Punjabi article – Punj Darya https://punjdarya.com Sun, 07 Aug 2022 05:36:19 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Punjabi article – Punj Darya https://punjdarya.com 32 32 ਬੁੱਧ ਬਾਣ: ਜਦੋਂ ਝਟਕਾ ਲਗਦਾ ਹੈ! https://punjdarya.com/punj-darya/30560 https://punjdarya.com/punj-darya/30560#respond Sun, 07 Aug 2022 05:36:15 +0000 https://punjdarya.com/?p=30560
ਤੁਰਦੀ ਜ਼ਿੰਦਗੀ ਨੂੰ ਜਦੋਂ ਕਦੇ ਝਟਕਾ ਲਗਦਾ ਹੈ ਤਾਂ ਜ਼ਿੰਦਗੀ ਅਰਸ਼ ਤੋਂ ਫਰਸ਼ ਉੱਤੇ ਸਿਰ ਭਾਰ ਡਿੱਗਦੀ ਹੈ, ਫਿਰ ਸਾਰੀ ਜ਼ਿੰਦਗੀ ਬੰਦੇ ਦੇ ਧਰਤੀ ਉੱਤੇ ਪੈਰ ਨਹੀਂ ਲਗਦੇ। ਫਿਰ ਜ਼ਿੰਦਗੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ, ਪਰ ਜ਼ਿੰਦਗੀ ਕਦੇ ਵੀ ਪੱਬਾਂ ਭਾਰ ਨਹੀਂ ਹੁੰਦੀ।ਹੁਣ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਉਸਨੇ ਤੁਰੀ ਜਾਂਦੀ ਜ਼ਿੰਦਗੀ ਨੂੰ ਝਟਕਾ ਦਿੱਤਾ ਤਾਂ ਕੋਈ ਫ਼ਰਕ ਨਹੀਂ ਪਿਆ। ਨਾ ਤਾਂ ਜ਼ਿੰਦਗੀ ਹੀ ਰੁਕੀ ਹੈ ਤੇ ਨਾ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਹੋਇਆ। ਕਿਉਂ ਕਿ ਅਸੀਂ ਰੀਘਣ ਦੇ ਆਦੀ ਹੋ ਗਏ ਹਾਂ ।ਪਹਿਲਾਂ ਪਹਿਲਾਂ ਤਾਂ ਜਦੋਂ ਸਵੇਰੇ ਉਠ ਕੇ ਅਖ਼ਬਾਰ ਪੜ੍ਹਦੇ ਸੀ ਕਿ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਤਾਂ ਲੋਕਾਂ ਨੂੰ ਡਰ ਲੱਗਣ ਲੱਗਦਾ ਸੀ ਕਿ ਸ਼ਾਇਦ ਅਗਲੇ ਸਮੇਂ ਜ਼ਿੰਦਗੀ ਦਾ ਸਫ਼ਰ ਹੀ ਮੁੱਕ ਜਾਵੇ। ਪਰ ਇਸ ਵਾਰ ਤਾਂ ਇਹ ਝਟਕਾ ਸੁਨਾਮੀ ਲਹਿਰ ਤੋਂ ਵੀ ਵਧੇਰੇ ਖ਼ਤਰਨਾਕ ਤੇ ਨੁਸਾਨਦੇਹ ਸੀ, ਪਰ ਫ਼ਰਕ ਕੋਈ ਨਹੀਂ ਪਿਆ।ਉਂਝ ਭਾਵੇਂ ਇਹ ਕੋਈ ਪਹਿਲੀ ਵਾਰ ਝਟਕਾ ਨਹੀਂ ਲਾਇਆ, ਸਗੋਂ ਸਾਡੀ ਜ਼ਿੰਦਗੀ ਨੂੰ ਹਲੂਣਾ ਦੇਣ ਲਈ ਕਈ ਤਰ੍ਹਾਂ ਦੇ ਝਟਕੇ ਦੇ ਕੇ ਪਰਖਿਆ ਤੇ ਪੜਚੋਲਿਆ ਜਾਂਦਾ ਹੈ ਕਿ ਲੋਕ ਕਦੋਂ ਤੱਕ ਜਿਉਂਦੇ ਰਹਿ ਸਕਦੇ ਹਨ। ਜਿਉਂਦੇ ਰੱਖਣ ਲਈ ਤਾਂ ਇਹ ਝਟਕੇ ਦਿੱਤੇ ਜਾਂਦੇ ਹਨ। ਹੁਣ ਤਾਂ ਜਿਵੇਂ ਲੋਕ ਆਦੀ ਹੋ ਗਏ ਹੋਣ, ਝਟਕਾ ਵੱਡਾ ਹੋਵੇ ਜਾਂ ਭਾਵੇਂ ਛੋਟਾ। ਕੋਈ ਫ਼ਰਕ ਨਹੀਂ ਪੈਂਦਾ।ਝਟਕਿਆਂ ਦੀ ਫਿਰ ਕੋਈ ਕਿਸਮਾਂ ਤੇ ਢੰਗ ਤਰੀਕੇ ਹਨ, ਇਹ ਸਭ ਇਲਾਕਾ , ਰਾਜ, ਮੌਸਮ ਤੇ ਤਾਕਤ ਵੇਖ ਲਗਾਇਆ ਜਾਂਦਾ ਹੈ। ਝਟਕਾ ਲਗਾਉਣ ਵਾਲਿਆਂ ਨੂੰ ਡਾਕਟਰ ਵਾਂਗ ਹਰ ਬੀਮਾਰੀ ਤੇ ਦਵਾਈ ਦਾ ਪਤਾ ਹੁੰਦਾ ਹੈ। ਇਸੇ ਕਰਕੇ ਆਮ ਬੰਦੇ ਨੂੰ ਸਦਾ ਹੀ ਬਲੀ ਦਾ ਬੱਕਰਾ ਸਮਝਿਆ ਜਾਂਦਾ ਹੈ। ਉਸ ਦੀ ਹਾਲਤ ਤਾਂ ਉਸ ਖਰਬੂਜੇ ਵਰਗੀ ਹੁੰਦੀ ਹੈ, ਜਿਹੜਾ ਛੁਰੀ ਤੇ ਡਿੱਗੇ , ਜਾਂ ਛੁਰੀ ਉਸ ਉੱਤੇ।ਆਮ ਲੋਕਾਂ ਨੇ ਤਾਂ ਜਿਉਣ ਲਈ ਜਿਉਣਾ ਹੁੰਦਾ ਹੈ, ਹੁਣ ਦੂਸਰਿਆਂ ਲਈ ਜਿਉਣ ਤੇ ਮਰਨ ਵਾਲਿਆਂ ਦਾ ਕਾਲ ਪੈ ਗਿਆ ਹੈ। ਹੁਣ ਤਾਂ ਹਰ ਕੋਈ ਇੱਕੋ ਗੱਲ ਆਖਦਾ ਹੈ, ”ਆਪਾਂ ਕੀ ਲੈਣਾ ਹੈ?”, ਨਾਲੇ ਇੱਥੇ ਕਿਸੇ ਦੀ ਆਈ ਕੋਣ ਮਰਦਾ ਹੈ? ਮਰਕੇ ਕਿਹੜਾ ਬੰਦਾ ਜਿਉਂਦਾ ਰਹਿੰਦਾ ਹੈ। ਸਭ ਭੁਲ ਜਾਂਦੇ ਹਨ। ਅਸੀਂ ਤਾਂ ਉਹ ਝਟਕੇ ਵੀ ਭੁੱਲ ਜਾਂਦੇ ਹਨ, ਅਸੀਂ ਤਾਂ ਉਹ ਝਟਕੇ ਵੀ ਭੁੱਲ ਗਏ, ਜਿਨ੍ਹਾਂ ਨੇ ਸਾਡੇ ਪੁਰਖਿਆਂ ਨੂੰ ਹੱਸਦੇ ਵਸਦਿਆਂ ਨੂੰ ਘਰੋਂ ਬੇ ਘਰ ਕਰ ਦਿੱਤਾ ਸੀ। ਅਸੀਂ ਤਾਂ ਅੱਜ ਦੀ ਗੱਲ ਕੱਲ੍ਹ ਭੁੱਲ ਜਾਂਦੇ ਹਾਂ ਤੇ ਪਿਛਲੀਆਂ ਗੱਲਾਂ ਨੂੰ ਕੋਣ ਯਾਦ ਕਰੇ। ਨਾਲੇ ਇੱਥੇ ਬੰਦਾ, ਯਾਦ ਕੀ ਕੀ ਰੱਖੇ? ਜਿਨ੍ਹਾਂ ਨੇ ਯਾਦ ਰੱਖਣਾ ਹੈ, ਉਹ ਉਹ ਖੁੱਦ ਹੀ ਜਦੋਂ ਕੁਰਾਹੇ ਤੁਰ ਪੈਣ ਤਾਂ ਇਹੋ ਹੀ ਆਖਿਆ ਜਾ ਸਕਦਾ ਕਿ ਝੋਟਿਆਂ ਦੇ ਘਰੋਂ ਲੱਸੀ ਕੀ ਆਸ ਕਰਨੀ ਭਰਮ ਪਾਲਣਾ ਹੈ।ਜਦੋਂ ਵੀ ਕਦੇ ਸਰਕਾਰੀ ਜਾਂ ਗੈਰ ਸਰਕਾਰੀ ਝਟਕਾ ਲੱਗਦਾ ਹੈ ਤਾਂ ਉਸ ਨਾਲ ਖਾਸ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ । ਪਰ ਆਮ ਬੰਦਾ ਤਾਂ ਕਣਕ ਦੇ ਵਾਂਗ ਦੋ ਪੁੜਾਂ ਹੇਠ ਪੀਸਿਆ ਜਾਂਦਾ ਹੈ। ਜਦੋਂ ਬੰਦਾ ਪੀਸਿਆਂ ਜਾਂਦਾ ਹੈ ਤਾਂ ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ।ਹੁਣ ਜਦੋਂ ਪਿਛਲੇ ਕਈ ਵਰਿਆਂ ਤੋਂ ਝਟਕੇ ਤੇ ਝਟਕੇ ਲੱਗ ਰਹੇ ਹਨ ਤਾਂ ਵੀ ਅਜੇ ਲੋਕਾਂ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਬਾਕੀ ਹੈ। ਤਮੰਨਾ ਪੂਰੀ ਕਰਨ ਲਈ ਹੁਣ ਤਮੰਨਾ ਬੰਦ ਬੋਤਲਾਂ ‘ਚ ਮਿਲਣ ਲੱਗ ਪਈ ਹੈ। ਸਰਕਾਰ ਦਾ ਕੰਮ ਹੈ ਲੋਕਾਂ ਦੀ ‘ਸੇਵਾ’ ਕਰਨਾ। ਹੁਣ ਜੇ ਲੋਕ ਆਪ ਵੀ ਸੇਵਾ ਕਰਵਾਉਣ ਦੇ ਲਾਇਕ ਹੀ ਨਾ ਰਹਿਣ ਤਾਂ ਝਟਕੇ ਤਾਂ ਦੇਣੇ ਹੀ ਪੈਂਦੇ ਹਨ। ਝਟਕੇ ਦਾ ਮੀਟ ਤੇ ਪਟੜੀ ਦੀ ਛਾਲ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਸਰਕਾਰ ਨੇ ਤਾਂ ਹਰ ਥਾਂ ਉੱਤੇ ਝਟਕਾ ਲਗਾਉਣ ਵਾਲੇ ਵਿਭਾਗ ਖੋਲ ਰੱਖੇ ਹਨ, ਲੋਕਾਂ ਨੂੰ ਕਿਧਰੇ ਦੂਰ ਨਹੀਂ ਜਾਣਾ ਪੈਂਦਾ । ਇਨ੍ਹਾਂ ਵਿਭਾਗਾਂ ਵਿੱਚ ਤੁਸੀ ਇੱਕ ਵਾਰੀ ਪਹੁੰਚ ਜਾਓ, ਉਹ ਝਟਕਾ ਲਾ ਕੇ ਤੜਕਾ ਲਾਉਣ ਵਿੱਚ ਦੇਰ ਨਹੀਂ ਲਗਾਉਂਦੇ।ਕਦੇ ਬਿਜਲੀ ਦਾ ਝਟਕਾ, ਪੁਲਿਸ ਦਾ ਝਟਕਾ, ਹਸਪਤਾਲ ਦਾ ਝਟਕਾ, ਸਕੂਲ-ਕਾਲਜ, ਦਫਤਰ ਦਾ ਝਟਕਾ। ਜੇ ਤੁਸੀ ਇਸ ਤੋਂ ਵੀ ਬਚ ਗਏ ਤਾਂ ਫਿਰ ਧਰਮ, ਜਾਤ, ਗੋਤ, ਇਲਾਕਾਈ ਝਟਕਾ ਤਾਂ ਤੁਹਾਨੂੰ ਹਰ ਹਾਲਤ ਸਹਿਣਾ ਹੀ ਪਵੇਗਾ।ਸਹਿਣਾ ਹੁਣ ਸਾਡੀ ਆਦਤ ਬਣ ਗਿਆ ਹੈ। ਅਸੀਂ ਇੱਕ ਲੱਤ ਉੱਤੇ ਖੜੇ ਵੀ ਬੋਲਦੇ ਨਹੀਂ, ਸਗੋਂ ਚੁੱਪ ਰਹਿੰਦੇ ਹਾਂ। ਚੁੱਪ ਰਹਿਣਾ ਹੀ ਸਾਡਾ ਝਟਕਾ ਲਗਾਉਣ ਵਾਲਿਆਂ ਨੂੰ ਰਾਸ ਆਇਆ ਹੋਇਆ। ਇਸੇ ਕਰਕੇ ਜਦੋਂ ਕਦੇ ਅਸੀਂ ਰਾਮ ਲੀਲਾ ਦੇਖਦੇ ਸੀ ਤਾਂ ਚਲਦੀ ਕਹਾਣੀ ਵਿੱਚ ਮਸਖਰਾ ਆਉਂਦਾ ਸੀ ਤਾਂ ਉਹ ਲੋਕਾਂ ਦਾ ਅਕੇਵਾਂ ਤੇ ਥਕੇਵਾਂ ਲਾਉਣ ਲਈ ਹਾਸੇ ਦਾ ਝਟਕਾ ਦਿੰਦਾ ਸੀ, ਅਸੀਂ ਕੁੱਝ ਪਲ ਲਈ ਲੋਟ ਪੋਟ ਹੋ ਜਾਂਦੇ ਸੀ। ਸਾਥੀ ਅੱਗੇ ਤੁਰਦੀ ਸੀ।ਹੁਣ ਅੱਗੇ ਤਾਂ ਦੇਸ਼ ਤੁਰ ਰਿਹਾ ਹੈ ਤੇ ਲੋਕ ਹੀ ਪਿੱਛੇ ਰਹਿ ਗਏ ਹਨ। ਚਾਰੇ ਪਾਸੇ ਦੇਸ਼ ਦੀ ਬੱਲੇ ਬੱਲੇ ਹੋ ਰਹੀ ਹੈ। ਮੰਤਰੀਆਂ ਲੀਡਰਾਂ ਦਾ ਕੀ ਕਹਿਣਾ ਹੁਣ ਤਾਂ ਸਾਧ ਹੀ ਮਾਣ ਨਹੀਂ। ਉਹ ਲੋਕਾਂ ਨੂੰ ਕ੍ਰਿਪਾ ਦੇ ਰਾਂਹੀ ਨਿੱਤ ਝਟਕੇ ਲਗਾ ਰਹੇ ਹਨ। ਲੋਕ ਉਨ੍ਹਾਂ ਦੇ ਇਹ ਝਟਕੇ ਝੱਲ ਵੀ ਰਹੇ ਹਨ। ਝੱਲਣਾ ਤੇ ਜਿਉਂਦੇ ਰਹਿਣਾ ਹੀ ਤਾਂ ਲੋਕਾਂ ਨੂੰ ਸਿੱਖਿਆ ਹੈ। ਸਾਡੀ ਸਿੱਖਿਆ ਨੀਤੀ ਵੀ ਇਹੋ ਹੀ ਹੈ ਕਿ ਤੁਸੀ ਸਿੱਖਿਅਕ ਜਰੂਰਤ ਹੋਵੋ, ਪਰ ਤੁਹਾਨੂੰ ਜਿਉਣ ਤੋਂ ਬਿਨ੍ਹਾਂ ਕਿਵੇਂ ਜਿਉਣਾ ਹੈ, ਇਸ ਬਾਰੇ ਕੋਈ ਗਿਆਨ ਨਾ ਹੋਵੇ।ਇਸੇ ਕਰਕੇ ਤਾਂ ਸਾਡੀ ਸਰਕਾਰ ਨੇ ਅੱਠਵੀਂ ਤੱਕ ਕਿਸੇ ਨੂੰ ਫੇਲ ਨਾ ਕਰਕੇ ਝਟਕੇ ਲਗਾਉਣੇ ਬੰਦ ਕਰ ਦਿੱਤੇ ਹਨ, ਅੱਗੇ ਪਹਿਲੀ ਤੋਂ ਹੀ ਝਟਕੇ ਲੱਗਣ ਲੱਗ ਪੈਦੇ ਸੀ। ਜਿਸ ਵਿੱਚ ਤਾਂ ਜਾਨ ਹੁੰਦੀ ਸੀ ਉਹ ਤਾਂ ਅੱਗੇ ਤੁਰਦਾ ਸੀ-ਨਹੀਂ ਤਾਂ-ਹੁਣ ਕਿਵੇਂ ਜਿਉਣਾ ਹੈ, ਤੇ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ, ਜੇ ਕੋਈ ਕਿਸੇ ਨੂੰ ਸਿਖਾਉਣ ਵੀ ਲਗਦਾ ਹੈ, ਅਗਲਾ ਉਠ ਕੇ ਤੁਰ ਪੈਂਦਾ ਹੈ। ਨਾ ਲੋਕਾਂ ਕੋਲ ਚੰਗੀਆਂ ਗੱਲਾਂ ਸੁਨਣ ਤੇ ਸਿੱਖਣ ਦੀ ਆਦਤ ਹੀ ਕਿੱਥੇ ਰਹਿ ਗਈ ਹੈ।ਹੁਣ ਤਾਂ ਜਦੋਂ ਟੀ ਵੀ ਤੇ ਕੋਈ ਕ੍ਰਿਕਟ ਮੈਚ ਚਲਦਾ ਹੈ ਤਾਂ ਜਦੋਂ ਕੋਈ ਵਿਕਟ ਡਿੱਗਦੀ ਹੈ ਤਾਂ ਟੀਮ ਨੂੰ ਕਰਾਰਾ ਝਟਕਾ ਲਗਦਾ ਹੈ, ਉਸ ਦੇਸ਼ ਦਾ ਹਰ ਵਾਸੀ ਉਦਾਸ ਹੋ ਜਾਂਦਾ ਹੈ। ਕਈ ਤਾਂ ਇਸ ਉਦਾਸੀ ਵਿੱਚ ਲੱਖਾਂ ਕਰੋੜਾਂ ਝਟਕਾ ਮਾਰ ਲੈਂਦੇ ਹਨ ਜਾਂ ਸਹਿ ਲੈਂਦੇ ਹਨ।ਝਟਕਾ ਸਾਡੇ ਜੀਵਨ ਦਾ ਅੰਗ ਬਣ ਗਿਆ ਹੈ, ਇਸੇ ਕਰਕੇ ਅਸੀਂ ਹੁਣ ਰੋਂਦੇ ਕਰਲਾਉਂਦੇ ਨਹੀਂ। ਸਗੋਂ ਤਾੜੀ ਮਾਰਕੇ ਹੱਸਦੇ ਹਾਂ। ਚੂਨਾ ਲਾਉਣਾ, ਲਗਾਉਣਾ ਹੁਣ ਸਾਡੇ ਹਿੱਸੇ ਹੀ ਰਹਿ ਗਿਆ। ਇਸੇ ਕਰਕੇ ਹੀ ਅਸੀਂ ਵਾਰ ਵਾਰ ਲਗਦੇ ਝਟਕੇ ਸਹਿ ਰਹੇ ਹਾਂ।ਹੁਣ ਤਾਂ ਦੁੱਧ, ਖਾਣ-ਪੀਣ ਦੀ ਵਸਤੂਆਂ, ਬਿਜਲੀ, ਪਾਣੀ ਤੇ ਤੇਲ ਦਾ ਜਦੋਂ ਝਟਕਾ ਲਗਦਾ ਹੈ, ਤਾਂ ਕਿਧਰੇ ਵੀ ਕੋਈ ਸੁਨਾਮੀ ਨਹੀਂ ਉਠਦੀ, ਕੋਈ ਪੁਤਲੇ ਨਹੀਂ ਫੂਕਦਾ, ਧਰਨੇ ਮੁਜਾਹਰੇ ਨਹੀਂ ਕਰਦਾ। ਸਗੋਂ ਚੁੱਪ ਚਾਪ ਆਪੋ ਆਪਣੇ ਕੰਮਾਂਕਾਰਾਂ ਵਿੱਚ ਮਸਤ ਰਹਿੰਦੇ ਹਨ। ਮਸਤ ਰਹਿਣ ਦਾ ਹੀ ਝਟਕੇ ਲਗਾਉਣ ਵਾਲਿਆਂ ਨੂੰ ਲਾਭ ਹੈ।ਉਹ ਇਸੇ ਲਾਭ ਦੇ ਨਾਲੋਂ ਦਿਨ-ਦਿਨ ਗਰੀਬ ਹੋਈ ਜਾ ਰਹੇ, ਉਨ੍ਹਾਂ ਤੋਂ ਕੋਠੀਆਂ , ਟੈਲੀਫੋਨ ਤੇ ਬਿਜਲੀ ਪਾਣੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਇਸੇ ਹੀ ਕਰਕੇ ਉਹ ਚਰਚਾ ਵਿੱਚ ਰਹਿੰਦੇ ਹਨ। ਲੋਕ ਉਨ੍ਹਾਂ ਕਰਕੇ ਅਮੀਰ ਹੋਈ ਜਾਂਦੇ ਹਨ। ਉਹ ਹਰ ਤਰ੍ਹਾਂ ਦਾ ਬੋਝ ਝੱਲੀ ਜਾਂਦੇ ਹਨ। ਉਨ੍ਹਾਂ ਨੂੰ ਇਸ ਬੋਝ ਦਾ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਦਾ ਕੁੱਝ ਵਿਗੜਦਾ ਨਹੀਂ ਨਾਂ ਹੀ ਕੋਈ ਕਿਸਾਨ ਤੇ ਨਾ ਹੀ ਮਜ਼ਦੂਰ ਖੁਦਕਸ਼ੀ ਕਰਦਾ ਹੈ। ਲੋਕ ਆਪਣੀ ਆਈ ਮਰ ਰਹੇ ਹਨ। ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਇਲਾਜ ਨਾ ਹੋਣ ਦੇ ਤਾਂ ਬਹਾਨੇ ਹਨ। ਜਦੋਂ ਵੀ ਕਿਸੇ ਦਾ ਅੰਨ-ਜਲ ਤੇ ਸੁਆਸ ਮੁੱਕ ਗਏ, ਅਗਲੇ ਨੇ ਮਰ ਜਾਣਾ ਹੈ। ਝਟਕੇ ਲਗਾਉਣ ਵਾਲਿਆਂ ਨੂੰ ਇਸ ਨਾਲ ਕੀ ਦੁੱਖ ਹੈ। ਉਹ ਤਾਂ ਆਪ ਦੁੱਖੀ ਹਨ, ਉਨ੍ਹਾਂ ਫਰਾਡ, ਬੈਂਕ ਬੈਲੇਂਸ ਤੇ ਹੋਰ ਪਤਾ ਨਹੀਂ ਕੀ ਕੀ ਜੱਗ ਨਸ਼ਰ ਹੋ ਰਹੇ ਹਨ। ਇਸੇ ਕਰਕੇ ਉਹ ਵਿਚਾਰੇ ਮਹਿੰਗਾਈ ‘ਤੇ ਕਾਬੂ ਪਾਉਣ ਲਈ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ। ਤਾਂ ਕਿ ਲੋਕਾਂ ਨੂੰ ਝਟਕਾ ਨਾ ਲੱਗੇ।ਹੁਣ ਜਦੋਂ ਸਾਰਾ ਦੇਸ਼ ਹੀ ਅਫੀਮਚੀ ਵਾਂਗ ਝਟਕਿਆਂ ਉੱਤੇ ਲੱਗ ਗਿਆ ਹੋਵੇ, ਉਹ ਲੋਕਾਂ ਨੂੰ ਬਚਾਉਣ ਲਈ ਥੋੜ੍ਹੀ ਥੋੜ੍ਹੀ ਡੋਜ਼ ਤਾਂ ਦਿੰਦੇ ਰਹਿਦੇ ਹਨ। ਹੋਰ ਉਹ ਕੀ ਕਰਨ? ਜਦੋਂ ਲੋਕ ਹੀ ਖੁਸ਼ ਨੇ, ਫਿਰ ਉਨ੍ਹਾਂ ਨੂੰ ਰਗਾਉਣ ਕਿਵੇਂ। ਨਾਲੇ ਰੋਂਦੇ ਤਾਂ ਉਹ ਹੁੰਦੇ ਹਨ, ਜਿਨ੍ਹਾਂ ਦਾ ਕੋਈ ਨਫ਼ਾ ਨੁਕਸਾਨ ਹੋ ਗਿਆ ਹੋਵੇ। ਨੁਕਸਾਨ ਤਾਂ ਸਰਕਾਰ ਦਾ ਹੋ ਗਿਆ ਹੈ।ਉਨ੍ਹਾਂ ਜਿਹੜੇ ਝਟਕੇ ਲਗਾਉਣ ਲਈ ਏਨਾ ਕੁੱਝ ਕਰਨਾ ਪੈਂਦਾ ਹੈ। ਇਹ ਝਟਕੇ ਤਾਂ ਉਦੋਂ ਤੱਕ ਜਾਰੀ ਰਹਿਣਗੇ, ਅਜੇ ਤਾਂ ਤੱਕ ਲੋਕ ਜਿਉਂਦੇ ਨੇ, ਜਦੋਂ ਮਰਨ ਲੱਗ ਪਏ ਤਾਂ ਸ਼ਾਇਦ ਕੋਈ ਵੱਡਾ ਝਟਕਾ ਲੱਗ ਜਾਵੇ। ਅਜੇ ਤੱਕ ਤਾਂ ”ਸਥਿਤੀ ਕਾਬੂ ਹੇਠ ਹੈ” ਝਟਕਿਆਂ ਦੇ ਤੜਕੇ ਲੱਗਦੇ ਰਹਿਣਗੇ।

ਬੁੱਧ ਸਿੰਘ ਨੀਲੋਂ

94643-70823

]]> https://punjdarya.com/punj-darya/30560/feed 0 39ਵੀਂ ਬਰਸੀ ‘ਤੇ ਵਿਸ਼ੇਸ — ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਯਾਦ ਕਰਦਿਆਂ https://punjdarya.com/punj-darya/30118 https://punjdarya.com/punj-darya/30118#respond Fri, 20 May 2022 10:10:46 +0000 https://punjdarya.com/?p=30118

