Scotland news – Punj Darya https://punjdarya.com Fri, 21 Mar 2025 19:59:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Scotland news – Punj Darya https://punjdarya.com 32 32 ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਹੋਇਆ https://punjdarya.com/punj-darya/35812 https://punjdarya.com/punj-darya/35812#respond Wed, 05 Mar 2025 22:30:17 +0000 https://punjdarya.com/?p=35812 ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਿਸ਼ ਪੰਜਾਬੀ ਭਾਈਚਾਰੇ ਦੇ ਦੁੱਖਾਂ ਦਰਦਾਂ, ਖੁਸ਼ੀਆਂ ਵਿੱਚ ਪਿਛਲੀ ਅੱਧੀ ਸਦੀ ਤੋਂ ਸ਼ਰੀਕ ਹੁੰਦੇ ਆਏ ਸਰਦਾਰ ਹਰਦਿਆਲ ਸਿੰਘ ਬਾਹਰੀ ਦੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਹੋਇਆ। ਮੈਰੀ ਹਿਲ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੇ ਅੰਤਿਮ ਸਸਕਾਰ ਮੌਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਬਾਹਰੀ ਪਰਿਵਾਰ ਆਪਣੇ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। ਇਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਗੁਰੂ ਘਰ ਦੇ ਵਜ਼ੀਰ ਗਿਆਨੀ ਗੁਰਪ੍ਰੀਤ ਸਿੰਘ ਰਾਮਪੁਰ ਦੋਰਾਹਾ, ਮਨਦੀਪ ਖੁਰਮੀ ਹਿੰਮਤਪੁਰਾ, ਜਸਜੀਤ ਸਿੰਘ ਵਿਲੀ ਬਾਹਰੀ, ਨਿੰਦੀ ਬਾਹਰੀ, ਮੈਂਡੀ ਬਾਹਰੀ, ਲੋਗਨ, ਜੀਆ ਵੱਲੋਂ ਆਪਣੇ ਮਨੋਭਾਵ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਸਮੇਂ ਸਰਦਾਰ ਹਰਦਿਆਲ ਸਿੰਘ ਬਾਹਰੀ ਵੱਲੋਂ ਆਪਣੀ ਜੀਵਨ ਸਾਥਣ ਦੇ ਵਿਛੋੜੇ ਮੌਕੇ ਕੀਤੀ ਤਕਰੀਰ ਸਭ ਨੂੰ ਰੁਆ ਦੇਣ ਵਾਲੀ ਸੀ। ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਚਰਚ ਆਫ ਸਕਾਟਲੈਂਡ ਵੱਲੋਂ ਰੈਵਰਐਂਡ ਸੁਮਿਤ ਹੈਰੀਸਨ, ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤਿ ਮਿਸ਼ਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਦੀ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦਿਆਂ ਉਹਨਾਂ ਦੇ ਸਿਰਜੇ ਮੁਕਾਮ ‘ਤੇ ਪਹੁੰਚਣ ਲਈ ਤੁਰਦੇ ਰਹਿਣ ਦੀ ਤਾਕੀਦ ਕੀਤੀ। ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਬਾਹਰੀ ਨੇ ਦੂਰੋਂ ਨੇੜਿਓ ਆਏ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

]]>
https://punjdarya.com/punj-darya/35812/feed 0
ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਯਾਦਗਾਰੀ ਹੋ ਨਿੱਬੜਿਆ https://punjdarya.com/punj-darya/33857 https://punjdarya.com/punj-darya/33857#respond Sun, 19 May 2024 21:04:36 +0000 https://punjdarya.com/?p=33857

