social work – Punj Darya https://punjdarya.com Sat, 28 Aug 2021 15:21:43 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg social work – Punj Darya https://punjdarya.com 32 32 ਚਰਨਜੀਤ ਸ਼ਰਮਾ ਨੇ ਸਿਲਾਈ ਕੋਰਸ ਕਰਨ ਵਾਲੀਆਂ 14 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ https://punjdarya.com/punj-darya/26654 https://punjdarya.com/punj-darya/26654#respond Sat, 28 Aug 2021 15:21:38 +0000 https://punjdarya.com/?p=26654 ਫਿਨਲੈਂਡ ਵਿੱਚ ਰਹਿੰਦੇ ਹੋਏ ਵੀ ਇਲਾਕੇ ਦੀ ਵੱਡੀ ਸੇਵਾ ਕਰ ਰਹੇ ਹਨ ਸ਼ਰਮਾ ਜੀ – ਲੂੰਬਾ

ਮੋਗਾ (ਪੰਜ ਦਰਿਆ ਬਿਊਰੋ) ਉਘੇ ਸਮਾਜ ਸੇਵੀ ਚਰਨਜੀਤ ਸ਼ਰਮਾ ਫਿਨਲੈਂਡ ਵੱਲੋਂ ਪਿੰਡ ਬੁੱਘੀਪੁਰਾ ਵਿੱਚ ਛੇ ਮਹੀਨੇ ਦਾ  ਸਿਲਾਈ ਕੋਰਸ ਕਰਨ ਵਾਲੀਆਂ 14 ਲੋੜਵੰਦ ਲੜਕੀਆਂ ਨੂੰ ਅੱਜ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸ ਸਾਦੇ ਸਮਾਗਮ ਵਿੱਚ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਆਪਣੇ ਹੱਥੀਂ ਇਨ੍ਹਾਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂ। ਇਸ ਮੌਕੇ ਉਨ੍ਹਾਂ ਆਪਡੇ ਸੰਬੋਧਨ ਦੌਰਾਨ ਕਿਹਾ ਕਿ ਚਰਨਜੀਤ ਸ਼ਰਮਾ ਜੀ ਦੀ ਪਿੰਡ ਅਤੇ ਇਲਾਕੇ ਨੂੰ ਵੱਡੀ ਦੇਣ ਹੈ, ਜੋ ਫਿਨਲੈਂਡ ਵਿੱਚ ਰਹਿੰਦੇ ਹੋਏ ਵੀ ਜਿੱਥੇ ਆਪਣੇ ਨਗਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਉਥੇ ਪਿੰਡ ਅਤੇ ਇਲਾਕੇ ਦੇ ਲੋੜਵੰਦ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰ ਰਹੇ ਹਨ। ਕੋਵਿਡ ਦੌਰਾਨ ਉਨ੍ਹਾਂ ਵੱਲੋਂ ਬਹੁਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸਹਾਇਤਾ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਮਾਂ ਮਹਾਨ ਹੈ, ਜਿਸਨੇ ਚਰਨਜੀਤ ਸ਼ਰਮਾ ਜੀ ਵਰਗਾ ਲਾਇਕ ਅਤੇ ਲੋਕ ਸੇਵਾਦਾਰ ਬੇਟਾ ਸਮਾਜ ਦੀ ਝੋਲੀ ਪਾਇਆ ਹੈ ਜੋ ਹਰ ਲੋੜਵੰਦ ਦੀ ਮੱਦਦ ਲਈ ਤਤਪਰ ਰਹਿੰਦੇ ਹਨ, ਸਿਰਫ ਇੱਕ ਫੋਨ ਕਰਨ ਦੀ ਜਰੂਰਤ ਪੈਂਦੀ ਹੈ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਪ੍ਰਾਪਤ ਕੀਤਾ ਗਿਆਨ ਅੱਗੇ ਵੰਡਣ ਦਾ ਸੁਨੇਹਾ ਦਿੰਦਿਆਂ ਸਫਲਤਾਪੂਰਵਕ ਸਿਲਾਈ ਕੋਰਸ ਪੂਰਾ ਕਰਨ ਲਈ ਵਧਾਈ ਵੀ ਦਿੱਤੀ। ਇਸ ਮੌਕੇ ਸਰਜੰਟ ਕਲੱਬ ਬੁੱਘੀਪੁਰਾ ਦੇ ਪ੍ਰਧਾਨ ਸਜਵੰਤ ਸਿੰਘ ਬੱਬੂ ਨੇ ਦੱਸਿਆ ਕਿ ਸ਼ਰਮਾ ਜੀ ਵੱਲੋਂ ਪਿੰਡ ਦੇ ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਤੇ ਨਰੇਗਾ ਵਰਕਰਾਂ ਨੂੰ ਹਰ ਸਾਲ ਦਿਵਾਲੀ ਮੌਕੇ ਨਕਦ ਸਹਾਇਤਾ ਭੇਜਦੇ ਹਨ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼ਰਮਾ ਜੀ ਸਾਡੇ ਪਿੰਡ ਦੇ ਅਨਮੋਲ ਹੀਰੇ ਹਨ ਜੋ ਹਰ ਲੋੜਵੰਦ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦੇ ਹਨ ਤੇ ਪਿੰਡ ਬੁੱਘੀਪੁਰਾ ਨਿਵਾਸੀਆਂ ਨੂੰ ਉਨ੍ਹਾਂ ਤੇ ਮਾਣ ਹੈ। ਇਸ ਮੌਕੇ ਪਿੰਡ ਦੇ ਪਤਵੰਤਿਆਂ ਵੱਲੋਂ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦਾ ਪਿੰਡ ਆਉਣ ਤੇ ਸਿਰੋਪਾਓ ਦੇ ਸਨਮਾਨ ਵੀ ਕੀਤਾ। ਇਸ ਮੌਕੇ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਜਗਰਾਓਂ ਦੇ ਪ੍ਰਧਾਨ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਰਾਜੂ, ਹਰਪਾਲ ਸਿੰਘ, ਦਲਜੀਤ ਸਿੰਘ, ਜਗਸੀਰ ਸਿੰਘ ਸੀਰਾ, ਸੁਖਵਿੰਦਰ ਕੌਰ, ਹਰਜਿੰਦਰ ਕੌਰ, ਹਰਬੰਸ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਅਤੇ ਸਿਖਿਆਰਥੀ ਹਾਜਰ ਸਨ। 

]]>
https://punjdarya.com/punj-darya/26654/feed 0
ਮਾਨਵਤਾ ਭਲਾਈ ਕਾਰਜਾਂ ਦਾ ‘ਧਰੂ ਤਾਰਾ ਬਣ ਚਮਕਿਆ’ ਸੋਨੂੰ ਮਹੇਸ਼ਵਰੀ https://punjdarya.com/punj-darya/26261 https://punjdarya.com/punj-darya/26261#respond Tue, 17 Aug 2021 12:06:32 +0000 https://punjdarya.com/?p=26261 ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਦਾ ਨੌਜਵਾਨ ਸੋਨੂੰ ਮਹੇਸ਼ਵਰੀ ਆਪਣੇ ਮਾਨਵਤਾ ਭਲਾਈ ਕਾਰਜਾਂ ਕਾਰਨਾ ਸਮਾਜ ਸੇਵਾ ਦੇ ਖੇਤਰ ਦਾ ‘ ਧਰੂ ਤਾਰਾ ਬਣ ਚਮਕਿਆ ’ ਹੈ ਤਾਹੀਓ ਪੰਜਾਬ ਸਰਕਾਰ ਨੇ ਉਸ ਨੂੰ ਸੈਲੂਟ ਮਾਰਿਆ ਹੈ। ਅਜਾਦੀ ਦਿਵਸ ਵਾਲੇ ਦਿਨ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ’ਚ ਸੂਬਾ ਪੱਧਰੀ ਸਮਾਗਮ ਦੌਰਾਨ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਕਰੋਨੋ ਸੰਕਟ ਦੌਰਾਨ ਸੋਨੂੰ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਪਿੱਠ ਵੀ ਥਾਪੜੀ ਹੈ। ਇਸ ਤੋਂ ਪਹਿਲਾਂ ਵੀ ਸੋਨੂੰ ਮਹੇਸ਼ਵਰੀ ਦੀਝੋਲੀ ’ਚ ਕਈ ਸਨਮਾਨ ਪੈ ਚੁੱਕੇ ਹਨ ਪਰ ਉਹ ਲੋਕਾਂ ਦੇ ਪਿਆਰ ਨੂੰ ਵੱਡੀ ਪੁਰਸਕਾਰ ਮੰਨਦਾ ਹੈ।