Surjit patar – Punj Darya https://punjdarya.com Tue, 25 Jan 2022 09:28:45 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg Surjit patar – Punj Darya https://punjdarya.com 32 32 ਡਾ. ਸੁਰਜੀਤ ਪਾਤਰ ਨੇ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ। https://punjdarya.com/punj-darya/29575 https://punjdarya.com/punj-darya/29575#respond Tue, 25 Jan 2022 09:28:40 +0000 https://punjdarya.com/?p=29575

ਚੰਡੀਗੜ੍ਹ: ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਉਘੇ ਗੀਤਕਾਰ ਸ਼੍ਰੀ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਸ਼੍ਰੀ ਦੇਵ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਹਰਦੇਵ ਦਿਲਗੀਰ ਦੇਵ ਥਰੀਕੇ ਵਾਲੇ ਦੇ ਵਿਛੋੜੇ ਨਾਲ ਪੰਜਾਬ ਦੀ ਗੀਤਕਾਰੀ ਵਿਚ ਖਲਾਅ ਪੈਦਾ ਹੋ ਗਿਆ ਹੈ। ਉਨਾ ਕਿਹਾ ਕਿ ਦੇਵ ਥਰੀਕੇ ਵਾਲਾ ਆਪਣੇ ਲਿਖੇ ਗੀਤਾਂ ਸਦਕਾ ਪੰਜਾਬੀਆਂ ਦੇ ਮਨਾਂ ਅੰਦਰ ਵਸਦੇ ਰਹਿਣਗੇ। ਡਾ ਪਾਤਰ ਦੇ ਨਾਲ ਪੰਜਾਬ ਆਰਟਸ ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਆਰਟਸ ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਦੇਵ ਥਰੀਕਿਆਂ ਵਾਲੇ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਦਿਹਾਂਤ ਉਤੇ ਦੁਖ ਪ੍ਰਗਟਾਇਆ ਹੈ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ।

]]>
https://punjdarya.com/punj-darya/29575/feed 0
ਡਾ ਪਾਤਰ ਵਲੋਂ ਰਾਮਪੁਰੀ ਨੂੰ ਸ਼ਰਧਾਂਜਲੀ ਭੇਟ https://punjdarya.com/punj-darya/29192 https://punjdarya.com/punj-darya/29192#respond Fri, 05 Nov 2021 13:23:30 +0000 https://punjdarya.com/?p=29192

ਚੰਡੀਗੜ੍ਹ (ਪੰਜ ਦਰਿਆ ਬਿਊਰੋ) ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਰਹਿੰਦੇ ਉਘੇ ਪੰਜਾਬੀ ਕਵੀ ਸੁਖਮਿੰਦਰ ਰਾਮਪੁਰੀ ਦੀ ਮੌਤ ਉਤੇ ਪੰਜਾਬ ਕਲਾ ਪਰਿਸ਼ਦ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਰਾਮਪੁਰੀ ਜੀ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਉਹ ਪ੍ਰਪੱਕ ਸ਼ਾਇਰ ਹੋਣ ਦੇ ਨਾਲ ਨਾਲ ਮਿੱਠੀ ਆਵਾਜ ਦੇ ਧਨੀ ਸਨ। ਡਾ ਪਾਤਰ ਨੇ ਕਿਹਾ ਕਿ ਰਾਮਪੁਰੀ ਜੀ ਨੇ ਆਪਣੀ ਧਰਤੀ ਦੇ ਲੋਕਾਂ ਨਾਲ ਜੁੜੇ ਲੋਕਾਂ ਦੀ ਨਬਜ ਟੋਹਣ ਵਾਲੇ ਗੀਤਾਂ, ਗਜਲਾਂ ਤੇ ਕਵਿਤਾਵਾਂ ਦੀ ਸਿਰਜਣਾ ਕੀਤੀ। ਉਨਾਂ ਦੇ ਵਿਛੋੜੇ ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਨਾ ਪੂਰੇ ਜਾਣ ਵਾਲੀ ਘਾਟ ਰੜਕਦੀ ਰਹੇਗੀ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਸੁਖਮਿੰਦਰ ਰਾਮਪੁਰੀ ਦੀ ਬੇਵਕਤ ਮੌਤ ਉਤੇ ਦੁਖ ਪ੍ਰਗਟਾਇਆ ਹੈ। ਨਿੰਦਰ ਘੁਗਿਆਣਵੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਰਾਮਪੁਰੀ ਜੀ ਟੋਰਾਂਟੋ ਦੀਆਂ ਮਹਿਫਿਲਾਂ ਦੇ ਸ਼ਿੰਗਾਰ ਸਨ ਤੇ ਲੰਬੇ ਸਮੇਂ ਤੋਂ ਕਲਮਾਂ ਦੇ ਕਾਫਲੇ ਨਾਲ ਜੁੜਕੇ ਸਾਹਿਤਕ ਸਰਗਰਮੀਆਂ ਕਰ ਰਹੇ ਸਨ।

]]>
https://punjdarya.com/punj-darya/29192/feed 0
ਸੁਰਜੀਤ ਪਾਤਰ ਨੂੰ ਮਿਲੇਗਾ “ਆਪਣੀ ਆਵਾਜ਼ ਪੁਰਸਕਾਰ” https://punjdarya.com/punj-darya/29189 https://punjdarya.com/punj-darya/29189#respond Fri, 05 Nov 2021 13:19:44 +0000 https://punjdarya.com/?p=29189

