uber – Punj Darya https://punjdarya.com Sun, 15 Aug 2021 10:09:38 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg uber – Punj Darya https://punjdarya.com 32 32 ਯੂਕੇ: ਡਰਾਈਵਰਾਂ ਦੀ ਘਾਟ ਕਾਰਨ ਉਬਰ ਟੈਕਸੀ ਸੇਵਾ ਪ੍ਰਭਾਵਿਤ https://punjdarya.com/punj-darya/26161 https://punjdarya.com/punj-darya/26161#respond Sun, 15 Aug 2021 10:09:35 +0000 https://punjdarya.com/?p=26161 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾ ਵਾਇਰਸ ਅਤੇ ਇਸ ਤੋਂ ਬਚਾਅ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਨੇ ਯੂਕੇ ਵਿੱਚ ਜਿਆਦਾਤਰ ਕਾਰੋਬਾਰਾਂ ਵਿੱਚ ਮੰਦੀ ਲਿਆਂਦੀ ਹੈ। ਕੋਰੋਨਾ ਤੋਂ ਪ੍ਰਭਾਵਿਤ ਕਾਰੋਬਾਰਾਂ ਵਿੱਚ ਉਬਰ ਟੈਕਸੀ ਸੇਵਾ ਵੀ ਹੈ। ਮੰਦੀ ਦੀ ਮਾਰ ਝੱਲ ਰਹੀ ਉਬਰ ਟੈਕਸੀ ਸੇਵਾ ਦੇ ਸਬੰਧ ਵਿੱਚ ਲੋਕਾਂ ਨੇ ਟੈਕਸੀ ਪ੍ਰਾਪਤ ਕਰਨ ਲਈ ਲੰਮੀ ਉਡੀਕ ਅਤੇ ਵਧੇਰੇ ਕਿਰਾਏ ਦੀ ਰਿਪੋਰਟ ਦਿੱਤੀ ਹੈ। ਮੌਜੂਦਾ ਸਮੇਂ ਕੋਰੋਨਾ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਉਬਰ ਕੰਪਨੀ ਆਪਣੇ ਕਾਰੋਬਾਰ ਲਈ ਸੰਘਰਸ਼ ਕਰ ਰਹੀ ਹੈ। ਕਾਰੋਬਾਰੀ ਮਾਹਿਰਾਂ ਅਨੁਸਾਰ ਹਜ਼ਾਰਾਂ ਡਰਾਈਵਰਾਂ ਨੇ ਮਹਾਂਮਾਰੀ ਦੇ ਪਿਛਲੇ 18 ਮਹੀਨਿਆਂ ਵਿੱਚ ਟੈਕਸੀ ਦੀ ਮੰਗ ਘਟਣ ਕਾਰਨ ਕੰਪਨੀ ਨੂੰ ਛੱਡਕੇ, ਭੋਜਨ ਡਲਿਵਰੀ ਕੰਪਨੀਆਂ ਡਿਲੀਵਰੂ ਅਤੇ ਉਬੇਰ ਈਟਸ, ਜਸਟ ਈਟ ਆਦਿ ਵਿੱਚ ਕੰਮ ਸ਼ੁਰੂ ਕੀਤਾ ਹੈ। ਇਸਦੇ ਇਲਾਵਾ ਡਰਾਈਵਰ ਤੇਜ਼ੀ ਨਾਲ ਮਲਟੀ-ਐਪਿੰਗ ਹੋ ਰਹੇ ਹਨ ਅਤੇ ਕਈ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਬੋਲਟ ਅਤੇ ਫ੍ਰੀਨੋ ਆਦਿ ਵਿੱਚ ਵੀ ਨੌਕਰੀਆਂ ਲੈ ਰਹੇ ਹਨ। ਇਸ ਲਈ ਡਰਾਈਵਰਾਂ ਦੀ ਘਾਟ ਕਾਰਨ,  ਉਬਰ ਗਾਹਕਾਂ ਦੀਆਂ ਟੈਕਸੀ ਸਵਾਰੀਆਂ ਰੱਦ ਹੋ ਰਹੀਆਂ ਹਨ। ਇਸ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਉਬਰ ਦੁਆਰਾ ਇਸ ਸਾਲ ਦੇ ਅੰਤ ਤੱਕ ਯੂਕੇ ਵਿੱਚ ਮੌਜੂਦ 70,000 ਡਰਾਈਵਰਾਂ ਵਿੱਚ 20,000 ਹੋਰ ਡਰਾਈਵਰਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

]]>
https://punjdarya.com/punj-darya/26161/feed 0