usa military – Punj Darya https://punjdarya.com Fri, 10 Sep 2021 11:08:35 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg usa military – Punj Darya https://punjdarya.com 32 32 ਕਾਬੁਲ ਹਮਲੇ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ ‘ਪਰਪਲ ਹਾਰਟਜ਼’ ਮੈਡਲ ਨਾਲ ਸਨਮਾਨ https://punjdarya.com/punj-darya/27306 https://punjdarya.com/punj-darya/27306#respond Fri, 10 Sep 2021 11:08:30 +0000 https://punjdarya.com/?p=27306 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਫਗਾਨਿਸਤਾਨ ਦੇ ਕਾਬੁਲ ਵਿੱਚ ਪਿਛਲੇ ਮਹੀਨੇ ਹੋਏ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ‘ਪਰਪਲ ਹਾਰਟਜ਼’ ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਹ ਮੈਡਲ ਅਮਰੀਕੀ ਸਰਵਿਸ ਮੈਂਬਰਾਂ ਨੂੰ ਜਖਮੀ ਜਾਂ ਮਾਰੇ ਜਾਣ ਦੀ ਸੂਰਤ ਵਿੱਚ ਸਨਮਾਨ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ। ਇਸਦੇ ਇਲਾਵਾ ਅਮਰੀਕੀ ਨੇਵੀ ਦੇ ਅਨੁਸਾਰ, ਪਿਛਲੇ ਮਹੀਨੇ ਦੇ ਹਮਲੇ ਵਿੱਚ ਮਾਰੇ ਗਏ ਸੇਲਰ ਨੂੰ ਮਰਨ ਤੋਂ ਬਾਅਦ ਤਰੱਕੀ ਵੀ ਦਿੱਤੀ ਗਈ ਹੈ ਤੇ ਹਮਲੇ ਦੇ ਦੌਰਾਨ ਮਰਨ ਵਾਲੇ ਹੋਰ 12 ਸਰਵਿਸ ਮੈਂਬਰਾਂ ਨੂੰ ਪਰਪਲ ਹਾਰਟਜ਼ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕੀ ਸੈਨਿਕ ਜਿਹਨਾਂ ਵਿੱਚ ਰਿਆਨ ਨੌਸ, ਡੈਰੀਨ ਹੂਵਰ, ਜੋਹੈਨੀ ਰੋਸਾਰੀਓ ਪਿਚਾਰਡੋ, ਨਿਕੋਲ ਗੀ, ਹੰਟਰ ਲੋਪੇਜ਼, ਡੇਮਾਗਨ ਪੇਜ, ਹਮਬਰਟੋ ਸਾਂਚੇਜ਼, ਡੇਵਿਡ ਐਸਪਿਨੋਜ਼ਾ, ਜੇਰੇਡ ਸਮਿੱਟਜ਼, ਰੈਕੀ ਮੈਕਕੋਲਮ, ਰੈਂਚੋ ਕੁਕਾਮੋਂ, ਡਾਈਲਨ ਮੇਰੋਲਾ ਅਤੇ ਕਰੀਮ ਨਿਕੋਈ ਆਦਿ ਸ਼ਾਮਲ ਹਨ , ਨੂੰ ਮਿਲਟਰੀ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ।

]]>
https://punjdarya.com/punj-darya/27306/feed 0
ਜੋਅ ਬਾਈਡੇਨ ਨੇ ਅਫਗਾਨਿਸਤਾਨ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ https://punjdarya.com/punj-darya/26767 https://punjdarya.com/punj-darya/26767#respond Mon, 30 Aug 2021 16:15:47 +0000 https://punjdarya.com/?p=26767 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਡੋਵਰ ਏਅਰ ਫੋਰਸ ਬੇਸ ਵਿਖੇ ਪਹੁੰਚਣ ‘ਤੇ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੀ ਪਤਨੀ ਜਿਲ ਬਾਈਡੇਨ ਅਤੇ ਹੋਰ ਅਧਿਕਾਰੀਆਂ ਸਮੇਤ ਜੋਅ ਬਾਈਡੇਨ ਨੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਜਿਕਰਯੋਗ ਹੈ ਕਿ ਇਸ ਹਮਲੇ ਦੇ ਮ੍ਰਿਤਕਾਂ ਦੀ ਉਮਰ 20 ਤੋਂ 31 ਸਾਲ ਤੱਕ ਸੀ ਅਤੇ ਇਹ ਕੈਲੀਫੋਰਨੀਆ, ਮੈਸੇਚਿਉਸੇਟਸ ਅਤੇ ਕੁੱਝ ਹੋਰ ਰਾਜਾਂ ਤੋਂ ਆਏ ਸਨ। ਇਨ੍ਹਾਂ ਵਿੱਚ ਵਯੋਮਿੰਗ ਦਾ ਇੱਕ 20 ਸਾਲਾਂ ਮਰੀਨ ਵੀ ਸ਼ਾਮਲ ਹੈ ਜੋ ਕਿ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਦੀ ਉਮੀਦ ਕਰ ਰਿਹਾ ਸੀ। ਇਸਦੇ ਇਲਾਵਾ ਇੱਕ 22 ਸਾਲਾਂ ਨੇਵੀ ਕਾਰਪਸਮੈਨ ਵੀ ਸ਼ਾਮਲ ਸੀ। ਜੋਅ ਬਾਈਡੇਨ ਨੇ ਇਹਨਾਂ 13 ਸਰਵਿਸ ਮੈਂਬਰਾਂ ਨੂੰ ਹੀਰੋ ਦੱਸਿਆ ਅਤੇ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ। ਇਸ ਏਅਰ ਬੇਸ ‘ਤੇ ਜੋਅ ਬਾਈਡੇਨ ਰਾਸ਼ਟਰਪਤੀ ਵਜੋਂ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਦੀ ਸਨਮਾਨ ਸਹਿਤ ਵਾਪਸੀ ਰਸਮਾਂ ਲਈ ਸ਼ਾਮਲ ਹੋਏ ਜਦਕਿ ਉਹ ਇਸ ਤੋਂ ਪਹਿਲਾਂ ਹੋਰ ਰਾਸ਼ਟਰਪਤੀਆਂ ਨਾਲ ਅਜਿਹੇ ਸਨਮਾਨਜਨਕ ਸ਼ਰਧਾਂਜਲੀ ਮੌਕਿਆਂ ਵਿੱਚ ਸ਼ਾਮਲ ਹੋਏ ਹਨ।

]]>
https://punjdarya.com/punj-darya/26767/feed 0
ਅਮਰੀਕਾ ਨੇ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਡਰੋਨ ਹਮਲੇ ‘ਚ ਬਣਾਇਆ ਨਿਸ਼ਾਨਾ https://punjdarya.com/punj-darya/26641 https://punjdarya.com/punj-darya/26641#respond Sat, 28 Aug 2021 15:00:02 +0000 https://punjdarya.com/?p=26641 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਫੌਜਾਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ‘ਤੇ ਜਵਾਬੀ ਹਮਲਾ ਕਰਦਿਆ ਇਸ ਅੱਤਵਾਦੀ ਸਮੂਹ ਦੇ ਸਹਿਯੋਗੀ ਸੰਗਠਨ ਵਿਰੁੱਧ ਡਰੋਨ ਹਮਲਾ ਕਰਦਿਆਂ ਇਸਦੇ ਇੱਕ ਮੈਂਬਰ ਨੂੰ ਮਾਰ ਦਿੱਤਾ ਹੈ।ਅਮਰੀਕਾ ਦੁਆਰਾ ਇਹ ਜਵਾਬੀ ਕਾਰਵਾਈ ਕਾਬੁਲ ਹਵਾਈ ਅੱਡੇ ‘ਤੇ ਹੋਏ ਵਿਨਾਸ਼ਕਾਰੀ ਆਤਮਘਾਤੀ ਹਮਲੇ ਤੋਂ ਬਾਅਦ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ। ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਅਨੁਸਾਰ ਇਸ ਕਾਰਵਾਈ ਵਿੱਚ ਆਈ ਐਸ ਆਈ ਐਸ-ਕੇ ਦੇ ਪਲੈਨਰ (ਯੋਜਨਾਕਾਰ) ਨੂੰ ਨਿਸ਼ਾਨਾ ਬਣਾਇਆ ਗਿਆ।ਇਸ ਅੱਤਵਾਦੀ ਸਮੂਹ ਨੂੰ ਇਸਲਾਮਿਕ ਸਟੇਟ ਖੋਰਾਸਾਨ ਵੀ ਕਿਹਾ ਜਾਂਦਾ ਹੈ ਅਤੇ ਇਸਨੇ ਵੀਰਵਾਰ ਦੇ ਜਾਨਲੇਵਾ ਹਮਲੇ ਦੀ ਜਿੰਮੇਵਾਰੀ ਲਈ ਸੀ। ਅਮਰੀਕਾ ਦੀ ਕੇਂਦਰੀ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਕੀਤਾ ਗਿਆ ਸੀ। ਜਿਸ ਵਿੱਚ ਇਸ ਅੱਤਵਾਦੀ ਸਮੂਹ ਦਾ ਮੈਂਬਰ ਮਾਰਿਆ ਗਿਆ। ਅਮਰੀਕੀ ਫੌਜਾਂ ਵੱਲੋਂ ਇਹ ਡਰੋਨ ਹਮਲਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵੀਰਵਾਰ ਸ਼ਾਮ ਨੂੰ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਕੀਤਾ ਗਿਆ। ਇੱਕ ਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਾਈਡੇਨ ਨੇ ਇਸ ਡਰੋਨ ਸਟਰਾਈਕ ਨੂੰ ਅਧਿਕਾਰਤ ਕੀਤਾ ਸੀ ਅਤੇ ਫਿਰ ਇਸਦਾ ਆਦੇਸ਼ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਦਿੱਤਾ ਸੀ।

]]>