ਅਗਲਾ ਸਨਮਾਨ ਸਮਾਰੋਹ ਯੂਕੇ ਵਿੱਚ ਕਰਨ ਦਾ ਐਲਾਨ

ਮਨਦੀਪ ਖੁਰਮੀ ਹਿੰਮਤਪੁਰਾ, ਮਨਜਿੰਦਰ ਸਿੰਘ ਤੇ ਨਿਸ਼ਾ ਕੌਲ ਨੇ ਸਿਰਜਿਆ ਕੀਰਤੀਮਾਨ

ਦੁਬਈ (ਪੰਜ ਦਰਿਆ ਬਿਊਰੋ) ਵਿਸ਼ਵ ਭਰ ਦੇ ਕਾਰੋਬਾਰੀਆਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ, ਉਹਨਾਂ ਦੇ ਸੰਘਰਸ਼ ਦੀ ਦਾਸਤਾਨ ਜਾਣਨ, ਉਹਨਾਂ ਦੇ ਸੰਘਰਸ਼ਮਈ ਸਫ਼ਰ ਨੂੰ ਸਲਾਮ ਕਹਿਣ ਲਈ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ ਕੀਤਾ ਗਿਆ। ਯੂਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਰੋਜ਼ਾਨਾ ਈ-ਅਖ਼ਬਾਰ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਐਵਾਰਡ ਸਮਾਰੋਹ ਦਾ ਆਗਾਜ਼ ‘ਪੰਜ ਦਰਿਆ ਯੂਕੇ’ ਦੇ ਡਾਇਰੈਕਟਰ ਮਨਦੀਪ ਖੁਰਮੀ ਹਿੰਮਤਪੁਰਾ ਤੇ ਪਿਕਸੀ ਜੌਬ ਦੀ ਸੀ.ਈ.ਓ. ਨਿਸ਼ਾ ਕੌਲ ਤੇ ਅਰਬਿਕ ਪੇਸ਼ਕਾਰਾ ਹਲੀਮਾ ਦੇ ਬੋਲਾਂ ਨਾਲ ਹੋਈ। ਸਭ ਤੋਂ ਪਹਿਲਾਂ ਹਲੀਮਾਂ ਨੇ ਅਰਬੀ ਭਾਸ਼ਾ ਵਿੱਚ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ ਦਾ ਧੰਨਵਾਦ ਕੀਤਾ। ਇਸ ਉਪਰੰਤ ਜਦੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਇਸ ਸਮਾਗਮ ਦੀ ਰੀਡ ਦੀ ਹੱਡੀ ਬਣ ਕੇ ਵਿਚਰ ਰਹੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਮਨਜਿੰਦਰ ਸਿੰਘ ਗਿੱਲ ਮੰਝ ਨੂੰ ਹਾਜ਼ਰੀਨ ਅੱਗੇ ਪੇਸ਼ ਹੋਣ ਲਈ ਸੱਦਾ ਦਿੱਤਾ ਤਾਂ ਤਾੜੀਆਂ ਦਾ ਹੜ੍ਹ ਵਗ ਤੁਰਿਆ। ਇਸ ਤੋਂ ਬਾਅਦ ਦੁਬਈ ਦੀ ਧਰਤੀ ‘ਤੇ ਰਸ ਅਲ ਖੇਮਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕਰਨ ਵਾਲੇ ਸਰਦਾਰ ਤਲਵਿੰਦਰ ਸਿੰਘ, ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਵਿਸ਼ਵ ਭਰ ਵਿੱਚ ਸਿੰਗਿੰਗ ਬੱਸ ਡਰਾਈਵਰ ਵਜੋਂ ਪ੍ਰਸਿੱਧ ਰਣਜੀਤ ਸਿੰਘ ਵੀਰ, ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਅਤੇ ਡਾਃ ਅਮਨਦੀਪ ਸ਼ਰਮਾ(ਕਪਿਲ ਆਸ਼ਰਮ) ਨੇ ਸਮਾਗਮ ਦੀ ਸ਼ਮਾਂ ਰੌਸਨ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਦੇ ਮੰਤਵ ਤੇ ਉਦੇਸ਼ ਬਾਰੇ ਸੰਜੇ ਵਿਕਟਰ ਨੇ ਬੋਲਦਿਆਂ ਕਿਹਾ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਸਮਾਰੋਹ ਦਾ ਉਦੇਸ਼ ਹੈ ਕਿ ਹਰ ਉੱਦਮੀ ਨੂੰ ਉਸਦਾ ਮਾਨ ਸਨਮਾਨ ਮਿਲੇ। ਯੂਨਾਈਟਿਡ ਅਰਬ ਅਮੀਰਾਤ ਦੀ ਧਰਤੀ ‘ਤੇ ਪਹਿਲੀ ਏਸ਼ੀਅਨ ਔਰਤ ਵਜੋਂ ਰਾਸ਼ਟਰੀ ਗਾਣ ਗਾਉਣ ਵਾਲੀ ਗਾਇਕਾ ਸੋਨੀਆ ਮਜੀਦ ਨੇ ਰਾਸ਼ਟਰੀ ਗਾਣ ਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ, ਮੁਆਮਿਰ ਮੁਹੰਮਦ ਸੈਫ, ਅਹਿਮਦ ਅਲ ਜਰੀਰੀ, ਹੁਜ਼ੈਫਾ ਇਬਰਾਹਿਮ, ਡਾ: ਖਾਲਿਦ ਅਲਬੁਲੀਸ਼ੀ, ਮਿਸ ਸ਼ੈਗਫ ਅਲਮਿਲਹਮ, ਹੁਮੈਦ ਖਾਮਿਸ ਅਲਮਾਜ਼ਿਮੀ, ਯਾਕੂਬ ਅਲ ਅਲੀ, ਦੁਬਈ ਪੁਲਿਸ ਦੇ ਮੇਜਰ ਓਮਰ ਅਲ ਮਰਜ਼ੂਕੀ, ਡਾ: ਕਬੀਰ ਕੇ ਵੀ, ਮੁਹੰਮਦ ਅਲੀ, ਐੱਚ.ਈ ਡਾ: ਮੁਹੰਮਦ ਸਈਦ ਅਲ ਕਿੰਡੀ, ਸ਼ੈਹਾਬ ਅਹਿਮਦ ਅਲਜਾਸਿਮੀ ਨੂੰ ਮੰਚ ‘ਤੇ ਸੱਦਾ ਦਿੱਤਾ ਗਿਆ। ਜਿਸ ਦੌਰਾਨ ਉਹਨਾਂ ਸਰਦਾਰ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਸਵ: ਸਿਵਚਰਨ ਸਿੰਘ ਗਿੱਲ (ਸ੍ਰੀਮਤੀ ਧਨਿੰਦਰ ਕੌਰ ਗਿੱਲ), ਜਸਵਿੰਦਰ ਕਲੇਰ- ਸੁਮਿਤ ਸ਼ਰਮਾ, ਇੰਦਰਜੀਤ ਸਿੰਘ ਮੁੰਡੇ, ਡਾ: ਸ਼ਾਨਿਦ ਆਸਿਫ ਅਲੀ, ਹਨੀਫ ਸ਼ੇਖ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਕੇ ਦੇ ਪ੍ਰਸਿੱਧ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ (ਬੜੂੰਦੀ), ਸਨੀ ਵਿਕਟਰ, ਸਵਿੰਦਰ ਸਿੱਧੂ ਸੋਨੀ (ਵਿਕਟੋਰੀਆ ਇਨੀਗਰੇਸਨ ਸਰਵਿਸਿਜ), ਸਵ: ਅਜਮੇਰ ਸਿੰਘ ਧਾਲੀਵਾਲ (ਪਾਲਜ਼ ਬੇਕਰੀ- ਕੇਕ ਕੋ ਲੰਡਨ) ਤੇ ਸ੍ਰੀਮਤੀ ਮਨਜੀਤ ਕੌਰ ਪੱਡਾ ਨੂੰ ਬਿਜਨਸ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਬਣਨ ਵਾਲੀ ਕੌਂਸਲਰ ਮਹਿੰਦਰ ਕੌਰ ਮਿੱਢਾ, ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਾਲੇ ਯੂਰਪੀਅਨ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ, ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਮਰੀਦੁਲਾ ਚਕਰਬੋਰਤੀ, ਜਰਮਨੀ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਜਵਾਨ ਕਾਰੋਬਾਰੀ ਅਮਨਦੀਪ ਸਿੰਘ ਕਾਲਕਟ, ਟਾਈਕਵਾਂਡੋ ਵਿੱਚ ਸੱਤ ਵਾਰ ਯੂਰਪੀਅਨ ਚੈਂਪੀਅਨ ਤੇ ਇੱਕ ਵਾਰ ਵਿਸ਼ਵ ਚੈਂਪੀਅਨ ਸਕਾਟਲੈਂਡ ਦੇ ਪ੍ਰਸਿੱਧ ਕਾਰੋਬਾਰੀ ਰਾਣਾ ਸੇਖੋਂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਸੰਤ ਬਾਬਾ ਗੁਰਜੀਤ ਸਿੰਘ ਜੀ, ਡਾ: ਅਮਨਦੀਪ ਸ਼ਰਮਾ ਨੂੰ ਸਪਰਿਚੂਅਲ ਐਵਾਰਡ ਦੇ ਨਾਲ ਨਾਲ ਰਮਨਦੀਪ ਸਿੰਘ ਸੋਢੀ (ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਐਵਾਰਡ), ਸਾਲਮ ਪਪਿਨਸਰੀ, ਫਾਹੀਮ ਰਹਿਮਾਨ, ਮੁਨੀਰ ਅਹਿਮਦ, ਅਮਨ ਕੂਨਰ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਤਰੁਣ ਸਿੰਘ, ਕੁੰਦਨ ਸਿੰਘ ਧੀਮਾਨ, ਵੈਦ ਜਗਰੂਪ ਸਿੰਘ ਭੰਗੂ, ਕਾਸ਼ੀ ਫਾਰੂਕੀ, ਪ੍ਰਦੀਪ ਸਿੰਘ ਸਿੱਧੂ, ਨਾਸਿਰ ਢਿੱਲੋਂ, ਸੋਨੀਆ ਮਜੀਦ (ਬੈਸਟ ਸਿੰਗਰ ਐਵਾਰਡ), ਮੀਰਾ ਸੂਫ਼ੀ, ਸੋਪੀਕੋ ਕਵਾਰਤ ਸਕਾਵਾ, ਡਾ: ਪਾਲ ਪ੍ਰਭਾਕਰ, ਅਮਿਤ ਮਠਾੜੂ (ਬਿਜਨਸ ਆਈਕੋਨਿਕ ਐਵਾਰਡ), ਕਬੀਰ ਕੁੱਸਾ (ਬੈਸਟ ਕਮਰਸੀਅਲ ਫਾਈਨਾਂਸ ਬਰੋਕਰ ਲੰਡਨ) ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭ ਤੋਂ ਖ਼ੂਬਸੂਰਤ ਪਲ ਉਦੋਂ ਵੇਖਣ ਨੂੰ ਮਿਲੇ ਜਦੋਂ ਮੰਚ ਉੱਪਰ ਚੜ੍ਹਣ ਦੇ ਨਾਕਾਬਿਲ ਕਾਰੋਬਾਰੀ ਗੁਰਸੇਵਕ ਸਿੰਘ ਜੀ ਨੂੰ ਮੰਚ ਤੋਂ ਹੇਠਾਂ ਉੱਤਰ ਕੇ ਆਦਰ ਸਹਿਤ ਸਨਮਾਨ ਭੇਂਟ ਕੀਤਾ ਗਿਆ। ਹਾਜ਼ਰੀਨ ਵੱਲੋਂ ਬੇਰੋਕ ਤਾੜੀਆਂ ਮਾਰ ਕੇ ਇਹਨਾਂ ਪਲਾਂ ਦਾ ਗਵਾਹ ਬਣਿਆ ਗਿਆ। ਸਮਾਗਮ ਦੇ ਮੱਧ ਵਿੱਚ ਸੂਫ਼ੀ ਗਾਇਕਾ ਮੀਰਾ ਸੂਫ਼ੀ ਵੱਲੋਂ ਦਿੱਤੀ ਪੇਸ਼ਕਾਰੀ ਲਾਜਵਾਬ ਰਹੀ। ਸਰਵਸ੍ਰੀ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਜਸਵਿੰਦਰ ਕਲੇਰ, ਮਨਜੀਤ ਕੌਰ ਪੱਡਾ, ਰਮਨਦੀਪ ਸਿੰਘ ਸੋਢੀ, ਨਾਸਿਰ ਢਿੱਲੋਂ ਆਦਿ ਨੇ ਆਪਣੇ ਸੰਬੋਧਨ ਦੌਰਾਨ ਇਸ ਵਿਸ਼ਵ ਪੱਧਰੀ ਸਮਾਗਮ ਨੂੰ ਉਲੀਕਣ ਲਈ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਤੇ ਆਪਣਾ ਪੰਜਾਬ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਜਿਹਨਾਂ ਵਿਸ਼ਵ ਭਰ ਦੇ ਉੱਦਮੀ ਕਾਰੋਬਾਰੀਆਂ ਲਈ ਇੱਕ ਵਿਸ਼ੇਸ਼ ਮੰਚ ਤਿਆਰ ਕੀਤਾ ਹੈ। ਵਿਸ਼ੇਸ਼ ਐਲਾਨ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਇਸ ਐਵਾਰਡ ਦਾ ਅਗਲਾ ਚੈਪਟਰ ਯੂਕੇ ਵਿੱਚ ਕਰਨ ਦਾ ਐਲਾਨ ਕੀਤਾ ਤਾਂ ਹਾਜ਼ਰੀਨ ਨੇ ਤਾੜੀਆਂ ਦੀ ਗੜਗੜਾਹਟ ਵਿੱਚ ਭਰਵਾਂ ਸਵਾਗਤ ਕੀਤਾ। ਸਮੁੱਚੇ ਸਮਾਗਮ ਦੌਰਾਨ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਨਿਸ਼ਾ ਕੌਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ ਮੰਚ ਸੰਚਾਲਕ ਦੇ ਫਰਜ ਨਿਭਾ ਕੇ ਇਸ ਸਨਮਾਨ ਸਮਾਰੋਹ ਨੂੰ ਅੰਜਾਮ ਤੱਕ ਪਹੁੰਚਾਇਆ।