ਬਠਿੰਡਾ ’ਚ ਤਾਂ ਸੋਨੂੰ ਮਹੇਸਵਰੀ ਬੱਚਾ ਬੱਚਾ ਜਾਣਦਾ ਹੈ ਪਰ ਹੁਣ ਉਸ ਦੀ ਪਛਾਣ ਕੌਮੀ ਪੱਧਰ ਤੇ ਹੋਣ ਲੱਗੀ ਹੈ। ਅਸਲ ’ਚ ਸੋਨੂੰ ਮਹੇਸ਼ਵਰੀ ਉਦੋਂ 19 ਕੁ ਸਾਲ ਦਾ ਅਤੇ ਸਿਰਫ ‘ਸੋਨੂੰ’ ਹੀ ਸੀ ਕਿ ਬਜ਼ਾਰ ’ਚ ਇੱਕ ਢਾਹ ਢੁਹਾਈ ਨੇ ਉਸ ਦੇ ਮਨ ਨੂੰ ਅਜਿਹਾ ਟੁੰਬਿਆ ਕਿ ਉਸ ਨੇ ਸਮਾਜਸੇਵਾ ਦੀ ਅਜਿਹੀ ਰਾਹ ਫੜ੍ਹੀ ਜੋ ਅੱਜ ਮਿਸਾਲ ਬਣ ਗਈ ਹੈ।  ਸਾਲ 2007 ‘ਚ ਇੱਕ ਧਾਰਮਿਕ ਸਮਾਗਮ ਦੌਰਾਨ ਕੋਬਰਾ ਨੂੰ ਕਾਬੂ ਕਰਨ ਦੇ ਯਤਨਾਂ ਦੌਰਾਨ ਸੋਨੂੰ ਮਹੇਸ਼ਵਰੀ ਨੂੰ ਇਸ ਨਾਗ ਨੇ ਡੰਗ ਵੀ ਮਾਰ ਦਿੱਤਾ ਸੀ ਫਿਰ ਵੀ  ਉਸ ਦੀ ਚਿਣਗ ਰਤਾ ਵੀ ਮੱਠੀ ਨਹੀਂ ਪਈ ਅਤੇ ਸਮਾਜਿਕ ਕਾਰਜਾਂ ਦਾ ਕਾਰਵਾਂ ਦਿਨ ਬਦਿਨ ਲੰਬਾ ਹੀ ਹੁੰਦਾ ਜਾ ਰਿਹਾ ਹੈ। ਉਸ ਦੇ ਕੰਮਾਂ ਨੂੰ ਦੇਖਦਿਆਂ ਲੋਕ ਵੀ ਸੋਨੂੰ ਮਹੇਸ਼ਵਰੀ ਨੂੰ ਫੰਡ ਦੇਣ ਵੇਲੇ ਪਿੱਛੇ ਨਹੀਂ ਹਟਦੇ ਹਨ। ਪਿੱਛੇ ਜਿਹੇ ਤਾਂ ਜਦੋਂ ਕਰੋਨਾ ਪੀੜਤਾਂ ਸਿਵੇ ਧੁਖ ਰਹੇ ਹੁੰਦੇ ਸਨ ਤਾਂ ਸੋਨੂੰ ਮੌਜੂਦ ਹੁੰਦਾ ਸੀ।  ਕਦੇ  ਕਰੋਨਾ ਤੋਂ ਪੀੜਤ ਮਰੀਜਾਂ ਲਈ ਆਕਸੀਜ਼ਨ ਦਾ ਪ੍ਰਬੰਧ ਅਤੇ ਕਦੀ ਟੀਕਾਕਰਨ ਕੈਂਪਾਂ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ। ਸਾਲ 2020 ਦੀ ਸ਼ੁਰੂਆਤ ’ਚ ਜਦੋਂ ਬਠਿੰਡਾ ਖਿੱਤੇ ’ਚ ਕਰੋਨਾ ਨੇ ਦਸਤਕ ਦਿੱਤੀ ਤਾਂ ਉਸ ਵਕਤ ਆਪਣੇ ਵੀ ਸਾਥ ਛੱਡਣ ਲੱਗੇ ਸਨ ਪਰ ਸੋਨੂੰ ਅਤੇ ਉਸ ਦੀ ਟੀਮ ਨੇ ਹਿੰਮਤ ਨਾ ਹਾਰੀ। ਕੋਵਿਡ ਕੇਅਰ ਸੈਂਟਰ ਤੱਤਕਾਲੀ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਬਠਿੰਡਾ ਦੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੇ ਮੋਢੇ ਨਾਲ ਮੋਢਾ ਜੋੜਕੇ ਲਾਮਿਸਾਲ ਕਾਰਜ ਕੀਤੇ। ਇਸ ਸੈਂਟਰ ’ਚ ਕਰੋਨਾ ਦੇ ਮਰੀਜਾਂ ਦੇ ਬਿਸਤਰਿਆਂ ਤੇ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਆਦਿ ਧੋਤੀਆਂ ਅਤੇ ਦਿਨ ਰਾਤ ਲੰਗਰ ਭੇਜਣ ਦਾ ਪ੍ਰਬੰਧ ਕੀਤਾ। ਕੋਵਿਡ ਕੇਅਰ ਸੈਂਟਰ ’ਚ ਇਲਾਜ਼ ਕਰਵਾਕੇ ਗਏ ਮਰੀਜਾਂ ਨੇ ਦੱਸਿਆ ਕਿ ਜਿਸ ਰਾਹ ਤੇ ਸੋਨੂੰ ਮਹੇਸ਼ਵਰੀ ਚੱਲ ਰਿਹੈ ਉਸ ਬਾਰੇ ਤਾਂ ਆਮ ਬੰਦਾ ਸੋਚ ਵੀ ਨਹੀਂ ਸਕਦਾ ਹੈ।

