Tree plantation – Punj Darya https://punjdarya.com Sat, 27 Aug 2022 13:20:36 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Tree plantation – Punj Darya https://punjdarya.com 32 32 ਸਕਾਟਲੈਂਡ: ‘ਕਲਾਈਡ ਕਲਾਈਮੇਟ ਫੋਰੈਸਟ’ ਦੇ ਹਿੱਸੇ ਵਜੋਂ ਗਲਾਸਗੋ ਦੀਆਂ ਸੜਕਾਂ ‘ਤੇ ਲਗਾਏ ਹਜ਼ਾਰਾਂ ਰੁੱਖ  https://punjdarya.com/punj-darya/31140 https://punjdarya.com/punj-darya/31140#respond Sat, 27 Aug 2022 13:20:33 +0000 https://punjdarya.com/?p=31140 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਪਿਛਲੇ ਸਾਲ ਜੂਨ ਮਹੀਨੇ ਵਿੱਚ ਸ਼ੁਰੂ ਕੀਤੇ ਗਏ ‘ਕਲਾਈਡ ਕਲਾਈਮੇਟ ਫੋਰੈਸਟ’ ਨਾਮਕ ਇੱਕ ਪ੍ਰੋਜੈਕਟ ਦੇ ਹਿੱਸੇ ਵਜੋਂ ਹੁਣ ਤੱਕ ਪੂਰੇ ਗਲਾਸਗੋ ਸ਼ਹਿਰ ਦੇ ਸ਼ਹਿਰੀ ਖੇਤਰਾਂ ਵਿੱਚ ਤਕਰੀਬਨ 60,000 ਰੁੱਖ ਲਗਾਏ ਜਾ ਚੁੱਕੇ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਗਲੇ ਦਹਾਕੇ ਦੌਰਾਨ 18 ਮਿਲੀਅਨ ਰੁੱਖ ਲਗਾਉਣਾ ਹੈ। ਇਸ ਤਹਿਤ ਗਲਾਸਗੋ ਸ਼ਹਿਰ ਵਿੱਚ ਘੱਟ ਦਰੱਖਤਾਂ ਵਾਲੇ ਕੁੱਲ 16 ਇਲਾਕਿਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਪੌਦੇ ਲਗਾਉਣ ਲਈ ਚੁਣਿਆ ਗਿਆ ਹੈ। ਇਸ ਸੰਬੰਧੀ ਅਗਲੇ ਹਫ਼ਤੇ ਗਲਾਸਗੋ ਸਿਟੀ ਰੀਜਨ ਕੈਬਨਿਟ ਨੂੰ ਕਲਾਈਡ ਕਲਾਈਮੇਟ ਫੋਰੈਸਟ ਦੇ ਗਠਨ ਤੋਂ ਬਾਅਦ ਦੀ ਪ੍ਰਗਤੀ ਬਾਰੇ ਅਪਡੇਟ ਕੀਤਾ ਜਾਵੇਗਾ। ਇੱਕ ਰਿਪੋਰਟ ਅਨੁਸਾਰ ਮੀਟਿੰਗ ਵਿੱਚ ਕੌਂਸਲਰਾਂ ਨੂੰ “ਕਲਾਈਡ ਕਲਾਈਮੇਟ ਫੋਰੈਸਟ” ਟੀਮ (ਅਤੇ ਇਸਦੇ ਡਿਲਿਵਰੀ ਪਾਰਟਨਰ) ਅਤੇ ਕੌਂਸਲਾਂ ਦੀ ਭੂਮਿਕਾ ਨੂੰ ਸਪੱਸ਼ਟ ਕਰਨ ਲਈ ਇੱਕ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਵੀ ਸਿਫ਼ਾਰਿਸ਼ ਕੀਤੀ ਜਾਵੇਗੀ। ਗਲਾਸਗੋ ਸਿਟੀ ਖੇਤਰ ਗਲਾਸਗੋ ਸਿਟੀ, ਉੱਤਰੀ ਲੈਨਾਰਕਸ਼ਾਇਰ, ਦੱਖਣੀ ਲੈਨਾਰਕਸ਼ਾਇਰ, ਇਨਵਰਕਲਾਈਡ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਈਸਟ ਡਨਬਰਟਨਸ਼ਾਇਰ ਅਤੇ ਵੈਸਟ ਡਨਬਰਟਨਸ਼ਾਇਰ ਦੇ ਪ੍ਰਬੰਧ ਦੇਖਦਾ ਹੈ। ਉਮੀਦ ਹੈ ਕਿ ਇਸ ਰੁੱਖ ਲਗਾਊ ਮੁਹਿੰਮ ਨਾਲ ਗਲਾਸਗੋ ਦੇ ਘੱਟ ਰੁੱਖਾਂ ਵਾਲੇ ਖੇਤਰ ਵੀ ਹਰੇ ਭਰੇ ਹੋ ਜਾਣਗੇ।

]]>
https://punjdarya.com/punj-darya/31140/feed 0
ਉਸਤਾਦ ਲਾਲ ਚੰਦ ਯਮਲਾ ਜੱਟ ਦੀ ਪੜਪੋਤੀ ਸੰਧਿਆ ਯਮਲਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ https://punjdarya.com/punj-darya/24550 https://punjdarya.com/punj-darya/24550#respond Sun, 13 Jun 2021 06:51:27 +0000 https://punjdarya.com/?p=24550