]]>
https://punjdarya.com/punj-darya/33857/feed 0
ਸ੍ਰ: ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ ਤੇ ਰਣਜੀਤ ਸਿੰਘ ਵੀਰ ਨੂੰ ਮਿਲੇਗਾ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ https://punjdarya.com/punj-darya/33841 https://punjdarya.com/punj-darya/33841#respond Fri, 29 Mar 2024 21:01:12 +0000 https://punjdarya.com/?p=33841 ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ‘ਚ ਸ਼ਿਰਕਤ ਕਰਨਗੀਆਂ ਵਿਸ਼ਵ ਦੀਆਂ ਨਾਮੀ ਹਸਤੀਆਂ

ਲੰਡਨ/ ਦੁਬਈ (ਮਨਦੀਪ ਖੁਰਮੀ ਹਿੰਮਤਪੁਰਾ) ਦੁਬਈ ਦੀ ਧਰਤੀ ‘ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਹੀ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਇਸ ਐਵਾਰਡ ਸਮਾਰੋਹ ਵਿੱਚ ਆਪਣੇ ਅਣਥੱਕ ਕਾਰਜਾਂ ਜਰੀਏ ਸਮਾਜ ਦੀ ਸੇਵਾ ਕਰਨ ਵਾਲੀਆਂ ਤਿੰਨ ਸਖਸ਼ੀਅਤਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਨਾਲ ਸਨਮਾਨਿਤ ਕਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਇਹਨਾਂ ਸਖਸ਼ੀਅਤਾਂ ਦੇ ਨਾਵਾਂ ਦਾ ਰਸਮੀ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਦੁਬਈ ਦੀ ਧਰਤੀ ‘ਤੇ ਸਿੱਖ ਧਰਮ ਦੇ ਨਿਸ਼ਾਨ ਸਾਹਿਬ ਦੀ ਆਨ ਸ਼ਾਨ ਲਈ, ਸਮਾਜ ਸੇਵੀ ਕਾਰਜਾਂ ਲਈ ਕੀਤੇ ਲਾਸਾਨੀ ਕਾਰਜਾਂ ਬਦਲੇ ਸ੍ਰ: ਤਲਵਿੰਦਰ ਸਿੰਘ ਜੀ ਨੂੰ ਚੁਣਿਆ ਗਿਆ ਹੈ। 

ਸਕਾਟਲੈਂਡ ਦੀ ਧਰਤੀ ਤੋਂ ਸੰਚਾਲਿਤ ਸਿੱਖ ਏਡ ਸਕਾਟਲੈਂਡ ਸੰਸਥਾ ਹੁਣ “ਸਿੱਖ ਏਡ ਗਲੋਬਲ” ਤੱਕ ਦਾ ਸਫਰ ਤੈਅ ਕਰ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਉਣ ਤੱਕ ਦੇ ਵਡੇਰੇ ਕਾਰਜ ਕਰਨ ਦਾ ਸੁਭਾਗ ਵੀ ਸਿੱਖ ਏਡ ਗਲੋਬਲ ਦੀ ਝੋਲੀ ਪਿਆ ਹੈ। ਇਸ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਣਥੱਕ ਸੇਵਾਦਾਰ ਸ੍ਰ: ਗੁਰਦੀਪ ਸਿੰਘ ਸਮਰਾ ਨੂੰ ਵੀ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਸਤਿਕਾਰ ਸਹਿਤ ਭੇਂਟ ਕੀਤਾ ਜਾਵੇਗਾ।

ਤੀਜੀ ਸਖਸ਼ੀਅਤ ਦਾ ਨਾਮ ਹੈ ਰਣਜੀਤ ਸਿੰਘ ਵੀਰ। ਬੇਸ਼ੱਕ ਕਿੱਤੇ ਪੱਖੋਂ ਰਣਜੀਤ ਸਿੰਘ ਵੀਰ ਵੈਸਟ ਬਰੌਮਿਚ ਸਥਿਤ ਨੈਸ਼ਨਲ ਐਕਸਪ੍ਰੈੱਸ ਬੱਸ ਕੰਪਨੀ ਦੇ ਡਰਾਈਵਰ ਦੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਹ ਸਾਬਤ ਸੂਰਤ ਸਿੱਖ ਹੋਣ ਦੇ ਨਾਲ-ਨਾਲ ਸੁਰੀਲੇ ਕੀਰਤਨੀਏ ਵੀ ਹਨ। ਰਣਜੀਤ ਸਿੰਘ ਵੀਰ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਨੂੰ ਗੀਤ “ਬੱਸ ਡਰਾਈਵਰ” ਰਾਹੀਂ ਸੰਗੀਤ ਜਗਤ ਦੀ ਝੋਲੀ ਪਾਇਆ ਗਿਆ ਤਾਂ ਉਸ ਗੀਤ ਦੀ ਧੁੰਮ ਅੰਗਰੇਜੀ ਮੀਡੀਆ ਦੇ ਮੰਚਾਂ ‘ਤੇ ਵੀ ਦੇਖਣ ਨੂੰ ਮਿਲੀ।

ਕਮਾਲ ਇਹ ਹੋਇਆ ਕਿ ਆਪਣੀ ਸਾਬਤ ਸੂਰਤ ਦਿੱਖ, ਦਸਤਾਰ ਅਤੇ ਪੰਜਾਬੀ ਬੋਲੀ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸਿਹਰਾ ਰਣਜੀਤ ਸਿੰਘ ਵੀਰ ਦੇ ਸਿਰ ਆਣ ਬੱਝਿਆ। ਉਹ ਸਿੱਖ ਵੇਸਭੂਸਾ, ਸਿੱਖ ਅਕੀਦੇ ਤੇ ਦਸ ਨਹੁੰਆਂ ਦੀ ਕਿਰਤ ਦੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਗੈਰ ਪੰਜਾਬੀ ਲੋਕਾਂ ਅੱਗੇ ਪੁੱਜਦਾ ਕਰਨ ਵਿੱਚ ਵੀ ਸਫਲ ਰਹੇ। ਮਾਣ ਵਜੋਂ ਰਣਜੀਤ ਸਿੰਘ ਵੀਰ ਨੂੰ ਲੋਕ “ਸਿੰਗਿੰਗ ਬੱਸ ਡਰਾਈਵਰ” ਵਜੋਂ ਜਾਣਦੇ ਹਨ। ਉਹਨਾਂ ਦੇ ਇਸ ਮਾਣਮੱਤੇ ਕਾਰਜ ਤੇ ਪਾਕ ਪਵਿੱਤਰ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਦੁਬਈ ਸ਼ਾਹੀ ਪਰਿਵਾਰ ਨਾਲ ਸੰਬੰਧਤ ਮਾਣਯੋਗ ਸਖਸ਼ੀਅਤਾਂ ਦੇ ਨਾਲ ਨਾਲ ਹੋਰ ਵੀ ਆਹਲਾ ਦਰਜੇ ਦੇ ਸਰਕਾਰੀ ਅਧਿਕਾਰੀ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੇ। 

]]>
https://punjdarya.com/punj-darya/33841/feed 0
ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਹੋਵੇਗਾ 12 ਮਈ 2024 ਨੂੰ https://punjdarya.com/punj-darya/33834 https://punjdarya.com/punj-darya/33834#respond Mon, 18 Mar 2024 17:15:12 +0000 https://punjdarya.com/?p=33834

ਲੰਡਨ (ਨਿਊਜ ਡੈਸਕ) ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਜਿਕਰਯੋਗ ਹੈ ਦੁਬਈ ਵਸਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੀਆਂ। ਦੁਬਈ ਦੇ ਮੈਟ੍ਰੋਪੋਲੀਟਿਨ ਹੋਟਲ ਵਿੱਚ 12 ਮਈ ਨੂੰ ਹੋਣ ਜਾ ਰਹੇ ਇਸ ਐਵਾਰਡ ਸਮਾਰੋਹ ਲਈ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਅਗਲੇਰੀ ਜਾਣਕਾਰੀ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ।

