punjabi poetry – Punj Darya https://punjdarya.com Thu, 03 Feb 2022 17:08:36 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg punjabi poetry – Punj Darya https://punjdarya.com 32 32 ਛੱਡ ਦੁਨੀਆ ਦੀ ਪਰਵਾਹ ਸੱਜਣਾ https://punjdarya.com/punj-darya/29602 https://punjdarya.com/punj-darya/29602#respond Thu, 03 Feb 2022 17:08:31 +0000 https://punjdarya.com/?p=29602

ਛੱਡ ਦੁਨੀਆ ਦੀ ਪਰਵਾਹ !  

ਇੱਥੇ ਚੰਗਾ ਕੰਮ ਕਰਦਿਆਂ ‘ਤੇ ਵੀ ਹੱਸਦੀ ਦੁਨੀਆ

ਬੁਰਿਆਂ ‘ਤੇ ਤਾਂ ਹੱਸਣਾ ਹੀ ! 

ਤੰਜ ਚੰਗਿਆਂ ‘ਤੇ ਵੀ ਕੱਸਦੀ ਦੁਨੀਆ ,

 ਬੁਰਿਆਂ ‘ਤੇ ਤਾਂ ਕੱਸਣਾ ਹੀ ! 

ਤੂੰ ਆਪਣੇ ਰਾਹੇ ਚੱਲ ਸੱਜਣਾ ,

ਤੂੰ ਰੱਬ ਦਾ ਭਾਣਾ ਮੰਨ ਸੱਜਣਾ ! 

ਛੱਡ ਦੁਨੀਆ ਦੀ ਪਰਵਾਹ ਸੱਜਣਾ ,

ਛੱਡ ਦੁਨੀਆ ਦੀ ਪਰਵਾਹ ! 

ਹਰ ਕਿਸੇ ‘ਤੇ ਟੀਕਾ – ਟਿੱਪਣੀ ਕਰਦੀ ਹੈ , 

ਅੱਗੇ ਵਧਦਿਆਂ ਨੂੰ ਨਾ ਜਰਦੀ ਹੈ ! 

ਪਗ – ਪਗ ‘ਤੇ ਅੜਚਣਾਂ ਧਰਦੀ ਹੈ ,

ਨਾ ਕਿਸੇ ਕੋਲੋਂ ਇਹ ਹਰਦੀ ਹੈ !

ਛੱਡ ਦੁਨੀਆ ਦੀ ਪਰਵਾਹ ਸੱਜਣਾ ,

ਛੱਡ ਦੁਨੀਆ ਦੀ ਪਰਵਾਹ !

ਹੱਸਦਿਆਂ ਦਾ ਵੀ ਮਖੌਲ ਉਡਾਉਂਦੀ ਹੈ ,

ਰੋਂਦਿਆਂ ‘ਤੇ ਵੀ ਵਿਅੰਗ ਬਣਾਉਂਦੀ ਹੈ !

ਪਾਕਿ – ਸੱਚ ‘ਤੇ ਵੀ ਉਂਗਲ ਉਠਾ ਦੇੰਦੀ ,

ਮੰਜ਼ਿਲ ਤੋਂ ਰਾਹੀ ਨੂੰ ਭਟਕਾ ਦੇੰਦੀ ! 

ਜੋ ਆਇਆ ਦੁਨੀਆ ਦੀਆਂ ਗੱਲਾਂ ‘ਚ  ,

ਜ਼ਿੰਦਗੀ ‘ਚ ਉਸਦੇ ਪਿਆ ਗਾਹ ਸੱਜਣਾ ! 

ਛੱਡ ਦੁਨੀਆ ਦੀ ਪਰਵਾਹ ਸੱਜਣਾ ,

ਛੱਡ ਦੁਨੀਆ ਦੀ ਪਰਵਾਹ ਸੱਜਣਾ !

ਭਾਈਆਂ – ਭਾਈਆਂ ਤਾਈਂ ਇਹ ਲੜਾ ਛੱਡਦੀ ,

ਪਿਓ – ਪੁੱਤ ‘ਚ ਵੈਰ ਵੀ ਪਾ ਛੱਡਦੀ ! 

ਗੱਲ ਘਰ ਦੀ ਘਰ ‘ਚ ਮੁਕਾ ਸੱਜਣਾ ,

ਦੁਨੀਆਂ ਦੇ ਝਮੇਲਿਆਂ ‘ਚ ਨਾ ਆ ਸੱਜਣਾ ! 

ਛੱਡ ਦੁਨੀਆ ਦੀ ਪਰਵਾਹ ਸੱਜਣਾ ,

ਛੱਡ ਦੁਨੀਆ ਦੀ ਪਰਵਾਹ ਸੱਜਣਾ !

ਆਪਣਾ ਰਾਹ ਖ਼ੁਦ ਬਣਾ ਸੱਜਣਾ , 

ਦੁਨੀਆਂ ਦੀਆਂ ਗੱਲਾਂ ‘ਚ ਨਾ ਆ ਸੱਜਣਾ !

ਛੱਡ ਦੁਨੀਆ ਦੀ ਪਰਵਾਹ ਸੱਜਣਾ !

ਛੱਡ ਦੁਨੀਆ ਦੀ ਪਰਵਾਹ ਸੱਜਣਾ !

ਛੱਡ ਦੁਨੀਆ ਦੀ ਪਰਵਾਹ ਸੱਜਣਾ !