ਉਨ੍ਹਾਂ ਆਖਿਆ ਕਿ ਘੜੀ ਆਪਣੇ ਸਮੇਂ ਤੋਂ ਅੱਗੇ ਪਿੱਛੇ ਜਾ ਸਕਦੀ ਹੈ ਪਰ ਇੰਨ੍ਹਾਂ ਮੁੰਡਿਆਂ ਨੇ ਕਦੇ ਵੀ ਚਾਹ, ਨਾਸ਼ਤਾ ਜਾਂ ਲੰਗਰ ਲਈ ਵਕਤ ਨਹੀਂ ਲੰਘਣ ਦਿੱਤਾ ਜੋਕਿ ਵੱਡੀ ਗੱਲ ਹੈ। ਪਿਛਲੇ ਦਿਨੀਂ ਜਦੋਂ ਕਰੋਨਾ ਵਾਇਰਸ ਦਾ ਪ੍ਰਕੋਪ ਵਧਿਆ ਤਾਂ ਵੱਡੀ ਗਿਣਤੀ ਹੁੰਦੀਆਂ ਮੌਤਾਂ ਨੂੰ ਦੇਖਦਿਆਂ ਸੋਨੂੰ ਮਹੇਸ਼ਵਰੀ ਅਤੇ ਉਸ ਦੀ ਟੀਮ ਨੇ ਕੋਵਿਡ ਕੇਅਰ ਸੈਂਟਰ ਖੋਹਲਣ ਦਾ ਮਨ ਬਣਾਇਆ। ਨੌਜਵਾਨਾਂ ਦੇ ਜਜਬੇ ਨੇ ਜਦੋਂ ਹੌਂਸਲੇ ਦੀ ਬਾਂਹ ਫੜ੍ਹੀ ਤਾਂ ਦੀਨ ਦੁਖੀਆਂ ਨੂੰ ਸਮਰਪਿਤ ਹੁੰਦਿਆਂ ਸਮੁੱਚਾ ‘ਕਿਸ਼ੋਰੀ ਰਾਮ ਹਸਪਤਾਲ’ ਸੋਨੂੰ ਮਹੇਸ਼ਵਰੀ ਦੇ ਹਵਾਲੇ ਕਰ ਦਿੱਤਾ। ਜਿੱਥੇ ਸੰਸਥਾ ਨੇ ਮਰੀਜਾਂ ਲਈ ਦਿਲ ਖੋਹਲ ਦਿੱਤੇ ਅਤੇ ਦਾਨੀਆਂ ਨੇ ਜੇਬਾਂ। ਭਾਵੇਂ ਸੋਨੂੰ ਮਹੇਸ਼ਵਰੀ ਅਤੇ ਉਸ ਦੀ ਟੀਮ ਨੂੰ ਇਸ ਲੰਬੇ ਸਫਰ ਦੌਰਾਨ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਹਿੰਮਤ ਨਾਂ ਹਾਰੀ ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਸਨਮਾਨ ਕਰਨ ਲਈ ਅੱਗੇ ਆਈ ਹੈ। ਭਾਵੇਂ ਪੁਰਸਕਾਰਾਂ ਦੇ ਪ੍ਰਦੂਸ਼ਣ ਜਾਂ ਸਨਮਾਨਾਂ ਦੀ ਵੰਡ ਦੌਰਾਨ ਆਪਣਿਆਂ ਨੂੰ ਨਿਵਾਜਣ ਦੇ ਤੱਥ ਵੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਬਠਿੰਡਾ ਵਾਸੀਆਂ ਨੂੰ ਮਾਣ ਹੈ ਕਿ ਮਨੁੱਖਤਾ ਦੇ ‘ਸੱਚੇ ਸੁੱਚੇ ਅਤੇ ਇਮਾਨਦਾਰ ਪੁੱਤ’ ਨੂੰ ਸਨਮਾਨਿਤ ਕਰਕੇ ਪੰਜਾਬ ਸਰਕਾਰ ਨੇ ਇਨਸਾਨੀਅਤ ਦੀ ਕਦਰ ਕਰਨ ਵਾਲਿਆਂ ਦੀ ਟੀਮ ਦਾ ਮੁੱਲ ਪਾਇਆ ਹੈ।

ਮਨੁੱਖਤਾ ਦੇ ਦਰਦਾਂ ਲਈ ਸੋਨੂੰ ਨੂੰ ਸਲਾਮ
ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਤਰੀ ਕੇਂਦਰ ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਜਦੋਂ ਲੋਕ ਜਾਗਦੇ ਹੋਣ ਤਾਂ ਹਰ ਬਿਪਤਾ ਆਪਣੀ ਹੁੰਦੀ ਹੈ ਜਿਸ ਦੀ ਮਿਸਾਲ ਸੋਨੂੰ ਮਹੇਸ਼ਵਰੀ ਨੇ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਮਨੁੱਖਤਾ ਦੇ ਦਰਦਾਂ ਲਈ ਏਦਾਂ ਦਾ ਜਜਬਾ ਰੱਖਣ ਵਾਲੇ ਨੌਜਵਾਨਾਂ ਨੂੰ ਕੌਣ ਸਲਾਮ ਨਹੀਂ ਕਰੇਗਾ। ਪ੍ਰੋਫੈਸਰ ਜੋਸ਼ੀ ਨੇ ਸੋਨੂੰ ਮਹੇਸ਼ਵਰੀ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਉਨ੍ਹਾਂ ਨੂੰ ਸਹਿਯੋਗ ਦੇਣ ਵਾਲਿਆਂ ਦੀ ਸ਼ਲਾਘਾ ਵੀ ਕੀਤੀ ਹੈ।

ਸਮਾਜ਼ ਪ੍ਰਤੀ ਫਰਜ਼: ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਨ੍ਹਾਂ ਕਿਸੇ ਤੇ ਅਹਿਸਾਨ ਨਹੀਂ ਕੀਤਾ ਬਲਕਿ ਉਹ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਸੰਕਟ ਨੂੰ ਦੇਖਦਿਆਂ ਸਾਵਧਾਨੀਆਂ ਵਰਤਣੀਆਂ ਤਿਆਗਣ ਨਾਂ ਕਿਉਂਕਿ ਹਾਲੇ ਖਤਰਾ ਘਟਿਆ ਹੈ ਪੂਰੀ ਤਰਾਂ ਟਲਿਆ ਨਹੀਂ ਹੈ।

