school education – Punj Darya https://punjdarya.com Wed, 18 May 2022 08:18:26 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg school education – Punj Darya https://punjdarya.com 32 32 ਬੱਚਿਆਂ ਤੋਂ ਫੀਸਾਂ ਵਸੂਲਣ ਨੂੰ ਲੈ ਕੇ ਭੜਕੇ ਲੋਕਾਂ ਨੇ ਸਕੂਲ ਨੂੰ ਲਾਇਆ  ਤਾਲਾ https://punjdarya.com/punj-darya/30104 https://punjdarya.com/punj-darya/30104#respond Wed, 18 May 2022 08:18:23 +0000 https://punjdarya.com/?p=30104 ਕਾਲਾਂਵਾਲੀ 17 ਮਈ (ਰੇਸ਼ਮ ਸਿੰਘ ਦਾਦੂ)ਪਿੰਡ ਚੋਰਮਾਰ ਖੇੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮਾਡਲ ਸੰਸਕ੍ਰਿਤੀ ਸਕੂਲ ਬਣਾ ਦਿੱਤਾ ਗਿਆ ਹੈ, ਜਿਸ ਤਹਿਤ ਬੱਚਿਆਂ ਤੋਂ ਫੀਸਾਂ ਵਸੂਲਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।  ਅੱਜ ਪਿੰਡ ਚੋਰਮਾਰ ਦੇ ਲੋਕਾਂ ਨੇ ਫੀਸਾਂ ਨੂੰ ਲੈ ਕੇ ਅਤੇ ਸਕੂਲ ਵਿੱਚ ਕਮਰਿਆਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਸਕੂਲ ਨੂੰ ਤਾਲਾ ਲਗਾ ਕੇ ਧਰਨਾ ਦਿੱਤਾ।  ਸਵੇਰੇ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ, ਜਿਸ ਕਾਰਨ ਅਧਿਆਪਕ ਅਤੇ ਬੱਚੇ ਸਕੂਲ ਨਹੀਂ ਆ ਸਕੇ। ਧਰਨੇ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਧਰਮਿੰਦਰ, ਗੁਰਪ੍ਰੀਤ, ਰਣਜੀਤ, ਸੰਦੀਪ, ਪਵੇਲ, ਕੁਲਦੀਪ ਆਦਿ ਨੇ ਕਿਹਾ ਕਿ ਹਰਿਆਣਾ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲਾਂ ਵਿੱਚ ਤਬਦੀਲ ਕਰ ਰਹੀ ਹੈ।  ਜਿਸ ਤਹਿਤ ਹੁਣ ਬੱਚਿਆਂ ਤੋਂ ਸਾਲਾਨਾ ਫੀਸ ਦੇ ਤਹਿਤ ਮਹੀਨਾਵਾਰ ਫੀਸ ਵੀ ਵਸੂਲੀ ਜਾ ਰਹੀ ਹੈ, ਜੋ ਕਿ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ।  ਮਜ਼ਦੂਰ ਵਰਗ ਨਾਲ ਸਬੰਧਤ ਲੋਕ ਫੀਸਾਂ ਭਰਨ ਤੋਂ ਅਸਮਰੱਥ ਹਨ, ਅਜਿਹੇ ਵਿੱਚ ਸੰਘਰਸ਼ ਕਰਨ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ।  ਇਸ ਤੋਂ ਇਲਾਵਾ ਬੱਚਿਆਂ ਦੇ ਬੈਠਣ ਲਈ ਕਮਰਿਆਂ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ ਹੈ।  ਬੱਚਿਆਂ ਦੇ ਬੈਠਣ ਲਈ ਸਿਰਫ਼ 3 ਕਮਰੇ ਹਨ ਜਦਕਿ ਘੱਟੋ-ਘੱਟ 12 ਕਮਰਿਆਂ ਦੀ ਲੋੜ ਹੈ। ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।  ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁਤਲਾ ਫੂਕ ਕੇ ਧਰਨਾ ਸਮਾਪਤ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਬੀਈਓ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।  ਇਸ ਦੌਰਾਨ ਗਗਨਦੀਪ, ਰਾਜੂ ਮੈਂਬਰ, ਬਲਕੌਰ ਸਿੰਘ, ਜੱਗਾ ਸਿੰਘ, ਮੰਗਾ, ਲਖਬੀਰ, ਬਿੰਦੂ, ਹਰਪ੍ਰੀਤ, ਸੋਨੂੰ, ਬੰਟੀ, ਡੀ.ਸੀ ਸਿੰਘ, ਸੇਵਕ, ਸਰਦੂਲ ਸਰਪੰਚ, ਮੁਕੇਸ਼, ਸਤਬੀਰ, ਤਾਰੀ, ਪ੍ਰੇਮ ਕੁਮਾਰ, ਮੇਘਰਾਜ, ਵੀਰਪਾਲ ਕੌਰ, ਬਲਬੀਰ ਕੌਰ, ਵਿਦਿਆ ਦੇਵੀ, ਛਿੰਦਰ ਕੌਰ, ਬਲਤੇਜ ਕੌਰ ਆਦਿ ਹਾਜ਼ਰ ਸਨ।

]]>
https://punjdarya.com/punj-darya/30104/feed 0
ਸਰਕਾਰੀ ਹਾਈ ਸਕੂਲ ਬਦਰਾ ਵਿਖੇ ਅਧਿਆਪਕ–ਮਾਪੇ ਮਿਲਣੀ ਮੌਕੇ ਸਾਲਾਨਾ ਪ੍ਰੀਖਿਆ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ https://punjdarya.com/punj-darya/29977 https://punjdarya.com/punj-darya/29977#respond Wed, 06 Apr 2022 12:20:11 +0000 https://punjdarya.com/?p=29977 ਬਦਰਾ (ਬਰਨਾਲਾ) ਸਰਕਾਰੀ ਹਾਈ ਸਕੂਲ ਬਦਰਾ ਵਿਖੇ 6ਵੀਂ, 7ਵੀਂ ਅਤੇ 9ਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਅਧਿਆਪਕ-ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਇੰਚਾਰਜ ਦਰਸ਼ਨ ਸਿੰਘ ਨੇ ਸਰਕਾਰੀ ਸਕੂਲਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਕੂਲ ਦੇ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ ਵਾਲੀਆ ਨੇ ਦੱਸਿਆ ਕਿ ਛੇਵੀਂ ਜਮਾਤ ਵਿੱਚੋਂ ਹਰਮਨਜੋਤ ਪੁੱਤਰੀ ਮਨਪ੍ਰੀਤ ਰਾਮ ਨੇ ਪਹਿਲਾ, ਸੁਖਪ੍ਰੀਤ ਕੌਰ ਪੁੱਤਰੀ ਸਿਮਰਜੀਤ ਕੌਰ ਨੇ ਦੂਜਾ ਅਤੇ ਦਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਨੇ ਤੀਜਾ, ਜਦਕਿ ਸੱਤਵੀਂ ਜਮਾਤ ਵਿੱਚੋਂ ਤਰਨਵੀਰ ਕੌਰ ਪੁੱਤਰੀ ਲਛਮਣ ਸਿੰਘ ਨੇ ਪਹਿਲਾ, ਸੁਖਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਨੌਵੀਂ ਜਮਾਤ ਵਿੱਚੋਂ ਅਮਨਦੀਪ ਕੌਰ ਪੁੱਤਰੀ ਭੋਲਾ ਸਿੰਘ, ਸੁਖਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਅਤੇ ਕੁਲਵਿੰਦਰ ਕੌਰ ਪੁੱਤਰੀ ਸੁਖਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਸਟਾਫ਼ ਵੱਲੋਂ ਸਾਲਾਨਾਂ ਪ੍ਰੀਖਿਆ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ 65 ਪ੍ਰਤੀਸ਼ਤ ਤੋਂ ਜਿਆਦਾ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕ ਅਵਤਾਰ ਸਿੰਘ, ਨਿਰਮਲ ਸਿੰਘ, ਗੁਰਪਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਕੌਰ, ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

