Punjabi song – Punj Darya https://punjdarya.com Thu, 21 Oct 2021 14:14:37 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Punjabi song – Punj Darya https://punjdarya.com 32 32 “ਨਹੀਂਓ ਉੱਚਾ ਬੋਲੀਦਾ” ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ- ਗਾਇਕਾ “ਮਨਦੀਪ ਕੌਰ ਮਾਛੀਵਾੜਾ” https://punjdarya.com/punj-darya/28974 https://punjdarya.com/punj-darya/28974#respond Thu, 21 Oct 2021 14:14:32 +0000 https://punjdarya.com/?p=28974 ਸਿੱਕੀ ਝੱਜੀ ਪਿੰਡ ਵਾਲਾ – ਸੁਰਾਂ ਦੀ ਸ਼ਹਿਜਾਦੀ ਸਾਫ ਸੁਥਰੇ ਗੀਤ ਗਾਉਣ ਵਾਲੀ ਪ੍ਰਸਿੱਧ ਗਾਇਕਾ “ਮਨਦੀਪ ਕੌਰ ਮਾਛੀਵਾੜਾ” ਜੋ ਕਿ 2010 ਵੋਇਸ ਆਫ ਪੰਜਾਬ ਦੀ ਪਹਿਲੀ ਰਨਰ ਅੱਪ ਅਤੇ 2013 ਦੇ ਡੀਡੀ ਪੰਜਾਬੀ ਤੇ ਹੋਣ ਵਾਲੇ ਗਾਇਕੀ ਦੇ ਮੁਕਾਬਲੇ “ਸੁਰ ਸਿਰਤਾਜ” ਦੀ ਵਿਜੇਤਾ ਵਜੋਂ ਖਿਤਾਬ ਆਪਣੀ ਝੋਲੀ ਪਵਾ ਚੁੱਕੀ ਹੈ ਆਪਣੇ ਨਵੇਂ ਗੀਤ “ਨਹੀਂਓ ਉੱਚਾ ਬੋਲੀਦਾ” ਨਾਲ ਸਰੋਤਿਆਂ ਦੀ ਕਚਿਹਿਰੀ ਵਿੱਚ ਮੁੜ ਹਾਜਿਰ ਹੋਈ ਹੈ। ਮਨਦੀਪ ਕੌਰ ਮਾਛੀਵਾੜਾ ਨੇ ਹਮੇਸ਼ਾਂ ਸਾਫ ਸੁਥਰੇ ਪਰਿਵਾਰਕ ਗੀਤ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਮੇਹਰ ਸਦਕਾ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਹੈ। ਪਿਤਾ ਜੀ ਸਰਦਾਰ ਨਿਰੰਜਨ ਸਿੰਘ ਨੂਰ ਅਤੇ ਭਰਾ ਦਾ ਸੰਗੀਤ ਨਾਲ ਮੋਹ ਮਨਦੀਪ ਲਈ ਵੀ ਵਰਦਾਨ ਸਾਬਿਤ ਹੋਇਆ। ਲੋਕ ਗਥਾਵਾਂ ਅਤੇ ਲੋਕ ਗੀਤ ਜੋ ਕਿ ਲੰਮੀ ਹੇਕ ਨਾਲ ਤਾਂ ਗਾਏ ਹੀ ਜਾਂਦੇ ਹਨ ਇਸ ਦੇ ਨਾਲ ਇਨ੍ਹਾਂ ਚ ਕੋਈ ਨਾ ਕੋਈ ਸੁਨੇਹਾ ਜਰੂਰ ਹੁੰਦਾ ਇਹੋ ਜਿਹੇ ਗੀਤ ਜਿਹਨਾਂ ਨੂੰ ਲੋਕ ਤੱਥ ਵੀ ਕਿਹਾ ਜਾਂਦਾ ਮਨਦੀਪ ਕੌਰ ਮਾਛੀਵਾੜੇ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਗੀਤਾਂ ਨੂੰ ਗਾ ਕੇ ਰੂਹ ਨੂੰ ਸਕੂਨ ਮਿਲਦਾ। ਪੰਜਾਬ ਦੇ ਅਨੇਕਾਂ ਸੱਭਿਆਚਾਰਕ ਮੇਲਿਆਂ ਤੇ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਹੋਣ ਵਾਲੀ ਮਨਦੀਪ ਕੌਰ ਮਾਛੀਵਾੜਾ “ਧੀ ਪੰਜਾਬ ਦੀ” ਅਵਾਰਡ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਇਸ ਨੂੰ ਕਿਹਾ ਜਾਂਦਾ ਹੈ। ਦੇਸ਼ ਦੇ ਨਾਲ ਵਿਦੇਸ਼ਾ ਚ ਵੀ ਆਪਣੀ ਗਾਇਕੀ ਨਾਲ ਝੰਡੇ ਗੱਡਣ ਵਾਲੀ ਮਨਦੀਪ ਕੌਰ ਮਾਛੀਵਾੜਾ ਹੋਂਗਕਾਂਗ, ਅਤੇ ਯੂਰਪ ਦੇ ਇਟਲੀ, ਅਤੇ ਬੈਲਜੀਅਮ ਵਰਗੇ ਮੁਲਕਾਂ ਚ ਰਹਿਣ ਵਾਲੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਖੂੰਡਾ ਅਤੇ ਚੁੰਨੀ ਦੀ ਕਲੀ ਜਿਹੇ ਗੀਤਾਂ ਦੀ ਸਫਲਤਾ ਤੋਂ ਬਾਅਦ “ਨਹੀਂਓ ਉੱਚਾ ਬੋਲੀਦਾ” ਗੀਤ ਨਾਲ ਹਾਜਰੀ ਲਗਵਾਉਣ ਵਾਲੀ ਮਨਦੀਪ ਕੌਰ ਮਾਛੀਵਾੜਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜੀਵਨ ਰਿਕਾਰਡਜ਼ ਯੂਕੇ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਇਤਲੀ ਰਹਿੰਦੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲੇ ਨੇ ਬਹੁਤ ਹੀ ਕਮਾਲ ਲਿਖਿਆ ਹੈ। ਲਵਲੀ ਬੀਟਸ ਕਨੇਡਾ ਵਲੋਂ ਸੰਗੀਤ ਦੀਆਂ ਧੁਨਾਂ ਚ ਸ਼ਿੰਗਾਰੇ ਇਸ ਗੀਤ ਨੂੰ ਹਰ ਪਾਸਿਓਂ ਭਰਵਾਂ ਹੁੰਗਾ ਮਿਲ ਰਿਹਾ ਹੈ। ਪ੍ਰਸਿੱਧ ਗੀਤਕਾਰ “ਹਰਵਿੰਦਰ ਉਹੜਪੁਰੀ” ਹੋਣਾਂ ਦੇ ਅਸ਼ੀਰਵਾਦ ਅਤੇ ਬਿੰਦਰ ਨਵੇਂ ਪਿੰਡੀਆ ਜਰਮਨੀ ਦੀ ਇਸ ਪੇਸ਼ਕਸ਼ ਨੂੰ ਹਰ ਵਰਗ ਦੇ ਸਰੋਤੇ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਜਿਸ ਦੀ ਸ਼ੋਸ਼ਲ ਮੀਡੀਆ ਤੇ ਵੀ ਭਰਪੂਰ ਚਰਚਾ ਹੋ ਰਿਹੀ ਹੈ।

]]>
https://punjdarya.com/punj-darya/28974/feed 0
ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ “ਆਖ਼ਰੀ ਮੁਲਾਕਾਤ” ਜਲਦ ਹੋਵੇਗਾ ਰਿਲੀਜ਼ https://punjdarya.com/punj-darya/28102 https://punjdarya.com/punj-darya/28102#respond Fri, 24 Sep 2021 13:12:55 +0000 https://punjdarya.com/?p=28102

                               ਕਰਮ ਸੰਧੂ

ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ ਵਾਲੇ ਗੀਤ ਦਾ ਚਰਚਿਤ ਗਾਇਕ ਬਹੁਤ ਖ਼ੂਬਸੂਰਤ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸੋਨੂ ਵਿਰਕ ਜੋ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ। ਗਾਇਕ ਸੋਨੂ ਵਿਰਕ ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਆਖ਼ਰੀ ਮੁਲਾਕਾਤ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਗਾਇਕ ਸੋਨੂ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਗੀਤ ਨੂੰ ਗੀਤਕਾਰ ਮੀਤ ਗਿੱਦੜਬਾਹਾ ਨੇ ਬਾਕਮਾਲ ਤਰੀਕੇ ਨਾਲ ਕਲਮਬੰਧ ਕੀਤਾ। ਜਿਸ ਦਾ ਮਿਊਜਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਯੂਨੀਵਰਸਲ ਭਾਜੀ (ਨਾਭੇ ਵਾਲੇ) ਉਨ੍ਹਾਂ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਵੀਡੀਓ ਦੀ ਜੇ ਗੱਲ ਕਰੀਏ ਤਾਂ ਬਹੁਤ ਹੀ ਸੂਝਵਾਨ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਨੇ ਵੱਖ-ਵੱਖ ਲੋਕੇਸ਼ਨਾਂ ਤੇ ਇਸ ਗੀਤ ਦਾ ਵੀਡੀਓ ਸ਼ੂਟ ਕੀਤਾ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਤੇ ਜਗਦੇਵ ਟਹਿਣਾ ਹਨ। ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਨਵੇਂ ਗੀਤ “ਆਖ਼ਰੀ ਮੁਲਾਕਾਤ” ਨੂੰ ਪੁਆਇੰਟ ਸੈਵਨ ਕੰਪਨੀ ਤੇ ਹਰਦੀਪ ਮਾਨ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਦਵਿੰਦਰ ਬਰਨਾਲਾ, ਮੈਂਡੀ ਮੇਕਅੱਪਮੈਨ, ਸੁਖਰੀਤ ਕੌਰ, ਮੰਦਰ ਬੀਹਲੇਵਾਲਾ, ਰਣਧੀਰ ਸਿੰਘ ਮਨੀ ਸੰਘੇੜਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।

]]>
https://punjdarya.com/punj-darya/28102/feed 0
ਗਾਇਕ ਜੋੜੀ ਭਿੰਦੇਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਦਾ ਨਵਾਂ ਗੀਤ “ਪੰਜਾਬ V/s ਕੈਨੇਡਾ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/28099 https://punjdarya.com/punj-darya/28099#respond Fri, 24 Sep 2021 13:10:30 +0000 https://punjdarya.com/?p=28099

                       ਕਰਮ ਸੰਧੂ 

ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਜੋ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਖੂਬਸੂਰਤ ਗੀਤਾਂ ਨਾਲ ਕਰ ਰਹੇ ਹਨ ਮੇਰੀ ਮੁਰਾਦ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਤੇ ਬੀਬਾ ਜਸਪ੍ਰੀਤ ਕੌਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਉਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਪੰਜਾਬੀ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤੇ ਤੇ ਇਸ ਜੋੜੀ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਿਆ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਗਾਇਕ ਭਿੰਦੇ ਸ਼ਾਹ ਤੇ ਬੀਬਾ ਜਸਪ੍ਰੀਤ ਕੌਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਪੰਜਾਬ ਵਰਸ ਕੈਨੇਡਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਭਿੰਦੇ ਸ਼ਾਹ ਰਾਜੋਵਾਲੀਆ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨਿੰਮਾ ਵਿਰਕ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਹੈ। ਜਿਸ ਦਾ ਵੀਡੀਓ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ ਦੇ ਇਸ ਗੀਤ ਨੂੰ ਭਿੰਦੇਸ਼ਾਹ ਰਾਜੋਵਾਲੀਆ ਯੂ-ਟਿਊਬ ਚੈਨਲ ਤੇ ਪਰਮਜੀਤ ਢਿੱਲੋਂ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਚੈਨਲ ਤੁਸੀਂ ਸਬਸਕ੍ਰਾਇਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਤਾਂ ਕਿ ਇਹ ਗੀਤ ਜਦੋਂ ਰਿਲੀਜ਼ ਹੋਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।

]]>
https://punjdarya.com/punj-darya/28099/feed 0
ਗਾਇਕ ਵਿੱਕੀ ਚੁਗਾਵਾਂ ਦਾ “ਓਸ ਟਾਈਮ” ਗੀਤ ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ https://punjdarya.com/punj-darya/28003 https://punjdarya.com/punj-darya/28003#respond Wed, 22 Sep 2021 13:03:08 +0000 https://punjdarya.com/?p=28003

                          ਕਰਮ ਸੰਧੂ

ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਗੀਤਕਾਰ ਤੇ ਗਾਇਕ ਵਿੱਕੀ ਚੁਗਾਵਾਂ ਦਾ ਲਿਖਿਆ ਤੇ ਗਾਇਆ ਹੋਇਆ ਏਹ ਗੀਤ “ਓਸ ਟਾਈਮ” ਨੂੰ ਮਿਲ ਰਿਹਾ ਹੈ ਭਰਵਾ ਹੁੰਗਾਰਾ। ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗਾਇਕ ਵਿੱਕੀ ਚੁਗਾਵਾਂ ਜੀ ਨੇ ਦੱਸਿਆ ਕਿ ਇਹ ਗੀਤ “ਓਸ ਟਾਈਮ” ਨੂੰ ਵਿੱਕੀ ਚੁਗਾਵਾਂ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੋਇਆ ਹੈ। ਸੰਗੀਤ ਦੀਆਂ ਮਿੱਠੀਆਂ ਧੁਨਾਂ ਵਿੱਚ ਦਲਜੀਤ ਫ਼ਰੀਦਕੋਟੀ ਜੀ ਨੇ ਪ੍ਰੋਇਆ ਹੈ। ਡੀ ਓ ਪੀ ਗੁਰਜੀਤ ਸਿੰਘ, ਐਡੀਟਰ ਗੁਰਮੀਤ ਲੁੱਧੜ, ਪ੍ਰਡਿਊਸਰ ਹਰਪਾਲ ਕੁਲਰੀਆਂ। ਸਪੈਸ਼ਲ ਧੰਨਵਾਦ ਸਿਮਰ ਗਿੱਲ, ਰਾਜਾ ਜਲਾਲਾਬਾਦ, ਬੇਰੀ ਗਿੱਲ, ਹਰਦੀਪ ਗਿੱਲ ਅਤੇ ਪੀਟਾ ਗਿੱਲ ਵੀਡੀਓ ਨਛੱਤਰ ਗੋਨਿਆਣਾ, ਸਿਕੰਦਰ ਢਿਪਾਲੀ ਲੇਬਲ ਬਿੱਗ ਬੀਟ ਮਿਊਜ਼ਿਕ ਪ੍ਰਸਿੱਧ ਗੀਤਕਾਰ ਤੇ ਗਾਇਕ ਹਰਮਿਲਾਪ ਗਿੱਲ ਜੀ ਨੇ ਆਪਣੀ ਦੇਖ ਰੇਖ ਹੇਠ “ਓਸ ਟਾਈਮ” ਗੀਤ ਨੂੰ ਤਿਆਰ ਕਰਵਾ ਕੇ ਤੁਹਾਡੀ ਝੋਲੀ ਵਿੱਚ ਪਾਇਆ ਸੀ ਜਿਸ ਨੂੰ ਤੁਸੀਂ ਬੇਹੱਦ ਪਿਆਰ ਦੇ ਰਹੇ ਓੁ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਸਿੰਘ ਥਾਂਦੇਵਾਲਾ ਜੀ ਨੇ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਤੇ ਕਿਹਾ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਅਤੇ ਸਾਨੂੰ ਚਾਹੁਣ ਵਾਲੇ ਏਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣ।

]]>
https://punjdarya.com/punj-darya/28003/feed 0
ਚਾਰ ਦਹਾਕਿਆਂ ਤੋਂ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਯੂਕੇ ਵਸਦਾ ਗਾਇਕ “ਪ੍ਰੇਮੀ ਜੌਹਲ” https://punjdarya.com/punj-darya/27891 https://punjdarya.com/punj-darya/27891#respond Mon, 20 Sep 2021 12:21:08 +0000 https://punjdarya.com/?p=27891
ਪ੍ਰੇਮੀ ਜੌਹਲ

ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਦਮਦਾਰ ਅਵਾਜ਼ ਨਾਲ ਜਾਣੇ ਜਾਂਦੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਪ੍ਰੇਮੀ ਜੌਹਲ ਜਿਹਨਾਂ ਨੂੰ ਹਰ ਵਰਗ ਦੇ ਸਰੋਤਿਆਂ ਨੇ ਹੁਣ ਤੱਕ ਦਿਲਾਂ ਵਿੱਚ ਵਸਾ ਕੇ ਰੱਖਿਆ ਹੋਇਆ ਹੈ। ਲਗਾਤਾਰ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਗਾਇਕ ਪ੍ਰੇਮੀ ਜੌਹਲ ਦਾ ਜਨਮ ਨੂਰਮਹਿਲ ਦੇ ਨਜਦੀਕੀ ਪਿੰਡ ਭੱਲੋਵਾਲ ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਜੌਹਲ ਦੇ ਘਰ ਮਾਤਾ ਸ਼੍ਰੀ ਮਤੀ ਕਰਮ ਕੌਰ ਜੌਹਲ ਦੀ ਕੁੱਖੋਂ ਹੋਇਆ। ਇਥੇ ਇਹ ਗੱਲ ਆਪ ਸਭ ਨਾਲ ਸਾਂਝੀ ਕਰਨੀ ਬਣਦੀ ਹੈ ਕਿ ਜਿਵੇਂ ਪਰਿਵਾਰਾਂ ਨੂੰ ਕਿਸੇ ਅੱਲ ਨਾਲ ਬੁਲਾਇਆ ਜਾਂਦਾ ਹੈ ਇਸੇ ਤਰਾਂ “ਪੁੱਤ ਜੰਡਿਆਲੀਆਂ ਦੇ” ਕਹਿ ਵੀ ਪ੍ਰੇਮੀ ਹੋਣਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਜਿਸ ਦਾ ਜਿਕਰ ਪ੍ਰੇਮੀ ਜੌਹਲ ਹੋਣਾਂ ਦੇ ਗੀਤਾਂ ਚ ਵੀ ਅਕਸਰ ਸੁਣਨੇ ਨੂੰ ਮਿਲਦਾ ਹੈ। ਸੰਨ 1975 ਵਿੱਚ ਪਰਿਵਾਰ ਨਾਲ ਯੂਕੇ ਆਣ ਵਸੇ ਪ੍ਰੇਮੀ ਜੌਹਲ ਨੂੰ ਗੀਤ ਸੁਣਨ ਦੇ ਨਾਲ ਗੀਤ ਗਾਉਣ ਅਤੇ ਲਿਖਣ ਦਾ ਵੀ ਸ਼ੌਕ ਜਾਗ ਪਿਆ। ਕੰਮ ਕਾਜ ਤੇ ਪੜਾਈ ਦੇ ਨਾਲ ਪ੍ਰੇਮੀ ਜੌਹਲ ਨੇ ਆਪਣੇ ਅੰਦਰਲੇ ਕਲਾਕਾਰ ਨੂੰ ਪਹਿਚਾਣ ਕੇ ਤਰਾਸ਼ਣਾ ਸ਼ੁਰੂ ਕਰ ਦਿੱਤਾ। ਪ੍ਰਮਾਤਮਾ ਦੀ ਮੇਹਰ ਸਦਕਾ ਤੇ ਪ੍ਰੇਮੀ ਜੌਹਲ ਹੁਣਾਂ ਦੀ ਸੰਗੀਤ ਲਈ ਕੀਤੀ ਮਿਹਨਤ ਰੰਗ ਲਿਆਉਣ ਲੱਗੀ ਜਿਸ ਕਰਕੇ ਪਹਿਲੀ ਟੇਪ (ਸ਼ਮਕ ਜਿਹੀ ਮੁਟਿਆਰ ) ਜੋ ਕਿ ਸੰਨ 1984 ਦੇ ਵਿੱਚ ਰਿਕਾਰਡ ਹੋਈ। ਮੈਂ ਤੇਰੀ ਹੋ ਗਈ ਅਤੇ 1985 ਵਿੱਚ “ਨੱਚਦੀ ਦੀ ਗੁੱਤ ਖੁੱਲ ਗਈ” ਇਹਨਾਂ ਟੇਪਾਂ ਨੇ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ ਤੇ ਪ੍ਰੇਮੀ ਜੌਹਲ ਦੀ ਪਹਿਚਾਣ ਵਿਸ਼ਵ ਭਰ ਦੇ ਚੋਟੀ ਦੇ ਕਲਾਕਾਰਾਂ ਦੇ ਨਾਵਾਂ ਵਾਲੀ ਸੂਚੀ ਚ ਪਹਿਲੀ ਕਤਾਰ ਚ ਸ਼ਾਮਿਲ ਕਰਵਾ ਦਿੱਤਾ। ਯੂਕੇ ਰਹਿੰਦਿਆਂ ਹੋਇਆਂ ਮੇਲੇ ਅਤੇ ਵਿਅਹ ਸ਼ਾਦੀਆਂ ਦੇ ਪ੍ਰੋਗਰਾਮ ਮਿਲਣ ਲੱਗੇ ਅਤੇ ਇਸ ਦੇ ਨਾਲ ਯੂਰਪ ਤੋਂ ਇਲਾਵਾ 1986 ਤੋਂ ਨਾਰੋਬੀ ਕੀਨੀਆ, ਮਲੇਸ਼ੀਆ, ਸਿੰਘਾਪੁਰ ਅਤੇ ਕਨੇਡਾ ਅਮਰੀਕਾ ਦੇ ਟੂਰ ਹੁਣ ਤੱਕ ਲਗਾਤਾਰ ਲਗਦੇ ਹੀ ਰਹਿੰਦੇ ਹਨ। “ਉਹ ਟੀਨਾ ਉਹ ਟੀਨਾ” ਅਤੇ ਗਿੱਧਾ ਪਾ ਨਿੱਕੀਏ ਗੀਤਾਂ ਨੇ ਪ੍ਰੇਮੀ ਜੌਹਲ ਦੀ ਐਸੀ ਹਾਜਰੀ ਲਗਵਾਈ ਕਿ ਸ਼ਾਇਦ ਹੀ ਦੁਨੀਆ ਦਾ ਕੋਈ ਕੋਨਾ ਹੋਵੇ ਜਿੱਥੇ ਇਹ ਗੀਤ ਵੱਜੇ ਨਾ ਹੋਣ । ਇਸ ਦੇ ਨਾਲ “ਇੱਕ ਦੂਜੇ ਦੇ ਮੋਢੇ ਤੇ ਚੜ ਕੇ ਪੰਜਾਬੀ ਮੁੰਡੇ ਪਾਉਣ ਭੰਗੜਾ” ਗੀਤ ਨੇ ਵੀ ਚੰਗੀ ਵਾਹ ਖੱਟੀ। ਵਿਆਹਾਂ ਤੇ ਲੱਗਣ ਵਾਲੇ ਗੀਤ “ਵੇਲਾ ਆਇਆ ਮਿਲਣੀ ਦਾ” ਅਤੇ “ਸ਼ਗਨਾ ਦਾ ਗੀਤ ਹੈ ਪ੍ਰੇਮੀ ਜੌਹਲ ਗਾ ਰਿਹਾ, ਮਾਮਾ ਭਾਣਜੀ ਦੇ ਹੱਥਾਂ ਚ ਚੂੜਾ ਪਾ ਰਿਹਾ” ਹਰ ਵਿਆਹ ਵਾਲੀ ਮੂਵੀ ਦਾ ਸ਼ਿੰਗਾਰ ਬਣੇ।
ਬਬਲੀ ਗੀਤ ਦੀ ਸਫਲਤਾ ਤੋਂ ਬਾਅਦ ਸਮੇਂ ਅਤੇ ਆਪਣੇ ਸਰੋਤਿਆਂ ਦੀ ਮੰਗ ਤੇ ਨਵੇਂ ਗੀਤ “ਪਿੰਕੀ” ਨਾਲ ਇਹਨੀਂ ਦਿਨੀਂ ਹਾਜਰੀ ਲਗਵਾਉਣ ਵਾਲੇ ਪ੍ਰੇਮੀ ਜੌਹਲ ਚਾਹੁੰਣ ਵਾਲਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਟੀਵੀ ਰੇਡੀਓ ਅਤੇ ਸ਼ੋਸ਼ਲ ਮੀਡੀਆ ਤੇ ਹਰ ਪਾਸੇ ਪਿੰਕੀ ਗੀਤ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ। ਯੂਕੇ ਦੇ ਪ੍ਰਸਿੱਧ ਸੰਗੀਤਕਾਰ ਪੋਪਸੀ ਮਿਊਜ਼ਿਕ ਮਸ਼ੀਨ ਵਲੋਂ ਤਿਆਰ ਕੀਤੇ ਸੰਗੀਤ ਤੇ ਪੱਬਾਂ ਕਲੱਬਾਂ ਚ ਨੌਜਵਾਨ ਮੁੰਡੇ ਕੁੜੀਆਂ ਇਸ ਗੀਤ ਤੇ ਧੁੰਮਾਂ ਪਾ ਰਹੇ ਹਨ। ਮਾਂ ਬੋਲੀ ਪੰਜਾਬੀ ਦੇ ਪੁੱਤਰ ਦਿਲ ਚ ਪੰਜਾਬ ਨੂੰ ਵਸਾ ਕੇ ਬਲੈਤ ਚ ਵਸਣ ਵਾਲੇ ਪ੍ਰੇਮੀ ਜੌਹਲ ਨੂੰ ਪ੍ਰਮਾਤਮਾ ਹਮੇਸ਼ਾਂ ਇਸੇ ਤਰਾਂ ਚੜ੍ਹਦੀ ਕਲਾ ਵਿੱਚ ਰੱਖੇ।

]]>
https://punjdarya.com/punj-darya/27891/feed 0
ਗਾਇਕ ਜੋੜੀ ਅਰਸ਼ਦੀਪ ਚੋਟੀਆਂ ਤੇ ਆਰ ਨੂਰ ਦਾ ਨਵਾਂ ਗੀਤ “ਮੁਸ਼ਕੀ ਜਾ ਰੰਗ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/27668 https://punjdarya.com/punj-darya/27668#respond Thu, 16 Sep 2021 13:28:45 +0000 https://punjdarya.com/?p=27668 ਕਰਮ ਸੰਧੂ

ਪੰਜਾਬੀ ਅਖਾੜਿਆਂ ਦੀ ਸ਼ਾਨ ਜਿਨਾ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਅਨੇਕਾਂ ਹੀ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਅਰਸ਼ਦੀਪ ਚੋਟੀਆਂ ਆਰ ਨੂਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਮੁਸ਼ਕੀ ਜਾ ਰੰਗ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਰਸ਼ਦੀਪ ਚੋਟੀਆਂ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਸਤਨਾਮ ਚੋਟੀਆਂ ਤੇ ਗੋਸ਼ਾ ਚੋਟੀਆਂ ਨੇ ਸਾਂਝੇ ਤੌਰ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਡੀ ਗਿੱਲ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਹਨ। ਜੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਇਸ ਗੀਤ ਦਾ ਵੱਖ-ਵੱਖ ਲੋਕੇਸ਼ਨਾਂ ਤੇ ਵੀਡੀਓ ਸ਼ੂਟ ਕੀਤਾ ਗਿਆ ਹੈ। ਅਰਸ਼ਦੀਪ ਚੋਟੀਆਂ ਤੇ ਆਰ ਨੂਰ ਦੇ ਇਸ ਨਵੇਂ ਗੀਤ “ਮੁਸ਼ਕੀ ਜਾਂ ਰੰਗ” ਨੂੰ ਪੁਆਇੰਟ ਸੈਵਨ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ ਵੱਖ ਟੀ.ਵੀ. ਚੈਨਲਾਂ ਤੇ ਦੇਖ ਸਕਣਗੇ ਅਰਸ਼ਦੀਪ ਨੇ ਅੱਗੇ ਦੱਸਿਆ ਹੈ ਕਿ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਗੋਗੀ ਮਸਾਣਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।

]]>
https://punjdarya.com/punj-darya/27668/feed 0
ਪੰਜਾਬੀ ਗੀਤਕਾਰੀ ਦੇ ਵਗਦੇ ਦਰਿਆ ‘ਭਿੰਦਰ ਡੱਬਵਾਲੀ’ ਦੇ ਸਨਮਾਨ ਮੌਕੇ ਲੋਕ ਗਾਇਕ ‘ਗੁਰਦਾਸ ਸੰਧੂ’ ਨੇ ਲਾਈਆਂ ਰੌਣਕਾਂ https://punjdarya.com/punj-darya/27462 https://punjdarya.com/punj-darya/27462#respond Sun, 12 Sep 2021 16:30:33 +0000 https://punjdarya.com/?p=27462 ਕਰਮ ਸੰਧੂ
ਬੀਤੇ ਸ਼ਨੀਵਾਰ ਪਾਰਟੀਲੈਂਡ ਮੈਰਿਜ਼ ਪੈਲੇਸ ਬਰਨਾਲਾ ਵਿਖੇ ਕੀਤੇ ਸਮਾਗਮ ‘ਮੋਹ ਦੀਆਂ ਤੰਦਾਂ’ ਤਹਿਤ ਮਿਆਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਜਨਾਬ ‘ਭਿੰਦਰ ਡੱਬਵਾਲੀ’ ਤੇ ਆਏ ਹੋਰ ਕਲਾਕਾਰਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਆਏ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਪਿਆਰ ਸਤਿਕਾਰ ਤੇ ਅਦਬ ਦਿੱਤਾ ਗਿਆ। ਇਸ ਮੁਬਾਰਕ ਮੌਕੇ ਤੇ ਲੋਕ ਗਾਇਕ ‘ਗੁਰਦਾਸ ਸੰਧੂ’ ਨੇ ਆਪਣੇ ਲਿਖੇ ਗੀਤਾਂ ਨੂੰ ਗਾ ਕੇ ਖੂਬ ਮੇਲਾ ਲੁੱਟਿਆ। ਮਹਿਮਾਨ ਕਲਾਕਾਰ ਤੇ ਅਲਗੋਜ਼ੇ ਵਾਦਕ ਕਰਮਜੀਤ ਸਿੰਘ ਬੱਗਾ ਨੇ ਆਪਣੇ ਅੰਦਾਜ਼ ਨਾਲ ਰੌਣਕਾਂ ਲਾਈਆਂ। ਉਨ੍ਹਾਂ ਨਾਲ ਪਹੁੰਚੇ ਗਾਇਕ ‘ਦੀਪ ਜਡੋਰੀਆ’ ਨੇ ਵੀ ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲਾਈ। ਇਸੇ ਮੌਕੇ ਕਵਿੱਤਰੀ ‘ਮੋਨਿਕਾ ਰਾਣੀ’ ਨੇ ਇੱਕ ਕਵਿਤਾ ਜ਼ਰੀਏ ਸਰਦਾਰ ‘ਭਗਤ ਸਿੰਘ’ ਜੀ ਨੂੰ ਸਰਧਾਂਜਲੀ ਦੇ ਰੂਪ ਵਿਚ ਸਰਧਾ ਦੇ ਫੁੱਲ ਭੇਂਟ ਕੀਤੇ ਤਾਂ ਸਭ ਸੁਨਣ ਵਾਲਿਆਂ ਨੇ ਮਹਿਸੂਸ ਕੀਤਾ ਕਿ ਚੰਗਾ ਸਾਹਿਤ ਦਰਅਸਲ ਓਹ ਭਾਸ਼ਾ ਹੈ ਜਿਸ ਵਿਚ ਜੀਵਨ ਦੇ ਨਵੇਂ-ਨਵੇਰੇ ਜੁਆਨ ਤੇ ਚੜ੍ਹਦੀਕਲਾ ਵਾਲੇ ਅਰਥ ਭਰੇ ਹੋਏ ਹੁੰਦੇ ਹਨ। ਲਿਆਕਤ ਦਾ ਬੀਜ਼ ਐਨਾ ਸੌਖਾ ਨਾਸ਼ ਨਹੀਂ ਹੁੰਦਾ। ਇਸੇ ਮਰਤਬੇ ਤੇ ਚਲਦਿਆ ‘ਮੋਹ ਦੀਆਂ ਤੰਦਾਂ’ ਗਰੁੱਪ ਦੇ ਸਮੂਹ ਮੈਂਬਰ ਸਹਿਬਾਨਾਂ ਨੇ ਖੂਬਸੂਰਤ ਉਦਾਹਰਣ ਪੇਸ਼ ਕੀਤੀ ਅਤੇ ਭਵਿੱਖ ‘ਚ ਉਮੀਦ ਵੀ ਰੱਖੀ ਕਿ ਇਹ ਕਵਿਤਾ ਵਰਗੇ ਸੂਖਮ, ਕੋਮਲ ਤੇ ਪਿਆਰੇ ਚਿਹਰੇ, ਸੰਗੀਤਕ ਫੁੱਲਝੜੀਆਂ ਰਾਹੀਂ ਸਾਨੂੰ ਜੀਵਨ ਮਾਨਣ ਦੇ ਹੋਰ ਖੂਬਸੂਰਤ ਸੁਨੇਹੇ ਦੇਣਗੇ। ਇਹ ਸਾਰਾ ਖੂਬਸੂਰਤ ਉਪਰਾਲਾ ਹਰਫੂਲ ਭੁੱਲਰ ਮੰਡੀ ਕਲਾਂ ਅਤੇ ਦਵਿੰਦਰ ਬਰਨਾਲਾ ਜੀ ਵੱਲੋਂ ਸਾਰੇ ਗਰੁੱਪ ਦੇ ਸਹਿਯੋਗ ਨਾਲ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਭੰਗੜਾ ਕੋਚ ਹਰਜੀਤ ਸਿੰਘ ਦਰਦੀ, ਵਿਸ਼ਵ ਪ੍ਰਸਿੱਧ ਸਟੇਜ ਚਾਲਕ ਜਗਦੀਪ ਜੋਗਾ, ਵਿਸ਼ੇਸ਼ ਸਹਿਯੋਗ ਰਿਹਾ ਪੈਲਿਸ ਮਾਲਿਕ ਜਤਿੰਦਰ ਸਿੰਘ ਸ਼ੇਰਗਿੱਲ, ਰਮਨ ਢਿੱਲੋਂ ਪੱਤੀ ਸੇਖਵਾਂ, ਐਡਵੋਕੇਟ ਅਮਨ ਢਿੱਲੋਂ, ਸੁਰਜੀਤ ਭੁੱਲਰ ਹੁਰਾਂ ਦਾ, ਹੋਰ ਵੀ ਸਹਿਤਕ ਖੇਤਰ ਦੀਆਂ ਬਹੁਤ ਨਾਮਵਰ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਾਮਿਲ ਹੋਈਆਂ। ਸਾਰਿਆਂ ਦੇ ਸਹਿਯੋਗ ਨਾਲ ਸਭ ਨੇ ਰਲਮਿਲਕੇ ਸੰਗੀਤਕ ਮਹਿਫ਼ਲ ਦਾ ਖੂਬ ਆਨੰਦ ਮਾਣਿਆ। ਸਮਾਂ ਯਾਦਗਾਰੀ ਰਿਹਾ। ਅਗਲੇ ਸਮਾਗਮ ਦੀ ਰੂਪ ਰੇਖਾ ਜਲਦੀ ਬਣਾਉਣ ਦਾ ਅਹਿਦ ਲਿਆ ਗਿਆ।

]]>
https://punjdarya.com/punj-darya/27462/feed 0
ਗਾਇਕ ਦੀਪ ਗਿੱਲ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਇਆ ਹੈ https://punjdarya.com/punj-darya/27459 https://punjdarya.com/punj-darya/27459#respond Sun, 12 Sep 2021 16:27:11 +0000 https://punjdarya.com/?p=27459 ਕਰਮ ਸੰਧੂ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਉੱਭਰ ਰਿਹਾ ਨੌਜਵਾਨ ਗਾਇਕ ਦੀਪ ਗਿੱਲ ਜੋ ਆਪਣੇ ਨਵੇਂ-ਨਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ਤੇ ਸਰੋਤਿਆਂ ਨੂੰ ਉਨ੍ਹਾਂ ਦੇ ਗੀਤ ਖੂਬ ਪਸੰਦ ਆ ਰਹੇ ਹਨ। ਗਾਇਕ ਦੀਪ ਗਿੱਲ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਜ਼ਮਾਨਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਗਿੱਲ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਦੀਪ ਗਿੱਲ ਨੇ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਸੰਨੀ ਸੈਵਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਨਵੇਂ ਗੀਤ ਨੂੰ ਮਾਹੀ ਰਿਕਾਰਡਸ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਦੇ ਰਹੇ ਹਨ। ਸੁਰਜੀਤ ਗਿੱਲ ਨੇ ਅੱਗੇ ਦੱਸਿਆ ਹੈ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਦੀਪ ਗਿੱਲ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਇਸ ਨਵੇਂ ਗੀਤ ਨੂੰ ਵੀ ਮਾਣ ਬਖਸ਼ੋਗੇ।

]]>
https://punjdarya.com/punj-darya/27459/feed 0
ਗੁਰਸੇਵਕ ਬਰਗਾੜੀ ਨਵੇਂ ਗੀਤ “ਹੁਸਨਾਂ ਵਾਲ਼ੇ” ਨਾਲ ਹਾਜ਼ਰ ਹੋਇਆ https://punjdarya.com/punj-darya/27395 https://punjdarya.com/punj-darya/27395#respond Sun, 12 Sep 2021 08:58:50 +0000 https://punjdarya.com/?p=27395 ਕਰਮ ਸੰਧੂ
ਪੰਜਾਬੀ ਸਰੋਤਿਆਂ ਦਾ ਹਰਮਨ ਪਿਆਰਾ ਗਾਇਕ ਜਿਸ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਮਿਲਣਸਾਰ ਇਨਸਾਨ ਗਾਇਕ ਗੁਰਸੇਵਕ ਬਰਗਾੜੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਹੁਸਨਾਂ ਵਾਲ਼ੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਗਾਇਕ ਗੁਰਸੇਵਕ ਬਰਗਾੜੀ ਦੇ ਨਵੇਂ ਗੀਤ “ਹੁਸਨਾਂ ਵਾਲੇ” ਨੂੰ ਗੀਤਕਾਰ ਪਰਮਜੀਤ ਮਨਹਾਸ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਦਰਸ਼ਨਜੀਤ ਮਿਊਜ਼ਿਕ ਮਸ਼ੀਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਗੁਰਸੇਵਕ ਬਰਗਾੜੀ ਦੇ ਇਸ ਨਵੇਂ ਗੀਤ ਨੂੰ ਦਰਸ਼ਨਜੀਤ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਗੁਰਸੇਵਕ ਬਰਗਾੜੀ ਦੇ ਇਸ ਗੀਤ “ਹੁਸਨਾਂ ਵਾਲੇ” ਨੂੰ ਵੀ ਮਾਣ ਦੇਵੋਗੇ|

]]>
https://punjdarya.com/punj-darya/27395/feed 0
ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਦਾ ਨਵਾਂ ਗੀਤ ਜਲਦ ਰਿਲੀਜ਼ ਹੋਵੇਗਾ https://punjdarya.com/punj-darya/27318 https://punjdarya.com/punj-darya/27318#respond Fri, 10 Sep 2021 16:01:22 +0000 https://punjdarya.com/?p=27318

                                        ਕਰਮ ਸੰਧੂ

ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਮਿਊਜ਼ਿਕ ਅਤੇ ਖੂਬਸੂਰਤ ਗੀਤਾਂ ਨਾਲ ਬੁਲੰਦੀਆਂ ਨੂੰ ਛੂਹ ਰਿਹਾ ਹੈ ਬਹੁਤ ਹੀ ਮਿਹਨਤੀ ਇਨਸਾਨ ਜਿਸ ਵਿੱਚ ਪਰਮਾਤਮਾ ਨੇ ਸੰਗੀਤ ਦੇ ਬਾਕਮਾਲ ਗੁਣ ਪੈਦਾ ਕੀਤੇ ਨੇ ਸੰਗੀਤਕਾਰ ਗੀਤਕਾਰ ਅਤੇ ਗਾਇਕ ਦਵਿੰਦਰ ਸੰਧੂ ਸੁੱਖਣਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦਵਿੰਦਰ ਸੰਧੂ ਸੁੱਖਣਵਾਲੀਆ ਸਮੇਂ ਸਮੇਂ ਤੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਜਿਸ ਦੇ ਗੀਤਾ ਨੂੰ ਪੰਜਾਬੀ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਹੁਣ ਇੱਕ ਵਾਰ ਫੇਰ ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਬਿਲਕੁਲ ਨਵਾਂ ਨਕੋਰ ਗੀਤ ਭਾਗ ਸਿਆਂ v/S ਬਚਨੋ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਦਵਿੰਦਰ ਸੰਧੂ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਕੁਲਵਿੰਦਰ ਕੰਵਲ ਅਤੇ ਦਵਿੰਦਰ ਸੰਧੂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦਾ ਵੀਡੀਓ ਜਸਵਿੰਦਰ ਜੱਸੀ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਵਿੱਚ ਮੰਦਰ ਬੀਹਲੇ ਵਾਲੀਆ, ਚਾਚੀ ਲੁਤਰੋ, ਸੁਖਜੀਤ ਸਿੰਘ ਤੇ ਜਸਕਰਨ ਘੋਨੀਵਾਲਾ ਵੱਲੋਂ ਬਾਕਮਾਲ ਤਰੀਕੇ ਨਾਲ ਆਪਣੀ ਅਦਾਕਾਰੀ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਅਤੇ ਜਗਦੇਵ ਟਹਿਣਾ ਹਨ। ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਦੇ ਇਸ ਗੀਤ ਨੂੰ ਪੁਆਇੰਟ ਸੈਵਨ ਅਤੇ ਪ੍ਰਸਿੱਧ ਗਾਇਕ ਮਨਜੀਤ ਸੰਧੂ ਸੁੱਖਣਵਾਲੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।

]]>
https://punjdarya.com/punj-darya/27318/feed 0
ਰਾਜਿੰਦਰ ਨਾਗੀ ਦੀ ਆਵਾਜ਼ ਵਿੱਚ ਗੀਤਕਾਰ ਢਿੱਲੋਂ ਨੈਨੋਵਾਲੀਆ ਦਾ ਲਿਖਿਆ ਗੀਤ “ਵੈਲੀ ਬੰਦੇ” ਜਲਦ ਰਿਲੀਜ਼ ਹੋਵੇਗਾ https://punjdarya.com/punj-darya/27233 https://punjdarya.com/punj-darya/27233#respond Thu, 09 Sep 2021 13:24:02 +0000 https://punjdarya.com/?p=27233 ਕਰਮ ਸੰਧੂ

ਆਪਣੇ ਖ਼ੂਬਸੂਰਤ ਗੀਤਾਂ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਉਣ ਵਾਲਾ ਮਾਖਿਓਂ ਮਿੱਠੀ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਗਾਇਕ ਰਾਜਿੰਦਰ ਨਾਗੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ।ਰਾਜਿੰਦਰ ਨਾਗੀ ਦੇ ਲਿਖੇ ਅਨੇਕਾਂ ਗੀਤ ਵੱਖ ਵੱਖ ਕਲਾਕਾਰਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਏ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਰਾਜਿੰਦਰ ਨਾਗੀ ਹੁਣ ਬਤੌਰ ਗਾਇਕ ਆਪਣੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਵੈਲੀ ਬੰਦੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ। ਇਸ ਨਵੇਂ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਨਾਗੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਗੀਤਕਾਰ ਢਿੱਲੋਂ ਨੈਨੋਵਾਲੀਆ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਰੌਕ ਫਿਓੂਜਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਜਿਸ ਦਾ ਵੀਡੀਓ ਬੀ.ਐਸ ਔਲਖ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਗਿਆ ਹੈ। ਰਾਜਿੰਦਰ ਨਾਗੀ ਤੇ ਮਨਪ੍ਰੀਤ ਹੰਸ ਦੇ ਇਸ ਨਵੇਂ ਗੀਤ ਨੂੰ ਮੁਨਤਾਜ ਰਿਕਾਰਡ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਦੇਖ ਸਕਣਗੇ।

]]>
https://punjdarya.com/punj-darya/27233/feed 0
ਗਾਇਕ ਅਮਰ ਸਿੰਘ ਲਿੱਤਰਾਂ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਹਨ https://punjdarya.com/punj-darya/27128 https://punjdarya.com/punj-darya/27128#respond Tue, 07 Sep 2021 16:34:44 +0000 https://punjdarya.com/?p=27128 ਕਰਮ ਸੰਧੂ
ਬਹੁਤ ਹੀ ਖ਼ੂਬਸੂਰਤ ਆਵਾਜ਼ ਦਾ ਮਾਲਕ ਜਿਸ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਪਿਆਰ ਹਾਸਲ ਕੀਤਾ ਉੱਚਾ ਲੰਮਾ ਸੋਹਣਾ ਸੁਨੱਖਾ ਸਰਦਾਰ ਗੱਭਰੂ ਗਾਇਕ ਅਮਰ ਸਿੰਘ ਲਿੱਤਰਾਂ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਜੱਸ ਸਿੱਧੂ ਨੇ ਦੱਸਿਆ ਹੈ ਕਿ ਦੱਲੀ 3007 ਰਿਕਾਰਡਜ਼ ਇਟਲੀ ਤੇ ਸੇਵਾ ਸਿੰਘ ਨੌਰਥ ਦੀ ਮਾਣਮੱਤੀ ਪੇਸ਼ਕਸ਼ ਹੇਠ “ਪੰਜਾਬ ਬੋਲਦਾ” ਗੀਤ ਸਰੋਤਿਆਂ ਦੇ ਰੁਬਰੂ ਕਰ ਰਹੇ ਹਨ। ਛਿੰਦਰ ਪਾਲ ਸਿੰਘ ਅਜੌਲਾ ਦੀ ਕਲਮ ਨੇ ਪੰਜਾਬ ਦਾ ਦਰਦ ਬਿਆਨ ਕੀਤਾ। ਜਿਸ ਦਾ ਪੋਸਟਰ ਰੀਲਿਜ਼ ਕੀਤਾ ਜਾ ਚੁੱਕਾ। ਦਵਿੰਦਰ ਜੇ ਡੀ ਨੇ ਸੰਗੀਤ ਦੀਆਂ ਧੁੰਨਾਂ ਦੇ ਨਾਲ ਸਿਗਾਰਿਆ ਜੈਲਸਟਿਨ ਦੀ ਵੀਡੀਓ ਚੋ ਕਮਾਲ ਦਾ ਜਾਦੂ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਸਾਡੇ ਸਤਿਕਾਰ ਜੋਗ ਹਰਦਿਆਲ ਸਿੰਘ ਚੀਮਾ ਦਾ ਵਿਸੇਸ ਸਹਿਯੋਗ ਰਿਹਾ ਹੈ ਦਰਦ ਭਰੇ, ਸੌਗ ਪੇਸ਼ ਕਰਕੇ ਸਮਾਜ ਨੂੰ ਸਿਧੇ ਰਾਹੇ ਪਾ ਰਹੇ ਨੇ ਆਸ ਕਰਦੇ ਹਾਂ ਅਗੇ ਵੀ ਵਧੀਆ ਸੇਧ ਦਿੰਦੇ ਰਹਿਣ ਗੇ ਪੰਜਾਬ ਬੋਲਦਾ ਸੌਗ 11 ਸੰਤਬਰ ਨੂੰ ਰੀਲਿਜ਼ ਕੀਤਾ ਜਾ ਰਿਹਾ ਹੈ ਸਾਰੇ ਸਰੋਤਿਆਂ ਨੇ ਜਰੂਰ ਸੁਣਨਾ ਆਸ ਕਰਦੇ ਹਾਂ ਜਰੂਰ ਪਸੰਦ ਆਵੇਗਾ। ਰਣਜੀਤ ਸਿੰਘ ਭੰਗੂ ਪ੍ਰਧਾਨ ਢਾਡੀ ਸਭਾ ਇਟਲੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ|

]]>
https://punjdarya.com/punj-darya/27128/feed 0