ਉਲੰਪੀਅਨ ਪ੍ਰਿਥੀਪਾਲ ਸਿੰਘ 20ਵੀਂ ਸਦੀ ਦੇ 60ਵੇਂ ਦਹਾਕੇ ਦਾ ਇੱਕ ਅਜਿਹਾ ਚਰਚਿਤ ਖਿਡਾਰੀ ਸੀ, ਜਿਸਨੇ ਭਾਰਤ ਦੀ ਹਾਕੀ ਨੂੰ ਵਿਸ਼ਵ ਪੱਧਰ ਤੇ ਚਮਕਾਇਆ ਅਤੇ ਆਪਣੀ ਪਹਿਚਾਣ ਵੀ ਦੁਨੀਆ ਦੇ ਮਹਾਂਰਥੀ ਖਿਡਾਰੀਆਂ ‘ਚ ਬਣਾਈ। ਸ. ਪ੍ਰਿਥੀਪਾਲ ਸਿੰਘ ਨੇ ਤਿੰਨ ਓਲੁੰਪਿਕਸ ਖੇਡੀਆਂ ਜਿਨ੍ਹਾਂ ਵਿਚ 1960 ਰੋਮ, 1964 ਟੋਕੀਓ, 1968 ਮੈਕਸੀਕੋ ਸ਼ਾਮਿਲ ਹਨ। ਉਹ ਤਿੰਨੇ ਓਲੰਪਿਕਾਂ ਵਿਚ ਦੁਨੀਆਂ ਦਾ ਸਰਵੋਤਮ ਸਕੋਰਰ ਰਿਹਾ ਅਤੇ ਤਿੰਨਾ ਵਿੱਚ ਹੀ ਭਾਰਤੀ ਹਾਕੀ ਟੀਮ ਨੂੰ ਜੇਤੂ ਸਟੈਂਡ ਤੇ ਖੜਨ ਦਾ ਮਾਣ ਦਿਵਾਇਆ।ਪ੍ਰਿਥੀਪਾਲ ਸਿੰਘ ਨੇ ਆਪਣੀ ਜਿੰਦਗੀ ਦਾ ਸਫ਼ਰ 28 ਜਨਵਰੀ 1932 ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਕੀਤਾ, ਇਸੇ ਕਰਕੇ ਕਈ ਖੇਡ ਲੇਖਕਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗਰਾਈਂ ਵਜੋਂ ਪਹਿਚਾਣ ਨੂੰ ਦਰਸਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਸਿੰਘ ਦਾ ਪਰਿਵਾਰ ਇੱਧਰ ਆਇਆ ਤਾਂ ਉਸਦਾ ਇਕ ਬਚਪਨ ਦਾ ਦੋਸਤ ਗੁਲਾਮ ਰਸੂਲ ਖਾਨ ਜੋ ਹਾਕੀ ਦਾ ਖਿਡਾਰੀ ਸੀ ਉਸਨੂੰ ਮਿਲਣ ਦੀ ਚਾਹਤ ਨਾਲ ਉਸਨੇ ਹਾਕੀ ਖੇਡਣੀ ਸ਼ੁਰੂ ਕੀਤੀ ਕਿਉਂਕਿ ਪ੍ਰਿਥੀਪਾਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਦੋਸਤ ਇਕ ਨਾ ਇਕ ਦਿਨ ਪਾਕਿਸਤਾਨੀ ਹਾਕੀ ਟੀਮ ਦਾ ਮੈਂਬਰ ਬਣੇਗਾ, ਕਿਉਂ ਨਾ ਉਹ ਵੀ ਆਪਣੀ ਮਿਹਨਤ ਸਦਕਾ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇ। ਪ੍ਰਿਥੀਪਾਲ ਸਿੰਘ ਦੇ ਹਾਕੀ ਹੁਨਰ ਅਤੇ ਉਸਦੀ ਮਿਹਨਤ ਨੇ ਉਸ ਵੇਲੇ ਰੰਗ ਲਿਆਂਦਾ ਜਦੋਂ 1958 ਟੋਕੀਓ ਏਸ਼ੀਅਨ ਖੇਡਾਂ ਮੌਕੇ ਉਸਦੀ ਨਿਯੁਕਤੀ ਭਾਰਤੀ ਹਾਕੀ ਟੀਮ ਲਈ ਹੋਈ। ਪਨੈਲਟੀ ਕਾਰਨਰ ਮਾਹਿਰ ਖਿਡਾਰੀ ਪ੍ਰਿਥੀਪਾਲ ਸਿੰਘ ਨੇ 1960 ਰੋਮ ਉਲੰਪਿਕ ਵਿਚ 10 ਗੋਲ, 1964 ਉਲੰਪਿਕ ਵਿਚ ਭਾਰਤੀ ਟੀਮ ਵੱਲੋਂ ਕੀਤੇ ਕੁਲ 22 ਗੋਲਾਂ ਵਿਚੋਂ 11 ਗੋਲ (ਦੋ ਹੈਟਰਿਕ ਸਮੇਤ) ਅਤੇ 1968 ਉਲੰਪਿਕ ਵਿਚ 6 ਗੋਲ ਕੀਤੇ। 1968 ਮੈਕਸੀਕੋ ਉਲੰਪਿਕ ਵਿਚ ਉਸਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਉਸਦੀ ਜਿੰਦਗੀ ਦੀ ਸਭ ਤੋਂ ਅਹਿਮ ਗੱਲ ਅਤੇ ਤਮੰਨਾ ਪੂਰੀ ਹੋਈ ਜਦੋਂ 1960 ਰੋਮ ਉਲੰਪਿਕ ਪ੍ਰਿਥੀਪਾਲ ਖੇਡਣ ਗਿਆ ਤਾਂ ਪਾਕਿਸਤਾਨ ਟੀਮ ਵੱਲੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਵੀ ਖੇਡ ਰਿਹਾ ਸੀ। ਕੌਮਾਂਤਰੀ ਹਾਕੀ ਸੰਘ ਨੇ ਪ੍ਰਿਥੀਪਾਲ ਸਿੰਘ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਤੋਂ ਬਾਅਦ ਦੁਨੀਆਂ ਦਾ ਦੂਸਰਾ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ। ਪ੍ਰਿਥੀਪਾਲ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸਨੂੰ ਅਰਜੁਨਾ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ। ਜਦੋਂ ਪ੍ਰਿਥੀਪਾਲ ਸਿੰਘ ਨੇ ਆਪਣੇ ਖੇਡ ਕੈਰੀਅਰ ਦੀ ਸਮਾਪਤੀ ਤੋਂ ਬਾਅਦ ਵਿਦੇਸ਼ ਸਥਾਪਤ ਹੋਣਾ ਚਾਹੁੰਦੇ ਸਨ ਤਾਂ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖਿਆ ਕਿ ਜੇਕਰ ਤੁਸੀਂ ਵਿਦੇਸ਼ ਵਿਚ ਜਾ ਕੇ ਵਸ ਗਏ ਤਾਂ ਭਾਰਤ ਨੂੰ ਪ੍ਰਿਥੀਪਾਲ ਵਰਗੇ ਹਾਕੀ ਖਿਡਾਰੀ ਕੌਣ ਪੈਦਾ ਕਰਕੇ ਦੇਵੇਗਾ। ਰਾਸ਼ਟਰਪਤੀ ਦੇ ਬੋਲੇ ਸ਼ਬਦਾਂ ਦਾ ਸਤਿਕਾਰ ਕਰਦਿਆਂ ਪ੍ਰਿਥੀਪਾਲ ਸਿੰਘ ਨੇ ਆਪਣਾ ਬਾਹਰ ਜਾਣ ਦਾ ਸੁਪਨਾ ਤਿਆਗਿਆ ਅਤੇ ਆਪਣੀ ਜ਼ਿੰਦਗੀ ਨੂੰ ਭਾਰਤੀ ਹਾਕੀ ਦੇ ਲੇਖੇ ਲਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਚ ਨੌਕਰੀ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਲੰਬਾ ਅਰਸਾ ਡਾਇਰੈਕਟਰ ਸਪੋਰਟਸ ਵੈਲਫੇਅਰ ਅਫ਼ਸਰ ਰਹੇ।ਇਸ ਵਾਰ 1982 ਵਿਚ ਜਦੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਪਾਕਿਸਤਾਨ ਤੋਂ ਨਵੀਂ ਦਿੱਲੀ ਵਿਖੇ ਏਸ਼ੀਅਨ ਖੇਡਾਂ ਦੇਖਣ ਆਇਆ ਪਰ ਪ੍ਰਿਥੀਪਾਲ ਸਿੰਘ ਨੂੰ ਭਾਰਤ ਸਰਕਾਰ ਨੇ ਸੱਦਾ ਪੱਤਰ ਭੇਜਣਾ ਵੀ ਮੁਨਾਸਿਬ ਨਾ ਸਮਝਿਆ। ਅਖੀਰ ਗੁਲਾਮ ਰਸੂਲ ਖਾਨ ਆਪਣੇ ਪੁਰਾਣੇ ਸਾਥੀ ਨੂੰ ਲੁਧਿਆਣਾ ਵਿਖੇ ਉਚੇਚੇ ਤੌਰ ਉੱਤੇ ਪੀ.ਏ.ਯੂ ਵਿੱਚ ਮਿਲਣ ਆਇਆ ਤਾਂ ਉਸਨੇ ਆਖਿਆ ਕਿ ਜਿਹੜਾ ਮੁਲਕ ਪ੍ਰਿਥੀਪਾਲ ਸਿੰਘ ਵਰਗੇ ਮਹਾਨ ਖਿਡਾਰੀਆਂ ਨੂੰ ਅਣਗੌਲਿਆਂ ਕਰੇਗਾ ਉਥੇ ਹਾਕੀ ਦਾ ਭਲਾ ਨਹੀਂ ਹੋ ਸਕਦਾ। ਉਸੇ ਸਮੇਂ ਭਾਰਤ 1982 ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਹੱਥੋਂ ਬੁਰੀ ਤਰ੍ਹਾਂ 7-1 ਨਾਲ ਹਾਰਿਆ ਸੀ।20 ਮਈ 1983 ਨੂੰ ਸਮਾਜ ਦੇ ਕੁਝ ਗਲਤ ਅਨਸਰਾਂ ਨੂੰ ਭਾਵੇਂ ਦੁਨੀਆਂ ਦੇ ਇਸ ਮਹਾਨ ਖਿਡਾਰੀ ਨੂੰ ਪੀ. ਏ. ਯੂ. ਵਿਖੇ ਸ਼ਹੀਦ ਕਰਕੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਪਰ ਹਾਕੀ ਖੇਡ ਪ੍ਰਤੀ ਉਸਦੇ ਪਾਏ ਪੂਰਨਿਆਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਪਰ ਭਾਰਤ ਸਰਕਾਰ ਨੇ ਜਿਊਂਦੇ ਜੀਅ ਪ੍ਰਿਥੀਪਾਲ ਸਿੰਘ ਦੀ ਕਦਰ ਨਹੀਂ ਪਾਈ। 1964 ਟੋਕੀਓ ਉਲੰਪਿਕ ਦੀ ਜਿੱਤ ਵੇਲੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੂਰੀ ਭਾਰਤੀ ਟੀਮ ਨੂੰ ਚੰਡੀਗੜ੍ਹ ਵਿਖੇ ਇਕ ਇਕ ਪਲਾਟ ਦੇਣ ਦਾ ਵਾਅਦਾ ਕੀਤਾ ਸੀ। ਪ੍ਰਿਥੀਪਾਲ ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਇਹ ਰੌਲਾ ਵੀ ਪਾਇਆ ਕਿ ਉਸਦੇ ਉਲੰਪਿਕ ਖੇਡਾਂ ਦੇ ਤਿੰਨੇ ਤਮਗੇ ਸਰਕਾਰ ਲੈ ਲਵੇ ਪਰ ਉਸਨੂੰ ਐਲਾਨਿਆ ਪਲਾਟ ਦੇ ਦੇਵੇ, ਪਰ ਸਰਕਾਰਾਂ ਨੂੰ ਕੀ ਪਤਾ ਕਿ ਖਿਡਾਰੀਆਂ ਦੀ ਕਦਰ  ਕੀਮਤ ਕੀ ਹੁੰਦੀ ਹੈ? ਉਨ੍ਹਾਂ ਦੀ ਧਰਮਪਤਨੀ ਚਰਨਜੀਤ ਕੌਰ ਅਤੇ ਬੇਟੀ ਜਸਪ੍ਰੀਤ ਕੌਰ ਜੋ ਲੁਧਿਆਣਾ ਵਿਖੇ ਜ਼ਿੰਦਗੀ ਦਾ ਨਿਰਬਾਹ ਕਰ ਰਹੇ ਹਨ। ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਜੋ ਉਨ੍ਹਾਂ ਨੇ ਉਸ ਵੇਲੇ ਪੱਗ ਬੰਨ੍ਹੀ ਹੋਈ ਸੀ ਉਸਨੂੰ ਉਸੇ ਤਰ੍ਹਾਂ ਸੰਭਾਲਿਆ ਹੋਇਆ ਹੈ। 1964  ਟੋਕੀਓ ਉਲੰਪਿਕ ਵਾਲੀ ਹਾਕੀ ਸਟਿੱਕ ਨੂੰ ਵੀ ਡਰਾਇੰਗ ਰੂਮ ਦੇ ਸ਼ੋਅ ਕੇਸ ‘ਚ ਸਜਾ ਕੇ ਰੱਖਿਆ ਹੈ, ਇਸ ਤੋਂ ਇਲਾਵਾ ਪ੍ਰਿਥੀਪਾਲ ਸਿੰਘ ਨੂੰ ਮਿਲੇ ਐਵਾਰਡ ਅਰਜਨਾ ਐਵਾਰਡ, ਪਦਮਸ੍ਰੀ ਐਵਾਰਡ ਅਤੇ ਹੋਰ ਯਾਦਗਾਰੀ ਐਵਾਰਡ, ਮਾਣ ਪੱਤਰ ਸਭ ਸੰਭਾਲ ਕੇ ਰੱਖੇ ਹੋਏ ਹਨ, ਇਨ੍ਹਾਂ ਸੰਭਾਲੀਆਂ ਚੀਜ਼ਾਂ ਨੂੰ ਦੇਖਦਿਆਂ ਲੱਗਦਾ ਹੈ ਉਹ ਅੱਜ ਵੀ ਪ੍ਰਿਥੀਪਾਲ ਸਿੰਘ ਦੀ ਉਡੀਕ ‘ਚ ਬੈਠੇ ਹਨ। ਮਾਤਾ ਚਰਨਜੀਤ ਕੌਰ ਜੀ ਹਾਕੀ ਅਤੇ ਆਪਣੇ ਪਤੀ ਪ੍ਰਤੀ ਇੱਕ ਵੱਡੀ ਤਪੱਸਿਆ ਹੈ, ਉਨ੍ਹਾਂ ਔਖਾ ਵਖਤ ਕੱਟਿਆ ਪਰ ਕਿਸੇ ਅੱਗੇ ਮਦਦ ਲਈ ਹੱਥ ਨਹੀਂ ਅੱਡੇ। ਪਰ ਪਰਿਵਾਰ ਨੂੰ ਸਰਕਾਰਾਂ ਪ੍ਰਤੀ ਤਾਂ ਡਾਹਢਾ ਗਿਲਾ ਵੀ ਹੈ। ਵੈਸੇ ਇਹ ਸਰਕਾਰਾਂ ਦਾ ਫਰਜ਼ ਸੀ ਕਿ ਦੁਨੀਆ ਦੇ ਸਟਾਰ ਪ੍ਰਿਥੀਪਾਲ ਸਿੰਘ ਦੀਆਂ ਯਾਦਾਂ ਨੂੰ ਕਿਸੇ ਮਿਊਜ਼ਿਮ ਵਿਚ ਸੰਭਾਲ ਕੇ ਰੱਖਦੀ ਤਾਂ ਜੋ ਉਸਦੀਆਂ ਪ੍ਰਾਪਤੀਆਂ ਇੱਕ ਇਤਿਹਾਸ ਬਣਦੀਆਂ, ਪਰ ਇਸ ਮੁਲਕ ਵਿਚ ਇਤਿਹਾਸ ਰਚਣ ਵਾਲਿਆਂ ਦੀ ਕਦੇ ਕੋਈ ਕਦਰ ਨਾ ਹੋਈ ਤੇ ਨਾ ਹੀ ਭਵਿੱਖ ‘ਚ ਹੋਣ ਦੇ ਆਸਾਰ ਹਨ।ਪੀ ਏ ਯੂ ਵਿਖੇ ਉਨ੍ਹਾਂ ਦੀ ਯਾਦ ਵਿਚ ਪ੍ਰਿਥੀਪਾਲ ਸਿੰਘ ਐਸਟਰੋਟਰਫ਼ ਹਾਕੀ ਮੈਦਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ ਹੈ। ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ  ਹਰ ਸਾਲ ਸੀਨੀਅਰ,  ਅਤੇ ਸਬ ਜੂਨੀਅਰ ਦੀ ਲੀਗ ਕਰਾਈ ਜਾਦੀਂ  ਹੈ । ਜਿਸ ‘ਚ 16 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅੰਡਰ-12 ਸਾਲ ਵਰਗ ਦੇ ਹਾਕੀ ਮੁਕਾਬਲਿਆਂ ‘ਚ ਨਿੱਕੇ ਬੱਚਿਆਂ ਵੱਲੋਂ ਹਾਕੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਸਾਰੇ ਮੈਚ ਸਟੇਡੀਅਮ ਵਿਖੇ ਨਵੇਂ ਲੱਗੇ ਨੀਲੇ ਐਸਟੋਟਰਫ਼ ਮੈਦਾਨ ਤੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋ ਰਹੇ ਹਨ। ਇਸ ਸਟੇਡੀਅਮ ਅਤੇ ਇਹਨਾਂ ਮੈਚਾਂ ਦਾ ਨਜ਼ਾਰਾ ਤਾਂ ਦੇਖਿਆ ਹੀ ਬਣਦਾ ਹੈ ਅਤੇ ਹਾਕੀ ਦੇ ਬਾਦਸ਼ਾਹ ਸ. ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਵਾਕਿਆ ਹੀ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਪਦੀ ਹੈ। ਇਸ ਫੈਸਟੀਵਲ ਦਾ ਫਾਈਨਲ ਮੁਕਾਬਲਾ 29 ਮਈ ਨੂੰ ਜਰਖੜ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਜਦਕਿ 21ਮਈ  ਉਹਨਾਂ ਦੀ ਬਰਸੀ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਸ ਦੌਰਾਨ ਖਿਡਾਰੀਆ ਅਤੇ ਖੇਡ ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਆਦਮਕੱਦ ਬੁੱਤ ਉੱਪਰ ਹਾਰ ਪਾ ਕੇ ਅਤੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂ ਦੇ ਫ਼ੁੱਲ ਭੇਂਟ ਕਰਕੇ ਜਰਖੜ ਅਕੈਡਮੀ ਦੇ ਖਿਡਾਰੀਆ ਵਲੋਂ ਉਨ੍ਹਾਂ ਵਰਗਾ ਖਿਡਾਰੀ ਬਣਨ ਦਾ ਪ੍ਰਣ ਕੀਤਾ ਜਾਵੇਗਾ।

ਖੇਡ ਲੇਖਕ

ਜਗਰੂਪ ਸਿੰਘ ਜਰਖੜ 

9814300722 

Email–jagroopjarkhar@gmail.com

]]>
https://punjdarya.com/punj-darya/30118/feed 0
5 ਮਈ ‘ਤੇ ਵਿਸ਼ੇਸ —‘ਕਾਰਲ ਮਾਰਕਸ 19ਵੀਂ ਸਦੀ ਜਰਮਨ ਦਾ ਮਹਾਨ ਦਾਰਸ਼ਨਿਕ https://punjdarya.com/punj-darya/30048 https://punjdarya.com/punj-darya/30048#respond Thu, 05 May 2022 12:41:38 +0000 https://punjdarya.com/?p=30048

ਕਾਰਲ ਮਾਰਕਸ ਇੱਕ ਮਹਾਨ ਜਰਮਨ ਦਾਰਸ਼ਨਿਕ , ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ,ਇਨਕਲਾਬੀ 19ਵੀਂ ਸਦੀ ਵਿੱਚ ਹੋਇਆ ਸੀ। ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਟਰਾਏਰ ਦੇ ਸ਼ਹਿਰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਦੱਸਿਆ ਗਿਆ ਹੈ ਕਿ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ।ਇੱਕ ਵਾਰ ਉਹਨਾਂ ਦੇ ਵਿਚਾਰਾਂ ਨੂੰ ਜਰਮਨ ਸਰਕਾਰ ਸਹਿਣ ਨਾ ਕਰ ਸਕੀ ਅਤੇ ਜਰਮਨ ਸਰਕਾਰ ਦੇ ਵਿਰੋਧੀ ਵਿਹਾਰ ਕਾਰਲ ਕਾਰਲ ਮਾਰਕਸ ਆਪਣੇ ਦੇਸ਼ ਨੂੰ ਛੱਡ ਕੇ ਪੈਰਿਸ ਚਲਾ ਗਿਆ।ਪੈਰਿਸ ਪੁੱਜਣ ਮਗਰੋਂ ਕਾਰਲ ਮਾਰਕਸ ਦਾ ਇੱਕ ਹੋਰ ਜਰਮਨ ਨਾਗਰਿਕ ਫਰੈਡਰਿਕ ਏਂਜਲਸ ਨਾਲ ਮੇਲ ਹੋਇਆ। 1847 ਵਿੱਚ ਇਹ ਦੋਵੇਂ ਮਹਾਨ ਕ੍ਰਾਂਤੀਕਾਰੀ ‘ਕਮਿਊਨਿਸਟ ਲੀਗ’ਨਾਮੀ ਇੱਕ ਗੁਪਤ ਸੰਸਥਾ ਵਿੱਚ ਸਾਮਿਲ ਹੋਏ।ਇਸ ਸੰਮੇਲਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਨਾਂ ਦੀ ਮਹਾਨ ਇਤਿਹਾਸ ਦਸਤਾਵੇਜ਼ ਤਿਆਰ ਕੀਤੀ।ਇਸ ਵਿੱਚ ਉਹਨਾਂ ਨੇ ਵਿਸ਼ਵ ਦੇ ਸਾਰੇ ਕਿਰਤੀਆਂ ਨੂੰ ਇੱਕ ਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਦਿੱਤੀ ਸੀ।ਇਹ ਦਸਤਾਵੇਜ਼ 1848 ਈ. ਵਿੱਚ ਪ੍ਰਕਾਸਿਤ ਹੋਈ ।ਇਸ ਸਮੇਂ ਫਰਾਂਸ ਦੀ ਕ੍ਰਾਂਤੀ ਵਾਪਰੀ ਸੀ।ਇਸ ਕਰਕੇ ਮਾਰਕਸ ਨੂੰ ਬਰਸੇਲਜ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਕਾਰਲ ਮਾਰਕਸ ਜਰਮਨੀ ਚਲਾ ਗਿਆ। ਫਿਰ ਜਰਮਨੀ ਵਿੱਚੋ ਵੀ ਕੱਢ ਦਿੱਤਾ ਗਿਆ।ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ । ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ। ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਮਾਰਕਸ ਨੇ ਮਾਰਕਸਵਾਦ ਦਾ ਸਿਧਾਂਤ ਦਿੱਤਾ ਜੋ ਕਿ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਏਜਲਸ ਦੁਆਰਾਂ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ।
ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ – ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੀਆਜੀ ,ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਲਾਭ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ।
ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ –
1.ਕਮਿਊਨਿਸਟ ਲੀਗ (1848)
2.ਰਾਜਨੀਤਿਕ ਅਰਥ ਮੈਨੀਫੈਸਟੋ (1859)
3.ਦਾਸ ਕੈਪੀਟਲ (1867)
4.ਵੈਲਿਊ ਪ੍ਰਾਈਸ ਪਰੋਫਟ (1867)
ਕਾਰਲ ਮਾਰਕਸ ਨੇ ਬਰਤਾਨਵੀ ਅਜਾਇਬ ਘਰ ਵਿਖੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ।ਕਾਰਲ ਮਾਰਕਸ ਦੀ ਮੌਤ 1883 ਸੀ. ਵਿੱਚ ਲੰਡਨ ਵਿਖੇ ਹੋਈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

]]> https://punjdarya.com/punj-darya/30048/feed 0 ਮਾਘ ਦੀ ਸੰਗਰਾਂਦ- ਪ੍ਰੋ. ਨਵ ਸੰਗੀਤ ਸਿੰਘ  https://punjdarya.com/punj-darya/29532 https://punjdarya.com/punj-darya/29532#respond Mon, 10 Jan 2022 19:37:54 +0000 https://punjdarya.com/?p=29532

