usa navy – Punj Darya https://punjdarya.com Wed, 13 Oct 2021 14:43:49 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg usa navy – Punj Darya https://punjdarya.com 32 32 ਅਮਰੀਕੀ ਨੇਵੀ ਨੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਅਵਸ਼ੇਸ਼ਾਂ ਸਮੇਤ ਕੀਤਾ ਬਰਾਮਦ https://punjdarya.com/punj-darya/28851 https://punjdarya.com/punj-darya/28851#respond Wed, 13 Oct 2021 14:43:45 +0000 https://punjdarya.com/?p=28851 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਨੇਵੀ ਦੁਆਰਾ ਇੱਕ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖ ਲਾਸ਼ਾਂ ਸਮੇਤ ਬਰਾਮਦ ਕੀਤਾ ਹੈ। ਇਸ ਸਬੰਧੀ ਨੇਵੀ ਏਅਰ ਫੋਰਸਿਜ਼ ਪਬਲਿਕ ਅਫੇਅਰਜ਼ ਦਫਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਵੀ ਨੇ ਅਗਸਤ ਵਿੱਚ ਸਾਨ ਡਿਏਗੋ ਦੇ ਤੱਟ ‘ਤੇ ਹਾਦਸਾਗ੍ਰਸਤ ਹੋਏ ਇੱਕ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਹੈ ਅਤੇ ਇਸ ਵਿੱਚ ਪੰਜ ਮਨੁੱਖੀ ਲਾਸ਼ਾਂ ਵੀ ਬਰਾਮਦ ਕੀਤੀਆ ਗਈਆਂ ਹਨ। ਇਹਨਾਂ ਲਾਸ਼ਾਂ ਦੀ ਅਧਿਕਾਰਤ ਪਛਾਣ ਕਰਨ ਲਈ , ਇਹਨਾਂ ਨੂੰ ਡੋਵਰ ਏਅਰ ਫੋਰਸ ਬੇਸ ਵਿੱਚ ਭੇਜਿਆ ਗਿਆ ਹੈ। ਨੇਵੀ ਦੀ ਸਿਸਟਮ ਕਮਾਂਡ ਦੇ ਸੁਪਰਵਾਈਜ਼ਰ ਆਫ ਸੈਲਵੇਜ ਐਂਡ ਡਾਈਵਿੰਗ ਦੀ ਇੱਕ ਟੀਮ ਨੇ 8 ਅਕਤੂਬਰ ਨੂੰ ਸਾਨ ਡਿਏਗੋ ਦੇ ਤੱਟ ਤੋਂ ਇਸ ਮਲਬੇ ਨੂੰ ਬਰਾਮਦ ਕੀਤਾ। ਨੇਵੀ ਦੇ ਅਨੁਸਾਰ, 31 ਅਗਸਤ ਨੂੰ, ਐਮ ਐਚ -60 ਐਸ ਸੀ ਹਾਕ ਹੈਲੀਕਾਪਟਰ , ਏਅਰਕ੍ਰਾਫਟ ਕੈਰੀਅਰ ਯੂ ਐਸ ਐਸ ਅਬ੍ਰਾਹਮ ਲਿੰਕਨ ਤੋਂ ਨਿਯਮਤ ਉਡਾਣ ਭਰ ਰਿਹਾ ਸੀ। ਜਿਸ ਦੌਰਾਨ ਇਹ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਸਾਨ ਡਿਏਗੋ ਦੇ ਤੱਟ ਤੋਂ ਲਗਭਗ 60 ਨਾਟੀਕਲ ਮੀਲ ਦੂਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਦੌਰਾਨ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ ਗਿਆ ਜਦਕਿ ਪੰਜ ਲਾਪਤਾ ਹੋ ਗਏ ਸਨ। ਇਸਦੇ ਇਲਾਵਾ ਕੈਰੀਅਰ ਦੇ ਡੈਕ ‘ਤੇ ਪੰਜ ਹੋਰ ਸੇਲਰ ਜ਼ਖਮੀ ਵੀ ਹੋ ਗਏ ਸਨ। ਨੇਵੀ ਅਤੇ ਕੋਸਟ ਗਾਰਡਾਂ ਨੇ ਹਾਦਸੇ ਦੇ ਤੁਰੰਤ ਬਾਅਦ ਤਲਾਸ਼ੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਸੀ । ਇਸਦੇ ਬਾਅਦ ਸਤੰਬਰ ਵਿੱਚ, ਜਲ ਸੈਨਾ ਨੇ ਉਨ੍ਹਾਂ ਪੰਜ ਸੇਲਰਾਂ ਦੀ ਪਛਾਣ ਕੀਤੀ ਜੋ ਹਾਦਸੇ ਵਿੱਚ ਮਾਰੇ ਗਏ ਸਨ। ਅਧਿਕਾਰੀਆਂ ਦੁਆਰਾ ਇਸ ਜਾਨਲੇਵਾ ਘਟਨਾ ਦੀ ਜਾਂਚ ਅਜੇ ਜਾਰੀ ਹੈ।

]]>
https://punjdarya.com/punj-darya/28851/feed 0
ਅਮਰੀਕਾ: ਨੇਵੀ ਦੇ ਇੰਜੀਨੀਅਰ ‘ਤੇ ਲੱਗੇ ਗੁਪਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ https://punjdarya.com/punj-darya/28820 https://punjdarya.com/punj-darya/28820#respond Mon, 11 Oct 2021 14:59:31 +0000 https://punjdarya.com/?p=28820 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਨੇਵੀ ਦੇ ਇੱਕ ਇੰਜੀਨੀਅਰ ਉੱਪਰ ਗੁਪਤ ਜਾਣਕਾਰੀਆਂ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਅਮਰੀਕੀ ਨੇਵੀ ਦੀਆਂ ਗੁਪਤ ਜਾਣਕਾਰੀਆਂ ਤੱਕ ਪਹੁੰਚ ਰੱਖਣ ਵਾਲੇ ਇੱਕ ਪ੍ਰਮਾਣੂ ਇੰਜੀਨੀਅਰ ‘ਤੇ, ਪ੍ਰਮਾਣੂ ਪਣਡੁੱਬੀਆਂ ਦੇ ਡਿਜ਼ਾਈਨ ਨਾਲ ਸਬੰਧਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ। ਇਸ ਗੱਲ ਦਾ ਪ੍ਰਦਾਫਾਸ ਇੱਕ ਅੰਡਰਕਵਰ ਐੱਫ ਬੀ ਆਈ ਜਾਸੂਸ ਨੂੰ ਇਸ ਇੰਜੀਨੀਅਰ ਦੁਆਰਾ ਜਾਣਕਾਰੀ ਦੇਣ ਤੋਂ ਬਾਅਦ ਹੋਇਆ। ਇਸ ਜਾਸੂਸ ਨੂੰ ਇਹ ਇੰਜੀਨੀਅਰ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਸਮਝ ਰਿਹਾ ਸੀ। ਜੋਨਾਥਨ ਤੋਬੇ ਨਾਮ ਦੇ ਇਸ ਇੰਜੀਨੀਅਰ ਵਿਰੁੱਧ ਜਾਸੂਸੀ ਨਾਲ ਸੰਬੰਧਿਤ ਦੋਸ਼ਾਂ ਦੀ ਜਾਣਕਾਰੀ ਦੇਣ ਵਾਲੀ ਇਕ ਅਪਰਾਧਿਕ ਸ਼ਿਕਾਇਤ ‘ਚ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਇਕ ਵਿਅਕਤੀ ਨੂੰ ਇਹ ਮੰਨਦੇ ਹੋਏ ਲਗਭਗ ਸੂਚਨਾ ਵੇਚ ਦਿੱਤੀ ਸੀ ਕਿ ਉਹ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਹੈ। ਅਦਾਲਤ ਦੇ ਦਸਤਾਵੇਜ਼ਾਂ ‘ਚ ਉਸ ਦੇਸ਼ ਦਾ ਨਾਮ ਨਹੀਂ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਤੋਬੇ (42) ਨੂੰ ਉਸ ਦੀ 45 ਸਾਲਾਂ ਪਤਨੀ ਡਾਇਨਾ ਦੇ ਨਾਲ ਸ਼ਨੀਵਾਰ ਨੂੰ ਪੱਛਮੀ ਵਰਜੀਨੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

]]>
https://punjdarya.com/punj-darya/28820/feed 0
ਅਮਰੀਕਾ: ਪਰਲ ਹਾਰਬਰ ਵਿਖੇ ਮਾਰੇ ਗਏ ਸੈਨਿਕ ਦਾ 80 ਸਾਲਾਂ ਬਾਅਦ ਸਨਮਾਨ ਸਹਿਤ ਕੀਤਾ ਸਸਕਾਰ https://punjdarya.com/punj-darya/28660 https://punjdarya.com/punj-darya/28660#respond Fri, 08 Oct 2021 00:20:50 +0000 https://punjdarya.com/?p=28660 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਲਗਭਗ 80 ਸਾਲ ਪਹਿਲਾਂ ਪਰਲ ਹਾਰਬਰ ਵਿਖੇ ਮਰਨ ਵਾਲੇ ਇੱਕ ਜਲ ਸੈਨਾ ਦੇ ਸੇਲਰ ਦਾ ਆਖਰਕਾਰ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਸਾਨ ਡਿਏਗੋ ਵਿੱਚ ਸਨਮਾਨ ਸਹਿਤ ਸਸਕਾਰ ਕੀਤਾ ਗਿਆ ਹੈ। ਨੇਵੀ ਸਟੀਵਰਡ ਦੇ ਦੂਜੀ ਕਲਾਸ ਦੇ ਸੇਲਰ ਜੀਸਸ ਗਾਰਸੀਆ ਨੂੰ ਸਵੇਰ ਦੀ ਰਸਮ ਤੋਂ ਬਾਅਦ ਫੋਰਟ ਰੋਜ਼ਕ੍ਰਾਂਸ ਨੈਸ਼ਨਲ ਕਬਰਸਤਾਨ ਵਿੱਚ ਦਫਨਾਇਆ ਗਿਆ। ਗਾਰਸੀਆ ਜੋ ਕਿ ਗੁਆਮ ਦਾ ਵਸਨੀਕ ਸੀ ਅਤੇ ਸਿਰਫ 21 ਸਾਲਾਂ ਦਾ ਸੀ ਜਦੋਂ ਉਸਦੀ ਮੌਤ ਹੋ ਗਈ ਸੀ। ਗਾਰਸੀਆ ਪਰਲ ਹਾਰਬਰ ਉੱਤੇ ਜਾਪਾਨ ਦੇ ਹਮਲੇ ਦੇ ਸਮੇਂ 1941 ਵਿੱਚ ਯੂ ਐੱਸ ਐੱਸ ਓਕਲਾਹੋਮਾ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਗਾਰਸੀਆ ਉਹਨਾਂ ਸੈਂਕੜੇ ਅਣਪਛਾਤੇ ਮਲਾਹਾਂ ਅਤੇ ਹੋਰ ਸੇਵਾ ਮੈਂਬਰਾਂ ਵਿੱਚ ਸ਼ਾਮਲ ਸੀ ਜੋ ਲੜਾਈ ਵਿੱਚ ਮਾਰੇ ਗਏ ਸਨ ਅਤੇ ਫਿਰ ਯੁੱਧ ਦੇ ਦੌਰਾਨ ਹੋਨੋਲੂਲੂ ਵਿੱਚ ਦਫਨਾਏ ਗਏ ਸਨ। ਜਿੱਥੇ ਉਹ ਦਹਾਕਿਆਂ ਤੋਂ ਬਿਨਾਂ ਅਧਿਕਾਰਤ ਪਛਾਣ ਦੇ ਦਫਨ ਹੋਏ ਰਹੇ। ਪਰ 2015 ਵਿੱਚ, ਯੂ ਐੱਸ ਡਿਫੈਂਸ ਪੀ ਓ ਡਬਲਯੂ/ਐਮ ਆਈ ਏ ਅਕਾਊਟਿੰਗ ਏਜੰਸੀ ਦੀ ਟੀਮ ਨੇ ਇਹਨਾਂ ਅਣਜਾਣ ਅਵਸ਼ੇਸ਼ਾਂ ਨੂੰ ਕੱਢਿਆ ਅਤੇ ਆਧੁਨਿਕ ਫੋਰੈਂਸਿਕ ਟੈਕਨਾਲੌਜੀ ਨਾਲ ਦਫਨਾਏ ਹੋਏ ਸੇਵਾ ਮੈਂਬਰਾਂ ਦੀ ਇੱਕ-ਇੱਕ ਕਰਕੇ ਪਛਾਣ ਕੀਤੀ। ਇਸ ਉਪਰੰਤ ਪੁਸਟੀ ਕੀਤੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ। ਹਾਲਾਂਕਿ ਗਾਰਸੀਆ ਦੇ ਪਰਿਵਾਰ ਦੀ ਬਹੁਗਿਣਤੀ ਅਜੇ ਵੀ ਗੁਆਮ ਵਿੱਚ ਰਹਿੰਦੀ ਹੈ। ਪਰ ਸਾਨ ਡਿਏਗੋ ਵਿੱਚ ਇਸ ਸੇਲਰ ਦੇ ਰਿਸ਼ਤੇਦਾਰਾਂ ਨੇ ਬੁੱਧਵਾਰ ਦੀ ਫਿਉਨਰਲ ਦਾ ਆਯੋਜਨ ਕੀਤਾ।

]]>
https://punjdarya.com/punj-darya/28660/feed 0
ਅਮਰੀਕਾ: ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ https://punjdarya.com/punj-darya/27004 https://punjdarya.com/punj-darya/27004#respond Sun, 05 Sep 2021 14:14:50 +0000 https://punjdarya.com/?p=27004 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਾਨ ਡਿਏਗੋ ਵਿੱਚ ਨੇਵੀ ਦੇ ਇੱਕ ਹੈਲੀਕਾਪਟਰ ਦੇ ਪਿਛਲੇ ਦਿਨੀਂ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਨੇਵੀ ਦੇ 5 ਸੇਲਰ ਲਾਪਤਾ ਹੋ ਗਏ ਸਨ। ਜਿਹਨਾਂ ਦੀ ਭਾਲ ਵਿੱਚ ਤਲਾਸ਼ ਅਭਿਆਨ ਵੀ ਚਲਾਏ ਗਏ ਸਨ। ਪਰ ਹੁਣ ਅਮਰੀਕੀ ਜਲ ਸੈਨਾ ਦੁਆਰਾ ਇਹਨਾਂ ਲਾਪਤਾ ਹੋਏ ਪੰਜ ਅਧਿਕਾਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਹਨਾਂ ਮ੍ਰਿਤਕ ਸੇਲਰਾਂ ਦੇ ਨਾਮ ਫਿਲਹਾਲ ,ਉਹਨਾਂ ਦੇ ਪਰਿਵਾਰ, ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਜਨਤਕ ਹੋਣ ਤੋਂ ਰੋਕੇ ਗਏ ਹਨ। ਜਲ ਸੈਨਾ ਦੇ ਅਨੁਸਾਰ ਇਸ ਸਬੰਧੀ ਕਾਰਵਾਈ ਹੁਣ ਖੋਜ ਅਤੇ ਬਚਾਅ ਤੋਂ ਰਿਕਵਰੀ ਦੇ ਯਤਨਾਂ ‘ਚ ਤਬਦੀਲ ਹੋ ਗਈ ਹੈ। ਅਮਰੀਕੀ ਨੇਵੀ ਦਾ ਐਮ ਐਚ -603 ਸੀ ਹਾਕ ਹੈਲੀਕਾਪਟਰ ਮੰਗਲਵਾਰ ਦੁਪਹਿਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਲ ਸੈਨਾ ਦੇ ਅਨੁਸਾਰ ਸੇਲਰਾਂ ਲਈ ਖੋਜ ਅਤੇ ਬਚਾਅ ਕਾਰਜਾਂ ਵਿੱਚ 72 ਘੰਟਿਆਂ ਤੋਂ ਵੱਧ ਦਾ ਸਮਾਂ ਸ਼ਾਮਲ ਹੈ। ਜਿਸ ਵਿੱਚ ਹੈਲੀਕਾਪਟਰਾਂ ਅਤੇ ਕਈ ਸਮੁੰਦਰੀ ਕਿਸ਼ਤੀਆਂ ਦੇ ਯਤਨ ਸ਼ਾਮਲ ਹਨ।