ਸੁਰਿੰਦਰ ਸਿੰਘ ਸੁੱਨੜ ਬਣੇ “ਲੋਕ ਮੰਚ ਪੰਜਾਬ” ਦੇ ਪ੍ਰਧਾਨ

ਜਲੰਧਰ (ਪੰਜ ਦਰਿਆ ਬਿਊਰੋ) ਅਜ ਇਥੇ ਲੋਕ ਮੰਚ ਪੰਜਾਬ (ਰਜਿਸਟਰਡ) ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਦੋ ਸਾਲਾਂ ਲਈ ਇਸਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਅਮਰੀਕਾ ਵਿੱਚ ਵਸਦੇ ਉਘੇ ਪਰਵਾਸੀ ਪੰਜਾਬੀ ਲੇਖਕ ਅਤੇ ” ਆਪਣੀ ਆਵਾਜ਼ ” ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ ਨੂੰ ਮੰਚ ਦਾ ਪ੍ਰਧਾਨ ਅਤੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਮੰਚ ਦਾ ਸਕੱਤਰ ਬਣਾਇਆ ਗਿਆ । ਮੀਤ ਪਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਜਾਇੰਟ ਸਕੱਤਰ ਸੋਨਾ ਪੁਰੇਵਾਲ ਨੂੰ ਬਣਾਇਆ ਗਿਆ। ਸਲਾਹਕਾਰ ਕਮੇਟੀ ਵਿੱਚ ਡਾ. ਸੁਰਜੀਤ ਪਾਤਰ, ਡਾ ਗੁਰਭਜਨ ਗਿੱਲ, ਸਤਨਾਮ ਸਿੰਘ ਮਾਣਕ, ਡਾਕਟਰ ਕਮਲੇਸ਼ ਸਿੰਘ ਦੁੱਗਲ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਗੀਤ ਕਨੇਡਾ, ਪ੍ਰੋਫੈਸਰ ਸੁਰਜੀਤ ਜੱਜ, ਐਡਵੋਕੇਟ ਨੀਰਜ ਕੌਸ਼ਿਕ, ਮਲਕੀਤ ਸਿੰਘ ਬਰਾੜ, ਜੋਗਿੰਦਰ ਸਿੰਘ ਸੰਧੂ, ਮਨਜੀਤ ਇੰਦਰਾ, ਡਾਕਟਰ ਜਸਪਾਲ ਸਿੰਘ ਰੰਧਾਵਾ, ਡਾਕਟਰ ਉਮਿੰਦਰ ਸਿੰਘ ਜੌਹਲ , ਡਾ. ਆਸਾ ਸਿੰਘ ਘੁੰਮਣ ਅਤੇ ਪ੍ਰੋਫੈਸਰ ਜਸਪਾਲ ਘਈ ਨੂੰ ਸ਼ਾਮਿਲ ਕੀਤਾ ਗਿਆ ਹੈ। ਉਘੇ ਪੰਜਾਬੀ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਮੰਚ ਦੇ ਚੇਅਰਮੈਨ ਬਣੇ ਰਹਿਣਗੇ । ਇਹ ਮੰਚ ਪਿਛਲੇ ਕਈ ਸਾਲਾਂ ਤੋਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿੱਚ ਛਪਦੇ ਅੰਤਰਰਾਸ਼ਟਰੀ ਮਾਸਿਕ ਪੱਤਰ “ਆਪਣੀ ਆਵਾਜ਼ ” ਦੀ ਦੇਖ ਰੇਖ ਵੀ ਕਰੇਗਾ । ਫੈਸਲਾ ਕੀਤਾ ਗਿਆ ਕਿ ਪਹਿਲਾ “ਆਪਣੀ ਆਵਾਜ਼ ਪੁਰਸਕਾਰ 2021 ” ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਦਿੱਤਾ ਜਾਵੇਗਾ ।ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੋਵੇਗਾ । ਮੀਟਿੰਗ ਉਪਰੰਤ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਦਸਿਆ ਕਿ ਇਹ ਪੁਰਸਕਾਰ ਨਵੰਬਰ ਮਹੀਨੇ ਵਿੱਚ ਹੀ ਇਕ ਸਮਾਗਮ ਕਰਕੇ ਪ੍ਰਦਾਨ ਕੀਤਾ ਜਾਵੇਗਾ । ਉਨ੍ਹਾਂ ਦਸਿਆ ਕਿ ” ਲੋਕ ਮੰਚ ਪੰਜਾਬ ” ਅੰਤਰਰਾਸ਼ਟਰੀ ਪੱਧਰ ਦੀ ਸਾਹਿਤਕ ਅਤੇ ਸਭਿਆਚਾਰਕ ਸੰਸਥਾ ਹੈ,ਜਿਸ ਨਾਲ ਵੱਡੀ ਗਿਣਤੀ ਵਿੱਚ ਲੇਖਕ, ਬੁੱਧੀਜੀਵੀ ਅਤੇ ਸਮਾਜ ਸੇਵੀ ਜੁੜੇ ਹੋਏ ਹਨ ।

]]>
https://punjdarya.com/punj-darya/29189/feed 0
ਪੰਜਾਬ ਕਲਾ ਪਰਿਸ਼ਦ ਨੇ ਕਰਵਾਇਆ ਗੁਰੂ ਤੇਗ ਬਹਾਦਰ ਯਾਦਗਾਰੀ ਗਾਇਨ https://punjdarya.com/punj-darya/25125 https://punjdarya.com/punj-darya/25125#respond Tue, 20 Jul 2021 09:03:18 +0000 https://punjdarya.com/?p=25125

ਚੰਡੀਗੜ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ ਵਲੋਂ ਗੁਰੂ ਤੇਗ ਬਹਾਦਰ ਯਾਦਗਾਰੀ ਗਾਇਨ ਪ੍ਰੋਗਰਾਮ ਗੂਗਲ ਮੀਟ ਉਤੇ ਕਰਵਾਇਆ ਗਿਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਪ੍ਰੋਗਰਾਮ ਦੀ ਆਰੰਭਤਾ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਖਸੀਅਤ ਦੇ ਵਿਭਿੰਨ ਪੱਖਾਂ ਬਾਰੇ ਚਾਨਣਾ ਪਾਇਆ ਤੇ ਪ੍ਰੋਗਰਾਮ ਵਿਚ ਪੇਸ਼ ਹੋਏ ਗਾਇਕਾਂ ਨੂੰ ਜੀਓ ਆਇਆਂ ਆਖਿਆ। ਗਾਇਕ ਨੀਲੇ ਖਾਂ ਨੇ ਸ਼ਬਦ ਗਾਇਆ: ਬਲ ਛੁਟਕੇ ਬੰਦਨ ਪਰੈ ਅਤੇ ਉਨਾ ਸ਼ਾਇਰ ਦਿਆਲ ਚੰਦ ਮਿਗਲਾਨੀ ਦੀ ਰਚਨਾ: ਕੋਈ ਭੁਲਕੇ ਵੀ ਨਹੀ ਭੁਲ ਸਕਦਾ, ਨੌਵੇਂ ਗੁਰੂ ਦੇ ਪਰਉਪਕਾਰਾਂ ਨੂੰ ਦਾ ਵੀ ਗਾਇਨ ਕੀਤਾ। ਗਾਇਕ ਦੇਵ ਦਿਲਦਾਰ ਨੇ : ਆਹ ਗੀਤ ਮੇਰਾ, ਹਰ ਬੋਲ ਮੇਰਾ,ਬਲਿਹਾਰ ਤੇਰੀ ਕੁਰਬਾਨੀ ਤੋਂ, ਦਾ ਗਾਇਨ ਕਰਕੇ ਗੁਰੂ ਜੀ ਨੂੰ ਯਾਦ ਕੀਤਾ। ਅੰਤ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰਧਾਨਗੀ ਸ਼ਬਦ ਆਖਦਿਆਂ ਗਾਇਕਾਂ ਦੇ ਪ੍ਰਪੱਕ ਗਾਇਨ ਦੀ ਸ਼ੋਭਾ ਕੀਤੀ। ਡਾ ਪਾਤਰ ਨੇ ਪੰਜਾਬ ਕਲਾ ਪਰਿਸ਼ਦ ਵਿਚ ਨਿਕਟ ਭਵਿਖ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਡੀਆ ਕੋਆ: ਨਿੰਦਰ ਘੁਗਿਆਣਵੀ ਨੇ ਸਭਨਾ ਦਾ ਧੰਨਵਾਦ ਕੀਤਾ।

]]>
https://punjdarya.com/punj-darya/25125/feed 0
ਬਲਦੇਵ ਸਿੰਘ ਸੜਕਨਾਮਾ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਜਨਮ ਦਿਨ ਮੁਬਾਰਕ। https://punjdarya.com/punj-darya/25008 https://punjdarya.com/punj-darya/25008#respond Thu, 15 Jul 2021 06:26:22 +0000 https://punjdarya.com/?p=25008 ਚੰਡੀਗੜ੍ਹ (ਪੰਜ ਦਰਿਆ ਬਿਊਰੋ)

