punjab police – Punj Darya https://punjdarya.com Mon, 25 Oct 2021 13:39:04 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg punjab police – Punj Darya https://punjdarya.com 32 32 ਨਰਮੇ ਦੀ ਤਬਾਹੀ: ਕਿਸਾਨਾਂ ਨੇ ਦਫਤਰਾਂ ’ਚ ਬੰਦੀ ਬਣਾਏ ਸਰਕਾਰੀ ਅਫਸਰ https://punjdarya.com/punj-darya/29019 https://punjdarya.com/punj-darya/29019#respond Mon, 25 Oct 2021 13:38:59 +0000 https://punjdarya.com/?p=29019 ਬਠਿੰਡਾ (ਅਸ਼ੋਕ ਵਰਮਾ) ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਹਜਾਰਾਂ ਦੀ ਤਾਦਾਦ ’ਚ ਕਿਸਾਨਾਂ ਨੇ ਕਪਾਹ ਪੱਟੀ ’ਚ ਨਰਮੇ ਦੀ ਤਬਾਹੀ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾਂ ਕਰਨ ਕਾਰਨ ਅੱਜ ਮਿੰਨੀ ਸਕੱਤਰੇਤ ਬਠਿੰਡਾ ਦੇ ਸਾਰੇ ਗੇਟਾਂ ਤੇ ਕਬਜਾ ਕਰਕੇ ਅਫਸਰਾਂ ਅਤੇ ਹੋਰ ਅਮਲੇ ਨੂੰ ਬੰਦੀ ਬਣਾ ਲਿਆ। ਹਾਲਾਂਕਿ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਘਿਰਾਓ ਖਤਮ ਕਰਵਾਉਣ ਦਾ ਯਤਨ ਕੀਤਾ ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ ਅਤੇ ਆਖਰੀ ਖਬਰਾਂ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਇਸ ਸਬੰਧ ’ਚ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜੱਥੇਬੰਦੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦਾ ਘਿਰਾਓ ਕਰੇਗੀ। ਕਿਸਾਨ ਜੱਥੇਬੰਦੀ ਨੇ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰਦਿਆਂ ਐਤਵਾਰ ਨੂੰ ਗੁਰਦਵਾਰਾ ਹਾਜੀ ਰਤਨ ’ਚ ਮੀਟਿੰਗ ਕਰਕੇ ਘਿਰਾਓ ਬਾਰੇ ਰਣਨੀਤੀ ਵੀ ਘੜੀ ਸੀ ਜਿਸ ਬਾਰੇ ਵੀ ਸੂਹੀਆ ਏਜੰਸੀਆਂ ਵੀ ਪੈੜ ਨਾਂ ਨੱਪ ਸਕੀਆਂ। ਵੱਡੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਕਿਸਾਨਾਂ ਦੇ ਧਰਨੇ ਦੀ ਤਾਂ ਪੂਰੀ ਪੂਰੀ ਜਾਣਕਾਰੀ ਸੀ ਪਰ ਐਨੇ ਵੱਡੇ ਐਕਸ਼ਨ ਦੀ ਸੂਹ ਲਾਉਣ ’ਚ ਅੱਜ ਵੀ ਪੰਜਾਬ ਦੀ ਸੀ ਆਈ ਡੀ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਕਾਮ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰ ਮੋਰਚੇ ਵੇਲੇ ਜੱਥੇਬੰਦੀ ਲੰਗਰ ਅਤੇ ਚਾਹ ਪਾਣੀ ਬਨਾਉਣ ਲਈ ਤਿਆਰੀ ਕਰਦੀ ਹੈ ਪਰ ਅੱਜ ਦੇ ਘਿਰਾਓ ਤੱਕ ਭਜਨ ਪਕਾਉਣ ਵਾਲਾ ਥਾਂ ਬਿਲਕੁਲ ਸੁੰਨਾ ਪਿਆ ਸੀ। ਇਸ ਦਾ ਕਾਰਨ ਜਾਨਣ ’ਚ ਵੀ ਪੁਲਿਸ ਅਫਸਰ ਅਸਫਲ ਰਹੇ ਜਦੋਂਕਿ ਚਾਹ ਪਾਣੀ ਤੇ ਲੰਗਰ ਮੁਢਲੀ ਜਰੂਰਤ ਹੁੰਦਾ ਹੈ। ਉਂਜ ਕਿਸਾਨ ਮੋਰਚੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਐਸ ਐਸ ਪੀ ਦੇ ਦਫਤਰ ਵੱਲ ਜਾਣ ਵਾਲੀ ਸੜਕ ਦੇ ਨਾਲ ਨਾਲ ਬਾਕੀ ਸੜਕਾਂ ਤੇ ਬੈਰੀਕੇਡਿਗ ਕੀਤੀ ਹੋਈ ਸੀ। ਸੁਰੱਖਿਆ ਦੇ ਪੱਖ ਤੋੋਂ ਪੁਲਿਸ ਦੀ ਵੱਡੀ ਨਫਰੀ ਅਤੇ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਲ ਤੋਪ ਵੀ ਤਾਇਨਾਤ ਕੀਤੀ ਹੋਈ ਸੀ। ਇਸੇ ਦੌਰਾਨ ਪੰਜ ਜਿਲਿ੍ਹਆਂ ਨਾਲ ਸਬੰਧਤ ਹਜਾਰਾਂ ਕਿਸਾਨ ਵੱਖ ਵੱਖ ਸੜਕਾਂ ਰਾਹੀਂ ਬਠਿੰਡਾ ਦੇ ਸਰਕਟ ਹਾਊਸ ਲਾਗੇ ਪੁੱਜ ਗਏ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਨੇ ਲਾਊਡ ਸਪੀਕਰ ਰਾਹੀਂ ਮਿੰਨੀ ਸਕੱਤਰੇਤ ਦੇ ਸਮੂਹ ਗੇਟ ਘੇਰਨ ਦਾ ਐਲਾਨ ਕਰ ਦਿੱਤਾ ਤਾਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਤੇ ਹਾਜਰ ਇੱਕ ਡੀਐਸਪੀ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ।
