Punjabi singer – Punj Darya https://punjdarya.com Tue, 12 Dec 2023 20:43:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Punjabi singer – Punj Darya https://punjdarya.com 32 32 ਗਾਇਕਾ ਰਾਜ ਗੁਲਜਾਰ ਨੇ ਵਿਦਾਇਗੀ ਪਾਰਟੀ ‘ਤੇ ਕੈਨੇਡਾ ਵਿੱਚ ਸਰੋਤੇ ਲਾਏ ਝੂਮਣ https://punjdarya.com/punj-darya/33735 https://punjdarya.com/punj-darya/33735#respond Tue, 12 Dec 2023 20:43:54 +0000 https://punjdarya.com/?p=33735

ਰਿਚਮੰਡ ਪਲਾਈਬੋਰਡ ਕਨੇਡਾ ਨੇ ਕੀਤਾ ਪ੍ਰੋਗਰਾਮ ਸਪਾਂਸਰ ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ) ਪੰਜਾਬ ਦੀ ਪ੍ਰਸਿੱਧ ਸੁਰੀਲੀ ਗਾਇਕਾ ਰਾਜ ਗੁਲਜਾਰ ਆਪਣੇ ਕਨੇਡਾ ਟੂਰ ਦੌਰਾਨ ਸਫ਼ਲ ਪ੍ਰੋਗਰਾਮ ਕਰਦਿਆਂ ਕਨੇਡਾ ਤੋਂ ਟੇਕ ਆਫ ਹੋਣ ਤੇ ਕੀਤੀ ਗਈ ਪਾਰਟੀ ਵਿੱਚ ਉਸ ਨੇ ਆਪਣੇ ਗੀਤਾਂ ਦੀ ਛਹਿਬਰ ਲਾ ਕੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਸ. ਮੇਜਰ ਸਿੰਘ ਸਿੱਧੂ ਅਤੇ ਰਿਚਮੰਡ ਪਲਾਈ ਬੋਰਡ ਕਨੇਡਾ ਵਲੋਂ ਇਹ ਸਮੁੱਚਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ। ਜਿਸ ਵਿੱਚ ਗਾਇਕਾ ਰਾਜ ਗੁਲਜਾਰ ਦੇ ਗੀਤਾਂ ਦੀ ਮਹਿਫਿਲ ਤੋਂ ਬਾਅਦ ਉਸਦਾ ਸ਼ਾਨਦਾਰ ਸਨਮਾਨ ਕਰਕੇ ਉਸ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਗਾਇਕਾ ਰਾਜ ਗੁਲਜਾਰ ਨੇ ਸਭ ਸਹਿਯੋਗੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ ਤੇ ਮੇਜਰ ਸਿੰਘ ਸਿੱਧੂ ਦਾ ਕਨੇਡਾ ਬੁਲਾ ਕੇ, ਦਿੱਤੇ ਗਏ ਸਹਿਯੋਗ ਦਾ ਉਸ ਨੇ ਦਿਲੀਂ ਧੰਨਵਾਦ ਕੀਤਾ । ਇਸ ਮੌਕੇ ਉਸਨੇ ਅਮਰੀਕ ਸਿੰਘ ਸੰਘਾ, ਸ. ਅੰਤਰ ਸਿੰਘ ਪੰਮਾ, ਕੁਲਦੀਪ ਸਿੰਘ ਥਾਂਦੀ, ਜੋਗਿੰਦਰ ਸਿੰਘ ਸੁੰਨੜ ,ਬਰਾੜ ਸਾਹਿਬ ਅਤੇ ਗੁਰਮੇਲ ਸਿੰਘ ਧਾਮੀ ਸਮੇਤ ਕਈ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ । ਜਿਨਾਂ ਨੇ ਉਸ ਨੂੰ ਕਨੇਡਾ ਟੂਰ ਕਰਵਾਉਣ ਵਿੱਚ ਆਪਣਾ ਸਹਿਯੋਗ ਦੇ ਕੇ ਨਿਵਾਜਿਆ। ਗਾਇਕਾ ਰਾਜ ਗੁਲਜਾਰ ਦਾ ਏਹ ਕਨੇਡਾ ਵਿੱਚ ਕੀਤਾ ਗਿਆ ਲਾਸਟ ਸ਼ੋਅ ਅਮਿੱਟ ਪੈੜਾਂ ਪਾਉਂਦਾ ਸਫ਼ਲਤਾ ਪੂਰਵਕ ਸੰਪਨ ਹੋਇਆ । ਅੰਤ ਵਿੱਚ ਮੇਜਰ ਸਿੰਘ ਸਿੱਧੂ ਨੇ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ।

]]>
https://punjdarya.com/punj-darya/33735/feed 0
ਗੱਲ ਕੌੜੀ ਐ, ਪਰ ਹੈ ਤੁਹਾਡੇ ਦਿਲ ਦੀ ਗੱਲ (ਦੇਖੋ ਵੀਡੀਓ) https://punjdarya.com/punj-darya/33163 https://punjdarya.com/punj-darya/33163#respond Wed, 17 May 2023 01:47:18 +0000 https://punjdarya.com/?p=33163
]]>
https://punjdarya.com/punj-darya/33163/feed 0
Punj Darya UK Epaper (01-04-2023) https://punjdarya.com/punj-darya/32659 https://punjdarya.com/punj-darya/32659#respond Sat, 01 Apr 2023 09:53:30 +0000 https://punjdarya.com/?p=32659
]]>
https://punjdarya.com/punj-darya/32659/feed 0
ਗਾਇਕ ਜਸਪ੍ਰੀਤ ਬਰਾੜ “ਕੈਨੇਡਾ ‘ਚ ਟਰਾਲਾ” ਗੀਤ ਰਾਹੀਂ ਪਾਉਣ ਆ ਰਿਹੈ ਧੁੰਮਾਂ https://punjdarya.com/punj-darya/32273 https://punjdarya.com/punj-darya/32273#respond Tue, 29 Nov 2022 17:16:38 +0000 https://punjdarya.com/?p=32273 ਬਠਿੰਡਾ (ਬਹਾਦਰ ਸਿੰਘ ਪਥਰਾਲਾ/ ਪੰਜ ਦਰਿਆ ਬਿਊਰੋ) ਗਾਇਕ ਜਸਪ੍ਰੀਤ ਬਰਾੜ ਆਪਣੇ ਨਵੇਂ ਗੀਤ “ਕੈਨੇਡਾ ‘ਚ ਟਰਾਲਾ” ਨਾਲ ਡਰਾਈਵਰ ਭਾਈਚਾਰੇ ਦੀ ਬਾਤ ਪਾਉਣ ਆ ਰਿਹਾ ਹੈ। ਜਸਪ੍ਰੀਤ ਬਰਾੜ ਪਿਛਲੇ ਲੰਮੇ ਸਮੇਂ ਤੋਂ ਗਾਇਕੀ ਵਿੱਚ ਸਰਗਰਮ ਹਨ ਅਤੇ ਮਸਤਾਨੀ ਚਾਲ ਨਾਲ ਕਦਮ ਦਰ ਕਦਮ ਅੱਗੇ ਵਧਦੇ ਆ ਰਹੇ ਹਨ। ਇਸ ਨਵੇਂ ਆ ਰਹੇ ਗੀਤ ਸੰਬੰਧੀ ਵੀ ਭਰਪੂਰ ਆਸਵੰਦ ਜਸਪ੍ਰੀਤ ਬਰਾੜ ਨੇ “ਪੰਜ ਦਰਿਆ ਯੂਕੇ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਵਿੱਚ ਸਹਿ ਗਾਇਕਾ ਵਜੋਂ ਇਬਾਦਤ ਕੌਰ ਨੇ ਸਾਥ ਦਿੱਤਾ ਹੈ। ਉੱਘੇ ਗੀਤਕਾਰ ਜੱਗਾ ਬਿਲਾਸਪੁਰ ਦੀ ਪ੍ਰੋਡਕਸ਼ਨ ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਪਾਸੀ ਭਾਗੀਕੇ ਨੇ ਅਤੇ ਸੰਗੀਤ ਰਿਆਜ਼ ਰੋਹਿਤ ਨੇ ਤਿਆਰ ਕੀਤਾ ਹੈ। ਵੀਡੀਓ ਫਿਲਮਾਂਕਣ ਰੋਹਿਤ ਕੈਨੇਡਾ ਤੇ ਅਮਰਜੀਤ ਖੁਰਾਣਾ ਨੇ ਕੀਤਾ ਹੈ। ਵੀਡੀਓ ਵਿੱਚ ਕਲਾਕਾਰਾਂ ਵਜੋਂ ਰਮਨ ਖੋਸਾ ਤੇ ਜੈਜ਼ ਸਿੱਧੂ ਨੇ ਅਦਾਕਾਰੀ ਕੀਤੀ ਹੈ। ਜਸਪ੍ਰੀਤ ਬਰਾੜ ਨੇ ਬਹੁਤ ਹੀ ਉਤਸ਼ਾਹ ਨਾਲ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਇਸ ਗੀਤ ‘ਤੇ ਬਹੁਤ ਮਿਹਨਤ ਕੀਤੀ ਹੈ। ਉਮੀਦ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਚੰਗੀ ਗਾਇਕੀ ਸੁਣਨ ਦੇ ਸ਼ੌਕੀਨ ਲੋਕ ਬਣਦਾ ਪਿਆਰ ਝੋਲੀ ਜ਼ਰੂਰ ਪਾਉਣਗੇ।