ਸੰਗਰਾਂਦ ਨੂੰ ਹਿੰਦੀ ਵਿੱਚ ਸੰਕ੍ਰਾਂਤੀ ਕਿਹਾ ਜਾਂਦਾ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮਾਘ ਦੀ ਸੰਗਰਾਂਦ ਹੁੰਦੀ ਹੈ। ਸੰਗਰਾਂਦ ਦੇ ਆਉਂਦਿਆਂ ਹੀ ਸੂਰਜ ਉਤਰਾਇਣ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੱਜ ਦੇ ਦਿਨ ਸੂਰਜ ਦੇਵਤਾ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲ ਜਾਂਦੇ ਹਨ। ਇਸ ਦਿਨ ਹੀ ਗੰਗਾ ਦੀ ਅੰਮ੍ਰਿਤਧਾਰਾ ਧਰਤੀ ਤੇ ਆਈ ਸੀ। ਸ਼ਾਸਤਰਾਂ ਮੁਤਾਬਕ ਦਕਸ਼ਿਣਾਇਨ ਨੂੰ ਦੇਵਤਿਆਂ ਦੀ ਰਾਤ, ਅਰਥਾਤ ਨਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉੱਤਰਾਖੰਡ ਨੂੰ ਦੇਵਤਿਆਂ ਦਾ ਦਿਨ, ਅਰਥਾਤ ਸਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸੰਗਰਾਂਦ ਦੇ ਦਿਨ ਸੂਰਜ ਦੇਵਤਾ ਦੀ ਪੂਜਾ, ਇਸ਼ਨਾਨ, ਦਾਨ, ਸ਼ਰਾਧ, ਤਰਪਣ ਜਿਹੇ ਧਾਰਮਿਕ ਕਾਰਜਾਂ ਲਈ ਬਹੁਤ ਢੁੱਕਵਾਂ ਹੈ। ਉਤਰਾਇਣ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਮਾਘ ਦੀ ਸੰਗਰਾਂਦ ਦੇ ਦਿਨ ਕੀਤਾ ਗਿਆ ਦਾਨ ਸੌ ਗੁਣਾ ਪੁੰਨਮਈ ਮੰਨਿਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਖਿਚੜੀ, ਮਾਂਹ ਦੀ ਦਾਲ ਦਾ ਦਾਨ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦਿਨ ਪਿੱਤਰਾਂ ਲਈ ਤਿਲ ਦਾ ਸ਼ਰਾਧ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦਿਨ ਸ਼ੁੱਧ ਘਿਓ ਅਤੇ ਕੰਬਲ ਦਾ ਦਾਨ ਵੀ ਅਤਿ ਉੱਤਮ ਮੰਨਿਆ ਜਾਂਦਾ ਹੈ।ਮਾਘ ਦੀ ਸੰਗਰਾਂਦ ਨੂੰ ਭਾਰਤ ਦੇ ਸਾਰੇ ਰਾਜਾਂ ਵਿੱਚ ਵੱਖ-ਵੱਖ ਨਾਂਵਾਂ ਅਤੇ ਭਾਂਤ-ਭਾਂਤ ਦੇ ਰੀਤੀ-ਰਿਵਾਜਾਂ ਰਾਹੀਂ ਭਗਤੀ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਦਾ ਹੈ। ਆਂਧਰ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਉੜੀਸਾ, ਪੰਜਾਬ ਅਤੇ ਗੁਜਰਾਤ ਵਿੱਚ ਸੰਗਰਾਂਦ ਦੇ ਦਿਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਜਦਕਿ ਬੰਗਾਲ ਤੇ ਆਸਾਮ ਵਿੱਚ ਸੰਗਰਾਂਦ ਤੇ ਦਿਨ ਮਹੀਨੇ ਦਾ ਅੰਤ ਮੰਨਿਆ ਜਾਂਦਾ ਹੈ। ਇਸ ਦਿਨ ਕਈ ਥਾਈਂ ਪਤੰਗ ਵੀ ਉਡਾਏ ਜਾਂਦੇ ਹਨ। ਆਕਾਸ਼ ਵਿੱਚ ਉਡਦੇ ਇਹ ਪਤੰਗਾਂ ਦਾ ਨਜ਼ਾਰਾ ਅੱਜ ਦੇ ਦਿਨ ਹੀ ਵੇਖਣ ਨੂੰ ਮਿਲਦਾ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਨਾਵਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੱਖ-ਵੱਖ ਰਾਜਾਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੇ ਜਿੰਨੇ ਵਧੇਰੇ ਰੂਪ ਪ੍ਰਚੱਲਿਤ ਹਨ, ਓਨੇ ਕਿਸੇ ਹੋਰ ਤਿਉਹਾਰ ਵਿੱਚ ਨਹੀਂ ਹਨ। ਆਓ, ਜਾਣਦੇ ਹਾਂ ਵੱਖ-ਵੱਖ ਸੂਬਿਆਂ ਵਿੱਚ ਮਾਘ ਦੀ ਸੰਗਰਾਂਦ ਨੂੰ ਮਨਾਏ ਜਾਣ ਦੀ ਪਰੰਪਰਾ:ਰਾਜਸਥਾਨ ਵਿੱਚ ਇਸ ਤਿਉਹਾਰ ਤੇ ਸੁਹਾਗਣ ਔਰਤਾਂ ਆਪਣੀ ਸੱਸ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਨਾਲ ਹੀ ਔਰਤਾਂ ਕਿਸੇ ਵੀ ਸੁਭਾਗ ਸੂਚਕ ਵਸਤੂ ਦਾ ਚੌਦਾਂ ਦੀ ਗਿਣਤੀ ਵਿੱਚ ਪੂਜਾ ਅਤੇ ਸੰਕਲਪ ਕਰਕੇ ਚੌਦਾਂ ਬ੍ਰਾਹਮਣਾਂ, ਗ਼ਰੀਬਾਂ ਅਤੇ ਭੈਣਾਂ-ਧੀਆਂ ਨੂੰ ਦਾਨ ਦਿੰਦੀਆਂ ਹਨ।ਗੁਜਰਾਤ ਵਿਚ ਉਤਰਾਇਣ ਦੇ ਨਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਇਥੇ ਪਤੰਗਬਾਜ਼ੀ ਦਾ ਨਿਰਾਲਾ ਰੂਪ ਵੇਖਣ ਨੂੰ ਮਿਲਦਾ ਹੈ। ਹਰਿਆਣਾ ਅਤੇ ਉਤਰਾਖੰਡ ਵਿੱਚ ਇਸ ਨੂੰ ਮਾਘੀ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ।  ਪੰਜਾਬ ਵਿੱਚ ਲੋਹੜੀ ਦੇ ਰੂਪ ਵਿੱਚ ਇੱਕ ਦਿਨ ਪਹਿਲਾਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਮਾਘ ਵਾਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਹਨੇਰਾ ਹੁੰਦਿਆਂ ਹੀ ਅੱਗ ਜਲਾ ਕੇ ਤਿਲ, ਗੁੜ, ਚੌਲ, ਭੁੰਨੀ ਹੋਈ ਮੱਕੀ ਦੀ ਆਹੂਤੀ ਦਿੱਤੀ ਜਾਂਦੀ ਹੈ, ਜਿਸ ਨੂੰ ਤਿਲ-ਚੌਲੀ ਕਿਹਾ ਜਾਂਦਾ ਹੈ। ਅੱਗ ਵਿਚ ਤਿਲ ਸੁੱਟਦਿਆਂ ਹੋਇਆਂ ਕਿਹਾ ਜਾਂਦਾ ਹੈ- “ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ”। ਇਸ ਮੌਕੇ ਲੋਕ ਮੂੰਗਫਲੀ, ਤਿਲ ਦੀ ਬਣੀ ਗਜਕ ਅਤੇ ਰਿਉੜੀਆਂ ਆਪਸ ਵਿੱਚ ਵੰਡ ਕੇ ਖੁਸ਼ੀ ਮਨਾਉਂਦੇ ਹਨ। ਛੋਟੇ- ਛੋਟੇ ਬੱਚੇ ਘਰ-ਘਰ ਜਾ ਕੇ “ਦੁੱਲਾ ਭੱਟੀ ਵਾਲਾ ਹੋ… ਦੁੱਲੇ ਧੀ ਵਿਆਹੀ ਹੋ…” ਦਾ ਲੋਕਗੀਤ ਗਾਉਂਦੇ ਹਨ ਅਤੇ ਲੋਹੜੀ ਮੰਗਦੇ ਹਨ। ਨਵੀਂ ਵਹੁਟੀ ਅਤੇ ਨਵਜੰਮੇ ਬੱਚੇ ਲਈ ਲੋਹੜੀ ਦਾ ਖਾਸ ਮਹੱਤਵ ਹੁੰਦਾ ਹੈ। ਇਹਦੇ ਨਾਲ ਪਰੰਪਰਿਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਣਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਵੱਡੀ ਗਿਣਤੀ ਵਿੱਚ ਮੁੱਖ ਤੌਰ ਤੇ ਮੁਕਤਸਰ ਵਿਖੇ ਮਾਘੀ ਦੇ ਮੇਲੇ ਵਜੋਂ ਮਨਾਇਆ ਜਾਂਦਾ ਹੈ, ਜਿੱਥੇ ਲੋਕ ਗੁਰਦੁਆਰਾ ਟੁੱਟੀ ਗੰਢੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ ਤੇ ਗੁਰਬਾਣੀ ਸਰਵਣ ਕਰਦੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਐੱਸਜੀਪੀਸੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੁਰਬਾਣੀ ਮੁਤਾਬਕ- “ਮਾਘ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ…” ਦੀ ਬਹੁਤ ਮਹੱਤਤਾ ਹੈ।  ਉੱਤਰ ਪ੍ਰਦੇਸ਼ ਵਿੱਚ ਇਸ ਦਿਨ ਮੁੱਖ ਤੌਰ ਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਹਨੂੰ ਦਾਨ ਦਾ ਤਿਉਹਾਰ ਵੀ ਕਹਿੰਦੇ ਹਨ। ਅਲਾਹਾਬਾਦ ਵਿੱਚ ਗੰਗਾ, ਜਮਨਾ ਅਤੇ ਸਰਸਵਤੀ ਦੇ ਸੰਗਮ ਤੇ ਹਰ ਸਾਲ ਇਕ ਮਹੀਨੇ ਤੱਕ ਮਾਘ ਦਾ ਮੇਲਾ ਲੱਗਦਾ ਹੈ, ਜਿਸ ਨੂੰ ਮਾਘ ਮੇਲੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਮਾਘ ਦੇ ਪਹਿਲੇ ਦਿਨ ਤੋਂ ਹੀ ਅਲਾਹਾਬਾਦ ਵਿੱਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਪਹਿਲੀ ਪੋਹ ਤੋਂ ਪਹਿਲੀ ਮਾਘ ਤਕ ਦਾ ਸਮਾਂ ਖਰ/ਮਲ ਮਹੀਨੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਇਉਂ ਮੰਨਿਆ ਜਾਂਦਾ ਹੈ ਕਿ ਪਹਿਲੀ ਮਾਘ ਤੋਂ ਧਰਤੀ ਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ। ਮਾਘ ਮੇਲੇ ਦਾ ਪਹਿਲਾ ਇਸ਼ਨਾਨ ਮਾਘ ਦੀ ਸੰਗਰਾਂਦ ਤੋਂ ਸ਼ੁਰੂ ਹੋ ਕੇ ਸ਼ਿਵਰਾਤਰੀ ਤੱਕ ਆਖਰੀ ਇਸ਼ਨਾਨ ਹੁੰਦਾ ਹੈ। ਸੰਗਰਾਂਦ ਦੇ ਦਿਨ ਇਸ਼ਨਾਨ ਪਿੱਛੋਂ ਤਿਲ ਅਤੇ ਗੁੜ ਦੀ ਮਿਠਾਈ ਬ੍ਰਾਹਮਣਾਂ ਅਤੇ ਗ਼ਰੀਬਾਂ ਨੂੰ ਦਾਨ ਦਿੱਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾ ਦਾਨ ਦੇਣ ਦਾ ਬਹੁਤ ਮਹੱਤਵ ਹੈ। ਬਿਹਾਰ ਵਿਚ ਵੀ ਮਾਘ ਦੀ ਸੰਗਰਾਂਦ ਨੂੰ ਖਿਚੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਮਾਂਹ, ਚੌਲ, ਤਿਲ, ਜੌਂ, ਊਨੀ ਕੱਪਡ਼ੇ, ਕੰਬਲ ਆਦਿ ਦਾਨ ਦਿੱਤੇ ਜਾਂਦੇ ਹਨ। ਕਸ਼ਮੀਰ ਵਿੱਚ ‘ਸ਼ਿਸ਼ੁਰ ਸੇਂਕ੍ਰਾਂਤ’ ਦੇ ਨਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ।ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਵਿਆਹੁਤਾ ਔਰਤਾਂ ਆਪਣੀ ਪਹਿਲੀ ਸੰਗਰਾਂਦ ਤੇ ਕਪਾਹ, ਤਿਲ ਅਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣਾਂ ਨੂੰ ਦਾਨ ਦਿੰਦੀਆਂ ਹਨ। ਤਿਲ-ਗੂਲ ਦੇ ਨਾਂ ਨਾਲ ਹਲਵਾ ਵੰਡਣ ਦਾ ਰਿਵਾਜ ਵੀ ਹੈ। ਲੋਕ ਇੱਕ ਦੂਜੇ ਨੂੰ ਤਿਲ ਗੁੜ ਦਿੰਦੇ ਹਨ ਅਤੇ ਦਿੰਦੇ ਸਮੇਂ ਕਹਿੰਦੇ ਹਨ  – “ਤਿਲ ਗੁੜ ਲਓ ਅਤੇ ਮਿੱਠਾ ਮਿੱਠਾ ਬੋਲੋ।” ਇਸ ਦਿਨ ਔਰਤਾਂ ਆਪਸ ਵਿੱਚ ਤਿਲ, ਗੁੜ ਅਤੇ ਹਲਦੀ ਵੰਡਦੀਆਂ ਹਨ।  ਬੰਗਾਲ ਵਿੱਚ ਇਸ ਨੂੰ ‘ਪੌਸ਼ ਸੰਕ੍ਰਾਂਤੀ’ ਕਹਿੰਦੇ ਹਨ। ਉੱਥੇ ਵੀ ਇਸ ਤਿਉਹਾਰ ਤੇ ਇਸ਼ਨਾਨ ਪਿੱਛੋਂ ਤਿਲ ਦਾਨ ਕਰਨ ਦੀ ਪ੍ਰਥਾ ਹੈ। ਇਥੇ ਗੰਗਾਸਾਗਰ ਵਿੱਚ ਹਰ ਸਾਲ ਵਿਸ਼ਾਲ ਮੇਲਾ ਲੱਗਦਾ ਹੈ। ਮਾਘ ਦੀ ਸੰਗਰਾਂਦ ਦੇ ਦਿਨ ਹੀ ਗੰਗਾ ਜੀ ਭਗੀਰਥ ਦੇ ਪਿੱਛੇ-ਪਿੱਛੇ ਚੱਲ ਕੇ ਕਪਿਲ ਮੁਨੀ ਦੇ ਆਸ਼ਰਮ ਤੋਂ ਹੋ ਕੇ ਸਮੁੰਦਰ ਵਿੱਚ ਜਾ ਮਿਲੀ ਸੀ। ਮਾਨਤਾ ਇਹ ਵੀ ਹੈ ਕਿ ਇਸ ਦਿਨ ਯਸ਼ੋਧਾ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਲਈ ਵਰਤ ਰੱਖਿਆ ਸੀ। ਇਸ ਦਿਨ ਗੰਗਾਸਾਗਰ ਵਿਚ ਇਸ਼ਨਾਨ-ਦਾਨ ਲਈ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ। ਲੋਕ ਔਖੇ ਹੋ ਕੇ ਵੀ ਗੰਗਾ ਸਾਗਰ ਦੀ ਯਾਤਰਾ ਕਰਦੇ ਹਨ। ਸਾਲ ਵਿੱਚ ਸਿਰਫ਼ ਇੱਕ ਦਿਨ ਮਾਘ ਦੀ ਸੰਗਰਾਂਦ ਨੂੰ ਇੱਥੇ ਲੋਕਾਂ ਦੀ ਅਪਾਰ ਭੀੜ ਹੁੰਦੀ ਹੈ। ਇਸ ਲਈ ਕਿਹਾ ਜਾਂਦਾ ਹੈ “ਸਾਰੇ ਤੀਰਥ ਬਾਰ ਬਾਰ, ਗੰਗਾਸਾਗਰ ਏਕ ਬਾਰ।” ਤਾਮਿਲਨਾਡੂ ਵਿੱਚ ਇਸ ਤਿਉਹਾਰ ਨੂੰ ਪੋਂਗਲ ਦੇ ਰੂਪ ਵਿੱਚ ਚਾਰ ਦਿਨ ਤਕ ਮਨਾਇਆ ਜਾਂਦਾ ਹੈ। ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਜ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਤੇ ਆਖ਼ਰੀ ਦਿਨ ਕਾਨੁੱਮ ਪੋਂਗਲ ਹੁੰਦਾ ਹੈ। ਇਸ ਤਰ੍ਹਾਂ ਪਹਿਲੇ ਦਿਨ ਕੂੜਾ-ਕਰਕਟ ਇਕੱਠਾ ਕਰਕੇ ਜਲਾਇਆ ਜਾਂਦਾ ਹੈ, ਦੂਜੇ ਦਿਨ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਤੀਜੇ ਦਿਨ ਪਸ਼ੂ ਧਨ ਦੀ ਪੂਜਾ ਕੀਤੀ ਜਾਂਦੀ ਹੈ। ਪੋਂਗਲ ਮਨਾਉਣ ਲਈ ਇਸ਼ਨਾਨ ਕਰਕੇ ਖੁੱਲ੍ਹੇ ਵਿਹੜੇ ਵਿਚ ਮਿੱਟੀ ਦੇ ਭਾਂਡੇ ਵਿਚ ਖੀਰ ਬਣਾਈ ਜਾਂਦੀ ਹੈ, ਜਿਸ ਨੂੰ ਪੋਂਗਲ ਕਹਿੰਦੇ ਹਨ। ਇਸ ਤੋਂ ਪਿੱਛੋਂ  ਖੀਰ ਨੂੰ ਪ੍ਰਸ਼ਾਦ ਵਜੋਂ ਸਾਰੇ ਖਾਂਦੇ ਹਨ। ਅਸਾਮ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਾਘ ਬੀਹੂ’ ਜਾਂ ‘ਭੋਗਾਲੀ ਬੀਹੂ’ ਦੇ ਨਾਂ ਵਜੋਂ ਮਨਾਉਂਦੇ ਹਨ। ਕਰਨਾਟਕ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਕਰ ਸੰਕਰਮਣ’ ਕਿਹਾ ਜਾਂਦਾ ਹੈ। ਆਂਧਰ ਪ੍ਰਦੇਸ਼ ਵਿਚ ‘ਪੰਡਾਂ ਪੰਡੀ’ ਦੇ ਨਾਂ ਵਜੋਂ ਇਹ ਤਿਓਹਾਰ ਮਨਾਇਆ ਜਾਂਦਾ ਹੈ। ਕੇਰਲ ਵਿਚ ‘ਮਕਰ ਵਿਲੱਕੂ’ ਦੇ ਨਾਂ ਹੇਠ ਇਸ ਤਿਉਹਾਰ ਨੂੰ ਮਨਾਉਂਦੇ ਹਨ।ਇਉਂ ਮਾਘ ਦੀ ਸੰਗਰਾਂਦ ਰਾਹੀਂ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਝਲਕ ਵੱਖ-ਵੱਖ ਰੂਪਾਂ ਵਿੱਚ ਵੇਖੀ ਜਾ ਸਕਦੀ ਹੈ।  

            ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.  

]]>
https://punjdarya.com/punj-darya/29532/feed 0
ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਸਵ: ਦੀਦਾਰ ਸੰਧੂ https://punjdarya.com/punj-darya/28753 https://punjdarya.com/punj-darya/28753#respond Sun, 10 Oct 2021 09:12:08 +0000 https://punjdarya.com/?p=28753
ਦੀਦਾਰ ਸੰਧੂ

ਕੁਝ ਇਨਸਾਨ ਕ਼ਲਮ ਦੇ ਬੜੇ ਧਨੀ ਹੋਇਆਂ ਕਰਦੇ ਨੇ, ਜਿਨਾਂ ਦੀ ਕ਼ਲਮ ਵਿਚੋਂ ਉਕਰੇ ਹੋਏ ਸ਼ਬਦ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਗੀਤਕਾਰੀ ਦੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪ ਮੁਹਾਰੇ ਦੀਦਾਰ ਸੰਧੂ ਦਾ ਨਾਂ ਜ਼ੁਬਾਨ ਤੇ ਆ ਜਾਦਾ ਹੈ,    ਅਨੇਕਾਂ ਚਿੰਨ, ਬਿੰਬ, ਪ੍ਰਤੀਕ, ਤਸਬੀਹ ਮਾਲਾ ਦੇ ਮਣਕੇ ਵਾਂਗੂ ਪਰੋਏ ਹੋਏ ਹਨ। ਜਿੰਨਾਂ ਨੂੰ ਸੁਣਕੇ ਮਨ ਹੁਲਾਸ ਵਿੱਚ ਆ ਕੇ ਦੀਦਾਰ ਸੰਧੂ ਨੂੰ ਸਲੂਟ ਮਾਰਦਾ ਹੈ। ਮੈਂ ਉਦੋਂ ਮਸਾਂ 7-8 ਸਾਲ ਦਾ ਸੀ ਜਦੋਂ 10 ਕਿਲੋਮੀਟਰ ਪੈਦਲ ਤੁਰ ਕੇ ਦੀਦਾਰ ਸੰਧੂ ਦਾ ਅਖਾੜਾ ਦੇਖਣ ਗਿਆ, ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਅਖਾੜੇ ਦੇਖੇ ਪਰ ਦੀਦਾਰ ਸੰਧੂ ਦੇ ਅਖਾੜੇ ਦੀ ਤਸਵੀਰ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹਿੰਦੀ ਹੈ। ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਚਾਰ ਸ਼ਬਦ ਲਿਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। 

       ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲੇ ਵਿੱਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਜ਼ਿਲਾ ਲੁਧਿਆਣਾ ਵਿੱਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿੰਡ ਜਗਰਾਉਂ ਦੇ ਸਰਕਾਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਦੀਦਾਰ ਸੰਧੂ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾਂ ਨੇ ਜਨਮ ਲਿਆ। ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜਕਲ ਗਾਇਕੀ ਦੇ ਪਿੜ ਵਿੱਚ ਵਿਚਰ ਰਿਹਾ ਹੈ। ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਲਿਖਦੇ ਹਨ ਕਿ ਜੋ ਸਥਾਨ ਅੰਗਰੇਜੀ ਕਵਿਤਾ ਵਿੱਚ ਬਾਇਰਨ ਦਾ ਸੀ ਪੰਜਾਬੀ ਲੋਕ ਗੀਤ ਗੀਤਕਾਰੀ ਵਿੱਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਦੀਦਾਰ ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿੱਚ ਸਦਾ ਮਹਿਕਣ ਅਤੇ ਖੂਸਬੋਆਂ ਖਿਲਾਰਨ ਵਾਲਾ ਬਹੁਰੰਗਾਂ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਤਾਰਾ ਹੈ। ਇਸੇ ਤਰ੍ਹਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸਧਾਰਨ ਸ਼ਬਦਾਂ ਵਿੱਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਅਨੰਦ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਹਨ ਅਤੇ ਉਹਨਾਂ ਉਪਰ ਸਦਾਚਾਰ ਦੀਆਂ ਸੀਮਾਵਾਂ ਉ¦ਘਣ ਦਾ ਦੋਸ਼ ਵੀ ਨਹੀਂ ਲੱਗਦਾ। ਆਤਮਾ ਹਮਰਾਹੀ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਲਿਖਦੇ ਹਨ ਕਿ ਉਹ ਜੱਟ ਕਲਚਰ ਦਾ ਸਿਰਮੋਰ ਗੀਤਕਾਰ ਸੀ। 

            ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖਕੇ ਗਾਉੁਂਦਾ ਸੀ। ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ‘ਚੰਨ ਹੋ ਬੱਦਲੀ ਦੇ ੳਹਲੇ ਕੰਨੀਆਂ ਨੂੰ ਇੰਝ ਰੁਸਨਾਏ, ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ ’ਤੇ ਸੁੱਟ ਸੁਕਾਵੇ ਇਹ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇਂ ਲੁਕਾਵੇਗਾ’ ਤਾਂ ਸਰੋਤੇ ਦੀ ਸੋਚ ਚੰਨ ’ਤੇ ਅਟਕੀ ਰਹਿ ਜਾਂਦੀ ਹੈ ਜਾਂ ‘ਸਾਉਣ ਮਹੀਨਾ ਪੈਣ ਛਰਾਟੇ ਵਗ ਪਰਨਾਲੇ ਢਾਬ ਭਰੀ’ ਤਾਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾਂਅ ਜਾਂਦੀਆਂ ਹਨ। ਗਾਇਕ ਦੀਦਾਰ ਸੰਧੂ ਨੇ ਹਜ਼ਾਰਾਂ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ,

1. ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀ ਚੜ ਜਾਵਾਂ

2. ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ
3. ਵੇ ਗੱਲ ਸੁਣ ਦਿਉਰਾ
4. ਚੜ ਗਿਆ ਮਹੀਨਾ ਸੌਣ ਕੁੜੇ
5. ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ
6. ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ
7. ਮੋਤੀ ਬਜਾਰ ਦਾ ਤੋਤਾ
8. ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ
9. ਮੇਲੇ ਵਿਚੋਂ ਜਿਵੇਂ ਖਾਲੀ ਉਡਦੇ ਲਿਫਾਫੇ
10. ਮਾਹੀ ਚੱਲਿਆ ਲਾਮ ਨੂੰ ਮੇਰਾ
11. ਡਾਹਢਾ ਤੰਗ ਆਇਆ ਹਾਂ ਤੇਰੇ ਹਿਸਾਬ। 

ਦੀਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੂੰਮਾਂ ਪੂਰੇ ਪੰਜਾਬ ਵਿੱਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ‘ਜੱਟ ਬੜਾ ਬੇਦਰਦੀ’ ਰਿਕਾਰਡ ਹੋਇਆ। ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕ ਜੋੜੀ ਦੀਆਂ ਚੜਤਾਂ ਸਨ। ਇਸ ਜੋੜੀ ਦੀਆਂ ਅਵਾਜ਼ਾਂ ਵਿੱਚ ਦੀਦਾਰ ਸੰਧੂ ਦੇ ਗੀਤਾਂ ਸੁਰਮਾਂ ਪੰਜ ਰੱਤੀਆਂ, ਕਾਗਜ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲਮਲ ਦੀ, ਲੱਡੂ ਵੰਡਦੀ ਕਚਹਿਰੀਓ ਆਵਾਂ ਨੇ ਦੀਦਾਰ ਸੰਧੂ ਦਾ ਨਾਮ ਬਣਾ ਦਿੱਤਾ। 1962 ਵਿੱਚ ਉਹਨਾਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਲੈ ਲਈ ਜਿਥੇ ਉਸ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਢਾਈ ਸਾਲ ਦੇ ਕਰੀਬ ਸਟੇਜਾਂ ’ਤੇ ਗਾਇਆ। ਇਸ ਸਮੇਂ ਤੱਕ ਦੀਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਤਾਂ ਉਸਨੇ ਪਹਿਲਾ ਰਿਕਾਰਡ ਸਨੇਹ ਲਤਾ ਨਾਲ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਪ੍ਰਸਿੱਧ ਐਚ. ਐਮ.ਵੀ. ਰਿਕਾਰਡ ਕੰਪਨੀ ਵਿੱਚ ਰਿਕਾਰਡ ਕਰਵਾਇਆ। ਬੱਸ ਫਿਰ ਕੀ ਸੀ ਦੀਦਾਰ ਤੇ ਰਿਕਾਰਡ ਤਵੇਂ ਬਲੈਕ ਵਿੱਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਹੁੰਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ਪੰਜਾਬ ਦੀਆਂ ਮਸਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਜਿਨ੍ਹਾਂ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਅਮਰ ਨੂਰੀ, ਸੁਨੇਹ ਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ ’ਤੇ ਦੀਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿੱਚ ਸੁਰਿੰਦਰ ਛਿੰਦੇ ਦੀ ਅਵਾਜ ਵਿੱਚ ਗੀਤ ‘ਇਸ ਸਮੇਂ ਦੀਆਂ ਸੱਟਾਂ ਤੋਂ ਤੂੰ ਭਾਵੇਂ ਹੈ ਮਜਬੂਰ’ ਅਤੇ ‘ਲਲਕਾਰਾ’ ਫਿਲਮ ਵਿੱਚ ‘ਮਾਏ ਨੀ ਤੇਰੀ ਲਾਡਲੀ’ ਸਰਬਜੀਤ ਦੀ ਅਵਾਜ ਵਿੱਚ ਅਤੇ ਫਿਲਮ ‘ਗੱਭਰੂ ਪੰਜਾਬ ਦਾ’ ਵਿੱਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫਿਲਮਾਇਆ ਗਿਆ। ਭਾਵੇਂ ਅਮਰ ਨੂਰੀ ਅੱਜ ਤੱਕ ਨਿੱਤ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਫਿਲਮੀ ਪਰਦੇ ’ਤੇ ਸਭ ਤੋਂ ਪਹਿਲਾਂ ਉਸਨੂੰ ਦੀਦਾਰ ਸੰਧੂ ਹੀ ਲੈ ਕੇ ਆਏ। ਨੂਰੀ 1981 ਵਿੱਚ ਬਹੁਤ ਛੋਟੀ ਉਮਰ ਵਿੱਚ ਦੀਦਾਰ ਸੰਧੂ ਨਾਲ ਗਾਉਣ ਲੱਗੀ ਸੀ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਜਿਹਨਾਂ ਹੋਰ ਪ੍ਰਸਿੱਧ ਗਾਇਕਾਂ ਨੇ ਦੀਦਾਰ ਦੇ ਲਿਖੇ ਗੀਤ ਗਾਏ ਉਹਨਾਂ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਸੁਦੇਸ਼ ਕਪੂਰ, ਪ੍ਰੋਮਲਾ ਪੰਮੀ, ਸਵਰਨ ਲਤਾ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨਾਮ ਜ਼ਿਕਰਯੋਗ ਹਨ। ਇਹ ਸਾਰੇ ਗੀਤ ਵੀ ਬਹੁਤ ਮਸਹੂਰ ਰਹੇ। ਉਸਦੀ ਆਪਣੀ ਅਵਾਜ ਵਿੱਚ ਬਹੁਤੇ ਗੀਤ ਸੁਨੇਹ ਲਤਾ, ਅਮਰ ਨੂਰੀ ਅਤੇ ਸੁਰਿੰਦਰ ਕੌਰ ਨਾਲ ਰਿਕਾਰਡ ਹੋਏ। ਪਰ ਅੰਤ ਬਿਮਾਰੀ ਨੇ ਘੇਰਾ ਪਾ ਲਿਆਂ13 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ, ਜਿਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਮਨੋਵਿਗਿਆਨੀ ਗਾਇਕ ਸਾਥੋ ਸਦਾ ਵਾਸਤੇ ਵਿਛੜ ਗਿਆ। ਪਰ ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫ਼ਿਜਾ ਵਿੱਚ ਜਿੰਦਾ ਹੈ। ਦੀਦਾਰ ਸੰਧੂ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ। 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

