united airline – Punj Darya https://punjdarya.com Fri, 17 Sep 2021 16:36:00 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg united airline – Punj Darya https://punjdarya.com 32 32 ਅਮਰੀਕਾ: ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ https://punjdarya.com/punj-darya/27735 https://punjdarya.com/punj-darya/27735#respond Fri, 17 Sep 2021 16:35:55 +0000 https://punjdarya.com/?p=27735 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਯੂਨਾਈਟਿਡ ਏਅਰਲਾਈਨਜ਼ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੰਪਨੀ ਦੇ ਅਮਰੀਕਾ ਸਥਿਤ 90% ਕਰਮਚਾਰੀਆਂ ਨੇ ਕੰਪਨੀ ਦੁਆਰਾ ਦਿੱਤੀ 27 ਸਤੰਬਰ ਦੀ ਆਖਰੀ ਮਿਤੀ ਤੋਂ ਪਹਿਲਾਂ ਕੋਵਿਡ -19 ਟੀਕੇ ਲਗਵਾਉਣ ਦੇ ਸਬੂਤ ਅਪਲੋਡ ਕੀਤੇ ਹਨ। ਯੂਨਾਈਟਿਡ ਏਅਰਲਾਈਨ ਨੇ ਉਨ੍ਹਾਂ ਕਰਮਚਾਰੀਆਂ ਪ੍ਰਤੀ ਸਖਤ ਰੁਖ ਅਪਣਾਇਆ ਹੈ ਜੋ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਹਨ ਅਤੇ ਅਗਸਤ ਦੇ ਅਰੰਭ ਵਿੱਚ ਵੈਕਸੀਨ ਦੀ ਜਰੂਰਤ ਦਾ ਐਲਾਨ ਕਰਨ ਵਾਲੀ ਪਹਿਲੀ ਯੂ ਐਸ ਏਅਰ ਕੰਪਨੀ ਬਣ ਗਈ ਸੀ। ਯੂਨਾਈਟਿਡ ਦੇ ਅਧਿਕਾਰੀ ਸਕੌਟ ਕਿਰਬੀ ਨੇ ਦੱਸਿਆ ਕਿ ਏਅਰਲਾਈਨ ਆਪਣੇ ਤੌਰ ‘ਤੇ ਯਾਤਰੀਆਂ ਲਈ ਟੀਕੇ ਨੂੰ ਜਰੂਰੀ ਨਹੀਂ ਕਰੇਗੀ ਪਰ ਕੰਪਨੀ ਸਰਕਾਰੀ ਆਦੇਸ਼ ਦੀ ਪਾਲਣਾ ਕਰੇਗੀ। ਸ਼ਿਕਾਗੋ ਸਥਿਤ ਕੰਪਨੀ ਯੂਨਾਈਟਿਡ ਅਨੁਸਾਰ ਕੰਪਨੀ ਵੱਲੋਂ ਜਰੂਰੀ ਟੀਕਾਕਰਨ ਨੀਤੀ ਦੀ ਘੋਸ਼ਣਾ ਕਰਨ ਦੇ ਬਾਅਦ ਤਕਰੀਬਨ 20,000 ਕਰਮਚਾਰੀਆਂ ਨੇ ਵੈਕਸੀਨ ਰਿਕਾਰਡ ਅਪਲੋਡ ਕੀਤੇ ਹਨ।

]]>
https://punjdarya.com/punj-darya/27735/feed 0
