usa school – Punj Darya https://punjdarya.com Sat, 11 Sep 2021 13:19:51 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg usa school – Punj Darya https://punjdarya.com 32 32 ਮਿਲਵਾਕੀ ਦੇ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਲਈ 100 ਡਾਲਰ ਦੀ ਪੇਸ਼ਕਸ਼ https://punjdarya.com/punj-darya/27358 https://punjdarya.com/punj-darya/27358#respond Sat, 11 Sep 2021 13:19:46 +0000 https://punjdarya.com/?p=27358 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਵਿਸਕਾਨਸਿਨ ਦੇ ਸਭ ਤੋਂ ਵੱਡੇ ਸਕੂਲ ਡਿਸਟ੍ਰਿਕਟ ਮਿਲਵਾਕੀ ਪਬਲਿਕ ਸਕੂਲਜ਼ ਵੱਲੋਂ ਕੋਵਿਡ -19 ਦਾ ਟੀਕਾ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ 100 ਡਾਲਰ ਦਿੱਤੇ ਜਾਣਗੇ। ਇਸ ਸਕੂਲ ਡਿਸਟ੍ਰਿਕਟ ਦੇ ਬੋਰਡ ਨੇ ਧਾਰਮਿਕ ਜਾਂ ਡਾਕਟਰੀ ਕਾਰਨਾਂ ਨੂੰ ਛੱਡ ਕੇ, 1 ਨਵੰਬਰ ਤੱਕ ਸਟਾਫ ਲਈ ਵੀ ਟੀਕੇ ਲਾਜ਼ਮੀ ਕਰਨ ਲਈ ਵੀਰਵਾਰ ਰਾਤ ਨੂੰ ਸਰਬਸੰਮਤੀ ਨਾਲ ਵੋਟਿੰਗ ਕੀਤੀ। ਬੋਰਡ ਨੇ ਵਿਦਿਆਰਥੀਆਂ ਲਈ ਵੈਕਸੀਨ ਦੇ ਆਦੇਸ਼ ‘ਤੇ ਵਿਚਾਰ ਕੀਤਾ ਅਤੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ 100 ਡਾਲਰ ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਜਿਸਦੇ ਤਹਿਤ 1 ਨਵੰਬਰ ਤੱਕ ਟੀਕਾਕਰਣ ਦਾ ਸਬੂਤ ਦੇਣ ਵਾਲੇ ਵਿਦਿਆਰਥੀ ਸ਼ਾਮਲ ਹਨ। ਇਸ ਸਕੂਲ ਡਿਸਟ੍ਰਿਕਟ ਵਿੱਚ ਤਕਰੀਬਨ 31,205 ਵਿਦਿਆਰਥੀ ਹਨ ਜੋ ਕਿ ਟੀਕੇ ਦੇ ਯੋਗ ਹਨ ਅਤੇ ਇਸ ਯੋਜਨਾ ਲਈ ਤਕਰੀਬਨ 3.12 ਮਿਲੀਅਨ ਡਾਲਰ ਤੱਕ ਦਾ ਖਰਚ ਆ ਸਕਦਾ ਹੈ। ਡਿਸਟ੍ਰਿਕਟ ਦੇ ਕੋਵਿਡ -19 ਡੈਸ਼ਬੋਰਡ ਅਨੁਸਾਰ 1 ਜੁਲਾਈ ਤੋਂ ਵਿਦਿਆਰਥੀਆਂ ਅਤੇ ਸਟਾਫ ਵਿੱਚ ਕੁੱਲ 525 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਜਦਕਿ 30 ਅਗਸਤ ਤੋਂ 3 ਸਤੰਬਰ ਦੇ ਹਫਤੇ ਦਰਮਿਆਨ 115 ਵਿਦਿਆਰਥੀਆਂ ਦੇ ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਸਦੇ ਇਲਾਵਾ ਸ਼ਹਿਰ ਦੇ ਡੈਸ਼ਬੋਰਡ ਅਨੁਸਾਰ, ਪਿਛਲੇ 14 ਦਿਨਾਂ ਵਿੱਚ, ਮਿਲਵਾਕੀ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 448 ਅਤੇ 12 ਤੋਂ 17 ਸਾਲ ਦੇ ਬੱਚਿਆਂ ਵਿੱਚ 406 ਮਾਮਲੇ ਸਾਹਮਣੇ ਆਏ ਹਨ।