https://punjdarya.com/punj-darya/26641/feed 0
ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੋਈ 13 ਅਮਰੀਕੀ ਸੈਨਿਕਾਂ ਦੀ ਮੌਤ https://punjdarya.com/punj-darya/26603 https://punjdarya.com/punj-darya/26603#respond Fri, 27 Aug 2021 14:28:10 +0000 https://punjdarya.com/?p=26603 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਅਮਰੀਕੀ ਸੈਨਿਕਾਂ ਦੁਆਰਾ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ ਸੈਂਕੜੇ ਅਮਰੀਕੀ ਸੈਨਿਕ ਕਾਬੁਲ ਦੇ ਏਅਰਪੋਰਟ ਵਿੱਚ ਤਾਇਨਾਤ ਕੀਤੇ ਗਏ ਹਨ। ਇਹ ਸੈਨਿਕ ਅਫਗਾਨਿਸਤਾਨ ਵਿੱਚੋਂ ਅਮਰੀਕੀ ਅਤੇ ਅਫਗਾਨੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕਰ ਰਹੇ ਹਨ। ਇਹਨਾਂ ਹੀ ਯਤਨਾਂ ਦੇ ਚਲਦਿਆਂ ਦੋ ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਕਾਬੁਲ ਦੇ ਹਵਾਈ ਅੱਡੇ ‘ਤੇ ਆ ਰਹੇ ਅਫਗਾਨਾਂ ਦੀ ਭੀੜ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਵਾਈ ਅੱਡੇ ‘ਤੇ ਤਾਇਨਾਤ ਅਮਰੀਕੀ ਸੈਨਿਕਾਂ ਵਿੱਚੋਂ ਘੱਟੋ ਘੱਟ 13 ਸੈਨਿਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਸੈਨਿਕਾਂ ਦੇ ਇਲਾਵਾ ਘੱਟੋ ਘੱਟ 80 ਦੇ ਕਰੀਬ ਅਫਗਾਨੀ ਲੋਕਾਂ ਦੀ ਮੌਤ ਹੋਣ ਦੇ ਨਾਲ ਦਰਜਨਾਂ ਜਖਮੀ ਵੀ ਹੋਏ ਹਨ। ਪ੍ਰਸ਼ਾਸਨ ਅਨੁਸਾਰ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਹਮਲੇ ਸਬੰਧੀ ਰਿਪੋਰਟਾਂ ਦੇ ਅਨੁਸਾਰ ਇਸਲਾਮਿਕ ਸਟੇਟ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਅਮਰੀਕੀ ਸਰਵਿਸ ਮੈਂਬਰਾਂ ਵਿੱਚ 11 ਮਰੀਨ ਅਤੇ ਇੱਕ ਜਲ ਸੈਨਾ ਦਾ ਡਾਕਟਰ ਵੀ ਸ਼ਾਮਲ ਹੈ। ਇਸਦੇ ਇਲਾਵਾ ਲਗਭਗ 18 ਹੋਰ ਸੈਨਿਕ ਜ਼ਖਮੀ ਵੀ ਹੋਏ ਹਨ। ਇਸ ਹਮਲੇ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇੱਕ ਵੱਡੇ ਹਮਲੇ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਸੀ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਜਾਣਕਾਰੀ ਦਿੱਤੀ ਕਿ ਇੱਕ ਧਮਾਕਾ ਏਅਰਪੋਰਟ ਦੇ ਪ੍ਰਵੇਸ਼ ਦੁਆਰ ਦੇ ਨੇੜੇ ਅਤੇ ਦੂਜਾ ਧਮਾਕਾ ਥੋੜ੍ਹੀ ਦੂਰ ਇੱਕ ਹੋਟਲ ਨੇੜੇ ਹੋਇਆ । ਅਮਰੀਕੀ ਫੌਜਾਂ ਰਾਸ਼ਟਰਪਤੀ ਜੋ ਬਾਈਡੇਨ ਦੁਆਰਾ ਨਿਰਧਾਰਤ 31 ਅਗਸਤ ਦੀ ਸਮਾਂ ਸੀਮਾ ਤੱਕ ਅਫਗਾਨਿਸਤਾਨ ਤੋਂ ਆਪਣੀ ਵਾਪਸੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਸਦੇ ਇਲਾਵਾ ਬਾਈਡੇਨ ਨੇ ਇਸ ਹਮਲੇ ਨੂੰ ਨਾ ਭੁੱਲਣਯੋਗ ਦੱਸਿਆ ਹੈ। ਇਸ ਹਮਲੇ ਦੇ ਬਾਅਦ ਅਮਰੀਕਾ ਵੱਲੋਂ ਇਸਲਾਮਿਕ ਸਟੇਟ ਵੱਲੋਂ ਕੀਤੇ ਜਾਂਦੇ ਹਮਲਿਆਂ ਨਾਲ ਨਜਿੱਠਣ ਦੀ ਤਿਆਰੀ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

]]>
https://punjdarya.com/punj-darya/26603/feed 0