ਉਘੇ ਪੰਜਾਬੀ ਲੇਖਕ ਸ੍ਰ ਬਲਦੇਵ ਸਿੰਘ ਸੜਕਨਾਮਾ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਉਨਾ ਦੇ ਜਨਮ ਦਿਨ ਮੌਕੇ ਵਧਾਈ ਦਿਤੀ ਗਈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਬਲਦੇਵ ਸਿੰਘ ਦੇ ਪਾਠਕ ਭਾਗਾਂ ਵਾਲੇ ਹਨ ਕਿ ਬਲਦੇਵ ਸਿੰਘ ਦੀ ਨਵੀਂ ਕਿਤਾਬ ਹਰ ਸਾਲ ਵਾਂਗ ਹੀ ਉਨਾ ਦੇ ਹੱਥਾਂ ਵਿਚ ਹੁੰਦੀ ਹੈ। ਡਾ ਪਾਤਰ ਨੇ ਕਿਹਾ ਕਿ ਇਹ ਲੇਖਕ ਵਾਸਤੇ ਵੀ ਮਾਣਮੱਤੀ ਗੱਲ ਹੈ ਕਿ ਉਸਦੀ ਕਿਤਾਬ ਨੂੰ ਪਾਠਕ ਬੇਸਬਰੀ ਨਾਲ ਉਡੀਕਦੇ ਹਨ। ਉਨਾ ਬਲਦੇਵ ਸਿੰਘ ਦੇ ਪਾਠਕਾਂ ਨੂੰ ਵੀ ਉਨਾ ਦੇ ਚਹੇਤੇ ਲੇਖਕ ਦੇ ਜਨਮ ਦਿਨ ਮੁਬਾਰਕ ਆਖੀ ਹੈ ਤੇ ਲੇਖਕ ਦੀ ਲੰਬੀ ਤੰਦਰੁਸਤ ਉਮਰ ਦੀ ਕਾਮਨਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਬਲਦੇਵ ਸਿੰਘ ਇਕੋ ਸਮੇਂ ਸਾਡਾ ਪ੍ਰਮੁੱਖ ਨਾਵਲਕਾਰ, ਕਥਾ ਲੇਖਕ, ਨਾਟਕਕਾਰ ਤੇ ਵਾਰਤਾਕਾਰ ਹੈ। ਉਨਾ ਕਿਹਾ ਕਿ ਨਿਰੰਤਰ ਸਾਹਿਤ ਸਾਧਨਾ ਕਰਨ ਵਾਲੇ ਲੇਖਕਾਂ ਵਿਚ ਬਲਦੇਵ ਸਿੰਘ ਇਕ ਹਨ। ਡਾ ਯੋਗਰਾਜ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਬਲਦੇਵ ਸਿੰਘ ਦੀਆਂ ਲਿਖਤਾਂ ਨੂੰ ਆਪਣੀ ਖੋਜ ਦਾ ਅਧਾਰ ਬਣਾਇਆ ਹੈ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਬਲਦੇਵ ਸਿੰਘ ਨੂੰ ਮੁਬਾਰਕ ਦਿੰਦਿਆਂ ਆਖਿਆ ਕਿ ਬਲਦੇਵ ਸਿੰਘ ਸਾਹਿਤ ਪੱਖੋਂ ਤੇ ਨਾਲ ਨਾਲ ਸਿਹਤ ਪੱਖੋਂ ਵੀ ਚੇਤੰਨ ਵਿਆਕਤੀ ਹੈ। ਉਨਾ ਕਿਹਾ ਕਿ ਬਲਦੇਵ ਸਿੰਘ ਦੀਆਂ ਲਿਖਤਾਂ ਉਤੇ ਲਘੂ ਫਿਲਮਾਂ ਤੇ ਟੀ ਵੀ ਸੀਰੀਅਲ ਬਣਨੇ ਉਨਾ ਦੀ ਹਰਮਨ ਪਿਆਰਤਾ ਦਾ ਪ੍ਰਮਾਣ ਹਨ। ਡਾ ਜੌਹਲ ਨੇ ਬਲਦੇਵ ਸਿੰਘ ਨੂੰ ਸਰਗਰਮ ਲੇਖਕ ਆਖਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਬਲਦੇਵ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾ ਦੀਆਂ ਲਿਖਤਾਂ ਦੇ ਉਹ ਪ੍ਰਸ਼ੰਸਕ ਹਨ। ਬਲਦੇਵ ਸਿੰਘ ਦਾ ਕਾਲਮ ‘ਸੜਕਨਾਮਾ’ ਉਨਾ ਲਈ ਪ੍ਰੇਰਨਾ ਬਣਿਆ। ਅਜ ਪੰਜਾਬ ਕਲਾ ਪਰਿਸ਼ਦ ਆਪਣੇ ਮਹਿਬੂਬ ਲੇਖਕ ਨੂੰ ਸ਼ੁਭਕਾਮਨਾਵਾਂ ਦਿੰਦੀ ਹੈ।

]]>
https://punjdarya.com/punj-darya/25008/feed 0
ਪੰਜਾਬ ਕਲਾ ਪਰਿਸ਼ਦ ਨੇ ਨਾਵਲਕਾਰ ਨਾਨਕ ਸਿੰਘ ਨੂੰ ਯਾਦ ਕੀਤਾ। https://punjdarya.com/punj-darya/24796 https://punjdarya.com/punj-darya/24796#respond Sun, 04 Jul 2021 05:40:35 +0000 https://punjdarya.com/?p=24796