]]>
https://punjdarya.com/punj-darya/33834/feed 0
ਸਕਾਟਿਸ਼ ਅਪ੍ਰੈਂਟਿਸਸ਼ਿਪ ਐਵਾਰਡ 2024 ਦਾ ਜੇਤੂ ਤਾਜ ਮਨਦੀਪ ਸਿੰਘ ਸਿਰ ਸਜਿਆ https://punjdarya.com/punj-darya/33826 https://punjdarya.com/punj-darya/33826#respond Fri, 08 Mar 2024 20:04:03 +0000 https://punjdarya.com/?p=33826 ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਜਲਵਾਯੂ ਤਬਦੀਲੀ ਦਿਨੋ ਦਿਨ ਆਪਣਾ ਰੰਗ ਦਿਖਾ ਰਹੀ ਹੈ। ਪ੍ਰਦੂਸ਼ਣ ਕਾਰਨ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਮਾਨਵਤਾ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ। ਵਿਸ਼ਵ ਭਰ ਵਿੱਚ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਅਧੀਨ ਹੀ ਸੌਰ ਊਰਜਾ, ਪੌਣ ਊਰਜਾ ਆਦਿ ਵੱਲ ਕਦਮ ਵਧਾਏ ਜਾ ਰਹੇ ਹਨ। ਪੜ੍ਹਾਈ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ “ਸਕਿੱਲ ਡਿਵੈਲਪਮੈਂਟ ਸਕਾਟਲੈਂਡ” ਵੱਲੋਂ ਨੌਜਵਾਨਾਂ ਨੂੰ ਅਜਿਹੇ ਉਸਾਰੂ ਕਾਰਜਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਜਿਸ ਨਾਲ ਨੈੱਟ ਜ਼ੀਰੋ ਐਮੀਸ਼ਨ ਤੱਕ ਪਹੁੰਚਿਆ ਜਾ ਸਕੇ। ਵਡੇਰੇ ਕਾਰਜ ਕਰਨ ਵਾਲੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਪਛਾਨਣ, ਸਨਮਾਨਣ ਤੇ ਉਹਨਾਂ ਕੋਲੋਂ ਹੋਰ ਵਧੇਰੇ ਯੋਗਦਾਨ ਪਵਾਉਣ ਲਈ ਸਕਾਟਿਸ਼ ਅਪ੍ਰੈਂਟਿਸਸ਼ਿਪ ਅਵਾਰਡ 2024 ਦਾ ਆਯੋਜਨ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਕੀਤਾ ਗਿਆ ਸੀ। ਸਪੋਰਟਿੰਗ ਨੈੱਟ ਜ਼ੀਰੋ ਅਪ੍ਰੈਂਟਿਸ ਆਫ ਦਿ ਈਅਰ ਸ਼੍ਰੇਣੀ ਵਿੱਚ ਇਸ ਸਾਲ ਦੇ ਸਕਾਟਿਸ਼ ਅਪ੍ਰੈਂਟਿਸਸ਼ਿਪ ਅਵਾਰਡਾਂ ਵਿੱਚ ਆਖਰੀ ਤਿੰਨ ਮੁਕਾਬਲੇਬਾਜ਼ਾਂ ਵਿੱਚ ਪੰਜਾਬੀ ਸਿੱਖ ਨੌਜਵਾਨ ਮਨਦੀਪ ਸਿੰਘ “ਸੰਨੀ” ਨੇ ਵੀ ਥਾਂ ਬਣਾਈ ਸੀ। ਫਾਈਨਲ ਮੁਕਾਬਲੇ ਵਿੱਚ ਜੇਤੂ ਸਿਹਰਾ ਮਨਦੀਪ ਸਿੰਘ ਦੇ ਸਿਰ ਸਜਿਆ ਹੈ। 20 ਸਾਲਾ ਮਨਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਸਕਾਟਲੈਂਡ ਦਾ ਪੰਜਾਬੀ ਭਾਈਚਾਰਾ ਫਖਰ ਮਹਿਸੂਸ ਕਰ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗਲੇ ਪਿੰਡ ਇੱਬਣ ਕਲਾਂ ਤੋਂ ਸਕਾਟਲੈਂਡ ਆ ਵਸੇ ਹਰਪਾਲ ਸਿੰਘ ਤੇ ਬਲਵਿੰਦਰ ਕੌਰ ਦਾ ਸਪੁੱਤਰ ਮਨਦੀਪ ਸਿੰਘ ਆਪਣੇ ਮਾਂ ਬਾਪ ਤੇ ਦਾਦਾ ਸੁੱਚਾ ਸਿੰਘ ਵਾਂਗ ਧਾਰਮਿਕ ਵਿਚਾਰਾਂ ਨਾਲ ਓਤ-ਪੋਤ ਹੈ। ਮਨਦੀਪ ਸਿੰਘ ਇਸ ਵੇਲੇ ਮਾਡਰਨ ਅਪ੍ਰੈਂਟਿਸਸ਼ਿਪ ਇਨ ਇਲੈਕਟ੍ਰੀਕਲ ਇੰਸਟਾਲੇਸ਼ਨ ਦੇ ਦੂਜੇ ਸਾਲ ਵਿੱਚ ਹੈ। ਐੱਫ ਈ ਐੱਸ ਗਰੁੱਪ ਨਾਲ ਕੰਮ ਕਰਦਿਆਂ ਉਹ ਸਕਾਟਲੈਂਡ ਭਰ ਵਿੱਚ ਸੋਲਰ ਫਾਰਮਾਂ ਤੇ ਡਿਸਟ੍ਰਿਕਟ ਹੀਟਿੰਗ ਪ੍ਰਾਜੈਕਟਸ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਇਸ ਵੱਕਾਰੀ ਸਨਮਾਨ ਦਾ ਜੇਤੂ ਬਣਨ ਪਿੱਛੇ ਇਹ ਵੀ ਵਜ੍ਹਾ ਹੈ ਕਿ ਮਨਦੀਪ ਸਿੰਘ ਆਪਣੇ ਕੰਮਾਂ ਦੌਰਾਨ ਸਾਲ ਵਿੱਚ 1000 ਟਨ ਕਾਰਬਨਡਾਈਆਕਸਾਈਡ ਐਮੀਸ਼ਨ ਘੱਟ ਕਰਨ ਵਿੱਚ ਸਫਲਤਾ ਹਾਸਲ ਕਰ ਚੁੱਕਿਆ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਦੇ ਪਿਤਾ ਹਰਪਾਲ ਸਿੰਘ ਇੱਬਣ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਨੇ ਪਰਿਵਾਰ ਦਾ ਹੀ ਨਹੀਂ ਸਗੋਂ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