ਅਮਰੀਕਾ ਵਿੱਚ ਯੂਨਾਈਟਿਡ ਏਅਰਲਾਈਨ ਦੇ ਸਾਰੇ ਕਰਮਚਾਰੀਆਂ ਲਈ ਜਰੂਰੀ ਹੋਵੇਗੀ ਕੋਰੋਨਾ ਵੈਕਸੀਨ https://punjdarya.com/punj-darya/25740 https://punjdarya.com/punj-darya/25740#respond Mon, 09 Aug 2021 11:08:18 +0000 https://punjdarya.com/?p=25740 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਯੂਨਾਈਟਿਡ ਏਅਰਲਾਈਨਜ਼ ਦੁਆਰਾ ਆਪਣੇ ਸਾਰੇ ਅਮਰੀਕੀ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਲਗਵਾਉਣੀ ਜਰੂਰੀ ਕੀਤੀ ਜਾਵੇਗੀ। ਕੰਪਨੀ ਦੇ ਤਕਰੀਬਨ 67,000 ਯੂ ਐਸ ਕਰਮਚਾਰੀਆਂ ਨੂੰ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਕੋਵਿਡ -19 ਦੇ ਵਿਰੁੱਧ ਟੀਕਾ ਲਗਵਾਉਣ ਦੀ ਜ਼ਰੂਰਤ ਪਵੇਗੀ। ਇਸ ਜਰੂਰਤ ਨੂੰ ਲਾਗੂ ਕਰਨ ‘ਤੇ ਯੂਨਾਈਟਿਡ ਏਅਰਲਾਈਨ , ਅਜਿਹਾ ਕਰਨ ਵਾਲੀ ਪਹਿਲੀ ਪ੍ਰਮੁੱਖ ਯੂ ਐਸ ਏਅਰਲਾਈਨ ਬਣ ਜਾਵੇਗੀ। ਸ਼ਿਕਾਗੋ ਆਧਾਰਿਤ ਇਹ ਏਅਰਲਾਈਨ ਦੇਸ਼ ਭਰ ਦੇ ਉਹਨਾਂ ਕਾਰੋਬਾਰਾਂ ਦੀ ਵਧ ਰਹੀ ਸੂਚੀ ਵਿੱਚ ਸ਼ਾਮਲ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜਰੂਰੀ ਕੀਤੀ ਹੈ। ਯੂਨਾਈਟਿਡ ਨੇ ਸ਼ੁੱਕਰਵਾਰ ਨੂੰ ਆਪਣੇ ਯੂ ਐਸ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਕਿਸੇ ਵੀ ਟੀਕੇ ਨੂੰ ਪੂਰੀ ਤਰ੍ਹਾਂ ਪ੍ਰਵਾਨਗੀ ਦੇਣ ਤੋਂ ਬਾਅਦ ਸੰਭਵ ਤੌਰ ‘ਤੇ 25 ਅਕਤੂਬਰ ਜਾਂ ਪੰਜ ਹਫਤਿਆਂ ਤੱਕ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ । ਫਿਲਹਾਲ ਐਫ ਡੀ ਏ ਨੇ ਸਿਰਫ ਫਾਈਜ਼ਰ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ, ਪਰ ਰਿਪੋਰਟਾਂ ਅਨੁਸਾਰ ਏਜੰਸੀ ਵੱਲੋਂ ਫਾਈਜ਼ਰ ਨੂੰ ਛੇਤੀ ਹੀ ਪੂਰੀ ਪ੍ਰਵਾਨਗੀ ਦਿੱਤੇ ਜਾਣ ਦੀ ਉਮੀਦ ਹੈ। ਇਸ ਲਈ ਏਅਰਲਾਈਨ ਦੇ ਹਰੇਕ ਕਰਮਚਾਰੀ ਨੂੰ ਆਪਣੇ ਟੀਕੇ ਦੇ ਕਾਰਡ ਦੀ ਇੱਕ ਤਸਵੀਰ ਕੰਪਨੀ ਨੂੰ ਭੇਜਣੀ ਹੋਵੇਗੀ ਅਤੇ ਜਿਹੜੇ ਕਰਮਚਾਰੀ ਸ਼ਾਟ ਨਾ ਲੱਗਣ ਦੇ ਧਾਰਮਿਕ ਜਾਂ ਸਿਹਤ ਕਾਰਨਾਂ ਦੇ ਦਸਤਾਵੇਜ਼ ਦਿੰਦੇ ਹਨ, ਉਹ ਟਰਮੀਨੇਟ ਹੋਣ ਤੋਂ ਬਚ ਸਕਣਗੇ। ਇਸਦੇ ਇਲਾਵਾ ਜਿਹੜੇ ਕਰਮਚਾਰੀ ਪਹਿਲਾਂ ਹੀ ਵੈਕਸੀਨ ਲਗਵਾ ਚੁੱਕੇ ਹਨ ਜਾਂ 20 ਸਤੰਬਰ ਤੱਕ ਅਜਿਹਾ ਕਰ ਚੁੱਕੇ ਹੋਣਗੇ ਨੂੰ ਇੱਕ ਵਾਧੂ ਦਿਨ ਦੀ ਤਨਖਾਹ ਮਿਲੇਗੀ।

]]>
https://punjdarya.com/punj-darya/25740/feed 0