ਹੁਸ਼ਿਆਰਪੁਰ /ਲੁਧਿਆਣਾ, (ਕੁਲਦੀਪ ਚੁੰਬਰ)-
ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਦੇ ਧਰੂਹ ਤਾਰੇ , ਤੂੰਬੀ ਦੇ ਸਿਰਜਣਹਾਰ , ਗਾਇਕੀ ਦੇ ਬਾਬਾ ਬੋਹੜ , ਵਿਸ਼ਵ ਪ੍ਰਸਿੱਧ ਸਤਿਕਾਰਯੋਗ ਉਸਤਾਦ ਬਾਬਾ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦੀ ਪੜਪੋਤੀ ਬੀਬੀ ਸੰਧਿਆ ਯਮਲਾ ਜੀ , ਆਪਣੇ ਪੜਦਾਦੇ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਬਣਾਇਆ ਪਾਰਕ , ਸਤਿਕਾਰਯੋਗ ਸ਼੍ਰੀ ਲਾਲ ਚੰਦ ਯਮਲਾ ਜੱਟ ਪਾਰਕ ਵਿੱਚ ਬੂਟੇ ਲਗਾ ਕੇ ਸਮਕਾਲੀ ਹਾਲਾਤਾਂ ਵਿੱਚ ਸਾਫ਼ ਸੁਥਰੇ ਵਾਤਾਵਰਨ ਨੂੰ ਬਚਾਉਣ ਦੇ ਲਈ ਇਕ ਵਡੇਰਾ ਮਾਣਮੱਤਾ ਯੋਗਦਾਨ ਪਾਇਆ ਹੈ । ਇਹ ਬਾਲੜੀ ਉਸਤਾਦ ਬਾਬਾ ਯਮਲਾ ਜੱਟ ਦੇ ਪੋਤਰੇ ਸਤਿਕਾਰਯੋਗ ਸੁਰੀਲੇ ਗਾਇਕ ਸ਼੍ਰੀ ਸੁਰੇਸ਼ ਯਮਲਾ ਜੀ ਦੀ ਸਪੁੱਤਰੀ ਹੈ । ਜਿਸ ਦੇ ਖੁਨ ਦੇ ਜ਼ਰੇ ਜ਼ਰੇ ਵਿੱਚ ਲੋਕ ਸੇਵਾ ਵਾਲੀ ਵਡੇਰੀ ਝਲਕ ਦੇਖਣ ਯੋਗ ਹੈ । ਵਾਤਾਵਰਣ ਸਬੰਧੀ ਜਾਗਰੂਕਤਾ , ਸਾਂਭ ਸੰਭਾਲ ਤੇ ਦੇਖਭਾਲ ਦੀ ਗੂੜਤੀ ਵਿਸ਼ਵ ਵਾਤਾਵਰਣ ਪ੍ਰੇਮੀ , ਜੈਵਿਕ ਖੇਤੀ ਦੇ ਵਿਗਆਨੀ ਅਤੇ ਲੇਖਕ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਸਦਕਾ ਦਿਲੋਂ ਦਿਮਾਗ ਦੀਆਂ ਗਹਿਰਾਈਆਂ ਵਿਚ ਸ਼ਾਮਿਲ ਹੋਈ ਹੈ । ਪਿਛਲੇ ਦਿਨੀਂ ਜਦੋਂ ਇਹ ਬਾਲੜੀ ਅਵੱਲ ਨੁੰਬਰਾਂ ਵਿਚ ਪਾਸ ਹੋਈ ਸੀ ਤਾਂ ਸਤਿਕਾਰਯੋਗ ਸ਼੍ਰੀ ਘੁਲਾਲ ਜੀ ਨੇ ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਵਡੇਰਾ ਮਾਣਮੱਤਾ ਅਸ਼ੀਰਵਾਦ ਅਤੇ ਵਿਸ਼ੇਸ਼ ਸਨਮਾਨ ਕੀਤਾ ਸੀ । ਉਹਨਾਂ ਦੀ ਪ੍ਰੇਰਨਾ ਸਦਕਾ ਆਪਣੇ ਬਲਬੂਤੇ ਤੇ ਪਾਰਕ ਦੀ ਸਾਂਭ ਸੰਭਾਲ ਦੇ ਨਾਲ ਵਾਤਾਵਰਨ ਦੀ ਦੇਖਭਾਲ ਲਈ ਅੱਗੇ ਆਉਣ ਦਾ ਹੋਂਸਲਾ ਤੁਫਾਨ ਬਣ ਕੇ ਬਾਹਰ ਆਇਆ ਹੈ । ਇਸ ਸੁਭਾਗੇ ਸਮੇਂ ਤੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ , ਸ਼੍ਰੀ ਰਾਮ ਕ੍ਰਿਸ਼ਨ ਬੱਗਾ ਭੰਗੜੇ ਦਾ ਕੋਚ , ਸ਼੍ਰੀ ਅਮਰਜੀਤ ਚੰਦਰ ਖੋਜੀ ਵਿਦਵਾਨ ਸਹਿਤਕਾਰ , ਗਾਇਕ ਡੌਲਰ , ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸਤਿਕਾਰਯੋਗ ਸੇਵਾ ਸਿੰਘ ਨੌਰਥ ਲਲਤੋਂ ਵਾਲੇ , ਸਤਿਕਾਰਯੋਗ ਸ਼ੀ੍ ਅਮਨ ਫੁੱਲਾਂਵਾਲ ਨ੍ਰਿਰਦੇਸਕ ਪ੍ਰਡਿਊਸਰ , ਸਫ਼ਰ ਗੁਰਮੀਤ ਸਿੰਘ ਸੇਖੋਂ ਬੜੂੰਦੀ , ਪ੍ਰੋ. ਬਲਤੇਜ ਸਰਾਂ ਅਤੇ ਮਾਸਟਰ ਸਤਨਾਮ ਸਿੰਘ ਜੀ ਸਭ ਨੇ ਵਡੇਰੀ ਸ਼ਲਾਘਾ ਕੀਤੀ ਹੈ ।

]]>
https://punjdarya.com/punj-darya/24550/feed 0
ਵਾਤਾਵਰਨ ਪਰੇਮੀ ਇੰਦਰਜੀਤ ਸਿੰਘ ਮੁੰਡੇ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਸਾਹਿਬਾ ਦਾ ਕੀਤਾ ਸਵਾਗਤ https://punjdarya.com/punj-darya/24450 https://punjdarya.com/punj-darya/24450#respond Tue, 08 Jun 2021 13:23:45 +0000 https://punjdarya.com/?p=24450

ਮਾਲੇਰਕੋਟਲਾ, 8 ਜੂਨ (ਪੰਜ ਦਰਿਆ ਬਿਊਰੋ)-ਪੰਜਾਬ ਦੇ ਨਵੇਂ  ਬਣੇ 23ਵੇਂ ਜ਼ਿਲੇ ਮਾਲੇਰਕੋਟਲਾ ਦੇ ਨਵ-ਨਿਯੁਕਤ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਸਾਹਿਬਾ ਆਈਪੀਐਸ ਨੂੰ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀ ਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ.ਐਸ ਗਰੁੱਪ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ, ਨਾਲ ਹੀ ਐਸ.ਪੀ ਹੈਡਕੁਆਰਟਰ ਹਰਵੰਤ ਕੌਰ ਸਾਹਿਬਾ ਦਾ ਵੀ ਗੁਲਦਸਤਾ ਭੇਟ ਕਰਕੇ ਖੈਰ ਮਕਦਮ ਕੀਤਾ ਗਿਆ।ਇਸ ਮੌਕੇ ਸ.ਇੰਦਰਜੀਤ ਸਿੰਘ ਮੁੰਡੇ ਨੇ  ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਮਲੇਰਕੋਟਲਾ ਨੂੰ ਮਿਲੇ ਮਿਹਨਤੀ ਅਤੇ ਵਧੀਆ ਅਫਸਰਾਂ ਦੇ ਆਉਣ ਨਾਲ ਜਿਲਾ ਮਲੇਰਕੋਟਲਾ ਤਰੱਕੀ ਦੀਆਂ ਬੁਲੰਦੀਆਂ ਨੂੰ ਸਰ ਕਰੇਗਾ। ਇਸ ਮੌਕੇ ਰੀਡਰ-ਟੂ ਐਸਐਸਪੀ ਸੁਖਵਿੰਦਰ ਸਿੰਘ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ, ਰੁਲਦਾ ਸਿੰਘ ਚੁਹਾਣੇ ਆਦਿ ਹਾਜ਼ਰ ਸਨ।

]]>
https://punjdarya.com/punj-darya/24450/feed 0
ਸਰਕਾਰ ਵਾਤਾਵਰਣ ਸੁਰੱਖਿਆ ਅਜੰਡਾ ਐਲਾਨ ਕਰੇ – ਜਸਬੀਰ ਘੁਲਾਲ https://punjdarya.com/punj-darya/24328 https://punjdarya.com/punj-darya/24328#respond Sat, 05 Jun 2021 15:23:39 +0000 https://punjdarya.com/?p=24328

  ਲੁਧਿਆਣਾ/ਜਲੰਧਰ (ਕੁਲਦੀਪ ਚੁੰਬਰ) ਅੱਜ ਇਥੇ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਸ਼ੁੱਭ ਮੌਕੇ ਤੇ ਸ਼੍ਰੋਮਣੀ ਵਾਤਾਵਰਣ ਪ੍ਰੇਮੀ , ਜੈਵਿਕ ਖੇਤੀ ਵਿਗਿਆਨੀ ਅਤੇ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਨੇ ਇਕ ਨੁੱਕੜ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਅੱਜ ਸਾਰੇ ਵਿਸ਼ਵ ਅੰਦਰ ਵਾਤਾਵਰਣ ਦੇ ਪ੍ਰੇਮੀ ਸਰਕਾਰ ਨੂੰ ਬੇਵਜ੍ਹਾ ਦਰਖਤਾਂ , ਜੰਗਲਾਂ ਅਤੇ ਚਰਾਂਦਾਂ ਦੀ ਕਟਾਈ ਦੇ ਲਈ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦੇ ਹਨ । ਹੁਣ ਸਮਕਾਲੀ ਮਹੌਲ ਦੀ ਵਡੇਰੀ ਅਤੇ ਵਡਮੁੱਲੀ ਮੰਗ ਹੈ ਕਿ ਭਾਰਤ ਸਰਕਾਰ ਇਕ ਵਾਤਾਵਰਣ ਸੁਰੱਖਿਆ ਅਜੰਡਾ ਐਲਾਨ ਕਰੇ । ਇਸ ਲਈ ਮੈਂ ਜ਼ੋਰਦਾਰ ਅਪੀਲ ਕਰਦਾ ਹਾਂ । ਜਿਨੀ ਦੇਰ ਤੱਕ ਸਰਕਾਰ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਖੁਦ ਅਗਾਂਹ ਵਧੂ ਕਦਮ ਨਹੀਂ ਚੁੱਕਦੀ । ਉਦੋਂ ਤੀਕ ਇਕਲੇ ਸਮਾਜ ਸੇਵੀ ਸੰਸਥਾਵਾਂ ਵਲੋਂ ਸੰਪੂਰਨ ਸਫ਼ਲਤਾ ਹਾਸਲ ਕਰਨਾ ਮੁਸ਼ਕਲ ਹੈ । ਉਹ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਵਲੋਂ ਬੂਟਿਆਂ ਦਾ ਪ੍ਰਸ਼ਾਦ ਵੰਡਦੇ ਹਨ । ਅੱਜ ਉਹਨਾਂ ਦੇ ਨਾਲ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ ਸਤਿਕਾਰਯੋਗ ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ਤੋਂ ਸਤਿਕਾਰਯੋਗ ਸ਼੍ਰੀ ਜਗਤਾਰ ਸਿੰਘ ਧੀਮਾਨ ਜੀ ਵੀ ਵਿਸ਼ੇਸ਼ ਤੌਰ ਤੇ ਕੌਮਾਂਤਰੀ ਵਾਤਾਵਰਣ ਦਿਵਸ ਤੇ ਵਧਾਈ ਦੇਣ ਵਾਸਤੇ ਪੁਹੰਚੇ ਸਨ । ਸ਼੍ਰੀ ਧੀਮਾਨ ਜੀ ਨੇ ਕਿਹਾ ਅਗਰ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਬਚਾਉਣ ਲਈ ਸਮੇਂ ਸਿਰ ਸੁਰਖਿਆ ਪ੍ਰਬੰਧਾਂ ਨੂੰ ਧਿਆਨ ਨਾਲ ਕੀਤਾ ਹੁੰਦਾ ਤਾਂ ਭਾਰਤ ਵਿਚ ਕਦੇ ਵੀ ਆਕਸੀਜਨ ਦੀ ਘਾਟ ਨਾਲ ਆਜ਼ਾਈ ਕੀਮਤੀ ਜਾਨਾਂ ਨਾ ਜਾਂਦੀਆਂ । ਇਸ ਸਮੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਜੀ ਨੇ ਸਭ ਤੋਂ ਪਹਿਲਾਂ ਵਾਤਾਵਰਨ ਦੀ ਨਿਸ਼ਕਾਮ ਸੇਵਾ ਕਰ ਰਹੇ ਸਤਿਕਾਰਯੋਗ ਸ਼੍ਰੀ ਘੁਲਾਲ ਜੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਡੇਰੇ ਯੋਗਦਾਨ ਦਾ ਸਿਰ ਨਿਵਾਂ ਕੇ ਸਤਿਕਾਰ ਕੀਤਾ ਹੈ । ਉਹਨਾਂ ਕਿਹਾ ਅੱਜ ਦੇ ਵਿਸ਼ਵ ਵਿਆਪੀ ਵਾਤਾਵਰਣ ਦਿਵਸ ਦੀ ਮੈਂ ਵਧਾਈ ਇਕ ਅੱਖ ਨਾਲ ਦਿੰਦਾ ਹਾਂ । ਦੁਸਰੀ ‌ਅੱਖ ਨਾਲ ਜੋਂ ਵਾਤਾਵਰਣ ਨੂੰ ਵਿਗੜਨ ਨਾਲ ਅਣਮੂੱਲੀਆ ਜਾਨਾਂ ਭਿਅੰਕਰ ਮਾਹੌਲ ਕਾਰਨ ਚਲੀਆਂ ਗਈਆਂ ਹਨ । ਮੈ ਉਹਨਾਂ ਨੂੰ ਨਮ ਹੋ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ । ਇਸ ਸਮੇ ਵਿਸ਼ਵ ਪ੍ਰਸਿੱਧ ਗਾਇਕੀ ਘਰਾਣੇ ਦੇ ਸੁਰੀਲੇ ਗਾਇਕ ਸਤਿਕਾਰਯੋਗ ਸ਼੍ਰੀ ਸੁਰੇਸ਼ ਯਮਲਾ ਜੀ , ਉਸਤਾਦ ਯਮਲਾ ਜੱਟ ਜੀ ਦੇ ਲਾਡਲੇ ਸ਼ਾਗਿਰਦ ਸਤਿਕਾਰਯੋਗ ਸ਼੍ਰੀ ਸਤਪਾਲ ਸੋਖਾ ਜੀ , ਲੋਕ ਨਾਚ ਭੰਗੜੇ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਰਾਮ ਕ੍ਰਿਸ਼ਨ ਬੱਗਾ ਜੀ ਭੱਟੀਆਂ ਵਾਲੇ , ਗੁਰਚਰਨ ਚੰਨਾ ਜੀ , ਖ਼ੋਜੀ ਵਿਦਵਾਨ ਸਤਿਕਾਰਯੋਗ ਸ਼੍ਰੀ ਅਮਰਜੀਤ ਚੰਦਰ ਜੀ ਤੋਂ ਇਲਾਵਾ ਹੋਰ ਅਨੇਕਾਂ ਇਲਾਕੇ ਦੇ ਲੋਕਾਂ ਨੇ ਆਏ ਮਹਿਮਾਨਾਂ ਨੂੰ ਬੂਕੇ ਭੇਟ ਕਰਕੇ ਹਾਰਦਿਕ ਸਵਾਗਤ ਕੀਤਾ ਹੈ । ਮਹਿਮਾਨਾਂ ਸਮੇਤ ਸਭ ਨੇ ਸਤਿਕਾਰਯੋਗ ਸ਼੍ਰੀ ਜਸਵੀਰ ਘੁਲਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ । ਸ਼੍ਰੀ ਘੁਲਾਲ ਨੇ ਕਿਹਾ ਜਦੋਂ ਤੱਕ ਮੇਰੇ ਸਾਹ ਹਨ ਮੈਂ ਰੁੱਖ ਲਗਾਉ ਅਤੇ ਵਾਤਾਵਰਣ ਬਚਾਓ ਦਾ ਕਾਰਜ ਡੱਟ ਕੇ ਕਰਦਾ ਰਹਾਂਗਾ । ਉਹਨਾਂ ਕਿਹਾ ਤੁਸੀਂ ਸਭ ਮੇਰੀਆਂ ਬਾਹਵਾਂ ਹੋ , ਹਰ ਮਨੁੱਖ ਪੰਜ ਬੂਟੇ ਲਗਾਵੇ । ਇਨਾਂ ਨੂੰ ੨੫ ਦਿਨ ਲਗਾਤਾਰ ਪਾਣੀ ਦੀ ਸਪਲਾਈ ਕਰਨੀ ਜ਼ਰੂਰੀ ਹੈ । ਇਹ ਤੁਹਾਡੇ ਵਲੋਂ ਲਗਾਏ ਪੌਦੇ ਮਨੁੱਖ ਲਈ ਸਾਹਾਂ ਦੀ ਮਣਾਂ ਮੂੰਹੀਂ ਖਾਨ ਹੈ । ਜੋਂ ਕਦੇ ਖਤਮ ਨਹੀਂ ਹੁੰਦੀ ਹੈ । ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਫੇਰ ਮਿਲਣ ਦਾ ਵਾਅਦਾ ਕੀਤਾ ਹੈ ।

]]>
https://punjdarya.com/punj-darya/24328/feed 0
ਨਗਰ ਕੌਂਸਲ ਸ਼ਾਮਚੁਰਾਸੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ https://punjdarya.com/punj-darya/24325 https://punjdarya.com/punj-darya/24325#respond Sat, 05 Jun 2021 15:21:35 +0000 https://punjdarya.com/?p=24325