ਚੰਡੀਗੜ: ਪੰਜਾਬ ਨਾਵਲਕਾਰੀ ਦੇ ਬਾਬਾ ਬੋਹੜ ਸ੍ਰ ਨਾਨਕ ਸਿੰਘ ਦਾ ਅਜ ਜਨਮ ਦਿਨ ਹੈ ਤੇ ਇਸ ਮੌਕੇ ਪੰਜਾਬ ਕਲਾ ਪਰਿਸ਼ਦ ਸ੍ਰ ਨਾਨਕ ਸਿੰਘ ਨੂੰ ਯਾਦ ਕਰਦੀ ਹੋਈ ਉਨਾ ਦੇ ਸਮੁੱਚੇ ਸੂਰੀ ਪਰਿਵਾਰ ਨੂੰ ਵਧਾਈ ਦਿੰਦੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ੍ਰ ਨਾਨਕ ਸਿੰਘ ਦੇ ਨਾਵਲ ਉਨਾ ਦੇ ਪ੍ਰੇਰਨਾ ਸਰੋਤ ਰਹੇ ਤੇ ਸ਼ਬਦਾਂ ਨਾਲ ਮੁਢਲੀ ਸਾਂਝ ਉਨਾ ਦੇ ਨਾਵਲਾਂ ਨੇ ਪਾਈ। ਡਾ ਪਾਤਰ ਨੇ ਕਿਹਾ ਕਿ ਸ੍ਰ ਨਾਨਕ ਸਿੰਘ ਅਜ ਵੀ ਪੜੇ ਜਾਂਦੇ ਹਨ ਤੇ ਪੜੇ ਜਾਂਦੇ ਰਹਿਣਗੇ। ਉਨਾ ਕਿਹਾ ਕਿ ਇਹੋ ਜਿਹੇ ਕਲਮਕਾਰ ਕਈ ਕਈ ਪੀੜੀਆਂ ਵਾਸਤੇ ਪਰੇਰਨਾ ਬਣਦੇ ਹਨ। ਸ੍ਰ ਨਾਨਕ ਸਿੰਘ ਪੰਜਾਬੀ ਨਾਵਲਕਾਰ ਦੇ ਤੌਰ ਉਤੇ ਜਗਤ ਪ੍ਰਸਿੱਧ ਹੋਏ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਸ੍ਰ ਨਾਨਕ ਸਿੰਘ ਨੇ ਸਿਰਫ ਆਪ ਹੀ ਸਾਹਿੱਤ ਸਿਰਜਣਾ ਨਹੀਂ ਕੀਤੀ ਬਲਕਿ ਆਪਣਾ ਪਰਿਵਾਰ ਵੀ ਕਲਾ ਦੇ ਇਸ ਖੇਤਰ ਵਿਚ ਪਾਇਆ। ਉਨਾ ਦੇ ਪੁੱਤਰਾਂ ਤੇ ਪੋਤਿਆਂ ਸਮੇਤ ਨੂੰਹ ਨੇ ਵੀ ਕਈ ਕਈ ਕਿਤਾਬਾਂ ਸਾਹਿਤ ਜਗਤ ਨੂੰ ਭੇਟ ਕੀਤੀਆਂ। ਡਾ ਯੋਗਰਾਜ ਅਨੁਸਾਰ ਕਿ ਸ੍ਰ ਨਾਨਕ ਸਿੰਘ ਕਲਾ ਤੇ ਕਲਾ ਨੂੰ ਸਮਰਪਿਤ ਕਲਮਕਾਰ ਸਨ ਤੇ ਉਨਾ ਆਪਣਾ ਸਮੁਚਾ ਆਪਾ ਸਾਹਿਤ ਦੇ ਲੇਖੇ ਲਾਇਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਨਾਨਕ ਸਿੰਘ ਦੇ ਨਾਵਲ ਕਿਤਾਬੀ ਰੂਪ ਵਿਚ ਤਾਂ ਅਣਗਿਣਤ ਪਾਠਕਾਂ ਦੇ ਹੱਥਾਂ ਵਿਚ ਗਏ ਸਗੋਂ ਨਾਲ ਨਾਲ ਉਨਾ ਦੇ ਨਾਵਲਾਂ ਉਤੇ ਲਘੂ ਫਿਲਮਾਂ ਵੀ ਬਣੀਆਂ ਤੇ ਰੇਡੀਓ ਰੂਪਾਂਤਰ ਵੀ ਹੋਏ ਤੇ ਲੱਖਾਂ ਲੋਕਾਂ ਵਲੋਂ ਦੇਖੇ ਸੁਣੇ ਗਏ। ਡਾ ਜੌਹਲ ਨੇ ਕਿਹਾ ਕਿ ਉਨਾ ਨੇ ਸਵੈ ਜੀਵਨੀ, ਯਾਦਾਂ, ਸਫਰਨਾਮਾ ਤੇ ਯਾਦਗਾਰੀ ਕਹਾਣੀਆਂ ਵੀ ਲਿਖੀਆਂ, ਜੋ ਪਾਠਕਾਂ ਕੋਲ ਲਾਇਬ੍ਰੇਰੀਆਂ ਵਿਚ ਸੁਰੱਖਿਅਤ ਹਨ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰ ਨਾਨਕ ਸਿੰਘ ਨੂੰ ਅਜ ਪੰਜਾਬ ਕਲਾ ਪਰਿਸ਼ਦ ਸ਼ਰਧਾਂਜਲੀ ਭੇਟ ਕਰਦੀ ਹੋਈ ਉਨਾ ਦੀ ਸਾਹਿਤਕ ਘਾਲਣਾ ਨੂੰ ਸਿਜਦਾ ਕਰਦੀ ਹੈ। ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/24796/feed 0
ਪੰਜਾਬ ਕਲਾ ਪਰਿਸ਼ਦ ਨੇ ਗੁਰਨਾਮ ਸਿੰਘ ਤੀਰ ਨੂੰ ਯਾਦ ਕੀਤਾ। https://punjdarya.com/punj-darya/24749 https://punjdarya.com/punj-darya/24749#respond Wed, 30 Jun 2021 15:36:47 +0000 https://punjdarya.com/?p=24749

ਚੰਡੀਗੜ: ਚਾਚਾ ਚੰਡੀਗੜੀਆ ਦੇ ਨਾਂ ਨਾਲ ਮਸ਼ਹੂਰ ਰਹੇ ਉਘੇ ਵਿਅੰਗਕਾਰ ਡਾ ਗੁਰਨਾਮ ਸਿੰਘ ਤੀਰ ਦੇ ਅਜ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਨੇ ਉਨਾ ਨੂੰ ਯਾਦ ਕਰਦਿਆਂ ਉਨਾ ਦੇ ਸਮੁੱਚੇ ਪਰਿਵਾਰ ਤੇ ਉਨਾ ਦੇ ਲੇਖਕ ਬੇਟੀ ਬੱਬੂ ਤੀਰ ਨੂੰ ਵਧਾਈ ਦਿਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਡਾ ਗੁਰਨਾਮ ਸਿੰਘ ਤੀਰ ਦੀ ਲੇਖਣੀ ਵਿਚ ਆਪਣਾਪਣ,ਵਿਅੰਗ ਭਰੀ ਚੋਭ, ਹਾਸਾ ਮਜਾਕ ਤੇ ਨਾਲ ਨਾਲ ਸੁਨੇਹਾ ਵੀ ਹੁੰਦਾ ਸੀ। ਡਾ ਤੀਰ ਸਿਧੀ ਸਾਦੀ ਬੋਲੀ ਤੇ ਨਿਵੇਕਲੀ ਸ਼ੈਲੀ ਵਿਚ ਵਿਲੱਖਣ ਗੱਲ ਆਖ ਜਾਂਦੇ ਸਨ। ਡਾ ਪਾਤਰ ਨੇ ਕਿਹਾ ਕਿ ਉਨਾ ਦੀ ਸਪੁੱਤਰੀ ਬੱਬੂ ਤੀਰ ਨੇ ਵਾਰਤਕ ਲੇਖਿਕਾ ਦੇ ਤੌਰ ਉਤੇ ਆਪਣੀ ਪਛਾਣ ਬਣਾਈ ਤੇ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨੇ ਆਖਿਆ ਕਿ ਭਾਵੇਂ ਤੀਰ ਸਾਹਬ ਦੀਆਂ ਪੁਸਤਕਾਂ ਪ੍ਰਕਾਸ਼ਕਾਂ ਕੋਲ ਨਹੀਂ ਹਨ ਪਰ ਉਨਾ ਦੇ ਪਾਠਕ ਅੱਜ ਵੀ ਲਾਇਬ੍ਰੇਰੀਆਂ ਵਿਚੋਂ ਲੱਭ ਲੱਭ ਕੇ ਉਨਾ ਦੀਆਂ ਪੁਸਤਕਾਂ ਦੀਆਂ ਫੋਟੋ ਕਾਪੀਆਂ ਕਰਵਾਉਂਦੇ ਦੇਖੇ ਜਾ ਸਕਦੇ ਹਨ। ਡਾ ਯੋਗਰਾਜ ਨੇ ਡਾ ਤੀਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 30 ਜੂਨ 1924 ਨੂੰ ਪੈਦਾ ਹੋਏ ਤੀਰ ਜੀ 15 ਅਪ੍ਰੈਲ 1991 ਨੂੰ ਵਿਛੜ ਗਏ ਪਰ ਉਨਾ ਨੂੰ ਪਾਠਕ ਵਰਗ ਅੱਜ ਵੀ ਯਾਦ ਕਰਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਰੋਜਾਨਾ ਅਜੀਤ ਵਿਚ ਛਪਦੇ ਤੀਰ ਜੀ ਦੇ ਕਾਲਮ ਪਾਠਕਾਂ ਵਲੋਂ ਬੜੀ ਸ਼ਿਦਤ ਨਾਲ ਪੜੇ ਜਾਂਦੇ ਰਹੇ। ਉਹਨਾਂ ਨੂੰ ਬਹੁਤੇ ਲੋਕ ਚਾਚਾ ਚੰਡੀਗੜੀਆ ਕਰਕੇ ਵੀ ਜਾਣਦੇ ਪਛਾਣਦੇ ਸਨ। ‘ਤੀਰ ਅੰਦਾਜ਼ੀ’ ਉਨਾ ਦਾ ਕਾਲਮ ਬੜਾ ਮਕਬੂਲ ਰਿਹਾ। ਡਾ ਜੌਹਲ ਨੇ ਕਿਹਾ ਕਿ ਤੀਰ ਜੀ ਦੀਆਂ ਪੁਸਤਕਾਂ ਨੂੰ ਦੋਬਾਰਾ ਛਾਪਕੇ ਪਾਠਕਾਂ ਵਿਚ ਪਹੁੰਚਾਉਣ ਦੀ ਲੋੜ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਤੀਰ ਜੀ ਨੂੰ ਉਨਾ ਦੇ ਜੱਦੀ ਪਿੰਡ ਕੋਟ ਸੁਖੀਆ ਫਰੀਦਕੋਟ ਦੇ ਵਾਸੀ ਅੱਜ ਵੀ ਚੇਤੇ ਕਰਦੇ ਹਨ। ਉਨਾ ਮਾਲਵੇ ਦੇ ਆਮ ਪਿੰਡ ਚੋਂ ਉਠਕੇ ਆਪਣੀ ਪਛਾਣ ਵਿਸ਼ਵ ਪੱਧਰ ਉਤੇ ਬਣਾਈ। ਨਿੰਦਰ ਘੁਗਿਆਣਵੀ ਨੇ ਕਿਹਾ ਕਿ ਤੀਰ ਜੀ ਲੇਖਕ ਦੇ ਨਾਲ ਨਾਲ ਵਧੀਆ ਬੁਲਾਰੇ ਵੀ ਸਨ। ਇਕ ਮੰਚ ਉਤੇ ਸਟੇਜ ਚਲਾਉਂਦਿਆਂ ਉਨਾ ਕਿਹਾ ਸੀ, ਆਹ ਪੇਸ਼ ਐ ਜੀ ਇਕ ਕਲਾਕਾਰ, ਨਾ ਉਹ ਲਾਲ ਐ, ਨਾ ਈ ਯਮਲਾ ਐ ਤੇ ਨਾਂ ਈ ਚੰਦ ਐ ਤੇ ਜੱਟ ਤਾਂ ਉਹ ਹੈ ਈ ਨਹੀਂ। ਏਨੇ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਤੂੰਬੀ ਲੈਕੇ ਸਟੇਜ ਉਤੇ ਆਏ ਤੇ ਗਾਉਣ ਲੱਗੇ। ਲੋਕਾਂ ਖੂਬ ਤਾੜੀਆਂ ਵਜਾਈਆਂ ਸਨ। ਅੱਜ ਜਨਮ ਦਿਨ ਮੌਕੇ ਕਲਾ ਪਰਿਸ਼ਦ ਡਾ ਗੁਰਨਾਮ ਸਿੰਘ ਤੀਰ ਨੂੰ ਸਿਜਦਾ ਕਰਦੀ ਹੈ।

