uk students – Punj Darya https://punjdarya.com Sat, 07 Aug 2021 10:03:04 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg uk students – Punj Darya https://punjdarya.com 32 32 ਯੂਕੇ: ਕੋਰੋਨਾ ਵੈਕਸੀਨ ਪ੍ਰਾਪਤ ਵਿਦਿਆਰਥੀਆਂ ਲਈ ਕੀਤੀ ਜਾ ਰਹੀ ਹੈ ਨਕਦ ਇਨਾਮ ਦੀ ਪੇਸ਼ਕਸ਼ https://punjdarya.com/punj-darya/25632 https://punjdarya.com/punj-darya/25632#respond Sat, 07 Aug 2021 10:03:00 +0000 https://punjdarya.com/?p=25632 ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਕੋਰੋਨਾ ਟੀਕਾਕਰਨ ਨੂੰ ਨੌਜਵਾਨਾਂ ਦਰਮਿਆਨ ਉਤਸ਼ਾਹਿਤ ਕਰਨ ਲਈ ਵਿਦਿਅਕ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਇਸ ਸਬੰਧੀ ਇੱਕ ਬਰਤਾਨਵੀ ਯੂਨੀਵਰਸਿਟੀ ਕੋਰੋਨਾ ਵੈਕਸੀਨ ਪ੍ਰਾਪਤ ਵਿਦਿਆਰਥੀਆਂ ਲਈ ਨਕਦ ਇਨਾਮਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿੱਚ 5000 ਪੌਂਡ ਦੀ ਰਾਸ਼ੀ ਦੇ ਪੰਜ ਇਨਾਮ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਯੂਕੇ ਵਿੱਚ ਯੂਨੀਵਰਸਿਟੀ ਆਫ ਸੁਸੇਕਸ ਦੁਆਰਾ ਨੌਜਵਾਨਾਂ ਵਿੱਚ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਵਿੱਚ ਸ਼ਾਮਲ ਕੀਤੇ ਜਾ ਰਹੇ ਵਿਦਿਆਰਥੀਆਂ ਵਿੱਚੋਂ ਪੰਜ ਜੇਤੂ ਪੂਰੀ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸੂਰਤ ਵਿੱਚ ਹਰੇਕ ਲਈ 5,000 ਪੌਂਡ ਦੇ ਇਨਾਮ ਦਾ ਦਾਅਵਾ ਕਰਨ ਸਕਦੇ ਹਨ। ਸੁਸੇਕਸ ਦੇ ਵਾਈਸ-ਚਾਂਸਲਰ ਪ੍ਰੋਫੈਸਰ ਐਡਮ ਟਿਕਲ ਅਨੁਸਾਰ ਵਿਦਿਆਰਥੀਆਂ ਵਿੱਚ ਵੈਕਸੀਨ ਦੀ ਦਰ ਵਧਾਉਣ ਲਈ ਇਨਾਮ ਮਹੱਤਵਪੂਰਨ ਹੋ ਸਕਦੇ ਹਨ। ਯੂਨੀਵਰਸਿਟੀ ਦੀ ਸਕੀਮ ਵਿਦਿਆਰਥੀਆਂ ਨੂੰ ਦੋਵਾਂ ਖੁਰਾਕਾਂ ਲਈ ਉਤਸ਼ਾਹ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਇਨਾਮਾਂ ਦਾ ਡਰਾਅ ਨਵੰਬਰ ਦੇ ਅਖੀਰ ਵਿੱਚ ਹੋਵੇਗਾ। ਜਿਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪਹੁੰਚਣ ਤੇ ਪਹਿਲੀ ਖੁਰਾਕ ਦਿੱਤੀ ਗਈ ਹੈ, ਉਹਨਾਂ ਨੂੰ ਵੀ ਜਿੱਤਣ ਦਾ ਮੌਕਾ ਦਿੱਤਾ ਜਾਵੇਗਾ। ਯੂਨੀਵਰਸਿਟੀ ਅਨੁਸਾਰ ਜੇਤੂਆਂ ਨੂੰ ਰੈਂਡਮ ਤਰੀਕੇ ਨਾਲ ਚੁਣਿਆ ਜਾਵੇਗਾ ਅਤੇ ਉਹ ਕੋਰੋਨਾ ਵਾਇਰਸ ਟੀਕੇ ਦੀਆਂ ਦੋਵੇਂ ਖੁਰਾਕਾਂ ਜਾਂ ਡਾਕਟਰੀ ਛੋਟ ਦੇ ਸਬੂਤ ਪੇਸ਼ ਕਰਕੇ ਆਪਣੇ ਇਨਾਮ ਦਾ ਦਾਅਵਾ ਕਰ ਸਕਦੇ ਹਨ।

]]>
https://punjdarya.com/punj-darya/25632/feed 0