 ਇਸ ਮੌਕੇ ਕੁਝ ਪੁਲਿਸ ਅਧਿਕਰੀਆਂ ਨੇ ਕਿਸਾਨ ਆਗੂਆਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨਾਂ ਦੇ ਹਜੂਮ ਨੇ ਜੱਥੇਬੰਦੀ ਦੇ ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ,ਮੋਠੂ ਸਿੰਘ ਕੋਟੜਾ, ਜਸਬੀਰ ਸਿੰਘ ਬੁਰਜਸੇਮਾਂ, ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਆਦਿ ਆਗੂਆਂ ਦੀ ਅਗਵਾਈ ’ਚ  ਹੱਲਾ ਬੋਲਿਆ ਅਤੇ ਬੈਰੀਕੇਡ ਹਟਾਉਣ ਉਪਰੰਤ ਮਿੰਨੀ ਸਕੱਤਰੇਤ ਦੇ ਗੇਟਾਂ ਤੇ ਕਬਜਾ ਕਰ ਲਿਆ। ਇਸ ਮੌਕੇ ਸਰਕਾਰੀ ਦਫਤਰਾਂ ’ਚ ਕੰਮਕਾਜ ਲਈ ਗਏ ਲੋਕਾਂ ਨੇ ਕੰਧਾਂ ਟੱਪਕੇ ਖੁਦ ਨੂੰ ਬਾਹਰ ਕੱਢਿਆ। ਇਸੇ ਤਰਾਂ ਹੀ ਅੰਦਰ ਫਸੇ ਸੁਰੱਖਿਆ ਅਮਲੇ ਨੇ ਵੀ ਇਹੋ ਰਸਤਾ ਅਪਣਾਇਆ। ਕਿਸਾਨੀ ਰੋਹ ਨੂੰ ਦੇਖਦਿਆਂ ਪੁਲਿਸ ਨੇ ਵੀ ਸਭ ਰਾਹ ਖਾਲੀ ਕਰ ਦਿੱਤੇ। ਮੰਨਿਆ ਜਾ ਰਿਹਾ ਹੈ ਕਿ ਉੱਪਰੋਂ ਆਏ ਹੁਕਮਾਂ ਤਹਿਤ ਪੁਲਿਸ ਨੇ ਪਾਸਾ ਵੱਟਿਆ ਹੈ। ਸਰਕਾਰ ਨੂੰ ਇਹ ਚਿੰਤਾ ਹੈ ਕਿ ਜੇਕਰ ਕਿਸਾਨਾਂ ਤੇ ਸਖਤੀ ਦਿਖਾਈ ਤਾਂ ਉਨ੍ਹਾਂ ਦੀ ਸਿਆਸੀ ਫਸਲ ਨੂੰ ਗੁਲਾਬੀ ਸੁੰਡੀ ਚੱਟ ਕਰ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਕਈ ਭੀਖ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗਣ ਆਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੇ ਰੌਂਅ ਵਿੱਚ ਸਨ ਪਰ ਖੁਦ ਨੂੰ ਕਿਸਾਨੀ ਦਾ ਸਭ ਤੋਂ ਵੱਡਾ ਹਿਤੈਸ਼ ਦਰਸਾਉਣ ਲਈ ਲੱਖਾਂ ਰੁਪਏ ਇਸ਼ਤਿਹਾਰਾਂ ਤੇ ਫੂਕਣ ਵਾਲੀ ਪੰਜਾਬ ਸਰਕਾਰ ਦੇ ਵਤੀਰੇ ਨੇ ਉਨ੍ਹਾਂ ਨੂੰ ਇਸ ਐਕਸ਼ਨ ਵਾਸਤੇ ਮਜਬੂਰ ਕੀਤਾ ਹੈ। ਆਗੂਆਂ ਨੇ ਆਖਿਆ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਪਰ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਸਕੱਤਰੇਤ ਦਾ ਘਿਰਾਓ ਕਰਨਾ ਪਿਆ ਹੈ।
 
ਕਿਸਾਨਾਂ ਨੂੰ ਤਿੰਨ ਹਜ਼ਾਰ ਕਰੋੜ ਦਾ ਰਗੜਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ  ਜੱਥੇਬੰਦੀ ਨੇ ਗੁਲਾਬੀ ਸੁੰਡੀ ,ਭਾਰੀ ਮੀਂਹ  ਜਾਂ ਹੋਰ ਕਿਸੇ ਕੁਦਰਤੀ ਆਫਤਾਂ ਕਰਕੇ ਨਰਮੇ ਦੀ ਫਸਲ ਅਤੇ  ਖ਼ਰਾਬੇ ਦਾ ਮੁਆਵਜ਼ਾ ਪ੍ਰਤੀ ਏਕੜ ਮੌਕੇ ਤੇ ਕਾਸ਼ਤਕਾਰ ਕਿਸਾਨਾਂ ਨੂੰ  60 ਹਜਾਰ ਰੁਪਏ , ਮਜਦੂਰਾਂ ਨੂੰ ਚੁਗਾਈ ਦੇ ਖੁੱਸੇ ਰੁਜਗਾਰ ਦਾ ਮੁਆਵਜਾ 30 ਹਜਾਰ ਰੁਪਏ  ਪ੍ਰਤੀ ਪਰਿਵਾਰ ਦੇਣ, ਨਕਲੀ ਕੀਟਨਾਸ਼ਕ ਦਵਾਈਆਂ ਤੇ ਨਕਲੀ ਬੀਜ ਵੇਚਣ ਤੇ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਬੰਧਤ ਅਧਿਕਾਰੀਆਂ ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਰਮੇ ਲਈ ਗੁਲਾਬੀ ਸੁੰਡੀ ਕਾਲ ਬਣ ਕੇ ਟੱਕਰੀ ਹੈ ਅਤੇ ਕਿਸਾਨ 3ਹਜਾਰ ਕਰੋੜ ਦੇ ਰਗੜੇ ਹੇਠ ਆ ਗਏ ਹਨ ਇਸ ਲਈ ਸਰਕਾਰ ਫੌਰੀ ਮੁਆਵਜਾ ਜਾਰੀ ਕਰੇ।

]]>
https://punjdarya.com/punj-darya/29019/feed 0
ਪੁਲਿਸ ਸ਼ਹੀਦ ਦਿਵਸ:‘ਤੂੰ ਨਾਂ ਮੁੜਕੇ ਆਇਓ,ਤੇਰੀ ਯਾਦ ਹਮੇਸ਼ਾ ਆਉਂਦੀ ਏ’ https://punjdarya.com/punj-darya/28967 https://punjdarya.com/punj-darya/28967#respond Thu, 21 Oct 2021 13:55:51 +0000 https://punjdarya.com/?p=28967 ਬਠਿੰਡਾ (ਅਸ਼ੋਕ ਵਰਮਾ) ਪਿੰਡ ਸ਼ੇਰਗੜ੍ਹ ਦੀ ਬਿਰਧ ਦਲੀਪ ਕੌਰ ਕੋਲ ਤਾਂ ਆਪਣੇ ਪੁੱਤਰ ਦੀ ਯਾਦ ਹੀ ਬਾਕੀ ਬਚੀ ਹੈ। ਪੰਜਾਬ ’ਚ ਵਗੀ ਕਾਲੀ ਹਨੇਰੀ ਨੇ ਉਸਦਾ ਕੜੀ ਵਰਗਾ ਪੁੱਤ ਦਰਸ਼ਨ ਸਿੰਘ ਖੋਹ ਲਿਆ। ਪੁੱਤ ਦੇ ਵਿਛੋੜੇ ’ਚ ਅੱਖਾਂ ਦੀ ਰੌਸ਼ਨੀ ਗੁਆਉਣ ਕੰਢੇ ਪੁੱਜ ਚੁੱਕੀ ਮਾਤਾ ਨੇ ਆਖਿਆ ਕਿ ਹਰ ਸਾਲ ਇਹ ਦਿਨ ਅੱਲੇ ਫੱਟ ਹਰੇ ਕਰ ਦਿੰਦਾ ਹੈ। ਉਮਰ ਦੇ ਪਿਛਲੇ ਪਹਿਰ ’ਚ ਪੁੱਜ ਚੁੱਕੀ ਘੰਡਾ ਬੰਨਾ ਦੀ ਮਲਕੀਤ ਕੌਰ ਨੂੰ 20 ਫਰਵਰੀ 1991 ਦਾ ਉਹ ਮਨਹੂਸ ਦਿਨ ਨਹੀਂ ਭੁੱਲ ਰਿਹਾ ਜਦੋਂ ਉਸਦਾ ਜਵਾਨ ਪੁੱਤ ਜਰਨੈਲ ਸਿੰਘ ਅੱਤਵਾਦ ਖਿਲਾਫ ਲੜਾਈ ’ਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਜਰਨੈਲ ਸਿੰਘ ਪੰਜਾਬ ਪੁਲਿਸ ’ਚ ਸਿਪਾਹੀ ਸੀ ਅਤੇ ਉਸਦੀ 20 ਫਰਵਰੀ ਨੂੰ ਮਾਨਸਾ ਵਿਖੇ ਬੰਬ ਧਮਾਕੇ ’ਚ ਮੌਤ ਹੋ ਗਈ ਸੀ ਉਸ ਨੇ ਤਾਂ ਅਜੇ ਤੱਕ ਆਪਣੀ ਜਿੰਦਗੀ ਵੀ ਸ਼ੁਰੂ ਨਹੀਂ ਕੀਤੀ ਸੀ ਕਿ ਇਹ ਭਾਣਾ ਵਾਪਰ ਗਿਆ। ਇਸ ਪ੍ਰੀਵਾਰ  ਨੂੰ ਤਾਂ ਦੂਹਰੀ ਮਾਰ ਪਈ ਪੋਤੇ ਨੂੰ ਵਿਦੇਸ਼ ਭੇਜਣ ਲਈ 10 ਲੱਖ ਦਾ ਕਰਜਾ ਚੁੱਕ ਕੇ ਟਰੈਵਲ ਏਜੰਟ ਨੂੰ ਦੇ ਦਿੱਤਾ ਪਰ ਉਹ ਧੋਖਾ ਕਰ ਗਿਆ। ਇਸ ਬਿਰਧ ਦੇ ਪੋਤੇ ਨੂੰ ਸਰਕਾਰ ਨੇ ਪੁਲਿਸ ’ਚ ਨੌਕਰੀ ਦੇ ਦਿੱਤੀ ਹੈ ਜਿਸ ਦੀ ਬਦਲੀ ਲਈ ਅੱਜ ਉਹ ਅਫਸਰਾਂ ਅੱਗੇ ਫਰਿਆਦੀ ਹੋਈ ਸੀ। ਉਸ ਨੇ ਆਖਿਆ ਕਿ ਪੋਤਾ ਨੇੜੇ ਆ ਜਾਏ ਤਾਂ ਉਸ ਦੀ ਦੇਖਭਾਲ ਕਰ ਸਕੇਗਾ। ਜ਼ਿਲ੍ਹਾ ਪੁਲਿਸ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਉਨ੍ਹਾਂ ਪ੍ਰੀਵਾਰਾਂ ਨੂੰ ਬੁਲਾਇਆ ਗਿਆ ਸੀ ਜਿੰਨ੍ਹਾਂ ਦੇ ਆਪਣੇ ਪੰਜਾਬ ’ਚ ਵਗੀ ਕਾਲੀ ਹਨੇਰੀ ਦੌਰਾਨ ਸ਼ਹੀਦ ਹੋ ਗਏ ਸਨ। ਪਰਮਜੀਤ ਕੌਰ ਦਾ ਪਤੀ ਜਸਪਾਲ ਸਿੰਘ ਅੱਤਵਾਦ ਖਿਲਾਫ ਲੜਾਈ ਲੜਦਾ ਸ਼ਹੀਦ ਹੋ ਗਿਆ ।  