]]>
https://punjdarya.com/punj-darya/24749/feed 0
ਪੰਜਾਬ ਕਲਾ ਪਰਿਸ਼ਦ ਨੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਕੀਤਾ ਯਾਦ https://punjdarya.com/punj-darya/24728 https://punjdarya.com/punj-darya/24728#respond Mon, 28 Jun 2021 04:55:02 +0000 https://punjdarya.com/?p=24728

ਚੰਡੀਗੜ (ਪੰਜ ਦਰਿਆ ਬਿਊਰੋ) ਪੰਜਾਬ ਦੇ ਸ਼੍ਰੋਮਣੀ ਕਵੀਸ਼ਰ ਸ੍ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਅਜ ਜਨਮ ਦਿਨ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਨੇ ਪਾਰਸ ਪਰਿਵਾਰ ਨੂੰ ਵਧਾਈ ਦਿਤੀ ਹੈ ਤੇ ਪਾਰਸ ਜੀ ਪੰਜਾਬ ਦੀ ਕਵੀਸ਼ਰੀ ਤੇ ਢਾਡੀ ਕਲਾ ਨੂੰ ਦਿਤੀ ਅਣਮੁੱਲੀ ਦੇਣ ਨੂੰ ਸਲਾਹਿਆ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸੰਦੇਸ਼ ਵਿਚ ਆਖਿਆ ਹੈ ਕਿ ਪਾਰਸ ਲੋਕ ਮਨਾਂ ਅੰਦਰ ਵਸਿਆ ਹੋਇਆ ਉਘਾ ਕਵੀਸ਼ਰ ਤੇ ਢਾਡੀ ਸੀ, ਉਸਦੀ ਕਵੀਸ਼ਰੀ ਦੇ ਬੋਲ ਬੱਚੇ ਬੱਚੇ ਦੀ ਜੁਬਾਨ ਉਤੇ ਚੜ ਗਏ। ਡਾ ਪਾਤਰ ਨੇ ਆਖਿਆ ਕਿ ਪਾਰਸ ਜੀ ਆਪਣੇ ਆਪ ਵਿਚ ਇਕ ਤਰਕਸ਼ੀਲ, ਜਗਿਆਸੂ ਤੇ ਚੇਤੰਨ ਸ਼ਖਸੀਅਤ ਦੇ ਮਾਲਕ ਸਨ। ਉਨਾ ਦੀ ਲਿਖੀ ਤੇ ਗਾਈ ਕਵੀਸ਼ਰੀ ਅਣਗਿਣਤ ਕਲਾਕਾਰਾਂ ਵਾਸਤੇ ਰਾਹ ਦਸੇਰਾ ਬਣੀ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨਾ ਆਖਿਆ ਕਿ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਪੰਜਾਬ ਦੀ ਕਲਾ ਦੇ ਖੇਤਰ ਵਿਚ ਇਕ ਮਿਥ ਬਣ ਗਏ। ਉਨਾ ਧਾਰਮਿਕ, ਸਮਾਜਿਕ, ਦੇਸ਼ ਭਗਤੀ ਦੇ ਵਿਸ਼ਿਆਂ ਦੇ ਨਾਲ ਨਾਲ ਲੋਕ ਕਿੱਸਿਆਂ ਨੂੰ ਅਧਾਰ ਬਣਾ ਕੇ ਖੂਬ ਰਚਨਾ ਕੀਤੀ। ਡਾ ਯੋਗਰਾਜ ਨੇ ਆਖਿਆ ਕਿ ਪਾਰਸ ਜੀ ਦਾ ਮਾਂ ਬੋਲੀ ਤੇ ਵਿਰਸੇ ਪ੍ਰਤੀ ਪ੍ਰੇਮ ਤੇ ਲਗਨ ਦਾ ਕੋਈ ਜੁਆਬ ਨਹੀਂ। ਉਨਾ ਆਖਿਆ ਕਿ ਪਾਰਸ ਦੇ ਪਰਿਵਾਰ ਚੋਂ ਉਨਾ ਦੇ ਹੋਣਹਾਰ ਸਪੁੱਤਰਾਂ ਸ਼੍ਰੀ ਇਕਬਾਲ ਰਾਮੂਵਾਲੀਆ ਤੇ ਰਛਪਾਲ ਰਾਮੂਵਾਲੀਆ ਨੇ ਪਾਰਸ ਦੀ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਇਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਪਾਰਸ ਜੀ ਦੀ ਕਾਵਿ ਕਲਾ ਨਿਵੇਕਲੀ ਤੇ ਗੂੜੀ ਪਛਾਣ ਵਾਲੀ ਸਾਬਤ ਹੋਈ। ਉਨਾ ਨੇ ਨਵੇਂ ਵਿਸ਼ੇ ਤੇ ਬਿੰਬ ਕਵੀਸ਼ਰੀ ਵਿਚ ਸਿਰਜੇ। ਡਾ ਜੌਹਲ ਅਨੁਸਾਰ ਕਿ ਪਾਰਸ ਜੀ ਨੂੰ ਇਸੇ ਕਾਰਨ ਹੀ ਅੱਜ ਵੀ ਪੜਿਆ, ਗਾਇਆ ਤੇ ਯਾਦ ਕੀਤਾ ਜਾਂਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਪਾਰਸ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾ ਪਾਰਸ ਜੀ ਦੇ ਜੀਵਨ ਤੇ ਕਲਾ ਬਾਬਤ ਤਿੰਨ ਪੁਸਤਕਾਂ ਦੀ ਸਿਰਜਣਾ ਕੀਤੀ। ਪਾਰਸ ਜੀ ਨੂੰ ਬੜੀ ਨੇੜ ਤੋਂ ਦੇਖਿਆ। ਉਹ ਸੰਵੇਦਨਸ਼ੀਲ ਤੇ ਮਿਲਾਪੜੇ ਮਨੁੱਖ ਸਨ। ਉਨਾ ਅਜ ਦੇ ਦਿਨ ਸੰਨ 1916 ਨੂੰ ਆਪਣੇ ਨਾਨਕੇ ਪਿੰਡ ਮਰਾਝ ਲਿਖੇ ਜਨਮ ਲਿਆ ਤੇ ਆਪਣੇ ਜੱਦੀ ਪਿੰਡ ਰਾਮੂਵਾਲੇ ਪੂਰੇ ਹੋਏ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਜਨਮ ਦਿਨ ਮੌਕੇ ਉਨਾ ਦੀ ਘਾਲਣਾ ਤੇ ਸੇਵਾ ਨੂੰ ਸਿਜਦਾ ਕਰਦੀ ਹੈ। ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/24728/feed 0
ਪੰਜਾਬ ਕਲਾ ਪਰਿਸ਼ਦ ਵਲੋਂ ਡਾ. ਜੋਧ ਸਿੰਘ ਨੂੰ ਸ਼ਰਧਾਂਜਲੀ। https://punjdarya.com/punj-darya/24633 https://punjdarya.com/punj-darya/24633#respond Tue, 22 Jun 2021 13:35:53 +0000 https://punjdarya.com/?p=24633 ਚੰਡੀਗੜ੍ਹ (ਪੰਜ ਦਰਿਆ ਬਿਊਰੋ)