ਅੰਤਰਰਾਸ਼ਟਰੀ ਲੇਖਕ 

ਮਾਸਟਰ ਸੰਜੀਵ ਧਰਮਾਣੀ 

ਸ੍ਰੀ ਅਨੰਦਪੁਰ ਸਾਹਿਬ  

9478561356

]]>
https://punjdarya.com/punj-darya/29602/feed 0
ਬੰਦਨਾ ਛੋਟੇ ਸਾਹਿਬਜ਼ਾਦਿਆਂ ਨੂੰ https://punjdarya.com/punj-darya/29475 https://punjdarya.com/punj-darya/29475#respond Sat, 25 Dec 2021 08:37:04 +0000 https://punjdarya.com/?p=29475

ਜੋੜ ਹੱਥ ਬੰਦਨਾ ਮੇਰੀ,

ਗੋਬਿੰਦ ਦੇ ਲਾਲਾਂ ਨੂੰ

ਨੌਂ ਅਤੇ ਸੱਤ ਸਾਲ ਦੇ

ਪਿਆਰੇ ਜਿਹੇ ਬਾਲਾਂ ਨੂੰ।

ਜੋੜ ਹੱਥ ਬੰਦਨਾ ਕਰਦਾ,

ਸੂਬੇ ਦੀ ਵਿੱਚ ਕਚਿਹਰੀ

ਭੋਰਾ ਘਬਰਾਏ ਨਾ

ਲਾਲਚ ਸੀ ਦਿੱਤੇ ਬਹੁਤੇ

ਲਾਲਚ ਵਿੱਚ ਆਏ ਨਾ,

ਚੱਲਣ ਨਾ ਦਿੱਤਾ ਉਹਨਾਂ

ਜ਼ਾਲਮ ਦੀਆਂ ਚਾਲਾਂ ਨੂੰ

ਜੋੜ ਹੱਥ ਬੰਦਨਾ ਕਰਦਾ

ਦਿੱਤੇ ਸੀ ਬਹੁਤ ਡਰਾਵੇ

ਪਏ ਉਹ ਪੋਲੇ ਨਾ

ਕਾਇਮ ਰੱਖੀ ਸਰਦਾਰੀ

ਸਿਦਕੋਂ ਵੀ ਡੋਲੇ ਨਾ

ਹਿੰਮਤਾਂ ਦਾ ਨਿੱਘ ਬਖ਼ਸ਼ ਗਏ

ਪੋਹ ਦੇ ਸਿਆਲਾਂ ਨੂੰ

ਜੋੜ ਹੱਥ ਬੰਦਨਾ ਕਰਦਾ

ਦਾਦੀ ਦੀ ਸਿੱਖਿਆ ਪੋਤੇ

ਤੋੜ ਨਿਭਾਅ ਗਏ ਸੀ

ਆਖਿਰ ਨੂੰ ਵਿੱਚ ਸਰਹੰਦ ਦੇ

ਫਤਿਹ ਬੁਲਾ ਗਏ ਸੀ

ਸਾਰਾ ਜੱਗ ਯਾਦ ਕਰੂਗਾ

ਕੀਤੀਆਂ ਕਮਾਲਾਂ ਨੂੰ

ਆਖਿਰ ਨੂੰ ਹਾਰ ਪਾਪੀਆਂ

ਨੀਹਾਂ ਚ ਖਲ੍ਹਾਰੇ ਸੀ

ਮੰਨੀ ਨਾ ਈਨ ਯੋਧਿਆਂ

ਛੱਡ ਜੈਕਾਰੇ ਸੀ

“ਫ਼ੌਜੀ” ਵੀ ਸਿਜਦਾ ਕਰਦੈ

ਘਾਲੀਆਂ ਘਾਲਾਂ ਨੂੰ

ਜੋੜ ਹੱਥ ਬੰਦਨਾ ਮੇਰੀ

ਗੋਬਿੰਦ ਦੇ ਲਾਲ ਨੂੰ

ਜੋੜ ਹੱਥ ਬੰਦਨਾ ਕਰਦਾ।

ਅਮਰਜੀਤ ਸਿੰਘ ਫ਼ੌਜੀ

ਪਿੰਡ ਦੀਨਾ ਸਾਹਿਬ

ਜ਼ਿਲ੍ਹਾ ਮੋਗਾ ਪੰਜਾਬ

95011-27033

]]>
https://punjdarya.com/punj-darya/29475/feed 0
ਇਕ ਅਹਿਸਾਸ https://punjdarya.com/punj-darya/27665 https://punjdarya.com/punj-darya/27665#respond Thu, 16 Sep 2021 13:22:56 +0000 https://punjdarya.com/?p=27665

 
ਨਹੀਂ ਮੈਨੂੰ ਖ਼ੁਦ ਤੇ ਨਹੀਂ ਗ਼ਮਜ਼ਦਾ ਕੁਦਰਤ ਤੇ ਰੋਣਾ ਆਇਆ,
ਬਦ-ਅਹਦ ਇਨਸਾਨ ਦੀ ਫਿਤਰਤ ਤੇ ਰੋਣਾ ਆਇਆ।
ਬੜੀ ਹਰਿਆਲੀ ਅਤੇ ਫੁੱਲਾਂ ਨਾਲ ਲੱਦੀ ਧਰਤ ਸੀ,
ਉਹ ਹੋਈ ਬੀਆਬਾਨ ਤਾਂ ਉਸਦੀ ਹਾਲਤ ਤੇ ਰੋਣਾ ਆਇਆ।
 
ਜੋ ਕਹਿੰਦੇ ਸੀ ਖੜ੍ਹਾਂਗੇ ਨਾਲ ਤੇਰੇ ਵਿੱਚ ਮੁਸੀਬਤ ਦੇ,
ਉਨ੍ਹਾਂ ਮੁੱਖ ਮੋੜਿਆ ਜੋ ਹੋਏ ਬੇਗ਼ੈਰਤ ਤਾਂ ਰੋਣਾ ਆਇਆ।
ਬੜੀ ਉਮੀਦ ਅਤੇ ਪਿਆਰ ਨਾਲ ਮੈਂ ਜੋ ਘੜੀ ਸੀ,
ਜਦੋਂ ਤਿੜਕੀ ਤਾਂ ਉਸ ਵਿਸ਼ਵਾਸ ਦੀ ਮੂਰਤ ਤੇ ਰੋਣਾ ਆਇਆ।
 
