punjabi community news – Punj Darya https://punjdarya.com Sun, 23 Oct 2022 15:31:47 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg punjabi community news – Punj Darya https://punjdarya.com 32 32 ਇਟਲੀ ਦੇ ਮਾਰਕੇ ਵਿਖੇ ਮਨਾਇਆ ਗਿਆ ਮਹਾਂਰਿਸ਼ੀ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ https://punjdarya.com/punj-darya/31984 https://punjdarya.com/punj-darya/31984#respond Sun, 23 Oct 2022 15:31:40 +0000 https://punjdarya.com/?p=31984 ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਜਿੱਥੇ ਪੂਰੀ ਦੁਨੀਆਂ ਵਿੱਚ ਵਸਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਉਥੇ ਇਟਲੀ ਦੇ ਪ੍ਰਸਿੱਧ ਸ਼ਹਿਰ ਮਾਰਕੇ ਦੀਆਂ ਸਮੂਹ ਸੰਗਤਾਂ ਵੱਲੋ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਭਗਵਾਨ ਵਾਲਮੀਕਿ ਸਭਾ (ਰਜਿ) ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਬਹਾਦਰ ਸਿੰਘ ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਾਵਨ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ, ਜਿੱਥੇ ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਭਾਰਤ ਤੋਂ ਪਹੁੰਚੇ, ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਯੂਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪਹੁੰਚੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ। ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ, ਅਤੇ ਵਿਸ਼ੇਸ਼ ਤੌਰ ‘ਤੇ ਸਤਿਸੰਗ ਦਰਬਾਰ ਵੀ ਸਜਾਇਆ ਗਿਆ,ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।

]]>
https://punjdarya.com/punj-darya/31984/feed 0
ਦੁਬਈ: ਆਪਣਾ ਪੰਜਾਬ ਹਰਬਸ ਟ੍ਰੇਡਿੰਗ ਦੀ ਨਵੀਂ ਬਰਾਂਚ ਦਾ ਆਬੂਧਾਬੀ ਵਿਖੇ ਉਦਘਾਟਨ  https://punjdarya.com/punj-darya/31133 https://punjdarya.com/punj-darya/31133#respond Sat, 27 Aug 2022 13:08:43 +0000 https://punjdarya.com/?p=31133 ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਨੇ ਅਦਾ ਕੀਤੀ ਉਦਘਾਟਨ ਦੀ ਰਸਮ 

ਦੁਬਈ (ਸੁਖਚੈਨ ਸਿੰਘ) ਬੀਤੇ ਦਿਨੀਂ ਦੁਬਈ ਦੇ ਮਸ਼ਹੂਰ ਵੈਦ ਹਰੀ ਸਿੰਘ (ਮਦਰ ਟਰੇਸਾ ਅਮੈਰਕਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ) ਵੱਲੋਂ ਇੱਕ ਨਵੀਂ ਬਰਾਂਚ  “ਆਪਣਾ ਪੰਜਾਬ ਹਰਬਸ ਟ੍ਰੇਡਿੰਗ” ਦਾ ਉਦਘਾਟਨ ਕੀਤਾ ਗਿਆ। ਇਸ ਸੁਭਾਗੇ ਸਮੇਂ ਮੁੱਖ ਮਹਿਮਾਨ ਵਜੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ (ਗਿੰਨੀਜ਼ ਬੁੱਕ ਰਿਕਾਰਡ, ਡਾਕਟਰ ਜੇ ਪੀ ਅਬਦੁਲ ਕਲਾਮ ਫਾਊਂਡੇਸ਼ਨ ਦੇ ਪ੍ਰਧਾਨ, ਮਨੁੱਖੀ ਅਧਿਕਾਰ ਕਮੇਟੀ ਵਾਸ ਚੈਸਲਰ) ਵੱਲੋਂ ਇਸ ਬਰਾਂਚ ਦਾ ਉਦਘਾਟਨ ਆਬੂਧਾਬੀ ਮਫਰਕ ਵਿਖੇ ਰੀਬਨ ਕੱਟ ਕੇ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਵੈਦ ਹਰੀ ਸਿੰਘ ਦੀ ਟੀਮ ਵੱਲੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਆਪਣੇ ਆਪ ਵਿੱਚ ਇੱਕ ਬਹੁਤ ਹੋਣਹਾਰ ਸ਼ਖ਼ਸੀਅਤ ਹਨ। ਵੈਦ ਹਰੀ ਸਿੰਘ ਜੀ ਦੀਆਂ ਪਹਿਲਾਂ ਵੀ ਦੁਬਈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਫ਼ਰਹਾ ਹਰਬਸ ਟ੍ਰੇਡਿੰਗ ਦੇ ਨਾਮ ਹੇਠ ਕਈ ਬਰਾਂਚਾਂ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ। ਵੈਦ ਹਰੀ ਸਿੰਘ ਬੜੇ ਹੀ ਠਰੰਮ੍ਹੇ ਸੁਭਾਅ ਤੇ ਇਮਾਨਦਾਰ ਇਨਸਾਨ ਹਨ। ਇਸ ਕਰਕੇ ਉਹਨਾਂ ਨੇ ਵਿਦੇਸ਼ ਵਿੱਚ ਵੀ ਆਪਣਾ ਚੰਗਾ ਨਾਮ ਕਮਾਇਆ ਹੈ। ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹਨ। ਕਰੋਨਾ ਕਾਲ ਵਿੱਚ ਉੱਨਾ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਅਤੇ ਕਈ ਸੰਸਥਾਵਾਂ ਵਿੱਚ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਉਦਘਾਟਨ ਸਮੇਂ ਬਹੁਤ ਸਾਰੇ ਮਸ਼ਹੂਰ ਚਿਹਰੇ, ਸਤਪਾਲ ਖਾਨਪੁਰੀ, ਡਾਕਟਰ ਪਰਮਿੰਦਰ ਸਿੰਘ, ਸੁਖਚੈਨ ਸਿੰਘ ਠੱਠੀ ਭਾਈ, ਅਵਤਾਰ ਸਿੰਘ ਬੂਥਗੜ੍ਹ, ਸੰਨੀ ਕਾਸਰ, ਵਿਜੈ ਕੁਮਾਰ, ਜਸਵੀਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ, ਜੀਵਨ ਕੁਮਾਰ, ਗਏ ਦਲਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਮੋਮ, ਗੁਰਦਿਆਲ ਸਿੰਘ ਭਾਟੀਆ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਚਾਹ ਪਾਣੀ ਪਿਆਇਆ ਗਿਆ ਤੇ ਆਖਰ ਵਿੱਚ ਵੈਦ ਹਰੀ ਸਿੰਘ ਅਤੇ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।

]]>
https://punjdarya.com/punj-darya/31133/feed 0
ਨਿਊਜ਼ੀਲੈਂਡ ’ਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਬਣਿਆ ਜਸਪਾਲ ਸਿੰਘ ਸਠਿਆਲਾ https://punjdarya.com/punj-darya/30112 https://punjdarya.com/punj-darya/30112#respond Fri, 20 May 2022 09:51:41 +0000 https://punjdarya.com/?p=30112 ਕੰਪਿਊਟਰ ਦੀ ਪੜ੍ਹਾਈ ਪਰ ਮੱਝਾਂ-ਗਾਵਾਂ ਰੱਖਣ ਦੇ ਕਿੱਤਾ ਮੁਖੀ ਸ਼ੌਕ ਨੇ ਚਾਂਦੀ ਦੇ ਪਤੀਲੇ ਵਰਗਾ ਰਾਸ਼ਟਰੀ ਐਵਾਰਡ ਝੋਲੀ ਪਾਇਆ

ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) ਪੰਜਾਬ ਦੇ ਪਸ਼ੂਆਂ ਦੇ ਵਾੜੇ ਦੀ ਗੱਲ ਕਰੀਏ ਤਾਂ ਘਰਾਂ ਵਿਚ ਰੱਖੀਆਂ ਮੱਝਾਂ ਅਤੇ ਗਾਵਾਂ ਦੇ ਭੋਲੇ-ਭਾਲੇ ਚਿਹਰੇ ਅੱਜ ਵੀ ਜ਼ਿਹਨ ’ਚ ਤਾਜ਼ਾ ਹੋ ਜਾਂਦੇ ਹਨ। ਪਹਿਲਾਂ ਪਹਿਲ ਦਾਦਿਆਂ ਤੇ ਮਾਪਿਆਂ ਨਾਲ ਖੇਤੀਬਾੜੀ ਦੇ ਕੰਮਾਂ ਵਿਚ ਸਾਥ ਦੇਣਾ, ਪਸ਼ੂਆਂ ਲਈ ਪੱਠੇ ਲਿਆਉਣੇ, ਕੁਤਰਨੇ, ਪਾਉਣੇ, ਕੁੰਡ ਕਰਨੀ, ਹਰਾ ਰਲਾਉਣਾ, ਥੱਲੇ ਰੇਤਾ ਸੁੱਟਣਾ, ਫੌੜੇ ਨਾਲ ਗੋਹਾ ਪਿਛਾਂਹ ਕਰਨਾ, ਪਿੱਤਲ ਅਤੇ ਸਟੀਲ ਦੀਆਂ ਬਾਲਟੀਆਂ ਦੇ ਵਿਚ ਦੁੱਧ ਚੋਣਾਂ ਸਿੱਖਣਾ, ਇਕ ਖੁੰਡ ਤੋਂ ਦੂਜੇ ਖੁੰਡ ਬੰਨਣਾ, ਨਲਕੇ ’ਤੇ ਲਿਜਾ ਕੇ ਬੱਠਾਂ ਵਿਚ ਪਾਣੀ ਪਿਆਉਣਾ ਆਦਿ ਬਹੁਤੇ ਕਰਦੇ ਰਹੇ ਹਨ, ਪਰ ਹੁਣ ਬਹੁਤਿਆਂ ਲਈ ਸਮਾਂ ਬਦਲ ਗਿਆ ਹੈ, ਸਕੂਲੀ ਪੜ੍ਹਾਈ ਤੋਂ ਬਾਅਦ ਅੰਗਰੇਜ਼ੀ ਪੜ੍ਹਾਈ (ਆਈਲੈਟਸ) ਕਰਕੇ ਹਰ ਕੋਈ ਉਡਦੇ ਜਹਾਜ਼ਾਂ ਵੱਲ ਵੇਖ ਰਿਹਾ ਹੁੰਦਾ ਹੈ ਅਤੇ ਧਾਰਮਿਕ ਅਸਥਾਨਾਂ ਉਤੇ ਜਾ ਕੇ ਜਹਾਜ਼ ਨਾਲ ਮੱਥਾ ਟੇਕ ਕੇ ਆਪਣੇ ਇਸ਼ਟ ਨੂੰ ਪੱਕਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਰਮਿਆਨ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਆਉਣ ਵਾਸਤੇ ਮੌਕੇ ਦੇ ਹਿਸਾਬ ਨਾਲ ਪੜ੍ਹਾਈ ਲੈ ਲੈਂਦੇ ਹਨ ਪਰ ਸਮਾਂ ਪਾ ਕੇ ਆਪਣੇ ਪਹਿਲੇ ਸ਼ੋਕ ਵੱਲ ਮੋੜ ਕੱਟ ਲੈਂਦੇ ਹਨ।
ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਪਿੰਡ ਸਠਿਆਲਾ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਦੇ 31 ਸਾਲਾ ਪੰਜਾਬੀ ਨੌਜਵਾਨ ਸ. ਜਸਪਾਲ ਸਿੰਘ ਨੇ। ਪਿਤਾ ਸਵ. ਜਸਬੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਹ ਹੋਣਹਾਰ ਸਪੁੱਤਰ 2014 ਦੇ ਵਿਚ ਨਿਊਜ਼ੀਲੈਂਡ ਵਿਖੇ ਲੈਵਲ-7 ਵਿਚ ਸੂਚਨਾ ਤਕਨਾਲੋਜੀ (ਆਈ. ਟੀ.) ਦੀ ਪੜ੍ਹਾਈ ਪੜ੍ਹਨ ਆਇਆ ਸੀ। ਨਾਨਕਿਆਂ ਦੇ ਪਿੰਡ ਰੱਖੀਆਂ 4 ਮੱਝਾਂ ਅਤੇ 2 ਗਾਵਾਂ ਅਤੇ ਯੂ.ਪੀ. ਰਹਿੰਦੇ ਪਰਿਵਾਰ ’ਚ ਰੱਖੀਆਂ ਮੱਝਾਂ ਗਾਵਾਂ ਕਿਤੇ ਨਾ ਕਿਤੇ ਕੰਮ ਦੇ ਵਿਚ ਸ਼ਾਮਿਲ ਹੋਣ ਲੱਗੀਆਂ ਤਾਂ ਉਹ ਇਕ ਮਿੱਤਰ ਦੇ ਕਹਿਣ ਉਤੇ ਸਾਊਥ ਟਾਪੂ ਦੇ ਵਿਚ ਚਲੇ ਗਿਆ। ਉਥੇ 1000 ਗਾਵਾਂ ਦੇ ਡੇਅਰੀ ਫਾਰਮ ’ਤੇ ਜਸਪਾਲ ਸਿੰਘ ਫਾਰਮ ਸਹਾਇਕ ਵਜੋਂ 2 ਸਾਲ ਕੰਮ ਕਰਦਾ ਰਿਹਾ। ਹੁਣ ਡੇਅਰੀ ਫਾਰਮਿੰਗ ਦੇ ਵਿਚ ਹੁਣ ਇਸਨੂੰ 7 ਸਾਲ ਹੋ ਗਏ ਹਨ ਅਤੇ ਇਸ ਵੇਲੇ ਉਹ 800 ਗਾਵਾਂ ਦੇ ‘ਮਾਰਕ ਐਂਡ ਕਾਰਮਨ ਹਰਟਜ਼ ਵਾਇਮਾਟੇ’ ਡੇਅਰੀ ਫਾਰਮ ਜੋ ਕਿ 543 ਏਕੜਾਂ ਦੇ ਵਿਚ ਫੈਲਿਆ ਹੋਇਆ ਹੈ ਡੇਅਰੀ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਡੇਅਰੀ ਉਦਯੋਗ ਵੱਲੋਂ ਹਰ ਸਾਲ ਪਹਿਲਾਂ  11 ਖੇਤਰੀ ਅਤੇ ਫਿਰ ਰਾਸ਼ਟਰੀ ਪੱਧਰ ਉਤੇ ਡੇਅਰੀ ਉਦਯੋਗ ਐਵਾਰਡ ਦਿੱਤੇ ਜਾਂਦੇ ਹਨ। ਜਸਪਾਲ ਸਿੰਘ ਨੇ ਪਹਿਲਾਂ ਕੈਂਟਰਬਰੀ (ਕ੍ਰਾਈਸਟਚਰਚ) ਦਾ ਖੇਤਰੀ ਐਵਾਰਡ ਜਿੱਤਿਆ ਅਤੇ ਹੁਣ ਰਾਸ਼ਟਰੀ ਐਵਾਰਡਾਂ ਦੇ ਵਿਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਚੁਣਿਆ ਗਿਆ ਤੇ ਇਕ ਤਰ੍ਹਾਂ ਦੁੱਧ ਰੱਖਣ ਲਈ ਬਣਾਏ ਗਏ ਚਾਂਦੀ ਦੇ ਪਤੀਲੇ ਵਰਗਾ ਚਮਕਦਾ ਜੇਤੂ ਕੱਪ ਅਤੇ ਸਰਟੀਫਿਕੇਟ ਦਿੱਤਾ ਗਿਆ। ਜੱਜਾਂ ਦੇ ਪੈਨਲ ਨੇ ਜਸਪਾਲ ਸਿੰਘ ਦੇ ਬਹੁਤ ਸਾਰੇ ਉਹ ਕੰਮ ਵੇਖੇ ਜਿਹੜੇ ਕਿਸੇ ਫਾਰਮ ਦੇ ਵਿਚ ਗਾਈਆਂ ਦੇ ਰੱਖ-ਰਖਾਵ, ਸਿਹਤ ਸੁਧਾਰ, ਦੁੱਧਾਰੂ ਗਾਵਾਂ ਨੂੰ ਲਗਾਤਾਰ ਯੋਗ ਬਣਾਈ ਰੱਖਣਾ, ਦੁੱਧ ਦੀ ਉਚਤਿਮਾ ਬਰਕਰਾਰ ਰੱਖਣੀ, ਘਾਹ ਆਦਿ ਸੰਭਾਲੀ ਰੱਖਣਾ ਆਦਿ ਜਾਂ ਨਵੇਂ ਵਰਤੇ ਸਫਲ ਤਰੀਕਿਆਂ ਸਬੰਧੀ ਹੁੰਦੇ ਹਨ। ਕੁੱਲ 5 ਵਿਅਕਤੀਆਂ ਦੇ ਸਟਾਫ ਨਾਲ ਚਲਦੇ ਇਸ ਫਾਰਮ ਦੇ ਵਿਚ ਪ੍ਰਤੀ ਸੀਜ਼ਨ 45 ਲੱਖ ਲੀਟਰ ਤੋਂ ਉਪਰ ਦੁੱਧ ਦਾ ਉਤਪਾਦਨ ਹੁੰਦਾ ਹੈ। 54 ਗਾਵਾਂ ਇਕੋ ਵਾਰ ਚੋਣ ਵਾਸਤੇ ‘ਬੇਲ ਰੌਟਰੀ ਸ਼ੈਡ ਆਟੋਮੈਟਿਕ ਸਿਸਟਮ’ ਬਣਿਆ ਹੋਇਆ ਹੈ। ਇਸ ਕਾਰਜ ਦੇ ਵਿਚ ਉਨ੍ਹਾਂ ਦੀ ਧਰਮ ਪਤੀ ਰੂਬਿੰਦਰ ਕੌਰ ਰੂਬੀ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਹਨ। 800 ਗਾਵਾਂ ਨੂੰ ਮਸ਼ੀਨਾਂ ਦੇ ਨਾਲ ਚੋਣ ਲਈ ਸਿਰਫ 3 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਸਮਾਂ ਲਗਦਾ ਹੈ। ਸਾਰਾ ਦੁੱਧ ਮਸ਼ੀਨਾਂ ਰਾਹੀਂ ਇਕ ਠੰਡੇ ਟੈਂਕ ਵਿਚ ਇਕੱਤਰ ਹੁੰਦਾ ਹੈ ਅਤੇ ਕੰਪਨੀ ਵਾਲੇ ਆਪ ਹੀ ਲੈ ਜਾਂਦੇ ਹਨ। ਜਸਪਾਲ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਸ਼ੌਕ ਡੇਅਰੀ ਫਾਰਮਿੰਗ ਦੇ ਵਿਚ ਹੈ ਤਾਂ ਤਰੱਕੀ ਕਰਨ ਦੇ ਬਹੁਤ ਸਾਰੇ ਮੌਕੇ ਇਥੇ ਉਪਲਬਧ ਹਨ। ਅਜਿਹੇ ਡੇਅਰੀ ਫਾਰਮ ਪੰਜਾਬ ਦੇ ਵਿਚ ਕਾਇਮ ਕਰਕੇ ਵੀ ਵਧੀਆ ਰੁਜ਼ਗਾਰ ਤੋਰਿਆ ਜਾ ਸਕਦਾ ਹੈ ਅਤੇ ਉਹ ਕਿਸੀ ਦੀ ਵੀ ਮਦਦ ਕਰ ਸਕਦੇ ਹਨ। ਇੰਡੀਆ ਰਹਿੰਦੇ ਛੋਟੇ ਵੀਰ ਗੁਰਪਾਲ ਸਿੰਘ ਅਤੇ ਭੈਣ ਨਵਜੀਤ ਕੌਰ ਦਾ ਇਹ ਵੱਡਾ ਭਰਾ ਇਸ ਵੇਲੇ ਆਪਣੀ ਪਤਨੀ ਰੂਬੀ ਅਤੇ ਬੇਟੇ ਰੌਇਨ ਸਿੰਘ ਦੇ ਨਾਲ ਔਕਲੈਂਡ ਤੋਂ 1274 ਕਿਲੋਮੀਟਰ ਦੂਰ ਅਤੇ ਇੰਡੀਆ ਤੋਂ 13,000 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਖੁਸ਼ੀ-ਖੁਸ਼ੀ ਤਾਜ਼ੇ ਦੁੱਧ-ਕ੍ਰੀਮਾਂ ਵਿਚ ਰਹਿੰਦਿਆ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਪਿੰਡ ਦੇ ਵਾੜੇ ਤੋਂ ਲੈ ਕੇ ਨਿਊਜ਼ੀਲੈਂਡ ਦੇ ਸ਼ਹਿਰ ਵਾਇਮਾਟੇ ਤੱਕ ਇਸ ਨੌਜਵਾਨ ਦਾ ਸਫਰ ਆਪਣੇ ਆਪ ਵਿਚ ਆਦਰਸ਼ਿਕ ਉਦਾਹਰਣ ਹੈ। ਪੰਜਾਬੀ ਕਮਿਊਨਿਟੀ ਨੂੰ ਜਸਪਾਲ ਸਿੰਘ ਉਤੇ ਮਾਣ ਹੈ। ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।