]]>
https://punjdarya.com/punj-darya/27358/feed 0
ਅਮਰੀਕਾ: ਸਕੂਲਾਂ ਵਿੱਚ ਵਾਪਸ ਆਉਣ ‘ਤੇ ਲੱਖਾਂਂ ਬੱਚਿਆਂ ਦਾ ਕੋਰੋਨਾ ਟੈਸਟ ਆਇਆ ਪਾਜੇਟਿਵ https://punjdarya.com/punj-darya/27169 https://punjdarya.com/punj-darya/27169#respond Wed, 08 Sep 2021 16:07:54 +0000 https://punjdarya.com/?p=27169 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ, ਵਿਅਕਤੀਗਤ ਕਲਾਸਾਂ ਦੇ ਸ਼ੁਰੂ ਹੋਣ ‘ਤੇ ਲੱਖਾਂ ਵਿਦਿਆਰਥੀਆਂ ਦਰਮਿਆਨ ਕੋਵਿਡ -19 ਦੇ ਕੇਸ ਵੱਧ ਰਹੇ ਹਨ। ਮੌਜੂਦਾ ਸਮੇਂ ਹਰ ਹਫਤੇ ਅਮਰੀਕੀ ਬੱਚਿਆਂ ਦੀ ਰਿਕਾਰਡ ਗਿਣਤੀ ਵਾਇਰਸ ਲਈ ਸਕਾਰਾਤਮਕ ਟੈਸਟ ਕਰ ਰਹੀ ਹੈ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਤੇ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ ਦੁਆਰਾ ਜਾਰੀ ਹਫਤਾਵਾਰੀ ਰਿਪੋਰਟ ਦੇ ਅਨੁਸਾਰ, ਪਿਛਲੇ ਹਫਤੇ ਦੌਰਾਨ ਯੂ ਐਸ ‘ਚ ਤਕਰੀਬਨ 252,000 ਬੱਚਿਆਂ ਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ। ਕੋਵਿਡ ਅੰਕੜਿਆਂ ਅਨੁਸਾਰ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ, 5 ਮਿਲੀਅਨ ਤੋਂ ਵੱਧ ਬੱਚਿਆਂ ਨੇ ਵਾਇਰਸ ਲਈ ਪਾਜੇਟਿਵ ਟੈਸਟ ਕੀਤਾ ਹੈ। ਹਫਤਾਵਾਰੀ ਅੰਕੜਾ ਹੁਣ ਜੂਨ ਦੇ ਮੁਕਾਬਲੇ ਲਗਭਗ 300 ਗੁਣਾ ਜ਼ਿਆਦਾ ਹੈ, ਜਦੋਂ ਇੱਕ ਹਫਤੇ ਦੇ ਸਮੇਂ ਵਿੱਚ ਸਿਰਫ 8,400 ਬਾਲ ਕੋਰੋਨਾ ਮਾਮਲੇ ਸਾਹਮਣੇ ਆਏ ਸਨ। ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੇ ਅੰਕੜਿਆਂ ਅਨੁਸਾਰ, ਦੱਖਣੀ ਅਮਰੀਕਾ ‘ਚ ਬੱਚਿਆਂ ਦੀ ਕੋਰੋਨਾ ਲਾਗ ਦਾ ਅੱਧੇ ਤੋਂ ਵੱਧ ਦਾ ਹਿੱਸਾ ਹੈ। ਪੂਰੇ ਅਮਰੀਕਾ ਵਿੱਚ 2,400 ਤੋਂ ਘੱਟ ਬੱਚੇ ਪੁਸ਼ਟੀ ਕੀਤੇ ਜਾਂ ਸ਼ੱਕੀ ਕੋਵਿਡ-19 ਦੀ ਲਾਗ ਨਾਲ ਹਸਪਤਾਲ ਵਿੱਚ ਦਾਖਲ ਹਨ। ਸਿਹਤ ਮਾਹਰਾਂ ਅਨੁਸਾਰ ਵਾਇਰਸ ਦੀ ਲਾਗ ਬੱਚਿਆਂ ਦੀ ਲੰਮੇ ਸਰੀਰਕ , ਭਾਵਨਾਤਮਕ ਅਤੇ ਮਾਨਸਿਕ ਸਿਹਤ ‘ਤੇ ਪ੍ਰਭਾਵ ਪਾ ਸਕਦੀ ਹੈ।

]]>
https://punjdarya.com/punj-darya/27169/feed 0