]]>
https://punjdarya.com/punj-darya/33826/feed 0
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜੰਮਿਆਂ ਨੇ ਰਲ ਕੇ ਮਨਾਇਆ ਵਿਸ਼ਵ ਮਾਂ ਬੋਲੀ ਦਿਵਸ https://punjdarya.com/punj-darya/33797 https://punjdarya.com/punj-darya/33797#respond Wed, 28 Feb 2024 18:49:04 +0000 https://punjdarya.com/?p=33797 ਆਕਸਫੋਰਡ, ਇੰਗਲੈਂਡ (ਪੰਜ ਦਰਿਆ ਯੂਕੇ)13ਵਾਂ ਮਾਂ ਬੋਲੀ ਦਿਵਸ ਮਨਾਉਂਦਿਆਂ ਆਕਸਫੋਰਡ ਵਿਖੇ ਇਕੱਤਰ ਹੋਏ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਾਸੀ, ਜਿਸ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਖਸ਼ੀਅਤਾਂ ਨੇ ਭਾਗ ਲਿਆ। ਇਸ ਸਮਾਗਮ ਦਾ ਪ੍ਰਬੰਧ ਆਕਸਫੋਰਡ ਵਾਸੀ ਨੁਜਹਤ ਅੱਬਾਸ ਅਤੇ ਮੁਹੰਮਦ ਅੱਬਾਸ ਨੇ ਕੀਤਾ। ਜਿਸ ਵਿੱਚ ਸਭ ਤੋਂ ਪਹਿਲਾਂ ਮਹੁੰਮਦ ਅੱਬਾਸ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਬੱਚੀ ਫਾਮੀਆ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਕਵਿਤਾ ਪੜੀ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਾਂ ਬੋਲੀ ਨੂੰ ਸਮਰਪਿਤ ਵਿਚਾਰ ਚਰਚਾ ਤੋਂ ਇਲਾਵਾ ਨਾਟਕੀ ਪੇਸ਼ਕਾਰੀ ਅਤੇ ਕਵਿਤਾ, ਗੀਤ, ਬੋਲੀਆਂ ਤੇ ਲੋਰੀਆਂ ਵੀ ਗਾਈਆਂ ਗਈਆਂ। ਵਿਚਾਰ ਚਰਚਾ ਵਿੱਚ ਮਾਂ ਬੋਲੀ ਦਿਵਸ ਦੇ ਪਿਛੋਕੜ ਤੋਂ ਇਲਾਵਾ ਬੰਗਲਾਦੇਸ਼ ਅਤੇ ਬਾਕੀ ਸੰਸਾਰ ਉੱਪਰ ਮਾਂ ਬੋਲੀ ਬਾਰੇ ਚਰਚਾ ਕੀਤੀ ਗਈ। ਅੱਜ ਦੀ ਸਥਿਤੀ ਖਾਸ ਕਰਕੇ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਹੋ ਰਹੇ ਵਿਕਾਸ, ਕਾਰਗੁਜ਼ਾਰੀ, ਪ੍ਰਸਥਿਤੀਆਂ ਬਾਰੇ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਸ਼ਾਮਲ ਬੁਲਾਰਿਆਂ ਪ੍ਰਵੇਜ਼ ਫਤਹਿ, ਕੁਲਵੰਤ ਕੌਰ ਢਿੱਲੋਂ, ਬਲਵਿੰਦਰ ਸਿੰਘ ਚਾਹਲ, ਭਿੰਦਰ ਜਲਾਲਾਬਾਦੀ, ਨਛੱਤਰ ਭੋਗਲ, ਸੁਜਾਦ ਅਲੀ਼, ਪ੍ਰੋ ਪ੍ਰੀਤਮ ਸਿੰਘ ਆਕਸਫੋਰਡ, ਅਕਸ਼਼ਜ਼ ਅਵਸਥੀ, ਅਲੀ ਸੁਜਾਦ, ਅਮਾਦ ਹਸਨ, ਨਾਜਿ਼ਮ, ਮਹਿਮੂਦ, ਅਨਮ ਹਾਸ਼ਮੀ, ਅਸਮਾ ਸ਼ਾਹਿਦ, ਅਯੂਬ ਸਾਂਗੀਆ, ਦੇਲੀਸ਼ਾ, ਡਾ ਇਫਤਕਾਰ ਮਲਿਕ, ਖਦੀਜਾ ਅਉਮਰ, ਮੁਹੰਮਦ ਅਬਾਸ, ਮੁਬਸਿਰਾ ਅਉਮਰ, ਨਈਮ ਖਾਨ, ਤਲਤ ਗਿੱਲ, ਤਨਵੀਰ ਜ਼ਮਾਨ ਖਾਨ ਅਤੇ ਵੱਕਾਸ ਬੱਟ ਨੇ ਭਾਗ ਲਿਆ। ਇਸ ਤੋਂ ਇਲਾਵਾ ਲਿਜ਼ੀ ਸਪਾਈਟ, ਮੈਲਕਮ ਐਟਕਨ ਅਤੇ ਨੁਜ਼ਹਤ ਅੱਬਾਸ ਨੇ ਮੰਚ ਕਲਾਕਾਰੀ ਨਾਲ ਸਭ ਦਾ ਦਿਲ ਮੋਹਿਆ। ਬੱਚਿਆਂ ਵਿੱਚ ਫਾਮੀਆ, ਈਥਨ ਆਦਿ ਨੇ ਦਿਲਕਸ਼ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ। ਇਹ ਸਮੁੱਚਾ ਸਮਾਗਮ ਪਰਿਵਾਰਕ ਪੱਧਰ ਉੱਪਰ ਮਨਾਇਆ ਗਿਆ ਜੋ ਸਭ ਦੇ ਦਿਲਾਂ ਉੱਪਰ ਅਮਿੱਟ ਛਾਪ ਛੱਡ ਗਿਆ।