ਸ਼ਾਮਚੁਰਾਸੀ, 5 ਜੂਨ (ਕੁਲਦੀਪ ਚੁੰਬਰ )-ਨਗਰ ਕੌਂਸਲ ਸ਼ਾਮਚੁਰਾਸੀ ਵਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਨਿਰਮਲ ਕੁਮਾਰ ਦੀ ਅਗਵਾਈ ਹੇਠ ਸਾਥੀ ਕੌਂਸਲਰਾਂ ਦੇ ਸਹਿਯੋਗ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਸ਼ਾਮਚੁਰਾਸੀ ਵਿਖੇ ਪੌਦੇ ਲਗਾਏ ਗਏ ਅਤੇ ਕਸਬੇ ਦੇ ਜ਼ਰੂਰੀ ਸਥਾਨਾਂ ਤੇ ਸਫ਼ਾਈ ਕਰਵਾਈ ਗਈ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਨਿਰਮਲ ਕੁਮਾਰ ਨੇ ਕਿਹਾ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਚਾਹੀਦਾ ਹੈ। ਉਨ੍ਹਾਂ ਕਸਬਾ ਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਨੂੰ ਸੰਯਮ ਨਾਲ ਵਰਤਣ ਲਈ ਕਿਹਾ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਸਬਾ ਸ਼ਾਮਚੁਰਾਸੀ ਸਮੇਤ ਪੰਜਾਬ ਦੇ ਸਮੂਹ ਕੌਂਸਲਰਾਂ ਨਾਲ ਵੀਡੀਓ ਕਾਂਨਫਰੰਸ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਕੌਂਸਲਰ ਹਰਭਜਨ ਕੌਰ, ਕੌਂਸਲਰ ਮਨਜੀਤ ਕੌਰ, ਕੌਂਸਲਰ ਬਲਜਿੰਦਰ ਕੌਰ, ਇੰਦਰਪਾਲ ਸਿੰਘ, ਰਵਿੰਦਰ ਕੁਮਾਰ, ਹੀਰਾ ਲਾਲ ਅਤੇ ਦਫ਼ਤਰੀ ਸਟਾਫ ਵੀ ਸ਼ਾਮਿਲ ਹੋਇਆ ।

]]>
https://punjdarya.com/punj-darya/24325/feed 0
ਚੰਗੀ ਸਿਹਤ ਲਈ ਵਾਤਾਵਰਣ ਦੀ ਸੰਭਾਲ ਅਤਿ ਜ਼ਰੂਰੀ: ਡਾ. ਬਲਦੇਵ ਸਿੰਘ https://punjdarya.com/punj-darya/24320 https://punjdarya.com/punj-darya/24320#respond Sat, 05 Jun 2021 15:18:25 +0000 https://punjdarya.com/?p=24320

ਹੁਸ਼ਿਆਰਪੁਰ/ਸ਼ਾਮ ਚੁਰਾਸੀ 5 ਜੂਨ, (ਕੁਲਦੀਪ ਚੁੰਬਰ) ਵਿਸ਼ਵ ਵਿੱਚ ਵੱਧ ਰਹੀ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਬਲਾਕ ਪੀ.ਐਚ.ਸੀ. ਚੱਕੋਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਪੌਦੇ ਲਗਾਏ ਗਏ। ਇਸ ਮੌਕੇ ਉਹਨਾਂ ਦੇ ਨਾਲ ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ, ਡਾ. ਮਨਵਿੰਦਰ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਸ਼੍ਰੀਮਤੀ ਰਮਨਦੀਪ ਕੌਰ, ਐਲ.ਐਚ.ਵੀ. ਸ਼੍ਰੀਮਤੀ ਊਸ਼ਾ ਰਾਣੀ,  ਮੇਲ ਹੈਲਥ ਵਰਕਰ ਸ਼੍ਰੀ ਹਰਪ੍ਰੀਤ ਸਿੰਘ, ਲੈਬ ਟੈਕਨੀਸ਼ੀਅਨ ਸ਼੍ਰੀ ਸਾਗਰਦੀਪ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀਮਤੀ ਜਸਵਿੰਦਰ ਕੌਰ ਅਤੇ ਸ਼੍ਰੀ ਰਜਿੰਦਰ ਕੁਮਾਰ ਸ਼ਾਮਲ ਹੋਏ। ਵਿਸ਼ਵ ਵਾਤਾਵਰਣ ਦਿਵਸ ਮੌਕੇ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਨੇ ਆਖਿਆ ਵਾਤਾਵਰਣ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ ‘‘ਵਾਤਾਵਰਣ ਪ੍ਰਣਾਲੀ ਬਹਾਲੀ’’ ਹੈ ਜੋ ਜੰਗਲਾ, ਪਹਾੜਾਂ ਅਤੇ ਸਮੰੁਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਪੁਨਰਜੀਵਤ ਕਰਨ ਤੇ ਕੇਂਦਰਿਤ ਹੈ। ਉਹਨਾਂ ਕਿਹਾ ਕਿ ਜਨਤਾ ਦੀ ਭਾਗੀਦਾਰੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨਵੀਨ ਉਪਾਵਾਂ ਦੀ ਚੋਣ ਕਰਕੇ ਅਸੀਂ ਵਾਤਾਵਰਣ ਪ੍ਰਣਾਲੀ ਦੀ ਬਹਾਲੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਸਾਡੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ, ਆਸਪਾਸ ਦੇ ਇਲਾਕਿਆਂ ਵਿੱਚ ਸਫਾਈ ਦੀਆਂ ਗਤੀਵਿਧੀਆਂ, ਘੱਟ ਪਾਣੀ ਦੀ ਵਰਤੋਂ, ਊਰਜਾ-ਕੁਸ਼ਲ ਉਪਕਰਣਾਂ ਦੀ ਵਰਤੋਂ ਕਰਕੇ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਤਾਜ਼ਾ ਕੀਤਾ ਜਾ ਸਕਦਾ ਹੈ। ਡਾ. ਬਲਦੇਵ ਸਿੰਘ ਨੇ ਕਿਹਾ ਕਿ ਮਹਾਂਮਾਰੀ ਦੇ ਦੌਰ ਵਿੱਚ ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਵੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ, ਜਿਸਨੂੰ ਕਿ ਅਸੀਂ ਭੁੱਲ ਜਾਂਦੇ ਹਾਂ। ਇਸ ਵਾਤਾਵਰਣ ਦਿਵਸ ਤੇ ਸਾਨੂੰ ਰਵਾਇਤੀ ਢੰਗ ਨਾਲ ਖਪਤ ਕਰਨ ਵਾਲੇ ਸਾਧਨਾਂ ਵੱਲ ਵਾਪਸ ਮੁੜਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਸਰੋਤ ਛੱਡ ਸਕੀਏ। ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਨੂੰ ਪ੍ਰਾਪਤ ਕਰਨ ਦਾ ਟੀਚਾ ਸਾਡੀ ਦ੍ਰਿੜਤਾ ਅਤੇ ਵਚਨਬੱਧਤਾ ਤੇ ਨਿਰਭਰ ਕਰਦਾ ਹੈ ਤਾਂ ਜੋ ਦੇਸ਼ ਵਿੱਚ ਦਰਿਆਵਾਂ, ਪਹਾੜਾਂ ਅਤੇ ਦਰੱਖਤਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਡਾ. ਬਲਦੇਵ ਸਿੰਘ ਨੇ ਨੌਜਵਾਨਾਂ ਨੂੰ ਇਸ ਵਿੱਚ ਅੱਗੇ ਆਉਣ ਅਤੇ ਆਪਣੀ ਨੈਤਿਕ ਜਿੰਮੇਦਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਇੱਕ ਪੌਦਾ ਜਰੂਰੀ ਲਗਾਉਣ ਲਈ ਅਪੀਲ ਕੀਤੀ।