ਜੋ ਭਰਦੇ ਨੇ ਖਜ਼ਾਨੇ ਆਪਣੇ ਹੋਰਾਂ ਨੂੰ ਲੁੱਟ ਕੇ
ਉਹਨਾਂ ਦੇ ਦਿਲਾਂ ਦੀ ਹਨੇਰੀ ਗੁਰਬਤ ਤੇ ਰੋਣਾ ਆਇਆ।
ਜਿਹਨਾਂ ਦਾ ਫਰਜ਼ ਬਣਦਾ ਸੀ ਹਿਫਾਜ਼ਤ ਕਰਨਾ ਖ਼ਲਕਤ ਦੀ,
ਉਹਨਾਂ ਨੇ ਕੁਚਲਿਆ ਖ਼ਲਕਤ ਨੂੰ ਤਾਂ ਖ਼ਲਕਤ ਤੇ ਰੋਣਾ ਆਇਆ।
 
ਜੋ ਜਾਤਾਂ, ਧਰਮਾਂ ਅਤੇ ਨਸਲਾਂ ਖ਼ਾਤਿਰ ਬਲੀ ਚੜ੍ਹ ਗਈ,
ਜਦ ਦਫ਼ਨ ਹੋਈ ਤਾਂ ਉਸ ਪਾਕ ਮੁਹੱਬਤ ਤੇ ਰੇਣਾ ਆਇਆ।
ਜੋ ਹਾਸੇ ਗੂੰਜਦੇ ਸੀ, ਵੰਡਦੇ ਸੀ ਖੁਸ਼ੀਆਂ ਚੁਫੇਰੇ,
ਉਹ ਹੋਏ ਹੰਝੂ ਤਾਂ ਉਹਨਾਂ ਦੀ ਕਿਸਮਤ ਤੇ ਰੋਣਾ ਆਇਆ।
 
 ਜਿਸਨੇ ਪਾਲਿਆ ਸੀ ਪੁੱਤਰਾਂ ਨੂੰ ਖ਼ੁਦ ਫ਼ਾਕੇ ਕੱਟ ਕੱਟ ਕੇ,
ਜਦੋਂ ਉਹ ਘਰੋਂ ਬੇਘਰ ਹੋਇਆ ਤਾਂ ਉਸ ਬੇਬਸ ਤੇ ਰੋਣਾ ਆਇਆ।
ਲੁਕੀ ਬੈਠੀ ਸੀ ਕਈ ਸਾਲਾਂ ਤੋਂ ਜੋ ਦਿਲ ਦੇ ਕੋਨੇ ਵਿੱਚ,
ਜੋ ਪੂਰੀ ਨਾ ਹੋਈ ਮਲੂਕ ਉਸ ਹਸਰਤ ਤੇ ਰੋਣਾ ਆਇਆ।
       

ਅਮਨਜੀਤ ਜੌਹਲ
 

]]>
https://punjdarya.com/punj-darya/27665/feed 0
ਹਕੀਕਤ https://punjdarya.com/punj-darya/27277 https://punjdarya.com/punj-darya/27277#respond Fri, 10 Sep 2021 09:57:19 +0000 https://punjdarya.com/?p=27277

