scotland police – Punj Darya https://punjdarya.com Tue, 02 Nov 2021 11:06:29 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg scotland police – Punj Darya https://punjdarya.com 32 32 ਗਲਾਸਗੋ: ਕੋਪ 26 ਦੌਰਾਨ ਸੜਕਾਂ ‘ਤੇ ਭਾਰੀ ਪੁਲਿਸ ਬਲ ਤਾਇਨਾਤ https://punjdarya.com/punj-darya/29161 https://punjdarya.com/punj-darya/29161#respond Tue, 02 Nov 2021 11:06:26 +0000 https://punjdarya.com/?p=29161 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਸ਼ੁਰੂ ਹੋਏ ਵਿਸ਼ਵ ਨੇਤਾਵਾਂ ਦੀ ਸ਼ਮੂਲੀਅਤ ਵਾਲੇ ਵਿਸ਼ਵ ਪੱਧਰੀ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਤਾਇਨਾਤੀ ਦੇ ਮੱਦੇਨਜ਼ਰ ਕਈ ਪ੍ਰਮੁੱਖ ਸੜਕਾਂ ਨੂੰ ਆਵਾਜਾਈ ਲਈ ਬੰਦ ਵੀ ਕੀਤਾ ਗਿਆ ਹੈ। ਕੋਪ 26 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਡੇਵਿਡ ਐਟਨਬਰੋ ਅਤੇ ਪ੍ਰਿੰਸ ਚਾਰਲਸ ਦੇ ਨਾਲ ਹੋਰ ਵਿਸ਼ਵ ਨੇਤਾਵਾਂ ਦੀ ਸ਼ੁਰੂਆਤ ਹੋਣ ਨਾਲ ਸੁਰੱਖਿਆ ਵਧਾਈ ਗਈ ਹੈ। ਜਿਸ ਤਹਿਤ ਐੱਸ ਈ ਸੀ ਕੈਂਪਸ ਅਤੇ ਸਿਟੀ ਸੈਂਟਰ ਦੇ ਆਲੇ ਦੁਆਲੇ ਦੀਆਂ ਕਈ ਸੜਕਾਂ, ਗਲੀਆਂ ਦੋ ਹਫ਼ਤਿਆਂ ਦੀ ਕਾਨਫਰੰਸ ਲਈ ਬੰਦ ਹਨ। ਇਸ ਦੌਰਾਨ ਕਲਾਈਡਸਾਈਡ ਐਕਸਪ੍ਰੈਸਵੇਅ ਜੋ ਕਿ ਸ਼ਹਿਰ ਦੇ ਕੇਂਦਰ ਨੂੰ ਪੱਛਮ ਨਾਲ ਜੋੜਨ ਵਾਲਾ ਮੁੱਖ ਰਸਤਾ ਹੈ, ਵੀ ਬੰਦ ਹੈ ਅਤੇ 15 ਨਵੰਬਰ ਤੱਕ ਦੁਬਾਰਾ ਨਹੀਂ ਖੁੱਲ੍ਹੇਗਾ। ਸੜਕਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਫਿਨੀਸਟਨ, ਐਂਡਰਸਟਨ ਅਤੇ ਪਾਰਟਿਕ ਪਲੱਸ ਸਿਟੀ ਸੈਂਟਰ ਅਤੇ ਐੱਮ 8 ਸ਼ਾਮਲ ਹਨ।

]]>
https://punjdarya.com/punj-darya/29161/feed 0