]]>
https://punjdarya.com/punj-darya/33797/feed 0
ਗਾਇਕ ਨਿਰਮਲ ਸਿੱਧੂ ਦਾ ਸੰਗੀਤਕ ਖੇਤਰ ‘ਚ 40 ਸਾਲ ਦੀਆਂ ਸੇਵਾਵਾਂ ਬਦਲੇ ਲੰਡਨ ‘ਚ ਸਨਮਾਨ https://punjdarya.com/punj-darya/33705 https://punjdarya.com/punj-darya/33705#respond Wed, 06 Dec 2023 17:52:26 +0000 https://punjdarya.com/?p=33705 ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਭੇਂਟ ਕੀਤਾ ਗਿਆ ਸਨਮਾਨ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸੰਗੀਤ ਤੇ ਗਾਇਕੀ ਵਿੱਚ ਨਿਰਮਲ ਸਿੱਧੂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਿਰਮਲ ਸਿੱਧੂ ਦੀ ਆਵਾਜ ਦੀਆਂ ਬਾਲੀਵੁੱਡ ਤੱਕ ਧੁੰਮਾਂ ਪੈਣ ਦਾ ਸਿਹਰਾ, ਉਹਨਾਂ ਦੇ ਵਗਦੇ ਪਾਣੀ ਵਰਗੇ ਸੁਭਾਅ ਤੇ ਬਿਜੜੇ ਵਾਂਗ ਕੀਤੀ ਮਿਹਨਤ ਨੂੰ ਜਾਂਦਾ ਹੈ। ਉਹਨਾਂ ਦੀਆਂ ਸੰਗੀਤਕ ਖੇਤਰ ਵਿੱਚ 40 ਸਾਲ ਦੀਆਂ ਨਿਰੰਤਰ ਸੇਵਾਵਾਂ ਨੂੰ ਦੇਖਦਿਆਂ ਬਰਤਾਨੀਆ ਦੇ ਹੁਣ ਤੱਕ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੈਸਟਮਿੰਸਟਰ ਪੈਲੇਸ ਲੰਡਨ ਸਥਿਤ ਹੋਏ ਸਮਾਗਮ ਦੌਰਾਨ ਤਨਮਨਜੀਤ ਸਿੰਘ ਢੇਸੀ ਨੇ ਨਿਰਮਲ ਸਿੱਧੂ ਤੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਸਮੇਂ ਬੋਲਦਿਆਂ ਤਨਮਨਜੀਤ ਸਿੰਘ ਢੇਸੀ, ਵੈਟਰਨ ਵਾਲੀਬਾਲ ਖਿਡਾਰੀ ਤੇ ਮੀਡੀਆ ਕਰਮੀ ਅਜੈਬ ਸਿੰਘ ਗਰਚਾ, ਵੇਟ ਲਿਫਟਿੰਗ ਗੋਲਡ ਮੈਡਲਿਸਟ ਗਿਆਨ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਨਿਰਮਲ ਸਿੱਧੂ ਦੀਆਂ ਪ੍ਰਾਪਤੀਆਂ, ਮਿਹਨਤ ਅਤੇ ਜਨੂੰਨ ਅੱਗੇ ਸਿਰ ਝੁਕਦਾ ਹੈ। ਉਹਨਾਂ ਵੱਲੋਂ ਸ਼ੁਹਰਤ ਦੀ ਬੁਲੰਦੀ ਹਾਸਲ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਮੜਕ ਨੂੰ ਆਪਣੇ ਸੁਭਾਅ ਦਾ ਹਿੱਸਾ ਨਾ ਬਣਾਉਣਾ ਹੀ ਉਹਨਾਂ ਦੇ ਲੰਮੇ ਸਫਰ ਦੀ ਪੂੰਜੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਨਿਰਮਲ ਸਿੱਧੂ ਮਾਣ ਸਨਮਾਨਾਂ ਤੋਂ ਬਹੁਤ ਉੱਚੇ ਹਨ ਪਰ ਫਿਰ ਵੀ ਉਹਨਾਂ ਨੂੰ ਇਹ ਸਨਮਾਨ ਦੇ ਕੇ ਖੁਦ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਨਵ ਸਿੱਧੂ, ਫਤਿਹ ਪਾਲ, ਸੋਨੂੰ ਬਾਜਵਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਨਿਰਮਲ ਸਿੱਧੂ ਨੂੰ ਸਨਮਾਨ ਦੀ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ‘ਚ ਨਿਰਮਲ ਸਿੱਧੂ ਨੇ ਬੋਲਦਿਆਂ ਕਿਹਾ ਕਿ ਕਿਸੇ ਕਲਾਕਾਰ ਲਈ ਉਹ ਦਿਨ ਬੇਹੱਦ ਅਹਿਮ ਹੁੰਦਾ ਹੈ, ਜਦੋਂ ਉਸ ਦੇ ਆਪਣੇ ਭੈਣ ਭਰਾ ਉਸਨੂੰ ਹਿੱਕ ਨਾਲ ਲਾ ਕੇ ਸ਼ਾਬਾਸ਼ ਦੇਣ। ਮੈਂ ਭਾਗਸ਼ਾਲੀ ਹਾਂ ਕਿ ਮੈਨੂੰ ਜਿਉਂਦੇ ਜੀਅ ਇਹ ਪਲ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

]]>
https://punjdarya.com/punj-darya/33705/feed 0
ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ https://punjdarya.com/punj-darya/33692 https://punjdarya.com/punj-darya/33692#respond Mon, 04 Dec 2023 16:56:53 +0000 https://punjdarya.com/?p=33692 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਦੇਖੋ ਵੀਡੀਓ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਭਾਰਤ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕਾਟਲੈਂਡ ਵਿੱਚ ਵੀ ਜਾਹੋ ਜਲਾਲ ਵੇਖਣ ਵਾਲੇ ਸਨ। ਸਕਾਟਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਓਟੈਗੋ ਸਟ੍ਰੀਟ ਵਿੱਚ ਵੀ ਤਿੰਨ ਦਿਨਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਬੀਰ ਸਿੰਘ ਰਾਏ, ਕੁਲਵਿੰਦਰ ਸਿੰਘ ਕੈਂਥ, ਜਸਵੀਰ ਸਿੰਘ ਬਮਰਾਹ, ਡਾ. ਬਲਬੀਰ ਸਿੰਘ ਚੀਤਾ, ਇੰਦਰਜੀਤ ਸਿੰਘ ਗਾਬੜੀ ਦੇ ਪਰਿਵਾਰਾਂ ਵੱਲੋਂ ਇਨ੍ਹਾਂ ਧਾਰਮਿਕ ਸਮਾਗਮਾਂ ਦੀ ਸੇਵਾ ਆਪਣੀ ਝੋਲੀ ਪਵਾਈ ਗਈ। ਇਨ੍ਹਾਂ ਸਮਾਗਮਾਂ ਦੌਰਾਨ ਗਿਆਨੀ ਲਖਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਮੌਕੇ ਬੁਲਾਰਿਆਂ ਦੇ ਤੌਰ ’ਤੇ ਹਰਦੀਪ ਸਿੰਘ ਸੋਢੀ, ਰਸ਼ਪਾਲ ਸਿੰਘ ਗਾਂਸੀ, ਸੰਦੀਪ ਸਿੰਘ, ਕਰਮਜੀਤ ਸਿੰਘ ਅਤੇ ਬਲਬੀਰ ਸਿੰਘ ਫਰਵਾਹਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕੀਤਾ ਗਿਆ। ਇਸ ਸਮੇਂ ਖਾਸ ਗੱਲ ਇਹ ਰਹੀ ਕਿ ਹਰ ਵਾਰ ਦੀ ਤਰ੍ਹਾਂ ਆਰਤੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਜੋ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ। ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਬੁਲਾਰਿਆਂ ਦੇ ਮੂੰਹੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੁਣੀਆਂ ਅਤੇ ਇਨ੍ਹਾਂ ਸਿੱਖਿਆਵਾਂ ਨੂੰ ਆਪਣੀ ਝੋਲੀ ਪਵਾ ਕੇ ਘਰਾਂ ਨੂੰ ਪਰਤੇ।