]]>
https://punjdarya.com/punj-darya/30112/feed 0
ਗਲਾਸਗੋ: ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਦਾ ਆਯੋਜਨ https://punjdarya.com/punj-darya/30030 https://punjdarya.com/punj-darya/30030#respond Wed, 04 May 2022 08:54:27 +0000 https://punjdarya.com/?p=30030 25 ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਲੜ ਲੱਗੇ

ਯੂਕੇ ਟੂਰ ‘ਤੇ ਆਏ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਦੇ ਜੱਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਤੇ ਸਾਥੀ ਸਿੰਘਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਗੁਰਬਾਣੀ ਪ੍ਰਵਾਹ ਦੇ ਨਾਲ ਨਾਲ ਗੁਰੂਘਰ ਦੇ ਵਜ਼ੀਰ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਯੂਕੇ ਟੂਰ ‘ਤੇ ਆਏ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਜੱਥੇ ਵੱਲੋਂ ਲਗਾਤਾਰ ਕਈ ਘੰਟੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਸਾਹ ਰੋਕ ਕੇ ਬੈਠਣ ਲਈ ਮਜਬੂਰ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਓ ਨਾਲ ਵੀ ਨਿਵਾਜਿਆ ਗਿਆ। ਸਕਾਟਲੈਂਡ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅੰਮ੍ਰਿਤ ਸੰਚਾਰ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਦੌਰਾਨ ਸੈਂਟਰਲ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪ੍ਰਾਣੀਆਂ ਨੇ ਪੰਜ ਪਿਆਰਿਆਂ ਹੱਥੋਂ ਅੰਮ੍ਰਿਤ ਦੀ ਦਾਤ ਹਾਸਿਲ ਕਰਕੇ ਗੁਰੂ ਲੜ ਲੱਗਣ ਦਾ ਪ੍ਰਣ ਲਿਆ। ਗੁਰਦੁਆਰਾ ਕਮੇਟੀ ਵੱਲੋਂ ਅੰਮ੍ਰਿਤਪਾਨ ਕਰਕੇ ਗੁਰੂ ਲੜ ਲੱਗੇ ਸਿੱਖਾਂ ਨੂੰ ਵੀ ਸਿਰੋਪਾਓ ਨਾਲ ਨਿਵਾਜਿਆ ਗਿਆ। ਸੰਸਥਾ ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਭਾਈ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ ਨੇ ਕਿਹਾ ਕਿ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਹਨਾਂ ਵੱਲੋਂ ਸਮੇਂ ਸਮੇਂ ‘ਤੇ ਸਕਾਟਲੈਂਡ ਦੀ ਧਰਤੀ ‘ਤੇ ਸਿੱਖੀ ਦੀ ਪ੍ਰਫੁੱਲਤਾ ਲਈ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਨੇ ਹਰ ਸਿੱਖ ਦਾ ਫ਼ਰਜ਼ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫ਼ਰਜ਼ ਬੇਹੱਦ ਜਿੰਮੇਵਾਰੀ ਨਾਲ ਨਿਭਾਇਆ ਜਾ ਰਿਹਾ ਹੈ। ਹਰਪਾਲ ਸਿੰਘ ਨੇ ਕਿਹਾ ਕਿ ਸੰਸਥਾ ਇਤਿਹਾਸ ਯੂਕੇ ਅਜਿਹੇ ਉਪਰਾਲਿਆਂ ਵਿੱਚ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਸਕਾਟਲੈਂਡ ਦੀਆਂ ਬਾਕੀ ਸੰਸਥਾਵਾਂ ਨੂੰ ਵੀ ਸਿੱਖ ਧਰਮ ਅਤੇ ਵਿਰਸੇ ਦੀ ਪ੍ਰਫੁੱਲਤਾ ਲਈ ਹੁੰਦੇ ਉਪਰਾਲਿਆਂ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਪ੍ਰਤੀਨਿਧੀ ਨਾਲ ਗੱਲ-ਬਾਤ ਕਰਦਿਆਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਸ਼ਿਸ਼ ਹੈ ਕਿ ਸਕਾਟਲੈਂਡ ਦੀ ਧਰਤੀ ‘ਤੇ ਸਿੱਖੀ ਦੀ ਚੜ੍ਹਦੀ ਕਲ੍ਹਾ ਲਈ ਨਿੱਗਰ ਉਪਰਾਲੇ ਹੋਣ, ਇਹ ਤਦ ਹੀ ਸੰਭਵ ਹੈ ਜੇਕਰ ਸੰਗਤਾਂ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹਨ। ਉਹਨਾਂ ਇਸ ਧਾਰਮਿਕ ਸਮਾਗਮ ਦੀ ਸਫਲਤਾ ਲਈ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰ ਨੌਜਵਾਨਾਂ ਅਤੇ ਬੀਬੀਆਂ ਦਾ ਧੰਨਵਾਦ ਕਰਦਿਆਂ ਹਾਰਦਿਕ ਵਧਾਈ ਪੇਸ਼ ਕੀਤੀ।

]]>
https://punjdarya.com/punj-darya/30030/feed 0
ਸਕਾਟਲੈਂਡ: ਖਾਲਸਾ ਸਾਜਨਾ ਦਿਵਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ  https://punjdarya.com/punj-darya/30004 https://punjdarya.com/punj-darya/30004#respond Tue, 19 Apr 2022 16:17:08 +0000 https://punjdarya.com/?p=30004 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ੍ਹ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿਤ ਵੱਖ ਵੱਖ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂ ਨਾਨਕ ਸਿੱਖ ਗੁਰਦੁਆਰਾ ਓਟੈਗੋ ਸਟ੍ਰੀਟ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰੂਘਰ ਕਮੇਟੀ ਦੇ ਬਾਨੀ ਮੋਢੀਆਂ ਵਿੱਚੋਂ ਇੱਕ ਸਵ: ਸ੍ਰ. ਨਿਹਾਲ ਸਿੰਘ ਭੰਮਰਾ ਜੀ ਤੇ ਸਵ: ਮਾਤਾ ਸੁਰਜੀਤ ਕੌਰ ਭੰਮਰਾ ਜੀ ਦੇ ਪਰਿਵਾਰ ਵੱਲੋਂ ਕਰਵਾਏ ਗਏ। ਇਹਨਾਂ ਸਮਾਗਮਾਂ ਦੌਰਾਨ ਤਿੰਨੇ ਦਿਨ ਹੀ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਰਹੀ। ਸਮਾਗਮ ਦੇ ਆਖ਼ਰੀ ਦਿਨ ਗੁਰੂ ਘਰ ਦੇ ਵਜੀਰ ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ ਜੀ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ। ਉਹਨਾਂ ਵੱਲੋਂ ਗਾਇਨ ਕੀਤੀ ਆਰਤੀ ਤੇ ਸੰਗਤਾਂ ਵੱਲੋਂ ਕੀਤੀ ਫੁੱਲਾਂ ਦੀ ਵਰਖਾ ਅਲੌਕਿਕ ਨਜ਼ਾਰਾ ਪੇਸ਼ ਕਰ ਗਈ। ਇਸ ਸਮੇਂ ਜਿੱਥੇ ਭਾਈ ਹਰਦੀਪ ਸਿੰਘ ਸੋਢੀ ਤੇ ਸਨਦੀਪ ਸਿੰਘ ਦੀਹਰੇ ਵੱਲੋਂ ਕੀਰਤਨ ਰਾਹੀ ਸਾਂਝ ਪਾਈ ਗਈ ਉੱਥੇ ਗਾਇਕ ਕਰਮਜੀਤ ਮੀਨੀਆਂ ਵੱਲੋਂ ‘ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ’ ਗੀਤ ਰਾਹੀ ਇਸ ਸਮਾਗਮ ਦਾ ਹਿੱਸਾ ਬਣਿਆ ਗਿਆ। ਇਸ ਸਮੇਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਚੋਲਾ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੀ ਸਫਲਤਾ ਸੰਬੰਧੀ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ, ਸਕੱਤਰ ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਗਾਬੜੀਆ, ਹੈਰੀ ਮੋਗਾ ਆਦਿ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਕਾਟਲੈਂਡ ਦੇ ਵੱਖ ਵੱਖ ਕਸਬਿਆਂ ਵਿੱਚੋਂ ਪਹੁੰਚੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

]]>
https://punjdarya.com/punj-darya/30004/feed 0
ਇੰਗਲੈਂਡ ਦੀਆਂ ਸੰਗਤਾਂ ਵੱਲੋਂ ਜਥੇਦਾਰ ਵਡਾਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੇ ਫੈਸਲੇ ਦਾ ਸਵਾਗਤ https://punjdarya.com/punj-darya/29281 https://punjdarya.com/punj-darya/29281#respond Thu, 25 Nov 2021 12:17:07 +0000 https://punjdarya.com/?p=29281

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੇ ਜਾਣ ‘ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਟਨ-ਕੋਟ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ, ਆਗਿਆਕਾਰ ਸਿੰਘ ਵਡਾਲਾ, ਬਲਜਿੰਦਰ ਸਿੰਘ ਗਿੱਲ, ਪ੍ਰਮਿੰਦਰ ਸਿੰਘ ਮੰਡ (ਗਰੇਵਜ਼ੈਂਡ), ਸੁਖਬੀਰ ਸਿੰਘ ਸਹੋਤਾ, ਗੁਰਤੇਜ ਸਿੰਘ ਪੰਨੂ, ਸਿਕੰਦਰ ਸਿੰਘ ਬਰਾੜ ਅਤੇ ਡਾ: ਬੈਂਸ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਸੱਚੀ-ਸੁੱਚੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣਾ ਉਨ੍ਹਾਂ ਦੇ ਸੱਚੇ ਸੁੱਚੇ ਕਿਰਦਾਰ ਦਾ ਬਹੁਤ ਵੱਡਾ ਮਾਣ ਹੈ। ਬੁਲਾਰਿਆਂ ਨੇ ਕਿਹਾ ਕਿ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੀ ਯਾਦ ਨੂੰ ਚਿਰ ਸਦੀਵੀ ਜਿਉਂਦਾ ਰੱਖਣ ਲਈ ਇਹ ਇਤਿਹਾਸਕ ਫੈਸਲਾ ਲਿਆ।

]]>
https://punjdarya.com/punj-darya/29281/feed 0
ਨਿਊਜ਼ੀਲੈਂਡ ਦੇ ਵਿਚ ਮਨਾਏ ਜਾ ਰਹੇ ‘ਦੂਜੇ ਪੰਜਾਬੀ ਭਾਸ਼ਾ ਹਫਤੇ’ ਮੌਕੇ ਬੱਚਿਆਂ ਵਿਚ ਖਾਸ ਉਤਸ਼ਾਹ https://punjdarya.com/punj-darya/29277 https://punjdarya.com/punj-darya/29277#respond Thu, 25 Nov 2021 11:54:05 +0000 https://punjdarya.com/?p=29277 ਪੰਜਾਬੀ ਮੀਡੀਆ ਕਰਮੀਆਂ ਵੱਲੋਂ 22 ਤੋਂ 28 ਨਵੰਬਰ ਤੱਕ ਮਨਾਇਆ ਜਾ ਰਿਹੈ ਇਹ ਹਫਤਾ
27 ਤਰੀਕ ਨੂੰ ਰਾਜਧਾਨੀ ਵਿਖੇ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਡਾਕ ਟਿਕਟ ਹੋਵੇਗੀ ਜਾਰੀ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਪੰਜਾਬ ਸਰਕਾਰ ਵੱਲੋਂ ਆਪਣੇ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਵੱਲੋਂ ਜਿੱਥੇ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ ਉਥੇ ਨਿਊਜ਼ੀਲੈਂਡ ਦੇ ਵਿਚ 22 ਨਵੰਬਰ ਤੋਂ 28 ਨਵੰਬਰ ਤੱਕ ‘ਦੂਜਾ ਪੰਜਾਬੀ ਭਾਸ਼ਾ ਹਫਤਾ’ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਦੇ ਸਿਖਿਆ ਵਿਭਾਗ ਅਤੇ ਏਥਨਿਕ ਵਿਭਾਗ ਤੱਕ ਸੰਪਰਕ ਕੀਤੇ ਗਏ ਹਨ ਅਤੇ ਹਰੇਕ ਸਾਲ ਪੱਕੀਆਂ ਤਰੀਕਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ‘ਪੰਜਾਬੀ ਭਾਸ਼ਾ ਸਬੰਧੀ ਖੇਜ ਭਰਪੂਰ ਲੇਖਾਂ ਵਾਲਾ ਇਕ ਵਿਸ਼ੇਸ਼ ਸਪਲੀਮੈਂਟ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿਚ ਡਾ. ਕਰਮਜੀਤ ਕੌਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਸ. ਕੰਵਲਜੀਤ ਸਿੰਘ ਬਖਸ਼ੀ ਸਾਬਕਾ ਸਾਂਸਦ ਦੇ ਸੰਦੇਸ਼ ਪ੍ਰਕਾਸ਼ਿਤ ਹਨ। ਲੇਖ ਲੜੀ ਦੇ ਵਿਚ ਡਾ. ਹਰਨੇਕ ਸਿੰਘ, ਸ. ਹਰਜਿੰਦਰ ਸਿੰਘ ਬਸਿਆਲਾ, ਸ. ਗੁਰਬਖਸ਼ ਸਿੰਘ ਅਮਰੀਕਾ, ਸਵ. ਡਾ. ਮਹੀਪ ਸਿੰਘ, ਐਮ. ਵੈਂਕੀਆ ਨਾਇਡੂ ਉਪ ਰਾਸ਼ਟਰਪਤੀ, ਸ. ਬਿਕਰਮ ਸਿੰਘ ਮਝੈਲ, ਲੇਖਕ ਦੁਰਲੱਭ ਸਿੰਘ ਲੰਡਨ ਹੋਰਾਂ ਦੇ ਖੋਜ਼ ਭਰਪੂਰ ਲੇਖ ਛਾਪੇ ਗਏ ਹਨ। 27 ਤਰੀਕ ਨੂੰ ਦੇਸ਼ ਦੀ ਰਾਜਧਾਨੀ ਵਲਿੰਗਨਟ ਵਿਖੇ ਇਕ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੇ ਵਿਚ ਭਾਰਤ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਮਿਲ ਹੋਣਗੇ ਅਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਇਹ ਡਾਕ ਟਿਕਟ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਤਰਜ਼ਮਾਨੀ ਕਰਦੀ ਬਣਾਈ ਗਈ ਹੈ, ਜਿਸ ਦੇ ਵਿਚ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਰੰਗ ਅਤੇ ਭਾਸ਼ਾ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ ਅਤੇ ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਪੰਜਾਬੀ ਭਾਸ਼ਾ ਹਫਤੇ ਨੂੰ ਲੈ ਕੇ ਇਥੇ ਵਸਦੇ ਪੰਜਾਬੀ ਬੱਚਿਆਂ ਦੇ ਵਿਚ ਕਾਫੀ ਉਤਸ਼ਾਹ ਹੈ। ਇੰਗਲਿਸ਼ ਸਕੂਲਾਂ ਦੇ ਬੱਚੇ ਪੰਜਾਬੀ ਦੇ ਵਿਚ ਆਪਣੇ ਸੁਨੇਹੇ ਰਿਕਾਰਡ ਕਰਕੇ ਭੇਜ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਮੀਡੀਆ ਅਦਾਰਿਆਂ ਜਿਵੇਂ ਪੰਜਾਬੀ ਹੈਰਲਡ ਟੀ.ਵੀ. ਕੀਵੀ ਟੀ.ਵੀ., ਡੇਲੀ ਖਬਰ ਟੀ.ਵੀ., ਕੂਕ ਸਮਚਾਰ  ਤੇ ਐਨ. ਜ਼ੈਡ.ਤਸਵੀਰ ਦੇ ਵਿਚ ਥਾਂ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਬੱਚੇ ਕਵਿਤਾਵਾਂ, ਪੰਜਾਬੀ ਦੇ ਵਿਚ ਬੋਲ ਕੇ ਸੁਨੇਹੇ, ਪੰਜਾਬੀ ਪੜ੍ਹੋ ਅਤੇ ਬੋਲਣ ਦੀ ਬੇਨਤੀ ਕਰਕੇ ਸ਼ੰਦੇਸ਼, ਤੋਤਲੀਆਂ ਆਵਾਜ਼ਾਂ ਦੇ ਵਿਚ ਪੰਜਾਬੀ ਦੀਆਂ ਲਾਈਨਾਂ ਬਹੁਤ ਆਕਰਸ਼ਿਕ ਲਗ ਰਹੀਆਂ ਹਨ। ਗੁਰਮੁਖੀ ਦੇ ਨਾਲ ਸਾਂਝ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਇਕ ਜ਼ਰੀਆ ਵੀ ਹੈ ਅਤੇ ਬੱਚੇ ਸਿੱਖ ਰਹੇ ਹਨ।
ਇਸਦੇ ਨਾਲ ਹੀ ਬੱਚਿਆਂ ਦੇ ਰੰਗ ਭਰੋ ਮੁਕਾਬਲੇ ਵੀ ਹਨ ਜਿਸ ਦੇ ਵਿਚ ਬੱਚੇ ਪੰਜਾਬੀ ਪੈਂਤੀ (ੳ ਅ) ਦੇ ਵਿਚ ਰੰਗ ਭਰੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਵਿਚ ਰੰਗ ਭਰ ਕੇ ਮੁਕਾਬਲਾ ਕਰ ਰਹੇ ਹਨ। ਇਸ ਤੋਂ ਇਲਾਵਾ ਇਕ ਖੁੱਲ੍ਹਾ ਮੁਕਾਬਲਾ ਵੀ ਹੋ ਰਿਹਾ ਜਿਸ ਦੇ ਵਿਚ ਬੱਚੇ ਪੰਜਾਬੀ ਨਾਲ ਸਬੰਧਿਤ ਚਿਤਰਕਾਰੀ ਕਰ ਰਹੇ ਹਨ।  28 ਤਰੀਕ ਨੂੰ ਇਕ ਸਮਾਗਮ ਔਕਲੈਂਡ ਵਿਖੇ ਵੀ ਰੱਖਿਆ ਗਿਆ ਹੈ ਜੋ ਕਿ ਕਰੋਨਾ ਤਾਲਾਬੰਦੀ ਦੇ ਚਲਦਿਆਂ ਇਕ ਖੇਡ ਪਾਰਕ ਵਿਚ ਹੋਵੇਗਾ ਅਤੇ ਇਸ ਮੌਕੇ ਵੀ ਜਿੱਥੇ ਡਾਕ ਟਿਕਟ ਜਾਰੀ ਹੋਵੇਗੀ ਉਥੇ ਰੰਗਦਾਰ ਪੋਸਟਰ ਵੀ ਜਾਰੀ ਕੀਤੇ ਜਾਣਗੇ। ਬੱਚਿਆਂ ਨੂੰ ਇਨਾਮ ਵੀ ਇਸੇ ਦਿਨ ਕੱਢੇ ਜਾਣਗੇ। ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਵੱਲੋਂ ਅਤੇ ਗੁਰੂ ਗਿਫਟ ਅਤੇ ਹੋਮ ਵੇਅਰ ਵੱਲੋਂ ਦਿੱਤੇ ਜਾਣਗੇ। 4 ਸੁਕੇਅਰ ਤੋਂ ਸ. ਖੜਗ ਸਿੰਘ ਵੱਲੋਂ ਇਸ ਮੌਕੇ ਚਾਹ-ਪਾਣੀ ਦਾ ਪ੍ਰਬੰਧ ਰਹੇਗਾ।

]]>
https://punjdarya.com/punj-darya/29277/feed 0
ਨਿਊਜ਼ੀਲੈਂਡ ਦੇ ਵਿਚ ਇਕ 18 ਸਾਲਾ ਸਿਮਰਪ੍ਰੀਤ ਕੌਰ ਨੂੰ ਸਮੁੰਦਰੀ ਲਹਿਰਾਂ ਨੇ ਘੇਰ ਕੇ ਲਈ ਜਾਨ https://punjdarya.com/punj-darya/29254 https://punjdarya.com/punj-darya/29254#respond Thu, 25 Nov 2021 10:05:57 +0000 https://punjdarya.com/?p=29254 ਸਕੂਲ ਖਤਮ ਕਰਕੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ ਸਿਮਰਪ੍ਰੀਤ ਕੌਰ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਬੀਤੇ ਮੰਗਲਵਾਰ ਦੀ ਸ਼ਾਮ ਪੁੱਕੀਕੋਹੀ ਵਸਦੇ ਇਕ ਪੰਜਾਬੀ ਪਰਿਵਾਰ ਸ. ਜਤਿੰਦਰ ਸਿੰਘ -ਸ੍ਰੀਮਤੀ ਕੁਲਵਿੰਦਰ ਕੌਰ (ਮਾਂਗਟ ਪਰਿਵਾਰ ਤੇ ਘਰ ਬਾਰ ਉਤੱਰ ਪ੍ਰਦੇਸ਼) ਦੇ ਗ੍ਰਹਿ ਵਿਖੇ ਉਸ ਵੇਲੇ ਕੜਕਦੀ ਧੁੱਪੇ ਰਾਤ ਵਰਗਾ ਘੁੱਪ ਹਨ੍ਹੇਰਾ ਛਾਅ ਗਿਆ ਜਦੋਂ ਪਰਿਵਾਰ ਦੀ ਹੋਣਹਾਰ ਧੀਅ, ਤੈਰਾਕੀ ਵਿਚ ਨਿਪੁੰਨ 18 ਸਾਲਾ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ (ਰਿੱਪ) ਨੇ ਆਪਣੇ ਘੇਰੇ ਵਿਚ ਘੇਰ ਲੈ ਲਿਆ ਅਤੇ ਸਦਾ ਲਈ ਸਵਾਸਾਂ ਦੀ ਪੂੰਜੀ ਨੂੰ ਖਤਮ ਕਰ ਦਿੱਤਾ। ਇਹ ਕੁੜੀ ਆਪਣੇ ਘਰ ਤੋਂ ਲਗਪਗ 30 ਕਿਲੋਮੀਟਰ ਦੂਰ ਬੀਚ ਉਤੇ ਆਪਣੀ ਛੋਟੀ ਭੈਣ ਨਾਲ ਗਰਮੀ ਦੇ ਚਲਦਿਆਂ ਆਮ ਲੋਕਾਂ ਵਾਂਗ ਬੀਚ ਉਤੇ ਨਹਾਉਣ ਆਦਿ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ ਕਿ ਆਈਆਂ ਛੱਲਾਂ ਨੇ ਘੇਰ ਲਿਆ ਅਤੇ ਹੱਥ ਛੁੱਟ ਗਿਆ। ਛੋਟੀ ਭੈਣ ਕਿਸੀ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿਚ ਵਹਿ ਗਈ। ਸਿਮਰਪ੍ਰੀਤ ਕੌਰ ਇਥੇ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ। ਸਿਮਰਪ੍ਰੀਤ ਦਾ ਇਕ ਛੋਟਾ ਭਰਾ ਹੈ। ਬੱਚੀ ਦਾ ਅੰਤਿਮ ਸੰਸਕਾਰ ਕੈਨੇਡਾ ਤੋਂ ਰਿਸ਼ਤੇਦਾਰਾਂ ਦੇ ਆਉਣ ਉਤੇ ਕੀਤਾ ਜਾਣਾ ਹੈ। ਇਸ ਖਬਰ ਦੇ ਨਾਲ ਕਮਿਊਨਿਟੀ ਦੇ ਵਿਚ ਸ਼ੋਕ ਦੀ ਲਹਿਰ ਹੈ।

]]>
https://punjdarya.com/punj-darya/29254/feed 0
ਬੈਲਜ਼ੀਅਮ ਵਿੱਚ ਲੋਕ ਅਰਪਣ ਕੀਤੀ ਗਈ ਕਿਤਾਬ ਤਵਾਰੀਖ ਸ਼ਹੀਦ-ਏ-ਖਾਲਿਸਤਾਨ https://punjdarya.com/punj-darya/29147 https://punjdarya.com/punj-darya/29147#respond Mon, 01 Nov 2021 11:30:13 +0000 https://punjdarya.com/?p=29147 ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਨੌਜਵਾਨ ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਕਿਤਾਬ ਤਵਾਰੀਖ ਸ਼ਹੀਦ-ਏ-ਖਾਲਸਿਤਾਨ ( ਭਾਗ ਦੂਜਾ ) ਬੈਲਜ਼ੀਅਮ ਦੇ ਸ਼ਹਿਰ ਗੈਂਟ ਵਿੱਚਲੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਗੁਰੂਘਰ ਦੇ ਪ੍ਰਧਾਨ ਭੁਪਿੰਦਰ ਸਿੰਘ ਜਸਵਾਲ, ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ, ਹੈਡ ਗ੍ਰੰਥੀ ਬਲਵਿੰਦਰ ਸਿੰਘ, ਹਰਪਾਲ ਸਿੰਘ, ਬਿੱਲਾ ਖੱਖ, ਮਨਮੋਹਨ ਸਿੰਘ ਹਨੀ, ਮਨਜੋਤ ਸਿੰਘ, ਸਵਰਨ ਸਿੰਘ ਸੰਘਾ, ਬਲਜਿੰਦਰ ਸਿੰਘ ਰਿੰਪਾਂ ਅਤੇ ਹਰਪ੍ਰੀਤ ਸਿੰਘ ਹਾਜਰ ਸਨ। ਹਾਜ਼ਰੀਨ ਦਾ ਕਹਿਣਾ ਹੈ ਕਿ ਭਾਈ ਰਣਜੀਤ ਸਿੰਘ ਵੱਲੋਂ ਸਖ਼ਤ ਮਿਹਨਤ ਅਤੇ ਭਰਪੂਰ ਖੋਜ ਨਾਲ ਸ਼ਹੀਦ ਸਿੰਘਾਂ ਦੀਆਂ ਲਿਖੀਆਂ ਜੀਵਣੀਆਂ ਦੀ ਇਹ ਕਿਤਾਬ ਇੱਕ ਇਤਿਹਾਸਿਕ ਦਸਤਾਵੇਜ਼ ਹੈ ਜੋ ਹਰ ਸਿੱਖ ਨੂੰ ਜਰੂਰ ਪੜਨੀ ਚਾਂਹੀਦੀ ਹੈ।