]]>
https://punjdarya.com/punj-darya/29977/feed 0
ਪੈਨਸਿਲਵੇਨੀਆ ਨੇ ਜਰੂਰੀ ਕੀਤੀ ਸਕੂਲੀ ਸੰਸਥਾਵਾਂ ਵਿੱਚ ਫੇਸ ਮਾਸਕ ਦੀ ਵਰਤੋਂ https://punjdarya.com/punj-darya/26862 https://punjdarya.com/punj-darya/26862#respond Wed, 01 Sep 2021 16:41:53 +0000 https://punjdarya.com/?p=26862 ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਪੈਨਸਿਲਵੇਨੀਆ ਨੇ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸਕੂਲੀ ਸੰਸਥਾਵਾਂ ਵਿੱਚ ਫੇਸ ਮਾਸਕ ਦੀ ਜਰੂਰਤ ਲਾਗੂ ਕੀਤੀ ਹੈ। ਗਵਰਨਰ ਟੌਮ ਵੁਲਫ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਸਟੇਟ ਦੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਨਾਲ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਵੀ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਵੁਲਫ ਪ੍ਰਸ਼ਾਸਨ ਦੇ ਸਿਹਤ ਵਿਭਾਗ ਦਾ ਇਹ ਆਦੇਸ਼ ਮੰਗਲਵਾਰ, 7 ਸਤੰਬਰ ਤੋਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਜਾਂ ਇਸ ਤੋਂ ਬਾਅਦ ਲਾਗੂ ਹੋਵੇਗਾ ਅਤੇ ਇਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਕਿਸੇ ਵੀ ਕੋਰੋਨਾ ਵੈਕਸੀਨ ਦੀ ਸਥਿਤੀ ਦੇ ਮੱਦੇਨਜ਼ਰ ਸਕੂਲ ਅੰਦਰ ਜਾਣ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਫੇਸ ਮਾਸਕ ਪਹਿਨਣ ਦੀ ਇਹ ਜਰੂਰਤ ਵਿਦਿਆਰਥੀ ਅਥਲੀਟਾਂ ਦੇ ਖੇਡਦੇ ਸਮੇਂ ਅਤੇ ਬਾਹਰੀ ਗਤੀਵਿਧੀਆਂ ਦੌਰਾਨ ਲਾਗੂ ਨਹੀਂ ਹੋਵੇਗੀ। ਹਾਲਾਂਕਿ ਪੈਨਸਿਲਵੇਨੀਆ ਸਕੂਲ ਬੋਰਡਜ਼ ਐਸੋਸੀਏਸ਼ਨ ਦੇ ਅਨੁਸਾਰ ਮਾਸਕਿੰਗ ਬਾਰੇ ਫੈਸਲਾ ਸਥਾਨਕ ਸਕੂਲ ਅਧਿਕਾਰੀਆਂ ‘ਤੇ ਛੱਡ ਦਿੱਤਾ ਜਾਣਾ ਚਾਹੀਦਾ ਸੀ। ਕੋਰੋਨਾ ਵਾਇਰਸ ਦੇ ਅੰਕੜਿਆਂ ਅਨੁਸਾਰ ਪੈਨਸਿਲਵੇਨੀਆ ਵਿੱਚ ਹੁਣ ਰੋਜ਼ਾਨਾ 3,200 ਤੋਂ ਵੱਧ ਨਵੇਂ, ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ 1,700 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ ਵਿੱਚ ਦਾਖਲ ਹਨ, ਜੋ ਕਿ ਪਿਛਲੇ ਮਹੀਨੇ ਤੋਂ ਸੱਤ ਗੁਣਾ ਵੱਧ ਹਨ। ਇਸਦੇ ਇਲਾਵਾ ਮੌਤਾਂ ਵੀ ਦੋ ਹਫਤਿਆਂ ਵਿੱਚ ਦੁੱਗਣੀਆਂ ਹੋ ਕੇ ਪ੍ਰਤੀ ਦਿਨ ਲਗਭਗ 20 ਹੋ ਗਈਆਂ ਹਨ।