]]>
https://punjdarya.com/punj-darya/28753/feed 0
ਜੇ ਮੈਂ ਆਪਣੇ ਮਾਪਿਆਂ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਵੇਖਣੇ ਪੈਂਦੇ… https://punjdarya.com/punj-darya/28453 https://punjdarya.com/punj-darya/28453#respond Sat, 02 Oct 2021 14:08:19 +0000 https://punjdarya.com/?p=28453 ਇਹ ਸ਼ਬਦ ਇੱਕ ਲੜਕੀ ਦੇ ਹਨ ਜੋ ਆਪਣੇ ਪਾਪਾ ਵਾਸਤੇ ਕਹੇ ਗਏ ਹਨ ਕੀ ਪਾਪਾ ਜੀ ਇੱਕ ਵਾਰ ਆ ਜਾਓ ਮੇਰੀਆ ਗਲਤੀਆ ਮਾਫ ਕਰ ਜਾਓ।  ਪਾਪਾ ਦੀ ਕੁਲੀ ਤੋ ਸੁਰੱਖਿਅਤ ਸੰਸਾਰ ਵਿੱਚ  ਕੁਝ ਵੀ ਨਹੀਂ ਹੁੰਦਾ ਪਰ ਜ਼ੇਕਰ ਅਸੀਂ ਸਮਝੀਏ ।ਅੱਜ ਮੈਂ ਆਪ ਜੀ ਨਾਲ ਸੱਚੀ ਜ਼ਿੰਦਗੀ ਤੇ ਪਛਤਾਵਾ ਕਰ ਰਹੀ ਲੜਕੀ ਵਾਰੇ ਦੱਸਣ ਜਾ ਰਹੀ ਤਾਂ ਜੋ ਸਾਡੇ ਸਮਾਜ ਦੇ ਮਨਚਲੇ ਤੇ ਨਾ ਸਮਝ ਲੜਕੇ ਲੜਕੀਆਂ ਨੂੰ ਕੋਈ ਅਕਲ ਆ ਜਾਵੇ ।ਇੱਕ ਵਾਰ ਮੈਂਨੂੰ  ਸਾਡੇ ਪਟਿਆਲਾ ਦੇ ਇੱਕ ਸੋਸਲ ਵਰਕਰ ਨਾਲ ਜੇਲ ਵਿੱਚ ਜਾਣ ਦਾ ਮੌਕਾ ਮਿਲਿਆ। ਉਨਾਂ ਦੇ ਲੈਕਚਰ ਸਨ ਅਤੇ ਮੈ ਜੇਲ ਅਤੇ ਕੈਦੀਆਂ ਨੂੰ ਦੇਖਣ ਲਈ ਗਈ ਸੀ। ਜੇਲ ਅੰਦਰ ਆਦਮੀਆਂ ਬਜੁਰਗਾਂ ਤੋ ਇਲਾਵਾ ਔਰਤਾਂ ਅਤੇ ਲੜਕੀਆਂ ਵੀ ਸਨ। ਲੈਕਚਰ ਮਗਰੋਂ ਜਦੋ ਅਸੀਂ ਕੈਦੀ ਔਰਤਾਂ ਅਤੇ ਲੜਕੀਆਂ ਨੂੰ ਨਮਸਕਾਰ  ਕਹਿਕੇ ਵਾਪਸ ਜਾਣ ਲਈ ਕੁਰਸੀਆਂ ਤੋ ਉਠੇ ਤਾਂ ਇੱਕ 35-36 ਸਾਲਾਂ ਦੀ ਔਰਤ ਸਾਡੇ ਵਲ ਆਈ ਤਾ ਜੇਲ ਅਫਸਰ ਨੇ ਉਸਨੂੰ ਰੋਕ ਦਿੱਤਾ ਤਾਂ ਉਸਨੇ ਜੇਲ ਅਫਸਰ ਨੂੰ ਦੱਸਿਆ ਕਿ ਮੈਨੂੰ ਅਤੇ ਮੇਰੇ ਨਾਲ ਗਏ ਸ੍ਰੀ ਕਾਕਾ ਰਾਮ ਵਰਮਾ ਜੋ ਰੈਡ ਕਰਾਸ ਵਿਖੇ ਟਰੇਨਿੰਗ ਅਫਸਰ ਸਨ, ਨੂੰ ਜਾਣਦੀ ਹੈ, ਸਾਡੇ ਕਹਿਣ ਤੇ ਆਫੀਸਰ ਨੇ ਉਸਨੂੰ ਸਾਡੇ ਕੋਲ ਭੇਜ ਦਿਤਾ ਉਸਨੇ ਆਕੇ ਮੇਰੇ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਦੇ ਪੈਰ ਛੂਹੇ। ਮੈਂ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਪਰ ਯਾਦ ਨਾ ਆਇਆ ਤਾਂ ਉਸ ਨੇ ਹੱਥ ਜੋੜ ਕੇ ਕਿਹਾ ਮੈ ਤੁਹਾਡੇ ਸਕੂਲ ਵਿੱਚ ਪੜਦੀ ਸੀ ਮੇਰਾ ਨਾਮ..(ਗੁਪਤ ਰੱਖਿਆ ਹੈਂ.) ਹੈ, ਮੈਂ ਕਲਾਸ ਵਿੱਚ ਬਹੁਤ ਸਰਾਰਤੀ ਕਹਿਣਾ ਨਾ ਮੰਨਣ ਵਾਲੀ ਸਕੂਲੋਂ ਭੱਜਕੇ ਸਿਨੇਮੇ ਦੇਖਣ ਜਾਂਦੀ ਸੀ ਅਤੇ ਤੁਸੀਂ ਮੈਨੂੰ ਸਕੂਲ ਤੋ ਕੱਢ ਦਿੱਤਾ ਸੀ ਮੇਰੇ ਪਾਪਾ ਮੰਮੀ ਜੀ ਦੇ ਬੇਨਤੀਆਂ ਕਰਨ ਤੇ ਫੇਰ ਦਾਖਲ ਕਰ ਲਿਆ ਸੀ। ਮੈਂ ਉਸ ਨੂੰ ਪਹਿਚਾਣ ਗਈ ਅਤੇ ਜੇਲ ਆਫੀਸਰ ਨੂੰ ਬੇਨਤੀ ਕਰਨ ਤੇ ਉਨ੍ਹਾਂ ਨੇ ਉਸਨੂੰ ਸਾਡੇ ਕੋਲ ਬਿਠਾ ਦਿੱਤਾ। ਉਸਨੇ ਦੱਸਿਆ ਕਿ ਉਹ ਆਪਣੇ ਮੰਮੀ ਪਾਪਾ ਭਾਈ ਭੈਣ ਨੂੰ ਆਪਣਾ ਦੁਸ਼ਮਣ ਸਮਝਦੀ ਸੀ ਕਿਉਂਕਿ ਮੇਰੀ ਮੰਮੀ ਮੈਨੂੰ ਪਾਪਾ ਦੇ ਕੰਮ ਤੇ ਜਾਣ ਮਗਰੋਂ ਬਹੁਤ ਸਮਝਾਇਆ ਕਰਦੀ ਸੀ ਅਤੇ ਮਾਰਦੀ ਕੁਟਦੀ ਸੀ। ਉਹ ਮੈਨੂੰ ਮੌਜ ਮਸਤੀ ਕਰਨ ਤੋ ਰੋਕਦੇ ਸਨ। ਫੇਰ ਇੱਕ ਦਿਨ ਉਹ ਸਖਤ ਬਿਮਾਰ ਹੋ ਗਈ ਤਾ ਮੈਨੂੰ ਮਰਨ ਤੋਂ ਬਚਾਉਣ ਲਈ ਮੇਰੇ ਪਾਪਾ ਨੇ ਆਪਣੀ ਇੱਕ ਕਿਡਨੀ ਵੇਚੀ ਸੀ। ਮੈ ਠੀਕ ਹੋ ਕੇ ਵੀ ਮੰਮੀ ਪਾਪਾ ਦੇ ਪਿਆਰ ਨੂੰ ਸਮਝ ਨਹੀਂ ਸਕੀ ਅਤੇ ਇੱਕ ਦਿਨ ਘਰੋ ਭੱਜ ਗਈ। ਦੋ ਮਹੀਨਿਆਂ ਮਗਰੋਂ ਪੁਲਿਸ ਮੈਨੂੰ ਬੰਬਈ ਤੋਂ ਫੜਕੇ ਲੈਕੇ ਆਈ ਮੈਨੂੰ ਜੇਲ ਹੋਈ ਮੇਰੀ ਜਮਾਨਤ ਲਈ ਅਤੇ ਕੇਸ ਲੜਨ ਲਈ ਪਾਪਾ ਨੇ ਘਰ ਗਿਰਵੀ ਰੱਖ ਦਿੱਤਾ। ਮੈ ਉਸ ਸਮੇਂ ਤੱਕ ਨਸ਼ਿਆ ਦੀ ਆਦਿ ਹੋ ਚੁੱਕੀ ਸੀ ਅਤੇ ਨਸ਼ੇ ਖਰੀਦਣ ਲਈ ਮੈ ਆਪਣੇ ਘਰ ਮਹੱਲੇ ਅੰਦਰ ਚੋਰੀਆ ਵੀ ਕਰਦੀ ਸੀ ਅਤੇ ਇੱਕ ਦਿਨ ਮੈਂ ਨਸ਼ੇ ਖਰੀਦਣ ਲਈ ਮੰਮੀ ਦੇ ਸੋਨੇ ਦੇ ਗਹਿਣੇ ਚੋਰੀ ਕੀਤੇ ਪਾਪਾ ਨੇ ਬਹੁਤ ਸਮਝਾਇਆ ਮਾਰਿਆ ਕੁੱਟਿਆ ਵੀ। ਪਰ ਗੰਦੀਆ ਆਦਤਾਂ ਅਤੇ ਗੰਦੇ ਸਾਥੀ ਛੱਡਣੇ ਅਸੰਭਵ ਲਗਦੇ ਹਨ ਅਤੇ ਮੈਂਨੂੰ ਇੱਕ ਦਿਨ ਆਪਣੇ ਮੰਮੀ ਜੀ ਨੂੰ ਜਹਿਰ ਦੇਕੇ ਮਾਰ ਦਿੱਤਾ ਤਾਂ ਜੋ ਮੈ ਐਸ  ਕਰਦੀ ਰਹਾਂ ਅਤੇ ਮੈਨੂੰ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ। ਪਰ ਇਸ ਅਪਰਾਧ ਕਾਰਨ ਮੈਨੂੰ ਉਮਰ ਕੈਦ ਹੋ ਗਈ ਅਤੇ ਮੈ ਕਈ ਸਾਲਾਂ ਤੋ ਜੇਲ ਅੰਦਰ ਰੋ ਰੋ ਕੇ ਜੀਅ ਰਹੀ ਹਾਂ। ਪਰ ਮੈਡਮ ਜੀ ਜੇਕਰ ਮੈਂ ਉਸ ਸਮੇਂ ਤੁਹਾਡੀ ਗੱਲ ਸਮਝ ਜਾਂਦੀ,ਆਪਣੇ ਮੰਮੀ ਪਾਪਾ ਜੀ ਦੀ ਗਲ ਮੰਨ ਲੈਂਦੀ ਸਰ ਦੀ ਗਲਾਂ ਉਦਾਹਰਣਾਂ ਤੇ ਗੌਰ ਕਰਦੀ ਜੋ ਇਹ ਆਪਣੇ ਸਕੂਲ ਵਿਖੇ ਸਮੇਂ ਸਮੇਂ ਆਕੇ ਦਸਿਆ ਕਰਦੇ ਸਨ ਤਾਂ ਮੈਂ ਅੱਜ ਪੜ ਲਿਖਕੇ ਅਧਿਆਪਕਾਂ ਜਾ ਕਲਰਕ ਜਾ ਕੋਈ ਨੌਕਰੀ ਕਰ ਰਹੀ ਹੁੰਦੀ ਅਤੇ ਮੇਰੇ ਮੰਮੀ ਪਾਪਾ ਵੀ ਮੇਰੇ ਕੋਲ ਹੁੰਦੇ। ਫੇਰ ਉਸ ਨੇ  ਹੱਥ ਜੋੜ ਕੇ ਮੇਰੇ ਪੈਰਾਂ ਵਿੱਚ ਸਿਰ ਰਖਕੇ ਰੋਦੇ ਹੋਏ ਕਿਹਾ ਕਿ ਮੈਡਮ ਜੇਕਰ ਤੁਸੀਂ ਮੇਰੇ ਗਰੀਬ ਬਦਨਸੀਬ ਮੇਰੇ ਕਾਰਨ ਬਦਨਾਮ ਅਤੇ ਉਜੜੇ ਪਾਪਾ ਨੂੰ ਲੱਭਕੇ ਇੱਕ ਵਾਰ ਮੇਰੇ ਕੋਲ ਜੇਲ ਵਿੱਚ ਲੈ ਆਓ ਤਾ ਮੈ ਉਨਾਂ ਤੋ ਆਪਣੇ ਭਿਆਨਕ ਪਾਪਾਂ ਦੀ ਮਾਫੀ ਮੰਗ ਲਵਾਂ  ਬੱਸ ਇੱਕ ਵਾਰ ਉਹ ਮੇਰੇ ਕੋਲ ਆਕੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾਫੀ ਦੇ ਦੇਣ ਨਹੀਂ ਤਾਂ ਮੈਂ ਇਸ ਜਨਮ ਤਾਂ ਕੀ, ਕਈ ਜਨਮ ਵੀ ਤੜਫਦੀ ਰਹਾਂਗੀ ।ਫੇਰ ਉਸ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੇਰੀ ਗਲਤੀਆਂ ਅਪਰਾਧ ਬਚਪਣ ਵਿੱਚ ਮਾੜੇ ਪਾਸੇ ਜਾਣ, ਮਾੜੇ ਦੋਸਤਾਂ ਸਾਥੀਆ ਨਸ਼ਿਆ ਐਸ ਪ੍ਰਸਤੀ ਨਾਲ  ਜੀਵਨ ਬਰਬਾਦ ਕਰਨ ਦੀਆ ਗੱਲਾਂ ਵਿਦਿਆਰਥੀਆਂ ਨੂੰ ਜਰੂਰ ਦਸਣਾ ਤਾਂ ਜੋ ਕੋਈ ਹੋਰ ਲੜਕਾ ਜਾ ਲੜਕੀ ਐਸ ਪ੍ਰਸਤੀ ਨਸ਼ਿਆ ਮਾੜੇ ਦੋਸਤਾਂ ਨਾਲ ਰਲਕੇ ਆਪਣੀ ਜਿੰਦਗੀ ਮਾਪਿਆ ਦਾ ਪਿਆਰ ਸਨਮਾਨ ਬਰਬਾਦ ਨਾ ਕਰਨ। ਮੈਂ ਸਮਝਦੀ ਹਾਂ ਕਿ ਕਾਂਸ ਅਧਿਆਪਕ ਵੀ ਕੇਵਲ ਟੀਚਰ ਨਾ ਬਨਣ ਸਗੋ ਬੱਚਿਆ ਦੇ ਮਾਤਾ ਪਿਤਾ ਦੋਸਤ ਮਿੱਤਰ ਹਮਦਰਦ ਅਤੇ ਗੁਰੂ ਅਧਿਆਪਕ ਬਣਕੇ ਬੱਚਿਆ ਦੇ ਚੇਹਰੇ ਦੇ ਨਾਲ ਨਾਲ ਉਨ੍ਹਾਂ ਦੇ ਦਿਲ ਦਿਮਾਗ ਵਿਚਾਰਾ ਭਾਵਨਾਵਾਂ ਕਾਰਜਾਂ ਆਚਰਨ ਚਾਲ ਚਲਣ ਨੂੰ ਵੀ ਸਮਝਣ ਅਤੇ ਉਨਾਂ ਦਾ ਸਾਥ ਕਦੇ ਵੀ ਨਾ ਛੱਡਣ। ਸਾਇਦ ਇਸ ਤਰ੍ਹਾਂ ਕਰਨ ਨਾਲ ਅਸੀਂ ਸਮਾਜ ਵਿੱਚ ਅਪਰਾਧ ਅਤੇ ਅਪਰਾਧੀ ਘਟਾ ਸਕਦੇ ਹਾਂ ਅਤੇ ਸਮਾਜ ਦੇ ਹਰ ਘਰ ਪਰਿਵਾਰ ਨੂੰ ਬਰਬਾਦੀ ਦੁੱਖ ਦਰਦ ਸਰਮਿੰਦਗੀ ਆਉਣ ਵਾਲੀ ਤਬਾਹੀ ਤੋਂ ਬਚਾ ਸਕਦੇ ਹਾਂ। 

ਮਿਸਜ ਸੰਤੋਸ ਗੋਇਲ, ਪ੍ਰਿੰਸੀਪਲ
ਪਟਿਆਲਾ
9317714141

]]>
https://punjdarya.com/punj-darya/28453/feed 0
ਭੁੱਖ ਤੇ ਸਕੂਨ https://punjdarya.com/punj-darya/28448 https://punjdarya.com/punj-darya/28448#respond Sat, 02 Oct 2021 14:03:03 +0000 https://punjdarya.com/?p=28448

ਟਰੱਕ ਡਰਾਈਵਰ ਦੀ ਜ਼ਿੰਦਗੀ ਅਜਿਹੀ ਹੈ ਕਿ ਕੁੱਝ ਵੀ ਤੈਅ ਨਹੀ ਹੁੰਦਾ। ਘਰੋਂ ਤੁਰਨ ਵੇਲੇ ਦਾ ਪ੍ਰੋਗਰਾਮ ਕਿਹੜੀ ਘੜੀ ਬਦਲ ਜਾਵੇ, ਕੋਈ ਪਤਾ ਨਹੀਂ ਹੁੰਦਾ। ਪਰਵਾਰ ਨਾਲ ਬਣਾਇਆ ਪ੍ਰੋਗਰਾਮ ਬਹੁਤੀ ਵਾਰ ਧਰਿਆ-ਧਰਾਇਆ ਰਹਿ ਜਾਂਦੈ। ਅਜਿਹੇ ਹਾਲਾਤ ਦਾ ਸਾਹਮਣਾ ਤਾਂ ਦੇਰ ਤੋਂ ਈ ਕਰਦੇ ਆ ਰਹੇ ਹਾਂ ਪਰ ਅਮਰੀਕਾ ਆ ਕੇ ਜਦ ਇਸ ਦਾ ਸਾਹਮਣਾ ਕਰਨਾ ਪਿਆ ਤਾਂ ਸ਼ੁਰੂ ਸ਼ੁਰੂ ‘ਚ ਬਹੁਤ ਅਕੇਵੇਂ ਦਾ ਅਹਿਸਾਸ ਹੋਇਆ ਸੀ ਪਰ ਹੁਣ ਆਦਤ ਪੈਂਦੀ ਜਾ ਰਹੀ ਐ। ਫਿਰ ਵੀ ਮਨੁੱਖ ਹਾਂ ਆਖਰ…ਦੋ ਘੜੀ ਚੈਨ ਨਾਲ ਪਰਵਾਰ ‘ਚ ਮਿਲ-ਬੈਠਣ ਨੂੰ ਦਿਲ ਤਾਂ ਕਰਦਾ ਈ ਐ ਨਾ!

ਆਮ ਵਰਤਾਰਾ ਇਹ ਐ ਕਿ ਸਵੇਰ ਦੇ ਪ੍ਰੋਗਰਾਮ ਦਾ ਸ਼ਾਮ ਨੂੰ ਜਾਂ ਦੇਰ ਸ਼ਾਮ ਪਤਾ ਲੱਗ ਜਾਂਦੈ। ਕੰਪਨੀ ਮਾਲਕ, ਜੋ ਮੇਰੇ ਬੱਚਿਆਂ ਸਮਾਨ ਐ, ਦਾ ਫ਼ੋਨ ਆ ਗਿਆ ਸੀ ਕਿ ਭਲ਼ਕ ਦਾ ਕੋਈ ਲੋਡ ਨਹੀਂ ਹੈ, ਤੁਸੀਂ ਚਿੱਲ ਕਰੋ! ਮਤਲਬ ਇਹ ਕਿ ਮਸਤੀ ਮਾਰੋ! ਹਮਸਫ਼ਰ ਪੰਮ ਨੂੰ ਸਵੇਰੇ ਕੰਮ ‘ਤੇ ਛੱਡਣ ਦੀ ਜ਼ੁੰਮੇਵਾਰੀ ਕੁਦਰਤੀ ਤੌਰ ‘ਤੇ ਮੇਰੀ ਸੀ। ਸਵੇਰੇ ਉੱਠੇ, ਚਾਹ ਦਾ ਕੱਪ ਪੀ ਕੇ ਪੰਮ ਨੂੰ ਕੰਮ ‘ਤੇ ਛੱਡਣ ਲਈ ਤਿਆਰ ਹੋਇਆ ਈ ਸੀ ਕਿ ਫ਼ੋਨ ਆ ਗਿਆ, ”ਅੰਕਲ, ਕਿੱਥੇ ਓਂ? ਬੁਰਾ ਨਾ ਮੰਨਿਓਂ, ਇੱਕੋ ਲੋਡ ਐ। ਆਪਣੇ ਯਾਰਡ ਦੇ ਬਿਲਕੁਲ ਨਾਲ।ਹੁਣੇ ਆ ਜਾਓ, ਫੇਰ ਤੁਸੀਂ ਵਿਹਲੇ!” ਮੈਂ ਦੱਸਿਆ ਕਿ ਅਜੇ ਚਾਹ ਦਾ ਕੱਪ ਈ ਲਿਐ। ਕੁੱਝ ਖਾ ਪੀ ਲਵਾਂ, ਫੇਰ ਆਉਨਾ। ਪਰ ਨਹੀਂ, ਉਸ ਮੁਤਾਬਕ ਸਿਰਫ ਘੰਟੇ-ਡੇਢ ਘੰਟੇ ਦੀ ਸਾਰੀ ਗੱਲ ਐ।

ਪੰਮ ਨੂੰ ਕੰਮ ‘ਤੇ ਛੱਡ ਮੈਂ ਯਾਰਡ ‘ਚ ਜਾ ਪਹੁੰਚਾ ਤੇ ਲੋਡ ਸੱਚਮੁੱਚ ਸਵਾ ਕੁ ਮੀਲ ‘ਤੇ ਲਾਹੁਣਾ ਸੀ। ਵਿਹਲਾ ਵੀ ਦੋ ਘੰਟੇ ‘ਚ ਹੋ ਗਿਆ। ਇੱਕ ਸਵਾ ਇੱਕ ਵਜੇ ਘਰ ਪਹੁੰਚਾ ਈ ਸੀ ਕਿ ਫੇਰ ਫ਼ੋਨ ਆ ਗਿਆ, ”ਅੰਕਲ, ਕਿੱਥੇ ਓਂ?….ਹੈ ਤਾਂ ਤੁਹਾਨੂੰ ਪਰੇਸ਼ਾਨੀ ਪਰ ਇੱਕ ਨਿੱਕਾ ਜਿਹਾ ਕੰਮ ਐਂ, ਤੁਹਾਨੂੰ ਈ ਕਰਨਾ ਪੈਣਾ, ਹੋਰ ਡਰਾਈਵਰ ਕੋਈ ਹੈ ਨਹੀਂ।” ਮੇਰੇ ਕੋਲ ਨਾਂਹ ਕਰਨ ਦਾ ਕੋਈ ਕਾਰਨ ਈ ਨਹੀਂ ਸੀ। ਕਾਹਲੀ ‘ਚ ਇੱਕ ਸੇਬ ਹੱਥ ‘ਚ ਲੈ ਕੇ ਤੁਰ ਪਿਆ।ਇਹ ਕੰਮ ਵੀ ਦੋ ਮੀਲ ਦੇ ਅੰਦਰ ਅੰਦਰ ਈ ਸੀ। ਫੂਡ ਬੈਂਕ ‘ਚ ਦਾਨ ਵਜੋਂ ਖਾਣ-ਪੀਣ ਦਾ ਸਾਮਾਨ ਦੇ ਕੇ ਆਉਣਾ ਸੀ।

ਦਰਅਸਲ ਨਿਊ ਯਾਰਕ ਤੋਂ ਕਾਸਕੋ ਲਈ ਇੱਕ ਟ੍ਰੇਲਰ ਚਿਕਨ ਮੀਟ ਲੈ ਕੇ ਆਏ ਸੀ ਤੇ ਉਸ ਵਿੱਚ ਬਰੋਕਰ ਨੇ ਡੇਢ ਪੈਲਟ ਵੱਧ ਮੀਟ ਲੋਡ ਕਰ ਦਿੱਤਾ ਸੀ ਜੋ ਕਾਸਕੋ ਮੈਨੇਜਮੈਂਟ ਨੇ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸ ਮੀਟ ਨੂੰ ਸੁੱਟਿਆ ਤਾਂ ਜਾ ਨਹੀਂ ਸੀ ਸਕਦਾ, ਇਸ ਲਈ ਉਨ੍ਹਾਂ ਫੂਡ ਬੈਂਕ ਨੂੰ ਦੇਣ ਦਾ ਫੈਸਲਾ ਕਰ ਲਿਆ। ਮੈਂ ਟ੍ਰੇਲਰ ਡੋਰ ‘ਤੇ ਲਾ ਕੇ ਫੂਡ ਬੈਂਕ ਦੇ ਕਰਿੰਦੇ ਵੱਲ ਗਿਆ, ਜਿਸ ਨੇ ਇਹ ਲੋਡ ਉਤਾਰਨਾ ਸੀ। ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਕਹਿਣ ਲੱਗਾ, ”ਇਹ ਟ੍ਰੇਲਰ ਕੱਲ੍ਹ ਵੀ ਆਇਆ ਸੀ। ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਅਸੀਂ ਸਿਰਫ ਫਰੋਜ਼ਨ ਚਿਕਨ ਹੀ ਲੈਂਦੇ ਹਾਂ, ਫਰੈੱਸ਼ ਨਹੀਂ।” ਕੰਪਨੀ ਮਾਲਕ ਨੂੰ ਦੱਸਿਆ ਤਾਂ ਉਹ ਵੀ ਪਰੇਸ਼ਾਨ ਹੋ ਉੱਠਿਆ। ਉਸ ਨੇ ਸੋਚਿਆ ਸੀ ਕਿ ਰਾਤ ਭਰ ਰੀਫ਼ਰ ਮਨਫੀ ਟੈਂਪਰੇਚਰ ‘ਤੇ ਚਲਾ ਕੇ ਚਿਕਨ ਫਰੀਜ਼ ਹੋ ਜਾਵੇਗਾ ਪਰ ਫੂਡ ਬੈਂਕ ਵਾਲੇ ਟੱਸ ਤੋਂ ਮੱਸ ਨਾ ਹੋਏ। …ਤੇ ਮੈਨੂੰ ਵਾਪਸ ਯਾਰਡ ‘ਚ ਆਉਣ ਲਈ ਕਹਿ ਦਿੱਤਾ ਗਿਆ। ਉਸ ਵੇਲੇ ਬਾਅਦ ਦੁਪਹਿਰ ਦੇ ਤਿੰਨ ਵੱਜ ਚੁੱਕੇ ਸਨ।