]]>
https://punjdarya.com/punj-darya/29147/feed 0
ਗਲਾਸਗੋ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਮੋਦੀ ਖਿਲਾਫ ਰੋਸ ਪ੍ਰਦਰਸ਼ਨ https://punjdarya.com/punj-darya/29125 https://punjdarya.com/punj-darya/29125#respond Sun, 31 Oct 2021 15:15:18 +0000 https://punjdarya.com/?p=29125 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਕੋਪ 26 ਸੰਮੇਲਨ ਦੌਰਾਨ ਸਕਾਟਲੈਂਡ ਦੀ ਧਰਤੀ ‘ਤੇ ਵੱਖ-ਵੱਖ ਸੰਸਥਾਵਾਂ, ਸੰਗਠਨਾਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਆਪਣਾ ਵਿਰੋਧ ਦਰਜ ਕਰਨ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਲਵਸ਼ਿੰਦਰ ਸਿੰਘ ਡੱਲੇਵਾਲ (ਐੱਫ ਐੱਸ ਓ), ਜਸਵਿੰਦਰ ਸਿੰਘ (ਸਿੱਖ ਨੈੱਟਵਰਕ), ਕਿਰਨਜੀਤ ਕੌਰ (ਕੌਰ ਫਾਰਮਰਜ਼), ਗੁਰਪ੍ਰੀਤ ਸਿੰਘ ਜੌਹਲ (ਫਰੀ ਜੱਗੀ ਨਾਓ), ਡਾ: ਇਰਫਾਨ ਜਹਾਂਗੀਰ (ਸਕਾਟਿਸ਼ ਹਿਊਮਨ ਰਾਈਟ ਫਾਰਮ), ਸੁਖਵਿੰਦਰ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਕੁਲਦੀਪ ਸਿੰਘ ਚਹੇੜੂ (ਐੱਫ ਐੱਸ ਓ), ਜਸਪਾਲ ਸਿੰਘ (ਸੈਂਟਰਲ ਗੁਰਦੁਆਰਾ ਸਿੰਘ ਸਭਾ), ਦਬਿੰਦਰਜੀਤ ਸਿੰਘ (ਐਡਵਾਈਜ਼ਰ ਟੂ ਸਿੱਖ ਫੈਡਰੇਸ਼ਨ ਯੂਕੇ), ਅਮਰੀਕ ਸਿੰਘ ਗਿੱਲ (ਸਿੱਖ ਫੈਡਰੇਸ਼ਨ ਯੂਕੇ), ਤਰਸੇਮ ਸਿੰਘ ਦਿਓਲ ਆਦਿ ਪ੍ਰਮੁੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨ, ਮਜਦੂਰ ਦੀ ਦੁਰਗਤੀ ਕਰਨ ‘ਤੇ ਤੁਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੀ ਧਰਤੀ ‘ਤੇ ਸਵਾਗਤ ਨਹੀਂ ਹੈ। ਇਸ ਸੰਬੋਧਨ ਦੌਰਾਨ ਬੁਲਾਰਿਆਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ, ਮੋਰਚੇ ਦੌਰਾਨ ਹੋਈਆਂ ਸੈਂਕੜੇ ਸ਼ਹੀਦੀਆਂ, ਭਾਜਪਾ ਸਰਕਾਰ ਦੌਰਾਨ ਘੱਟ ਗਿਣਤੀਆਂ ‘ਤੇ ਅਤਿਆਚਾਰ ਅਤੇ ਸਕਾਟਲੈਂਡ ਦੇ ਨੌਜਵਾਨ ਜੱਗੀ ਜੌਹਲ ਦੀ ਰਿਹਾਈ ਸਬੰਧੀ ਅਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਉੱਪਰ 3 ਕਾਲੇ ਕਨੂੰਨ ਥੋਪ ਕੇ ਉਨ੍ਹਾਂ ਦੀਆਂ ਜ਼ਮੀਨਾਂ ਅੰਬਾਨੀਆਂ, ਅਡਾਨੀਆਂ ਦੇ ਹੱਥਾਂ ਵਿੱਚ ਸੌਂਪਣ ਦੀ ਲੁਕਵੀਂ ਤਿਆਰੀ ਜੱਗ ਜਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਕਿਸਾਨ ਅੰਦੋਲਨ ਦੀ ਪਿੱਠ ‘ਤੇ ਖੜ੍ਹੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।

]]>
https://punjdarya.com/punj-darya/29125/feed 0
ਸਹਾਇਤਾ ਸੰਸਥਾ ਨੇ ਸਮਾਜ ਭਲਾਈ ਕਾਰਜਾਂ ‘ਚ ਆਤਮ ਪ੍ਰਗਾਸ ਸੰਸਥਾ ਨਾਲ ਮਿਲਾਇਆ ਹੱਥ https://punjdarya.com/punj-darya/29006 https://punjdarya.com/punj-darya/29006#respond Sat, 23 Oct 2021 15:20:31 +0000 https://punjdarya.com/?p=29006 ਦਿੱਲੀ ਕਿਸਾਨ ਮੋਰਚੇ ਚ 70 ਸ਼ਹੀਦਾਂ ਦੇ ਪਰਿਵਾਰਾਂ ਦੀ ਕੀਤੀ ਜਾਵੇਗੀ ਮੱਦਦ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰੀਮਾਂਟ(ਕੈਲੀਫੋਰਨੀਆ) ਸਮਾਜ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਸਹਾਇਤਾ ਤੇ ਆਤਮ ਪ੍ਰਗਾਸ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਦੇ ਲਈ ਹੱਥ ਮਲਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇਹਨਾਂ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਇਸ ਨਵੇਂ ਉਪਰਾਲੇ ਦੇ ਨਾਲ ਸਹਾਇਤਾ ਕੋਈ 70 ਦੇ ਕਰੀਬ ਉਹਨਾਂ ਕਿਸਾਨ ਪਰਿਵਾਰਾਂ ਦੀ ਮੱਦਦ ਕਰਨ ਵਿੱਚ ਕਾਮਯਾਬ ਹੋਵੇਗੀ ਜਿਹਨਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ। ਇਹਨਾਂ ਆਗੂਆਂ ਨੇ ਦੱਸਿਆ ਕਿ ਸੰਨ 2005 ਵਿੱਚ ਇਸ ਸੰਸਥਾ ਦੇ ਹੋਂਦ ਦੇ ਵਿੱਚ ਆਉਣ ਦੇ ਬਾਅਦ ਸਹਾਇਤਾ ਸੰਸਥਾ ਭਾਂਵੇ ਦੇਸ਼ ਹੋਵੇ ਜਾਂ ਵਿਦੇਸ਼, ਵਿੱਚ ਇਹ ਆਮ ਲੋਕਾਂ ਦੀਆਂ ਮੁੱਢਲੀਆ ਜਰੂਰਤਾਂ ਨੂੰ ਸਮਝਣ ਤੇ ਪੂਰਾ ਕਰਨ ਵਿੱਚ ਕਾਮਯਾਬ ਰਹੀ ਹੈ। ਪਿਛਲੇ ਪੰਜ ਸਾਲ ਤੋਂ ਸਹਾਇਤਾ ਸੰਸਥਾ ਪੰਜਾਬ ਦੇ ਸਿੱਖ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਦੀ ਪੜਾਈ ‘ਤੇ ਜ਼ੋਰ ਦੇ ਰਹੀ ਹੈ ਤਾਂ ਜੋ ਉਹ ਪੜ੍ਹ ਲਿਖ ਕੇ ਕੋਈ ਨੌਕਰੀ ਜਾਂ ਕਿੱਤਾ ਚੁਣਕੇ ਆਪਣੇ ਪਰਵਿਾਰ ਨੂੰ ਆਰਥਕਿ ਤੇ ਸਮਾਜਕਿ ਪੱਧਰ ‘ਤੇ ਉੱਚਾ ਚੁੱਕ ਸਕਣ। ਸਹਾਇਤਾ ਸੰਸਥਾ ਇਸ ਵੇਲੇ ਪੰਜਾਬ ਦੇ 250 ਕਿਸਾਨ ਪਰਵਿਾਰਾਂ ਦੇ ਕੋਈ 300 ਵਿਦਿਆਰਥੀਆਂ ਦੀ ਆਰਥਿਕ ਮੱਦਦ ਕਰਕੇ ਉਹਨਾਂ ਪਰਵਿਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਕੋਸ਼ਸ਼ਿ ਕਰ ਰਹੀ ਹੈ। ਅੱਗੇ ਚਲ ਕੇ ਇਹਨਾਂ ਆਗੂਆਂ ਨੇ ਦੱਸਿਆ ਕਿ ਇਸ ਉਪਰਾਲੇ ਤੇ ਕਿਸਾਨਾਂ ਦੀ ਮਦਦ ਨੂੰ ਅੱਗੇ ਵਧਾਉਂਦੇ ਹੋਏ, ਸਹਾਇਤਾ ਨੇ ਆਤਮ ਪ੍ਰਗਾਸ ਸਮਾਜ ਭਲਾਈ ਕੌਂਸਲ ਦੇ ਨਾਲ ਹੱਥ ਮਲਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਉਪਰਾਲੇ ਦੇ ਨਾਲ ਸਹਾਇਤਾ ਕੋਈ 70 ਦੇ ਕਰੀਬ ਉਹਨਾਂ ਕਿਸਾਨ ਪਰਵਿਾਰਾਂ ਦੀ ਮੱਦਦ ਕਰਨ ਵਿਚ ਕਾਮਯਾਬ ਹੋਵੇਗੀ ਜਿਹਨਾਂ ਨੇ ਦਿਲੀ ਦੇ ਕਿਸਾਨ ਮੋਰਚੇ ਵਿੱਚ ਆਪਣੀਆਂ ਜਾਨਾਂ ਦੇ ਦਿੱਤੀਆਂ। ਆਤਮ ਪ੍ਰਗਾਸ ਜਿਸ ਦੀ ਅਗਵਾਈ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਆਿਣਾ ਦੇ ਮੁੱਖ ਮਿੱਟੀ ਸਾਇੰਸਦਾਨ ਡਾਕਟਰ ਵਰਿੰਦਰ ਸਿੰਘ ਆਪਣੇ ਬੋਰਡ ਤੇ ਤਾਲਮੇਲ ਕਮੇਟੀ ਨਾਲ ਕਰਦੇ ਹਨ। ਇਸ ਕਮੇਟੀ ਵੱਲੋਂ ਹਰ ਪਰਿਵਾਰ ‘ਤੇ ਕੋਈ 60 ਘੰਟੇ ਦੇ ਆਸ ਪਾਸ ਦਾ ਸਮਾਂ ਬਤੀਤ ਕੀਤਾ ਗਿਆ ਹੈ ਜਿਸ ਦੀ ਮੱਦਦ ਨਾਲ ਹਰ ਪਰਵਿਾਰ ਦੀ ਆਮਦਨ, ਕਰਜ਼ੇ, ਰੁਜ਼ਗਾਰ ਦੇ ਸਾਧਨ ਤੇ ਉਹਨਾਂ ਨੂੰ ਹੋਰਨਾਂ ਸੰਸਥਾਵਾਂ ਤੋਂ ਮਿਲੀ ਵਿੱਤੀ ਮੱਦਦ ਨੂੰ ਧਿਆਨ ਵਿਚ ਰੱਖਦੇ ਹੋਏ ਰਿਪੋਰਟ ਤਿਆਰ ਕੀਤੀ ਗਈ ਹੈ। ਆਤਮ ਪ੍ਰਗਾਸ ਸੰਸਥਾ ਦੁਆਰਾ ਕੀਤੀ ਜਾਂਚ ਪੜਤਾਲ ਦੇ ਅਧਾਰ ‘ਤੇ ਹਰ ਪਰਿਵਾਰ ਦੇ ਲਈ ਇੱਕ ਯੋਜਨਾ ਬਣਾਈ ਗਈ ਹੈ, ਜਿਸ ਦੇ ਵਿੱਚ ਕੁੱਝ ਪਰਿਵਾਰਾਂ ਨੂੰ ਆਮਦਨ ਦਾ ਸਾਧਨ ਪੈਦਾ ਕਰਨ ਲਈ ਇੱਕ ਵਾਰ ਮੱਦਦ, ਬਾਕੀ ਕੇਸਾਂ ਵਿੱਚ ਕੁੱਝ ਪਰਵਿਾਰਾਂ ਨੂੰ ਮਹੀਨੇ ਵਾਰ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ। ਉਧਰ ਪਤਾ ਲੱਗਾ ਹੈ ਕਿ ਸਹਾਇਤਾ ਸੰਸਥਾ ਦੇ ਬੋਰਡ ਨੇ 70 ਪਰਵਿਾਰਾਂ ਦੀ ਮਦਦ ਕਰਨ ਦੇ ਲਈ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਈ ਪਰਵਿਾਰਾਂ ਨੂੰ ਕਰਜ਼ਾ ਮੁਕਤ ਹੋਣ ਲਈ ਸਿਰਫ ਇੱਕ ਵਾਰ ਉੱਕਾ ਪੁੱਕਾ ਮੱਦਦ ਦੀ ਲੋੜ ਹੈ ਤੇ ਹੋਰ ਕਈ ਪਰਵਿਾਰਾਂ ਨੂੰ ਆਪਣੇ ਗੁਜਾਰੇ ਦੇ ਲਈ ਹਰ ਮਹੀਨੇ ਇੱਕ ਬੱਝਵੀ ਰਕਮ ਦੀ ਜਰੂਰਤ ਹੈ।ਇਸ ਤੋਂ ਇਲਾਵਾ ਸਹਾਇਤਾ ਸੰਸਥਾ ਕਾਫ਼ੀ ਪਰਵਿਾਰਾਂ ਦੀ ਡੇਅਰੀ ਫ਼ਾਰਮ ਖੋਲ੍ਹਣ ਵਿੱਚ ਮਦਦ ਕਰ ਰਹੀ ਹੈ ਆਤਮ ਪ੍ਰਗਾਸ ਨਾਲ ਇਸ ਯੋਜਨਾ ਦੇ ਵਿੱਚ ਭਾਈਵਾਲ ਬਣਨ ਦੇ ਬਾਅਦ ਸਹਾਇਤਾ ਇੱਕ ਕੋਆਰਡੀਨੇਟਰ ਦੀ ਨਿਯੁਕਤੀ ਕਰੇਗੀ, ਜਿਸਦਾ ਮੁੱਖ ਕੰਮ ਦੋਵੇਂ ਸੰਸਥਾਵਾਂ ਦੇ ਇਸ ਸਾਂਝੇ ਪਰੋਜੈਕਟ ਦੀਆਂ ਜੁੰਮੇਵਾਰੀਆਂ ਨੂੰ ਦੇਖਣਾ ਤੇ ਦੋਵੇਂ ਟੀਮਾਂ ਦੇ ਵਿੱਚ ਤਾਲਮੇਲ ਬਿਠਾਉਣਾ ਹੋਵੇਗਾ।

ਯੂ ਐਸ ਏ ਤੇ ਕੈਨੇਡਾ ਵਿੱਚ “ਸਹਾਇਤਾ” 100+ ਵਾਲੰਟੀਅਰ ਦੁਆਰਾ ਚਲਾਈ ਜਾਣ ਵਾਲੀ ਸੰਸਥਾ ਹੋਣ ‘ਤੇ ਮਾਣ ਮਹਿਸੂਸ ਕਰਦੀ ਹੈ, ਜਿਸ ਨਾਲ ਲੋਕਾਂ ਵੱਲੋਂ ਦਿੱਤੇ ਗਏ ਦਾਨ ਦੇ ਪੈਸੇ ਬੋਰਡ ਦੇ ਮੈਂਬਰਾਂ ਨੂੰ ਤਨਖ਼ਾਹ ਦੇਣ ਤੇ ਨਹੀਂ ਖ਼ਰਚੇ ਜਾਂਦੇ। ਸਾਡੀ ਆਤਮ ਪ੍ਰਗਾਸ ਨਾਲ ਭਾਈਵਾਲੀ ਵੀ ਆਪਣੇ ਵਰਗੀਆਂ ਸੰਸਥਾਵਾਂ ਦੇ ਨਾਲ ਕੰਮ ਕਰਨ ਦੀ ਵਿਉਂਤਬੰਦੀ ਦਾ ਹੀ ਹਿੱਸਾ ਹੈ ਤਾਂ ਜੋ ਮਿਲਣ ਵਾਲੇ ਦਾਨ ਦੇ ਪੈਸੇ ਨਾਲ ਜ਼ਮੀਨੀ ਪੱਧਰ ‘ਤੇ ਵੱਧ ਤੋਂ ਵੱਧ ਮੱਦਦ ਕੀਤੀ ਜਾ ਸਕੇ। ਦੋਵੇਂ ਸੰਸਥਾਵਾਂ ਵੈੱਬਸਾਈਟ ਤੇ ਇਸ ਪ੍ਰੋਜੈਕਟ ਦੇ ਅਧੀਨ ਮਦਦ ਲੈਣ ਵਾਲੇ ਪਰਿਵਾਰਾਂ ਦੀ ਜਾਣਕਾਰੀ ਲਈ ਜਾਣਕਾਰੀ ਦੇਣਗੀਆਂ ਤੇ ਇਸ ਤੋਂ ਬਗੈਰ ਜੇ ਕਿਸੇ ਦਾਨੀ ਸੱਜਣ ਨੇ ਕੋਈ ਪਰਵਿਾਰ ਮਦਦ ਕਰਨ ਲਈ ਗੋਦ ਲੈਣਾ ਹੋਵੇ, ਤਾਂ ਉਹ ਇਸ ਵੈੱਬਸਾਈਟ ਤੇ ਕਰ ਸਕਦੇ ਹਨ। ਇਹਨਾਂ ਆਗੂਆਂ ਨੇ ਦੱਸਿਆ ਕਿ 30 ਅਕਤੂਬਰ 2021 ਨੂੰ ਸਹਾਇਤਾ ਵੱਲੋਂ ਸਲਾਨਾ ਮੱਦਦ ਇਕੱਠਾ ਕਰਨ ਲਈ ਪਲੇਸੇਨਟਨ ਸੀਨੀਅਰ ਸੈਂਟਰ, ਸੈਨਟੇਨੀਅਲ ਪਾਰਕ, 5353 ਸੁਨੋਲ ਬੁਲੇਵਡ, ਪਲੇਸੇਨਟਨ, ਕੈਲੀਫੋਰਨੀਆਂ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ ਦੇ ਵਿਚ ਉੱਘੇ ਗੀਤਕਾਰ ਤੇ ਗਾਇਕ ਰਾਜ ਕਾਕੜਾ ਸ਼ਾਮਲ ਹੋਣਗੇ। ਸਹਾਇਤਾ ਬੋਰਡ ਮੈਂਬਰ ਵੀ ਇਸ ਵਕਤ ਹਾਜ਼ਰ ਹੋਣਗੇ ਤੇ 2021 ਦੇ ਵਿਚ ਚੱਲ ਰਹੇ ਤੇ ਭਵਿੱਖ ਦੇ ਵਿਚ ਸ਼ੁਰੂ ਹੋਣ ਵਾਲੇ ਸਮਾਜ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜ਼ਿਆਦਾ ਜਾਣਕਾਰੀ ਦੇ ਲਈ ਸਹਾਇਤਾ ਸੰਸਥਾ ਦੇ ਫੇਸਬੁੱਕ ਪੇਜ ਲਿੰਕ ਤੇ ਕਲਿਕ ਕਰ ਸਕਦੇ ਹੋ।

]]>
https://punjdarya.com/punj-darya/29006/feed 0
ਬੀ ਪੀ ਸੀ ਸੀ ਸਲਾਨਾ ਫੁੱਟਬਾਲ ਟੂਰਨਾਮੈਂਟ ਅਤੇ ਮਿਲਖਾ ਸਿੰਘ ਯਾਦਗਰੀ ਐਥਲੈਟਿਕਸ ਮੀਟ ਆਯੋਜਿਤ https://punjdarya.com/punj-darya/28834 https://punjdarya.com/punj-darya/28834#respond Wed, 13 Oct 2021 12:26:08 +0000 https://punjdarya.com/?p=28834 ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਵੱਲੋੰ ਸਲਾਨਾ ਫੁੱਟਬਾਲ ਟੂਰਨਾਮੈਂਟ ਸਾਊਥਸ ਯੂਨਾਈਟਡ ਫੁੱਟਬਾਲ ਕਲੱਬ ਰੰਨਕੌਰਨ, ਕੂਈਨਜ਼ਲੈਂਡ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਦੇ ਦੌਰਾਨ ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਬ੍ਰਿਸਬੇਨ ਅਤੇ ਮਾਝਾ ਯੂਥ ਕਲੱਬ ਬ੍ਰਿਸਬੇਨ ਦੇ ਸਹਿਯੋਗ ਨਾਲ ਮਰਹੂਮ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਯਾਦ ਵਿੱਚ ਐਥਲੈਟਿਕਸ ਮੀਟ ਅਤੇ ਸ਼ੂਟਿੰਗ ਵਾਲੀਬਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਛੋਟੇ ਬੱਚਿਆਂ ਤੋੰ ਲੈ ਕੇ ਵੱਡਿਆਂ ਤੱਕ 42 ਟੀਮਾਂ ਨੇ ਹਿੱਸਾ ਲਿਆ।ਇਸ ਸਾਲ ਸੀਨੀਅਰਸ ਦੀਆਂ ਟੀਮਾਂ ਵਿੱਚੋਂ ਬੀਪੀ ਸੀਸੀ ਕੈਲਮਵੇਲ ਦੀ ਟੀਮ ਨਿਊ ਫਾਰਮ ਪੰਜਾਬੀ ਕਲੱਬ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੇ ਸਥਾਨ ‘ਤੇ ਰਹੀ। ਐਥਲੈਟਿਕਸ ਵਿੱਚ ਲੱਗਭੱਗ 170 ਛੋਟੇ-ਵੱਡੇ ਐਥਲੀਟਾਂ ਨੇ ਭਾਗ ਲਿਆ। ਮਿਲਖਾ ਸਿੰਘ ਦੀ ਯਾਦ ਵਿੱਚ ਕਰਵਾਈ ਗਈ ਇਸ ਐਥਲੈਟਿਕ ਮੀਟ ਦਾ ਉਤਸ਼ਾਹ ਬ੍ਰਿਸਬੇਨ ਸ਼ਹਿਰ ਦੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਵੇਖਣ ਨੂੰ ਮਿਲਿਆ। 100 ਮੀਟਰ ਦੌੜ ਵਿੱਚ ਗੁਰਜੰਟ ਸਿੰਘ ਪਹਿਲੇ, ਅਕਾਸ਼ਦੀਪ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ ਤੇ ਰਹੇ। 45 ਸਾਲ ਤੋਂ ਥੱਲੇ ਵਾਲਿਆਂ ਵਿੱਚ ਪਿੰਦਾ ਕਾਲਕਤ ਪਹਿਲੇ, ਹਰਪ੍ਰੀਤ ਗਿੱਲ ਦੂਜੇ ਅਤੇ ਗੁਰਜਿੰਦਰ ਸਿੰਘ ਤੀਜੇ ਸਥਾਨ ਤੇ ਰਹੇ। 100 ਮੀਟਰ ਓਪਨ ਦੌੜ ਵਿੱਚ ਹੈਪੀ ਸਿੰਘ ਪਹਿਲੇ, ਡਾ.ਪ੍ਰਮਜੀਤ ਸਿੰਘ ਦੂਜੇ ਅਤੇ ਹਰਨਰਿੰਦਰ ਸਿੰਘ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਐਥਲੈਟਿਕਸ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ। ਸ਼ੂਟਿੰਗ ਵਾਲੀਬਾਲ ਵਿੱਚ ਬ੍ਰਿਸਬੇਨ ਸ਼ਹਿਰ ਤੋਂ 10 ਟੀਮਾਂ ਨੇ ਹਿੱਸਾ ਲਿਆ। ਸਟਾਰ ਵਾਲੀਬਾਲ ਟੀਮ ਪਹਿਲੇ ਸਥਾਨ ਤੇ ਰਹੀ। ਹੋਰਨਾਂ ਜੇਤੂਆਂ ਤੋਂ ਇਲਾਵਾ ਫੁੱਟਬਾਲ ਅਤੇ ਵਾਲੀਬਾਲ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਵੀ ਸਨਮਾਨਾਂ ਨਾਲ ਦਿੱਤੇ ਗਏ। ਇਸ ਖੇਡ ਟੂਰਨਾਮੈੰਟ ਦਾ ਪ੍ਰਬੰਧ ਇਸ ਸਾਲ ਬ੍ਰਿਸਬੇਨ ਸ਼ਹਿਰ ਦੀਆਂ ਤਿੰਨ ਕਲੱਬਾਂ ਬੀਪੀਸੀਸੀ ਕੈਲਮਵੇਲ, ਆਈ ਸੀ ਐੱਸ ਸੀ ਬ੍ਰਿਸਬੇਨ ਅਤੇ ਐੱਮ ਵਾਈ ਸੀ ਬ੍ਰਿਸਬੇਨ ਵੱਲੋਂ ਭਾਈਚਾਰਕ ਸਾਂਝ ‘ਚ ਕੀਤਾ ਗਿਆ। ਖੇਡ ਮੇਲੇ ਲਈ ਵਿੱਤੀ ਸਹਾਇਤਾ ਗਾਮਾ ਐਜੂਕੇਸ਼ਨ ਐਂਡ ਟਰੇਨਿੰਗ, ਰੈੱਡ ਰਾਕਟ ਰਿਅਲਟੀ, ਗਲੋਬਲ ਐਜੂਕੇਸ਼ਨਸ, ਕੈਮਡਨ ਕਾਲਜ, ਬਾਵਾ ਬਿਲਡਰਸ, ਪ੍ਰੋਫੋਲਿਕ ਪ੍ਰਿਟਿੰਗਜ਼, ਸਮਾਰਟ ਲਾਈਨ ਮੌਰਗੇਜ਼, ਸਿੰਘ ਇਲੈਕਟ੍ਰੀਕਲਜ, ਡੀ ਜੇ ਦੀਪ ਅਤੇ ਏ ਐੱਮ ਡਬਲਿਊ ਅੋਟੋਜ਼ ਵੱਲੋਂ ਦਿੱਤੀ ਗਈ। ਗੁਰਦੁਆਰਾ ਸਾਹਿਬ ਲੋਗਨ ਰੋਡ ਵੱਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਥਾਨਕ ਲੇਬਰ ਐੱਮ ਪੀ ਜੇਮਸ ਮਾਰਟਿਨ ਵੱਲੋੰ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਬ੍ਰਿਸਬੇਨ ਸ਼ਹਿਰ ਦੇ ਉੱਘੇ ਸਮਾਜ-ਸੇਵੀ ਮਨਜੀਤ ਬੋਪਾਰਾਏ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਬੋਪਾਰਾਏ, ਤਜਿੰਦਰ ਢਿੱਲੋਂ, ਹਰਪ੍ਰੀਤ ਸਿੰਘ, ਪ੍ਰਣਾਮ ਸਿੰਘ ਹੇਰ, ਕੁਲਦੀਪ ਡਡਵਾਲ, ਸੁਖਦੇਵ ਸਿੰਘ, ਸਤਪਾਲ ਸਿੰਘ ਕੂਨਰ, ਪ੍ਰਿੰਸ ਭਿੰਡਰ, ਸੁਖਚੈਨ ਸਿੱਧੂ, ਨਵਦੀਪ ਸਿੰਘ, ਚੰਦਨਦੀਪ, ਧਰਮਪਾਲ ਸਿੰਘ, ਮਨਜੋਤ ਸਰਾਂ, ਜਗਦੀਪ ਸਿੰਘ, ਹੈਪੀ ਧਾਮੀ, ਬਲਵਿੰਦਰ ਸਿੰਘ, ਦਪਿੰਦਰ ਸਿੰਘ, ਰੌਕੀ ਭੁੱਲਰ, ਜਗਦੀਪ ਭਿੰਡਰ, ਗਗਨ ਢਿੱਲੋਂ, ਪਵਿੱਤਰ ਨੂਰੀ, ਸੰਦੀਪ ਬੋਰਸ, ਰਾਜਾ ਗਿੱਲ, ਬਲਰਾਜ ਸੰਧੂ, ਸਰਵਣ ਸਿੰਘ, ਜੱਗਾ ਵੜੈਚ, ਗੁਰਜੀਤ ਗਿੱਲ, ਜਤਿੰਦਰਪਾਲ ਗਿੱਲ, ਹਰਮਨ ਸਿੰਘ ਆਦਿ ਨੇ ਹਾਜ਼ਰੀ ਭਰੀ।

]]>
https://punjdarya.com/punj-darya/28834/feed 0