]]>
https://punjdarya.com/punj-darya/32273/feed 0
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗਾਇਕ ਗੁਰਮੀਤ ਮੀਤ ਦਾ ਸਨਮਾਨ  https://punjdarya.com/punj-darya/31995 https://punjdarya.com/punj-darya/31995#respond Sun, 23 Oct 2022 15:45:16 +0000 https://punjdarya.com/?p=31995 ਬਰੇਸ਼ੀਆ (ਸਿੱਕੀ ਝੱਜੀ ਪਿੰਡ ਵਾਲਾ) ਮਾਂ ਬੋਲੀ ਪੰਜਾਬੀ ਨੂੰ ਯੂਰਪ ਦੀ ਧਰਤੀ ‘ਤੇ ਪ੍ਰਫੁੱਲਤ ਕਰਨ ਵਾਲੀ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਇਥੋਂ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਇੱਕ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਸੰਗੀਤਕ ਸ਼ਾਮ ਵਿੱਚ ਯੂਰਪ ਦੌਰੇ ‘ਤੇ ਆਏ ਸਾਫ ਸੁਥਰੇ ਗੀਤ ਗਾਉਣ ਵਾਲੇ, ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਮੀਤ ਦਾ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗਾਇਕ ਗੁਰਮੀਤ ਮੀਤ ਨੇ ਆਪਣੇ ਗੀਤਾਂ ਲਾਹੌਰ, ਸੱਚੀਆਂ ਗੱਲਾਂ, ਰੁੱਖ ਕੁੱਖ ਤੇ ਪਾਣੀ, ਸੁਣੀ ਕਰਨੈਲ ਸਿਆਂ ਅਤੇ ਮਾਣਕ ਦੀਆਂ ਕਲੀਆਂ ਸੁਣਾ ਕੇ ਦਰਸ਼ਕ ਕੀਲੇ। ਇਸ ਮੌਕੇ ਲੇਖਕ ਬਿੰਦਰ ਕੋਲੀਆਂ ਵਾਲ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਗੀਤਕਾਰ ਨਿਰਵੈਲ ਸਿੰਘ ਢਿੱਲੋਂ, ਹਰਦੀਪ ਕੰਗ ਅਤੇ ਬੱਬੂ ਜਲੰਧਰੀ ਵੀ ਆਪੋ ਆਪਣੀ ਹਾਜਰੀ ਨਾਲ ਸਰੋਤਿਆਂ ਦੇ ਰੂਬਰੂ ਹੋਏ।