ਵਿਧਵਾ ਪਰਮਜੀਤ ਕੌਰ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ । ਉਸਦੇ ਦੁੱਖਾਂ ਦਾ ਅੰਤ ਨਹੀਂ ਹੋਇਆ ਬਲਕਿ ਕੈਂਸਰ ਦੀ ਮਾਰ ਨਾਲ ਉਸ ਦੀਆਂ ਹੱਡੀਆਂ ਤੇ ਅਸਰ ਪਿਆ ਹੈ। ਪਿੰਡ ਜਿਉਂਦ ਦੀ ਪਰਮਜੀਤ ਕੌਰ ਦਾ ਪਤੀ 12 ਅਪ੍ਰੈਲ 1992 ਨੂੰ ਸ਼ਹੀਦ ਹੋਇਆ ਸੀ।  ਵਿਧਵਾ ਪਰਮਜੀਤ ਕੌਰ 29 ਸਾਲਾਂ ਤੋਂ ਦੁੱਖਾਂ ਦੀ ਮਾਰ ਝੱਲ ਰਹੀ ਹੈ। ਪਤੀ ਦੀ ਸ਼ਹਾਦਤ ਤੋਂ ਸੱਤ ਮਹੀਨੇ ਮਗਰੋਂ ਉਸਦੇ ਘਰ ਧੀ ਗੂੰਗੀ ਤੇ ਬੋਲੀ ਬੱਚੀ ਨੇ ਜਨਮ ਲਿਆ ਤਾਂ ਉਸ ਤੇ ਇਹ ਖਬਰ ਬਿਜਲੀ ਬਣਕੇ ਡਿੱਗੀ ਸੀ। ਇਹ ਲੜਕੀ ਮੁਟਿਆਰ ਹੋ ਗਈ ਹੈ ਜਿਸ ਦਾ ਫਿਕਰ ਉਸ ਨੂੰ ਸੌਣ ਨਹੀਂ ਦਿੰਦਾ ਹੈ। ਉਸ ਨੇ ਆਖਿਆ ਕਿ 21 ਅਕਤੂਬਰ ਤਾਂ ਜਖਮ ਕੁਰੇਦਦੀ ਹੈ ਪਰ ਕੀ ਕਰੀਏ ਵਕਤ ਤਾਂ ਲੰਘਾਉਣਾ ਹੈ। ਉਸ ਨੇ ਆਪਣੀ ਧੀਅ ਦੇ ਭਵਿੱਖ ਬਾਰੇ ਵੀ ਚਿੰਤਾ ਜਤਾਈ। ਉਮਰ ਦੇ 80 ਸਾਲ ’ਚ ਪੁੱਜੀ ਪ੍ਰਕਾਸ਼ ਕੌਰ ਬਠਿੰਡਾ ਨੂੰ ਪੋਤੀ ਪ੍ਰਵੀਨ ਕੌਰ ਲਿਆਈ ਸੀ। ਪ੍ਰਕਾਸ਼ ਕੌਰ ਦਾ ਪਤੀ 1992 ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਚਕੇਰੀਆ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਉਸ ਨੇ ਅਫਸਰਾਂ ਅੱਗੇ ਪੋਤੇ ਦੀ ਨੌਕਰੀ ਲਈ ਫਰਿਆਦ ਕੀਤੀ। ਸ਼ਹੀਦੀ ਸਮਾਗਮ ਵਿੱਚ ਆਏ ਪ੍ਰੀਵਾਰਾਂ ਦੀ ਇਹੋ ਕਹਾਣੀ ਹੈ ਜਿੰਨ੍ਹਾਂ ਦੇ ਅੱਜ ਵੀ ਵਿਛੋੜੇ ਦੀ ਚੀਸ ਵੱਜ ਰਹੀ ਹੈ। ਦੱਸਣਯੋਗ ਹੈ ਕਿ 21 ਅਕਤੂਬਰ 1959 ਨੂੰ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ’ਚ ਹਰ ਸਾਲ ਮਨਾਏ ਜਾਂਦੇ ‘ ਸ਼ਹਾਦਤ ਦਿਵਸ ’ ਮੌਕੇ ਅੱਜ ਬਠਿੰਡਾ ਪੁਲਿਸ ਲਾਈਨ ’ਚ ਆਈ ਜੀ ਜਸਕਰਨ ਸਿੰਘ ਅਤੇ ਐਸ. ਐਸ. ਪੀ. ਅਜੈ ਮਲੂਜਾ ਦੀ ਅਗਵਾਈ ਹੇਠ ਪੁਲਿਸ ਅਫਸਰਾਂ ਨੇ ‘ ਸ਼ਹੀਦੀ ਸਮਾਰਕ ’ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਸਲਾਮੀ ਦਿੱਤੀ। ਇਸ ਮੌਕੇ ਐਸ. ਪੀ. (ਐਚ.) ਸੁਰਿੰਦਰਪਾਲ ਸਿੰਘ ਨੇ ਸ਼ਹੀਦਾਂ ਦੀ ਸੂਚੀ ਪੜ੍ਹੀ। ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ। ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਧਾਰਿਆ ਗਿਆ। ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਪ੍ਰੀਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।

ਸ਼ਹੀਦ ਦੇਸ਼ ਕੌਮ ਦਾ ਮਾਣ:ਆਈ ਜੀ ਆਈ.ਜੀ. ਜਸਕਰਨ ਸਿੰਘ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ  ਜਵਾਨਾਂ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਦੇਸ਼ ਅਤੇ ਕੌਮ ਨੂੰ ਮਾਣ ਹੈ, ਪਰ ਨਾਲ ਦੀ ਨਾਲ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਵੀ ਸਾਡੇ ਫਰਜ ਬਣਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰਣ ਲੈਣ ਦੀ ਵੀ ਅਪੀਲ ਕੀਤੀ।

ਇਹ ਸ਼ਖਸ਼ੀਅਤਾਂ ਵੀ ਸਨ ਹਾਜ਼ਰ
ਸਮਾਗਮ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਕੇਸ਼ ਗੁਪਤਾ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਮੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸਾਬਕਾ ਮੰਤਰੀ ਸ਼੍ਰੀ ਚਰੰਜੀ ਲਾਲ ਗਰਗ, ਕਾਂਗਰਸੀ ਆਗੂ ਪਵਨ ਮਾਨੀ ਤੋਂ ਇਲਾਵਾ ਪੁਲਿਸ ਦੇ ਵੱਡੀ ਗਿਣਤੀ  ਉੱਚ ਅਧਿਕਾਰੀ ਤੇ ਪ੍ਰਮੁੱਖ ਸਖ਼ਸ਼ੀਅਤਾਂ ਹਾਜਰ ਸਨ ਜਿੰਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।

]]>
https://punjdarya.com/punj-darya/28967/feed 0