]]>
https://punjdarya.com/punj-darya/26862/feed 0
ਸਕਾਟਲੈਂਡ: ਕੋਵਿਡ ਕੇਸਾਂ ‘ਚ ਵਾਧੇ ਕਾਰਨ 60 ਸਕੂਲ ਹੋਏ ਪ੍ਰਭਾਵਿਤ https://punjdarya.com/punj-darya/26561 https://punjdarya.com/punj-darya/26561#respond Thu, 26 Aug 2021 11:28:51 +0000 https://punjdarya.com/?p=26561 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਵਾਇਰਸ ਦੀ ਲਾਗ ਦੇ ਕੇਸਾਂ ਦੇ ਮੱਦੇਨਜ਼ਰ ਐੱਨ ਐੱਚ ਐੱਸ ਬੋਰਡ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਸਕਾਟਲੈਂਡ ਦੇ ਇੱਕ ਐੱਨ ਐੱਚ ਐੱਸ ਬੋਰਡ ਨੇ ਇੱਕ ਹਫਤੇ ਵਿੱਚ 1000 ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਹਨ ਅਤੇ ਇਹਨਾਂ ਕੇਸਾਂ ਕਾਰਨ ਤਕਰੀਬਨ 60 ਸਕੂਲ ਪ੍ਰਭਾਵਿਤ ਹੋ ਰਹੇ ਹਨ। 16 ਅਗਸਤ ਤੋਂ 22 ਅਗਸਤ ਤੱਕ ਐੱਨ ਐੱਚ ਐੱਸ ਹਾਈਲੈਂਡ ਵਿੱਚ 1000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਪਰਿਵਾਰਾਂ, ਸਥਾਨਕ ਸਕੂਲ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਪਬਲਿਕ ਹੈਲਥ ਮੈਡੀਸਨ (ਹੈਲਥ ਪ੍ਰੋਟੈਕਸ਼ਨ) ਦੇ ਸਲਾਹਕਾਰ ਡਾ. ਜੈਨੀ ਵਾਰਜ਼ ਅਨੁਸਾਰ ਜੇ ਕਲਾਸਰੂਮਾਂ ਦੇ ਅੰਦਰ ਕੋਵਿਡ -19 ਦੇ ਸੰਚਾਰ ਦੇ ਸਬੂਤ ਮਿਲਦੇ ਹਨ, ਤਾਂ ਪੀ ਸੀ ਆਰ ਟੈਸਟਿੰਗ ਅਤੇ ਵਾਇਰਸ ਪ੍ਰਕੋਪ ਨੂੰ ਕੰਟਰੋਲ ਕਰਨ ਇਕਾਂਤਵਾਸ ਦੀ ਸਲਾਹ ਦਿੱਤੀ ਜਾ ਸਕਦੀ ਹੈ। ਕੋਰੋਨਾ ਪ੍ਰਕੋਪ ਦੇ ਚਲਦਿਆਂ ਗਲਾਸਗੋ ਦੇ ਇੱਕ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਇੱਕ ਪੂਰੀ ਕਲਾਸ ਨੂੰ ਇੱਕ ਸਕਾਰਾਤਮਕ ਕੇਸ ਦੇ ਬਾਅਦ ਇਕਾਂਤਵਾਸ ਲਈ ਕਿਹਾ ਗਿਆ ਹੈ। ਇਸਦੇ ਇਲਾਵਾ ਡਮਫ੍ਰਾਈਜ਼ ਅਤੇ ਗੈਲੋਵੇ ਵਿੱਚ ਵੀ ਇੱਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਨ ਸਵਿੰਨੇ ਅਨੁਸਾਰ ਸਕਾਟਿਸ਼ ਸਰਕਾਰ ਹਰ ਸੰਭਵ ਯਤਨ ਕਰਕੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਜਵਾਬ ਵਿੱਚ ਸਕੂਲ ਬੰਦ ਕਰਨ ਤੋਂ ਬਚਣਾ ਚਾਹੁੰਦੀ ਹੈ। ਇਸ ਲਈ ਵਾਇਰਸ ਸਬੰਧੀ ਲੱਛਣ ਪ੍ਰਗਟ ਹੋਣ ‘ਤੇ ਪੀ ਸੀ ਆਰ ਟੈਸਟ ਬੁੱਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

]]>
