semsa – Punj Darya https://punjdarya.com Mon, 23 May 2022 07:40:45 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg semsa – Punj Darya https://punjdarya.com 32 32 ਸਕਾਟਲੈਂਡ: ਸੈਮਸਾ ਵੱਲੋਂ ਕਰਵਾਏ ਬੈਡਮਿੰਟਨ ਮੁਕਾਬਲਿਆਂ ਉਪਰੰਤ ਸਨਮਾਨ ਸਮਾਰੋਹ https://punjdarya.com/punj-darya/30126 https://punjdarya.com/punj-darya/30126#respond Mon, 23 May 2022 07:40:42 +0000 https://punjdarya.com/?p=30126 ਸੈਂਕੜਿਆਂ ਦੀ ਤਾਦਾਦ ਵਿੱਚ ਵੱਖ ਵੱਖ ਵਰਗਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਨਾਮਵਾਰ ਸੰਸਥਾ ਸਕਾਟਿਸ਼ ਐਥਨਿਕ ਮਾਈਨੌਰਿਟੀ ਸਪੋਰਟਸ ਐਸੋਸੀਏਸ਼ਨ (ਸੈਮਸਾ) ਪਿਛਲੇ ਲੰਮੇ ਸਮੇਂ ਤੋਂ ਸਰਗਰਮੀ ਨਾਲ ਗਤੀਵਿਧੀਆਂ ਕਰਦੀ ਆ ਰਹੀ ਹੈ। ਇਸ ਵਰ੍ਹੇ ਦੇ ਬੈਡਮਿੰਟਨ ਮੁਕਾਬਲਿਆਂ ਦਾ ਆਯੋਜਨ ਸਕੌਟਸਟਨ ਸਥਿਤ ਨੈਸ਼ਨਲ ਬੈਡਮਿੰਟਨ ਅਕੈਡਮੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਗੇੜ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਦਿਲਾਵਰ ਸਿੰਘ, ਸਕੱਤਰ ਸ੍ਰੀਮਤੀ ਮਰਿਦੁਲਾ ਚਕਰਬਰਤੀ, ਟਰਸਟੀ ਸ੍ਰੀਮਤੀ ਕਮਲਜੀਤ ਮਿਨਹਾਸ, ਕਲੱਬ ਸੈਕਟਰੀ ਰੌਕੀ, ਬੋਰਡ ਮੈਂਬਰ ਗ੍ਰੈਗ, ਕਲੱਬ ਸਬ ਕਮੇਟੀ ਮੈਂਬਰ ਬਿੰਦਰ ਗੋਸਲ ਅਤੇ ਸਮੂਹ ਮੈਂਬਰਾਨ ਦੀ ਅਣਥੱਕ ਮਿਹਨਤ ਨਾਲ ਹੋਏ ਮੁਕਾਬਲਿਆਂ ਦੇ ਵੱਖ ਵੱਖ ਵਰਗਾਂ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ। ਮਰਦਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਡੇਨੀਅਲ ਥਾਮਸ ਵਿਨਰ ਰਹੇ ਜਦਕਿ ਥਾਮਸ ਕੇਅਰਨਜ਼ ਰਨਰਅੱਪ ਰਹੇ। ਮੈੱਨਜ਼ ਡਬਲਜ਼ ਵਿੱਚ ਰਾਬਰਟ ਮੈਕਲਿਨ ਤੇ ਗਰੈਗ ਗਿਲਨ ਦੀ ਜੋੜੀ ਜੇਤੂ ਰਹੀ, ਫੈਸਲ ਸ਼ਾਹਿਦ ਤੇ ਆਰਸਲਨ ਖਾਲਿਲ ਰਨਰਅੱਪ ਰਹੇ। ਮਿਕਸ ਡਬਲਜ਼ ਮੁਕਾਬਲੇ ਵਿੱਚ ਅੰਸ਼ਿਤਾ ਤੇ ਲਕਸ਼ਿਆ ਨੇ ਫਾਈਨਲ ਮੁਕਾਬਲੇ ਵਿੱਚ ਪੀਟਰ ਤੇ ਕਲੇਅਰ ਦੀ ਜੋੜੀ ਨੂੰ ਪਛਾੜਿਆ। ਲੇਡੀਜ਼ ਸਿੰਗਲਜ਼ ਵਿੱਚ ਅਸ਼ੀਤਾ ਜੈਸਵਾਲ ਵਿਨਰ ਤੇ ਕਲੇਅਰ ਕੀਗਨ ਰਨਰਅੱਪ ਰਹੀ। ਲੇਡੀਜ਼ ਡਬਲਜ਼ ਵਿੱਚ ਨਾਦੀਆ ਕਯਾਮ ਤੇ ਕਲੇਅਰ ਕੀਗਨ ਦੀ ਜੋੜੀ ਨੇ ਕਰਿਤਕਾ ਤੇ ਰੀਨਾ ਦੀ ਜੋੜੀ ‘ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਹੀ ਅੰਡਰ 16 ਮੁਕਾਬਲਿਆਂ ਵਿੱਚ ਲਕਸ਼ਿਆ ਜੇਤੂ ਤੇ ਨੀਵ ਲੁਖ ਰਨਰਅੱਪ ਰਹੇ। ਓਵਰ 50 ਵਰਗ ਵਿੱਚ ਪੀਟਰ ਮਕਾਫੀ ਤੇ ਬ੍ਰਾਇਨ ਮਕਾਫੀ ਭਰਾਵਾਂ ਦੀ ਜਿੱਤ ਹੋਈ ਜਦਕਿ ਗਰੈਗ ਥਾਮਸ ਤੇ ਜੌਹਨ ਰਸਲ ਰਨਰਅੱਪ ਰਹੇ। ਸੈਮਸਾ ਪ੍ਰਧਾਨ ਦਿਲਾਵਰ ਸਿੰਘ ਨੇ ਸਮੂਹ ਜੇਤੂਆਂ ਨੂੰ ਹਾਰਦਿਕ ਵਧਾਈ ਪੇਸ਼ ਕਰਦਿਆਂ, ਮੁਕਾਬਲਿਆਂ ਵਿੱਚ ਪਛੜ ਗਏ ਖਿਡਾਰੀਆਂ ਨੂੰ ਹੋਰ ਵਧੇਰੇ ਮਿਹਨਤ ਕਰਕੇ ਮੁੜ ਜੋਸ਼ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। 

]]>
https://punjdarya.com/punj-darya/30126/feed 0
ਸਕਾਟਲੈਂਡ: ਸੈਮਸਾ ਸੰਸਥਾ ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਕਰਵਾਈਆਂ https://punjdarya.com/punj-darya/28534 https://punjdarya.com/punj-darya/28534#respond Mon, 04 Oct 2021 11:53:03 +0000 https://punjdarya.com/?p=28534 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਸੰਸਥਾ “ਦ ਸਕਾਟਿਸ਼ ਐਥਨਿਕ ਮਾਈਨੋਰਿਟੀ ਸਪੋਰਟਸ ਐਸੋਸੀਏਸ਼ਨ” (ਸੈਮਸਾ) ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਭਾਰੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ੋਰੋ ਜ਼ੋਰ ਪੈਂਦੇ ਮੀਂਹ ਵਿੱਚ 5 ਤੋਂ 15 ਸਾਲ ਤੱਕ ਦੇ ਬੱਚਿਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਇੱਕ ਪਾਸੇ ਮੀਂਹ ਕਾਰਨ ਮਾਹੌਲ ਵਿਚ ਠੰਢਾਪਣ ਸੀ ਪਰ ਬੱਚਿਆਂ ਵੱਲੋਂ ਖੇਡਾਂ ਵਿੱਚ ਕੀਤੀ ਮੁਕਾਬਲੇਬਾਜ਼ੀ ਨੇ ਮਾਹੌਲ ਨੂੰ ਗਰਮਾਹਟ ਵਿੱਚ ਬਦਲ ਦਿੱਤਾ। ਪ੍ਰਧਾਨ ਦਿਲਾਵਰ ਸਿੰਘ ਦੀ ਅਗਵਾਈ ਵਿੱਚ ਹੋਈਆਂ ਖੇਡਾਂ ਦੌਰਾਨ ਸੈਮਸਾ ਦੇ ਪ੍ਰਬੰਧਕੀ ਆਗੂਆਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦਿਲਾਵਰ ਸਿੰਘ ਤੇ ਡਾਕਟਰ ਮਰਿਦੁਲਾ ਚੱਕਰਬਰਤੀ ਨੇ ਕਿਹਾ ਕਿ ਕੋਵਿਡ ਨੇ ਜ਼ਿੰਦਗੀ ਵਿੱਚ ਵੱਡੀ ਉਥਲ-ਪੁਥਲ ਪੈਦਾ ਕਰ ਦਿੱਤੀ ਸੀ । ਪਰ ਜਿਉਂ- ਜਿਉਂ ਹਾਲਾਤ ਸੁਖਾਵੇਂ ਹੋ ਰਹੇ ਹਨ, ਸੈਮਸਾ ਵੱਲੋਂ ਵੀ ਆਪਣੀਆਂ ਸਰਗਰਮੀਆਂ ਸਹਿਜੇ- ਸਹਿਜੇ ਤੇਜ਼ ਕੀਤੀਆਂ ਜਾ ਰਹੀਆਂ ਹਨ।

]]>
https://punjdarya.com/punj-darya/28534/feed 0