ਬਠਿੰਡਾ ਪੁਲਿਸ ਨੇ ਅਸਲੇ ਸਮੇਤ ਦਬੋਚਿਆ ਖਤਰਨਾਕ ਬੋਡੋ ਅੱਤਵਾਦੀ https://punjdarya.com/punj-darya/28830 https://punjdarya.com/punj-darya/28830#respond Tue, 12 Oct 2021 11:03:29 +0000 https://punjdarya.com/?p=28830

ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਨੇ ਅਸਾਮ ਦੇ ਬਕਸਾ ਜਿਲ੍ਹੇ ਨਾਲ ਸਬੰਧਤ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦੇ ਇੱਕ ਖਤਰਨਾਕ ਨਕਸਲੀ ਦਹਿਸ਼ਤਗਰਦ ਨੂੰ ਦੋ ਪਿਸਤੌਲਾਂ ਸਮੇਤ  ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੀ ਇਸ ਕਾਮਯਾਬੀ ਨੂੰ ਮੁੱਖ ਮੰਤਰੀ ਦੀ ਬਠਿੰਡਾ ਫੇਰੀ ਤੋਂ ਐਨ ਪਹਿਲਾਂ ਅਤੇ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਅਣਹੋਣੀ ਦੇ ਵਾਪਰਨ ਨੂੰ ਰੋਕਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਨਕਸਲੀ ਦੀ ਪਛਾਣ ਸੰਜੇ ਬਾਰੋ ਪੁੱਤਰ ਲਾਹਿਤ ਬਾਰੋ ਵਾਸੀ ਸਿਲਾਕੁਟੀ ਜਿਲ੍ਹਾ ਬਕਸਾ ਅਸਾਮ ਦੇ ਤੌਰ ਤੇ ਕੀਤੀ ਗਈ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਸੰਜੇ ਬਾਰੋ ਅਤੇ ਅਮਰੀਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਟੀਆਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਸੰਜੇ ਬਾਰੋ ਦੇ ਸੰਪਰਕ ਸੂਤਰਾਂ ਦਾ ਖੁਰਾ ਖੋਜ ਤਲਾਸ਼ਣ ’ਚ ਜੁਟ ਗਈ ਹੈ। ਇਸੇ ਤਰਾਂ ਪੁਲਿਸ ਟੀਮਾਂ ਚੋਟੀਆਂ ਦੇ ਅਮਰੀਕ ਸਿੰਘ ਦੀ ਪੈੜ ਨੱਪਣ ’ਚ ਲੱਗ ਗਈਆਂ ਹਨ। ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਅਮਰੀਕ ਨੂੰ ਕਾਬੂ ਕਰਨ ਉਪਰੰਤ ਦਹਿਸ਼ਤਗਰਦੀ ਨਾਲ ਜੁੜੇ ਇਸ ਨੈਟਵਰਕ ਨਾਲ ਜੁੜੇ ਅਹਿਮ ਰਾਜ਼ ਸਾਹਮਣੇ ਆਉਣਗੇ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਸੰਜੇ ਬਾਰੋ ਦੇ ਕਬਜੇ ਵਿੱਚੋਂ ਕੁੱਝ ਸਥਾਨਕ ਲੋਕਾਂ ਦੇ ਲਿਖੇ ਹੋਏ ਨਾਮ ਅਤੇ ਪਤੇ ਮਿਲੇ ਹਨ ਜਿੰਨ੍ਹਾਂ ਬਾਰੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਬਾਰੋ ਅਤੇ ਅਮਰੀਕ ਸਿੰਘ ਦੋਵੇਂ ਬਠਿੰਡਾ ’ਚ ਪਲੰਬਰ ਵਜੋਂ ਕੰਮ ਕਰਦੇ ਸਨ। ਸੰਜੇ ਬਾਰੋ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਕੋਲੋ ਜੋ ਦੋ ਦੇਸੀ ਕੱਟੇ ਬਰਾਮਦ  ਹੋਏ ਉਹ ਉਸ ਨੇ ਖੁਦ ਤਿਆਰ ਕੀਤੇ ਸਨ। ਪੁਲਿਸ ਸੂਤਰਾਂ ਦੀ ਮੰਨੀਏਂ ਤਾਂ ਸੰਜੇ ਬਾਰੋ ਵੱਖ ਵੱਖ ਤਰਾਂ ਦੇ  ਹਥਿਆਰ ਤਿਆਰ ਕਰਨ ਦਾ ਮਾਹਿਰ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰੀ ਮੌਕੇ ਸੰਜੇ ਇੱਕ ਰਾਈਫਲ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਪਰ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਸੂਤਰ ਦੱਸਦੇ ਹਨ ਕਿ ਸੰਜੇ ਬਾਰੋ ਕਿਸੇ ਵਕਤ ਅਸਾਮ ’ਚ ਖਤਰਨਾਕ ਅੱਤਵਾਦੀ ਦੇ ਤੌਰ ਤੇ ਜਾਣਿਆ ਜਾਂਦਾ ਸੀ। ਅਸਾਮ ਸਰਕਾਰ ਵੱਲੋਂ ਨਕਸਲੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਸੰਜੇ ਬਾਰੋ ਨੇ ਸਾਲ 2003 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਹੈ ਕਿ ਅਸਾਮ ਸਰਕਾਰ ਵੱਲੋਂ ਨਕਸਲੀ ਧਿਰਾਂ ਦੇ ਮੁੜ ਵਸੇਬੇ ’ਚ ਸਫਲ ਨਾਂ ਰਹਿਣ ਕਰਕੇ ਨਿਰਾਸ਼ ਹੋਇਆ ਸੰਜੇ ਬਾਰੋ ਫਿਰ ਤੋਂ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋ ਗਿਆ ।
ਪਤਾ ਲੱਗਿਆ ਹੈ ਕਿ ਸੰਜੇ ਬਾਰੋ ਨੂੰ ਅਮਰੀਕ ਸਿੰਘ ਬਠਿੰਡਾ ਲਿਆਇਆ ਸੀ ਜਿੱਥੇ ਆਕੇ ਉਹ ਪਲੰਬਰ ਦੇ ਤੌਰ ਤੇ ਕੰਮ ਕਰਨ ਲੱਗ ਪਏ। ਡੀਐਸਪੀ ਸਿਟੀ ਬਠਿੰਡਾ ਆਸ਼ਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਸਾਮ ਦਾ ਇੱਕ ਬੋੜੋ ਅੱਤਵਾਦੀ ਥਾਣਾ ਸਿਵਲ ਲਾਈਨ ਇਲਾਕੇ ’ਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਕਰਕੇ ਸ਼ੱਕ ਦੇ ਅਧਾਰ ਤੇ ਰੋਕ ਲਿਆ ਅਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਮੋਬਾਇਲ ਦੀ ਜਾਂਚ ਕੀਤੀ ਤਾਂ ਉਸ ’ਚ ਅਸਾਮ ਦੇ ਇੱਕ ਅੱਤਵਾਦੀ ਗਰੁੱਪ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸੰਜੇ ਬਾਰੋ ਨੇ ਮੁਢਲੀ ਪੁੱਛ ਪੜਤਾਲ ਦੌਰਾਨ ਬੋੜੋ ਦੇ ਮੋਸਟ ਵਾਂਟਡ ਅੱਤਵਾਦੀਆਂ ਨਾਲ ਸਬੰਧ ਹੋਣ ਦੀ ਗੱਲ ਕਬੂਲੀ ਹੈ। ਪੁਲਿਸ ਪੁੱਛ ਪੜਤਾਲ ਦੌਰਾਨ ਸੰਜੇ ਬਾਰੋ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਆਤਮ ਸਮਰਪਣ ਉਪਰੰਤ ਉਸ ਨੇ ਪ੍ਰਾਈਵੇਟ ਤੌਰ ਤੇ ਸਕਿਉਰਟੀ ਪ੍ਰੋਵਾਈਡਰ ਦਾ ਕੰਮ ਕੀਤਾ ਸੀ ਜਿਸ ’ਚ ਸਫਲਤਾ ਨਹੀਂ ਮਿਲੀ ਸੀ। ਇਸ ਦੌਰਾਨ ਉਸ ਦਾ ਸੰਪਰਕ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਚੋਟੀਆਂ ਦੇ ਅਮਰੀਕ ਸਿੰਘ ਨਾਲ ਹੋ ਗਿਆ ਜੋ ਪਲੰਬਰ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਉਸ ਨੂੰ ਬਠਿੰਡਾ ਲੈ ਆਇਆ ਜਿੱਥੇ ਉਸ ਨੇ ਦੋ ਪਿਸਤੌਲ ਬਣਾ ਲਏ ਅਤੇ 12 ਬੋਰ ਦੀ ਰਾਈਫਲ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਸੰਜੇ ਬਾਰੋ ਹਥਿਆਰ ਬਨਾਉਣ ’ਚ ਕਾਫੀ ਮਾਹਿਰ ਹੈ ਅਤੇ ਇਸੇ ਮੁਹਾਰਤ ਦੇ ਸਿਰ ਤੇ ਉਹ ਅਸਾਮੀ ਅੱਤਵਾਦੀਆਂ ਦਾ ਚਹੇਤਾ ਬਣਿਆ ਸੀ

ਅਮਰੀਕ ਦੀ ਗ੍ਰਿਫਤਾਰੀ ਲਈ ਯਤਨ
ਸੰਜੇ ਬਾਰੋ ਨੂੰ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਟੀਮਾਂ ਅਮਰੀਕ ਸਿੰਘ ਵਾਸੀ ਚੋਟੀਆਂ ਨੂੰ ਦਬੋਚਣ ’ਚ ਜੁਟ ਗਈਆਂ ਹਨ। ਪੁਲਿਸ ਨੂੰ ਉਮੀਦ ਹੈ ਕਿ ਅਮਰੀਕ ਦੀ ਗ੍ਰਿਫਤਾਰੀ ਉਪਰੰਤ  ਉਨ੍ਹਾਂ ਦੀ ਅਗਲੀ ਯੋਜਨਾ ਬਾਰੇ ਸਾਫ ਹੋ ਸਕੇਗਾ । ਪੁਲਿਸ ਸੰਜੇ ਬਾਰੋ ਅਤੇ ਅਮਰੀਕ ਦੀ ਬਠਿੰਡਾ ’ਚ ਮੌਜੂਦਗੀ ਨੂੰ ਕਿਸੇ ਵੱਡੀ ਸਾਜਿਸ਼ ਨਾਲ ਜੋੜ ਕੇ ਦੇਖ ਰਹੀ ਹੈ। ਪੁਲਿਸ ਵੱਲੋਂ ਇਹ ਵੀ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਕਿਧਰੇ ਬਠਿੰਡਾ ’ਚ ਇੰਨ੍ਹਾਂ ਦੋ ਕੋਈ ਸਲੀਪਰ ਸੈਲ ਤਾਂ ਨਹੀਂ ਹਨ। ਤਿਉਹਾਰ ਸਿਰ ਤੇ ਹੋਣ, ਸ਼ਹਿਰ ’ਚ ਕਈ ਥਾਵਾਂ ਤੇ ਚੱਲ ਰਹੀ ਰਾਮ ਲੀਲ੍ਹਾ ਅਤੇ ਦੁਸ਼ਹਿਰੇ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਦੇਖਦਿਆਂ ਪੁਲਿਸ ਦੇ ਫਿਕਰ ਵਧੇ ਹੋਏ ਹਨ।

]]>
https://punjdarya.com/punj-darya/28830/feed 0
ਜ਼ਮੀਨੀ ਸੰਘਰਸ਼ ਦੌਰਾਨ ਮਜ਼ਦੂਰਾਂ ‘ਤੇ ਦਰਜ਼ ਕੀਤੇ ਪਰਚਿਆਂ ਨੂੰ ਦੁਬਾਰਾ ਖੋਲ੍ਹਣ ਖ਼ਿਲਾਫ਼ ਭਵਾਨੀਗੜ੍ਹ ਥਾਣੇ ਦਾ ਘਿਰਾਓ https://punjdarya.com/punj-darya/28650 https://punjdarya.com/punj-darya/28650#respond Fri, 08 Oct 2021 00:11:46 +0000 https://punjdarya.com/?p=28650 ਪੰਚਾਇਤੀ ਜ਼ਮੀਨ ਦੇ ਘੋਲ ਦਾ ਕੇਂਦਰ ਬਿੰਦੂ ਰਹੇ ਬਹੁ-ਚਰਚਿਤ ਪਿੰਡ ਬਾਲਦ ਕਲਾਂ ਦੇ ਐੱਸਸੀ ਭਾਈਚਾਰੇ ਵਿੱਚ ਭਾਰੀ ਰੋਸ 

ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਮੀਨੀ ਸੰਘਰਸ਼ ਦੌਰਾਨ ਦਰਜ਼ ਕੀਤੇ ਪਰਚਿਆਂ ਨੂੰ ਦੁਬਾਰਾ ਖੋਲ੍ਹਣ ਖ਼ਿਲਾਫ਼ ਅੱਜ ਵੱਖ-ਵੱਖ ਪਿੰਡਾਂ ਵਿੱਚੋਂ ਆਏ ਐੱਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਸੰਕੇਤਕ ਤੌਰ ‘ਤੇ ਥਾਣਾ ਭਵਾਨੀਗੜ੍ਹ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਵੱਲੋਂ ਐੱਸ. ਐੱਚ. ਓ. ਰਾਹੀਂ ਐੱਸ.ਐੱਸ.ਪੀ. ਸੰਗਰੂਰ ਨੂੰ ਇਸ ਕੇਸ ਦੀ ਮੁੜ ਤੋਂ ਰੀ-ਇਨਕੁਆਰੀ ਕਰਕੇ ਘਟਨਾਕ੍ਰਮ ਦੀ ਸਾਰੀ ਮੁੜ ਤੋਂ ਜਾਂਚ ਕਰਕੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ।  ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜ਼ੋਨਲ ਆਗੂ ਚਰਨ ਸਿੰਘ ਬਾਲਦ ਕਲਾਂ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ 2014 ਵਿੱਚ ਤੀਸਰੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈਣ ਲਈ ਕੀਤੇ ਸੰਘਰਸ਼ ਦੌਰਾਨ ਝੂਠੇ ਪਰਚੇ ਦਰਜ ਕੀਤੇ ਗਏ ਸੀ, ਜਿਸ ਤੋਂ ਬਾਅਦ ਕਈ ਵਾਰ ਸੰਘਰਸ਼ ਦੇ ਦਰਮਿਆਨ ਪ੍ਰਸ਼ਾਸਨ ਵੱਲੋਂ ਮੰਨਿਆ ਗਿਆ ਕਿ ਇਹ ਪਰਚੇ ਝੂਠੇ ਹਨ ਅਤੇ ਇਨ੍ਹਾਂ ਨੂੰ ਰੱਦ ਕੀਤਾ ਜਾਵੇਗਾ ਜਿਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਲਿਖਤੀ ਤੌਰ ਉਪਰ ਸੂਚਿਤ ਵੀ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿੱਥੇ ਕਿ ਕੈਪਟਨ ਸਰਕਾਰ ਅਤੇ ਮੌਜੂਦਾ ਚੰਨੀ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਪਏ ਝੂਠੇ ਅਤੇ ਨਾਜਾਇਜ਼ ਪਰਚੇ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਦੂਜੇ ਪਾਸੇ ਐਸ ਸੀ ਭਾਈਚਾਰੇ ਨਾਲ ਵਿਤਕਰੇਬਾਜ਼ੀ ਕਰਦੇ ਹੋਏ ਪਿੰਡ ਬਾਲਦ ਕਲਾਂ ਦੀਆਂ ਬਜ਼ੁਰਗ ਔਰਤਾਂ ਸਮੇਤ ਲੋਕਾਂ ਨੂੰ ਸੰਮਨ ਭੇਜ ਇਸੇ ਝੂਠੇ ਪਰਚੇ ਵਿਚ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਸਰਾਸਰ ਵਿਤਕਰੇਬਾਜ਼ੀ ਅਤੇ ਸ਼ਰ੍ਹੇਆਮ ਧੱਕਾ ਹੈ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਧਰਨੇ ਵਿੱਚ ਆ ਕੇ ਦੱਸਿਆ ਕਿ ਇਸ ਕੇਸ ਨੂੰ ਰੱਦ ਕਰਨ ਸਬੰਧੀ ਪੁਲੀਸ ਵੱਲੋਂ ਅਦਾਲਤ ਵਿੱਚ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਅਦਾਲਤ ਵੱਲੋਂ ਸੰਮਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ। ਇਸ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।  ਅੰਤ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟ ਦੇ ਆਗੂਆਂ ਵੱਲੋਂ ਬਾਰਾਂ ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਲਈ ਪਿੰਡਾਂ ਵਿੱਚ ਵੱਡੀ ਪੱਧਰ ਤੇ ਤਿਆਰੀਆਂ ਵਿੱਢਣ ਦਾ ਫ਼ੈਸਲਾ ਕਰਕੇ ਅਗਲੇਰੇ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਗੁਰਚਰਨ ਸਿੰਘ ਫੌਜੀ ਘਰਾਚੋਂ, ਅਮਰਜੀਤ ਸਿੰਘ ਝਨੇੜੀ, ਹਰਜਿੰਦਰ ਸਿੰਘ ਝਨੇੜੀ, ਸੁਖਵਿੰਦਰ ਸਿੰਘ ਬਟੜਿਆਣਾ, ਪਰਗਟ ਸਿੰਘ ਅਤੇ ਲਾਭ ਸਿੰਘ ਭੜ੍ਹੋ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ‌।

]]>
https://punjdarya.com/punj-darya/28650/feed 0
ਮੋਤੀ ਮਹਿਲ: ਧੁੱਪਾਂ ਵੀ ਉਦਾਸ ਤੇ ਛਾਵਾਂ ਵੀ ਉਦਾਸ ਨੇ ਦੂਰ ਦੂਰ ਤੱਕ ਰਾਹਾਂ ਵੀ ਉਦਾਸ ਨੇ https://punjdarya.com/punj-darya/27949 https://punjdarya.com/punj-darya/27949#respond Tue, 21 Sep 2021 15:51:59 +0000 https://punjdarya.com/?p=27949 ਬਠਿੰਡਾ (ਅਸ਼ੋਕ ਵਰਮਾ) ਸਾਲ 1964 ’ਚ ਬਣੀ ਪੰਜਾਬੀ ਫਿਲਮ ‘ਮਾਮਾ ਜੀ’ ਦਾ ਗਾਣਾ ‘ਧੁੱਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ ਦੂਰ ਦੂਰ ਤੱਕ ਰਾਹਾਂ ਵੀ ਉਦਾਸ ਨੇ’ ਇੰਨ੍ਹੀਂ ਦਿਨੀ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਮਾਮਲੇ ’ਚ ਪੂਰੀ ਤਰਾਂ ਸਟੀਕ ਬੈਠਦਾ ਹੈ। ਕੈਪਟਨ ਨੂੰ ਅਹੁਦੇ ਤੋਂ ਹਟਾਉਣ ਉਪਰੰਤ ਇਸ ਤਰਫ ਨੂੰ ਜਾਣ ਵਾਲੀਆਂ ਸੜਕਾਂ ਤੇ ਸੁੰਨ ਪੱਸਰੀ ਹੋਈ ਹੈ ਜਦੋਂਕਿ ਪਿਛਲੇ ਸਾਢੇ ਚਾਰ ਸਾਲ ਦੇ ਅਰਸੇ ਦੌਰਾਨ ਇਹ ਖਿੱਤਾ ਜਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਅਤੇ ਪਟਿਆਲਾ ਪੁਲਿਸ ਦੀ ‘ ਝੰਬਣ ਮੁਹਿੰਮ’ ਦਾ ਗਵਾਹ ਬਣਿਆ ਹੋਇਆ ਸੀ। ਕੈਪਟਨ ਦੇ ਗੱਦੀ ਤੋਂ ਲੱਥਦਿਆਂ ਹੀ ਪਟਿਆਲਵੀਆਂ ਅਤੇ ਪਟਿਆਲਾ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ । ਪੁਲਿਸ ਨੇ ਸ਼ਹਿਰ ਦੀਆਂ ਕਾਫੀ ਥਾਵਾਂ ਤੋਂ ਬੈਰੀਕੇਡ ਹਟਾ ਦਿੱਤੇ ਹਨ। ਸੰਘਰਸ਼ੀ ਧਿਰਾਂ ਦੇ ਪ੍ਰੈਸ ਨੋਟਾਂ ਵਿੱਚੋਂ  ਮੋਤੀ ਮਹਿਲ ਦਾ ਨਾਮ ਇੱਕਦਮ ਗਾਇਬ ਹੋ ਗਿਆ ਹੈ। ਇਸ ਤੋਂ ਪਹਿਲਾਂ ਦੇਖਣ ’ਚ ਆਉਂਦਾ ਸੀ ਕਿ ਧਰਨਿਆਂ ਮੁਜ਼ਾਹਰਿਆਂ ਕਾਰਨ ਨਿੱਤ ਦੇ ਜਾਮ ਸ਼ਹਿਰ ਵਾਸੀਆਂ ਦਾ ਨਸੀਬ ਬਣੇ ਹੋਏ ਸਨ ਤਾਂ ਨਿੱਤ ਰੋਜ ਪੁਲਿਸ ਹੱਥੋਂ ਸੰਘਰਸ਼ ਧਿਰਾਂ ਨੂੰ ਪੁਲਿਸ ਹੱਥੋਂ  ਝੱਲਣੀ ਪੈਂਦੀ ਕੁੱਟਮਾਰ ਅਤੇ ਬੇਰੁਜ਼ਗਾਰ ਮੁਟਿਆਰਾਂ ਕੁੜੀਆਂ ਦੀ ਰੁਲਦੀਆਂ ਚੁੰਨੀਆਂ ਨੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਹੋਇਆ ਸੀ। ਪਿੱਛੇ ਜਿਹੇ ਚੱਲੀ ਲਗਾਤਾਰ ਧਰਨਿਆਂ ਦੀ ਲੜੀ ਨੂੰ ਦੇਖਦਿਆਂ ਸ਼ਹਿਰ ਵਾਸੀ ਵੀ ਆਖਣ ਲੱਗ ਪਏ ਸਨ ਕਿ ਰਾਜਿਆਂ ਮਹਾਰਾਜਿਆਂ ਦਾ ਸ਼ਾਹੀ ਸ਼ਹਿਰ ਹੁਣ ਧਰਨਿਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ। ਖਾਸ ਤੌਰ ਤੇ ਜਦੋਂ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਵੱਲ ਵਧਣੀ ਸ਼ੁਰੂ ਹੋ ਗਈ ਸੀ ਤਾਂ ਰੋਸ ਮੁਜਾਹਰਿਆਂ ਦਾ ਹੜ੍ਹ ਹੀ ਆ ਗਿਆ ਸੀ। ਪਹਿਲੀ ਮਾਰਚ 2021 ਤੋਂ ਲੈ ਕੇ 31 ਅਗਸਤ 2021 ਤੱਕ ਦੇ ਤੱਥ ਗਵਾਹ ਹਨ ਜਿਸ ਦੌਰਾਨ ਤਕਰੀਬਨ 12 ਸੌ ਧਰਨੇ ਮੁਜਾਹਰੇ ਹੋਏ ਜਿੰਨ੍ਹਾਂ ਦੀ ਔਸਤ ਰੋਜਾਨਾ ਕਰੀਬ ਸੱਤ ਬਣਦੀ ਹੈ। ਇਨ੍ਹਾਂ ਛੇ ਮਹੀਨਿਆਂ ’ਚ ਵੱਖ ਵੱਖ ਜਥੇਬੰਦੀਆਂ ਨੇ 57 ਸੂਬਾ ਪੱਧਰੀ ਧਰਨੇ ਲਾਏ ਸਨ ਜਦੋਂ ਕਿ ਧਰਨੇ, ਰੈਲੀਆਂ ਦੀ ਗਿਣਤੀ 1096 ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਵਾਈਪੀਐਸ ਚੌਂਕ ਤੱਕ 105 ਵਾਰ ਰੋਸ ਮੁਜਾਹਰਿਆਂ ਅਤੇ ਜਾਮ ਦਾ ਦੌਰ ਚਲਾਇਆ ਗਿਆ। ਮਹੱਤਵਪੂਰਨ ਤੱਥ ਹੈ ਕਿ ਕਈ ਸੰਘਰਸ਼ਾਂ ਦੌਰਾਨ ਹੋਏ ਇਕੱਠ ਦੇਖਕੇ ਲੋਕਾਂ ਨੂੰ ਇੱਕ ਨਿਵੇਕਲਾ ਅਤੇ ਹੈਰਾਨ ਕਰਨ ਵਾਲਾ ਤਜ਼ਰਾਬਾ ਹੋਇਆ  ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਤਾਂ ਇਨ੍ਹਾਂ ਧਰਨਿਆਂ ਕਾਰਨ ਹਰ ਵਕਤ ਪੱਬਾਂ ਭਾਰ ਰਹਿਣਾ ਹੀ ਪਿਆ ਬਲਕਿ ਆਮ ਲੋਕ ਵੀ ਧਰਨਿਆਂ ਨੇ ਸੂਲੀ ਤੇ ਟੰਗੇ ਹੋਏ ਸਨ। ਉਨ੍ਹਾਂ ਆਫ ਦੀ ਰਿਕਾਰਡ ਮੰਨਿਆ ਕਿ ਪਿਛਲੇ ਦੋ ਦਿਨਾਂ ਤੋਂ ਕੁੱਝ ਅਰਾਮ ਮਿਲਿਆ ਹੈ ਨਹੀਂ ਤਾਂ ਸੁੱਤਿਆਂ ਨੂੰ ਵੀ ਨਾਅਰੇ ਲੱਗਦੇ ਸੁਣਾਈ ਦਿੰਦੇ ਸਨ ਜਿੰਨ੍ਹਾਂ ਤੋਂ ਹੁਣ ਰਾਹਤ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਹਰ ਧਰਨਾ ਮੁਜਾਹਰਾ ਪੁਲਿਸ ਲਈ ਸਿਰਦਰਦੀ ਬਣਦਾ ਰਿਹਾ ਪਰ  ਦੋ ਦਰਜਨ ਵਾਰ ਤਾਂ ਅਜਿਹੀ ਸਥਿਤੀ ਬਣੀ ਜਦੋਂ ਵੱਡੇ ਰੋਸ ਮਾਰਚਾਂ ਕਾਰਨ ਪੁਲਿਸ ਹੈਡਕੁਆਟਰ ਤੋਂ ਨਫਰੀ ਦੀ ਮੰਗ ਕਰਨੀ ਪਈ  ਹੈ।  ਦੱਸਣਯੋਗ ਹੈ ਜਦੋਂ ਤੋਂ ਪੰਜਾਬ ਦੀ ਸੱਤਾ ਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਸਨ ਤਾਂ ਉਦੋਂ ਤੋਂ ਹੀ ਕੈਪਟਨ ਦੀ ਸ਼ਾਹੀ ਸ਼ਹਿਰ ਪਟਿਆਲਾ ਵਿਚਲੀ ਰਿਹਾਇਸ਼ ਮੋਤੀ ਮਹਿਲ ਤੋਂ ਇਲਾਵਾ ਸ਼ਹਿਰ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਸੀ। ਆਪਣੇ ਰਾਜ ਭਾਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਮੋਤੀ ਮਹਿਲ ’ਚ ਮਸਾਂ 2-4 ਵਾਰ ਹੀ ਆਏ ਫਿਰ ਵੀ  ਪੰਜਾਬ ਦੀ ਹਰ ਮੁਲਾਜ਼ਮ, ਮਜਦੂਰ, ਕਿਸਾਨ, ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਮੁਲਾਜਮਾਂ ਅਤੇ ਬੇਰੁਜਗਾਰ ਅਧਿਆਪਕ ਜਥੇਬੰਦੀਆਂ ਨੇ ਹਰੇਕ ਦਿੱ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਚੋਣਾਂ ਨੇੜੇ ਆਉਣ ਕਾਰਨ ਸ਼ਹਿਰ ਦੇ ਫਿਕਰ ਵਧੇ ਹੋਏ ਸਨ ਜਿੰਨ੍ਹਾਂ ਤੋਂ ਹੁਣ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ।
ਸ਼ਹਿਰ ਨੇ ਤਾਂ ਧਰਨਿਆਂ ਦੀ ਸਜ਼ਾ ਭੁਗਤੀ
ਰੋਜ਼ਾਨਾ ਦੇ ਧਰਨਿਆਂ ਨੇ ਪਟਿਆਲਾ ਵਾਸੀਆਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਪੱਲੇ ਧਰਨੇ ਹੀ ਪਏ ਹਨ ਜਦੋਂਕਿ ਸ਼ਹਿਰ ਦੇ ਬੁਨਿਆਦੀ ਮਸਲਿਆਂ ਦੀ  ਤਾਂਕਿਸੇ ਨੇ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਮੁਤਾਬਕ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਪ੍ਰਰਦਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਹੋਰਨਾਂ ਲਈ ਸਮੱਸਿਆ ਖੜ੍ਹੀ ਨਹੀਂ ਕਰਨੀ ਚਾਹੀਦੀ।  ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਆਮ ਨਾਗਰਿਕਾਂ ਦੁਕਾਨਦਾਰਾਂ ਅਤੇ ਹੋਰਨਾਂ ਵਰਗਾਂ ਨੇ ਆਵਜਾਈ ਦੇ ਜਾਮ ਵਿੱਚ ਆਪਣਾ ਕੀਮਤੀ ਸਮਾਂ ਅਤੇ ਮਹਿੰਗਾ ਤੇਲ ਫੂਕਣ ਦੀ ਸਜ਼ਾ ਭੁਗਤੀ ਹੈ ਜਿਸ ਤੋਂ ਹੁਣ ਰਾਹਤ ਦੀ ਸੰਭਾਵਨਾ ਹੈ।  
ਸਿਆਸੀ ਲੋਕ ਜਿੰਮੇਵਾਰ:ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਨ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਗੱਲ ਨਹੀਂ ਸੁਣਦੀਆਂ ਤਾਂ ਮਜਬੂਰੀ ਵੱਸ ਲੋਕਾਂ ਨੂੰ ਧਰਨਿਆਂ ਮੁਜਾਹਰਿਆਂ ਲਈ ਸੜਕਾਂ ਤੇ ਉੱਤਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਅਸਲ ’ਚ ਸਿਆਸੀ ਲੋਕ ਗੱਦੀ ਤੇ ਕਬਜਾ ਕਰਨ ਲਈ ਲੋਕਾਂ ਨਾਲ ਜੋ ਵਾਅਦੇ ਕਰਦੇ ਹਨ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਵੀ ਲੋਕ ਇਸ ਰਾਹ ਪੈਂਦੇ ਹਨ ਰੁਲਣ ਦਾ ਕਿਸੇ ਨੂੰ ਸ਼ੌਕ ਨਹੀਂ ਹੈ।