]]>
https://punjdarya.com/punj-darya/31995/feed 0
ਵਿਦੇਸ਼ਾਂ ‘ਚ ਪੜ੍ਹਨ ਗਏ ਮਾਪੇ ਸਾਵਧਾਨ ਰਹਿਣ: ਇਸ ਢੰਗ ਨਾਲ ‘ਠੁੰਗੇ’ ਜਾ ਸਕਦੇ ਹਨ ਲੱਖਾਂ ਰੁਪਏ  https://punjdarya.com/punj-darya/30541 https://punjdarya.com/punj-darya/30541#respond Sat, 06 Aug 2022 05:50:10 +0000 https://punjdarya.com/?p=30541
-ਮਨਦੀਪ ਖੁਰਮੀ ਹਿੰਮਤਪੁਰਾ
ਜੇਕਰ ਤੁਹਾਡਾ ਬੱਚਾ ਜਾਂ ਬੱਚੇ ਵਿਦੇਸ਼ ‘ਚ ਪੜ੍ਹਦੇ ਹਨ ਤਾਂ ਇਸ ਲਿਖਤ ਰਾਹੀਂ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸਾਵਧਾਨ ਰਹੋ ਤਾਂ ਕਿ ਕੋਈ ਠੱਗ ਤੁਹਾਡੀ ਖ਼ੂਨ ਪਸੀਨੇ ਦੀ ਕਮਾਈ ਨੂੰ ‘ਠੁੰਗ’ ਕੇ ਤਿੱਤਰ ਨਾ ਹੋ ਜਾਵੇ।ਮਾਮਲਾ ਇਹ ਸਾਹਮਣੇ ਆਇਆ ਹੈ ਕਿ ਠੱਗਾਂ ਵੱਲੋਂ ਵਿਦੇਸ਼ਾਂ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਬਣਾ ਕੇ ਉਹਨਾਂ ਨੂੰ ਫੋਨ ਰਾਹੀਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਜਾਂ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਅਸੀਂ ਵਕੀਲ ਦੀ ਤਰਫੋਂ ਜਾਂ ਖੁਦ ਵਕੀਲ ਬੋਲ ਰਹੇ ਹਾਂ। ਜਮਾਨਤੀ ਫੀਸ ਵਜੋਂ 5 ਤੋਂ 10 ਲੱਖ ਰੁਪਏ ਭਾਰਤੀ ਕਰੰਸੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਜਮਾਨਤ ਜਾਂ ਸਕਿਉਰਟੀ ਲਈ ਰਾਸ਼ੀ ਜਮਾਂ ਕਰਵਾਈ ਜਾ ਸਕੇ। ਇੱਕ ਸੱਚੀ ਵਾਪਰੀ ਘਟਨਾ ਆਪ ਸਭ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਕੋਈ ਲੁੱਟੇ ਜਾਣ ਤੋਂ ਬਚ ਜਾਵੇ। ਹੋਇਆ ਇਉਂ ਕਿ ਬਲਵੰਤ ਸਿੰਘ (ਫਰਜ਼ੀ ਨਾਮ) ਦੇ ਫੋਨ ‘ਤੇ ਘੰਟੀ ਵੱਜਦੀ ਹੈ। ਪੈਂਦੀ ਸੱਟੇ ਵਿਦੇਸ਼ ਗਏ ਪੁੱਤਰ ਦਾ ਨਾਮ, ਕੋਰਸ, ਕਾਲਜ, ਸ਼ਹਿਰ ਦੀ ਜਾਣਕਾਰੀ ਬਲਵੰਤ ਸਿੰਘ ਨਾਲ ਸਾਂਝੀ ਕਰਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਉਸ ਦੇ ਵਕੀਲ ਦੇ ਦਫਤਰ ਵੱਲੋਂ ਗੱਲ ਕਰ ਰਹੇ ਹਾਂ। ਤੁਸੀਂ ਲੜਕੇ ਦੇ ਫੋਨ ‘ਤੇ ਭੁੱਲ ਕੇ ਵੀ ਕਾਲ ਨਹੀਂ ਕਰਨੀ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧੇਰੇ ਮੁਸ਼ਕਿਲ ਵਿੱਚ ਫਸ ਜਾਵੇ। ਪੁਲਿਸ ਵੱਲੋਂ ਉਹਦੀ ਹਰ ਕਾਲ ਰਿਕਾਰਡ ਕੀਤੀ ਜਾ ਰਹੀ ਹੈ।ਇੰਨਾ ਸੁਣਨ ਸਾਰ ਹੀ ਪਿਓ ਨੂੰ ਠੰਢੀਆਂ ਤਰੇਲੀਆਂ ਆਉਣ ਲਗਦੀਆਂ ਹਨ। ਫੋਨ ਕਰਨ ਵਾਲੇ ਭਾਈ ਨੂੰ ਹੱਲ ਪੁੱਛਿਆ ਤਾਂ ਉਸਨੇ ਸਿੱਧੀ ਸਿੱਧੀ ਬਾਤ ਮੁਕਾ ਦਿੱਤੀ ਕਿ ਸਿਰਫ ਚਾਰ ਘੰਟੇ ਦੇ ਅੰਦਰ ਅੰਦਰ ਜੇ 5 ਲੱਖ ਰੁਪਏ ਦਾ ਬੰਦੋਬਸਤ ਨਾ ਕੀਤਾ ਗਿਆ ਤਾਂ ਗੱਲ ਡਿਪੋਰਟ ਹੋਣ ਤੱਕ ਪਹੁੰਚ ਸਕਦੀ ਹੈ। ਫੋਨ ਕਰਨ ਵਾਲਾ ਆਦਮੀ ਫੋਨ ‘ਤੇ ਲਗਾਤਾਰ ਗੱਲ ਕਰ ਰਿਹਾ ਹੈ, ਸਲਾਹਾਂ ਦੇ ਰਿਹਾ ਹੈ ਕਿ ਜੇਕਰ ਖੜ੍ਹੇ ਪੈਰ ਕਿਸੇ ਕੋਲੋਂ ਉਧਾਰੇ ਪੈਸੇ ਫੜ੍ਹਨੇ ਹਨ ਤਾਂ ਕਿਸੇ ਹੋਰ ਫੋਨ ਤੋਂ ਗੱਲ ਕਰੋ। ਬਹੁਤ ਹੀ ਪ੍ਰੇਸ਼ਾਨੀ ਭਰੇ ਮਾਹੌਲ ਵਿੱਚ ਤਿੰਨ ਕੁ ਘੰਟਿਆਂ ‘ਚ ਪੈਸਿਆਂ ਦਾ ਬੰਦੋਬਸਤ ਹੋ ਜਾਂਦਾ ਹੈ ਤਾਂ ਪੰਜਾਬ ‘ਚ ਹੀ ਕਿਸੇ ਬੰਦੇ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਨੂੰ ਕਿਹਾ ਜਾਂਦਾ ਹੈ। ਅੰਤ ਬੈਂਕ ਪਹੁੰਚ ਕੇ ਪੈਸੇ ਵੀ ਟਰਾਂਸਫਰ ਹੋ ਜਾਂਦੇ ਹਨ। ਮਾਂ ਪਿਓ ਤੇ ਰਿਸ਼ਤੇਦਾਰ ਮੁੰਡੇ ਨੂੰ ਫੋਨ ਕਰਨੋਂ ਵੀ ਡਰਦੇ ਹਨ ਕਿ ਫੋਨ ਰਿਕਾਰਡ ਨਾ ਹੋ ਜਾਵੇ। ਅਚਾਨਕ ਬਲਵੰਤ ਸਿੰਘ ਦੇ ਦਿਮਾਗ ‘ਚ ਗੱਲ ਆਉਂਦੀ ਹੈ ਕਿ ਕਿਉਂ ਨਾ ਲੜਕੇ ਦੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਜਾਵੇ? ਜਿਉਂ ਹੀ ਦੋਸਤ ਨੂੰ ਫੋਨ ਕੀਤਾ, ਬਹੁਤ ਖੁਸ਼ ਹੋ ਕੇ ਗੱਲ ਕੀਤੀ। ਬੇਟੇ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਨਾਂ ਦਾ ਬੇਟਾ ਤਾਂ ਦਸ ਮਿੰਟ ਪਹਿਲਾਂ ਹੀ ਉਹਦੇ ਘਰੋਂ ਹੀ ਬੈਠਾ ਗਿਆ ਹੈ।ਫਿਰ ਬੈਂਕ ਨਾਲ ਸੰਪਰਕ ਕਰਕੇ “ਵੱਜ ਚੁੱਕੀ ਠੱਗੀ” ਨੂੰ ਰੋਕਣ ਲਈ ਹੱਥ ਪੈਰ ਮਾਰੇ ਜਾਂਦੇ ਹਨ ਪਰ ਓਦੋਂ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪੈਸਾ ਹਜ਼ਮ, ਖੇਡ ਖਤਮ। ਸੋ ਦੋਸਤੋ, ਜਿਵੇਂ ਫੇਸਬੁੱਕ ‘ਤੇ ਤੁਹਾਡਾ ਜਾਅਲੀ ਅਕਾਊਂਟ ਬਣਾ ਕੇ ਤੁਹਾਡੇ ਦੋਸਤਾਂ ਕੋਲੋਂ ਪੈਸਿਆਂ ਦੀ ਮੰਗ ਕਰਨ ਦਾ ਢਕਵੰਜ ਪੂਰੇ ਜ਼ੋਰਾਂ ‘ਤੇ ਚੱਲ ਚੁੱਕਿਆ ਹੈ, ਹੁਣ ਉੱਪਰ ਸੁਣਾਈ ਵਾਰਤਾ ਵਾਲਾ ਫੰਡਾ ਤੁਹਾਡੇ ‘ਤੇ ਵੀ ਵਰਤਿਆ ਜਾ ਸਕਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ‘ਚ ਪੜ੍ਹਨ ਗਏ ਬੱਚਿਆਂ ਦੇ ਪਰਿਵਾਰ ਦੇ ਫੋਨ ਨੰਬਰ, ਪਿੰਡ ਪਤਾ, ਬੱਚੇ ਦਾ ਨਾਂ, ਵਿਦੇਸ਼ ਵਾਲੇ ਕਾਲਜ, ਕੋਰਸ, ਸ਼ਹਿਰ ਤੱਕ ਦੀ ਜਾਣਕਾਰੀ ਲੀਕ ਕਿੱਥੋਂ ਹੋਈ ਹੋਵੇਗੀ ਜਾਂ ਹੁੰਦੀ ਹੋਵੇਗੀ?? ਇਹ ਦਿਮਾਗ ਤੁਸੀਂ ਖੁਦ ਲੜਾਉਣਾ ਹੈ ਤੇ ਨਾਲ ਹੀ ਇਸ ਵਾਰਤਾ ਦਾ ਜ਼ਿਕਰ ਆਪਣੇ ਪਰਿਵਾਰ ਵਿੱਚ ਬੈਠ ਕੇ ਹਰ ਜੀਅ ਨਾਲ, ਰਿਸ਼ਤੇਦਾਰਾਂ, ਦੋਸਤਾਂ ਨਾਲ ਜ਼ਰੂਰ ਕਰੋ ਤਾਂ ਕਿ ਠੱਗ ਕਿਸੇ ਦੀ ਵੀ ਜੇਬ ਨੂੰ ਥੁੱਕ ਨਾ ਲਾ ਜਾਣ। ਇਸ ਜਾਣਕਾਰੀ ਨੂੰ ਆਪਣੇ ਦਾਇਰੇ ਵਿੱਚ ਜ਼ਰੂਰ ਫੈਲਾਓ ਤਾਂ ਕਿ ਠੱਗ ਨੰਗੇ ਕੀਤੇ ਜਾ ਸਕਣ।