]]>
https://punjdarya.com/punj-darya/24320/feed 0
ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਾਤਾਵਰਨ ਬਚਾਉਣ ਦਾ ਕੀਤਾ ਅਹਿਦ  https://punjdarya.com/punj-darya/24317 https://punjdarya.com/punj-darya/24317#respond Sat, 05 Jun 2021 15:13:42 +0000 https://punjdarya.com/?p=24317

??ਅਧਿਆਪਕਾਂ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਨੇ ਅੱਠ ਹਜ਼ਾਰ ਨਵੇਂ ਪੌਦੇ ਲਗਾ ਕੀਤਾ ਰਿਕਾਰਡ ਕਾਇਮ
??ਵਾਤਾਵਰਨ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਨ ਦੀ ਲੋੜ-ਡੀ.ਈ.ਓ ਬਾਠ
ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਨਈਅਰ) ਕੋਰੋਨਾ ਮਹਾਂਮਾਰੀ ਦੌਰਾਨ ਪੂਰੀ ਦੁਨੀਆਂ ਅੰਦਰ ਕੁਦਰਤ ਨੇ ਆਪਣੇ ਅਨੇਕਾਂ ਰੰਗ ਵਿਖਾਏ ਹਨ ਅਤੇ ਇਨਸਾਨ ਵੱਲੋਂ ਕੁਦਰਤ ਨਾਲ ਕੀਤੀ ਛੇੜਖਾਨੀ ਦਾ ਭਾਰੀ ਖਮਿਆਜਾ ਭੁਗਤਣਾ ਪਿਆ ਹੈ।ਵਾਤਾਵਰਨ ਨੂੰ ਗੰਧਲਾ ਕਰਕੇ ਮਨੁੱਖ ਨੇ ਖੁਦ ਆਪਣੇ ਵਿਨਾਸ਼ ਨੂੰ ਸੱਦਾ ਦਿੱਤਾ ਹੈ।ਸਮਾਂ ਰਹਿੰਦਿਆਂ ਆਪਣੇ ਆਪ ਨੂੰ ਸੁਧਾਰ ਲੈਣਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਮਿਲ ਕੇ ਵੱਡੇ ਪੱਧਰ ਤੇ ਉਪਰਾਲੇ ਕਰਨੇ ਜ਼ਰੂਰੀ ਹਨ।ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਜ਼ਿਲ੍ਹਾ ਤਰਨ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਆਪਣੇ ਕਿੱਤੇ ਦੀ ਮਹਾਨਤਾ ਨੂੰ ਸਿੱਧ ਕਰਦੇ ਹੋਏ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਆਪਣੇ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਅਜਿਹੀ ਜਾਗ ਲਗਾਈ ਕਿ ਪ੍ਰਾਇਮਰੀ ਪੱਧਰ ਤੋਂ ਲੈਕੇ ਸੈਕੰਡਰੀ ਪੱਧਰ ਤੱਕ ਅੱਜ ਵਿਦਿਆਰਥੀਆਂ ਨੇ ਨਾ ਸਿਰਫ ਵਾਤਾਵਰਨ  ਨੂੰ ਬਚਾਉਣ ਦਾ ਅਹਿਦ ਕੀਤਾ, ਸਗੋਂ ਅਧਿਆਪਕਾਂ ਦੀ ਪ੍ਰੇਰਨਾ ਸਦਕਾ ‘ਹਰੇਕ ਮਨੁੱਖ ਲਾਵੇ ਇੱਕ ਰੁੱਖ’ ਦੀ ਕਹਾਵਤ ਤੇ ਚਲਦਿਆਂ ਲਗਭਗ ਅੱਠ ਹਜ਼ਾਰ ਦੇ ਕਰੀਬ ਨਵੇਂ ਪੌਦੇ ਲਗਾ ਕਿ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ । ਵਿਦਿਆਰਥੀਆਂ ਵਿੱਚ ਇੰਨੇ ਵੱਡੇ ਪੱਧਰ ਤੇ ਬਦਲਾਅ ਅਧਿਆਪਕ ਸਹਿਬਾਨ ਦੀ ਯੋਗ ਰਹਿਨੁਮਾਈ ਸਦਕਾ ਹੀ ਸੰਭਵ ਹੋਇਆ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਕਿਹਾ ਕਿ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਵੱਡੇ ਸ਼ਹਿਰਾਂ ਵਿੱਚ ਆਮ ਸਮੱਸਿਆ ਬਣਦੀ ਜਾ ਰਹੀ ਹੈ,ਸੋ ਇਸ ਸਬੰਧੀ ਵੱਡੇ ਪੱਧਰ ‘ਤੇ ਯੋਗ ਉਪਰਾਲੇ ਕਰਨ ਦੀ ਬਹੁਤ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ  ਗੁਰਬਚਨ ਸਿੰਘ ਨੇ ਸ਼ੁੱਧ ਵਾਤਾਵਰਨ ਦੀ ਮਹਾਨਤਾ ਦਸਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਫੈਲ ਰਹੀਆਂ ਵੰਨ ਸੁਵੰਨੀਆਂ ਬਿਮਾਰੀਆਂ ਵਾਤਾਵਰਨ ਦੀ ਅਸ਼ੁੱਧਤਾ ਦਾ ਹੀ ਨਤੀਜਾ ਹੈ।ਸੋ ਵਾਤਾਵਰਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਾਡਾ ਸਾਰਿਆਂ ਦਾ ਉਦੇਸ਼ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਜ਼ਿਲ੍ਹੇ ਦੇ ਸਮੂਹ ਅਧਿਆਪਕ ਸਹਿਬਾਨ ਨੂੰ ਇੱਕ-ਇੱਕ ਰੁੱਖ ਖੁਦ ਲਗਾਉਣ ਲਈ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਰੁੱਖ ਲਗਾਉਣ ਅਤੇ ਇਹਨਾਂ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਬੁੱਧੀਜੀਵੀ ਵਰਗ ਹੋਣ ਦੇ ਨਾਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਪਰਮਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਅਧਿਆਪਕ ਸਹਿਬਾਨ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ । ਸਕੂਲਾਂ ਵਿੱਚ ਲੱਗੇ ਸੋਹਣੇ ਰੁੱਖ ਅਤੇ ਬੇਮਿਸਾਲ ਪਾਰਕ ਵਾਤਾਵਰਨ ਨੂੰ ਬਚਾਉਣ ਦਾ ਇੱਕ ਬਿਹਤਰੀਨ ਉਪਰਾਲਾ ਹੈ । ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਸਬੰਧੀ ਦਿੱਤੇ ਭਾਸ਼ਣ ਅਤੇ ਬਣਾਏ ਗਏ ਪੋਸਟਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲ੍ਹਾ ਦੀ ਆਰਟ ਐਂਡ ਕਰਾਫਟ ਅਧਿਆਪਕਾ ਪਰਮਜੀਤ ਕੌਰ ਵੱਲੋਂ ਬਣਾਇਆ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਪੋਸਟਰ ਸਭਨਾ ਦੀ ਖਿੱਚ ਦਾ ਕੇਂਦਰ ਰਿਹਾ ।ਅਧਿਆਪਕ ਸਹਿਬਾਨ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਨੂੰ ਵੱਡਾ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ ਜਿੱਥੇ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਰ ਸਕਦੇ ਹਾਂ, ਉੱਥੇ ਭਵਿੱਖ ਵਿਚ ਗਲੋਬਲ ਵਾਰਮਿੰਗ ਵਰਗੇ ਖਤਰੇ ਤੋਂ ਵੀ ਸਹਿਜੇ ਹੀ ਬਚਾਅ ਕਰ ਸਕਦੇ ਹਾਂ।

]]>
https://punjdarya.com/punj-darya/24317/feed 0
ਵਾਤਾਵਰਨ ਦੇ ਬਚਾਅ ਸੰਬੰਧੀ ਪੌਦੇ ਲਗਾਉਣ ਲਈ ਕੀਤਾ ਪ੍ਰੇਰਿਤ https://punjdarya.com/punj-darya/24311 https://punjdarya.com/punj-darya/24311#respond Sat, 05 Jun 2021 14:18:58 +0000 https://punjdarya.com/?p=24311

ਵਾਤਾਵਰਨ  ਨਾ ਬਚਾਇਆ ਤਾਂ ਭੁਗਤਨੇ ਪੈਣਗੇ ਗੰਭੀਰ ਨਤੀਜੇ- ਬੀ.ਈ.ਈ.ਓ ਜਸਵਿੰਦਰ ਸਿੰਘ
ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਨਈਅਰ) ਹਰੇਕ ਗਤੀਵਿਧੀ ਵਿਚ ਅੱਗੇ ਰਹਿਣ ਵਾਲੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਜਿੱਥੇ ਬਲਾਕ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਬਚਾਓ ਸਬੰਧੀ ਜਾਗਰੂਕ ਕਰਦੇ ਹੋਏ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ, ਉਥੇ ਖੁਦ ਵੀ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਪ੍ਰਣ ਲਿਆ।ਇਸ ਮੌਕੇ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।ਹਵਾ ਵਿੱਚ ਆਕਸੀਜਨ ਦੀ ਕਮੀ ਅੱਜ ਵੱਡੇ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ।ਜੇਕਰ ਸਮਾਂ ਰਹਿੰਦਿਆਂ ਅਸੀ ਆਪਣੇ ਵਾਤਾਵਰਨ ਨੂੰ ਨਾ ਬਚਾਇਆ ਤਾਂ ਭਵਿੱਖ ਵਿੱਚ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।ਉਹਨਾਂ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਬੁੱਧੀਜੀਵੀ ਵਰਗ ਹੋਣ ਦੇ ਨਾਤੇ ਸਾਡਾ ਇਹ ਇਖਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਅਤੇ ਸਮਾਜ ਨੂੰ ਸੁਹਿਰਦ ਸਮਾਜ ਬਣਾਉਣ ਦੇ ਨੈਤਿਕ ਗੁਣਾ ਤੋਂ ਜਾਣੂ ਕਰਵਾਈਏ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦੇ ਨਾਲ ਨਾਲ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਉਪਰਾਲੇ ਜਾਰੀ ਰੱਖੀਏ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਸੰਧੂ ਵੱਲੋਂ ਕੀਤੇ ਗਏ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਭਵਿੱਖ ਵਿੱਚ ਅਸੀਂ ਅਜਿਹੇ ਹੀ ਉਪਰਾਲਿਆਂ ਸਦਕਾ ਆਪਣੇ ਵਾਤਾਵਰਨ ਨੂੰ ਬਚਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ।

]]>
https://punjdarya.com/punj-darya/24311/feed 0
ਸਕਾਟਲੈਂਡ: ਗਲਾਸਗੋ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਲਗਾਏ ਜਾਣਗੇ ਲੱਖਾਂ ਦਰੱਖਤ https://punjdarya.com/punj-darya/24304 https://punjdarya.com/punj-darya/24304#respond Fri, 04 Jun 2021 09:34:22 +0000 https://punjdarya.com/?p=24304 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੱਕ ਚੰਗੀ ਅਤੇ ਸਿਹਤਮੰਦ ਜਿੰਦਗੀ ਜਿਉਣ ਲਈ ਦਰੱਖਤ ਬਹੁਤ ਮਹੱਤਵਪੂਰਨ ਹਨ, ਇਸ ਲਈ ਇਹਨਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਗਲਾਸਗੋ ਵਿੱਚ ਅਤੇ ਇਸ ਦੇ ਆਲੇ ਦੁਆਲੇ ਅਗਲੇ 10 ਸਾਲਾਂ ਦੌਰਾਨ 18 ਮਿਲੀਅਨ ਰੁੱਖ ਲਗਾਏ ਜਾਣਗੇ। ਇਸ ਯੋਜਨਾ ਤਹਿਤ ਜੰਗਲੀ ਖੇਤਰ ਨੂੰ 17% ਤੋਂ ਵਧਾ ਕੇ 20% ਕੀਤਾ ਜਾਵੇਗਾ। ਗਲਾਸਗੋ, ਪੂਰਬੀ ਅਤੇ ਪੱਛਮੀ ਡਨਬਰਟਨਸ਼ਾਇਰ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਇਨਵਰਕਲਾਈਡ, ਅਤੇ ਉੱਤਰੀ ਅਤੇ ਦੱਖਣੀ ਲੈਨਾਰਕਸ਼ਾਇਰ ਕੌਂਸਲ ਖੇਤਰਾਂ ਵਿੱਚ ਵੀ ਦਰੱਖਤਾਂ ਨਾਲ ਭਰੇ ਖੇਤਰ ਬਣਾਏ ਜਾਣਗੇ। ਇਹਨਾਂ ਲਗਾਏ ਜਾਣ ਵਾਲੇ ਰੁੱਖਾਂ ਦੀ ਗਿਣਤੀ ਪ੍ਰਤੀ ਵਸਨੀਕ ਲਈ 10 ਦਰੱਖਤਾਂ ਦੇ ਬਰਾਬਰ ਮਿੱਥੀ ਗਈ ਹੈ। ਇਸ ਯੋਜਨਾ ਤਹਿਤ ਪੌਦੇ ਲਗਾਉਣ ਦਾ ਉਦੇਸ਼ ਇਸ ਖੇਤਰ ਵਿੱਚ ਲੱਗਭਗ 29,000 ਹੈਕਟੇਅਰ ਰਕਬੇ ਨੂੰ ਰੁੱਖਾਂ ਨਾਲ ਆਬਾਦ ਕਰਨਾ ਹੈ ਜੋ ਕਿ ਸ਼ਹਿਰੀ ਵਿਕਾਸ ਕਾਰਨ ਤਬਾਹ ਹੋ  ਗਿਆ ਹੈ। ਇਹ ਰੁੱਖ ਗਲੀਆਂ ਜਾਂ ਪੁਰਾਣੇ ਉਦਯੋਗਿਕ ਜਾਂ ਮਾਈਨਿੰਗ ਖੇਤਰਾਂ ਦੇ ਨਾਲ ਨਾਲ ਦਿਹਾਤੀ  ਇਲਾਕਿਆਂ ਜਾਂ ਖੇਤੀ ਵਾਲੀ ਜ਼ਮੀਨ ਦੇ ਕਿਨਾਰੇ ਲਗਾਏ ਜਾ ਸਕਦੇ ਹਨ। ਗਲਾਸਗੋ ਨਵੰਬਰ ਵਿੱਚ ਕੋਪ 26 ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਨਾਲ ਗਲਾਸਗੋ ਦੀ ਨੈਟ ਜ਼ੀਰੋ ਤੱਕ ਪਹੁੰਚਣ ਦੀ ਵਚਨਬੱਧਤਾ ਬਣ ਰਹੀ ਹੈ। ਇਸ ਦੌਰਾਨ ਜੰਗਲੀ ਜੀਵਣ ਨੂੰ ਲਾਭ ਪਹੁੰਚਾਉਣ ਅਤੇ ਕਾਰਬਨ ਕੈਪਚਰ ਕਰਨ ਲਈ ਰੁੱਖਾਂ ਦੀਆਂ ਕਈ ਤਰ੍ਹਾਂ ਦੀਆਂ ਦੇਸੀ ਕਿਸਮਾਂ ਵੀ ਲਗਾਈਆਂ ਜਾਣਗੀਆਂ। ਗਲਾਸਗੋ ਸਿਟੀ ਕੌਂਸਲ ਦੀ ਸੁਜ਼ਨ ਐਟਕਨ ਅਨੁਸਾਰ ਨਵਾਂ ਕਮਿਊਨਿਟੀ ਵੁੱਡਲੈਂਡ, ਰੁੱਖ ਅਤੇ ਜੰਗਲ ਸਥਾਨਕ ਭਾਈਚਾਰਿਆਂ ਦੇ ਨਾਲ ਨਾਲ ਜੰਗਲੀ ਜੀਵਣ ਲਈ ਵੀ ਫਾਇਦੇਮੰਦ ਹੋਵੇਗਾ। ਇਸ ਪ੍ਰੋਜੈਕਟ ਨੇ ਅਗਲੇ ਦੋ ਸਾਲਾਂ ਵਿੱਚ ਇੱਕ ਪ੍ਰੋਜੈਕਟ ਟੀਮ ਭਰਤੀ ਕਰਨ ਅਤੇ ਨਵੀਂਆਂ ਯੋਜਨਾਵਾਂ ਦੇ ਵਿਕਾਸ ਦੀ ਸ਼ੁਰੂਆਤ ਕਰਨ ਲਈ ਵੁੱਡਲੈਂਡ ਟ੍ਰਸਟ ਦੇ ਐਮਰਜੈਂਸੀ ਟ੍ਰੀ ਫੰਡ ਤੋਂ 400,000 ਪੌਂਡ ਦੇ ਨਾਲ ਸਕਾਟਿਸ਼ ਵਨਸਪਤੀ ਤੋਂ ਵੀ 150,000 ਪੌਂਡ ਪ੍ਰਾਪਤ ਕੀਤੇ ਹਨ।

]]>
https://punjdarya.com/punj-darya/24304/feed 0