]]>
https://punjdarya.com/punj-darya/27949/feed 0
ਮੈਡੀਕਲ ਨਸ਼ਿਆਂ ਦੇ ਸਮਗਲਰਾਂ ਤੋਂ ਫੜ੍ਹੀਆਂ ਡੇਢ ਲੱਖ ਨਸ਼ੀਲੀਆਂ ਗੋਲੀਆਂ https://punjdarya.com/punj-darya/27518 https://punjdarya.com/punj-darya/27518#respond Mon, 13 Sep 2021 16:57:18 +0000 https://punjdarya.com/?p=27518 ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਮੈਡੀਕਲ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਇੱਕ ਚੇਨ ਨੂੰ ਅੱਗੇ ਤੋਰਦਿਆਂ ਇੱਕ ਔਰਤ ਸਮੇਤ 4 ਜਣਿਆਂ ਨੂੰ ਕਾਬੂ ਕਰਕੇ ਡੇਢ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਤੱਕ ਇਸ ਮੁਕੱਦਮੇ ’ਚ 1 ਲੱਖ 51 ਹਜਾਰ 450 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਚੁੱਕੀ ਹੈ ਜਦੋਂਕਿ ਪੁਲਿਸ ਦੀ ਜਾਂਚ ਟੀਮ ਨੇ ਦੋ ਕਾਰਾਂ, ਇੱਕ ਮੋਟਰਸਾਈਕਲ, 18 ਹਜਾਰ 300 ਰੁਪਏ ਡਰੱਗ ਮਨੀ ਅਤੇ ਤਿੰਨ ਮੋਬਾਇਲ  ਵੀ ਕਬਜੇ ’ਚ ਲਏ ਹਨ। ਮੰਨਿਆ ਜਾ ਰਿਹਾ ਹੈ ਕਿ ਕਾਰ ਸਮੇਤ ਬਾਕੀ ਵਸਤਾਂ ਨੂੰ ਨਸ਼ਾ ਤਸਕਰਾਂ ਵੱਲੋਂ ਤਸਕਰੀ ਦੇ ਧੰਦੇ ਲਈ ਵਰਤਿਆ ਜਾਂਦਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਪੁੱਤਰ ਗੁਰਦੇਵ ਸਿੰਘ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ,ਰਾਜੇਸ਼ ਵਰਮਾ ਪੁੱਤਰ ਰਜਿੰਦਰ ਨਾਥ ਵਾਸੀ ਪਾਵਰ ਹਾਊਸ ਰੋਡ ਬਠਿੰਡਾ, ਰਤਨ ਕੁਮਾਰ ਉਰਫ ਡਾਕਟਰ ਰਤਨ ਗਰਗ ਅਤੇ ਗੀਤਾ ਰਾਓ ਪਤਨੀ ਕਪਿਲ ਰਾਓ ਵਾਸੀ ਕਾਲਕਾ ਦੇ ਤੌਰ ਤੇ ਕੀਤੀ ਗਈ ਹੈ। ਇਸ ਮਾਮਲੇ ਦਾ ਜਿਕਰਯੋਗ ਪਹਿਲੂ ਹੈ ਕਿ ਥਾਣਾ ਥਰਮਲ ਪੁਲਿਸ ਨੇ ਮਨਦੀਪ ਸਿੰਘ ਕੋਲੋਂ ਬਰਾਦ ਗੋਲੀਆਂ ਦੇ ਅਧਾਰ ਤੇ ਪੁੱਛ ਪੜਤਾਲ ਨੂੰ ਅਜਿਹੇ ਢੰਗ ਨਾਲ ਅੱਗੇ ਤੋਰਿਆ ਕਿ ਤਸਕਰ ਪੁਲਿਸ ਦੇ ਜਾਲ ’ਚ ਫਸਦੇ ਚਲੇ ਗਏ। ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਪੁਲਿਸ ਦੀ ਇਸ ਸਾਲ ਦੀ ਸਭ ਤੋਂ ਵੱਡੀ ਕਾਮਯਾਬੀ ਦੱਸਿਆ ਅਤੇ ਤਸਕਰੀ ਦੇ ਇਸ ਵੱਡੇ ਗੋਰਖਧੰਦੇ ਨੂੰ ਬੇਨਕਾਬ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ। ਆਈਜੀ ਨੇ ਦੱਸਿਆ ਕਿ ਅਸਲ ’ਚ ਥਾਣਾ ਥਰਮਲ ਪੁਲਿਸ ਨੇ ਲੰਘੀ 27 ਅਗਸਤ ਨੂੰ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਖੇਤਾ ਸਿੰਘ ਬਸਤੀ ਨੂੰ ਗ੍ਰਿਫਤਾਰ ਕਰਕੇ ਇੱਕ ਮੋਟਰਸਾਈਕਲ ਅਤੇ 750 ਨਸ਼ੀਲੀਆਂ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਸਨ। ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਤਫਤੀਸ਼ ਨੂੰ ਅੱਗੇ ਵਧਾਇਆ ਤਾਂ  ਰਜੇਸ਼ ਵਰਮਾ ਪੁੱਤਰ ਰਜਿੰਦਰ ਨਾਥ ਵਾਸੀ ਪਾਵਰ ਹਾਊਸ ਰੋਡ ਬਠਿੰਡਾ ਇੱਕ ਸਵਿਫਟ ਕਾਰ ਅਤੇ  400 ਟਰਾਮਾਡੋਲ ਗੋਲੀਆਂ ਸਮੇਤ ਪੁਲਿਸ ਦੇ ਕਾਬੂ ਆ ਗਿਆ। ਇਸੇ ਦੌਰਾਨ ਦੋ ਵਿਅਕਤੀਆਂ ਨੂੰ ਮੈਡੀਕਲ ਨਸ਼ਿਆਂ ਸਮੇਤ ਗ੍ਰਿਫਤਾਰ ਕਰਨ ਤੋਂ ਹੌਂਸਲੇ ’ਚ ਆਈ ਥਾਣਾ ਥਰਮਲ ਪੁਲਿਸ ਨੇ  ਕਾਰਵਾਈ ਨੂੰ ਅੱਗੇ ਵਧਾਉਂਦਿਆਂ 31 ਅਗਸਤ ਨੂੰ ਰਤਨ ਕੁਮਾਰ ਉਰਫ ਡਾਕਟਰ ਰਤਨ ਗਰਗ ਪੁੱਤਰ ਪਵਨ ਕੁਮਾਰ ਵਾਸੀ ਗੁਰੂ ਕੀ ਨਗਰੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਰਤਨ ਕੁਮਾਰ ਕੋਲੋਂ 48 ਸੌ ਗੋਲੀਆਂ ਟਰਾਮਾਡੋਲ ਅਤੇ ਨਸ਼ੇ ਦੀਆਂਦੋ ਵੱਖ ਵੱਖ ਮਾਰਕਿਆਂ ਵਾਲੀਆਂ 10 ਹਜਾਰ 500 ਗੋਲੀਆਂ ਤੋਂ ਇਲਾਵਾ ਇੱਕ ਮੋਬਾਇਲ ਫੋਨ ਬਰਾਮਦ ਕਰ ਲਿਆ। ਆਈ ਜੀ ਨੇ ਦੱਸਿਆ ਕਿ ਪੜਤਾਲ ਦੌਰਾਨ ਹੀ ਪੁਲਿਸ ਨੇ ਗੀਤਾ ਰਾਓ ਅਤੇ ਧਰਮਿੰਦਰ  ਵਾਸੀ ਹਰੀਦੁਆਰ ਨੂੰ ਨਾਮਜਦ ਕਰ ਲਿਆ ਅਤੇ ਗੀਤਾ ਰਾਓ ਪਤਨੀ ਕਪਿਲ ਰਾਓ ਵਾਸੀ ਕਾਲਕਾ ਨੂੰ ਮਨੀਮਾਜਾਰਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਗੀਤਾ ਰਾਓ  ਦੀ ਨਿਸ਼ਾਨਦੇਹੀ ਤਹਿਤ  1 ਲੱਖ ਟਰਾਮਾਡੋਲ ਨਸ਼ੀਲੀਆਂ ਗੋਲੀਆਂ,ਇੱਕ ