sikh people – Punj Darya https://punjdarya.com Fri, 20 May 2022 09:54:43 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg sikh people – Punj Darya https://punjdarya.com 32 32 ਬਾਬਾ ਜਿਉਂਣ ਸਿੰਘ ਜੀ ਗੱਤਕਾ ਫੋਰਸ ਨੇ ਫਤਿਹਗੜ੍ਹ ਸਾਹਿਬ ਗੱਤਕਾ ਮੁਕਾਬਲਿਆ ਵਿੱਚ ਕੀਤਾ ਪਹਿਲਾ ਸਥਾਨ ਪ੍ਰਾਪਤ https://punjdarya.com/punj-darya/30115 https://punjdarya.com/punj-darya/30115#respond Fri, 20 May 2022 09:54:40 +0000 https://punjdarya.com/?p=30115 ਪਿੰਡ ਪਥਰਾਲਾ ਵਿਖੇ ਪਹੁੰਚਣ ‘ਤੇ ਕੀਤਾ ਗਿਆ ਭਰਵਾਂ ਸਵਾਗਤ

ਪਥਰਾਲਾ 19 ਮਈ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ) ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਦੀ ਗੱਤਕਾ ਟੀਮ ਨੇ ਪਿਛਲੇ ਦਿਨੀਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਪ੍ਰਧਾਨ ਗੁਰਤੇਜ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਫ਼ਤਹਿਗੜ੍ਹ ਸਾਹਿਬ ਹਰ ਸਾਲ ਦੀ ਤਰ੍ਹਾਂ ਸਰਹੰਦ ਦਿਵਸ ਨੂੰ ਸਮਰਪਿਤ ਗੱਤਕਾ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 13 ਟੀਮਾਂ ਵੱਲੋਂ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਚ ਪਿੰਡ ਪਥਰਾਲਾ ਦੀ ਬਾਬਾ ਜਿਉਂਣ ਸਿੰਘ ਜੀ ਗੱਤਕਾ ਫੋਰਸ ਵੱਲੋਂ ਵੀ ਸ਼ਿਰਕਤ ਕੀਤੀ ਗਈ , ਜਿਸ ਵਿੱਚ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੀ ਟੀਮ ਦੇ ਪਿੰਡ ਪਹੁੰਚਣ ਤੇੇ ਬਾਬਾ ਜਿਊਣ ਸਿੰਘ ਗੱਤਕਾ ਅਤੇ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਚੀਨਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਕਾਬਲਿਆਂ ਵਿੱਚ ਗੱਤਕਾ ਫੋਰਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਗੱਤਕਾ ਕੋਚ ਅਤੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਸਾਬਕਾ , ਸੁਖਪਾਲ ਸਿੰਘ ਪਾਲਾ ਕਲੱਬ ਪ੍ਰਧਾਨ, ਜਗਵੀਰ ਸਿੰਘ ਕੋਚ , ਜਗਵੀਰ ਸਿੰਘ ਖਾਲਸਾ , ਸਰਦੂਲ ਸਿੰਘ ਖਾਲਸਾ , ਰਾਜਵਿੰਦਰ ਸਿੰਘ ਖਾਲਸਾ , ਡਾਕਟਰ ਤਰਸੇਮ ਲਾਲ , ਜੀਵਨ ਸਿੰਘ  ਖਾਲਸਾ ,ਪ੍ਰੇਮਜੀਤ ਸਿੰਘ ਖਾਲਸਾ , ਕਸ਼ਮੀਰ ਸਿੰਘ ਖਾਲਸਾ ਆਦਿ ਨਗਰ ਦਾ ਮੋਹਤਬਰ ਹਾਾਜ਼ਰ ਸਨ।

]]>
https://punjdarya.com/punj-darya/30115/feed 0
ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਵਾਲਿਆਂ ਨੇ ਰੱਖਿਆ ਲੰਗਰ ਹਾਲ ਦਾ ਨੀਂਹ ਪੱਥਰ https://punjdarya.com/punj-darya/27455 https://punjdarya.com/punj-darya/27455#respond Sun, 12 Sep 2021 16:21:28 +0000 https://punjdarya.com/?p=27455 ਪਥਰਾਲਾ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਬੀਤੇ ਕੁੱਝ ਸਾਲ ਪਹਿਲਾਂ ਪਿੰਡ ਪਥਰਾਲਾ ਦੇ ਅੰਦਰਲੇ ਗੁਰਦਵਾਰਾ ਸਾਹਿਬ ‘ਗੁਰਦਵਾਰਾ ਸਾਹਿਬ ਦੂਖ ਨਿਵਾਰਣ ਯਾਦਗਾਰ ਪੰਜ ਪਿਆਰੇ’ ਦਾ ਨਵਾਂ ਸੁੰਦਰ ਦਰਬਾਰ ਸਾਹਿਬ ਸਵਰਗਵਾਸੀ ਬਾਬਾ ਲਾਭ ਸਿੱਘ ਜੀ ਕਾਰ ਸੇਵਾ ਵਾਲਿਆਂ ਵਲੋਂ ਤਿਆਰ ਕੀਤਾ ਗਿਆ ਸੀ। ਅੱਜ ਉਹਨਾਂ ਦੇ ਵਰੋਸਾਏ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਗੁਰਦਵਾਰਾ ਸਾਹਿਬ ਦੇ ਖੁੱਲ੍ਹੇ ਅਤੇ ਹਵਾਦਾਰ ਲੰਗਰ ਹਾਲ ਦਾ ਨੀਂਹ ਪੱਥਰ ਪਿੰਡ ਪਥਰਾਲਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਰੱਖਿਆ ਗਿਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਨਾਜਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪਥਰਾਲਾ ਦੀ ਸੰਗਤ ਨੇ ਕਾਰ ਸੇਵਾ ਵਾਲੇ ਬਾਬਾ ਜੀ ਕੋਲ ਜਾ ਕੇ ਲੰਗਰ ਹਾਲ ਬਣਾਉਣ ਦੀ ਸੇਵਾ ਸੰਭਾਲਣ ਦੀ ਬੇਨਤੀ ਕੀਤੀ ਜੋ ਕਿ ਬਾਬਾ ਜੀ ਵਲੋਂ ਪ੍ਰਵਾਨ ਕਰ ਲਈ ਗਈ ਨਾਲ ਹੀ ਬਾਬਾ ਜੀ ਨੇ ਨਗਰ ਪਥਰਾਲਾ ਦੀ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਹੀ ਜਲਦੀ ਲੰਗਰ ਹਾਲ ਦੀ ਸ਼ੁਰੂਆਤ ਕਰਕੇ ਥੋੜੇ ਸਮੇਂ ਵਿੱਚ ਤਿਆਰ ਕਰ ਦਿੱਤਾ ਜਾਵੇਗਾ। ਅੱਜ ਸਾਰੇ ਹੀ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਦੱਸਿਆ ਕਿ ਲੰਗਰ ਹਾਲ ਦੀ ਲੰਬਾਈ 100 ਫੁੱਟ ਅਤੇ ਚੌੜਾਈ 70 ਫੁੱਟ ਤਿਆਰ ਕੀਤੀ ਜਾਵੇਗੀ।

]]>
https://punjdarya.com/punj-darya/27455/feed 0