]]>
https://punjdarya.com/punj-darya/27004/feed 0
ਕੈਲੀਫੋਰਨੀਆ ‘ਚ ਨੇਵੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪੰਜ ਅਧਿਕਾਰੀ ਲਾਪਤਾ https://punjdarya.com/punj-darya/26857 https://punjdarya.com/punj-darya/26857#respond Wed, 01 Sep 2021 16:35:15 +0000 https://punjdarya.com/?p=26857 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਮੰਗਲਵਾਰ ਨੂੰ ਅਮਰੀਕਾ ਨੇਵੀ ਦਾ ਇੱਕ ਐਮ ਐਚ – 60 ਐਸ ਹੈਲੀਕਾਪਟਰ , ਜਿਸਨੇ ਯੂ ਐਸ ਐਸ ਅਬਰਾਹਮ ਲਿੰਕਨ ਤੋਂ ਉਡਾਣ ਭਰੀ ਸੀ, ਸਾਨ ਡਿਏਗੋ ਕੋਸਟ ਦੇ ਨੇੜੇ ਪੈਸੀਫਿਕ ਮਹਾਂਸਾਗਰ ਵਿੱਚ ਹਾਦਸਾ ਗ੍ਰਸਤ ਹੋ ਗਿਆ। ਹੈਲੀਕਾਪਟਰ ਦੇ ਮੰਗਲਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਬਚਾਇਆ ਗਿਆ ਅਤੇ ਪੰਜ ਹੋਰ ਲਾਪਤਾ ਹਨ। ਸੈਨਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ ਐਚ -60 ਐਸ ਹੈਲੀਕਾਪਟਰ ਸਾਨ ਡਿਏਗੋ ਕੋਸਟ ਤੋਂ ਲਗਭਗ 60 ਮੀਲ ਦੀ ਦੂਰੀ ‘ਤੇ ਸ਼ਾਮ 4:30 ਵਜੇ ਰੁਟੀਨ ਫਲਾਈਟ ਆਪਰੇਸ਼ਨ ਦੌਰਾਨ ਸਮੁੰਦਰ ਵਿੱਚ ਜਾ ਡਿੱਗਿਆ। ਇਸ ਹਾਦਸੇ ਉਪਰੰਤ ਮਲਟੀਪਲ ਕੋਸਟ ਗਾਰਡ, ਨੇਵੀ ਦੇ ਜਹਾਜ਼ ਅਤੇ ਕਿਸ਼ਤੀਆਂ ਲਾਪਤਾ ਹੋਏ ਅਧਿਕਾਰੀਆਂ ਲਈ ਖੋਜ ਅਤੇ ਬਚਾਅ ਕਾਰਜ ਕਰ ਰਹੀਆਂ ਸਨ। ਇਸ ਹੈਲੀਕਾਪਟਰ ਵਿੱਚ ਕੁੱਲ ਕਿੰਨੇ ਅਧਿਕਾਰੀ ਸਵਰ ਸਨ ਦੇ ਬਾਰੇ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ। ਸਾਨ ਡਿਏਗੋ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਲ ਸੈਨਾ ਦਾ ਬੇਸ ਹੈ ਅਤੇ ਐਮ ਐਚ – 60 ਦੀ ਵਰਤੋਂ ਲੜਾਈ ‘ਚ ਸਹਾਇਤਾ, ਮਾਨਵਤਾਵਾਦੀ ਆਫਤਾਂ ‘ਚ ਰਾਹਤ ਅਤੇ ਬਚਾਅ ਆਦਿ ਮਿਸ਼ਨਾਂ ਵਿੱਚ ਕੀਤੀ ਜਾਂਦੀ ਹੈ।

]]>
https://punjdarya.com/punj-darya/26857/feed 0