧਰ ਦੇ ਲੱਗਭਗ ਦੋ-ਤਿਹਾਈ ਹਿੱਸੇ ਦਾ ਹਿੱਸਾ ਹਨ ਜਿਹਨਾਂ ਵਿੱਚ ਚੀਨ, ਭਾਰਤ, ਇੰਡੋਨੇਸ਼ੀਆ, ਅਮਰੀਕਾ, ਰੂਸ, ਬੰਗਲਾਦੇਸ਼, ਜਾਪਾਨ, ਤੁਰਕੀ, ਵੀਅਤਨਾਮ ਅਤੇ ਫਿਲਪੀਨਜ਼ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਤੰਬਾਕੂਨੋਸ਼ੀ ਕਰਨ ਵਾਲੇ 30% ਲੋਕ 2019 ਵਿੱਚ ਚੀਨ ‘ਚ ਰਹਿੰਦੇ ਸਨ। ਬਹੁਤ ਸਾਰੇ ਦੇਸ਼ਾਂ ਵਿਚ ਤੰਬਾਕੂਨੋਸ਼ੀ ਅਤੇ ਨਿਕੋਟੀਨ ਉਤਪਾਦਾਂ ਦੇ ਵਿਸਥਾਰ ਦੇ ਨਾਲ ਨੌਜਵਾਨਾਂ ਵਿੱਚ ਲਗਾਤਾਰ ਤੰਬਾਕੂਨੋਸ਼ੀ ਦਾ ਪ੍ਰਸਾਰ ਵੱਧ ਰਿਹਾ ਹੈ ਅਤੇ ਇਸ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪੁਰਸ਼ ਅਤੇ ਔਰਤਾਂ ਵਿੱਚ ਸਿਗਰਟਨੋਸ਼ੀ ਨਾਲ ਜੁੜੇ ਸਭ ਤੋਂ ਆਮ ਸਿਹਤ ਦੇ ਮੁੱਦਿਆਂ ਵਿੱਚ ਦਿਲ ਦੀ ਬਿਮਾਰੀ, ਪਲਮਨਰੀ ਬਿਮਾਰੀ, ਟ੍ਰੈਚਿਅਲ, ਫੇਫੜਿਆਂ ਦਾ ਕੈਂਸਰ ਅਤੇ ਸਟ੍ਰੋਕ ਸ਼ਾਮਲ ਹਨ। ਜਿਨ੍ਹਾਂ ਵਿੱਚ ਸਾਲ 2019 ‘ਚ ਤੰਬਾਕੂਨੋਸ਼ੀ ਨਾਲ ਜੁੜੀਆਂ ਸਾਰੀਆਂ ਮੌਤਾਂ ਦਾ ਲੱਗਭਗ 72% ਸ਼ਾਮਲ ਹੈ। ਇਸ ਅਧਿਐਨ ਦੇ ਅਨੁਸਾਰ ਵਧ ਰਹੀ ਸਿਗਰਟਨੋਸ਼ੀ ਨੂੰ ਰੋਕਣ ਲਈ ਵਿਸ਼ਵ ਭਰ ਵਿੱਚ ਮੌਜੂਦਾ ਸਮੇਂ ਨਾਲੋਂ ਮਜ਼ਬੂਤ ​​ਤੰਬਾਕੂ ਨਿਯੰਤਰਣ ਨੀਤੀਆਂ ਨੂੰ ਲਾਗੂ ਕਰਨ ਦੀ ਜਰੂਰਤ ਹੈ।

]]>
https://punjdarya.com/punj-darya/24295/feed 0