]]>
https://punjdarya.com/punj-darya/26261/feed 0
ਸਰਬੱਤ ਦਾ ਭਲਾ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੈਨਸ਼ਨ ਦਾ ਪਹਿਲਾ ਚੈਕ ਸੌਂਪਿਆ https://punjdarya.com/punj-darya/26144 https://punjdarya.com/punj-darya/26144#respond Sat, 14 Aug 2021 13:53:16 +0000 https://punjdarya.com/?p=26144 ਹੁਣ ਤੱਕ ਮੋਗਾ ਜਿਲ੍ਹੇ ਦੇ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋਈ – ਚੁਗਾਵਾਂ, ਜਾਨੀਆਂ

ਮੋਗਾ (ਪੰਜ ਦਰਿਆ ਬਿਊਰੋ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਿੰਘੂ ਬਾਰਡਰ ਤੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੋਗਾ ਜਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਸ਼ਹੀਦ ਕਿਸਾਨ ਜੀਤ ਸਿੰਘ ਦੇ ਪਰਿਵਾਰ ਦੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਟਰੱਸਟ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਸ਼ਹੀਦ ਜੀਤ ਸਿੰਘ ਦੀ ਪਤਨੀ ਗੁਰਮੇਲ ਕੌਰ ਨੂੰ ਪੈਨਸ਼ਨ ਦਾ ਪਹਿਲਾ ਚੈਕ ਸੌਂਪਿਆ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਦੋ ਕੇਸ ਹੋਰ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਚਾਰ ਲੋੜਵੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਈ ਮਹੀਨੇ ਪੈਨਸ਼ਨ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਵਿੱਚ ਸ਼ਹੀਦ ਮੇਵਾ ਸਿੰਘ ਖੋਟੇ, ਸ਼ਹੀਦ ਸੁਖਮੰਦਰ ਸਿੰਘ ਰਣਸੀਂਹ, ਸ਼ਹੀਦ ਦਰਸ਼ਨ ਸਿੰਘ ਰੌਲੀ,  ਸ਼ਹੀਦ ਮੱਖਣ ਖਾਂ ਭਿੰਡਰ ਕਲਾਂ ਦੇ ਪਰਿਵਾਰ ਸ਼ਾਮਿਲ ਹਨ। ਉਹਨਾਂ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਤੋਂ ਇਹ ਪੈਨਸ਼ਨ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟਰੱਸਟੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ, ਉਹਨਾਂ ਵਿੱਚੋਂ, ਉਹ ਪਰਿਵਾਰ ਜਿਨ੍ਹਾਂ ਕੋਲ ਜਮੀਨ ਘੱਟ ਹੈ ਤੇ ਪਰਿਵਾਰਾਂ ਨੂੰ ਸਹਾਇਤਾ ਦੀ ਜਰੂਰਤ ਹੈ, ਨੂੰ ਟਰੱਸਟ ਵੱਲੋਂ ਦਸ ਹਜਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ । ਇਸ ਤਹਿਤ ਹੁਣ ਤੱਕ ਪੰਜਾਬ ਵਿੱਚ 221 