ਸਿੱਖ ਦਰਸ਼ਨ ਫਲਸਫਾ ਤੇ ਗੁਰਬਾਣੀ ਉਤੇ ਖੋਜ ਭਰਪੂਰ ਵਿਸਥਾਰਿਤ ਕਾਰਜ ਕਰਨ ਵਾਲੇ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਅਕਾਲ ਚਲਾਣੇ ‘ਤੇ ਪੰਜਾਬ ਕਲਾ ਪਰਿਸ਼ਦ ਨੇ ਦੁੱਖ ਪ੍ਰਗਟ ਕੀਤਾ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਆਖਿਆ ਕਿ ਡਾ ਜੋਧ ਸਿੰਘ ਇਕ ਸਿਰੜੀ ਤੇ ਪ੍ਰਕਾਂਡ ਵਿਦਵਾਨ ਸਨ, ਜਿੰਨਾ ਆਪਣੀ ਹਯਾਤੀ ਦੇ ਲੰਬਾ ਵੇਲਾ ਖੋਜ, ਅਧਿਆਪਨ ਤੇ ਸਾਹਿਤ ਦੇ ਲੇਖੇ ਲਾਇਆ। ਡਾ ਪਾਤਰ ਨੇ ਆਖਿਆ ਕਿ ਪੰਜਾਬੀ ਸਾਹਿਤ ਜਗਤ ਲਈ ਡਾ ਜੋਧ ਸਿੰਘ ਦਾ ਵਿਛੋੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨੇ ਆਖਿਆ ਕਿ ਡਾ ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾਂਦੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੇ ਕਈ ਸਾਲ ਲਗਾਤਾਰ ਸਫਲ ਪ੍ਰਬੰਧਕ ਰਹੇ। ਡਾ ਯੋਗ ਰਾਜ ਨੇ ਦਸਿਆ ਕਿ ਡਾ ਸਾਹਬ ਨੂੰ ਯੂਨੀਵਰਸਿਟੀ ਦੇ ਸਿੱਖ ਵਿਸ਼ਵ ਕੋਸ਼ ਵਿਭਗ ਵਿਚ ਉਚੇਚਾ ਪ੍ਰੋਫੈਸਰ ਲਾਇਆ ਗਿਆ ਸੀ। ਉਨਾ ਨੇ ਕੋਸ਼ ਦੀ ਪੂਰਨ ਲਗਨ ਤੇ ਸਿਰੜ ਨਾਲ ਸੰਪਾਦਨਾ ਕੀਤੀ। ਉਨਾ ਦਸਿਆ ਕਿ ਡਾ ਜੋਧ ਸਿੰਘ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਅਨੁਵਾਦ ਕਰਕੇ ਵੱਡਾ ਕਾਰਜ ਕੀਤਾ। ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹ ਕਿ ਗੁਰਦਾਸਪੁਰ ਜਿਲੇ ਦੇ ਕਲਾਨੌਰ ਨੇੜੇ ਪਿੰਡ ਸੰਗਤਪੁਰ ਨਾਲ ਸਬੰਧਤ ਡਾ ਜੋਧ ਸਿੰਘ ਨੇ ਆਪਣਾ ਵਿਦਿਅਕ ਸਫਰ ਹਿੰਦੂ ਬਨਾਰਸ ਯੂਨੀਵਰਸਿਟੀ ਤੋਂ ਸ਼ੁਰੂ ਕੀਤਾ ਸੀ। ਉਹ ਇਸ ਵੇਲੇ 70 ਸਾਲਾਂ ਦੇ ਸਨ। ਉਹ ਆਪਣੇ ਪਿਛੇ ਪਤਨੀ, ਪੁੱਤਰ ਤੇ ਨੂੰਹ ਛੱਡ ਗਏ ਹਨ। ਡਾ ਜੌਹਲ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜਿਤਾਈ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਡਾ ਜੋਧ ਸਿੰਘ ਵਲੋਂ ਰਚਿਤ ਖੋਜ ਪੁਸਤਕਾਂ ਵਿਦਿਆਰਥੀਆਂ ਤੇ ਖੋਜਾਰਥੀਆਂ ਵਾਸਤੇ ਰਾਹ ਦਸੇਰਾ ਬਣਕੇ ਅਗਵਾਈ ਕਰਦੀਆਂ ਰਹਿਣਗੀਆਂ। ਉਨਾ ਦੇ ਵਿਛੋੜੇ ਉਤੇ ਪੰਜਾਬ ਕਲਾ ਪਰਿਸ਼ਦ ਉਨਾ ਦੀ ਘਾਲਣਾ ਨੂੰ ਸਿਜਦਾ ਕਰਦੀ ਹੈ। ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/24633/feed 0
ਗੁਰੂ ਤੇਗ ਬਹਾਦਰ ਜੀ ਬਾਰੇ ਰਚਿਤ ਨਾਟਕਾਂ ਸਬੰਧੀ ਸੈਮੀਨਾਰ ਹੋਇਆ।  https://punjdarya.com/punj-darya/24621 https://punjdarya.com/punj-darya/24621#respond Sun, 20 Jun 2021 05:51:30 +0000 https://punjdarya.com/?p=24621