ਬਹੁਤ ਸੋਚ ਕੇ ਕਰੀਂ ਵਿਚਾਰ ,
ਦੁਨੀਆਂ ਦਾ ਨਹੀਂ ਕੋਈ ਇਤਬਾਰ ।

ਨਾਲ ਜਿਹੜੇ ਸੀ ਜੁੜ ਜੁੜ ਬਹਿੰਦੇ,
ਆਈ ਮੁਸੀਬਤ ਛੱਡ ਗਏ ਯਾਰ ।

ਧੋਖਾਧੜੀ ਤੇ ਠੱਗੀ – ਠੋਰੀ,
ਹੁੰਦੇ ਅੱਜਕਲ੍ਹ ਨਿੱਤ ਵਪਾਰ ।

ਕਿਸੇ ਨੇ ਤੇਰਾ ਨਾਂ ਨਹੀਂ ਕਰਨਾ,
ਐਵੇਂ ਨਾ ਹੋ ਪੱਬਾਂ ਭਾਰ ।

ਸਾਹਾਂ ਦੀ ਜਦ ਮੁੱਕ ਗਈ ਪੂੰਜੀ,
ਕਹਿਣਗੇ ਘਰ ਚੋਂ ਕੱਢ ਦਿਓ ਬਾਹਰ ।

ਗਰਜਾਂ ਦੇ ਨੇ ਰਿਸ਼ਤੇ- ਨਾਤੇ,
ਤੁਰ ਜਾਂਦੇ ਸਭ ਕਰਜ ਉਤਾਰ ।

ਮੇਰੀ- ਮੇਰੀ ਕਰਦਾ ਬੰਦਾ,
ਮੌਤ ਦੇ ਅੱਗੇ ਜਾਂਦਾ ਹਾਰ ।

ਲਾਲਚ ਦੀ ਅੱਗ ਅੰਦਰ ਸਾੜੇ,
ਰੱਬ ਦਾ ਨਾਂ ਏ ਠੰਡਾ- ਠਾਰ ।

ਛੱਡਣੇ ਪੈਣੇ ਮਹਿਲ ਮੁਨਾਰੇ,
“ਬੱਬੂ” ਤੂੰ ਏ ਕਿਰਾਏਦਾਰ ।

      ਸਤਨਾਮ ਸਿੰਘ "ਬੱਬੂ" 
       ਪੱਟੀ, ਤਰਨ ਤਾਰਨ 
       9779458793
]]>
https://punjdarya.com/punj-darya/27277/feed 0
ਪੰਜਾਬ ਸਾਹਿਤ ਅਕੈਡਮੀ ਵਲੋਂ ਆਸਟ੍ਰੇਲੀਆ ਦੇ ਕਵੀਆਂ ਦਾ ਕਵੀ ਦਰਬਾਰ https://punjdarya.com/punj-darya/27014 https://punjdarya.com/punj-darya/27014#respond Mon, 06 Sep 2021 08:50:18 +0000 https://punjdarya.com/?p=27014 ਚੰਡੀਗੜ੍ਹ (ਨਿੰਦਰ ਘੁਗਿਆਣਵੀ) ਪੰਜਾਬ ਸਾਹਿਤ ਅਕੈਡਮੀ ਵਲੋਂ ਆਸਟ੍ਰੇਲੀਆ ਦੇ ਕਵੀਆਂ ਦਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਾਮਲ ਹੋਏ ਕਵੀਆ ਅਤੇ ਮਹਿਮਨਾਂ ਨੂੰ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਸਵਾਗਤੀ ਸ਼ਬਦਾਂ ਦੇ ਨਾਲ ਕਵੀ ਦਰਬਾਰ ਆਰੰਭ ਕੀਤਾ।ਉਨਾ ਕਿਹਾ ਕਿ ਪੰਜਾਬ ਸਾਹਿਤ ਅਕੈਡਮੀ ਆਸਟ੍ਰੇਲੀਆ ਦੇ ਕਵੀਆਂ ਵੱਲੋ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੀ ਹੈ।ਅਕੈਡਮੀ ਆਉਣ ਵਾਲੇ ਸਮੇ ਵਿੱਚ ਵੀ ਕੁਝ ਨਵਾਂ ਕਰਨ ਲਈ ਵੀ ਯਤਨਸ਼ੀਲ ਹੈ। ਸਵਾਗਤੀ ਸ਼ਬਦਾਂ ਸਮੇਂ ਡਾਕਟਰ ਸੋਹਲ ਨੇ ਕਿਹਾ ਕਿ ਕਰੋਨਾਂ ਕਾਲ ਉਪਰੰਤ ਅਸੀਂ ਭਵਿੱਖ ਵਿੱਚ ਰੂਬਰੂ ਸਮਾਗਮ ਕਰਵਾਣ ਦਾ ਵਾਅਦਾ ਕੀਤਾ। ਡਾ ਅਰਵਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਸਾਹਿਤ ਅਕੈਡਮੀ ਵਲੋਂ ਆਸਟ੍ਰੇਲੀਆ ਦੇ ਕਵੀਆਂ ਦੀਆਂ ਕਵਿਤਾਵਾਂ ਨਾਲ ਸਾਂਝ ਪਾਉਣ ਲਈ ਸਾਨੂੰ ਖੁਸ਼ੀ ਹੈ ਕਿ ਪੰਜਾਬ ਦੀ ਧਰਤੀ ਦੀ ਗੱਲ ਅੱਜ ਆਸਟ੍ਰੇਲੀਆ ਵਿੱਚ ਕਰਨ ਲਈ ਤੁਸੀ ਯਤਨ ਕਰ ਰਹੇ ਹੋ,ਰਮਾ ਸੇਖੋ ਨੇ ਕਵੀ ਦਰਬਾਰ ਦੀ ਸ਼ਰੂਆਤ ਕੀਤੀ ਖੂਬਸੂਰਤ ਤਰੀਕੇ ਨਾਲ਼ ਪੇਸ਼ ਕੀਤੀ ਗਈ ਜਿਸ ਤੋਂ ਬਾਦ ਮਧੂ ਤਨਹਾ ਨੇ ਔਰਤ ਦੇ ਸਰੋਕਾਰਾਂ ਦੀ ਗੱਲ ਕੀਤੀ ਜਸਮੀਨ ਕੌਰ ਪੰਨੂ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਕਵਿਤਾ ਪੇਸ਼ ਕੀਤੀ ਮਨਦੀਪ ਬਰਾੜ ਨੇ ਕਿਸਾਨੀ ਨਾਲ ਸਬੰਧਿਤ ਕਵਿਤਾਵਾਂ ਹਰਕੀ ਵਿਰਕ ਵੱਲੋ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਿਤ ਕਵਿਤਾਵਾਂ ਕੁਲਜੀਤ ਕੌਰ ਗ਼ਜ਼ਲ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਕਵਿਤਵਾ ਪੇਸ਼ ਕੀਤੀਆਂ ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਨੇ ਅੰਤਰਰਾਸ਼ਟਰੀ ਸਮਾਗਮ ਕਰਵਾਣ ਦਾ ਐਲਾਨ ਕੀਤਾ ਅਰਵਿੰਦਰ ਢਿੱਲੋਂ ਨੇ ਧੰਨਵਾਦ ਕਰਦੇ ਹੋਏ ਕਿਹਾ ਪੰਜਾਬ ਸਾਹਿਤ ਅਕੈਡਮੀ ਵਲੋਂ ਵਿਸ਼ਵ ਪੱਧਰ ਤੇ ਵਸਦੇ ਪੰਜਾਬੀ ਕਵੀਆਂ ਨਾਲ਼ ਰਾਬਤਾ ਬਣਾਇਆ ਜਾ ਰਿਹਾ ਹੈ ਅੱਜ ਦੇ ਕਵੀਆਂ ਦੀਆਂ ਕਵਿਤਾਵਾਂ ਜੀਵਨ ਦੇ ਸੱਚ ਅਤੇ ਇਨਸਾਫ ਦਿਵਾਉਣ ਔਰਤ ਨੂੰ ਬਣਦਾ ਸਤਿਕਾਰ ਦੀ ਗੱਲ ਕਰਦੀ ਹੈ ਜੋ ਸਮੇ ਦੀ ਲੋੜ ਹੈ ਬਿੱਲਾ ਔਲਖ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬੀਅਤ ਦੀ ਗੱਲ ਕੀਤੀ ਆਪਣੇ ਗੀਤ ਵਿੱਚ ਪੰਜਾਬੀ ਸੱਭਆਚਾਰਕ ਸਾਂਝ ਦੀ ਗੱਲ ਕੀਤੀ। ਅੱਜ ਦੇ ਸਮਾਗਮ ਵਿੱਚ ਅਜੈਬ ਸਿੰਘ ਚੱਠਾ ਡਾਕਟਰ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ, ਅਵਿਨਾਸ ਰਾਣਾ, ਬਲਜਿੰਦਰ ਬਿੱਟੂ,ਸਤਿੰਦਰ ਕੌਰ ਕਹਲੋਂ,ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਹਿਸਾ ਲਿਆl

]]>
https://punjdarya.com/punj-darya/27014/feed 0
ਇਹ ਕੈਸੀ ਰੁੱਤ ਆਈ https://punjdarya.com/punj-darya/26945 https://punjdarya.com/punj-darya/26945#respond Fri, 03 Sep 2021 12:32:14 +0000 https://punjdarya.com/?p=26945 ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ।
ਅੱਕ ਗਏ ਹੁਣ ਤਾਂ ਵੋਟਾਂ ਪਾ ਪਾ ਝੂਠੀ ਖੇਡ ਰਚਾਈ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ
ਦੁੱਧ ਚੂਰੀ ਨਾਲ ਪਾਲਿਆ ਜਿਸ ਨੂੰ , ਨਸ਼ਿਆਂ ਦੀ ਲੱਤ ਲਾਈ ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ।

ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਆਈ।
ਰਾਜਿਆਂ ਸਾਨੂੰ ਕਫਨ ਦੇ ਕੇ ਰੋਟੀ ਜਹਿਰ ਬਣਾਈ।
ਇਹ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।

ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।
ਸੌੰਹਾਂ ਖਾ ਕੇ ਝੂਠ ਬੋਲਦੇ ਸੱਚ ਦੀ ਦੇਣ ਦੁਹਾਈ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।

ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।
ਮੁਲਕ ਦੇ ਨੇਤਾ ਬਣੇ ਲੁਟੇਰੇ ਜੱਗ ਦੀ ਫਿਕਰ ਨਾ ਕਾਈ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।

ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।
ਅੱਕ ਗਏ ਹੁਣ ਤਾਂ ਵੋਟਾਂ ਪਾ ਪਾ ਝੂਠੀ ਖੇਡ ਰਚਾਈ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।

ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।
ਪੜ੍ਹੇ ਲਿਖੇ ਏਥੇ ਰੁੱਲਦੇ ਸੋਨੀ ਅਨਪੜ੍ਹ ਨੇਤਾ ਭਾਈ।
ਇਹ ਕੈਸੀ ਰੁੱਤ ਆਈ ਨੀ ਮਾਂ ਇਹ ਕੈਸੀ ਰੁੱਤ ਆਈ ।

ਬਹਾਦਰ ਸਿੰਘ ਸੋਨੀ ਪਥਰਾਲਾ

]]>
https://punjdarya.com/punj-darya/26945/feed 0
ਪੁੱਤ ਕਿਸਾਨਾਂ ਦੇ https://punjdarya.com/punj-darya/26942 https://punjdarya.com/punj-darya/26942#respond Fri, 03 Sep 2021 12:28:31 +0000 https://punjdarya.com/?p=26942 ਬਾਡਰਾਂ ਤੇ ਬੈਠੇ ਜਿਹੜੇ ਪੁੱਤ ਨੇ ਕਿਸਾਨਾਂ ਦੇ
ਕਿਉਂ ਅਤਿਵਾਦੀ ਦਸ ਦੀ ਤੂੰ ਸਾਨੂੰ ਸਰਕਾਰੇ ਨੀ

ਮਾਣ ਫਿਰੇਂ ਕਰਦੀ ਤੂੰ ਹੱਥ ਆਈਆਂ ਪਾਵਰਾਂ ਦਾ
ਸਾਡੇ ਤੋਂ ਹੀ ਬਣੇ ਰੰਗਲੇ ਚੁਬਾਰੇ ਨੀਂ

ਲਾਠੀਆਂ ਤੂੰ ਮਾਰਦੀ ਏ ਸਾਡੇ ਪਿਉ ਦਾਦਿਆਂ ਦੇ
ਸਾਡਾ ਵੀ ਤਾਂ ਖੂਨ ਬੜੇ ਮਾਰਦਾ ਉਬਾਲੇ ਨੀ

ਅੱਜ ਤਕ ਸਾਡੇ ਨੀ ਤੂੰ ਸ਼ਾਂਤ ਸੁਭਾਅ ਨੇ ਦੇਖੇ
ਆਈ ਉੱਤੇ ਆਏ ਤੈਥੋਂ ਜਾਣੇ ਨਾ ਸੰਭਾਲੇ ਨੀ

ਕੀਤੀਅਾਂ ਵਧੀਕੀਅਾਂ ਤੂੰ ਸ਼ੁਰੂ ਤੋਂ ਕਿਸਾਨਾਂ ਉਤੇ
ਧੱਕੇ ਨਾਲ ਥੋਪਦੀ ਕਾਨੂੰਨ ਫਿਰੇ ਕਾਲੇ ਨੀ

ਸਿਰਾਂ ਉੱਤੋਂ ਲਾਹ ਕੇ ਪੱਗਾਂ ਜਿਊਂਦਿਆਂ ਨੂੰ ਲਾ ਕੇ ਅੱਗਾਂ
ਖੁੱਲ੍ਹੇ ਤੁਰੇ ਫਿਰਦੇ ਆਂ ਸਾਡੇ ਹਤਿਆਰੇ ਨੀ

ਭਗਤ ਸਰਾਭੇ ਜਿਸ ਦੇਸ਼ ਨੂੰ ਯਾਦ ਕੀਤਾ
ਤੂੰ ਫਿਰ ਤੋਂ ਗੁਲਾਮ ਕਰ ਚੱਲੀ ਸਰਕਾਰੇ ਨੀ

ਲਿਖੂੰਗਾ ਹਾਏ ਬੋਲ ਸੱਚੇ ਰਾਜ ਪਥਰਾਲੇ ਵਾਲਾ
ਤਾਂ ਹੀ ਥੋੜ੍ਹੇ ਬੋਲ ਤੈਨੂੰ ਲੱਗਣੇ ਕਰਾਰੇ ਨੀ

ਬਾਡਰਾਂ ਤੇ ਬੈਠੇ ਜਿਹੜੇ ਪੁੱਤ ਨੇ ਕਿਸਾਨਾਂ ਦੇ
ਕਿਉਂ ਅਤੱਵਾਦੀ ਦੱਸਦੀ ਤੂੰ ਸਾਨੂੰ ਸਰਕਾਰੇ ਨੀ।

ਰਾਜ ਪਥਰਾਲਾ

]]>
https://punjdarya.com/punj-darya/26942/feed 0
ਬੰਦਾ https://punjdarya.com/punj-darya/26609 https://punjdarya.com/punj-darya/26609#respond Fri, 27 Aug 2021 14:59:48 +0000 https://punjdarya.com/?p=26609 ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।       

ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ । ਓਹਨੂੰ ਕੀ ਹੋਇਆ ?        

ਘਰ ਦਾ ਸਾਰਾ ਕੰਮ ਤਾਂ , ਓਹਦੇ ਘਰ ਵਾਲਾ ਕਰਦਾ । ਓਹ ਤਾਂ ਟੌਰ ਸ਼ਕੀਨੀ ਲਾਈਂ ਰੱਖਦੀ ‌। ਕੱਲਾ ਰੋਟੀ ਟੁੱਕ ਬਣਾਉਂਦੀ । ਉਹ ਵੀ ਟਾਈਮ ਨਾਲ ਨਹੀਂ । ਨੀਂ , ਉਹਦੇ ਜਵਾਕ ਵੀ , ਓਹਦੀ ਬੋਲੀ ਬੋਲਦੇ । ਉਹ ਵੀ ਪਿਉ ਨੂੰ , ਕੁਝ ਨਹੀਂ ਸਮਝਦੇ ।         

ਨੀਂ ਚੰਦਰੀ ਨੂੰ , ਬੰਦਾ ਸਾਊ ਮਿਲ ਗਿਆ । ਨੀਂ , ਓਹ ਵੀ ਨਿਰਾ ਗਊ । ਨੀਂ ਮੈਂਂ ਤਾਂ , ਕਿਤੇ ਉੱਚੀ ਬੋਲਦਾ ਨਹੀਂ ਦੇਖਿਆ । ਨੀਂ , ਕੁਆਰੇ ਹੁੰਦੇ ਨੂੰ , ਪਹਿਲਾਂ ਪਿਉ ਨੇ , ਪੂਰਾ ਵਾਹਿਆ । ਹੁਣ ,ਇਹ ਵਾਹੀ ਜਾਂਦੀ ।           

ਨੀਂ ਛੱਡ ਭੈਣੇ ! ਆਪਾਂ ਕੀ ਲੈਣਾ । ਰੱਬ ਸਭ ਦਾ ਨਿਆਂ ਕਰਦਾ । ਓਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ । ਨੀਂ ਕਿਸੇ ਸਾਊ ਬੰਦੇ ਨੂੰ ਤੰਗ ਕਰਨ ਵਾਲੇ ਨੂੰ , ਏਥੇ ਨਰਕ ਭੋਗਣੇ ਪੈਂਦੇ । ਰੱਬ ਸਭ ਕੁਝ ਏਥੇ ਦਿਖਾਉਂਦਾ । ਐਵੇਂ , ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੀਦਾ । ਬਾਕੀ ਬੰਦਾ ਤਾਂ ਬੰਦਾ ਹੁੰਦਾ । ਜਨਾਨੀ ਨੂੰ , ਆਪਣੇ ਬੰਦੇ ਨੂੰ ਬੰਦਾ ਬਣਾ ਕੇ ਰੱਖਣਾ ਚਾਹੀਦਾ ਹੈ ।         

ਠੀਕ ਕਿਹਾ ਭੈਣੇ , ਬੰਦੇ ਨੂੰ ਵੀ ਜਨਾਨੀ ਨੂੰ ਜਨਾਨੀ ਸਮਝਣਾ ਚਾਹੀਦਾ । ਫੇਰ ਹੀ ਪਰਿਵਾਰ ਚਲਦਾ ।         

ਨੀਂ ਭੈਣੇ , ਮੈਂ ਤਾਂ ਕਹਿੰਦੀ ਹਾਂ , ਜ਼ੋ ਕੰਮ ਬੰਦੇ ਦੇ , ਓਹ ਬੰਦੇ ਨੂੰ ਕਰਨੇ ਚਾਹੀਦੇ । ਜ਼ੋ ਕੰਮ ਜਨਾਨੀ ਦੇ ਕੰਮ , ਓਹ ਜਨਾਨੀ ਨੂੰ ਕਰਨੇ ਚਾਹੀਦੇ ।           ਨੀਂ ਬੰਦਾ ਤਾਂ , ਬੱਚਿਆਂ ਦੇ ਜਨਮ ਤੋਂ ਪੜ੍ਹਾਈ ਲਿਖਾਈ , ਵਿਆਹ ਸ਼ਾਦੀਆਂ ਤੇ ਘਰ ਬਾਰ ਬਣਾਉਣ ਤੱਕ ਸੋਚਦਾ ਹੈ । ਫੇਰ ਬੰਦੇ ਦੀ ਜ਼ੁਬਾਨ ਦਾ ਮੁੱਲ ਪੈਂਦਾ । ਜਨਾਨੀ ਤਾਂ ਜਨਾਨੀ ਹੁੰਦੀ । ਜਨਾਨੀ ਦਾ ਦਿਲ ਪਾਣੀ ਵਾਂਗੂੰ ਡੋਲਦਾ । ਨੀਂ ਬੰਦੇ ਬਿਨਾਂ ਕੀ ਜਿੰਦਗੀ ।             