]]> https://punjdarya.com/punj-darya/30541/feed 0 ਗਾਇਕ ਰਣਬੀਰ ਨੇ ਬਹੁਤ ਉਡੀਕੀ ਜਾ ਰਹੀ ਐਲਬਮ ਵਾਕਿੰਗ ਅਲੋਨ ਦਾ ਪਹਿਲਾ ਗੀਤ ‘ਆਦੀ ਵੇ’ ਲਾਂਚ ਕੀਤਾ https://punjdarya.com/punj-darya/29934 https://punjdarya.com/punj-darya/29934#respond Fri, 18 Mar 2022 20:15:24 +0000 https://punjdarya.com/?p=29934 ਚੰਡੀਗੜ੍ਹ (ਪੰਜ ਦਰਿਆ ਬਿਊਰੋ) ਮਸ਼ਹੂਰ ਪੰਜਾਬੀ ਗਾਇਕ ਰਣਬੀਰ ਨੇ ਐਲਬਮ ‘ਵਾਕਿੰਗ ਅਲੋਨ’ ਦਾ ਆਪਣਾ ਪਹਿਲਾ ਵੀਡੀਓ ਗੀਤ ‘ਆਦੀ ਵੇ’ ਲਾਂਚ ਕੀਤਾ ਹੈ। ਜਿ਼ਕਰਯੋਗ ਹੈ ਕਿ ਸ੍ਰੋਤਿਆਂ ਵੱਲੋਂ ਇਸ ਐਲਬਮ ਦਾ ਬੇਹੱਦ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬਹੁਤ ਹੀ ਮਿਹਨਤ ਤੇ ਲਗਨ ਨਾਲ ਸਿ਼ੰਗਾਰੀ ਇਸ ਐਲਬਮ ਬਾਰੇ “ਪੰਜ ਦਰਿਆ” ਨਾਲ ਗੱਲਬਾਤ ਦੌਰਾਨ ਗਾਇਕ ਰਣਬੀਰ ਨੇ ਕਿਹਾ ਕਿ “ਐਲਬਮ ਦਾ ਹਰ ਗੀਤ ਮੇਰੇ ਦਿਲ ਦੇ ਕਰੀਬ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਇਸਦੀ ਸਫਲਤਾ ਅਤੇ ਪਿਆਰ ਦਰਸ਼ਕਾਂ ਤੋਂ ਉਸੇ ਤਰ੍ਹਾਂ ਹੀ ਮਿਲੇਗਾ ਜਿਵੇਂ ਕਿ ‘ਕਦੇ ਤਾਂ ਤੂੰ ਅਵੇਂਗਾ’ ਗੀਤ ਲਈ ਮਿਿਲਆ ਸੀ।” ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਾਲਵੇ ਦੀ ਧੁੰਨੀ ਮੰਨੇ ਜਾਂਦੇ ਫਰੀਦਕੋਟ ਵਿੱਚ ਜਨਮੇ ਗਾਇਕ ਰਣਬੀਰ ਨੇ ਗਾਇਕ ਵਜੋਂ ਆਪਣੀ ਪਹਿਲੀ ਪਾਰੀ 2016 ਵਿੱਚ ਗੀਤ “ਫਾਦਰ ਸਾਬ੍ਹ” ਨਾਲ ਸ਼ੁਰੂ ਕੀਤੀ ਸੀ। ਭਾਰਤ ਦੀ ਨਾਮੀ ਕੰਪਨੀ “ਟੀ-ਸੀਰੀਜ” ਵੱਲੋਂ ਪੇਸ਼ ਕੀਤੇ ਇਸ ਗੀਤ ਨੂੰ ਸ੍ਰੋਤਿਆਂ ਵੱਲੋਂ ਰੱਜਵਾਂ ਮਾਣ ਮਿਿਲਆ ਸੀ। ਰਣਬੀਰ ਨੇ ਆਪਣੀ ਮੁੱਢਲੀ ਵਿੱਦਿਆ ਫਰੀਦਕੋਟ ਤੋਂ ਹੀ ਹਾਸਲ ਕੀਤੀ ਹੋਈ ਹੈ। ਰਣਬੀਰ ਨੇ ਸੰਗੀਤ ਤੇ ਗਾਇਨ ਕਲਾ ਦੀਆਂ ਬਾਰੀਕੀਆਂ ਪੰਜਾਬੀ ਸੰਗੀਤ ਜਗਤ ਵਿੱਚ ਸਤਿਕਾਰਤ ਸਥਾਨ ਹਾਸਲ ਗਾਇਕ ਕੁਲਵਿੰਦਰ ਕੰਵਲ ਜੀ ਕੋਲੋਂ ਹਾਸਲ ਕੀਤੀਆਂ ਹੋਈਆਂ ਹਨ। ਇਸ ਐਲਬਮ ਵਿੱਚ ਚਾਰ ਗੀਤ ਹਨ, ਜਿਨ੍ਹਾਂ ਵਿੱਚ ਆਦੀ ਵੇ, ਆਈਬ੍ਰੋ, ਪਿਲੋਅ ਟਾਕਸ, ਟੇਕ ਕੇਅਰ ਸ਼ਾਮਲ ਹਨ। ਸਾਰੇ ਗੀਤ ਰਣਬੀਰ ਦੁਆਰਾ ਗਾਏ ਗਏ ਹਨ ਜਦੋਂ ਕਿ ਦੋ ਗੀਤ ਆਈਬ੍ਰੋ ਅਤੇ ਆਦੀ ਵੇ, ਗਾਇਕ ਦੁਆਰਾ ਖੁਦ ਲਿਖੇ ਗਏ ਹਨ। ਕ੍ਰੈਡਿਟ ਦੀ ਗੱਲ ਕਰੀਏ ਤਾਂ ਸੰਗੀਤ ਅਰਪਨ ਬਾਵਾ, ਜੈਜ਼ ਡੀ, ਮੂਡ ਮਕੈਨਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬੋਲ ਅੱਕੂ ਅਤੇ ਯੁਵਰਾਜ ਸੰਧੂ ਦੁਆਰਾ ਲਿਖੇ ਗਏ ਹਨ। ਸੋਸ਼ਲ ਮੀਡੀਆ ਪ੍ਰੋਮੋਸ਼ਨ Cross Media Production ਦੁਆਰਾ ਕੀਤੇ ਜਾਂਦੇ ਹਨ। ਗਾਇਕ ਨੇ ਇੱਕ ਲਾਂਚ ਈਵੈਂਟ ਦਾ ਆਯੋਜਨ ਕੀਤਾ ਅਤੇ ਇਸ ਮੌਕੇ ਸਾਰਥੀ ਕੇ, ਸਤਬੀਰ ਔਜਲਾ, ਗੁਰਜਜ਼, ਸੰਗਰਾਮ ਹੰਜਰਾ, ਅਰਪਨ ਬਾਵਾ ਅਤੇ ਗੁਰ ਖੱਟੜਾ ਸਮੇਤ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਸ਼ਿਰਕਤ ਕੀਤੀ।

]]>
https://punjdarya.com/punj-darya/29934/feed 0
ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਲੋਕ ਅਰਪਣ https://punjdarya.com/punj-darya/28995 https://punjdarya.com/punj-darya/28995#respond Sat, 23 Oct 2021 13:45:17 +0000 https://punjdarya.com/?p=28995

ਸ਼ਾਇਰਾ ਜੀਤ ਸੁਰਜੀਤ (ਬੈਲਜ਼ੀਅਮ) ਦਾ ਗ਼ਜ਼ਲ ਸੰਗ੍ਰਹਿ ਵੀ ਲੋਕ ਅਰਪਣ ਕੀਤਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਹੁਣ ਤੱਕ ਦੇ ਪਹਿਲੇ ਪੰਜਾਬੀ ਅਖਬਾਰ ‘ਪੰਜ ਦਰਿਆ’ ਵੱਲੋਂ ਗਲਾਸਗੋ ਦੇ ਰਾਮਗੜ੍ਹੀਆ ਹਾਲ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕਾਟਲੈਂਡ ਦੇ ਉੱਘੇ ਗਾਇਕ ਕਲਾਕਾਰ, ਗੀਤਕਾਰ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਨੂੰ ਲੋਕ ਅਰਪਣ ਕੀਤਾ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਮੀ ਨੇ ਆਪਣੇ ਹੱਥਾਂ ਦੀ ਛੋਹ ਨਾਲ ਵੈੱਬਸਾਈਟ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਦੇ ਨਾਲ ਨਾਲ ਬੈਲਜ਼ੀਅਮ ਵਸਦੀ ਸ਼ਾਇਰਾ ਜੀਤ ਸੁਰਜੀਤ ਦਾ ਗ਼ਜ਼ਲ-ਸੰਗ੍ਰਹਿ ‘ਕਾਗਜ਼ੀ ਕਿਰਦਾਰ’ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸ਼ਾਇਰ ਅਮਨਦੀਪ ਸਿੰਘ ਅਮਨ, ਸਰਦਾਰਾ ਸਿੰਘ ਜੰਡੂ, ਪਰਮਿੰਦਰ ਸਿੰਘ ਬਮਰਾਹ, ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ, ਮਹਿੰਦਰ ਸਿੰਘ ਮਦਾਰਪੁਰਾ, ਸ਼੍ਰੀਮਤੀ ਰੋਜੀ ਬਮਰਾਹ, ਸ੍ਰੀਮਤੀ ਨਿਰਮਲ ਗਿੱਲ, ਸ੍ਰੀਮਤੀ ਅੰਮ੍ਰਿਤਪਾਲ ਕੌਰ, ਸ੍ਰੀਮਤੀ ਨੀਲਮ ਖੁਰਮੀ ਤੇ ਸ੍ਰੀਮਤੀ ਜਸਪਾਲ ਸੋਂਦ ਬਮਰਾਹ ਆਦਿ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਜਸਵੀਰ ਸਿੰਘ ਜੱਸੀ ਬਮਰਾਹ ਵੱਲੋਂ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਦੇ ਲੋਕ-ਅਰਪਣ ਅਤੇ ਸ਼ਾਇਰੀ ਜੀਤ ਸੁਰਜੀਤ ਦੀ ਪੁਸਤਕ ਦੇ ਲੋਕ ਅਰਪਣ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ‘ਤੇ ਸਾਹਿਤ ਤੇ ਸਭਿਆਚਾਰ ਦੀ ਸੇਵਾ ਵਿੱਚ ਰੁੱਝੇ ਕਾਮੇ ਸਦਾ ਹੀ ਮਾਣਯੋਗ ਹਨ। ਉਨ੍ਹਾਂ ਕਿਹਾ ਕਿ ਕਰਮਜੀਤ ਮੀਨੀਆਂ ਗਾਇਕੀ ਅਤੇ ਰੇਡੀਓ ਪੇਸ਼ਕਾਰੀ ਰਾਹੀਂ ਉਦਾਸ ਚਿਹਰਿਆਂ ‘ਤੇ ਮੁਸਕਾਨ ਲਿਆਉਣ ਦਾ ਵਡੇਰਾ ਕਾਰਜ ਕਰਦੇ ਰਹਿਣ ਲਈ ਵਧਾਈ ਦਾ ਪਾਤਰ ਹੈ। ਸ਼ਾਇਰ ਅਮਨਦੀਪ ਸਿੰਘ ਅਮਨ ਨੇ ‘ਕਾਗਜ਼ੀ ਕਿਰਦਾਰ ਗ਼ਜ਼ਲ ਸੰਗ੍ਰਹਿ ਦੀ ਆਮਦ ‘ਤੇ ਸ਼ਾਇਰਾ ਜੀਤ ਸੁਰਜੀਤ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।