ਯਾਰਡ ਕੋਲ ਪਹੁੰਚਿਆ ਈ ਸੀ ਕਿ ਫੇਰ ਫ਼ੋਨ ਆ ਗਿਆ, ”ਅੰਕਲ, ਤੁਹਾਨੂੰ ਇੱਕ ਹੋਰ ਐਡਰੈੱਸ ਭੇਜਿਐ, ਉੱਥੇ ਲਾਹ ਕੇ ਆਓ ਪਲੀਜ਼, ਦਰਅਸਲ ਇਹ ਟ੍ਰੇਲਰ ਆਪਾਂ ਨੂੰ ਸਵੇਰੇ ਤੜਕੇ ਚਾਹੀਦੈ।” ਭੁੱਖ ਨਾਲ ਬੁਰਾ ਹਾਲ ਪਰ ਨਾਂਹ ਵੀ ਨਹੀਂ ਸੀ ਕਰ ਸਕਦਾ। ਰਸਤੇ ‘ਚੋਂ ਈ ਟਰੱਕ ਦੱਸੀ ਗਈ ਥਾਂ ਵੱਲ ਮੋੜ ਲਿਆ। ਫਰੇਜ਼ਨੋ ਦੇ ਅੰਦਰ ਈ ਕੋਈ ਘੰਟੇ ਕੁ ਦੀ ਦੂਰੀ ‘ਤੇ ਸੀ ਇਹ ਟਿਕਾਣਾ।

ਦੱਸੇ ਗਏ ਟਿਕਾਣੇ ‘ਤੇ ਪਹੁੰਚਿਆ ਈ ਸੀ ਕਿ ਇੱਕ ਜੋੜਾ ਨਜ਼ਰੀਂ ਪਿਆ। ਉਨ੍ਹਾਂ ਰੁਕਣ ਲਈ ਇਸ਼ਾਰਾ ਕੀਤਾ। ਮੈਂ ਸਮਝ ਗਿਆ ਕਿ ਸਾਮਾਨ ਇਨ੍ਹਾਂ ਨੂੰ ਈ ਦੇਣਾ ਐਂ। ਮੈਂ ਥੱਲੇ ਉੱਤਰਿਆ ਈ ਸੀ ਕਿ ਦੋਵੇਂ ਮੀਆਂ-ਬੀਵੀ ਭੱਜ ਕੇ ਆਏ ਤੇ ਮੇਰੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਪਹਿਲੀ ਨਜ਼ਰੇ ਉਹ ਮੈਨੂੰ ਜਪਾਨੀ ਮੂਲ ਦੇ ਜਾਪੇ ਤੇ ਉਨ੍ਹਾਂ ਲਈ ਮੈਂ ਅਫ਼ਗ਼ਾਨ ਸੀ। ਜਦ ਮੈਂ ਆਪਣੇ ਪੰਜਾਬੀ ਹੋਣ ਬਾਰੇ ਦੱਸਿਆ ਤਾਂ ਉਹ ਹੋਰ ਖੁਸ਼ ਹੋ ਗਏ, ”ਯੂ ਆਰ ਅਵਰ ਏਸ਼ੀਅਨ ਬ੍ਰਦਰ..!” ਉਨ੍ਹਾਂ ਦੱਸਿਆ ਕਿ ਉਹ ਲਾਓਸ ਤੋਂ ਹਨ। ਬੀਵੀ ਦਾ ਨਾ ਰਕੇਲ ਵੂ ਤੇ ਮੀਆਂ ਦਾ ਨਾ ਬੀ ਵੂ ਸੀ।

ਇਹ ਜੋੜਾ ਪੰਦਰਾਂ-ਸੋਲਾਂ ਸਾਲ ਤੋਂ ਇੱਕ ਲੋਕ ਭਲਾਈ ਸੰਸਥਾ ਚਲਾ ਰਿਹਾ ਹੈ। ਉਨ੍ਹਾਂ ਕੋਲ ਨਾ ਤਾਂ ਸਾਮਾਨ ਰੱਖਣ ਲਈ ਥਾਂ ਸੀ ਤੇ ਨਾ ਸਾਮਾਨ ਉਤਾਰਨ ਲਈ ਕੋਈ ਢੁਕਵਾਂ ਪ੍ਰਬੰਧ ਸੀ।ਸੋਚ ਰਿਹਾ ਸੀ ਕਿ ਇਹ ਏਨਾ ਚਿਕਨ ਰੱਖਣਗੇ ਕਿੱਥੇ! ਉਹ ਹੱਥੀਂ ਸਾਮਾਨ ਉਤਾਰਨ ਲੱਗੇ ਤਾਂ ਮੈਂ ਵੀ ਉਨ੍ਹਾਂ ਦਾ ਹੱਥ ਵੰਡਾਉਣ ਲੱਗ ਪਿਆ। ਮੇਰੀ ਏਨੀ ਕੁ ਮਦਦ ਨਾਲ ਉਹ ਏਨਾ ਖੁਸ਼ ਹੋਏ ਕਿ ਮੈਨੂੰ ਵਾਰ ਵਾਰ ਜੱਫੀਆਂ ਪਾਈ ਜਾਣ, ”ਓ ਮਾਈ ਫ਼੍ਰੈਂਡ …ਯੂ ਆਰ ਸੂ….ਗੁੱਡ!” ਮੈਂ ਉਨ੍ਹਾਂ ਨੂੰ ਦੱਸਿਆ ਵੀ ਕਿ ਮੈਂ ਤਾਂ ਡਰਾਈਵਰ ਆਂ ਭਾਈ, ਸ਼ੁਕਰੀਆ ਤਾਂ ਮਾਲਕ ਦਾ ਕਰੋ ਜਿਹਨੇ ਇਹ ਸਮੱਗਰੀ ਭੇਜੀ ਐ ਪਰ ਨਹੀਂ…ਉਨ੍ਹਾਂ ਲਈ ਮੈਂ ਵੀ ਬਰਾਬਰ ਸਤਿਕਾਰ ਦਾ ਪਾਤਰ ਸੀ।

ਉਨ੍ਹਾਂ ਆਸ-ਪਾਸ ਦੇ ਲੋਕਾਂ ਨੂੰ ਪਹਿਲਾਂ ਈ ਫ਼ੋਨ ਕਰ ਰੱਖੇ ਸਨ। ਵੱਖੋ-ਵੱਖ ਭਾਈਚਾਰਿਆਂ ਦੇ ਲੋਕ ਆ ਕੇ ਆਪੋ ਆਪਣਾ ਹਿੱਸਾ ਲੈ ਕੇ ਤੁਰਦੇ ਜਾ ਰਹੇ ਸਨ। ਏਨੇ ਨੂੰ ਰਕੇਲ ਨੇ ਮੇਰੇ ਨਾਲ ਇੱਕ ਫੋਟੋ ਖਿਚਵਾਉਣ ਦੀ ਇੱਛਾ ਜ਼ਾਹਰ ਕੀਤੀ। ਦੋਵੇਂ ਮੀਆਂ-ਬੀਵੀ ਆਸ-ਪਾਸ ਖੜੇ ਹੋ ਗਏ। ਮੈਂ ਅਜਿਹੇ ਕੋਨ ਤੋਂ ਫੋਟੋ ਖਿਚਵਾਈ ਕਿ ਉਸ ਵਿੱਚ ਦਾਨ ਕੀਤਾ ਸਾਮਾਨ ਬਿਲਕੁਲ ਨਜ਼ਰ ਨਾ ਆਵੇ। ਇਸ ਪਲ ਮੈਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਨਾਮ ਨਿਹਾਦ ਸਮਾਜ-ਸੇਵੀ ਸੰਸਥਾਵਾਂ ਦੇ ਲੋਕ ਹਸਪਤਾਲਾਂ ‘ਚ ਜਾ ਕੇ ਮਰੀਜ਼ਾਂ ਨੂੰ ਫਲ ਵੰਡਣ ਦੀਆਂ ਤਸਵੀਰਾਂ ਖਿਚਵਾ ਕੇ ਅਖਬਾਰ ‘ਚ ਛਪਵਾਉਣ ਲਈ ਤਰਲੋਮੱਛੀ ਹੋਇਆ ਕਰਦੇ ਸਨ। ਚਿਕਨ ਲੈਣ ਆਏ ਲੋਕਾਂ ਵੱਲ ਦੇਖ ਕੇ ਮੈਨੂੰ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਭੱਠਾ ਮਜ਼ਦੂਰਾਂ ਤੇ ਗੁੱਜਰਾਂ ਦੇ ਉਹ ਨਿਆਣੇ ਵੀ ਯਾਦ ਆਏ ਜੋ ਛਬੀਲ ਮੌਕੇ ਵੰਡੇ ਜਾ ਰਹੇ ਕੜਾਹ-ਛੋਲਿਆਂ ਦਾ ਪ੍ਰਸ਼ਾਦ ਲੈਣ ਲਈ ਬੇਚਾਰੇ ਜਿਹੇ ਬਣ ਕੇ ਖੜੇ ਹੁੰਦੇ ਸਨ।

ਰਕੇਲ ਹਰ ਇੱਕ ਨੂੰ ਉਸ ਦੀ ਇੱਛਾ ਮੁਤਾਬਕ ਚਿਕਨ ਵੰਡੀ ਜਾ ਰਹੀ ਸੀ। ਰਕੇਲ ਤੇ ਬੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਸਨ ਪਰ ਉਨ੍ਹਾਂ ਦੇ ਚਿਹਰਿਆਂ ‘ਤੇ ਇੱਕ ਵਖਰਾ ਜਿਹਾ ਸਰੂਰ ਨਜ਼ਰ ਆ ਰਿਹਾ ਸੀ।

ਮੈਂ ਸ਼ਾਮ ਅੱਠ ਵਜੇ ਦੇ ਕਰੀਬ ਘਰ ਪੁੱਜਾ। ਪੰਮ ਨੂੰ ਫਿਕਰ ਸੀ ਕਿ ਸਵੇਰ ਦਾ ਕੁੱਝ ਵੀ ਖਾਧਾ-ਪੀਤਾ ਨਹੀਂ ਸੀ। ਬਾਹਰੋਂ ਖਾਣ ਦਾ ਆਦਤ ਨਹੀਂ ਹੈ ਪਰ ਬੀ ਵੂ ਤੇ ਰਕੇਲ ਦੀਆਂ ਜੱਫੀਆਂ ਨੇ ਮੇਰੀ ਭੁੱਖ ਗਾਇਬ ਕਰ ਦਿੱਤੀ ਸੀ। ਉਨ੍ਹਾਂ ਦੀ ਇਸ ਮਿਲਣੀ ਦੇ ਨਾਲ ਈ ਮੈਂ ‘ਨਵਾਂ ਜ਼ਮਾਨਾ’ ਵੀ ਜਾ ਆਇਆ ਸਾਂ ਤੇ ਆਪਣੇ ਪਿੰਡ ਦੇ ਨੇੜਲੇ ਭੱਠਾ ਮਜ਼ਦੂਰਾਂ ਤੇ ਗੁੱਜਰਾਂ ਦੇ ਨਿਆਣਿਆਂ ਨੂੰ ਵੀ ਮਿਲ ਆਇਆ ਸਾਂ ਜੋ ਮੇਰੇ ਪਿੰਡ ਦੇ ਸਕੂਲੇ ਪੜ੍ਹਨ ਆਇਆ ਕਰਦੇ ਸਨ, ਜਿਨ੍ਹਾਂ ਦਾ ਮੈਂ “ਅਖਬਾਰ ਵਾਲਾ ਅੰਕਲ” ਸੀ, ਉਹ ਅੰਕਲ ਜਿਸ ਦੇ ਘਰ ਵੀ ਉਹ ਬਿਨ ਰੋਕ-ਟੋਕ ਆ ਸਕਦੇ ਸਨ।

ਅਪਾਰਟਮੈਂਟ ‘ਚ ਆ ਕੇ, ਨਹਾਅ-ਧੋ ਕੇ ਮੈਂ ਸਵੇਰ ਦੇ ਟਰਿੱਪ ‘ਤੇ ਜਾਣ ਦੀ ਤਿਆਰੀ ‘ਚ ਜੁੱਟ ਗਿਆ ਸੀ … ਇੱਕ ਵੱਖਰਾ ਜਿਹਾ ਸਕੂਨ ਲਈ…ਭੁੱਖ ਦਾ ਅਜੇ ਵੀ ਕੋਈ ਥਹੁ-ਪਤਾ ਨਹੀਂ ਸੀ..! 

ਇੰਦਰਜੀਤ ਚੁਗਾਵਾਂ

]]>
https://punjdarya.com/punj-darya/28448/feed 0
ਕਿਸਾਨੀ ਅੰਦੋਲਨ, ਸਰਕਾਰ ਅਤੇ ਬਰਾਬਰ ਸੰਵਿਧਾਨਕ ਹੱਕ https://punjdarya.com/punj-darya/28297 https://punjdarya.com/punj-darya/28297#respond Tue, 28 Sep 2021 11:28:09 +0000 https://punjdarya.com/?p=28297

ਲੰਬੇ ਸਮੇਂ ਤੋਂ ਪੂਰੇ ਭਾਰਤ ਦੇਸ਼ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਮਸਲਾ ਗੁੰਝਲਦਾਰ ਬਣਿਆ ਹੋਇਆ ਹੈ। ਸਰਕਾਰ ਦੀ ਅੜੀ ਅਤੇ ਕਿਸਾਨਾਂ ਦਾ ਜੋਸ਼ ਟਸ ਤੋਂ ਮਸ ਨਹੀਂ ਹੋ ਰਹੇ। ਮੁੱਖ ਕਿੱਤਾ ਕਿਸਾਨੀ ਵਾਲੇ ਪ੍ਰਦੇਸ਼ ਇਸ ਅੰਦੋਲਨ ਕਾਰਣ ਹਰ ਪੱਖੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਏ ਹਨ।ਇਸ ਸਮੱਸਿਆ ਨੂੰ ਭਾਰਤ ਸਰਕਾਰ ਨੂੰ ਬਹੁਤ ਹੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਦੂਜੇ ਪਾਸੇ ਕਿਸਾਨ ਆਗੂਆਂ ਦੀ ਵੀ ਬਹੁਤ ਵੱਡੀ ਜਿੰਮੇਦਾਰੀ ਬਣ ਜਾਂਦੀ ਹੈ, ਕਿਉਂਕਿ ਲੰਬਾ ਸਮਾਂ ਚੱਲਣ ਵਾਲੇ ਸੰਘਰਸ਼ ਉਕਤਾਅੂ ਬਣ ਜਾਂਦੇ ਹਨ। ਇਸ ਤੋਂ ਵੀ ਵੱਡੀ ਸਮੱਸਿਆ ਸੰਘਰਸ਼ ਵਿੱਚ ਦੇਸ਼ ਦੀ ਏਕਤਾ ਅਖੰਡਤਾ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕਾਂ ਦਾ ਦਾਖਲਾ ਰੋਕਿਆ ਨਹੀਂ ਜਾ ਸਕਦਾ। ਜਿੱਥੇ ਆਮ ਕਿਸਾਨ ਦੀ ਖੱਜਲ ਖੁਆਰੀ ਹੋ ਰਹੀ ਹੈ ਉੱਥੇ ਕਿਸਾਨ ਆਗੂ ਪੂਰੇ ਮਾਨਸਿਕ ਦਬਾਓ ਵਿੱਚ ਚਲ ਰਹੇ ਹਨ ਕਿਉਂਕਿ ਉਦੇਸ਼ ਦੀ ਪੂਰਤੀ ਲਈ ਸਮੇਂ ਸਿਰ ਅਤੇ ਉਚਿੱਤ ਫੈਸਲੇ ਲੈਣੇ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ।ਰਸਤੇ ਤੋਂ ਭੜਕਾਉਣ ਵਾਲਿਆਂ ਤੋਂ ਸੰਭਲ ਕੇ ਰਹਿਣਾ ਦੂਰ ਅੰਦੇਸ਼ੀ ਅਤੇ ਧੀਰਜ ਦੀ ਮੰਗ ਕਰਦੇ ਹਨ। ਕਈ ਵਾਰ ਲੀਡਰ ਵੀ ਨਿੱਜੀ ਫਾਇਦਿਆਂ ਲਈ ਅੰਦਰ ਖਾਤੇ ਸਰਕਾਰ ਦੇ ਭਾਈਵਾਲ ਬਣ ਜਾਂਦੇ ਹਨ ਅਤੇ ਭੋਲੀ ਭਾਲੀ ਜਨਤਾ ਦਾ ਸ਼ੋਸ਼ਣ ਅਤੇ ਘਾਣ ਕਰ ਦਿੱਤਾ ਜਾਂਦਾ ਹੈ।

ਭਾਵੇਂ ਦੁਨੀਆਂ ਭਰ ਵਿੱਚ ਇਹ ਭਖਵਾਂ ਵਿਸ਼ਾ ਬਣਿਆ ਹੋਇਆ ਹੈ ਅਤੇ ਜ਼ਿਆਦਾ ਵਿਆਖਿਆ ਦੀ ਮੰਗ ਨਹੀਂ ਕਰਦਾ, ਫਿਰ ਵੀ ਲੜੀ ਜੋੜਨ ਲਈ ਇਸ ਦੀ ਪਿੱਠ ਭੂਮੀ ਵਿੱਚ ਜਾਣਾ ਜਰੂਰੀ ਹੈ। ਇਹ ਖੇਤੀ ਕਾਨੂੰਨ ਜੂਨ 2020 ਦੇ ਪਹਿਲੇ ਹਫਤੇ ਆਰਡੀਨੈਂਸ ਦੇ ਰੂਪ ਵਿੱਚ ਸਾਹਮਣੇ ਆਏ।17 ਸਿਤੰਬਰ 2020 ਨੂੰ ਇਸ ਆਰਡੀਨੈਂਸ ਨੂੰ ਕਾਨੂੰਨੀ ਰੂਪ ਦੇਣ ਲਈ ਲੋਕ ਸਭਾ ਵਿੱਚ ਪਾਸ ਕਰਵਾਇਆ ਗਿਆ ਅਤੇ 20 ਸਿਤੰਬਰ 2020 ਨੂੰ ਰਾਜ ਸਭਾ ਵਿੱਚ ਪਾਸ ਕਰਵਾ ਲਿਆ ਜਾਦਾ ਹੈ। 27 ਸਿਤੰਬਰ 2020 ਨੂੰ ਰਾਸ਼ਟਰਪਤੀ ਤੋਂ ਹਸਤਾਖਰ ਕਰਵਾ ਕੇ ਇਹ ਕਾਨੂੰਨ  ਉਨ੍ਹਾਂ ਲੋਕਾਂ ਤੇ ਥੋਪ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਕਦੇ  ਅਜਿਹੀ ਮੰਗ ਹੀ ਨਹੀਂ ਕੀਤੀ। ਉਸ ਸਮੇਂ ਪੂਰਾ ਦੇਸ਼ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ। ਅਜਿਹੇ ਕਿਹੜੇ ਗੰਭੀਰ ਹਾਲਾਤ ਸਨ ਜਿਨ੍ਹਾਂ ਕਰਕੇ ਇਹ ਆਰਡੀਨੈਂਸ ਲਿਆਉਣਾ ਪਿਆ। ਦੇਸ਼ ਦੇ ਹਾਲਾਤ ਠੀਕ ਹੋ ਜਾਣ ਬਾਦ ਇਨ੍ਹਾਂ ਨੂੰ ਕਾਨੂੰਨ ਬਣਾਉਣ ਦੀ ਸਹੀ ਪ੍ਰਕਿਿਰਆ ਰਾਹੀਂ ਪਾਸ ਕਰਵਾਇਆ ਜਾ ਸਕਦਾ ਸੀ। ਖੇਤੀਬਾੜੀ ਤੇ ਕਾਨੂੰਨ ਬਣਾਉਣਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਰ ਕੇਂਦਰ ਸਰਕਾਰ ਇਸ ਵਿੱਚ ਬਹੁਤ ਹੀ ਉਤਸਕ ਬਣੀ ਹੋਈ ਹੈ। ਕਿਹਾ ਇਹ ਜਾ ਰਿਹਾ ਹੈ ਕਿ ਇਨ੍ਹਾ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ। ਪਰ ਉਸ ਸਮੇਂ ਤੋਂ ਹੀ ਸੰਘਰਸ਼ ਜਾਰੀ ਹੈ।ਇਹ ਕਾਨੂੰਨ ਹਨ: 1.ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਐਕਟ  2020. ਇਸ ਦੀ ਧਾਰਾ 15 ਅਨੁਸਾਰ “ਕਿਸੇ ਵੀ ਦਿਵਾਨੀ ਅਦਾਲਤ ਕੋਲ ਅਜਿਹੇ ਕਿਸੇ ਵੀ ਮਾਮਲੇ ਦੇ ਸੰਬੰਧ ਵਿਚ ਕੋਈ ਵੀ ਦਾਵਾ ਜਾਂ ਅਰਜੀ ਦਾਖਲ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੋਵੇਗਾ ਜੋ ਇਸ ਕਾਨੂੰਨ ਅਧੀਨ ਜਾਂ ਇਸ ਦੇ ਨੇਮਾਂ ਤਹਿਤ ਅਧਿਕਾਰਤ ਕਿਸੇ  ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਜਾਂ ਨਿਬੇੜਿਆ ਜਾ ਸਕਦਾ ਹੈ ”।2. ਕਿਸਾਨ ( ਸਸ਼ਕਤੀਕਰਣ ਤੇ ਸੁਰੱਖਿਆ ) ਮੁੱਲ ਭਰੋਸਗੀ ਅਤੇ ਖੇਤੀ ਸੇਵਾਵਾਂ ਸਮਝੌਤਾ ਐਕਟ 2020. ਇਸ ਵਿੱਚ ਪੀੜਤ ਕੇਵਲ ਐਸ ਡੀ ਐਮ ਤੱਕ ਹੀ ਪਹੁੰਚ ਕਰ ਸਕਦਾ ਹੈ। ਇਨਸਾਫ ਦਾ ਕੋਈ ਭਰੋਸਾ ਨਹੀਂ। 3. ਜ਼ਰੂਰੀ ਵਸਤਾਂ (ਸੋਧ) ਐਕਟ 2020. ਇਸ ਵਿੱਚ ਸਰਮਾਏਦਾਰ ਨੂੰ ਜਮ੍ਹਾਂਖੋਰੀ ਦੀ ਪੂਰੀ ਖੁੱਲ ਹੈ। ਕਿਸਾਨ ਅਤੇ ਉਪਭੋਗਤਾ ਦਾ ਪੂਰਾ ਸੋਸ਼ਣ ਹੁੰਦਾ ਦਿਖਾਈ ਦਿੰਦਾ ਹੈ। ਘੱਟੋ-ਘੱਟ ਸਮਰਥਨ ਮੁੱਲ ਦਾ ਰੇੜਕਾ ਜਾਰੀ ਹੈ। ਅਗਰ ਘੱਟੋ-ਘੱਟ ਸਮਰਥਨ ਮੁੱਲ ਯਕੀਨੀ  ਹੋ ਵੀ ਜਾਏ ਤਾਂ ਵੀ ਸਮੱਸਿਆ ਦਾ ਹਲ ਦਿਖਾਈ ਨਹੀਂ ਦਿੰਦਾ। ਅਗਰ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੇ ਆਪਣੀ ਫਸਲ ਵੇਚਣ ਲੈ ਜਾਵੇ ਤਾਂ ਗੋਦਾਮ ਵਿੱਚ ਥਾਂ ਨਾਂ ਹੋਣ ਦੇ ਬਹਾਨੇ ਬੇਰੰਗ ਵਾਪਸੀ ਅਤੇ ਮਜਬੂਰਨ ਘੱਟ ਕੀਮਤ ਤੇ ਬਾਹਰ ਵਿਉਪਾਰੀ ਕੋਲ ਸੋਸ਼ਣ।ਸੁਪਰੀਮ ਕੋਰਟ ਨੇ 12 ਜਨਵਰੀ 2021 ਨੂੰ ਇਨ੍ਹਾਂ ਕਾਨੂੰਨਾਂ ਤੇ ਰੋਕ ਲਗਾ ਦਿੱਤੀ ਹੈ ਅਤੇ ਮੁੜ ਵਿਚਾਰਨ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਪਰ ਕਿਸਾਨਾਂ ਵਿੱਚ ਕੋਈ ਵਿਸ਼ਵਾਸ ਨਹੀਂ ਬਣ ਸਕਿਆ ਹੈ।ਸਰਕਾਰ ਦਾ ਇਹ ਕਹਿਣਾ ਕਿ ਕਾਨੂੰਨ ਰੱਦ ਕਰਨ ਦੀ ਕੀਮਤ ਤੇ ਕੋਈ ਗੱਲ ਨਹੀਂ, ਕੇਵਲ ਸੋਧ ਹੋ ਸਕਦੀ ਹ,ੈ ਮਹੌਲ ਵਿੱਚ ਅਸਥਿਰਤਾ ਬਨਣ ਦਾ ਕਾਰਣ ਹੈ।