ਨੀਂ ਚੱਲ ਛੱਡ ਭੈਣੇ , ਹੈਪੀ ਦਾ ਡੈਡੀ ਆਉਣ ਵਾਲਾ । ਘਰੇ ਨਾ ਦੇਖ ਕੇ , ਗੁਸਾ ਹੋਊ ।          

ਨੀਂ ਗੁਸਾ ਕਿਉਂ ਹੋਊ । ਨੀਂ ਓਹ ਵੀ ਤਾਂ ਬੰਦਾ ਏ ।

 ਸ਼ਿਵਨਾਥ ਦਰਦੀ                       

ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ

ਫ਼ਰੀਦਕੋਟ

]]>
https://punjdarya.com/punj-darya/26609/feed 0
ਕਰੀਏ ਕੀ ਆਜ਼ਾਦੀਆਂ ? https://punjdarya.com/punj-darya/26189 https://punjdarya.com/punj-darya/26189#respond Sun, 15 Aug 2021 12:25:05 +0000 https://punjdarya.com/?p=26189

ਦੱਸ ਕਰੀਏ ਕੀ ਆਜ਼ਾਦੀਆਂ?
ਜਿਸ ਦਿੱਤੀਆਂ ਨੇ ਬਰਬਾਦੀਆਂ।

ਘਰ ਵੰਡੇ ਕੰਧਾਂ ਕੱਢ ਕੇ,
ਇਹ ਕਿਹੜੇ ਕੰਮ ਆਬਾਦੀਆਂ?

ਵੱਢੀਆਂ-ਟੁੱਕੀਆਂ ਮਰ ਗਈਆਂ,
ਬੇ-ਪੱਤ ਹੋ ਸ਼ਹਿਜ਼ਾਦੀਆਂ।

ਬਹਿ ਇਕੱਠਿਆਂ ਦਾਜ ਬਣਾ ਲਏ,
ਰਲ਼ ਦੇਖੀਆਂ ਨਾ ਪਰ ਸ਼ਾਦੀਆਂ।

ਸੰਤਾਲ਼ੀ ਨੂੰ ਬਹਿ ਰੋਂਦੀਆਂ ਨੇ,
ਅੱਜ ਵੀ ਨਾਨੀਆਂ-ਦਾਦੀਆਂ।

ਸਨ ਸਾਂਝੇ ਚੁੱਲ੍ਹੇ ਰੋਟੀਆਂ,
ਹੁਣ ਲੱਗਣ ਬੇ-ਸੁਆਦੀਆਂ।

ਵੱਖ ਹਿੰਦ ਬਣਾ ਲਿਆ ਹਿੰਦੀਆਂ,
ਤੇ ਪਾਕਿਸਤਾਨ ਜਿਹਾਦੀਆਂ।

ਲੜ ਭਾਈਆਂ ਭਾਈ ਮਾਰ’ਤੇ,
ਹੁਣ ਸਾਨੂੰ ਖੁਸ਼ੀਆਂ ਕਾਹਦੀਆਂ?

ਮੁਬਾਰਕ ਪਥਰਾਲਵੀ

]]>
https://punjdarya.com/punj-darya/26189/feed 0
ਦਸਤੂਰ https://punjdarya.com/punj-darya/26040 https://punjdarya.com/punj-darya/26040#respond Fri, 13 Aug 2021 13:50:37 +0000 https://punjdarya.com/?p=26040

ਸੱਪ ਵੀ ਕੈਦੀ ਇੱਥੇ ਸ਼ੇਰ ਵੀ ਕੈਦੀ
ਕਈ ਮਰਦਾਂ ਦੇ ਇੱਥੇ ਹੱਥੀਂ ਮਹਿੰਦੀ
ਗੁਲਾਮੀ ਦਾ ਲੋਕਾਂ ਨੂੰ ਗਰੂਰ ਹੋਇਆ ਏ ਜਨਾਬ
ਇਹ ਕੈਸਾ ਅੱਜ ਕੱਲ ਦਸਤੂਰ ਹੋਇਆ ਏ ਜਨਾਬ

ਬਦਨਾਮੀ ਸੀ ਜੋ ਓਹ ਮਸ਼ਹੂਰੀ ਬਣਗੀ
ਬਦਖੋਹੀ ਕਈਆਂ ਦੀ ਮਜਬੂਰੀ ਬਣਗੀ
ਇਨਸਾਨ ਬੇਸ਼ਰਮ ਤਾਂ ਜਰੂਰ ਹੋਇਆ ਏ ਜਨਾਬ
ਇਹ ਕੈਸਾ ਅੱਜ ਕੱਲ ਦਸਤੂਰ ਹੋਇਆ ਏ ਜਨਾਬ

ਹਾਰ ਚੁੱਕੇ ਲੋਕ ਧਰਮਾਂ ਕਰਮਾਂ ਦੀ ਜੰਗ
ਬਦਲ ਗਏ ਨੇਂ ਇਹਨਾਂ ਦੀ ਸੋਚ ਦੇ ਢੰਗ
ਸਾਧ ਸੰਤ ਵੀ ਸ਼ਹੁਰਤ ਚ ਚੂਰ ਹੋਇਆ ਏ ਜਨਾਬ
ਇਹ ਕੈਸਾ ਅੱਜ ਕੱਲ ਦਸਤੂਰ ਹੋਇਆ ਏ ਜਨਾਬ

ਜਿੱਥੇ ਬਚਦੀ ਜਾਨ ਲੋਕਾਂ ਬਚਾਕੇ ਦੇਖੀ
ਭਟਕ ਰਹੀਆਂ ਨੇਂ ਰੂਹਾਂ ਦੇਸੀਂ ਪ੍ਰਦੇਸੀਂ
ਕੁਲਦੀਪ ਵੀ ਤਾਂਹੀ ਪਿੰਡੋ ਦੂਰ ਹੋਇਆ ਏ ਜਨਾਬ
ਇਹ ਕੈਸਾ ਅੱਜ ਕੱਲ ਦਸਤੂਰ ਹੋਇਆ ਏ ਜਨਾਬ

ਕੁਲਦੀਪ ਸਿੰਘ ਬਾਜਵਾ
ਹਿੰਮਤਪੁਰਾ

]]>
https://punjdarya.com/punj-darya/26040/feed 0
ਇਹ ਦਿਲ ਵਿੱਚ ਬੇਚੈਨੀ ਕਿਉਂ ਹੈ ? https://punjdarya.com/punj-darya/25643 https://punjdarya.com/punj-darya/25643#respond Sat, 07 Aug 2021 11:47:48 +0000 https://punjdarya.com/?p=25643

 
ਇਹ  ਦਿਲ ਵਿੱਚ ਬੇਚੈਨੀ ਕਿਉਂ ਹੈ,
ਅੱਖਾਂ ਵਿੱਚ ਨੀਰ ਕਿਉਂ ਲਰਜ਼ਦੇ।
ਜੋ ਦੂਜਿਆਂ ਦਾ ਢਿੱਡ ਭਰਦੇ,
ਕਿਉਂ ਆਪਣੇ ਹੱਕਾਂ ਲਈ ਤਰਸਦੇ?
 
ਕਿਉਂ ਓਹਨਾਂ ਦੇ ਘਰ ਵਿੱਚ ਹਨੇਰਾ,
ਜੋ ਦਿਨ- ਰਾਤ ਕੰਮ ਨੇ ਕਰਦੇ?
ਪਰ ਜੋ ਲੁੱਟਣ ਵਿੱਚ ਮਗਨ ਨੇ,
ਕਿਉਂ ਓਹਨਾਂ ਦੇ ਦੀਵੇ ਜਗਦੇ?
 
ਮਿਹਨਤਕਸ਼ ਹੀ ਦੁੱਖ ਨੇ ਜਰਦੇ,
ਤਪਦੀਆਂ ਧੁੱਪਾਂ ਵਿੱਚ ਨੇ ਸੜਦੇ,
ਠਰਦੀਆਂ ਰਾਤਾਂ ਵਿੱਚ ਨੇ ਠਰਦੇ,
ਫਿਰ ਵੀ ਹੌਂਸਲਾ ਨਾ ਹਰਦੇ।
 
ਇਹ ਕਿਰਤੀ ਦਿਲ ਦੇ ਪਾਕ ਹੁੰਦੇ,
ਕਦੇ ਮਿਹਨਤ ਤੋਂ ਨਾ ਮੁਕਰਦੇ।
ਪਰ ਚਾਨਣ ਖੁਸ਼ੀਆਂ, ਖੇੜਿਆਂ ਦੇ,
ਕਿਉਂ ਕਿਰਤੀ ਦੇ ਘਰੀਂ ਨਾ ਚੜ੍ਹਦੇ?
 
ਉਹ ਜੋ ਅਮੀਰ ਤੇ ਬਖ਼ਤਾਵਰ,
ਰਹਿੰਦੇ ਜ਼ੋਰ ਜਬਰ ਕਰਦੇ।
ਰੱਤ ਨਿਚੋੜ ਕੇ ਕਿਸੇ ਦੀ,
ਜਾਣ ਆਪਣਾ ਢਿੱਡ ਭਰਦੇ।
 
ਤਾਕਤਵਰ ਨੇ ਕਿਉਂ ਕਸਾਈ,
ਕਿਉਂ ਇਹ ਰੱਬ ਤੋਂ ਨਾ ਡਰਦੇ?
ਕਿਉਂ ਇਹ ਸਭ ਨੂੰ ਜਾਂਦੇ ਠਗਦੇ,
ਇਹ ਸ਼ਰਮ ਭੋਰਾ ਵੀ ਨਾ ਕਰਦੇ।
 
ਇਹ ਬਦ-ਅਖ਼ਲਾਕ,ਕਾਫ਼ਿਰ ਹਾਕਮ,
ਗੁਰੂ ਨਾਨਕ ਨੂੰ ਕਿਉਂ ਨਾ ਪੜ੍ਹਦੇ?
ਕਿਉਂ ਕਿਰਤੀ ਨੇ ਬਸ ਤੜਪਦੇ,
ਕਿਉਂ ਕਿਰਤੀ ਨੇ ਰੋਜ਼ ਮਰਦੇ?
 
ਕੀ ਰੱਬ ਵੀ ਵੇਖਦਾ ਹੋਵੇਗਾ,
ਕੀ ਜ਼ੁਲਮ ਹੋ ਰਿਹਾ ਏ ਜਗ ਤੇ?
ਗੁਹਾਰ ਕਿਰਤੀ ਦੀ ਕਦੇ ਵੀ,
ਕਿਉਂ ਨਾ ਕੰਨੀ ਪੈਂਦੀ ਰੱਬ ਦੇ?
ਕਿਉਂ ਨਾ ਕੰਨੀ ਪੈਂਦੀ ਰੱਬ ਦੇ?
ਕਿਉਂ ਨਾ ਕੰਨੀ ਪੈਂਦੀ ਰੱਬ ਦੇ?

          ਅਮਨਜੀਤ ਜੌਹਲ
]]>
https://punjdarya.com/punj-darya/25643/feed 0