Queen Elizabeth – Punj Darya https://punjdarya.com Tue, 02 Nov 2021 11:08:39 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Queen Elizabeth – Punj Darya https://punjdarya.com 32 32 ਗਲਾਸਗੋ: ਮਹਾਰਾਣੀ ਨੇ ਵੀਡੀਓ ਸੰਦੇਸ਼ ਰਾਹੀਂ ਵਿਸ਼ਵ ਨੇਤਾਵਾਂ ਨੂੰ ਸੁਰੱਖਿਅਤ ਭਵਿੱਖ ਬਣਾਉਣ ਦੀ ਕੀਤੀ ਅਪੀਲ https://punjdarya.com/punj-darya/29164 https://punjdarya.com/punj-darya/29164#respond Tue, 02 Nov 2021 11:08:35 +0000 https://punjdarya.com/?p=29164

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਚੱਲ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੇ ਨਾਲ ਬਰਤਾਨੀਆ ਦੀ ਮਹਾਂਰਾਣੀ ਐਲਿਜਾਬੈਥ ਦੋਇਮ ਨੇ ਵੀ ਆਪਣੀ ਸ਼ਮੂਲੀਅਤ ਕਰਨੀ ਸੀ, ਪਰ ਕੁੱਝ ਸਿਹਤ ਸਮੱਸਿਆਵਾਂ ਕਾਰਨ ਉਹ ਇਸ ਕਾਨਫਰੰਸ ਵਿੱਚ ਭਾਗ ਨਹੀਂ ਲੈ ਸਕੇ। ਪਰ ਇਸ ਦੇ ਬਾਵਜੂਦ ਵੀਮਹਾਰਾਣੀ (95) ਨੇ ਇੱਕ ਵੀਡੀਓ ਸੰਦੇਸ਼ ਦੁਆਰਾ ਕੋਪ 26 ‘ਚ ਸ਼ਾਮਲ ਹੋਏ ਨੇਤਾਵਾਂ ਨੂੰ ਸੰਬੋਧਿਤ ਕੀਤਾ। ਮਹਾਂਰਾਣੀ ਨੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਸਭ ਤੋਂ ਅਸੰਭਵ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਸੰਮੇਲਨ ਦੌਰਾਨ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਸਵਾਗਤ ਸਮਾਰੋਹ ਦੌਰਾਨ ਇੱਕ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿੱਚ, ਉਸਨੇ ਉਮੀਦ ਜਤਾਈ ਕਿ ਵਿਸ਼ਵ ਹੁਣ ਜਲਵਾਯੂ ਸਬੰਧੀ ਕਾਰਵਾਈ ਦੇ ਸਮੇਂ ਵੱਲ ਆ ਗਿਆ ਹੈ।ਇਸਦੇ ਨਾਲ ਹੀ ਮਹਾਰਾਣੀ ਨੇ ਆਪਣੇ ਮਰਹੂਮ ਪਤੀ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਉਠਾਉਣ ਲਈ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਉਸਦਾ ਸੰਦੇਸ਼ ਸ਼ੁੱਕਰਵਾਰ ਨੂੰ ਵਿੰਡਸਰ ਕੈਸਲ ਵਿਖੇ ਪਹਿਲਾਂ ਤੋਂ ਰਿਕਾਰਡ ਕੀਤਾ ਗਿਆ ਸੀ। ਮਹਾਂਰਾਣੀ, ਜਿਸਦੀ ਸਿਹਤ ਚਿੰਤਾ ਦਾ ਕਾਰਨ ਬਣੀ ਹੈ ਨੇ ਡਾਕਟਰਾਂ ਦੁਆਰਾ ਆਰਾਮ ਕਰਨ ਦੀ ਸਲਾਹ ਦੇਣ ‘ਤੇ ਗਲਾਸਗੋ ਕਾਨਫਰੰਸ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ। ਮਹਾਰਾਣੀ ਅਨੁਸਾਰ ਸਾਰਿਆਂ ਨੂੰ ਨੇਤਾਵਾਂ ਦੀਆਂ ਕਾਰਵਾਈਆਂ ਦਾ ਲਾਭ ਨਹੀਂ ਹੋਵੇਗਾ ਕਿਉਂਕਿ ਸਾਡੇ ਵਿੱਚੋਂ ਕੋਈ ਵੀ ਸਦਾ ਲਈ ਨਹੀਂ ਜੀਵੇਗਾ ਪਰ ਸਾਡੇ ਗ੍ਰਹਿ ਦੀਆਂ ਵਾਤਾਵਰਨ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਕੋਈ ਵੀ ਇਰਾਦਾ ਸਾਡੇ ਬੱਚਿਆਂ ਨੂੰ ਲਾਭ ਪਹੁੰਚਾਏਗਾ। ਇਸ ਲਈ ਮਹਾਂਰਾਣੀ ਨੇ ਦੁਨੀਆ ਭਰ ਦੇ ਸੈਂਕੜੇ ਡੈਲੀਗੇਟਾਂ ਨੂੰ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਿਲ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ।

]]>
https://punjdarya.com/punj-darya/29164/feed 0
ਗਲਾਸਗੋ ‘ਚ ਹੋਣ ਵਾਲੇ ਜਲਵਾਯੂ ਸੰਮੇਲਨ ਵਿੱਚ ਮਹਾਰਾਣੀ ਐਲਿਜਾਬੈਥ ਕਰਨਗੇ ਸ਼ਮੂਲੀਅਤ https://punjdarya.com/punj-darya/26627 https://punjdarya.com/punj-darya/26627#respond Sat, 28 Aug 2021 12:09:57 +0000 https://punjdarya.com/?p=26627 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇਸ ਸਾਲ ਕੋਪ 26 ਜਲਵਾਯੂ ਸੰਮੇਲਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਨੇਤਾ ਸ਼ਾਮਲ ਹੋਣਗੇ। ਕੋਪ 26 ਦੇ ਪ੍ਰਬੰਧਕਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਵੀ ਇਸ ਜਲਵਾਯੂ ਸੰਮੇਲਨ ਵਿੱਚ ਸ਼ਮੂਲੀਅਤ ਕਰਨਗੇ। 95 ਸਾਲਾਂ ਮਹਾਰਾਣੀ ਵਿਸ਼ਵ ਦੇ ਨੇਤਾਵਾਂ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਜੋ ਅਸਲ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸੰਮੇਲਨ ਨੂੰ ਹੁਣ ਸਕਾਟਿਸ਼ ਇਵੈਂਟਸ ਕੈਂਪਸ ਵਿਖੇ 1-12 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਕੋਪ 26 ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ 120 ਰਾਜ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮਹਾਰਾਣੀ ਦੀ ਸ਼ਮੂਲੀਅਤ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਟਵੀਟ ਰਾਹੀਂ ਦੱਸਿਆ ਕਿ ਮਹਾਰਾਣੀ ਦੇ  ਸੰਮੇਲਨ ਵਿੱਚ ਸ਼ਾਮਲ ਹੋਣ ਬਾਰੇ ਉਹਨਾਂ ਨੂੰ ਖੁਸ਼ੀ ਹੈ। ਗਲਾਸਗੋ ਵਿੱਚ ਹੋ ਰਹੇ ਇਸ ਸਮਾਗਮ ਵਿੱਚ 196 ਦੇਸ਼ਾਂ ਦੇ ਨੇਤਾਵਾਂ ਅਤੇ ਲਗਭਗ 20,000 ਮਾਨਤਾ ਪ੍ਰਾਪਤ ਡੈਲੀਗੇਟਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾ ਜਲਵਾਯੂ ਤਬਦੀਲੀ ਬਾਰੇ ਚਰਚਾ ਕਰਨਗੇ।

]]>
https://punjdarya.com/punj-darya/26627/feed 0
ਸਕਾਟਲੈਂਡ: ਮਹਾਰਾਣੀ ਐਲਿਜਾਬੈਥ ਨੇ ਕੀਤੀ ਫਸਟ ਮਨਿਸਟਰ ਨਿਕੋਲਾ ਸਟਰਜਨ ਨਾਲ ਮੁਲਾਕਾਤ https://punjdarya.com/punj-darya/24781 https://punjdarya.com/punj-darya/24781#respond Thu, 01 Jul 2021 07:19:56 +0000 https://punjdarya.com/?p=24781 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ 2 ਨੇ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨਾਲ ਮੰਗਲਵਾਰ ਨੂੰ ਐਡਿਨਬਰਾ ਦੇ ਪੈਲੇਸ ਆਫ਼ ਹੋਲੀਰੂਡ ਹਾਊਸ ਵਿੱਚ ਆਪਣੇ ਸਕਾਟਲੈਂਡ ਦੌਰੇ ਦੌਰਾਨ ਮੁਲਾਕਾਤ ਕੀਤੀ। ਸਕਾਟਲੈਂਡ ਵਿੱਚ ਮਹਾਰਾਣੀ ਦੀ ਸਰਕਾਰੀ ਰਿਹਾਇਸ਼ ‘ਤੇ ਇਹ ਮੀਟਿੰਗ ਹੋਲੀਰੂਡ ਹਫਤੇ ਦੀ ਰਵਾਇਤੀ ਯਾਤਰਾ ਦਾ ਇੱਕ ਹਿੱਸਾ ਸੀ। ਇਸ ਦੌਰਾਨ ਮਹਾਰਾਣੀ ਨੇ ਐਲਿਸਨ ਜੋਹਨਸਟਨ ਐੱਮ ਐੱਸ ਪੀ ਨਾਲ ਵੀ ਗੱਲਬਾਤ ਕੀਤੀ, ਜੋ ਕਿ ਮਈ ਦੀਆਂ ਚੋਣਾਂ ਤੋਂ ਬਾਅਦ ਸਕਾਟਲੈਂਡ ਦੀ ਸੰਸਦ ਦੀ ਪ੍ਰਜ਼ੀਡਿੰਗ ਅਧਿਕਾਰੀ ਦੀਆਂ ਸੇਵਾਵਾਂ ਨਿਭਾ ਰਹੀ ਹੈ। ਮਹਾਰਾਣੀ ਆਪਣੇ ਚਾਰ ਦਿਨਾਂ ਦੌਰੇ ਦੌਰਾਨ ਸਕਾਟਿਸ਼ ਸਭਿਆਚਾਰ, ਪ੍ਰਾਪਤੀਆਂ ਅਤੇ ਕਮਿਊਨੀਟੀਜ਼ ਨੂੰ ਵੇਖਣਗੇ। ਮਹਾਰਾਣੀ ਸੋਮਵਾਰ ਨੂੰ ਆਪਣੇ ਪੋਤੇ, ਡਿਊਕ ਆਫ ਕੈਮਬ੍ਰਿਜ ਜੋ ਕਿ ਸਕਾਟਲੈਂਡ ਵਿੱਚ ਅਰਲ ਆਫ ਸਟ੍ਰੇਟਨ ਵਜੋਂ ਜਾਣੇ ਜਾਂਦੇ ਹਨ, ਦੇ ਨਾਲ ਸਨ। ਜਦੋਂਕਿ ਉਹਨਾਂ ਦੀ ਧੀ, ਰਾਜਕੁਮਾਰੀ ਰਾਇਲ, ਬੁੱਧਵਾਰ ਅਤੇ ਵੀਰਵਾਰ ਨੂੰ ਉਹਨਾਂ ਦੇ ਨਾਲ ਹੋਣਗੇ।

]]>
https://punjdarya.com/punj-darya/24781/feed 0