]]>
https://punjdarya.com/punj-darya/28995/feed 0
“ਨਹੀਂਓ ਉੱਚਾ ਬੋਲੀਦਾ” ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ- ਗਾਇਕਾ “ਮਨਦੀਪ ਕੌਰ ਮਾਛੀਵਾੜਾ” https://punjdarya.com/punj-darya/28974 https://punjdarya.com/punj-darya/28974#respond Thu, 21 Oct 2021 14:14:32 +0000 https://punjdarya.com/?p=28974 ਸਿੱਕੀ ਝੱਜੀ ਪਿੰਡ ਵਾਲਾ – ਸੁਰਾਂ ਦੀ ਸ਼ਹਿਜਾਦੀ ਸਾਫ ਸੁਥਰੇ ਗੀਤ ਗਾਉਣ ਵਾਲੀ ਪ੍ਰਸਿੱਧ ਗਾਇਕਾ “ਮਨਦੀਪ ਕੌਰ ਮਾਛੀਵਾੜਾ” ਜੋ ਕਿ 2010 ਵੋਇਸ ਆਫ ਪੰਜਾਬ ਦੀ ਪਹਿਲੀ ਰਨਰ ਅੱਪ ਅਤੇ 2013 ਦੇ ਡੀਡੀ ਪੰਜਾਬੀ ਤੇ ਹੋਣ ਵਾਲੇ ਗਾਇਕੀ ਦੇ ਮੁਕਾਬਲੇ “ਸੁਰ ਸਿਰਤਾਜ” ਦੀ ਵਿਜੇਤਾ ਵਜੋਂ ਖਿਤਾਬ ਆਪਣੀ ਝੋਲੀ ਪਵਾ ਚੁੱਕੀ ਹੈ ਆਪਣੇ ਨਵੇਂ ਗੀਤ “ਨਹੀਂਓ ਉੱਚਾ ਬੋਲੀਦਾ” ਨਾਲ ਸਰੋਤਿਆਂ ਦੀ ਕਚਿਹਿਰੀ ਵਿੱਚ ਮੁੜ ਹਾਜਿਰ ਹੋਈ ਹੈ। ਮਨਦੀਪ ਕੌਰ ਮਾਛੀਵਾੜਾ ਨੇ ਹਮੇਸ਼ਾਂ ਸਾਫ ਸੁਥਰੇ ਪਰਿਵਾਰਕ ਗੀਤ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਮੇਹਰ ਸਦਕਾ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਹੈ। ਪਿਤਾ ਜੀ ਸਰਦਾਰ ਨਿਰੰਜਨ ਸਿੰਘ ਨੂਰ ਅਤੇ ਭਰਾ ਦਾ ਸੰਗੀਤ ਨਾਲ ਮੋਹ ਮਨਦੀਪ ਲਈ ਵੀ ਵਰਦਾਨ ਸਾਬਿਤ ਹੋਇਆ। ਲੋਕ ਗਥਾਵਾਂ ਅਤੇ ਲੋਕ ਗੀਤ ਜੋ ਕਿ ਲੰਮੀ ਹੇਕ ਨਾਲ ਤਾਂ ਗਾਏ ਹੀ ਜਾਂਦੇ ਹਨ ਇਸ ਦੇ ਨਾਲ ਇਨ੍ਹਾਂ ਚ ਕੋਈ ਨਾ ਕੋਈ ਸੁਨੇਹਾ ਜਰੂਰ ਹੁੰਦਾ ਇਹੋ ਜਿਹੇ ਗੀਤ ਜਿਹਨਾਂ ਨੂੰ ਲੋਕ ਤੱਥ ਵੀ ਕਿਹਾ ਜਾਂਦਾ ਮਨਦੀਪ ਕੌਰ ਮਾਛੀਵਾੜੇ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਗੀਤਾਂ ਨੂੰ ਗਾ ਕੇ ਰੂਹ ਨੂੰ ਸਕੂਨ ਮਿਲਦਾ। ਪੰਜਾਬ ਦੇ ਅਨੇਕਾਂ ਸੱਭਿਆਚਾਰਕ ਮੇਲਿਆਂ ਤੇ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਹੋਣ ਵਾਲੀ ਮਨਦੀਪ ਕੌਰ ਮਾਛੀਵਾੜਾ “ਧੀ ਪੰਜਾਬ ਦੀ” ਅਵਾਰਡ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਇਸ ਨੂੰ ਕਿਹਾ ਜਾਂਦਾ ਹੈ। ਦੇਸ਼ ਦੇ ਨਾਲ ਵਿਦੇਸ਼ਾ ਚ ਵੀ ਆਪਣੀ ਗਾਇਕੀ ਨਾਲ ਝੰਡੇ ਗੱਡਣ ਵਾਲੀ ਮਨਦੀਪ ਕੌਰ ਮਾਛੀਵਾੜਾ ਹੋਂਗਕਾਂਗ, ਅਤੇ ਯੂਰਪ ਦੇ ਇਟਲੀ, ਅਤੇ ਬੈਲਜੀਅਮ ਵਰਗੇ ਮੁਲਕਾਂ ਚ ਰਹਿਣ ਵਾਲੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਖੂੰਡਾ ਅਤੇ ਚੁੰਨੀ ਦੀ ਕਲੀ ਜਿਹੇ ਗੀਤਾਂ ਦੀ ਸਫਲਤਾ ਤੋਂ ਬਾਅਦ “ਨਹੀਂਓ ਉੱਚਾ ਬੋਲੀਦਾ” ਗੀਤ ਨਾਲ ਹਾਜਰੀ ਲਗਵਾਉਣ ਵਾਲੀ ਮਨਦੀਪ ਕੌਰ ਮਾਛੀਵਾੜਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜੀਵਨ ਰਿਕਾਰਡਜ਼ ਯੂਕੇ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਇਤਲੀ ਰਹਿੰਦੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲੇ ਨੇ ਬਹੁਤ ਹੀ ਕਮਾਲ ਲਿਖਿਆ ਹੈ। ਲਵਲੀ ਬੀਟਸ ਕਨੇਡਾ ਵਲੋਂ ਸੰਗੀਤ ਦੀਆਂ ਧੁਨਾਂ ਚ ਸ਼ਿੰਗਾਰੇ ਇਸ ਗੀਤ ਨੂੰ ਹਰ ਪਾਸਿਓਂ ਭਰਵਾਂ ਹੁੰਗਾ ਮਿਲ ਰਿਹਾ ਹੈ। ਪ੍ਰਸਿੱਧ ਗੀਤਕਾਰ “ਹਰਵਿੰਦਰ ਉਹੜਪੁਰੀ” ਹੋਣਾਂ ਦੇ ਅਸ਼ੀਰਵਾਦ ਅਤੇ ਬਿੰਦਰ ਨਵੇਂ ਪਿੰਡੀਆ ਜਰਮਨੀ ਦੀ ਇਸ ਪੇਸ਼ਕਸ਼ ਨੂੰ ਹਰ ਵਰਗ ਦੇ ਸਰੋਤੇ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਜਿਸ ਦੀ ਸ਼ੋਸ਼ਲ ਮੀਡੀਆ ਤੇ ਵੀ ਭਰਪੂਰ ਚਰਚਾ ਹੋ ਰਿਹੀ ਹੈ।

]]>
https://punjdarya.com/punj-darya/28974/feed 0
ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਸਵ: ਦੀਦਾਰ ਸੰਧੂ https://punjdarya.com/punj-darya/28753 https://punjdarya.com/punj-darya/28753#respond Sun, 10 Oct 2021 09:12:08 +0000 https://punjdarya.com/?p=28753
ਦੀਦਾਰ ਸੰਧੂ

ਕੁਝ ਇਨਸਾਨ ਕ਼ਲਮ ਦੇ ਬੜੇ ਧਨੀ ਹੋਇਆਂ ਕਰਦੇ ਨੇ, ਜਿਨਾਂ ਦੀ ਕ਼ਲਮ ਵਿਚੋਂ ਉਕਰੇ ਹੋਏ ਸ਼ਬਦ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਗੀਤਕਾਰੀ ਦੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪ ਮੁਹਾਰੇ ਦੀਦਾਰ ਸੰਧੂ ਦਾ ਨਾਂ ਜ਼ੁਬਾਨ ਤੇ ਆ ਜਾਦਾ ਹੈ,    ਅਨੇਕਾਂ ਚਿੰਨ, ਬਿੰਬ, ਪ੍ਰਤੀਕ, ਤਸਬੀਹ ਮਾਲਾ ਦੇ ਮਣਕੇ ਵਾਂਗੂ ਪਰੋਏ ਹੋਏ ਹਨ। ਜਿੰਨਾਂ ਨੂੰ ਸੁਣਕੇ ਮਨ ਹੁਲਾਸ ਵਿੱਚ ਆ ਕੇ ਦੀਦਾਰ ਸੰਧੂ ਨੂੰ ਸਲੂਟ ਮਾਰਦਾ ਹੈ। ਮੈਂ ਉਦੋਂ ਮਸਾਂ 7-8 ਸਾਲ ਦਾ ਸੀ ਜਦੋਂ 10 ਕਿਲੋਮੀਟਰ ਪੈਦਲ ਤੁਰ ਕੇ ਦੀਦਾਰ ਸੰਧੂ ਦਾ ਅਖਾੜਾ ਦੇਖਣ ਗਿਆ, ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਅਖਾੜੇ ਦੇਖੇ ਪਰ ਦੀਦਾਰ ਸੰਧੂ ਦੇ ਅਖਾੜੇ ਦੀ ਤਸਵੀਰ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹਿੰਦੀ ਹੈ। ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਚਾਰ ਸ਼ਬਦ ਲਿਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। 

       ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲੇ ਵਿੱਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਜ਼ਿਲਾ ਲੁਧਿਆਣਾ ਵਿੱਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿੰਡ ਜਗਰਾਉਂ ਦੇ ਸਰਕਾਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਦੀਦਾਰ ਸੰਧੂ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾਂ ਨੇ ਜਨਮ ਲਿਆ। ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜਕਲ ਗਾਇਕੀ ਦੇ ਪਿੜ ਵਿੱਚ ਵਿਚਰ ਰਿਹਾ ਹੈ। ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਲਿਖਦੇ ਹਨ ਕਿ ਜੋ ਸਥਾਨ ਅੰਗਰੇਜੀ ਕਵਿਤਾ ਵਿੱਚ ਬਾਇਰਨ ਦਾ ਸੀ ਪੰਜਾਬੀ ਲੋਕ ਗੀਤ ਗੀਤਕਾਰੀ ਵਿੱਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਦੀਦਾਰ ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿੱਚ ਸਦਾ ਮਹਿਕਣ ਅਤੇ ਖੂਸਬੋਆਂ ਖਿਲਾਰਨ ਵਾਲਾ ਬਹੁਰੰਗਾਂ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਤਾਰਾ ਹੈ। ਇਸੇ ਤਰ੍ਹਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸਧਾਰਨ ਸ਼ਬਦਾਂ ਵਿੱਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਅਨੰਦ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਹਨ ਅਤੇ ਉਹਨਾਂ ਉਪਰ ਸਦਾਚਾਰ ਦੀਆਂ ਸੀਮਾਵਾਂ ਉ¦ਘਣ ਦਾ ਦੋਸ਼ ਵੀ ਨਹੀਂ ਲੱਗਦਾ। ਆਤਮਾ ਹਮਰਾਹੀ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਲਿਖਦੇ ਹਨ ਕਿ ਉਹ ਜੱਟ ਕਲਚਰ ਦਾ ਸਿਰਮੋਰ ਗੀਤਕਾਰ ਸੀ। 

            ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖਕੇ ਗਾਉੁਂਦਾ ਸੀ। ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ‘ਚੰਨ ਹੋ ਬੱਦਲੀ ਦੇ ੳਹਲੇ ਕੰਨੀਆਂ ਨੂੰ ਇੰਝ ਰੁਸਨਾਏ, ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ ’ਤੇ ਸੁੱਟ ਸੁਕਾਵੇ ਇਹ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇਂ ਲੁਕਾਵੇਗਾ’ ਤਾਂ ਸਰੋਤੇ ਦੀ ਸੋਚ ਚੰਨ ’ਤੇ ਅਟਕੀ ਰਹਿ ਜਾਂਦੀ ਹੈ ਜਾਂ ‘ਸਾਉਣ ਮਹੀਨਾ ਪੈਣ ਛਰਾਟੇ ਵਗ ਪਰਨਾਲੇ ਢਾਬ ਭਰੀ’ ਤਾਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾਂਅ ਜਾਂਦੀਆਂ ਹਨ। ਗਾਇਕ ਦੀਦਾਰ ਸੰਧੂ ਨੇ ਹਜ਼ਾਰਾਂ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ,

1. ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀ ਚੜ ਜਾਵਾਂ

2. ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ
3. ਵੇ ਗੱਲ ਸੁਣ ਦਿਉਰਾ
4. ਚੜ ਗਿਆ ਮਹੀਨਾ ਸੌਣ ਕੁੜੇ
5. ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ
6. ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ
7. ਮੋਤੀ ਬਜਾਰ ਦਾ ਤੋਤਾ
8. ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ
9. ਮੇਲੇ ਵਿਚੋਂ ਜਿਵੇਂ ਖਾਲੀ ਉਡਦੇ ਲਿਫਾਫੇ
10. ਮਾਹੀ ਚੱਲਿਆ ਲਾਮ ਨੂੰ ਮੇਰਾ
11. ਡਾਹਢਾ ਤੰਗ ਆਇਆ ਹਾਂ ਤੇਰੇ ਹਿਸਾਬ। 

ਦੀਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੂੰਮਾਂ ਪੂਰੇ ਪੰਜਾਬ ਵਿੱਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ‘ਜੱਟ ਬੜਾ ਬੇਦਰਦੀ’ ਰਿਕਾਰਡ ਹੋਇਆ। ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕ ਜੋੜੀ ਦੀਆਂ ਚੜਤਾਂ ਸਨ। ਇਸ ਜੋੜੀ ਦੀਆਂ ਅਵਾਜ਼ਾਂ ਵਿੱਚ ਦੀਦਾਰ ਸੰਧੂ ਦੇ ਗੀਤਾਂ ਸੁਰਮਾਂ ਪੰਜ ਰੱਤੀਆਂ, ਕਾਗਜ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲਮਲ ਦੀ, ਲੱਡੂ ਵੰਡਦੀ ਕਚਹਿਰੀਓ ਆਵਾਂ ਨੇ ਦੀਦਾਰ ਸੰਧੂ ਦਾ ਨਾਮ ਬਣਾ ਦਿੱਤਾ। 1962 ਵਿੱਚ ਉਹਨਾਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਲੈ ਲਈ ਜਿਥੇ ਉਸ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਢਾਈ ਸਾਲ ਦੇ ਕਰੀਬ ਸਟੇਜਾਂ ’ਤੇ ਗਾਇਆ। ਇਸ ਸਮੇਂ ਤੱਕ ਦੀਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਤਾਂ ਉਸਨੇ ਪਹਿਲਾ ਰਿਕਾਰਡ ਸਨੇਹ ਲਤਾ ਨਾਲ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਪ੍ਰਸਿੱਧ ਐਚ. ਐਮ.ਵੀ. ਰਿਕਾਰਡ ਕੰਪਨੀ ਵਿੱਚ ਰਿਕਾਰਡ ਕਰਵਾਇਆ। ਬੱਸ ਫਿਰ ਕੀ ਸੀ ਦੀਦਾਰ ਤੇ ਰਿਕਾਰਡ ਤਵੇਂ ਬਲੈਕ ਵਿੱਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਹੁੰਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ਪੰਜਾਬ ਦੀਆਂ ਮਸਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਜਿਨ੍ਹਾਂ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਅਮਰ ਨੂਰੀ, ਸੁਨੇਹ ਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ ’ਤੇ ਦੀਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿੱਚ ਸੁਰਿੰਦਰ ਛਿੰਦੇ ਦੀ ਅਵਾਜ ਵਿੱਚ ਗੀਤ ‘ਇਸ ਸਮੇਂ ਦੀਆਂ ਸੱਟਾਂ ਤੋਂ ਤੂੰ ਭਾਵੇਂ ਹੈ ਮਜਬੂਰ’ ਅਤੇ ‘ਲਲਕਾਰਾ’ ਫਿਲਮ ਵਿੱਚ ‘ਮਾਏ ਨੀ ਤੇਰੀ ਲਾਡਲੀ’ ਸਰਬਜੀਤ ਦੀ ਅਵਾਜ ਵਿੱਚ ਅਤੇ ਫਿਲਮ ‘ਗੱਭਰੂ ਪੰਜਾਬ ਦਾ’ ਵਿੱਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫਿਲਮਾਇਆ ਗਿਆ। ਭਾਵੇਂ ਅਮਰ ਨੂਰੀ ਅੱਜ ਤੱਕ ਨਿੱਤ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਫਿਲਮੀ ਪਰਦੇ ’ਤੇ ਸਭ ਤੋਂ ਪਹਿਲਾਂ ਉਸਨੂੰ ਦੀਦਾਰ ਸੰਧੂ ਹੀ ਲੈ ਕੇ ਆਏ। ਨੂਰੀ 1981 ਵਿੱਚ ਬਹੁਤ ਛੋਟੀ ਉਮਰ ਵਿੱਚ ਦੀਦਾਰ ਸੰਧੂ ਨਾਲ ਗਾਉਣ ਲੱਗੀ ਸੀ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਜਿਹਨਾਂ ਹੋਰ ਪ੍ਰਸਿੱਧ ਗਾਇਕਾਂ ਨੇ ਦੀਦਾਰ ਦੇ ਲਿਖੇ ਗੀਤ ਗਾਏ ਉਹਨਾਂ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਸੁਦੇਸ਼ ਕਪੂਰ, ਪ੍ਰੋਮਲਾ ਪੰਮੀ, ਸਵਰਨ ਲਤਾ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨਾਮ ਜ਼ਿਕਰਯੋਗ ਹਨ। ਇਹ ਸਾਰੇ ਗੀਤ ਵੀ ਬਹੁਤ ਮਸਹੂਰ ਰਹੇ। ਉਸਦੀ ਆਪਣੀ ਅਵਾਜ ਵਿੱਚ ਬਹੁਤੇ ਗੀਤ ਸੁਨੇਹ ਲਤਾ, ਅਮਰ ਨੂਰੀ ਅਤੇ ਸੁਰਿੰਦਰ ਕੌਰ ਨਾਲ ਰਿਕਾਰਡ ਹੋਏ। ਪਰ ਅੰਤ ਬਿਮਾਰੀ ਨੇ ਘੇਰਾ ਪਾ ਲਿਆਂ13 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ, ਜਿਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਮਨੋਵਿਗਿਆਨੀ ਗਾਇਕ ਸਾਥੋ ਸਦਾ ਵਾਸਤੇ ਵਿਛੜ ਗਿਆ। ਪਰ ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫ਼ਿਜਾ ਵਿੱਚ ਜਿੰਦਾ ਹੈ। ਦੀਦਾਰ ਸੰਧੂ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ। 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

]]>
https://punjdarya.com/punj-darya/28753/feed 0
14ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 6 ਅਕਤੂਬਰ ਨੂੰ https://punjdarya.com/punj-darya/28561 https://punjdarya.com/punj-darya/28561#respond Mon, 04 Oct 2021 15:55:57 +0000 https://punjdarya.com/?p=28561 ਗਾਇਕ ਲਾਭ ਹੀਰਾ, ਬਲਕਾਰ ਸਿੱਧੂ , ਗੁਰਵਿੰਦਰ ਬਰਾੜ, ਦਰਸ਼ਨਜੀਤ ਲਾਉਣਗੇ ਰੌਣਕਾਂ : ਭੋਲਾ ਯਮਲਾ

ਕਰਮ ਸੰਧੂ

ਸੰਗੀਤ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਇਲਾਕੇ ਦੀ ਆਈਐਸਓ ਤੋਂ ਪ੍ਰਮਾਣਤ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੇਅਰਮੈਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਮਹਾਂ ਮੁਕਾਬਲਾ 6 ਅਕਤੂਬਰ ਨੂੰ ਸਥਾਨਕ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਠੀਕ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤਕ ਕਰਵਾਇਆ ਜਾ ਰਿਹਾ ਹੈ ।ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਸਮਾਗਮ ਦੀ ਪ੍ਰਧਾਨਗੀ ਡਾ. ਨਰੇਸ਼ ਪਰੂਥੀ ਜ਼ਿਲ੍ਹਾ ਕੋਆਰਡੀਨੇਟਰ ਸਮਾਜਸੇਵੀ ਸੰਸਥਾਵਾਂ , ਸ੍ਰੀਮਤੀ ਸਵਰਨਜੀਤ ਕੌਰ ਐਸਡੀਐਮ ਸ੍ਰੀ ਮੁਕਤਸਰ , ਸਾਹਿਬ ,ਜਗਜੀਤ ਸਿੰਘ ਹਨੀ ਫੱਤਣਵਾਲਾ ,ਪਿਰਤਪਾਲ ਸਿੰਘ ਲਾਲੀ ਬਰਾੜ ਅਤੇ ਮਿੱਠੂ ਸਿੰਘ ਰੁਪਾਣਾ ਕਰਨਗੇ ਅਤੇ ਰਾਜ ਬਲਵਿੰਦਰ ਸਿੰਘ ਮਰਾੜ ਐੱਸਪੀ ,ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ , ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ,ਬਲਵੰਤ ਸਿੰਘ ਸੰਧੂ , ਡਾ ਗੁਰਪ੍ਰੀਤ ਸਿੰਘ ਧਾਲੀਵਾਲ ,ਡਾ ਰਣਜੀਤ ਸਿੰਘ ਮਾਨ ,ਰਾਜੇਸ਼ ਬਾਂਸਲ, ਹੈਪੀ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ । ਇਸ ਦੌਰਾਨ ਪੰਜਾਬ ਭਰ ਤੋਂ ਪ੍ਰਤੀਯੋਗੀ ਜਿਨ੍ਹਾਂ ਨੇ ਸੈਮੀ ਫਾਈਨਲ ਨੂੰ ਪਾਸ ਕਰ ਲਿਆ ਸੀ ਉਹ ਪ੍ਰਤੀਯੋਗੀ ਫਾਈਨਲ ਮੁਕਾਬਲੇ ਵਿੱਚ ਭਾਗ ਲੈਣਗੇ । ਚਾਰ ਕੈਟਾਗਰੀਆਂ ਡਾਂਸ ,ਸਿੰਗਿੰਗ, ਐਕਟਿੰਗ ਤੇ ਮਾਡਲਿੰਗ ਵਿਚੋਂ ਰੌਚਕ ਰਾਜ ਪੱਧਰੀ ਮੁਕਾਬਲਾ ਕਰਵਾਇਆ ਜਾਵੇਗਾ ਇਹ ਮੁਕਾਬਲਾ ਵੱਖ ਵੱਖ ਤਿੰਨ ਉਮਰ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਹਰ ਗਰੁੱਪ ਵਿਚੋਂ ਫਸਟ ਰਹਿਣ ਵਾਲੇ ਵਿਦਿਆਰਥੀ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2021″ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ ।ਉੱਘੇ ਸੰਗੀਤ ਵਿਦਵਾਨ ਬਾਈ ਭੋਲਾ ਯਮਲਾ ਨੇ ਦੱਸਿਆ ਕਿ 14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਵੰਡ ਸਮਾਰੋਹ ਦੌਰਾਨ ਲੋਕ ਗਾਇਕ ਲਾਭ ਹੀਰਾ, ਬਲਕਾਰ ਸਿੱਧੂ ,ਗੁਰਵਿੰਦਰ ਬਰਾੜ, ਦਰਸ਼ਨਜੀਤ,ਗੁਰਨਾਮ ਭੁੱਲਰ, ਸਿਕੰਦਰ ਸਮੇਤ ਉੱਘੇ ਪੱਤਰਕਾਰ ਰਣਜੀਤ ਸਿੰਘ ਢਿੱਲੋਂ, ਗੀਤਕਾਰ ਕੁਲਦੀਪ ਬਰਾੜ ਡੋਡ, ਪ੍ਰਿੰਸੀਪਲ ਦਿਗਵਿਜੇ ਸਿੰਘ, ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ,ਸਮਾਜ ਸੇਵੀ ਬਾਬਾ ਸੋਨੀ ਜੀ, ਸੰਪਾਦਕ ਸ਼ਰਨਜੀਤ ਸਿੰਘ ਬੈਂਸ ,ਸੂਫ਼ੀ ਗਾਇਕ ਲਵਜੀਤ ਖਾਨ ਹੋਰਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਰਾਜ ਪੁਰਸਕਾਰਾਂ-2021 ਨਾਲ ਨਿਵਾਜਿਆ ਜਾਵੇਗਾ । ਪ੍ਰਧਾਨ ਸੁਖਦੇਵ ਸਿੰਘ ਸਾਗਰ, ਸੁਖਰਾਜ ਬਰਕੰਦੀ, ਰਿਦਮਜੀਤ,ਵਿਕਰਮ ਵਿੱਕੀ ਹੋਰਾਂ ਨੇ ਦੱਸਿਆ ਕਿ ਇਸ ਦੌਰਾਨ ਸੰਸਥਾ ਵੱਲੋਂ ਜੂਨ ਮਹੀਨੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਗਾਏ ਗਏ “20ਵੇਂ ਮੁਫਤ ਪ੍ਰਤਿਭਾ ਖੋਜ ਕੈਂਪ” ਦੇ ਸਾਰੇ ਵਿਦਿਆਰਥੀਆਂ ਸਰਟੀਫਿਕੇਟ ਦਿੱਤੇ ਜਾਣਗੇ ।ਇਸ ਦੌਰਾਨ ਪਹੁੰਚ ਰਹੇ ਸਾਰੇ ਲੋਕ ਗਾਇਕ ਸਰੋਤਿਆਂ ਦਾ ਮਨੋਰੰਜਨ ਕਰਨਗੇ ।ਇੱਥੇ ਜ਼ਿਕਰਯੋਗ ਹੈ ਕਿ ਟਰੈਫਿਕ ਸਮੱਸਿਆ ਅਤੇ ਸਰੋਤਿਆਂ ਦੀ ਭਾਰੀ ਗਿਣਤੀ ਵਿਚ ਪਹੁੰਚਣ ਦੀ ਸੰਭਾਵਨਾ ਕਰਕੇ ਇਹ ਪ੍ਰੋਗਰਾਮ ਇੱਥੋਂ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਫ਼ਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ।