ਚੰਡੀਗੜ੍ਹ (ਪੰਜ ਦਰਿਆ ਬਿਊਰੋ) ਪੰਜਾਬ ਸਰਕਾਰ  ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ ਵੱਲੋਂ ਇਕ ਵੈਬੀਨਾਰ ਗੁਰੂ ਤੇਗ ਬਹਾਦਰ  ਜੀ ਬਾਰੇ ਰਚੇ ਗਏ ਵੱਖ ਵੱਖ ਨਾਟਕਾਂ ਬਾਰੇ ਕਰਵਾਇਆ ਗਿਆ। ਉਰਦੂ ਸ਼ਾਇਰ ਨਾਸਿਰ ਨਕਵੀ ਦੀ ਗੁਰੂ ਜੀ ਬਾਰੇ ਉਰਦੂ ਨਜਮ ਸੁਣਾਉਣ ਨਾਲ ਵੈਬੀਨਾਰ ਦਾ ਆਰੰਭ ਹੋਇਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਰੰਭਕ ਸ਼ਬਦ ਆਖਦਿਆਂ ਨਾਟਕਾਂ ਬਾਰੇ ਮੁੱਖ ਬੁਲਾਰੇ ਸ਼੍ਰੋਮਣੀ ਨਾਟਕਕਾਰ ਡਾ ਸਤੀਸ਼ ਕੁਮਾਰ ਵਰਮਾ ਦੀ ਪਾਠਕਾਂ ਤੇ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ ਤੇ ਉਹਨਾਂ ਦੀ ਨਾਟਕ ਤੇ ਸਾਹਿਤ ਖੇਤਰ ਵਿਚ ਘਾਲੀ ਗਈ  ਘਾਲਣਾ ਬਾਬਤ ਵਿਚਾਰ ਨਾਲ ਚਾਨਣਾ ਪਾਇਆ।  ਡਾ ਯੋਗਰਾਜ  ਨੇ ਕਿਹਾ ਕਿ ਡਾ ਵਰਮਾ ਨੇ ਕਲਾ ਖੇਤਰ ਵਿਚ ਇਕ ਸੰਸਥਾ ਜਿੰਨਾ ਕੰਮ ਕੀਤਾ ਤੇ ਕਰ ਰਹੇ ਹਨ। ਵੈਬੀਨਾਰ ਦਾ ਸੰਚਾਲਨ ਕਰਦਿਆਂ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ  ਨੇ ਗੁਰੂ ਤੇਗ ਬਹਾਦਰ ਜੀ ਬਾਰੇ ਰਚੀ ਆਪਣੀ ਇਕ ਗਜਲ  ਵੀ ਪੇਸ਼ ਕੀਤੀ ਤੇ ਭਾਗ ਲੈ ਰਹੇ ਸਰੋਤਿਆਂ ਦਾ ਸਵਾਗਤ ਵੀ ਕੀਤਾ। ਡਾ ਸਤੀਸ਼ ਕੁਮਾਰ ਵਰਮਾ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵੱਖ ਵੱਖ ਨਾਟਕਕਾਰਾਂ ਵਲੋਂ ਰਚੇ ਗਏ ਨਾਟਕਾਂ ਬਾਰੇ ਤਫਸੀਲੀ  ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤਕ ਗੁਰੂ ਜੀ ਬਾਰੇ 24 ਨਾਟਕਾਂ ਦੀ ਸਿਰਜਣਾ ਹੋਈ। ਡਾ ਵਰਮਾ ਨੇ ਦਸਿਆ ਕਿ ਵੱਖ ਵੱਖ ਸਮੇਂ ਆਈਆਂ ਗੁਰੂ ਸਾਹਿਬਾਨ ਦੀਆਂ ਜਨਮ ਸ਼ਤਾਬਦੀਆਂ ਨੇ ਉਦੋਂ ਵੱਡਾ ਰੰਗ ਮੰਚ ਦਰਸ਼ਕ ਪੈਦਾ ਕੀਤਾ, ਜਦ ਨਾਟਕਾਂ ਨੂੰ ਲੱਖਾਂ ਲੋਕਾਂ ਸਾਹਮਣੇ ਖੇਡਿਆ ਗਿਆ। ਡਾ ਵਰਮਾ ਨੇ ਹਰਪਾਲ  ਟਿਵਾਣਾ, ਡਾ ਹਰਚਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਡਾ ਗੁਰਦਿਆਲ ਸਿੰਘ ਫੁੱਲ, ਸੋਹਣ ਸਿੰਘ ਸੀਤਲ, ਡਾ ਸੁਰਜੀਤ ਸਿੰਘ ਸੇਠੀ, ਸ਼ਹਰਯਾਰ, ਸਤਿੰਦਰ ਨੰਦਾ ਤੇ ਕੇਵਲ ਧਾਲੀਵਾਲ ਵਲੋਂ ਰਚੇ ਗਏ ਵੱਖ ਵੱਖ ਨਾਟਕਾਂ ਦੀ ਚਰਚਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵੈਬੀਨਾਰ ਦੇ ਅੰਤ ਉਤੇ ਭਾਗ ਲੈਣ ਵਾਲਿਆਂ ਦਾ  ਰਸਮੀ ਤੌਰ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸਕ ਨਾਟਕ ਸਾਡੇ ਪੁਰਖਿਆਂ ਦੀ ਕਦਰ ਤੇ ਵਾਰਿਸਾਂ ਦੀ ਨਜਰ ਹਨ ਤੇ ਵਾਰਿਸਾਂ ਨੂੰ ਨਜਰ ਦੇਣੀ ਅਤਿ ਜਰੂਰੀ ਹੈ। ਡਾ ਪਾਤਰ ਨੇ ਕਿਹਾ ਕਿ ਅਜ ਨਵੇਂ ਨਾਟਕੀ ਚਿਹਰਿਆਂ ਦੀ ਵੱਡੀ ਲੋੜ ਹੈ। ਉਹਨਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ, ਕੁਰਬਾਨੀ ਤੇ ਜੀਵਨ ਸੰਦੇਸ਼ ਬਾਰੇ ਵੀ ਚਾਨਣਾ ਪਾਇਆ। ਇਸ ਵੈਬੀਨਾਰ ਵਿਚ ਵਿਦਵਾਨਾਂ ਤੇ ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ  ਇੰਚਾਰਜ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਲਾ ਪਰਿਸ਼ਦ ਵਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ, ਜੋ ਨਿਕਟ ਭਵਿਖ ਵਿੱਚ ਕਰਵਾਏ ਜਾਣਗੇ।                        

]]>
https://punjdarya.com/punj-darya/24621/feed 0
ਪੰਜਾਬ ਕਲਾ ਪਰਿਸ਼ਦ ਨੇ ਕੀਤਾ ਅਮਿਤੋਜ ਨੂੰ ਯਾਦ। https://punjdarya.com/punj-darya/24257 https://punjdarya.com/punj-darya/24257#respond Thu, 03 Jun 2021 07:48:28 +0000 https://punjdarya.com/?p=24257 (ਜਨਮ ਦਿਨ ‘ਤੇ ਵਿਸ਼ੇਸ਼)

