royal mint – Punj Darya https://punjdarya.com Fri, 05 Nov 2021 13:26:05 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg royal mint – Punj Darya https://punjdarya.com 32 32 ਯੂਕੇ: ਦਿਵਾਲੀ ਮੌਕੇ ਮਹਾਤਮਾ ਗਾਂਧੀ ਦੇ ਸਨਮਾਨ ‘ਚ ਜਾਰੀ ਕੀਤਾ ਵਿਸ਼ੇਸ਼ ਸਿੱਕਾ https://punjdarya.com/punj-darya/29195 https://punjdarya.com/punj-darya/29195#respond Fri, 05 Nov 2021 13:26:00 +0000 https://punjdarya.com/?p=29195 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬ੍ਰਿਟੇਨ ‘ਚ ਦੀਵਾਲੀ ‘ਤੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ ਬ੍ਰਿਟੇਨ ਦੇ ਚਾਂਸਲਰ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਪੰਜ ਪੌਂਡ ਦੇ ਨਵੇਂ ਯਾਦਗਾਰੀ ਸਿੱਕੇ ਨੂੰ ਜਾਰੀ ਕੀਤਾ। ਸੋਨੇ ਅਤੇ ਚਾਂਦੀ ਸਮੇਤ ਕਈ ਮਾਪਦੰਡਾਂ ਵਿੱਚ ਉਪਲਬਧ, ਇਹ ਗੋਲ ਸਿੱਕਾ, ਹਿਨਾ ਗਲੋਵਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਇਸ ਸਿੱਕੇ ਉੱਤੇ ਭਾਰਤ ਦਾ ਰਾਸ਼ਟਰੀ ਫੁੱਲ ਕਮਲ ਅਤੇ ਮਹਾਤਮਾ ਗਾਂਧੀ ਦਾ ਇੱਕ ਮਸ਼ਹੂਰ ਸੰਦੇਸ਼, ‘ਮੇਰਾ ਜੀਵਨ ਮੇਰਾ ਸੰਦੇਸ਼’ ਅੰਕਿਤ ਹੈ। ਇਹ ਪਹਿਲੀ ਵਾਰ ਹੈ ਕਿ ਬ੍ਰਿਟਿਸ਼ ਸਿੱਕਿਆਂ ਰਾਹੀਂ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਅਨੁਸਾਰ ਉਹ ਇੱਕ ਹਿੰਦੂ ਹੋਣ ਦੇ ਨਾਤੇ ਦੀਵਾਲੀ ‘ਤੇ ਇਹ ਸਿੱਕਾ ਜਾਰੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਮਹਾਤਮਾ ਗਾਂਧੀ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਹਿਲੀ ਵਾਰ ਇੱਕ ਬ੍ਰਿਟਿਸ਼ ਸਿੱਕੇ ਰਾਹੀਂ ਉਨ੍ਹਾਂ ਦੇ ਸ਼ਾਨਦਾਰ ਜੀਵਨ ਨੂੰ ਯਾਦ ਕਰਨਾ ਬਹੁਤ ਹੀ ਸ਼ਾਨਦਾਰ ਹੈ। ਪੰਜ ਪੌਂਡ ਦਾ ਇਹ ਸਿੱਕਾ ਸੋਨੇ ਅਤੇ ਚਾਂਦੀ ਵਿੱਚ ਬਣਿਆ ਹੈ ਅਤੇ ਇਸਦਾ ਕਾਨੂੰਨੀ ਦਰਜਾ ਹੈ, ਹਾਲਾਂਕਿ ਇਹ ਆਮ ਸਰਕੂਲੇਸ਼ਨ ਲਈ ਨਹੀਂ ਹੈ। ਇਹ ਵੀਰਵਾਰ ਤੋਂ ਦੀਵਾਲੀ ਦੇ ਮੌਕੇ ‘ਤੇ ਰਾਇਲ ਮਿੰਟ ਦੀ ਵੈੱਬਸਾਈਟ ‘ਤੇ ਵਿਕਰੀ ਲਈ ਤਿਆਰ ਹੈ।