]]>
https://punjdarya.com/punj-darya/28561/feed 0
ਵਿਆਨਾ ਵਿਖੇ ਹੋਈ ਸੰਗੀਤਮਈ ਸ਼ਾਮ “ਰੂਹਦਾਰੀ” ਯਾਦਗਾਰੀ ਹੋ ਨਿੱਬੜੀ https://punjdarya.com/punj-darya/28313 https://punjdarya.com/punj-darya/28313#respond Tue, 28 Sep 2021 15:36:50 +0000 https://punjdarya.com/?p=28313 ਵਿਆਨਾ (ਪੰਜ ਦਰਿਆ ਬਿਊਰੋ) ਬੀਤੇ ਦਿਨੀਂ ਅਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਵਸਣ ਵਾਲੇ ਪੰਜਾਬੀਆਂ ਵਲੋਂ ਸੰਗਤਮਈ ਸੂਫੀਆਨਾ ਸ਼ਾਮ ਦਾ ਆਯੋਜਨ ਕੀਤਾ ਗਿਆ। ਰੂਹਦਾਰੀ ਮਹਿਫਿਲ ਗੀਤਕਾਰ ਹੈਰੀ ਉੱਪਲ ਹੋਣਾਂ ਵਲੋਂ ਕਰਵਾਈ ਗਈ ਇਸ ਸ਼ਾਮ ਦਾ ਆਗਾਜ਼ ਪ੍ਰਸਿੱਧ ਗਾਇਕ ਕਰਤਾਰ ਟਿਵਾਣਾ ਵਲੋਂ ਆਪਣੇ ਗੀਤ ਰਾਂਹੀ ਕੀਤਾ ਗਿਆ। ਇਸ ਦੇ ਨਾਲ ਹੀ ਕਰਤਾਰ ਟਿਵਾਣਾ ਨੇ ਸਰੋਤਿਆਂ ਦੀ ਫਰਮਾਇਸ਼ ਤੇ ਗਾਇਕ ਗੁਰਬਖਸ਼ ਸ਼ੌਕੀ ਅਤੇ ਗੁਰਪਾਲ ਮੁਟਿਆਰ ਦੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਨਵਜੋਤ ਜੋਤ ਅਤੇ ਅਮਨ ਮੱਲ ਨੇ ਵੀ ਆਪਣੇ ਅੰਦਾਜ ਵਿੱਚ ਸੂਫੀ ਗੀਤ ਗਾ ਕੇ ਸਭ ਨੂੰ ਕੀਲ ਕੇ ਰੱਖ ਦਿੱਤਾ। ਇਟਲੀ ਦੇ ਗਾਇਕ ਸੌੰਧੀ ਸਾਹਿਬ ਜੋ ਕਿ ਆਪਣੇ ਆਉਣ ਵਾਲੇ ਗੀਤ “ਰੁਤਬੇ” ਦੀ ਵੀਡੀਓ ਫਿਲਮਾਕਣ ਲਈ ਗੀਤਕਾਰ ਹੈਰੀ ਉੱਪਲ ਜਿਹਨਾਂ ਦੇ ਲਿਖੇ ਗੀਤ “ਸੁਣਦੀ ਏੰ ਦਿੱਲਏ” ਰਾਏ ਜੁਝਾਰ “ਸੜਕਾਂ ਤੇ ਜੈਕਾਰੇ” ਪਿੰਦਾ ਢੀਂਡਸਾ ਨੇ ਗਾਏ ਹਨ ਉਨਾਂ ਦੇ ਸੱਦੇ ਤੇ ਵਿਸ਼ੇਸ ਤੌਰ ਤੇ ਪਹੁੰਚੇ ਸਨ ਉਹਨਾਂ ਨੇ ਆਪਣੇ ਗੀਤ ਬੇਗੀ ਦੇ ਨਾਲ ਹੋਰ ਨਵੇਂ ਆਉਣ ਵਾਲੇ ਗੀਤਾਂ ਰਾਂਹੀ ਹਾਜਰੀ ਲਗਵਾਈ। ਇਟਲੀ ਤੋਂ ਗਾਇਕ ਸੌਂਧੀ ਸਾਹਿਬ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਸੰਗੀਤਕਮਈ ਸ਼‍ਾਮ ਵਿੱਚ ਹਾਸਿਆਂ ਦੀ ਪਟਾਰੀ ਜੇ ਐਸ ਤੂਰ ਦੇ ਨਾਲ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਆਪਣੇ ਗੀਤਾਂ ਅਤੇ ਰਚਨਾਵਾਂ ਰਾਂਹੀ ਹਾਜਰੀ ਲਗਵਾਈ। ਮਨਿੰਦਰ ਇਟਲੀ ਕੁਲਦੀਪ ਕੁਰਾਲਾ ਦੇ ਨਾਲ ਇਟਲੀ ਤੋਂ ਚਾਵਲਾ ਸਾਹਿਬ ਨੇ ਹਾਜਰੀ ਭਰੀ। ਵਿਆਨਾ ਦੇ ਪੰਜਾਬੀਆਂ ਦੀ ਸ਼ਾਨ ਲਾਲੀ ਬਟਾਲਾ ਅਤੇ ਸੋਡੀ ਤੂਰ ਤੂੰਬੀ ਵਾਲੇ ਦੇ ਨਾਲ ਇੰਡੀਅਨ ਰੈਸਟੋਰੈਂਟ ਟੇਸਟ ਆਫ ਇੰਡੀਆ ਦੇ ਮਾਲਿਕ ਕੁਲਵੰਤ ਸਿੰਘ ਜੰਡ ਵੀ ਇਸ ਸੰਗੀਤਕ ਸ਼ਾਮ ਵਿੱਚ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।

]]>
https://punjdarya.com/punj-darya/28313/feed 0