]]>
https://punjdarya.com/punj-darya/33692/feed 0
ਫ਼ਿਲਮ ਸਮੀਖਿਅਕ ਇਕਬਾਲ ਚਾਨਾ ਨਾਲ਼ ਮੁਲਾਕਾਤ (ਵੀਡੀਓ ਦੇਖੋ) https://punjdarya.com/punj-darya/33679 https://punjdarya.com/punj-darya/33679#respond Thu, 16 Nov 2023 09:10:37 +0000 https://punjdarya.com/?p=33679
]]>
https://punjdarya.com/punj-darya/33679/feed 0
ਆਂਗਣਵਾੜੀ ਕੇਂਦਰ ‘ਚ ਬੱਚਿਆ ਨੂੰ ਦਿੱਤਾ ਜਾ ਰਿਹੈ EXPIRE ਸਮਾਨ (ਦੇਖੋ ਵੀਡੀਓ) https://punjdarya.com/punj-darya/33670 https://punjdarya.com/punj-darya/33670#respond Thu, 16 Nov 2023 09:03:14 +0000 https://punjdarya.com/?p=33670
]]>
https://punjdarya.com/punj-darya/33670/feed 0
ਗਾਇਕ ਰਣਜੀਤ ਸਿੰਘ ਵੀਰ ਦਾ ਨਵਾਂ ਗੀਤ “ਧੀਏ” ਲੋਕ ਅਰਪਣ  https://punjdarya.com/punj-darya/33634 https://punjdarya.com/punj-darya/33634#respond Sat, 07 Oct 2023 09:12:19 +0000 https://punjdarya.com/?p=33634 ਬੱਸ ਡਰਾਈਵਰ ਗੀਤ ਨਾਲ ਵਿਸ਼ਵ ਭਰ ਵਿੱਚ ਛਾ ਗਏ ਸਨ ਰਣਜੀਤ ਸਿੰਘ ਵੀਰ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਗੀਤ “ਧੀਏ” ਸੁਣਨ ਲਈ ਇਸ ਵੀਡੀਓ ਨੂੰ ਕਲਿੱਕ ਕਰੋ

ਸੰਗੀਤ ਜਗਤ ਵਿੱਚ ਬਹੁਤ ਸਾਰੇ ਫਨਕਾਰ ਅਜਿਹੇ ਹੁੰਦੇ ਹਨ ਜੋ ਸੁਰੀਲੇ ਹੋਣ ਦੇ ਬਾਵਜੂਦ ਸਹੀ ਮੌਕੇ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਬਹੁਤ ਥੋੜ੍ਹੇ ਹੀ ਰਣਜੀਤ ਸਿੰਘ ਵੀਰ ਵਾਂਗ ਕਿਸਮਤ ਦੇ ਧਨੀ ਹੁੰਦੇ ਹਨ, ਜੋ ਇੱਕੋ ਠੋਸ ਤੇ ਨਿਸ਼ਕਾਮ ਕੋਸ਼ਿਸ਼ ਜਰੀਏ ਘਰ ਘਰ ਤੱਕ ਆਪਣੀ ਪਹੁੰਚ ਬਣਾ ਜਾਂਦੇ ਹਨ। ਰਣਜੀਤ ਸਿੰਘ ਵੀਰ ਦਾ ਸੁਰੀਲਾਪਣ ਕਮਾਲ ਹੈ, ਉਹਨਾਂ ਆਪਣੀ ਰੋਜੀ ਰੋਟੀ ਜਾਣੀਕਿ ਬੱਸ ਡਰਾਈਵਰ ਦੇ ਕਿੱਤੇ ਨੂੰ ਦੁਨੀਆਂ ਸਾਹਮਣੇ “ਬੱਸ ਡਰਾਈਵਰ” ਗੀਤ ਰਾਹੀਂ ਸਨਮੁੱਖ ਕੀਤਾ ਤਾਂ ਉਹ ਰਾਤੋ ਰਾਤ ਅੰਗਰੇਜ਼ੀ ਮੀਡੀਆ ਦੀ ਨਜ਼ਰ ‘ਚ ਆ ਗਏ। ਉਹਨਾਂ ਦੇ ਪਹਿਰਾਵੇ, ਦਸਤਾਰ, ਬੋਲਾਂ ਦੀ ਘਰ ਘਰ ਚਰਚਾ ਹੋਈ। ਵੱਡੀ ਗੱਲ ਇਹ ਸੀ ਕਿ ਅੰਗਰੇਜ਼ ਚੈਨਲਾਂ ‘ਤੇ ਵੀ ਉਹਨਾਂ ਇੰਟਰਵਿਊ ਦੇਣ ਸਮੇਂ ਸਿਰਫ ਤੇ ਸਿਰਫ ਪੰਜਾਬੀ ਹੀ ਬੋਲੀ। ਚੈਨਲਾਂ ਵੱਲੋਂ ਉਹਨਾਂ ਦੇ ਬੋਲਾਂ ਨੂੰ ਅੰਗਰੇਜ਼ ਸਬਟਾਈਟਲ ਬਣਾ ਕੇ ਹੀ ਦਰਸ਼ਕਾਂ ਅੱਗੇ ਪੇਸ਼ ਕੀਤਾ। ਇਸ ਤੋਂ ਇਕ ਕਦਮ ਅੱਗੇ ਵਧਦਿਆਂ ਕੁਝ ਮਹੀਨੇ ਪਹਿਲਾਂ ਉਹਨਾਂ “ਬ੍ਰਿਟਿਸ਼ ਪੰਜਾਬੀ” ਗੀਤ ਗਾਇਆ, ਜਿਸਦੀ ਚਰਚਾ ਵੀ ਵੱਡੀ ਪੱਧਰ ‘ਤੇ ਹੋਈ।

ਹੁਣ ਰਣਜੀਤ ਸਿੰਘ ਵੀਰ ਆਪਣੇ ਨਵੇਂ ਗੀਤ “ਧੀਏ” ਰਾਹੀਂ ਸੰਗੀਤ ਜਗਤ ਵਿੱਚ ਦਸਤਕ ਦੇਣ ਪਹੁੰਚੇ ਹਨ। 6 ਅਕਤੂਬਰ ਨੂੰ ਸਾਦੇ ਸਮਾਗਮ ਦੌਰਾਨ ਇਸ ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਧੀ ਦੇ ਜਨਮ ਤੋਂ ਲੈ ਕੇ ਵਿਆਹ ਤੱਕ ਦੇ ਪਲਾਂ ਨੂੰ ਇਸ ਗੀਤ ਰਾਹੀਂ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਆ ਤੇ ਲਿਖਿਆ ਖੁਦ ਰਣਜੀਤ ਸਿੰਘ ਵੀਰ ਨੇ ਹੀ ਹੈ। ਸੰਗੀਤਕ ਧੁਨਾਂ ਸੌਰਵ ਸੈਨੀ ਨੇ ਤਿਆਰ ਕੀਤੀਆਂ ਹਨ। ਵੀਡੀਓ ਨਿਰਦੇਸ਼ਕ ਦੇ ਫਰਜ ਪਨਮ ਵਰਮਾ ਨੇ ਅਦਾ ਕੀਤੇ ਹਨ। ਆਰ ਐਸ ਵੀ ਰਿਕਾਰਡਸ ਦੇ ਬੈਨਰ ਹੇਠ ਲੋਕ ਅਰਪਣ ਹੋਏ ਇਸ ਗੀਤ ਨੂੰ ਪਰਿਵਾਰ ਸਮੇਤ ਬੈਠ ਕੇ ਦੇਖਿਆ ਸੁਣਿਆ ਜਾ ਸਕਦਾ ਹੈ। 

]]>
https://punjdarya.com/punj-darya/33634/feed 0