https://punjdarya.com/punj-darya/26561/feed 0
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਵਿਖੇ ਭਾਸ਼ਣ ਮੁਕਾਬਲੇ ਕਰਵਾਏ https://punjdarya.com/punj-darya/26375 https://punjdarya.com/punj-darya/26375#respond Wed, 18 Aug 2021 15:44:49 +0000 https://punjdarya.com/?p=26375 ਹੈਵਨਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਚਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ

ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਸੰਗਰੁਰ-2, ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਸ਼ਾਹਪੁਰ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।  ਸਕੂਲ ਦੇ ਗਤੀਵਿਧੀ ਇੰਚਾਰਜ਼ ਸ੍ਰ. ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਇਹ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਨੋਡਲ ਅਫ਼ਸਰ ਕਿਰਨ ਬਾਲਾ ਅਤੇ ਬਲਾਕ ਨੋਡਲ ਅਫ਼ਸਰ ਰਾਜਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਰਵਾਏ ਗਏ ਹਨ। ਸਰਕਾਰੀ ਮਿਡਲ ਸਮਾਰਟ ਸਕੂਲ ਸ਼ਾਹਪੁਰ ਦੇ ਮੁਖੀ ਸ੍ਰੀ ਵੀਰੇਂਦਰ ਮੋਹਨ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਭਾਸ਼ਣ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਕੂਲ ਨੋਡਲ ਇੰਚਾਰਜ਼ ਅਤੇ ਗਤੀਵਿਧੀ ਇੰਚਾਰਜ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੱਤਵੀਂ ਜਮਾਤ ਦੀ ਹੈਵਨਦੀਪ ਕੌਰ ਨੇ, ਦੂਜਾ ਸਥਾਨ ਸੱਤਵੀਂ ਜਮਾਤ ਦੀ ਸਿਮਰਨਜੀਤ ਕੌਰ ਨੇ ਅਤੇ ਤੀਜਾ ਸਥਾਨ ਸੱਤਵੀਂ ਜਮਾਤ ਦੀ ਹੀ ਚਮਨਪ੍ਰੀਤ ਕੌਰ ਨੇ ਹਾਸਲ ਕੀਤਾ। ਕੰਪਲੈਕਸ ਸਕੂਲ ਮੁਖੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨੋਂ ਦੇ ਪ੍ਰਿੰਸੀਪਲ ਸ੍ਰੀ ਪ੍ਰੀਤਇੰਦਰ ਘਈ ਨੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। 

]]>
https://punjdarya.com/punj-darya/26375/feed 0
ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਤੋਂ ਕੀਤੀ ਵਿਦਿਆਰਥੀਆਂ ਨਾਲ ਕੌਂਸਲਿੰਗ ਮੁਹਿੰਮ ਦੀ ਸ਼ੁਰੂਆਤ https://punjdarya.com/punj-darya/26129 https://punjdarya.com/punj-darya/26129#respond Sat, 14 Aug 2021 13:29:55 +0000 https://punjdarya.com/?p=26129 ਯੋਗਤਾ ਪਛਾਣਨ ਲਈ ਸੰਗਰੂਰ ਹਲਕੇ ਦੇ ਸਾਰੇ ਹਾਈ ਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ 10ਵੀਂ ਤੇ 12ਵੀਂ ਦੇ 2,245 ਵਿਦਿਆਰਥੀਆਂ ਦਾ ਕਰਵਾਇਆ ‘ਸਾਇਕੋਮੀਟਿ੍ਰਕ ਟੈਸਟ’: ਸਕੂਲ ਸਿੱਖਿਆ ਮੰਤਰੀ

ਨਦਾਮਪੁਰ/ਭਵਾਨੀਗੜ੍ਹ/ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਹਲਕੇ ’ਚ ਬੱਚਿਆਂ ਨੂੰ ਆਪਣੀ ਯੋਗਤਾ ਦੇ ਆਧਾਰ ’ਤੇ ਭਵਿੱਖ ’ਚ ਉਚੇਰੀ ਸਿੱਖਿਆ ਅਤੇ ਕਰੀਅਰ ਦੀ ਚੋਣ ਕਰਨ ਲਈ ਸੇਧ ਦੇਣ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਕੌਂਸਲਿੰਗ ਤੇ ਹੌਸਲਾ ਅਫ਼ਜ਼ਾਈ ਮੁਹਿੰਮ ਸ਼ੁਰੂ ਕਰਨ ਦੀ ਨਵੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਸਾਰੇ 27 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਅਕਾਦਮਿਕ ਵਰੇ 2020-21 ਦੌਰਾਨ 10ਵੀਂ ਤੇ 12ਵੀਂ ਜਮਾਤ ’ਚ ਪੜਦੇ 2,245 ਵਿਦਿਆਰਥੀਆਂ ਦੀ ਯੋਗਤਾ ਪਛਾਣਨ ਲਈ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਸੀ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਅਜਿਹੇ ਟੈਸਟ ਕਰਵਾਉਣ ਵਾਲੀ ਸਿਰਮੌਰ ਸੰਸਥਾ ‘ਵੀਬੌਕਸ’ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਹੀ ਆਨਲਾਈਨ ਮਾਧਿਅਮ ਜ਼ਰੀਏ ਹਲਕੇ ਦੇ ਵਿਦਿਆਰਥੀਆਂ ਦਾ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਸੀ। ਉਨਾਂ ਕਿਹਾ ਕਿ ਟੈਸਟ ਦੇ ਨਤੀਜੇ ਆਉਣ ’ਤੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੀ ਯੋਗਤਾ ਦੇ ਆਧਾਰ ’ਤੇ ਉਚੇਰੀ ਸਿੱਖਿਆ ਲਈ ਕੋਰਸਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਅੱਵਲ ਦਰਜਾ ਬਣਾਈ ਰੱਖਣ ਲਈ ਬੁਨਿਆਦੀ ਢਾਂਚੇ ’ਚ ਸੁਧਾਰ ਤੋਂ ਇਲਾਵਾ ਅਜਿਹੀਆਂ ਹੋਰ ਵੀ ਪਹਿਲਕਦਮੀਆਂ ਲਿਆਉਣ ’ਤੇ ਜ਼ੋਰ ਦਿੱਤਾ ਜਾਵੇਗਾ।ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਅੱਜ ਨਦਾਮਪੁਰ ਸਕੂਲ ਵਿਖੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਲਗਭਗ 60 ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਰੂ-ਬ-ਰੂ ਮੁਲਕਾਤ ਕੀਤੀ। ਇਸ ਮੌਕੇ ਕੋਵਿਡ ਮਹਾਂਮਾਰੀ ਦਾ ਖਿਆਲ ਰੱਖਦਿਆਂ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਗਿਣਤੀ ਦੇ ਹਿਸਾਬ ਨਾਲ ਵੱਖ-ਵੱਖ ਕਮਰਿਆਂ ’ਚ ਬਿਠਾਇਆ ਗਿਆ ਸੀ ਤੇ ਸਿੱਖਿਆ ਮੰਤਰੀ ਵੱਲੋਂ ਬੜੀ ਸੰਜੀਦਗੀ ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਦੇ ਵਿਦਿਆਰਥੀਆਂ ਦੀ ਮੰਗ ਤੇ ਯੋਗਤਾ ਅਨੁਸਾਰ ਉਚੇਰੀ ਸਿੱਖਿਆ ਦੇ ਨੀਟ ਵਰਗੇ ਕੋਰਸਾਂ ਲਈ ਕੋਚਿੰਗ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ, ਸੁਰਿੰਦਰ ਸਿੰਘ ਭਰੂਰ, ਕੁਲਦੀਪ ਸਿੰਘ ਭੁੱਲਰ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

]]>
https://punjdarya.com/punj-darya/26129/feed 0
ਉਪ ਮੰਡਲ ਮੈਜਿਸਟ੍ਰੇਟ ਵੱਲੋਂ ਸਪੈਸ਼ਲ ਰਿਸੋਰਸ ਸੈਂਟਰ ਦਾ ਦੌਰਾ https://punjdarya.com/punj-darya/25950 https://punjdarya.com/punj-darya/25950#respond Wed, 11 Aug 2021 16:36:43 +0000 https://punjdarya.com/?p=25950 ਬੱਚਿਆਂ ਨੂੰ ਟੇਬਲ ਟੈਨਿਸ ਦਿੱਤਾ, ਵਾਈਐਸ ਸਕੂਲ ਵੱਲੋਂ ਪੜਨ ਸਮੱਗਰੀ ਭੇਟ

ਬਰਨਾਲਾ (ਰਾਜਿੰਦਰ ਭਦੌੜੀਆ)
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਲੜਕੇ) ਵਿਖੇ ਬਲਾਕ ਸਪੈਸ਼ਲ ਰਿਸੋਰਸ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਵਲੋਂ ਬੱਚਿਆਂ ਨੂੰ ਟੇਬਲ ਟੈਨਿਸ ਭੇਟ ਕੀਤਾ ਗਿਆ ਅਤੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਵਾਈਐਸ ਸਕੂਲ ਦੇ ਪਿ੍ਰੰਸੀਪਲ ਪੂਜਾ ਵਰਮਾ ਅਤੇ ਉਨਾਂ ਦੇ ਸਟਾਫ ਵੱਲ਼ੋਂ ਟੀਚਿੰਗ ਲਰਨਿੰਗ ਮਟੀਅਰਲ ਅਤੇ ਤੋਹਫੇ ਵੰਡੇ ਗਏ। ਉਨਾਂ ਆਪਣੇ ਸਟਾਫ ਨੇ ਬੱਚਿਆਂ ਨਾਲ ਵਾਰਤਾ ਕੀਤੀਆਂ ਅਤੇ ਗਤੀਵਿਧੀਆਂ ਉਲੀਕਿਆਂ। ਇਸ ਮੌਕੇਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ (ਐ.ਸਿੱ) ਕੁਲਵਿੰਦਰ ਸਿੰਘ ਸਰਾਏ ਵੱਲੋਂ ਬੱਚਿਆਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਦੇ ਗੁਰ ਦੱਸੇ ਗਏ। ਉਨਾਂ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਵਨਾਵਾਂ ਦਿੱਤੀਆਂ। ਇਸ ਮੌਕੇ ਤੇ ਜ਼ਿਲਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ, ਜ਼ਿਲਾ ਸਪੈਸ਼ਲ ਐਜੂਕੇਟਰ ਭੁਪਿੰਦਰ ਸਿੰਘ, ਡਾ. ਸੰਜੈੈ ਕੁਮਾਰ, ਆਈਈਆਰਟੀ ਸਪਨਾ ਸ਼ਰਮਾ, ਦਵਿੰਦਰ ਕੌਰ, ਆਈਈਵੀ ਰੰਜੂ ਬਾਲਾ, ਸ਼ਿੰਦਰਪਾਲ ਕੌਰ, ਬਲਵਿੰਦਰ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

]]>
https://punjdarya.com/punj-darya/25950/feed 0