ਗਲਾਸਗੋ: ਕੋਪ 26 ਦੌਰਾਨ ਇੱਕ ਦਿਨ ‘ਚ ਹੋ ਸਕਦੀਆਂ ਹਨ 150 ਤੋਂ 300 ਤੱਕ ਗ੍ਰਿਫਤਾਰੀਆਂ https://punjdarya.com/punj-darya/28945 https://punjdarya.com/punj-darya/28945#respond Mon, 18 Oct 2021 10:14:04 +0000 https://punjdarya.com/?p=28945 ਸੰਭਾਵਿਤ ਤੌਰ ‘ਤੇ ਹੋਣ ਵਾਲੇ ਰੋਸ ਪ੍ਰਦਰਸ਼ਨਾਂ ਸੰਬੰਧੀ ਪੁਲਸ ਵੱਲੋਂ ਉਲੀਕੀ ਜਾ ਰਹੀ ਹੈ ਰਣਨੀਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਜਿਉਂ ਜਿਉਂ ਕੋਪ 26 ਜਲਵਾਯੂ ਸੰਮੇਲਨ ਦੇ ਸ਼ੁਰੂ ਹੋਣ ਦੇ ਦਿਨ ਨੇੜੇ ਆ ਰਹੇ ਹਨ, ਉਵੇਂ ਉਵੇਂ ਸਕਾਟਲੈਂਡ ਪੁਲਿਸ ਵੱਲੋਂ ਕਿਸੇ ਗੜਬੜੀ ਤੋਂ ਬਚਾਅ ਲਈ ਆਪਣੀਆਂ ਰਣਨੀਤਕ ਕਾਰਵਾਈਆਂ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਪੁਲਿਸ ਦੀਆਂ ਰਿਪੋਰਟਾਂ ਅਨੁਸਾਰ ਇੱਕ ਦਿਨ ਵਿੱਚ 150 ਤੋਂ 300 ਤੱਕ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਸੰਮੇਲਨ ਦੌਰਾਨ ਗਲਾਸਗੋ ਵਿੱਚ 10,000 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਕਿਉਂਕਿ ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨਾਲ ਸੰਭਾਵਤ ਟਕਰਾਅ ਹੋ ਸਕਦੇ ਹਨ। ਕੋਪ 26 ਸੰਮੇਲਨ 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ‘ਚ ਹੋ ਰਿਹਾ ਹੈ ਤੇ ਇਸ ਵਿੱਚ ਵਿਸ਼ਵ ਨੇਤਾਵਾਂ ਦੇ ਨਾਲ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋਣਗੇ। ਇਸ ਦੌਰਾਨ 6 ਨਵੰਬਰ ਨੂੰ ਇੱਕ ਪ੍ਰਦਰਸ਼ਨ ਵਿੱਚ 150,000 ਪ੍ਰਦਰਸ਼ਨਕਾਰੀਆਂ ਦੀ ਵੀ ਗਲਾਸਗੋ ਦੀਆਂ ਸੜਕਾਂ ‘ਤੇ ਉਤਰਨ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਪ੍ਰਤੀ ਦਿਨ 150 ਤੋਂ 300 ਵਾਧੂ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਪ੍ਰਗਟ ਕਰ ਰਹੇ ਹਨ।

]]>
https://punjdarya.com/punj-darya/28945/feed 0
ਸਕਾਟਲੈਂਡ: ਨਾਗਰਿਕਾਂ ਨੂੰ ਦਿੱਤਾ ਜਾਵੇਗਾ ਪੁਲਿਸ ਅਧਿਕਾਰੀਆਂ ਦੀ ਪਛਾਣ ਪੁੱਛਣ ਦਾ ਅਧਿਕਾਰ https://punjdarya.com/punj-darya/28568 https://punjdarya.com/punj-darya/28568#respond Mon, 04 Oct 2021 16:07:16 +0000 https://punjdarya.com/?p=28568 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਸਾਰਾਹ ਐਵਰਾਰਡ ਨਾਮ ਦੀ ਮਹਿਲਾ ਦਾ ਕਤਲ ਕੀਤੇ ਜਾਣ ਦੇ ਬਾਅਦ ਸਕਾਟਲੈਂਡ ਪੁਲਿਸ ਵੱਲੋਂ ਨਾਗਰਿਕਾਂ ਨਾਲ ਰਾਬਤਾ ਕਰਨ ਵਾਲੇ ਇਕੱਲੇ ਅਧਿਕਾਰੀ ਦੀ ਪਛਾਣ ਪੁੱਛਣ ਦਾ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਕਾਟਲੈਂਡ ਪੁਲਿਸ ਨੇ ਇਕੱਲੇ ਅਧਿਕਾਰੀ ਲਈ “ਵੈਰੀਫਿਕੇਸ਼ਨ ਚੈਕਸ” ਪੇਸ਼ ਕੀਤੇ ਹਨ। ਜਿਸ ਤਹਿਤ ਜਿਹੜੇ ਅਧਿਕਾਰੀ ਆਪਣੇ ਆਪ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਾ ਨੂੰ , ਉਹਨਾਂ ਦੀ ਆਈ ਡੀ ਜਾਂਚ ਦੀ ਮੰਗ ਕਰਨ ਦਾ ਵਿਕਲਪ ਪੇਸ਼ ਕਰਨ। ਇਸ ਜਾਂਚ ਵਿੱਚ ਪੁਲਿਸ ਅਫਸਰ ਦਾ ਰੇਡੀਓ ਲਾਊਡਸਪੀਕਰ ‘ਤੇ ਲਗਾਇਆ ਜਾਵੇਗਾ ਅਤੇ ਕੰਟਰੋਲ ਰੂਮ ਦੇ ਸਟਾਫ ਦਾ ਇੱਕ ਮੈਂਬਰ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਉਹ ਅਧਿਕਾਰੀ ਕੌਣ ਹੈ। ਮੁੱਖ ਦਫਤਰ ਦਾ ਸਟਾਫ ਇਹ ਵੀ ਪੁਸ਼ਟੀ ਕਰੇਗਾ ਕਿ ਅਧਿਕਾਰੀ ਡਿਊਟੀ ‘ਤੇ ਹੈ ਅਤੇ ਅਧਿਕਾਰੀ ਦੁਆਰਾ ਕਿਸੇ ਨਾਗਰਿਕ ਨਾਲ ਗੱਲ ਕਰਨ ਦੇ ਕਾਰਨ ਦੀ ਵੀ ਵਿਆਖਿਆ ਕਰੇਗਾ। ਵਿਭਾਗ ਅਨੁਸਾਰ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਨਾ ਸਿਰਫ ਆਈ ਡੀ ਚੈੱਕ ਪੇਸ਼ ਕਰਨ ਲਈ ਕਿਹਾ ਜਾਵੇਗਾ, ਬਲਕਿ ਜਨਤਾ ਦਾ ਇੱਕ ਮੈਂਬਰ ਵੈਰੀਫਿਕੇਸ਼ਨ ਦੀ ਬੇਨਤੀ ਵੀ ਕਰ ਸਕਦਾ ਹੈ। ਇਸ ਤਹਿਤ ਜਦੋਂ ਪਬਲਿਕ ਦਾ ਮੈਂਬਰ ਅਧਿਕਾਰੀ ਦੀ ਪਛਾਣ ਦੀ ਜਾਂਚ ਕਰਨ ਲਈ ਕੰਟਰੋਲ ਰੂਮ ਦੇ ਕਿਸੇ ਮੈਂਬਰ ਨਾਲ ਗੱਲ ਕਰਦਾ ਹੈ, ਤਾਂ ਕੰਟਰੋਲ ਰੂਮ ਫਿਰ ਇੱਕ ਨੰਬਰ ਬਣਾਏਗਾ ਜੋ ਗੱਲਬਾਤ ਦੇ ਵੇਰਵੇ ਦੀ ਪੁਸ਼ਟੀ ਕਰਨ ਲਈ ਅਧਿਕਾਰੀ ਦੇ ਮੋਬਾਈਲ ਫੋਨ ਜਾਂ ਰੇਡੀਓ ‘ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਕਾਟਲੈਂਡ ਪੁਲਿਸ ਅਨੁਸਾਰ ਵਿਭਾਗ ਦੇ ਇਸ ਕਦਮ ਨਾਲ ਲੋਕਾਂ ਦਾ ਪੁਲਿਸ ਵਿੱਚ ਵਧੇਰੇ ਵਿਸ਼ਵਾਸ ਪੈਦਾ ਹੋਵੇਗਾ।

]]>
https://punjdarya.com/punj-darya/28568/feed 0
ਸਕਾਟਲੈਂਡ: ਪੁਲਿਸ ਕਾਰ ਦੀ ਟੱਕਰ ਨੇ ਲਈ ਔਰਤ ਦੀ ਜਾਨ https://punjdarya.com/punj-darya/27916 https://punjdarya.com/punj-darya/27916#respond Tue, 21 Sep 2021 10:27:59 +0000 https://punjdarya.com/?p=27916 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਪੁਲਿਸ ਦੀ ਇੱਕ ਕਾਰ ਨਾਲ ਟੱਕਰ ਹੋ ਜਾਣ ਦੇ ਬਾਅਦ ਇੱਕ ਔਰਤ ਦੀ ਮੌਤ ਹੋ ਗਈ ਹੈ। ਸਕਾਟਲੈਂਡ ਦੇ ਮਦਰਵੈੱਲ ਵਿੱਚ ਇਹ ਘਟਨਾ ਐਤਵਾਰ ਰਾਤ ਨੂੰ ਕਰੀਬ 8.20 ਵਜੇ ਮੈਰੀ ਸਟਰੀਟ ‘ਤੇ ਵਾਪਰੀ। ਇਸ ਦੌਰਾਨ ਇੱਕ 58 ਸਾਲਾਂ ਔਰਤ ਮੈਰੀ ਸਟਰੀਟ ‘ਤੇ ਪੈਦਲ ਜਾ ਰਹੀ ਸੀ, ਜਿਸਨੂੰ  ਰੁਟੀਨ ਡਿਊਟੀ ਦੀ ਇੱਕ ਫੋਰਡ ਟ੍ਰਾਂਜ਼ਿਟ ਵੈਨ ਨੇ ਟੱਕਰ ਮਾਰੀ। ਇਸ ਪੁਲਿਸ ਵਾਹਨ ਦੀਆਂ ਨੀਲੀਆਂ ਬੱਤੀਆਂ ਜਾਂ ਸਾਇਰਨ ਹਾਦਸੇ ਸਮੇਂ ਚਾਲੂ ਨਹੀਂ ਸਨ। ਇਸ ਮਹਿਲਾ ਨੂੰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਸਕਾਟਲੈਂਡ ਪੁਲਿਸ ਦੀ ਰੋਡ ਪੁਲਿਸਿੰਗ ਯੂਨਿਟ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਘਟਨਾ ਨੂੰ ਪੁਲਿਸ ਜਾਂਚ ਅਤੇ ਸਮੀਖਿਆ ਕਮਿਸ਼ਨਰ (ਪੀ ਆਈ ਆਰ ਸੀ) ਦੇ ਹਵਾਲੇ ਕਰ ਦਿੱਤਾ ਗਿਆ ਹੈ।

]]>
https://punjdarya.com/punj-darya/27916/feed 0
ਸਕਾਟਲੈਂਡ: ਕੋਪ 26 ਲਈ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਦੰਗਿਆਂ ਨਾਲ ਨਜਿੱਠਣ ਦੀ ਸਿਖਲਾਈ https://punjdarya.com/punj-darya/26815 https://punjdarya.com/punj-darya/26815#respond Wed, 01 Sep 2021 12:02:59 +0000 https://punjdarya.com/?p=26815 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇਸ ਸਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਸੰਮੇਲਨ ਦੇ ਮੱਦੇਨਜ਼ਰ ਹਜ਼ਾਰਾਂ ਪੁਲਿਸ ਅਧਿਕਾਰੀਆਂ ਨੂੰ ਦੰਗਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਵਿਸ਼ਵ ਪੱਧਰੀ ਸਮਾਗਮ ਵਿੱਚ ਵਿਸ਼ਵ ਦੇ ਲੀਡਰ ਨਵੰਬਰ ਮਹੀਨੇ ਵਿੱਚ ਗਲਾਸਗੋ ਸ਼ਹਿਰ ਪਹੁੰਚਣਗੇ ਅਤੇ ਇਸ ਦੌਰਾਨ ਪ੍ਰਤੀ ਦਿਨ ਤਕਰੀਬਨ 10,000 ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਸਰਕਾਰ ਅਨੁਸਾਰ ਇਹ ਯੂਕੇ ਵਿੱਚ ਹੁਣ ਤੱਕ ਦੀਆਂ  ਸਭ ਤੋਂ ਵੱਡੀ ਪੁਲਿਸ ਕਾਰਵਾਈਆਂ ਵਿੱਚੋਂ ਇੱਕ ਹੋਵੇਗੀ। ਇਸ ਲਈ ਹਜ਼ਾਰਾਂ ਪੁਲਿਸ ਅਫਸਰਾਂ ਨੂੰ ਸਪੈਸ਼ਲਿਸਟ ਪਬਲਿਕ ਆਰਡਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਕਾਟਲੈਂਡ ਪੁਲਿਸ ਵਿਭਾਗ ਦੇ ਅਨੁਸਾਰ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਯੂਕੇ ਭਰ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਪ੍ਰਦਰਸ਼ਨ ਕਰਨ ਦੀ ਵੀ ਉਮੀਦ ਹੈ। ਇਸ ਲਈ ਸਤੰਬਰ ਮਹੀਨੇ ਦੌਰਾਨ ਸਕਾਟਲੈਂਡ ਪੁਲਿਸ ਵਿੱਚ ਲਗਭਗ 2,500 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਣੀ ਹੈ। ਇਸ ਯੋਜਨਾ ਦੇ ਤਹਿਤਸੋਮਵਾਰ ਨੂੰ ਐਡਿਨਬਰਾ ਦੇ ਨੇੜੇ ਕ੍ਰੈਗਹਿਲ ਬੈਰਕਾਂ ਵਿੱਚ ਸੈਂਕੜੇ ਅਧਿਕਾਰੀਆਂ ਦੀ ਇੱਕ ਅਭਿਆਸ ਪ੍ਰਕਿਰਿਆ ਵੀ ਆਯੋਜਿਤ ਕੀਤੀ ਗਈ। ਇਸ ਅਭਿਆਸ ਦੌਰਾਨ ਨਕਲੀ ਪ੍ਰਦਰਸ਼ਨ ਦਾ ਮਾਹੌਲ ਤਿਆਰ ਕੀਤਾ ਗਿਆ ਅਤੇ ਕੁੱਝ ਸਿਆਸਤਦਾਨਾਂ ਅਤੇ ਪ੍ਰਚਾਰਕਾਂ ਦੇ ਸਮੂਹ ਨੂੰ ਸਿਖਲਾਈ ਅਭਿਆਸ ਲਈ ਸੱਦਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਕੁੱਝ ਨੇ ਪੁਲਿਸ ਜਾਂ ਪ੍ਰਦਰਸ਼ਨਕਾਰੀਆਂ ਦੀ ਭੂਮਿਕਾ ਵਿੱਚ ਹਿੱਸਾ ਲਿਆ। ਇਸਦੇ ਇਲਾਵਾ ਸਕਾਟਿਸ਼ ਲੇਬਰ ਐਮ ਐਸ ਪੀ ਮੋਨਿਕਾ ਲੈਨਨ ਨੇ ਪੁਲਿਸ ਲਾਈਨ ਵਿੱਚ ਸ਼ਾਮਲ ਹੁੰਦਿਆਂ ਇੱਕ ਪਬਲਿਕ ਆਰਡਰ ਅਫਸਰ ਦਾ ਬਾਇਲਰ ਸੂਟ, ਹੈਲਮੇਟ ਅਤੇ ਬਾਡੀ ਆਰਮਰ ਦਾਨ ਕੀਤਾ। ਸਕਾਟਲੈਂਡ ਪੁਲਿਸ ਅਨੁਸਾਰ ਸੰਮੇਲਨ ਦੌਰਾਨ ਮਨੁੱਖੀ ਅਧਿਕਾਰਾਂ ‘ਤੇ ਅਧਾਰਤ ਪਹੁੰਚ ਅਪਣਾਈ ਜਾਵੇਗੀ ਅਤੇ ਲੋਕਾਂ ਨੂੰ ਸ਼ਾਂਤਮਈ ਵਿਰੋਧ ਦੇ ਅਧਿਕਾਰ ਦਿੱਤੇ ਜਾਣਗੇ। ਜਦਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੰਭੀਰ ਸਥਿਤੀ ‘ਤੇ ਕਾਬੂ ਪਾਇਆ ਜਾਵੇਗਾ।

]]>
https://punjdarya.com/punj-darya/26815/feed 0