ਸਮਰੱਥ ਸ਼ਾਇਰ ਅਮਿਤੋਜ ਦਾ ਅੱਜ ਜਨਮ ਦਿਨ ਹੈ। ਪੰਜਾਬ ਕਲਾ ਪਰਿਸ਼ਦ ਅਮਿਤੋਜ ਨੂੰ ਯਾਦ ਕਰਦੀ ਹੋਈ ਉਨਾ ਦੇ ਪਰਿਵਾਰ ਨੂੰ ਮੁਬਾਰਕ ਦਿੰਦੀ ਹੈ ਤੇ ਪਾਠਕਾਂ ਪ੍ਰਸ਼ੰਸਕਾਂ ਨਾਲ ਉਸਦੀਆਂ ਯਾਦਾਂ ਸਾਂਝੀਆਂ ਕਰਦੀ ਹੈ। 3 ਜੂਨ 1947 ਦੇ ਦਿਨ ਪਿਤਾ ਚਰਨ ਦਾਸ ਦੇ ਘਰ ਮਾਂ ਜਾਨਕੀ ਦੇਵੀ ਦੀ ਕੁੱਖੋਂ ਭੁਲੱਥ ਨੇੜੇ ਪਿੰਡ ਆਖਾੜਾ ਵਿਖੇ ਪੈਦਾ ਹੋਇਆ ਕ੍ਰਿਸ਼ਨ ਕੁਮਾਰ ਪਹਿਲਾਂ ਕੰਵਲ ਸ਼ਮੀਮ ਬਣਿਆ। ਫੇਰ ਕ੍ਰਿਸ਼ਨ ਕੰਵਲ ਸਰੀਨ ਤੇ ਡਾ ਸੁਰਜੀਤ ਪਾਤਰ ਨੇ ਉਸਦਾ ਨਾਂ ਅਮਿਤੋਜ ਰੱਖ ਦਿੱਤਾ। ਡਾ ਪਾਤਰ ਨਾਲ ਉਸਦਾ ਮੇਲ 1962 ਵਿਚ ਹੋਇਆ ਕਪੂਰਥਲੇ ਕਾਲਜ ਵਿਚ ਪੜਦੇ ਸਮੇਂ। ਅਮਿਤੋਜ ਨੇ ਡੇਢ ਸਾਲ ‘ਨਵਾਂ ਜਮਾਨਾ’ ਵਾਸਤੇ ਪੱਤਰਕਾਰੀ ਵੀ ਕੀਤੀ ਤੇ ਜੀਵਨ ਬੀਮਾ ਵਿਚ ਵੀ ਕੰਮ ਕਰਦਾ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਤੇ ਪੀ ਐਚ ਡੀ ਕੀਤੀ। ਡਾ ਪਾਤਰ ਦੇ ਯਤਨਾਂ ਸਦਕਾ ਹੀ ਉਸਦੀ ਕਿਤਾਬ ‘ ਖਾਲੀ ਤਰਕਸ਼’ ਛਪੀ। ਪਾਤਰ ਜੀ ਨੇ ਹੀ ਕਿਤਾਬ ਦਾ ਨਾਂ ਧਰਿਆ। ਦਸਦੇ ਨੇ ਕਿ ਹਾਲੇ ਵੀ ਉਸਦੀਆਂ ਕਈ ਲਿਖਤਾਂ ਛਪਣ ਖੁਣੋਂ ਪਈਆਂ ਹਨ। ਉਸਦੀਆਂ ਚੋਣਵੀਆਂ ਲਿਖਤਾਂ ਵਿਚ: ਲਾਹੌਰ ਦੇ ਨਾਂ ਖਤ,ਬੁੱਢਾ ਬੌਲਦ,ਖਾਲੀ ਤਰਕਸ਼, ਗਰੀਟਿੰਗ ਕਾਰਡ, ਯਾਦਗਾਰੀ ਕਵਿਤਾਵਾਂ ਹਨ। ਬਰਤੋਲਤ ਬਰੈਖਤ ਦਾ ਨਾਟਕ ਅੰਗ੍ਰੇਜੀ ਤੋਂ ਪੰਜਾਬੀ ਵਿਚ ਅਨੁਵਾਦ ਹੋਇਆ ਤਾਂ ਗੀਤ ਅਮਿਤੋਜ ਨੇ ਲਿਖੇ। ਖੂਬ ਸਲਾਹਿਆ ਗਿਆ ਇਹ ਨਾਟਕ। ਇਹ ਸਮਾਂ 1980 ਦਾ ਸੀ ਜਦ ਅਮਿਤੋਜ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਦਾ ਸੰਚਾਲਨ ਕਰਨ ਲੱਗਿਆ ਤਾਂ ਅਮਿਤੋਜ ਦੀ ਸਾਹਿਤਕ ਸ਼ਬਦਾਵਲੀ ਤੇ ਨਿਵੇਕਲੀ ਪੇਸ਼ਕਸ਼ ਸਦਕਾ ਪ੍ਰੋਗਰਾਮ ਬਹੁਤ ਮਕਬੂਲ ਹੋਇਆ। ਉਸਨੇ ਕਲਾ ਜਗਤ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਨਾਲ ਇਸ ਪ੍ਰੋਗਰਾਮ ਵਿਚ ਮੁਲਾਕਾਤਾਂ ਕੀਤੀਆਂ। ਅਮਿਤੋਜ ਦੇ ਪਰਿਵਾਰ ਵਿਚ ਉਸਦੀ ਪਤਨੀ ਅੰਮ੍ਰਿਤਪਾਲ ਕੌਰ, ਬੇਟੀ ਸੁਖਮਨੀ ਤੇ ਬੇਟਾ ਆਗੋਸ਼ ਹਨ। ਅਮਿਤੋਜ 28 ਅਗਸਤ 2005 ਦੇ ਦਿਨ ਪੂਰਾ ਹੋ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਅਮਿਤੋਜ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਹ ਦਿਲਚਸਪ ਇਨਸਾਨ ਸੀ ਤੇ ਕਾਲਜ ਪੜਦਿਆਂ ਉਸ ਨਾਲ ਬਿਤਾਏ ਦਿਨ ਅਭੁੱਲ ਹਨ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਯੂਨੀਵਰਸਿਟੀ ਪੜਦਿਆਂ ਅਮਿਤੋਜ ਨੇ ਆਪਣਾ ਪਾਠਕ ਮੰਡਲ ਤੇ ਚਹੇਤਿਆਂ ਦਾ ਘੇਰਾ ਕਾਫੀ ਵਿਸ਼ਾਲ ਕਰ ਲਿਆ ਹੋਇਆ ਸੀ। ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਅਮਿਤੋਜ ਦੀ ਦੂਰਦਰਸ਼ਨ ਜਲੰਧਰ ਵਿਖੇ ਪ੍ਰੋਗਰਾਮ ਪੇਸ਼ਕਾਰੀ ਨੇ ਵੀ ਉਸਨੂੰ ਹਰਮਨ ਪਿਆਰਾ ਬਣਾ ਦਿਤਾ ਹੋਇਆ ਸੀ। ਉਸਦੀ ਨਿਵੇਕਲੀ ਸ਼ੈਲੀ ਤੇ ਅਨਮੋਲ ਸ਼ਬਦਾਵਲੀ ਦਰਸ਼ਕਾਂ ਨੂੰ ਖਿਚ ਪਾਉਣ ਵਾਲੀ ਹੁੰਦੀ ਸੀ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਜਨਮ ਦਿਨ ਮੌਕੇ ਉਨਾ ਦੀ ਕਲਾਮਈ ਹਸਤੀ ਨੂੰ ਸਿਜਦਾ ਕਰਦੀ ਹੈ।

ਨਿੰਦਰ ਘੁਗਿਆਣਵੀ ਮੀਡੀਆ ਕੋਆ” ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ

]]>
https://punjdarya.com/punj-darya/24257/feed 0