]]>
https://punjdarya.com/punj-darya/29195/feed 0
ਯੂਕੇ: ਰਾਇਲ ਟਕਸਾਲ ਨੇ ਹਿੰਦੂ ਦੇਵੀ ਦੀ ਤਸਵੀਰ ਵਾਲਾ ਸੋਨੇ ਦਾ ਬਿਸਕੁਟ ਕੀਤਾ ਜਾਰੀ https://punjdarya.com/punj-darya/28291 https://punjdarya.com/punj-darya/28291#respond Tue, 28 Sep 2021 10:51:13 +0000 https://punjdarya.com/?p=28291

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਤਿਉਹਾਰਾਂ ਦੀ ਰੁੱਤ ਵਿੱਚ ਸੋਨਾ ਖਰੀਦਣ ਨੂੰ ਸ਼ੁਭ ਮੰਨਦੇ ਹਨ। ਇਹਨਾਂ ਦਿਨਾਂ ਵਿੱਚ ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ, ਜਿਵੇਂ ਕਿ ਧਨਤੇਰਸ ਤੇ ਦੀਵਾਲੀ ਆਦਿ। ਇਸ ਸ਼ੁਭ ਮੌਕੇ ‘ਤੇ ਭਾਰਤੀ ਲੋਕਾਂ ਵੱਲੋਂ ਸੋਨਾ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਲਈ ਯੂਕੇ ਦੇ ਰਾਇਲ ਟਕਸਾਲ ਨੇ ਦੀਵਾਲੀ ਦੇ ਮੱਦੇਨਜ਼ਰ ਲਈ ਸੋਨੇ ਦਾ ਬਿਸਕੁਟ ਵਿਕਰੀ ਲਈ ਤਿਆਰ ਕੀਤਾ ਹੈ, ਜਿਸ ‘ਤੇ ਹਿੰਦੂ ਦੇਵੀ ਲਕਸ਼ਮੀ ਦੀ ਤਸਵੀਰ ਨਾਲ ਉੱਕਰੀ ਹੋਈ ਹੈ। ਇਸ ਬਿਸਕੁਟ ਦਾ ਵਜਨ 20 ਗ੍ਰਾਮ ਦੇ ਕਰੀਬ ਹੈ, ਜਿਸ ਵਿੱਚ ਲਕਸ਼ਮੀ ਦੇਵੀ ਦੀ ਤਸਵੀਰ ਉੱਕਰੀ ਹੋਈ ਹੈ। ਇਸ ਨੂੰ ਰਾਇਲ ਟਕਸਾਲ ਉਤਪਾਦ ਡਿਜ਼ਾਈਨਰ ਐਮਾ ਨੋਬਲ ਦੁਆਰਾ ਕਾਰਡਿਫ ਵਿਚਲੇ ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੀ ਕੀਮਤ ਤਕਰੀਬਨ 1,080 ਪੌਂਡ ਹੈ ਅਤੇ ਇਹ ਮੰਗਲਵਾਰ ਨੂੰ ਰਾਇਲ ਟਕਸਾਲ ਦੀ ਵੈਬਸਾਈਟ ‘ਤੇ ਵਿਕਰੀ ਲਈ ਲੱਗੇਗਾ। ਰਾਇਲ ਟਕਸਾਲ ਦਾ ਇਹ ਪਹਿਲਾ ਸੋਨੇ ਦਾ ਬਿਸਕੁਟ ਹੈ, ਜਿਸ ਵਿੱਚ ਹਿੰਦੂ ਦੇਵੀ ਦੀ ਤਸਵੀਰ ਸ਼ਾਮਲ ਹੈ। ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਦੀਵਾਲੀ ਸਮਾਰੋਹ ਵਿੱਚ 4 ਨਵੰਬਰ ਨੂੰ ਲਕਸ਼ਮੀ ਪੂਜਾ ਦੇ ਹਿੱਸੇ ਦੇ ਰੂਪ ਵਿੱਚ ਇਸ ਬਿਸਕੁਟ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਰਾਇਲ ਟਕਸਾਲ ਦੇ ਅਧਿਕਾਰੀ ਵੀ ਹਾਜ਼ਰ ਹੋਣਗੇ।

]]>
https://punjdarya.com/punj-darya/28291/feed 0