ਇਨ੍ਹਾਂ ਖੇਤੀ ਕਾਨੂੰਨਾ ਵਿੱਚੋਂ ਕਿਸਾਨਾਂ ਨੂੰ ਜੋ ਸਪਸ਼ਟ ਲੱਗਦਾ ਹੈ ਕਿ ਹੌਲੀ ਹੌਲੀ ਜੀਮੀਂਦਾਰ ਦਾ ਵਿਸ਼ੇਸ਼ ਤੌਰ ਤੇ ਛੋਟੇ ਕਿਸਾਨ ਦਾ ਗਲਾ ਘੱੁਟਿਆ ਜਾਣਾ ਹੈ ਅਤੇ ਜਮੀਨ ਦੀ ਮਾਲਕੀ ਤੋਂ ਹੱਥ ਧੋਣੇ ਪੈਣੇ ਹਨ। ਇਹ ਉਸਦਾ ਕਿੱਤਾ ਹੈ। ਉਹ ਬੇਰੁਜਗਾਰ ਵੀ ਹੋ ਜਾਵੇਗਾ ਅਤੇ ਉਸਦਾ ਸਵੈਮਾਣ ਵੀ ਨਸ਼ਟ ਹੋ ਜਾਵੇਗਾ।ਇਸ ਲਈ ਉਸਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨਿਕ ਦਾਇਰੇ ਵਿੱਚ ਰਹਿੰਦੇ ਹੋਏ ਸੰਘਰਸ਼ ਕਰਨ ਦਾ ਅਧਿਕਾਰ ਹੈ। ਪਰ ਉਸ ਸਮੇਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਜਦੋਂ ਹਰਿਆਣਾ ਸਰਕਾਰ ਨੇ ਸ਼ਾਂਤਮਈ ਲੋਕਾਂ ਤੇ ਤਸ਼ੱਦਤ ਕੀਤਾ। ਇਸ ਨਾਲ ਭਾਰਤੀ ਲੋਕਤੰਤਰ ਦੀ ਵਿਦੇਸ਼ਾਂ ਵਿੱਚ ਵੀ ਕਿਰਕਿਰੀ  ਹੋਈ ਹੈ। ਅਗਰ ਇਹ ਲੋਕ ਸ਼ੁਰੂ ਤੋਂ ਹੀ ਹਿੰਸਕ ਰਸਤਾ ਅਖਤਿਆਰ ਕਰਦੇ ਤਾਂ ਸਰਕਾਰਾਂ ਦੀ ਸਖਤੀ ਨੂੰ ਵੀ ਮਾਨਤਾ ਮਿਲ ਜਾਣੀ ਸੀ। ਬਹੁਤ ਸਾਰੇ ਸਧਾਰਣ ਖਾਸ ਕਰਕੇ ਵਡੇਰੀ ਉਮਰ ਦੇ ਲੋਕ ਜੀਵਨ ਤੋਂ ਹੱਥ ਧੋ ਬੈਠੇ ਹਨ। ਇਨ੍ਹਾਂ ਘਟਨਾਵਾਂ ਨਾਲ ਸੱਭ ਦਾ ਮਨ ਦੁਖੀ ਹੋਇਆ ਹੈ। ਇੱਕ ਸੰਤ ਮਹਾਂਪੁਰਸ਼ ਆਤਮ-ਹੱਤਿਆ ਵੀ ਕਰ ਚੁੱਕੇ ਹਨ ਇਸ ਤੋਂ ਬਿਨਾਂ ਹੋਰ ਵੀ ਅਤੇ ਕਈ ਵਾਰ ਅਜਿਹੇ ਯਤਨ ਵੀ ਕੀਤੇ ਗਏ ਹਨ। ਭਾਵੇਂ ਮੈਂ ਨਿੱਜੀ ਤੌਰ ਤੇ ਆਤਮ ਹੱਤਿਆ ਜਿਹੀ ਘਟਨਾ ਦਾ ਸਮਰਥਕ ਨਹੀਂ ਹਾਂ ਅਤੇ ਨਾਂ ਹੀ ਇਸ ਦੀ ਪ੍ਰੌੜ੍ਹਤਾ ਕਰਦਾ ਹਾਂ। ਪਰ ਇੱਕ ਗੱਲ ਜਰੂਰ ਹੈ ਕਿ ਇਸ ਲੰਬੇ ਸੰਘਰਸ਼ ਨੇ ਅੰਦੋਲਨਕਾਰੀਆਂ ਦੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ।ਆਮ ਲੋਕਾਂ ਨੂੰ ਜੋ ਝਰੋਖੇ ਚੋਂ ਦਿਸਦਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਇੱਕਾ ਦੁੱਕਾ ਵਿਉਪਾਰੀ ਘਰਾਂ ਨੂੰ ਅਣ ਦਿੱਸੇ ਢੰਗਾਂ ਰਾਹੀਂ ਲਾਭ ਪਹੁੰਚਾਉਣ ਲਈ ਖੇਡ ਖੇਡੀ ਜਾ ਰਹੀ ਹੈ।ਇਨਸਾਨੀਅਤ ਮੰਗ ਕਰਦੀ ਹੈ ਕਿ ਉਹ ਸਵੈ ਪੜਚੋਲ ਕਰਨ, ਅਗਰ ਅੰਤਰ ਆਤਮਾ ਅਜਿਹੀ ਕੁੱਝ ਹਾਮੀ ਭਰੇ ਤਾਂ ਇਸ ਦਾ ਤੁਰੰਤ ਹਲ ਹੋ ਸਕਦਾ ਹੈ। ਉਹ ਸ਼ਬਦਾਂ ਅਤੇ ਨੀਤੀ ਦੇ ਇੰਨੇ ਸਮਰਥ ਹਨ ਕਿ ਨਜਾਕਤ ਨੂੰ ਭਾਂਪਦੇ ਹੋਏ ਵਧੀਆ ਫੈਸਲਾ ਲੈ ਸਕਦੇ ਹਨ। ਸੱਪ ਵੀ ਮਰ ਸਕਦਾ ਹੈ ਅਤੇ ਲਾਠੀ ਵੀ ਟੁੱਟਣ ਤੋਂ ਬਚਾਈ ਜਾ ਸਕਦੀ ਹੈ।ਆਪਣੀ ਅਤੇ ਅਤੇ ਆਪਣੀ ਪਾਰਟੀ ਦੀ ਸਾਖ ਨੂੰ ਅੱਗੇ ਲਈ ਹੋਰ ਉੱਚੀ ਕਰ ਸਕਦੇ ਹਨ।

ਰਹੀ ਗੱਲ ਕਿਸਾਨ ਅੰਦੋਲਨ ਵਿੱਚਲੀ ਰੂਪਰੇਖਾ ਦੀ। ਸ਼ੁਰੂਆਤੀ ਦੌਰ ਪ੍ਰਸ਼ੰਸਾਯੋਗ ਅਤੇ ਹਮਦਰਦੀ ਭਰਿਆ ਬਣਿਆ ਰਿਹਾ। ਲੰਬਾ ਸਮਾਂ ਪੈਣ ਕਾਰਣ ਖੜੋਤ ਅਤੇ ਊਣਤਾਈਆਂ ਸਾਹਮਣੇ ਆ ਰਹੀਆਂ ਹਨ।ਬਲਾਤਕਾਰ ਦੀ ਘਟਨਾ ਦੁੱਖਦਾਈ ਹੋ ਨਿੱਬੜੀ। ਲੀਡਰਸ਼ਿਪ ਇਸ ਤੋਂ ਆਪਣਾ ਪੱਲਾ ਨਹੀਂ ਛੁਡਵਾ ਸਕਦੀ। ਇਹ ਕਿਸਾਨੀ ਸੰਘਰਸ਼ ਉੱਤੇ ਬਹੁਤ ਬੜਾ ਕਲੰਕ ਹੈ।ਕਈ ਸ਼ੁਰੂਆਤੀ ਲੀਡਰ ਨਿੱਕਲ ਗਏ ਜਾਂ ਕੱਢ ਦਿੱਤੇ ਗਏ। ਅਗਰ ਅੰਦੋਲਨਕਾਰੀਆਂ ਲਈ ਰੋਟੀ, ਕੱਪੜਾ, ਦਵਾਈ ਅਤੇ ਸਿਰ ਢੱਕਣ ਜਿਹੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਦੀ ਲਗਾਤਾਰਤਾ ਨਾ ਟੁੱਟਣ ਦਿੱਤੀ ਜਾਂਦੀ ਤਾਂ ਵਧੀਆ ਪ੍ਰਭਾਵ ਰਹਿਣਾ ਸੀ।ਪਰ ਇਸ ਨੂੰ ਹੋਟਲ ਕਲਚਰ ਦਾ ਰੰਗ ਦਿੱਤਾ ਜਾਂਦਾ ਰਿਹਾ ਹੈ।ਵਿਦੇਸ਼ਾਂ ਚੋਂ ਮਿਲੀ ਆਰਥਿਕ ਸਹਾਇਤਾ ਨੂੰ ਲੀਡਰਸ਼ਿਪ ਨੂੰ ਯੋਜਨਾਬੱਧ ਢੰਗ ਨਾਲ ਪ੍ਰਯੋਗ ਕਰਨ ਦੀ ਲੋੜ ਸੀ। ਪਰ ਇੱਥੇ ਕਿਤੇ ਆਪ ਹੁਦਰਾਪਨ ਭਾਰੂ ਰਿਹਾ ਹੈ। ਹਉਮੈ ਅਤੇ ਰਜਵਾੜਾਸ਼ਾਹੀ ਦੀ ਭਾਵਨਾ ਦਿਖਾਈ ਦਿੱਤੀ ਹੈ। ਕਿਸਾਨ ਮਜਦੂਰ ਏਕਤਾ ਦੇ ਸ਼ਬਦ ਫਸਲੀ ਬਟੇਰੇ ਦੀ ਤਰ੍ਹਾਂ ਹੀ ਹਨ। ਅਸਲ ਵਿੱਚ ਜੀਮੀਂਦਾਰ, ਵੱਡਾ ਕਿਸਾਨ ਅਤੇ ਮਜਦੂਰ ਦੀ ਮਾਨਸਿਕਤਾ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਇਹ ਪਾੜਾ ਦੂਰ ਕਰਨਾ ਹਿਮਾਲਿਆ ਪਰਬਤ ਦੀ ਚੋਟੀ ਤੇ ਚੜ੍ਹਨ ਦੇ ਬਰਾਬਰ ਹੈ। ਜਦ ਕਿ ਮਜਦੂਰ ਕਿਸਾਨ ਦੇ ਚੁੰਗਲ ਚੋਂ ਨਿੱਕਲ ਕੇ ਖੇਤੀ ਲਈ ਬਣਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਕੇ ਜ਼ਿਆਦਾ ਫਾਇਦੇਮੰਦ ਰਹਿ ਸਕੇਗਾ। ਕਿਸਾਨ ਨੂੰ ਅੰਨ ਦਾਤਾ ਕਹਿਣਾ ਢੁੱਕਵਾਂ ਨਹੀਂ ਲਗਦਾ। ਇਸ ਵਿੱਚ ਕੋਈ ਛੱਕ ਨਹੀਂ ਕਿ ਕਿਸਾਨ ਦੀ ਪ੍ਰਕਿਰਤੀ ਤੇ ਨਿਰਭਰਤਾ ਕਰਕੇ ਬੜੀ ਸਖਤ ਮਿਹਨਤ ਹੈ। ਪਰ ਅਨਾਜ ਮੁਫਤ ਨਹੀਂ ਦਿੱਤਾ ਜਾਂਦਾ। ਇਸ ਲਈ ਅੰਨ ਦਾਤਾ ਕਹਿਣਾ ਠੀਕ ਨਹੀਂ।ਇੱਥੋਂ ਤੱਕ ਕਿ ਕਿਸਾਨ ਨਾਲ ਕੰਮ ਕਰ ਰਹੇ ਮਜਦੂਰ ਨੂੰ ਖੇਤੀ ਮਜਦੂਰ ਕਿਹਾ ਜਾਂਦਾ ਹੈ ਨਾ ਕਿ ਅੰਨ ਦਾਤਾ।  ਬਾਕੀ ਕਿੱਤਿਆਂ ਵਾਂਗ ਖੇਤੀ ਵੀ ੱਿੲਕ ਕਿੱਤਾ ਹੈ। ਜਿੱਥੇ ਕੇਂਦਰ ਸਰਕਾਰ, ਵਿਸ਼ੇਸ਼ ਤੌਰ ਤੇ ਹਰਿਆਣਾ ਸਰਕਾਰ ਨੇ ਅੰਦੋਨਕਾਰੀਆਂ ਤੇ ਤਸ਼ੱਦਤ ਕਰਕੇ ਮਨੁੱਖੀ ਅਧਿਕਾਰਾਂ ਦਾ ਗਲਾ ਘੁੱਟਿਆ ਹੈ ਉੱਥੇ ਕਿਸਾਨ ਜਥੇਬੰਦੀਆ ਵਲੋਂ ਸੰਘਰਸ਼ ਵਿੱਚ ਜਾ ਰਹੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਵਰਕਰਾਂ ਨਾਲ ਕੀਤਾ ਜਾ ਰਿਹਾ ਦੁਰ ਵਿਵਹਾਰ ਵੀ ਨਿੰਦਣਯੋਗ ਹੈ।ਕਿਸਾਨਾਂ ਵਲੋਂ ਰਾਜਨੀਤਕ ਪਾਰਟੀਆਂ ਨੂੰ  ਪਿੰਡਾਂ ਵਿੱਚ ਆਪਣੀ ਚੋਣ ਮੁਹਿੰਮ ਲਈ ਜਾਣ ਤੋਂ ਰੋਕਣਾ ਅਤੇ ਦੁਰਵਿਵਹਾਰ ਕਰਨਾ ਗੈਰ ਸੰਵਿਧਾਨਿਕ ਹੈ।ਕਿਸਾਨਾਂ ਨੂੰ ਦੂਰ ਅੰਦੇਸ਼ੀ ਨਾਲ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਦੀ ਹੋਈ ਇਹ ਜਮੀਨੀ ਜਾਇਦਾਦ ਆਟੇ ਵਿੱਚ ਲੂਣ ਦੇ ਬਰਾਬਰ ਰਹਿ ਜਾਵੇਗੀ।ਇਸ ਲਈ ਇਸ ਤੇ ਪੂਰੀ ਟੇਕ ਨਾ ਰੱਖਦੇ ਹੋਏ ਇਸ ਦੇ ਬਦਲ ਲਈ ਟੈਕਨੀਕਲ ਕਿੱਤਿਆਂ ਦੀ ਹੁਣ ਤੋਂ ਹੀ ਭਾਲ ਅਤੇ ਸਿਖਲਾਈ ਲੈਣੀ ਸੁਰੂ ਕਰ ਦੇਣੀ ਚਾਹੀਦੀ ਹੈ। ਅੰਤ ਵਿੱਚ ਸਰਕਾਰ ਨੂੰ ਅਪੀਲ ਹੈ ਕਿ ਅੜੀਅਲ ਰੁੱਖ ਨਾ ਅਪਣਾਉਂਦੇ ਹੋਏ ਸੁਹਿਰਦਤਾ ਤੋਂ ਕੰਮ ਲੈਣ ਦੀ ਲੋੜ ਹੈ। ਸੱਚ-ਮੁਚ ਹੀ ਖੇਤੀ ਧੰਦੇ ਵਿੱਚ ਮੌਲਿਕਤਾ, ਵਿਿਗਆਨਕ ਢੰਗ ਅਪਣਾਉਂਦੇ ਹੋਏ ਅਤੇ ਕਿਸਾਨ ਦੇ ਹਿੱਤਾਂ ਅਤੇ ਸਵੀਕ੍ਰਿਤੀ ਦਾ ਧਿਆਨ ਰੱਖਦੇ ਹੋਏ ਨਵਾਂ ਕਾਨੂੰਨ ਬਣਾੳਣ ਦੀ ਲੋੜ ਹੈ। ਜਿਸ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਦੁਨੀਆ ਪੱਧਰ ਤੇ ਕਿਸੇ ਵਿਸ਼ੇਸ਼ ਸਨਮਾਨ ਦਾ ਹੱਕਦਾਰ ਬਣ ਸਕਦਾ ਹੈ। ਕਿਸਾਨ ਲੀਡਰਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਪਿੱਠ ਲਾਉਣ ਦੀ ਥਾਂ ਉਸ ਦੀ ਗਰਿਮਾ ਦਾ ਧਿਆਨ ਰੱਖਦਿਆਂ ਹੋਇਆਂ ਕਾਨੂੰਨ ਬਿਲਕੁਲ ਰੱਦ ਕਰਵਾਉਣ ਦੀ ਥਾਂ ਲੋੜੀਂਦੀਆਂ ਸੋਧਾਂ ਲਈ ਰਾਜੀ ਹੋ ਜਾਣਾ ਚਾਹੀਦਾ ਹੈ ਅਤੇ ਆਪਣੇ ਸਮਰਥਕਾਂ ਦਾ ਵੀ ਅੜੀਅਲ ਵਤੀਰਾ ਛੱਡਵਾਉਂਦੇ ਹੋਏ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਚਾਹੀਦਾ ਹੈ।ਦੋਨਾਂ ਪਾਸਿਆਂ ਦੇ ਲੀਡਰ ਜਿੱਤ ਹਾਰ ਤੋਂ ਉੱਪਰ ਉੱਠ ਕੇ ਅਜਿਹਾ ਫੈਸਲਾ ਕਰਨ ਜੋ ਪੂਰੇ ਦੇਸ਼ ਨੂੰ ਸਵੀਕਾਰ ਹੋਵੇ ਜਿਸ ਵਿੱਚ ਕਿਸੇ ਨੂੰ ਵੀ ਸਫਲ ਜਾਂ ਅਸਫਲ ਨਾ ਮੰਨਿਆ ਜਾਵੇ ਅਤੇ ਗਲਵੱਕੜੀ ਇਸ ਦਾ ਅੰਤ ਹੋਵੇ।  

                                                                                               

Jagdish Rai

Mobile No: 9855722733

Email: jagdishrai59@yahoo.com

]]>
https://punjdarya.com/punj-darya/28297/feed 0
ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸ਼ਾਨਾਮੱਤੇ ਇਤਿਹਾਸ ‘ਤੇ ਝਲਕ https://punjdarya.com/punj-darya/28247 https://punjdarya.com/punj-darya/28247#respond Tue, 28 Sep 2021 07:12:30 +0000 https://punjdarya.com/?p=28247 ਅੱਜ 28 ਸਤੰਬਰ ਨੂੰ ਜਦੋਂ ਸਾਰੀ ਦੁਨੀਆਂ ਪਰਮਗੁਣੀ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਂ ਰਹੀ ਹੈ ਤਾਂ ਉੱਥੇ ਨਾਲ ਹੀ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਪੱਧਰ ‘ਤੇ ਭਗਤ ਸਿੰਘ ਨੂੰ ਜਿਉਂਦਾ ਕਰਨ ਵਾਲੀ, ਪਹਿਲੀ ਵਾਰ ਉਸਦਾ ਜਨਮ ਦਿਨ ਮਨਾਉਣ ਵਾਲੀ, ਰੁਜਗਾਰ ਨੂੰ ਮੁੱਖ ਨਾਅਰਾ ਬਣਾਉਣ ਵਾਲੀ “ਰੁਜ਼ਗਾਰ ਪ੍ਰਾਪਤੀ ਮੁਹਿੰਮ” ਆਪਣਾ ਸਿਲਵਰ ਜੁਬਲੀ ਸਮਾਗਮ ਮਨਾਉਣ ਜਾ ਰਹੀ ਹੈ। ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਇਸ ਮੁਹਿੰਮ ਦੁਆਰਾ ਸਿਰਜਿਆ 25 ਸਾਲਾਂ ਦਾ ਇਤਿਹਾਸ ਅੱਜ ਤੇ ਆਉਣ ਵਾਲੇ ਕੱਲ੍ਹ ਲਈ ਪ੍ਰੇਰਣਾ ਸ੍ਰੋਤ ਹੋਵੇਗਾ। ਹਰ ਪੀੜ੍ਹੀ ਇਸ ਮੁਹਿੰਮ ਅਤੇ ਇਸਦੇ ਕਾਰਕੁਨਾਂ ਤੋਂ ਅਗਵਾੲੀ ਲੈਣ ਦਾ ਕੰਮ ਕਰੇਗੀ। ਇਸ ਮੁਹਿੰਮ ਦੀ ਪੂਰੇ ਦੇਸ਼ ‘ਚ ਕੀਤੀ ਸਰਗਰਮੀ ਦ‍ਾ ਸਿੱਟਾ ਹੈ ਕਿ ਭਗਤ ਸਿੰਘ, ਸ਼ਹੀਦ ਜਾਂ ਸ਼ਹੀਦ-ੲੇ-ਆਜਮ ਤੱਕ ਸੀਮਿਤ ਨਹੀਂ ਰਿਹਾ,ਮੁਹਿੰਮ ਨੇ ਉਸਦੇ ਪਰਮ ਗੁਣ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਜਾਗਰ ਕੀਤਾ ਹੈ।ਇਸੇ ਕਰਕੇ ਅੱਜ ਭਗਤ ਸਿੰਘ ਨੂੰ ਪਰਮਗੁਣੀ(Genius) ਭਗਤ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੁਹਿੰਮ ਨੇ ਉਸ ਸਮੇਂ ਜਦੋਂ ਸਰਮਾਏਦਾਰੀ ਪ੍ਰਬੰਧ ਭਗਤ ਸਿੰਘ ਨੂੰ ਲੋਕ ਮਨਾਂ ‘ਚੋਂ ਵਿਸਾਰਕੇ,ਉਸਦੀ ਸੋਚ, ਵਿਚਾਰਧਾਰਾ ਨੂੰ ਖਤਮ ਕਰ ਸਿਰਫ਼ ਰਸਮੀ ਸ਼ਹੀਦੀ ਸਮਾਗਮ ਮਨਾਉਣ ਤੱਕ ਸੀਮਿਤ ਕਰ ਦੇਣਾ ਚਾਹੁੰਦਾ ਸੀ, ਉਸਦੀ ਰੰਗਦ‍ਾਰ ਫੋਟੋ ਵਾਲਾ ਪੋਸਟਰ ਕੱਢ 28 ਸਤੰਬਰ 1997 ਨੂੰ ‘ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਹਿਲੀ ਵਾਰ ਦਿਨ ਮਨਾਇਆ। ਸਰਮਾਏਦਾਰੀ ਪ੍ਰਬੰਧ ਲਈ ਭਗਤ ਸਿੰਘ ਦੀ ਸੋਚ,ਵਿਚਾਰ ਖਤਰਾ ਬਣੇ ਹੋਏ ਸਨ ਉਸਦੀ ਕਹੀ ਤੇ ਲਿਖੀ ਹਰ ਗੱਲ ਇਸ ਪ੍ਰਬੰਧ ਦੀ ਹੋਂਦ ਨੂੰ ਮਿਟਾਉਣ ਵਾਲੀ ਹੈ।ਇਸ ਲਈ ਉਹ ਭਗਤ ਸਿੰਘ ਨੂੰ ਵਿਸਥਾਰਨ ਦੀ ਜਗ੍ਹਾ ਸੰਗੋੜ ਦੇਣਾ/ਸੀਮਿਤ ਕਰ ਦੇਣਾ ਚਾਹੁੰਦੇ ਹਨ ਕਿਉਂਕਿ ਭਗਤ ਸਿੰਘ ਕਹਿੰਦਾ ਹੈ:-

“ਅਸੀਂ ਇਨਕਲਾਬੀ ਤਾਕਤ ਆਪਣੇ ਹੱਥਾਂ ‘ਚ ਲੈਣ ਲਈ ਇਨਕਲਾਬੀ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਆਪਣੇ ਸਾਰੇ ਸਾਧਨ ਸਮੂਹਿਕ ਵਿਦਿਆ ਵਿੱਚ ਲਗਾ ਦੇਵੇਗੀ”
ਉਸਦੀ ਸੋਚ ਨੂੰ ਬਚਾਉਣ ਤੇ ਇਸ ਪ੍ਰਬੰਧ ਨੂੰ ਢਹਿ ਢੇਰੀ ਕਰਨ ਲਈ ਨੌਜਵਾਨ/ਵਿਦਿਆਰਥੀਆਂ ਵੱਲੋਂ 28 ਸਤੰਬਰ ਦਾ ਦਿਨ ਹਰ ਸਾਲ ਨਵੇਂ ਉਤਸ਼ਾਹ,ਨਵੇਂ ਜੋਸ਼ ਤੇ ਵਿਲੱਖਣ ਢੰਗ ਨਾਲ ਮਨਾਇਆ ਜਾਂਦਾ ਹੈ ਜਿਸ ਨਾਲ ਇਹ ਦਿਨ ਮੀਡੀਆ ਅਤੇ ਦੇਸ਼ ਭਰ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। 1997 ਦੇ ਇਹਨਾਂ ਦਿਨਾਂ ਨੇ ਨਿਰਾਸ਼ ਹੋ ਚੁੱਕੀ ਜਵਾਨੀ ਅੰਦਰ ਇਕ ਨਵਾਂ ਜੋਸ਼ ਭਰਿਆ।ਹੁਣ ਉਹ ਆਪਣੇ ਆਪ ਨੂੰ ਮਾਰਨ ਵਾਲੇ ਪਾਸੇ ਨਹੀਂ ਬਲਕਿ ਆਪ ਭਗਤ ਸਿੰਘ ਨੂੰ ਪੜ੍ਹ,ਉਸਦੀ ਵਿਚਾਰਧਾਰਾ ਤੋਂ ਨਵੀਂ ਰੌਸ਼ਨੀ ਲੈ ਆਪਣੇ ਵਰਗਿਆ ਨੂੰ ਬਚਾਉਣ ਦੇ ਰਾਸਤੇ ਤੁਰਨ ਲੱਗੀ। ਇਸ ਸਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ AISF-AIYF ਦੇ ਕਾਰਕੁਨਾਂ ਨੇ ਦਿਨ ਰਾਤ ਇਕ ਕਰ ਕੰਮ ਕੀਤਾ ਤੇ ਭਗਤ ਸਿੰਘ ਦੇ ਕਥਨਾਂ ਨੂੰ ਲੋਕ ਮਨਾਂ ‘ਚ ਵਸਾਇਆ ਕਿ:-

“ਸਭ ਕਿਸੇ ਲਈ ਉਤਸ਼ਾਹਿਤ ਕਰਨ ਵਾਲਾ ਅਾਦਰਸ਼,ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ।” ਇਸੇ ਦਾ ਨਤੀਜਾ ਸੀ ਕਿ ਅਗਲੇ ਸਾਲ 28 ਸਤੰਬਰ 1998 ਭਗਤ ਸਿੰਘ ਦਾ ਜਨਮ ਦਿਨ ਹੋਰ ਜੋਸ਼ ਤੇ ਇਨਕਲਾਬੀ ਉਤਸ਼ਾਹ ਨਾਲ ਟਾਊਨ ਹਾਲ ਮੋਗਾ ਵਿੱਚ ਮਨਾਇਆ ।ਪੂਰੇ ਪੰਜਾਬ ਦੀ ਜਵਾਨੀ ਮੋਗੇ ਜੁੜੀ ਇਸ ਲਾਮਿਸਾਲ ਇਕੱਠ ਨੇ ਨਵਾਂ ਨਾਅਰਾ ” ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਸ਼ੁਰੂਆਤ ਪੰਜਾਬ ਤੋਂ” ਦਿੱਤਾ ਅਤੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਜੱਥੇਬੰਦੀਆਂ ਸਰਗਰਮੀਆਂ ਕਰਨਗੀਆਂ । 25 ਸਾਲ ਪਹਿਲਾਂ ਜਦੋਂ ਕੋਈ ਰਾਜਨੀਤਕ ਧਿਰ ਰੁਜ਼ਗਾਰ ਨੂੰ ਕੋਈ ਮੁੱਦਾ ਨਹੀਂ ਸੀ ਮੰਨਦੀ ਜਵਾਨੀ ਤੇ ਉਸਦੀ ਕਾਬਲੀਅਤ ਨੂੰ ਅੱਖੋਂ ਪ੍ਰੋਖੇ ਕੀਤਾ ਹੋਇਆ ਸੀ ਇਸ ਮੁਹਿੰਮ ਦੀ ਮਿਹਨਤ ਨੇ “ਰੁਜ਼ਗਾਰ ਪ੍ਰਾਪਤੀ” ਨੂੰ ਇਸ਼ਤਿਹਾਰਾਂ ਦਾ ਮੁੱਖ ਨਾਹਰਾ ਬਣਾ ਦਿੱਤਾ। ਹੁਣ ਹਰ ਸਰਗਰਮੀ ਇਸ ਦੀ ਲੜੀ ਵਜੋਂ ਹੋਣ ਲੱਗੀ। ਰੁਜ਼ਗਾਰ ਦੀ ਪ੍ਰਾਪਤੀ ਲਈ ਚੇਤਨਾ ਪੈਦਾ ਕਰਨ,ਵਿੱਦਿਆ,ਸਿਹਤ ਸੇਵਾਵਾਂ,ਖੇਡਾਂ/ਸੱਭਿਆਚਾਰਕ ਸਰਗਰਮੀਆਂ ਅਤੇ ਪੂਰੀ ਮਨੁੱਖਾਂ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਦੀਆਂ ਪੰਜ ਮੰਗਾਂ ਦੇ ਪ੍ਰੋਗਰਾਮ ਨੂੰ ਲੋਕ ਮਨਾਂ ਦਾ ਹਿੱਸਾ ਬਣਾਉਣ ਲਈ 23 ਮਾਰਚ 1999 ਤੋਂ ਕੈੰਟਰ ਸਜਾ ਲਹਿਰ ਚਲਾਈ ।ਇਸ ਚੇਤਨਾ ਮੁਹਿੰਮ ਤੇ ਸਜਾਏ ਕੈਂਟਰ ਨੇ ਪੰਜਾਬ ਦੇ 3000 ਪਿੰਡਾਂ ਵਿਚ ਪਹੁੰਚ ਕਰਕੇ ਜਲਸੇ ਕੀਤੇ।AIYF ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ AISF ਸੂਬਾ ਪ੍ਰਧਾਨ ਦਲਵੀਰ ਕੌਰ ਧੂੜਕੋਟ ਸਕ‍ੱਤਰ ਕਸ਼ਮੀਰ ਸਿੰਘ ਗਦਾਈਆ ਅਤੇ ਕੁਲਦੀਪ ਭੋਲਾ ਦੀ ਅਗਵਾਈ ‘ਚ ਚੱਲੀਆਂ ਟੀਮਾਂ ਨੇ ਪੰਜਾਬ ਦੇ ਕੋਨੇ ਕੋਨੇ ‘ਚ ਵਿਦਿਆਰਥੀ/ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਹੀ ਸਮਾਂ ਸੀ ਜਦੋਂ ਹਰ ਜਿਲ੍ਹੇ ਦੀ ਟੀਮ ਵਿੱਚੋਂ ਬੁਲਾਰੇ ਤਿਆਰ ਕਰਨ ਦਾ ਕੰਮ ਸ਼ੁਰੂ ਹੋਇਆ।ਸਾਥੀ ਜਗਰੂਪ ਵੱਲੋਂ ਰਾਤਾਂ ਦੀਆਂ ਕਲਾਸਾਂ ਲਗਾ ਜਿਥੇ ਕਾਡਰ ਨੂੰ ਸਿਧਾਂਤਕ ਰੂਪ ‘ਚ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਉਥੇ ਨਾਲ ਹੀ ਸਿੱਖੀਆ ਗੱਲਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ/ਦੂਜਿਆਂ ਨੂੰ ਸਮਝਾਉਣ ਦਾ ਗੁਰ ਵੀ ਸਿਖਾਇਆ ਜਾਂਦਾ।