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਪੈਨਸ਼ਨ ਲਈ ਸਿਰਫ ਉਹਨਾਂ ਕਿਸਾਨਾਂ ਜਾਂ ਮਜਦੂਰਾਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਦੀ ਮੌਤ ਦਿੱਲੀ ਵਿਖੇ ਹੋਈ ਹੈ। ਉਹਨਾਂ ਦੱਸਿਆ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਡਾ. ਉਬਰਾਏ ਜੀ ਵੱਲੋਂ ਰਾਸ਼ਨ, ਜੈਕਟਾਂ, ਚੱਪਲਾਂ, ਦਵਾਈਆਂ, ਘੋੜਿਆਂ ਦੀ ਖੁਰਾਕ ਅਤੇ ਰਿਹਾਇਸ਼ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਦੋਨਾਂ ਬਾਰਡਰਾਂ ਤੇ ਮੈਡੀਕਲ ਕੈਂਪ ਚੱਲ ਰਿਹਾ ਹੈ, ਜਿਸ ਵਿੱਚ ਟਰੱਸਟ ਦੇ ਚਾਰ ਡਾਕਟਰ ਅਤੇ ਪੰਜ ਐਂਬੂਲੈਂਸਾਂ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ ਤੇ ਦਸ ਦਸ ਦਿਨਾਂ ਲਈ ਜਿਲਿਆਂ ਦੀਆਂ ਟੀਮਾਂ ਵੀ ਉਥੇ ਸੇਵਾ ਕਰ ਰਹੀਆਂ ਹਨ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਉਹ ਧਰਤੀ ਤੇ ਲੋੜਵੰਦਾਂ ਦੇ ਮਸੀਹਾ ਹਨ, ਜੋ ਹਰ ਲੋੜਵੰਦ ਦੀ ਅੱਗੇ ਹੋ ਕੇ ਮੱਦਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਹੁਣ ਤੱਕ 30 ਦੇ ਕਰੀਬ ਚੈਰੀਟੇਬਲ ਲਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਤੇ 25 ਹੋਰ ਲੈਬਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 8500 ਦੇ ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ । ਪੁਲਵਾਮਾ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਦਸ ਹਜਾਰ ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ, 200 ਦੇ ਕਰੀਬ ਕਿੱਤਾਮੁਖੀ ਸਿਖਲਾਈ ਕੇਂਦਰ ਚੱਲ ਰਹੇ ਹਨ ਤੇ ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਡਾ. ਉਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉਥੇ ਸਿਹਤ ਵਿਭਾਗ ਨੂੰ ਵੈਂਟੀਲੇਟਰ, ਟਿ੍ਪਲ ਲੇਅਰ ਤੇ ਐਨ 95 ਮਾਸਕ, ਪੀ ਪੀ ਈ ਕਿੱਟਾਂ ਤੇ ਸੈਨੇਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ ਹਨ ਤੇ ਹੁਣ ਫਿਰ ਕਰੋਨਾ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਸਹਾਇਤਾ ਭੇਜ ਰਹੇ ਹਨ । ਇਸ ਮੌਕੇ ਸ਼ਹੀਦ ਕਿਸਾਨ ਦੇ ਪਰਿਵਾਰ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਸਾਡੀ ਔਖੇ ਸਮੇਂ ਬਾਂਹ ਫੜੀ ਹੈ ਤੇ ਸਾਡੇ ਪਰਿਵਾਰ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ । ਇਸ ਮੌਕੇ ਉਕਤ ਤੋਂ ਇਲਾਵਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਚੁਗਾਵਾਂ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਨਰਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਜਸਵੀਰ ਕੌਰ, ਰਾਮ ਸਿੰਘ ਜਾਨੀਆਂ, ਜਸਵੀਰ ਡਾਲਾ, ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਸ਼ਹੀਦ ਜੀਤ ਸਿੰਘ ਦੇ ਪਰਿਵਾਰਕ ਮੈਂਬਰ ਹਾਜਰ ਸਨ ।

]]>
https://punjdarya.com/punj-darya/26144/feed 0
ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਪਿੰਡ ਮਟਵਾਣੀ ਦੀ ਫਿਰਨੀ ‘ਤੇ 125 ਫਾਈਕਸ ਦੇ ਪੌਦੇ ਅਤੇ ਗਾਰਡ ਲਗਾਏ https://punjdarya.com/punj-darya/26032 https://punjdarya.com/punj-darya/26032#respond Fri, 13 Aug 2021 12:53:33 +0000 https://punjdarya.com/?p=26032 ਬਲਵਿੰਦਰ ਸੰਘਾ ਨੇ ਪਿੰਡ ਦੁਸਾਂਝ ਦੇ ਪੰਜ ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ – ਲੂੰਬਾ

ਮੋਗਾ (ਪੰਜ ਦਰਿਆ ਬਿਊਰੋ)ਨੈਸਲੇ ਇੰਡੀਆ ਲਿਮਟਿਡ ਦੇ ਮੁਲਾਜ਼ਮ ਅਤੇ ਪਿੰਡ ਦੁਸਾਂਝ ਦੇ ਨਿਵਾਸੀ ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਸੰਘਾ ਨੇ ਪਿੰਡ ਮਟਵਾਣੀ ਦੀ ਫਿਰਨੀ ਤੇ 7 ਫੁੱਟੇ ਫਾਈਕਸ ਦੇ 125 ਪੌਦੇ ਟ੍ਰੀ ਗਾਰਡਾਂ ਸਮੇਤ ਲਗਾ ਕੇ ਜਿੱਥੇ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਹਨ, ਉਥੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਲਈ ਪਿੰਡ ਮਟਵਾਣੀ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ। ਇਹ ਜਾਣਕਾਰੀ ਦਿੰਦਿਆਂ ਪਿੰਡ ਮਟਵਾਣੀ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਨੇ ਆਪਣੇ ਵੱਲੋਂ ਸਾਰਾ ਪੈਸਾ ਖਰਚ ਕੇ ਪੌਦਿਆਂ ਨੂੰ ਟ੍ਰੀ ਗਾਰਡ ਲਗਾ ਕੇ ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਦਾ ਆਪਣਾ ਪਿੰਡ ਦੁਸਾਂਝ ਹੈ ਤੇ ਉਹ ਨੈਸਲੇ ਇੰਡੀਆ ਲਿਮਟਿਡ ਵਿੱਚ ਮੁਲਾਜ਼ਮ ਹਨ। ਉਹ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹੋਣ ਨਾਤੇ ਸਾਡੇ ਪਿੰਡ ਵਿੱਚ ਅਕਸਰ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਬਲਵਿੰਦਰ ਸੰਘਾ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਸਾਨੂੰ ਸਭ ਨੂੰ ਅਜਿਹੇ ਸਮਾਜ ਸੇਵੀ ਜਜਬੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਕਰਤਾਰ ਸਿੰਘ ਐਜੂਕੇਸ਼ਨ ਕਲੱਬ ਵੱਲੋਂ ਬਲਵਿੰਦਰ ਸੰਘਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ 7-7 ਫੁੱਟੇ ਫਾਈਕਸ ਦੇ 400 ਪੌਦੇ ਅਤੇ 400 ਟ੍ਰੀ ਗਾਰਡ ਤਿਆਰ ਕੀਤੇ ਹਨ, ਜਿਸ ਨਾਲ ਤਿੰਨ ਪਿੰਡਾਂ ਦੀਆਂ ਫਿਰਨੀਆਂ ਨੂੰ ਸੁੰਦਰ ਬਨਾਉਣ ਦੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ। ਪਿੰਡ ਝੰਡੇਆਣਾ ਸ਼ਰਕੀ ਦੀ ਫਿਰਨੀ ਦੇ ਸੁੰਦਰੀਕਰਨ ਤੋਂ ਬਾਅਦ ਅੱਜ ਪਿੰਡ ਮਟਵਾਣੀ ਦੀ ਫਿਰਨੀ ਤੇ ਪੌਦੇ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਪਿੰਡ ਨੱਥੂਵਾਲਾ ਜਦੀਦ ਵਿੱਚ ਵੀ ਪੌਦੇ ਲਗਾਏ ਜਾਣਗੇ। ਬਲਵਿੰਦਰ ਸੰਘਾ ਦੇ ਇਸ ਮਹਾਨ ਕਾਰਜ ਦੀ ਪ੍ਰਸੰਸ਼ਾ ਕਰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਅਤੇ ਪਿੰਡ ਦੁਸਾਂਝ ਦੇ ਨਿਵਾਸੀ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਲਵਿੰਦਰ ਸੰਘਾ ਸਾਡੇ ਪਿੰਡ ਦੁਸਾਂਝ ਦੇ ਵਸਨੀਕ ਹਨ ਤੇ ਉਨ੍ਹਾਂ ਆਪਣੇ ਕੰਮਾਂ ਨਾਲ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸੰਘਾ ਨੇ ਕਿਸਾਨ ਅੰਦੋਲਨ ਵਿੱਚ ਸਿੰਘੂ ਅਤੇ ਟਿਕਰੀ ਬਾਰਡਰ ਤੇ 20 ਲੈਟਰੀਨਾਂ ਬਣਾ ਕੇ ਦਿੱਤੀਆਂ ਸਨ ਤੇ ਪਿੰਡ ਦੁਸਾਂਝ ਦੇ ਪੰਜ ਗਰੀਬ ਪਰਿਵਾਰਾਂ ਨੂੰ ਮਕਾਨ ਵੀ ਬਣਾ ਕੇ ਦਿੱਤੇ ਹਨ। ਇਸ ਤੋਂ ਇਲਾਵਾ ਵੀ ਉਹ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਪਿੰਡ ਦਾ ਨਾਮ ਰੌਸ਼ਨ ਹੋ ਰਿਹਾ ਹੈ। ਇਸ ਮੌਕੇ ਐਜੂਕੇਸ਼ਨ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਬਲਵਿੰਦਰ ਸੰਘਾ ਦੇ ਇਸ ਉਦਮ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਸਵਰਨ ਸਿੰਘ ਮਟਵਾਣੀ, ਡਾ ਜਤਿੰਦਰ ਸਿੰਘ, ਸੰਦੀਪ ਸਿੰਘ, ਰਣਦੀਪ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਸੋਨੀ ਸਿੰਘ, ਪਰਮੇਸਰ ਸਿੰਘ, ਸੁਖਪਾਲ ਸਿੰਘ, ਅਰਸਦੀਪ ਸਿੰਘ, ਸਤਿਨਾਮ ਸਿੰਘ, ਮਨਮੋਹਨ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ। 

]]>
https://punjdarya.com/punj-darya/26032/feed 0