ਅਮਰੀਕਾ: ਕੋਰੋਨਾ ਮਹਾਂਮਾਰੀ ਕਾਰਨ ਪਬਲਿਕ ਸਕੂਲਾਂ ਦੇ ਦਾਖਲਿਆਂ ‘ਚ ਆਈ ਭਾਰੀ ਗਿਰਾਵਟ https://punjdarya.com/punj-darya/26570 https://punjdarya.com/punj-darya/26570#respond Thu, 26 Aug 2021 14:50:01 +0000 https://punjdarya.com/?p=26570 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਬਲਿਕ (ਸਰਕਾਰੀ) ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਵਿੱਚ ਵੱਡੇ ਪੱਧਰ ‘ਤੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧੀ ਅਮਰੀਕਾ ਦੇ ਸਿੱਖਿਆ ਵਿਭਾਗ ਅਨੁਸਾਰ ਮਹਾਂਮਾਰੀ ਦੇ ਦੌਰਾਨ ਪਬਲਿਕ ਸਕੂਲਾਂ ਵਿੱਚ ਦਾਖਲੇ ‘ਚ 1.5 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਦੀ ਗਿਰਾਵਟ ਆਈ ਹੈ। ਮਹਾਂਮਾਰੀ ਕਾਰਨ ਕਈ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਵੱਲ ਰੁਖ ਕੀਤਾ ਹੈ ਜਾਂ ਉਹ ਘਰ ਤੋਂ ਹੀ ਪੜ੍ਹਾਈ ਕਰ ਰਹੇ ਹਨ। ਦੇਸ਼ ਦੇ ਪਬਲਿਕ ਸਕੂਲਾਂ ਵਿੱਚ ਪੜਾਈ ਸ਼ੁਰੂ ਹੋਣ ਉਪਰੰਤ ਗੈਰਹਾਜ਼ਰ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਅਧਿਆਪਕ ਪ੍ਰੇਸ਼ਾਨ ਹਨ। ਕਈ ਮਾਪੇ ਆਪਣੇ ਬੱਚਿਆਂ ਨੂੰ ਲੰਮਾ ਸਮਾਂ ਸਕੂਲ ਬੰਦ ਰਹਿਣ ਦੇ ਕਾਰਨ ਅਤੇ ਵਾਇਰਸ ਦੇ ਡਰ ਤੋਂ ਸਕੂਲ ਭੇਜਣ ਲਈ ਤਿਆਰ ਨਹੀਂ ਹਨ। ਜਿਆਦਾਤਰ ਬੱਚਿਆਂ ਦੇ ਮਾਪੇ ਡਾਕਟਰਾਂ ਦੁਆਰਾ ਯਕੀਨ ਦੁਆਏ ਜਾਣ ਤੋਂ ਬਾਅਦ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹੁੰਦੇ ਹਨ। ਅਮਰੀਕਾ ਵਿਚਲੇ ਇੱਕ ਮਿਡਲ ਸਕੂਲ ਦੇ ਕੈਂਪਸ ਵਿੱਚ ਆਮ ਤੌਰ ‘ਤੇ 1,200 ਵਿਦਿਆਰਥੀ ਹੁੰਦੇ ਹਨ ਪਰ ਇਸ ਸਾਲ, ਸਿਰਫ 871 ਦੀ ਉਮੀਦ ਕੀਤੀ ਗਈ ਹੈ ਅਤੇ ਕਲਾਸਾਂ ਵਿੱਚ ਜਿਆਦਾਤਰ ਡੈਸਕ ਖਾਲੀ ਹਨ। ਐਜੂਕੇਸ਼ਨ ਮਾਹਿਰਾਂ ਦੇ ਅਨੁਸਾਰ ਪਿਛਲੇ ਸਾਲ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਤੋਂ ਬਾਅਦ, ਦੇਸ਼ ਭਰ ਵਿੱਚ, 30 ਲੱਖ ਬੱਚਿਆਂ ਨੇ ਸਕੂਲ ਜਾਂ ਆਨਲਾਈਨ ਕਲਾਸਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ। ਇਸਦੇ ਇਲਾਵਾ ਜੇ ਵਿਦਿਆਰਥੀ ਸਕੂਲਾਂ ਵਿੱਚ ਵਾਪਸ ਨਹੀਂ ਆਉਂਦੇ ਤਾਂ ਇਸ ਨਾਲ ਸਟਾਫ ਵਿੱਚ ਵੀ ਕਮੀ ਆ ਸਕਦੀ ਹੈ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਲਈ ਪ੍ਰਬੰਧਕਾਂ ਦੁਆਰਾ ਹੁਣ ਘਰ-ਘਰ ਜਾ ਕੇ ਬੱਚਿਆਂ ਨਾਲ ਸੰਪਰਕ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

]]>
https://punjdarya.com/punj-darya/26570/feed 0