ਇਸ ਮੁਹਿੰਮ ਦਾ ਸਿਖਰ 17 ਨਵੰਬਰ 1999 ਸ਼ਹੀਦ ਕਰਤਾਰ ਸਿੰਘ ਸਰਾਭਾ ਦਿਨ ਨੂੰ ਸਮਰਪਿਤ ਗੋਲ ਬਾਗ ਅੰਮ੍ਰਿਤਸਰ ਦੀ ਇਤਿਹਾਸਕ ਰੈਲੀ ਸੀ।ਹੁਣ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਲੋਕਾਂ ਦੀ ਜੁਬਾਨ ‘ਤੇ ਆ ਚੁੱਕੀ ਸੀ ਇਸ ਮੁਹਿੰਮ ਨੇ ਜਵਾਨੀ ‘ਚ ਚੇਨਤਾ ਪੈਦਾ ਕਰ ਉਸਨੂੰ ਮੌਤ ਦੇ ਰਾਸਤੇ ਤੋਂ ਮੋੜ ਪ੍ਰਾਪਤੀ ਦੀ ਲਹਿਰ ਨਾਲ ਜੋੜਨ ‘ਚ ਸਫਲਤਾ ਹ‍ਾਸਲ ਕਰ ਲਈ ਸੀ ਜਿਸ ਸਦਕਾ”ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ”,”ਰੁਜ਼ਗਾਰ ਪ੍ਰਾਪਤੀ ਮੁਹਿੰਮ “ਦੇ ਨਾਮ ਨਾਲ ਜਾਣੀ ਜਾਣ ਲੱਗੀ। ਸਰਗਰਮੀਆਂ ਚਲਦੀਆਂ ਰਹੀਆਂ ਕਾਫਲਾ ਲੰਮਾ ਹੁੰਦਾ ਗਿਆ 17 ਨਵੰਬਰ 2003 ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਬਠਿੰਡਾ ਰੈਲੀ ਦੇ ਇਤਿਹਾਸਕ ਇਕੱਠ ਨੇ 28 ਸਤੰਬਰ 2007 ਨੂੰ, ਪਰਮਗੁਣੀ ਭਗਤ ਸਿੰਘ ਦੀ “ਜਨਮ ਸ਼ਤਾਬਦੀ” ਮਨਾਉਣ ਲਈ, ਮਾਹੌਲ ਸਿਰਜਨ ਦਾ ਸੱਦਾ ਦਿੱਤਾ ਜਿਸਦੇ ਤਹਿਤ ਪੰਜਾਬ ਦੇ ਹਰ ਕੋਨੇ ‘ਚ ਸਰਗਰਮੀਆਂ ਹੋਈਆਂ ਇਸੇ ਦਾ ਨਤੀਜਾ ਸੀ ਕਿ ਪੰਜਾਬ ਦੀ ਕੋਈ ਵੀ ਧਿਰ,ਕੋਈ ਕਲੱਬਾਂ,ਸੰਸਥਾਵਾਂ ਜਾਂ ਸਰਕਾਰਾਂ ਜਨਮ ਸਤਾਬਦੀ ਮਨਾਉਣ ‘ਚ ਪਿਛੇ ਨਾ ਰਹੀਆਂ। ਇਸ ਮੁਹਿੰਮ ਦੀਆਂ ਸਰਗਰਮੀਆਂ ਹੁੰਦੀਆਂ ਰਹੀਆਂ ਰੁਜ਼ਗਾਰ ਮੁੱਖ ਮੰਗ ਬਣ ਰਾਜਨੀਤਕ ਧਿਰਾਂ ਦੇ ਸਮਾਗਮਾਂ ਦਾ ਹਿੱਸਾ ਬਣਨ ਲੱਗੀ। ਮੁਹਿੰਮ ਨੇ ਕਦਮ ਅਗਾਂਹ ਵਧਾਉਦਿਆਂ 23 ਮਾਰਚ 2014 ਨੂੰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ‘ਤੇ ਹੁਸੈਨੀਵਾਲਾ ਦੀ ਧਰਤੀ ਤੋਂ ‘ਠੋਸ ਪ੍ਰੋਗਰਾਮ’ ” ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) Bhagat Singh National Employment Gurantee Act (BNEGA) ਨਾਲ ਲੋਕਾਂ ਨੂੰ ਰੂ-ਬ-ਰੂ ਕਰਵਾਇਆ ਤੇ ਇਹ ਕ‍ਾਨੂੰਨ ਬਣਵਾਉਣ ਲਈ ਸਰਗਰਮੀ ਆਰੰਭ ਕੀਤੀ। AISF-AIYF ਦੇ ਕ‍ਾਡਰ ਨੇ ਲੋਕਾਂ ਨੂੰ ਦੱਸਿਆ ਕਿ ਬਨੇਗਾ ਤਹਿਤ ਹਰ 18 ਤੋਂ 58 ਸਾਲ ਉਮਰ ਦੇ ਇਸਤਰੀ ਮਰਦ ਨੂੰ (ਜੋ ਚਾਹੁੰਦਾ ਹੈ) ਕੰਮ ਦੀ ਗਰੰਟੀ ਹੋਏਗੀ।ਇਹ ਕ‍ਾਨੂੰਨ ਅਣਪੜ ਤੇ ਅਣਸਿਖਿਅਕ ਨੂੰ 20,000 ਰੁਪੈ/ਮਹੀਨਾ,ਅਰਧ ਸਿੱਖਿਅਕ ਨੂੰ 25,000 ਰੁਪੈ/ ਮਹੀਨਾ,ਸਿੱਖਿਅਕ ਨੂੰ 30,000 ਰੁਪੈ/ਮਹੀਨਾ ਅਤੇ ਉੱਚ ਸਿੱਖਿਅਕ-ਡਿਗਰੀ ਹੋਲਡਰ ਨੂੰ 35,000 ਰੁਪੈ/ ਮਹੀਨਾ ਉਜਰਤ/ਤਨਖਾਹ ਮਿਲਣ ਦੀ ਕਾਨੂੰਨੀ ਗਰੰਟੀ ਕਰੇਗਾ।ਕੰਮ ਨਾ ਮਿਲਣ ਦੀ ਸੂਰਤ ਵਿੱਚ ਵਿਅਕਤੀ ਨੂੰ ਯੋਗਤਾ ਅਨੁਸਾਰ ਪ੍ਰਤੀ ਮਹੀਨਾ ਤਨਖਾਹ ਦਾ ਅੱਧ, “ਕੰਮ ਇੰਤਜਾਰ ਭੱਤਾ” ਪ੍ਰਾਪਤ ਕਰਨ ਦਾ ਕਾਨੂੰਨੀ ਹੱਕਦਾਰ ਬਣਾਵੇਗਾ।

ਇਸ ਕਾਨੂੰਨ ਲਈ ਕੀਤੀ ਸਰਗਰਮੀ ਨੂੰ ਦੇਸ਼ ਪੱਧਰ ‘ਤੇ ਹਾਂ-ਪੱਖੀ ਹੁੰਗਾਰਾ ਮਿਲਿਆ। ਪੂਰੇ ਦੇਸ਼ ‘ਚ AIYF-AISF ਦਾ ਕਾਡਰ ਇਸ ਕਾਨੂੰਨ ਦੀਆਂ ਬਾਰੀਕੀਆਂ ਨੂੰ ਸਮਝ ਕੰਮ ਕਰਨ ਲੱਗਾ। 2017 ਵਿੱਚ ਦੋਹਾਂ ਜੱਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਹ ਕਾਨੂੰਨ ਦੇਸ਼ ਦੇ ਹਰ ਮਨੁੱਖ ਦੀ ਸਮਝ ਦਾ ਹਿੱਸਾ ਬਣੇ ਇਸ ਲਈ ਦੇਸ਼ ਵਿਆਪੀ 60 ਦਿਨਾਂ ਦਾ “ਲਾਂਗ ਮਾਰਚ” ਕਰਾਂਗੇ ਜਿਹੜਾ 12 ਜੁਲਾਈ 2017 ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ 12 ਸਤੰਬਰ 2017 ਨੂੰ ਹੁਸੈਨੀਵਾਲਾ ਭਗਤ ਸਿੰਘ , ਰਾਜਗੁਰੂ, ਸੁਖਦੇਵ ਦੇ ਯਾਦਗਾਰੀ ਸਥਾਨ ‘ਤੇ ਖਤਮ ਹੋਇਆ।ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਦੇਸ਼ਵਿਆਪੀ “ਲਾਂਗ ਮਾਰਚ” ਬਨੇਗਾ ਦੀ ਇਨਕਲਾਬੀ ਰੂਹ ਦਾ ਚੇਤਨ ਹੋਕਾ ਹੈ।60 ਦਿਨਾਂ ਦੇ ਇਸ ਦੇਸ਼ ਵਿਆਪੀ ਮਾਰਚ ਨੇ ਦੇਸ਼ ਦੇ 18 ਸੂਬਿਆਂ ਵਿਚ ਲੋਕਾਂ ਨੂੰ ਸਮਝਾਇਆ ਕਿ ਇਸ ਕਾਨੂੰਨ ਬਿਨਾਂ ਸਾਡਾ ਸਮਾਜ ਥੁੜਾਂ ਮਾਰਿਆ ਰਹੇਗਾ ਤੇ ਕਾਨੂੰਨ ਦੀ ਪ੍ਰਾਪਤੀ ਸਾਡੇ ਲਈ ਖੁਸ਼ਹਾਲ ਜ਼ਿੰਦਗੀ ਦੀ ਗਰੰਟੀ ਹੋਵੇਗੀ। ਕਾਨੂੰਨ ਦੀ ਪ੍ਰਾਪਤੀ ਲਈ ਕੀਤੀ ਸਰਗਰਮੀ ਕੇਵਲ ਪੰਜਾਬ ਨਹੀਂ ਬਲਕਿ ਦੇਸ਼ ਦੇ ਹਰ ਸਮਾਗਮ ਦਾ ਹਿੱਸਾ ਬਣਨ ਲੱਗੀ ਦੇਸ਼ ਦੀ ਜਵਾਨੀ ਨੇ ਇਸੇ ਕਾਨੂੰਨ ਨੂੰ ਮੁੱਖ ਏਜੰਡਾ ਬਣਾ ਦੇਸ਼ ਦੀ ਪਾਰਲੀਮੈਂਟ ਵੱਲ ਵਹੀਰਾ ਘੱਤ ਦਿੱਤੀਆਂ।ਪੰਜਾਬ ਦੇ ਇਕ ਕੋਨੇ ਤੋਂ ਸ਼ੁਰੂ ਹੋਈ ਇਹ ਮੁਹਿੰਮ ਦੇਸ਼ ਦੀ ਪਾਰਲੀਮੈਂਟ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਸੀ। ਪੂਰੇ ਦੇਸ਼ ਦੇ ਨੌਜਵਾਨ/ਵਿਦਿਆਰਥੀ ਬਨੇਗਾ ਦੀ ਪ੍ਰਾਪਤੀ ਲਈ ਦਿੱਲੀ ਪਾਰਲੀਮੈਂਟ ਅੱਗੇ ਪ੍ਰਦਰਸ਼ਨ ਕਰਦਿਆਂ, ਗ੍ਰਿਫਤਾਰੀ ਦੇ, ਪੁਲਿਸ ਦਾ ਤਸ਼ੱਦਦ ਸਹਿਹਕੇ ਵੀ “we want BNEGA” ਦੇ ਨਾਅਰੇ ਮਾਰਦੇ ਹੋਏ ਆਪਣੇ ਆਪ ਨੂੰ “ਬਨੇਗਾ ਮੁਹਿੰਮ ਦੇ ਸਿਪਾਹੀ” ਅੈਲਾਨ ਰਹੇ ਸਨ। ਰੁਜ਼ਗਾਰ ਪ੍ਰਾਪਤੀ ਮੁਹਿੰਮ ਦਾ ਪੰਜਾਬ ਦੀਆਂ ਗਲੀਆਂ,ਪਿੰਡਾਂ,ਸ਼ਹਿਰਾਂ,ਜਿਲਿਆਂ ‘ਚ ਬੀਜਿਆ ਬੀਅ ਪੁੰਗਰਦਾ ਹੋਇਆ ਦਰਖ਼ਤ ਬਣ ਗਿਆ। ਇਸ ਦਰਖ਼ਤ ਦੀਆਂ ਜੜ੍ਹਾਂ ਦੇਸ਼ ਦੀ ਪਾਰਲੀਮੈਂਟ ਦੇ ਬਰੂਹੇ ਤੋਂ ਹੁੰਦੀਆਂ ਹੋਇਆ ਉਸ ਸਮੇਂ ਪਾਰਲੀਮੈਂਟ ਦੇ ਅੰਦਰ ਚਲੀਆ ਗਈਆਂ ਜਦੋਂ ਕੇਰਲਾ ਤੋਂ ਰਾਜ ਸਭਾ ਦੇ ਮੈਂਬਰ ਕਾਮਰੇਡ ਬਿਨੋਏ ਬਿਸਵਮ ਨੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” ਦੇਸ਼ ਦੀ ਪਾਰਲੀਮੈਂਟ ‘ਚ ਬਣੇ ,ਇਸ ਲਈ ਪ੍ਰਾਈਵੇਟ ਬਿੱਲ ਪੇਸ਼ ਕੀਤਾ। ਇਹ ਦਿਨ ਇਸ ਮੁਹਿੰਮ ਦੇ ਕਾਰਕੁੰਨਾਂ ਲਈ ਇਤਿਹਾਸਕ ਤੇ ਵੱਡਭਾਗਾ ਦਿਨ ਸੀ। ਬਨੇਗਾ ਹੁਣ ਇਤਿਹਾਸਕ ਲਹਿਰ ਬਣ ਰਿਹਾ ਹੈ।

ਅੱਜ ਦੇ ਹਾਲਾਤ

ਇਸ ਮੁਹਿੰਮ ਨੂੰ ਹੋਰ ਤਾਕਤ ਨਾਲ ਅੱਗੇ ਵਧਾਉਣਾ,ਦੇਸ਼ ਪੱਧਰ ‘ਤੇ ਬਨੇਗਾ ਦੀ ਪ੍ਰਾਪਤੀ ਲਈ ਸਰਗਰਮੀ ਤੇਜ਼ ਕਰਨਾ, ਸਮੇਂ ਦੀ ਅਣਸਰਦੀ ਲੋੜ ਬਣ ਚੁੱਕਾ ਹੈ।ਪਿਛਲੇ ਸਾਲ ਲੱਗੇ ਲਾਕਡਾਊਨ ਨੇ ਲੋਕਾਂ ਨੂੰ ਅਾਰਥਕ ਤੌਰ’ਤੇ ਲਾਚਾਰ ਕਰ ਦਿੱਤਾ ਹੈ। ਇਸ ਸਮੇਂ ਨੇ ਜਿਥੇ ਪ੍ਰਾਈਵੇਟ ਸੈਕਟਰ ‘ਚ ਕੰਮ ਕਰਦੇ ਲੋਕਾਂ ਤੇ ਛੋਟੇ ਕਿਰਤੀਆਂ ਨੂੰ ਪੱਕੇ ਰੁਜ਼ਗਾਰ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਉਥੇ ਸਰਮਾਏਦਾਰੀ ਦਾ ਕਾਰਪੋਰੇਟ ਪੱਖੀ ਰਵੱਈਆ ਵੀ ਉਜਾਗਰ ਕੀਤਾ ਹੈ। ਜੂਨ 2021 ‘ਚ ਜਾਰੀ ਹੋਏ ਦੌਲਤ ਦੇ ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ ਦੇ ਸਿਰਫ਼ 9 ਕਾਰਪੋਰੇਟ ਟੱਬਰਾਂ ਕੋਲ ਕੁੱਲ ਦੌਲਤ ਦਾ 51% ਇਕੱਠਾ ਹੋ ਗਿਆ ਹੈ।ਜਿਸਦਾ ਅਰਥ ਹੈ ਕਿ ਉਹ ਲੋਕਾਂ ਦੀ ਕਿਰਤ ਕਮਾਈ ਲੁੱਟ ਕੇ ਅੱਧ ਤੋਂ ਵੱਧ ਦੌਲਤ ‘ਤੇ ਕਾਬਜ ਹੋ ਚੁੱਕੇ ਹਨ। ਸਰਮਾਏਦਾਰੀ ਦੇ ਇਸ ਬੇਕਾਬੂ ਹੋਏ ਦੈਂਤ ਨੂੰ ਨੱਥ ਪਾਉਣ ਲਈ ਜਰੂਰੀ ਬਨੇਗਾ ਨੂੰ ਅਮਲੀ ਰੂਪ ਦੇਣਾ। ਬਨੇਗਾ ਦਾ ਅਮਲ ਸਭ ਮਨੁੱਖਾਂ (ਹਿੰਦੂ,ਸਿੱਖ,ਮੁਸਲਮ,ਇਸਾਈ)ਲਈ ਖੁਸ਼ੀ ਤੇ ਖੁਸ਼ਹਾਲੀ ਲੈ ਕੇ ਆਵੇਗਾ ਤੇ ਜੀਵਨ ਪੱਧਰ ਨੂੰ ਉੱਚਾ ਚੁੱਕੇਗਾ। ਆਓ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਰੁਜ਼ਗਾਰ ਪ੍ਰਾਪਤੀ ਮੁਹਿੰਮ ਤੋਂ ਅੱਗੇ ਵਧਦਿਆ ਅਗਲੇਰੇ ਪੜਾਅ ਬਨੇਗਾ ਨੂੰ ਦੇਸ਼ ਵਿਆਪੀ ਲਹਿਰ ਬਣਾ ਹਰ ਮਨੁੱਖ ਲਈ ਖੁਸ਼ੀਆਂ ਸਿਰਜੀਏ।

ਆਓ :-
• ਸਭ ਲਈ ਮੁਫ਼ਤ,ਲਾਜ਼ਮੀ ਅਤੇ ਵਿਗਿਆਨਕ ਵਿਦਿਆ ਦੀ ਗਰੰਟੀ, ਵਿਦਿਅਕ ਸੰਸਥਾਵਾਂ ਵਿੱਚ ਪੱਕੇ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ,ਵਿਦਿਆਰਥੀਆਂ ਲਈ ਬੱਸ ਪਾਸ ਸਹੂਲਤ ਅਤੇ ਸਕਾਲਰਸ਼ਿਪ ਯਕੀਨੀ ਕਰਵਾਈੲੇ।
• ਦੇਸ਼ ਵਿਚ ਭਗਤ ਸਿੰਘ ਭਵਨ ਉਸਾਰੇ ਜਾਣ, ਜਿਥੇ ਸੱਭਿਆਚਾਰਕ ਸਰਗਰਮੀਆਂ ਹਾਲ,ਖੇਡਾਂ ਦੇ ਮੈਦਾਨ,ਲਾਇਬ੍ਰੇਰੀਆਂ ਹੋਣ ਇਹ ਯਕੀਨੀ ਬਣਾਈਏ
• ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ, ਸਰਬੱਤ ਦੇ ਭਲੇ ਲਈ ਸਾਂਝੀ,ਸਹਿਯੋਗੀ, ਲਾਹੇਵੰਦ ਖੇਤੀ ਨੀਤੀ ਬਣਾਈੲੇ।
ਆਓ 25ਵੀਂ ਵਾਰ ਫਿਰ ਜਲੰਧਰ ਦੀ ਧਰਤੀ ਨੂੰ ਇਨਕਲਾਬੀ ਰੰਗ ‘ਚ ਰੰਗੀੲੇ।

ਕਰਮਵੀਰ ਬੱਧਨੀ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਕੌਮੀ ਗਰਲਜ਼ ਕਨਵੀਨਰ
94179-35679

]]>
https://punjdarya.com/punj-darya/28247/feed 0
ਇੱਕ ਚੰਗਾ ਵਿਦਿਆਰਥੀ ਬਣ ਸਕਦਾ ਹੈ ਆਉਣ ਵਾਲੇ ਸਮੇਂ ਦਾ ਭਵਿੱਖ https://punjdarya.com/punj-darya/27901 https://punjdarya.com/punj-darya/27901#respond Mon, 20 Sep 2021 14:04:48 +0000 https://punjdarya.com/?p=27901

ਗਗਨਦੀਪ ਧਾਲੀਵਾਲ

ਦੋਸਤੋਂ ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਿਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵੱਧਦਾ ਹੈ।ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ ।ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਪਿਆਰ ਤੇ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।ਅਕਸਰ ਹੀ ਦੇਖਿਆਂ ਜਾਂਦਾ ਹੈ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ। ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ।ਰੌਜਾਨਾ ਦੀ ਜ਼ਿੰਦਗੀ ਵਿੱਚ ਦੇਖਿਆਂ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ।ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ,ਇੱਕ ਸਕਾਰਾਤਮਕ ਰਵੱਈਆ, ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ।ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਤ ਤੌਰ ‘ਤੇ ਇਕ ਵਧੀਆ ਵਿਦਿਆਰਥੀ ਬਣਾ ਦੇਵੇਗਾ।
ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ। ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ। ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ। ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ । ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ)ਹੋਣਾ ਚਾਹੀਦਾ ਹੈ।ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜ਼ਰੂਰੀ ਹੈ।ਜਿਵੇ ਕਿ ਸੱਚਾਈ,ਇਮਾਨਦਾਰੀ ,ਨੇਕੀ,ਵੱਡਿਆਂ ਦਾ ਸਤਿਕਾਰ ਆਦਿ।ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ।ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਪੜਿਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਕਰ ਸਕਦਾ । ਜਿਸ ਆਦਮੀ ਵਿਚ ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ।ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕ-ਤੰਤਰੀ ਸਰਕਾਰ ਤੋ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ਼ਣਾ ਪੈ ਰਿਹਾ ਹੈ।ਪੰਜਾਬ ਦੇ ਨੌਜਵਾਨ ਪੜ ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਅੱਜ ਸੜਕਾਂ ‘ਤੇ ਹਨ।ਪ੍ਰਸ਼ਾਸਨ ਵੱਲੋਂ ਇਹਨਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।

]]>
https://punjdarya.com/punj-darya/27901/feed 0
ਤਕਨੀਕੀ ਅਤੇ ਕਿੱਤਾਮੁਖੀ ਸਿਖਲਾਈ ਵਿੱਚ ਕੀ ਅੰਤਰ ਹਨ ? https://punjdarya.com/punj-darya/27717 https://punjdarya.com/punj-darya/27717#respond Fri, 17 Sep 2021 12:15:18 +0000 https://punjdarya.com/?p=27717

ਵਿਜੈ ਗਰਗ

ਹਾਲਾਂਕਿ ਤਕਨੀਕੀ ਅਤੇ ਕਿੱਤਾਮੁਖੀ ਸਿਖਲਾਈ ਦੇ ਵਿੱਚ ਮੁੱਖ ਅੰਤਰ ਕੁਦਰਤ ਵਿੱਚ ਕੁਝ ਅਰਥਪੂਰਨ ਜਾਪਦਾ ਹੈ, ਇਹ ਜਿਆਦਾਤਰ ਉਹਨਾਂ ਵਿਸ਼ਿਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਤੇ ਹਰੇਕ ਫੋਕਸ ਕਰਦਾ ਹੈ.  ਵੋਕੇਸ਼ਨਲ ਸਿਖਲਾਈ ਅਕਸਰ ਸਿੱਖਿਆ ਅਤੇ ਸਿਖਲਾਈ ਦਾ ਹਵਾਲਾ ਦਿੰਦੀ ਹੈ ਜੋ ਵਿਹਾਰਕ ਹੁਨਰਾਂ ਅਤੇ ਕਿਸੇ ਖਾਸ ਉਦਯੋਗ ਵਿੱਚ ਕੰਮ ਕਰਨ ਨਾਲ ਸਬੰਧਤ ਕਾਰਜਾਂ ਨੂੰ ਕਰਨ ਦੇ ਯੋਗ ਹੋਣ ‘ਤੇ ਵਧੇਰੇ ਧਿਆਨ ਕੇਂਦਰਤ ਕਰਦੀ ਹੈ.  ਤਕਨੀਕੀ ਸਿਖਲਾਈ ਸੁਭਾਅ ਦੇ ਸਮਾਨ ਹੈ, ਪਰ ਫੋਕਸ ਤਕਨਾਲੋਜੀ ਅਤੇ ਕੰਪਿਊਟਰਾਂ ਅਤੇ ਡਿਜੀਟਲ ਜਾਣਕਾਰੀ ਵਿੱਚ ਕੀਤੇ ਵਿਕਾਸ ਤੇ ਹੈ.  ਹਾਲਾਂਕਿ ਦੋਵੇਂ ਤਰ੍ਹਾਂ ਦੀ ਸਿਖਲਾਈ ਘੱਟ ਵਿਦਿਅਕ ਅਤੇ ਵਧੇਰੇ ਵਿਹਾਰਕ ਹੈ, ਕਿੱਤਾਮੁਖੀ ਸਿਖਲਾਈ ਅਕਸਰ ਨਿਰਮਾਣ ਅਤੇ ਨਿਰਮਾਣ ‘ਤੇ ਕੇਂਦ੍ਰਤ ਹੁੰਦੀ ਹੈ ਜਦੋਂ ਕਿ ਤਕਨੀਕੀ ਸਿਖਲਾਈ ਵਧੇਰੇ ਕੰਪਿਊਟਰ-ਅਧਾਰਤ ਹੁੰਦੀ ਹੈ|

ਇਸ ਕਿਸਮ ਦੀ ਸਿਖਲਾਈ ਦੇ ਵਿੱਚ ਅੰਤਰ ਕੁਝ ਸੂਖਮ ਹੈ, ਪਰ ਇਹ ਮਹੱਤਵਪੂਰਨ ਹੈ.  ਕਿੱਤਾਮੁਖੀ ਸਿਖਲਾਈ ਅਕਾਦਮਿਕ ਨਾਲੋਂ ਵਧੇਰੇ ਵਿਹਾਰਕ ਹੁੰਦੀ ਹੈ ਅਤੇ ਅਕਸਰ ਉਨ੍ਹਾਂ ਹੁਨਰਾਂ ਅਤੇ ਯੋਗਤਾਵਾਂ ‘ਤੇ ਕੇਂਦ੍ਰਿਤ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਨੌਕਰੀ ਕਰਨ ਦੀ ਜ਼ਰੂਰਤ ਹੁੰਦੀ ਹੈ.  ਇਸ ਸਿਖਲਾਈ ਦਾ ਜ਼ਿਆਦਾਤਰ ਉਦੇਸ਼ ਵਿਦਿਆਰਥੀਆਂ ਨੂੰ ਨਿਰਮਾਣ, ਨਿਰਮਾਣ ਅਤੇ ਅਜਿਹੀਆਂ ਨੌਕਰੀਆਂ ਲਈ ਕੰਮ ਕਰਨ ਲਈ ਤਿਆਰ ਕਰਨਾ ਹੈ ਜਿਨ੍ਹਾਂ ਲਈ ਹੁਨਰਮੰਦ ਕਿਰਤ ਦੀ ਲੋੜ ਹੁੰਦੀ ਹੈ.  ਇਸ ਕਿਸਮ ਦੀ ਸਿਖਲਾਈ ਅਕਸਰ ਸੈਕੰਡਰੀ ਸਿੱਖਿਆ ਵਿੱਚ ਮਿਲ ਸਕਦੀ ਹੈ, ਜਿਵੇਂ ਕਿ ਯੂਐਸ ਵਿੱਚ ਹਾਈ ਸਕੂਲ ਪੱਧਰ ਅਤੇ ਕਾਲਜ ਦੇ ਬਦਲ ਵਜੋਂ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਹੈ ਜਿਹੜਾ ਕਿ ਕਾਲਜ ਵਿੱਚ ਵੀ ਹੁੰਦੀ ਹੈ|

ਨਿਰਮਾਣ-ਅਧਾਰਤ ਕਿੱਤਾਮੁਖੀ ਸਿਖਲਾਈ ਦੇ ਉਲਟ, ਤਕਨੀਕੀ ਸਿਖਲਾਈ ਵਿੱਚ ਆਮ ਤੌਰ ‘ਤੇ ਕੰਪਿਊਟਰ ਅਤੇ ਉੱਨਤ ਤਕਨਾਲੋਜੀ ਸ਼ਾਮਲ ਹੁੰਦੀ ਹੈ.  ਇਹ ਤਕਨੀਕੀ ਅਤੇ ਕਿੱਤਾਮੁਖੀ ਸਿਖਲਾਈ ਦੇ ਵਿੱਚ ਮੁਲਾ ਅੰਤਰ ਹੈ, ਕਿਉਂਕਿ ਉਹ ਦੋਵੇਂ ਆਪਣੀ ਖੋਜ ਦੇ ਲਈ ਅਕਾਦਮਿਕ ਖੋਜ ਜਾਂ ਗਿਆਨ ਨਾਲੋਂ ਹੁਨਰ ਅਤੇ ਵਿਹਾਰਕ ਯੋਗਤਾ ‘ਤੇ ਧਿਆਨ ਕੇਂਦ੍ਰਤ ਕਰਦੇ ਹਨ.  ਜਿਵੇਂ ਕਿ ਬਹੁਤ ਸਾਰੇ ਕਾਰਜਾਂ ਨੂੰ ਸਵੈਚਾਲਤ ਅਤੇ ਤੇਜ਼ੀ ਨਾਲ ਕੰਊਪਿਟਰਾਈਜ਼ਡ ਕੀਤਾ ਗਿਆ ਹੈ, ਤਕਨੀਕੀ ਸਿਖਲਾਈ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਣ ਹੋ ਗਈ ਹੈ|

ਦੂਸਰਾ ਮੁੱਖ ਅੰਤਰ ਵੱਖ -ਵੱਖ ਦੇਸ਼ਾਂ ਵਿੱਚ ਹਰੇਕ ਕਿਸਮ ਦੀ ਸਿਖਲਾਈ ਲਈ ਪਹੁੰਚ ਹੈ.  ਉਦਾਹਰਣ ਦੇ ਲਈ, ਯੂਐਸਏ ਵਰਗੇ ਦੇਸ਼ਾਂ ਵਿੱਚ, ਸਕੂਲਾਂ ਵਿੱਚ ਕਿੱਤਾਮੁਖੀ ਸਿਖਲਾਈ ‘ਤੇ ਧਿਆਨ ਕੇਂਦਰਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਨਿਰਮਾਣ ਦੀਆਂ ਨੌਕਰੀਆਂ ਵੱਡੇ ਪੱਧਰ’ ਤੇ ਦੂਜੇ ਦੇਸ਼ਾਂ ਨੂੰ ਆਊਟਸੋਰਸ ਕੀਤੀਆਂ ਜਾਂਦੀਆਂ ਹਨ.  ਦੂਜੇ ਪਾਸੇ, ਤਕਨੀਕੀ ਸਿਖਲਾਈ ਤੇਜ਼ੀ ਨਾਲ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਵਿੱਚ ਕਈ ਕਾਰਜਾਂ ਲਈ ਕੰਪਿਊਟਰਾਂ ਦੀ ਵਰਤੋਂ ਸ਼ਾਮਲ ਹੁੰਦੀ ਹੈ ਅਤੇ ਅਜਿਹੀਆਂ ਅਹੁਦਿਆਂ ਲਈ ਸਿਖਲਾਈ ਵਧੇਰੇ ਵਿਸ਼ੇਸ਼ ਹੋ ਗਈ ਹੈ.  ਦੂਜੇ ਦੇਸ਼ਾਂ ਵਿੱਚ, ਹਾਲਾਂਕਿ, ਦੋਵਾਂ ਰੂਪਾਂ ਦਾ ਵਿਸਥਾਰ ਹੋਇਆ ਹੈ ਕਿਉਂਕਿ ਕੰਪਿਊਟਰ ਅਧਾਰਤ ਕੰਮ ਦੇ ਨਾਲ ਨਿਰਮਾਣ ਅਤੇ ਨਿਰਮਾਣ ਕਾਰਜਾਂ ਦੇ ਵਧੇਰੇ ਮੌਕੇ ਵਿਕਸਤ ਹੋਏ ਹਨ|

]]>
https://punjdarya.com/punj-darya/27717/feed 0
ਇਨਸਾਨੀਅਤ ਦਾ ਪੁਜ਼ਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ https://punjdarya.com/punj-darya/27713 https://punjdarya.com/punj-darya/27713#respond Fri, 17 Sep 2021 12:08:16 +0000 https://punjdarya.com/?p=27713
ਡਾ ਮੇਘਾ ਸਿੰਘ

ਸਮਾਜਿਕ ਤਾਣੇ ਬਾਣੇ ਵਿਚ ਹਰ ਵਰਗ, ਸਮੁਦਾਏ, ਜ਼ਾਤ, ਫਿਰਕਿਆਂ ਅਤੇ ਧਰਮਾ ਦੇ ਮੁਦੱਈ ਇਨਸਾਨੀ ਜੀਵਨ ਬਸਰ ਕਰਦੇ ਹਨ।
ਹਰ ਇਕ ਵਿਅਕਤੀ ਸਮਾਜ ਵਿਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ। ਸਰਕਾਰੀ ਨੌਕਰੀ ਕਰਨ ਵਾਲੇ ਆਪਣੇ ਸਰਕਾਰੀ ਫ਼ਰਜ਼
ਨਿਭਾਉਂਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ/ਅਧਿਕਾਰੀ ਵੀ ਆਪਣੀ ਸੋਚ
ਅਨੁਸਾਰ ਹੀ ਆਪਣੇ ਫ਼ਰਜ਼ ਨਿਭਾਉਂਦੇ ਹਨ। ਹਾਲਾਂ ਕਿ ਹਰ ਇਕ ਵਿਅਕਤੀ ਨੂੰ ਸਰਕਾਰ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਨਾਲ
ਫ਼ਰਜ਼ ਨਿਭਾਉਣੇ ਚਾਹੀਦੇ ਹਨ। ਸਰਕਾਰਾਂ ਦੇ ਕੰਮ ਕਰਨ ਅਤੇ ਕਰਵਾਉਣ ਦੇ ਢੰਗ ਤਰੀਕੇ ਵੀ ਅਜ਼ੀਬ ਕਿਸਮ ਦੇ ਹੁੰਦੇ ਹਨ। ਜਿਹੜੇ
ਕਰਮਚਾਰੀ/ਅਧਿਕਾਰੀ ਕਮਚੋਰ ਹੁੰਦੇ ਹਨ, ਉਨ੍ਹਾਂ ਨੂੰ ਬਹੁਤਾ ਮਹੱਤਵਪੂਰਨ ਕੰਮ ਦਿੱਤਾ ਹੀ ਨਹੀਂ ਜਾਂਦਾ। ਜਿਹੜੇ ਦਿਲਚਸਪੀ, ਲਗਨ
ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਜ਼ਿਆਦਾ ਮਹੱਤਵਪੂਰਨ ਕੰਮ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹੇ
ਕਰਮਚਾਰੀ/ਅਧਿਕਾਰੀ ਕੰਮ ਦੇ ਬਹੁਤੇ ਭਾਰ ਹੇਠ ਦੱਬੇ ਜਾਂਦੇ ਹਨ ਪ੍ਰੰਤੂ ਉਹ ਕੰਮ ਕਰਨ ਤੋਂ ਜਵਾਬ ਨਹੀਂ ਦਿੰਦੇ। ਲੋਕ ਸੰਪਰਕ ਵਿਭਾਗ
ਪੰਜਾਬ ਦੇ ਅਜਿਹੇ ਕਰਮਚਾਰੀਆਂ/ਅਧਿਕਾਰੀਆਂ ਵਿਚ ਡਾ ਮੇਘਾ ਸਿੰਘ ਦਾ ਨਾਮ ਵਰਨਣਯੋਗ ਹੈ। ਉਨ੍ਹਾਂ ਲੋਕ ਸੰਪਰਕ ਵਿਭਾਗ ਪੰਜਾਬ
ਵਿਚ ਆਪਣਾ ਕੈਰੀਅਰ 12 ਸਾਲ ਪੰਜਾਬੀ ਦੇ ਅਧਿਆਪਕ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਸ਼ੁਰੂ ਕੀਤਾ। ਉਹ ਫ਼ਰਵਰੀ 1987 ਵਿੱਚ
ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਭਰਤੀ ਹੋਏ ਸਨ। ਇਸ ਅਹੁਦੇ ‘ਤੇ ਕੰਮ ਕਰਦਿਆਂ ਉਨ੍ਹਾਂ ਪੰਜਾਬ
ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਮੰਤਰੀ ਸਾਹਿਬਾਨ ਅਤੇ ਮੁੱਖ ਮੰਤਰੀ ਨਾਲ ਆਪਣੇ ਫ਼ਰਜ ਬਾਖ਼ੂਬੀ ਨਿਭਾਏ। ਜਦੋਂ ਬਿਨਾ ਸਮਾਂ
ਲਏੇ ਅਤੇ ਬਗੈਰ ਪੁਛਿਆਂ ਹੀ ਲੋਕ ਸੰਪਰਕ ਅਧਿਕਾਰੀ ਮੰਤਰੀ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਵੇਖਣ ਵਾਲੇ ਸਮਝਦੇ ਹਨ ਕਿ ਇਨ੍ਹਾਂ ਦੀਆਂ
ਉਨ੍ਹਾਂ ਤੱਕ ਬਹੁਤ ਨਜ਼ਦੀਕੀਆਂ ਹਨ। ਇਹ ਉਨ੍ਹਾਂ ਤੋਂ ਕੋਈ ਵੀ ਕੰਮ ਕਰਵਾ ਸਕਦੇ ਹਨ ਪ੍ਰੰਤੂ ਇਹ ਸਰਸਰੀ ਵੇਖਣ ਵਾਲੇ ਨੂੰ ਲੁਭਾਉਣਾ
ਲਗਦਾ ਹੈ, ਅਸਲ ਵਿੱਚ ਇਹ ਕੰਡਿਆਂ ਦੀ ਸੇਜ ਹੁੰਦੀ ਹੈ। ਅਜਿਹੀ ਕੋਈ ਗੱਲ ਨਹੀਂ ਹੁੰਦੀ, ਉਹ ਤਾਂ ਕਈ ਵਾਰੀ ਬਿਨਾ ਕਸੂਰ ਤੋਂ ਹੀ ਦੋਸ਼ੀ
ਬਣਾਏ ਜਾਂਦੇ ਹਨ। ਡਾ ਮੇਘਾ ਸਿੰਘ ਨਾਲ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੋਵੇਗਾ ਕਿਉਂਕਿ ਉਹ ਤਾਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ
ਹਨ। ਜਿਲਿ੍ਹਆਂ ਵਿੱਚ ਨੌਕਰੀ ਕਰਨੀ ਤਾਂ ਤਲਵਾਰ ਦੀ ਨੋਕ ‘ਤੇ ਚਲਣ ਦੇ ਬਰਾਬਰ ਹੁੰਦੀ ਹੈ। ਡਾ ਮੇਘਾ ਸਿੰਘ ਆਪਣੇ ਕੰਮ ਵਿੱਚ ਕੁਸ਼ਲ
ਅਤੇ ਮਿਹਨਤੀ ਹਨ ਪ੍ਰੰਤੂ ਨਿਯਮਾ ਤੋਂ ਬਾਹਰ ਜਾ ਕੇ ਹਾਂ ਵਿੱਚ ਹਾਂ ਮਿਲਾਉਣ ਵਾਲੇ ਅਧਿਕਾਰੀ ਨਹੀਂ ਰਹੇ। ਬੇਸ਼ਕ ਉਨ੍ਹਾਂ ਉਪਰ ਵੀ ਦਬਾਅ
ਪਏ ਹਨ ਪ੍ਰੰਤੂ ਉਹ ਆਪਣੇ ਅਸੂਲਾਂ ‘ਤੇ ਖ਼ਰੇ ਉਤਰੇ। ਉਨ੍ਹਾਂ ਨੇ ਅਣਖ਼ ਨਾਲ ਆਪਣੇ ਫ਼ਰਜ਼ ਨਿਭਾਏ। ਕਿਸੇ ਦੀ ਈਨ ਨਹੀਂ ਮੰਨੀ। ਅਣਖ਼
ਤੋਂ ਭਾਵ ਹਓਮੈ ਨਹੀਂ। ਹਓਮੈ ਤਾਂ ਉਨ੍ਹਾਂ ਤੋਂ ਕੋਹਾਂ ਦੂਰ ਰਹੀ। ਸਗੋਂ ਨਮਰਤਾ ਉਨ੍ਹਾਂ ਦਾ ਗਹਿਣਾ ਬਣੀ। ਉਹ ਆਪਣੇ ਫ਼ਰਜ਼ਾਂ ਅਤੇ ਹੱਕਾਂ
ਬਾਰੇ ਬਾਖ਼ੂਬੀ ਨਾਲ ਜਾਣਦੇ ਸਨ। ਇਸ ਕਰਕੇ ਉਹ ਆਪਣੀ ਜ਼ਿੰਮੇਵਾਰੀ ਸੰਬੰਧੀ ਪ੍ਰਤੀਬੱਧ ਰਹੇ। ਉਹ ਇਕ ਸਾਹਿਤਕਾਰ ਹੋਣ ਕਰਕੇ
ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਰਸਾਲੇ ਦੇ ਸੰਪਾਦਕ ਵੀ ਰਹੇ ਹਨ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਲੇਖ ਪ੍ਰਕਾਸ਼ਤ ਹੁੰਦੇ ਰਹੇ ਅਤੇ ਹੁਣ ਵੀ
ਹੋ ਰਹੇ ਹਨ। ਉਨ੍ਹਾਂ ਦੀ ਸ਼ਰਾਫ਼ਤ ਅਤੇ ਨਮਰਤਾ ਉਨ੍ਹਾਂ ਦੇ ਵਿਅਕਤਿਵ ਦੀ ਇਕ ਵੱਖਰੀ ਪਛਾਣ ਬਣ ਗਈ ਹੈ। ਉਹ ਆਪਣੇ ਕੰਮ ਦੇ
ਕਰਿੰਦੇ ਹਨ। ਉਨ੍ਹਾਂ ਨੂੰ ਆਪਣੇ ਫ਼ਰਜਾਂ ਨੂੰ ਨਿਭਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਕਿਉਂਕਿ ਉਨ੍ਹਾਂ ਨੇ ਆਪਣੇ ਕਿਤੇ ਨਾਲ ਸੰਬੰਧਤ
ਉਚ ਪੜ੍ਹਾਈ ਕੀਤੀ ਹੋਈ ਸੀ। ਲੋਕ ਸੰਪਰਕ ਵਿਭਾਗ ਵਿਚ ਉਹ ਤਰੱਕੀ ਕਰਦੇ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਫਿਰ ਜਾਇੰਟ

ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਉਨ੍ਹਾਂ 24 ਸਾਲ ਵਿਭਾਗ ਵਿੱਚ ਬੜੀ ਸਿਆਣਪ, ਸੂਝ ਬੂਝ, ਸਲੀਕੇ ਅਤੇ ਨਮਰਤਾ ਦਾ
ਪੱਲਾ ਫੜਕੇ ਨੌਕਰੀ ਕੀਤੀ। ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਹ ਹਮੇਸ਼ਾ ਨਮਰਤਾ ਨਾਲ
ਵਿਵਹਾਰ ਕਰਦੇ ਰਹੇ। ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਉਹ ਮੁਢਲੇ ਤੌਰ ‘ਤੇ ਇਕ ਪੱਤਰਕਾਰ ਹਨ, ਇਸ
ਲਈ ਉਨ੍ਹਾਂ ਦੇ ਮਨ ਵਿੱਚ ਨਿਰਪੱਖ ਪੱਤਰਕਾਰੀ ਕਰਨ ਦੀ ਰੁਚੀ ਉਨ੍ਹਾਂ ਨੂੰ ਪੱਤਰਕਾਰੀ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੀ ਸੀ, ਜਿਸ
ਕਰਕੇ ਉਨ੍ਹਾਂ ਲੋਕ ਸੰਪਰਕ ਵਿਭਾਗ ਵਿੱਚੋਂ ਅਗਾਊਂ ਸੇਵਾ ਮੁਕਤੀ ਲੈ ਕੇ ਪੰਜਾਬੀ ਟਰਿਬਿਊਨ ਅਖ਼ਬਾਰ ਵਿਚ ਜੂਨ 2011 ਵਿੱਚ ਸਹਾਇਕ
ਸੰਪਾਦਕ ਦੇ ਅਹੁਦੇ ਦਾ ਕਾਰਜ਼ ਭਾਰ ਸੰਭਾਲ ਲਿਆ। ਡਾ ਮੇਘਾ ਸਿੰਘ 6 ਸਾਲ ਮਾਰਚ 2017 ਤੱਕ ਸਹਾਇਕ ਸੰਪਾਦਕ ਦੇ ਫਰਜ
ਨਿਭਾਉਂਦੇ ਰਹੇ। ਉਹ ਅਖ਼ਬਾਰ ਦੇ ਸੰਪਾਦਕੀ ਪੰਨੇ ਦਾ ਕੰਮ ਵੇਖਦੇ ਸਨ। ਅਖ਼ਬਾਰ ਲਈ ਜਿਤਨੇ ਵੀ ਲੇਖ ਆਉਂਦੇ ਸਨ, ਸਾਰਿਆਂ ਨੂੰ
ਪੜ੍ਹਕੇ ਉਨ੍ਹਾਂ ਵਿਚੋਂ ਚੋਣ ਕਰਕੇ ਅਖ਼ਬਾਰ ਵਿੱਚ ਲਗਾਉਣੇ ਹੁੰਦੇ ਸਨ। ਇਹ ਕੰਮ ਬਹੁਤ ਮਿਹਨਤ ਅਤੇ ਜੋਖ਼ਮ ਵਾਲਾ ਹੁੰਦਾ ਹੈ ਕਿਉਂਕਿ
ਇਸ ਪੰਨੇ ਤੋਂ ਅਖ਼ਬਾਰ ਦੀ ਨੀਤੀ ਦਾ ਪਤਾ ਲੱਗਦਾ ਹੈ। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਕੰਮ ਅਖ਼ਬਾਰ ਲਈ ਹਰ ਰੋਜ਼ ਸੰਪਾਦਕੀ
ਲਿਖਣਾ ਹੁੰਦਾ ਹੈ। ਚਲੰਤ ਮਸਲਿਆਂ ਬਾਰੇ ਭਰਪੂਰ ਜਾਣਕਾਰੀ ਤੋਂ ਬਿਨਾ ਸੰਪਾਦਕੀ ਨਹੀਂ ਲਿਖੀ ਜਾ ਸਕਦੀ। ਇਸ ਮੰਤਵ ਦੀ ਪੂਰਤੀ
ਲਈ ਪੜ੍ਹਨਾ ਬਹੁਤ ਪੈਂਦਾ ਹੈ ਤਾਂ ਹੀ ਤੁਸੀਂ ਸੰਪਾਦਕੀ ਧੜੱਲੇ ਨਾਲ ਲਿਖ ਸਕਦੇ ਹੋ। ਡਾ ਮੇਘਾ ਸਿੰਘ ਨੇ ਇਨ੍ਹਾਂ 6 ਸਾਲਾਂ ਵਿਚ ਲਗਪਗ
1700 ਸੰਪਾਦਕੀਆਂ ਲਿਖੀਆਂ । ਵਿਭਾਗ ਵਿੱਚ ਨੌਕਰੀ ਤਾਂ ਤਨਦੇਹੀ ਨਾਲ ਕੀਤੀ ਪ੍ਰੰਤੂ ਨਿਰਪੱਖ ਪੱਤਰਕਾਰੀ ਕਰਨ ਦੀ ਇੱਛਾ ਵੀ ਉਨ੍ਹਾਂ
ਦੀ ਪੂਰੀ ਹੋ ਗਈ।
ਡਾ ਮੇਘਾ ਸਿੰਘ ਨੇ ਇਕ ਸਾਹਿਤਕਾਰ ਹੋਣ ਦੇ ਨਾਤੇ 8 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਉਨ੍ਹਾਂ ਵਿੱਚ ਅਹਿਸਾਸ ਦੇ
ਰੰਗ ਕਾਵਿ ਸੰਗ੍ਰਹਿ ਅਗਸਤ 1999, ਬਾਲ ਉਡਾਰੀ ਕਾਵਿ ਸੰਗ੍ਰਹਿ ਦਸੰਬਰ 2000, ਪੰਜਾਬੀ ਪੱਤਰਕਾਰੀ ਦਾ ਇਤਿਹਾਸ ਜੁਲਾਈ 2000,
ਪੰਜਾਬੀ ਪੱਤਰਕਾਰੀ ਦੇ ਸਾਹਿਤਕ ਸਰੋਕਾਰ ਤੇ ਸੀਮਾਵਾਂ 2003, ਪੰਜਾਬੀ ਪੱਤਰਕਾਰੀ ਅਤੇ ਪੁਸਤਕ ਰਿਵਿਊਕਾਰੀ 2019, ਚਿੱਟ
ਕਪੜੀਏ ਅਪਰਾਧ 2019 ਵਿਧਾਨਿਕ ਕਾਨੂੰਨਾ ਦੀ ਵਿਆਖਿਆ ਅਤੇ ਵਕਤ ਦੇ ਸਫ਼ੇ ‘ਤੇ ਭਾਗ ਪਹਿਲਾ ਅਤੇ ਦੂਜਾ ਸ਼ਾਮਲ ਹਨ। ਦਰਦ
ਕਿਸਾਨੀ ਦਾ ਇਨ੍ਹਾਂ ਦੀਆਂ ਖੇਤੀਬਾੜੀ ਦੇ ਸੰਕਟ ਬਾਰੇ ਲਿਖੀਆਂ ਸੰਪਾਦਕੀਆਂ ਨੂੰ ਪੁਸਤਕ ਬਲਦੇਵ ਸਿੰਘ ਸੰਧੂ ਨੇ ਸੰਪਾਦਤ ਕੀਤੀ ਹੈ।

ਮੇਘਾ ਸਿੰਘ ਦਾ ਜਨਮ 30 ਮਾਰਚ 1957 ਨੂੰ ਸੰਗਰੂਰ ਜਿਲ੍ਹੇ ਦੇ ਦਾਨਗੜ੍ਹ ਪਿੰਡ ਵਿਚ ਹੋਇਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ
ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਧਨੌਲਾ ਤੋਂ ਪ੍ਰਾਪਤ ਕੀਤੀ। ਉਨ੍ਹਾਂ ਬੀ ਏ ਐਸ ਡੀ ਕਾਲਜ ਬਰਨਾਲਾ
ਤੋਂ ਪਾਸ ਕਰਨ ਤੋਂ ਬਾਅਦ ਐਮ ਏ ਪੰਜਾਬੀ ਆਨਰਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਮੇਘਾ ਸਿੰਘ ਭਾਵੇਂ ਸਰਕਾਰੀ
ਅਧਿਆਪਕ ਲੱਗ ਗਏ ਸਨ ਪ੍ਰੰਤੂ ਉਨ੍ਹਾਂ ਦੇ ਮਨ ਵਿੱਚ ਪੱਤਰਕਾਰਤਾ ਕਰਨ ਇੱਛਾ ਸੀ, ਇਸ ਕਰਕੇ ਉਨ੍ਹਾਂ ਪੱਤਰਕਾਰਤਾ ਨਾਲ ਸੰਬੰਧਤ
ਮਾਸਟਰ ਆਫ਼ ਮਾਸ ਕਮਿਊਨੀਕੇਸ਼ਨ ਜੀ ਜੇ ਯੂਨੀਵਰਸਿਟੀ ਹਿਸਾਰ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਜਰਨਿਲਿਜ਼ਮ ਜੈਪੁਰ
ਯੂਨੀਵਰਸਿਟੀ ਅਤੇ ਪੀ ਐਚ ਡੀ ਇਨ ਪੰਜਾਬੀ ਲਿਟਰੇਚਰ ਐਂਡ ਜਰਨਿਲਿਜ਼ਮ ਵਿਸ਼ੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ
ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਉਹ ਵਿਦਿਆਰਥੀ ਲਹਿਰਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ
ਜੇਲ੍ਹ ਦੀ ਯਾਤਰਾ ਵੀ ਕਰਨੀ ਪਈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਆਰਥਿਕ ਮਜ਼ਬੂਰੀਆਂ, ਯੋਗ

ਅਗਵਾਈ ਅਤੇ ਸ਼ਹਿਰਾਂ ਦੇ ਵਿਦਿਆਰਥੀਆਂ ਵਰਗੀਆਂ ਸਹੂਲਤਾਂ ਨਾ ਮਿਲਣ ਕਰਕੇ ਪਛੜ ਜਾਂਦੇ ਹਨ। ਡਾ ਮੇਘਾ ਸਿੰਘ ਦੇ ਜੀਵਨ ਤੋਂ
ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿਸ ਵਿਦਿਆਰਥੀ ਵਿੱਚ ਨਿਸਚਤ ਕੀਤੇ ਨਿਸ਼ਾਨੇ ‘ਤੇ ਪਹੁੰਚਣ ਦੀ ਪ੍ਰਤੀਬੱਧਤਾ ਹੋਵੇ, ਉਸਦਾ ਰਾਹ
ਭਾਵੇਂ ਕਿਤਨੀਆਂ ਵੀ ਔਕੜਾਂ ਰਸਤਾ ਰੋਕਣ ਦੀ ਕੋਸ਼ਿਸ਼ ਕਰਨ ਉਹ ਹਰ ਹਾਲਾਤ ਵਿੱਚ ਸਫਲਤਾ ਦੀ ਪੌੜੀ ਚੜ੍ਹਦੇ ਹਨ।

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

]]>
https://punjdarya.com/punj-darya/27713/feed 0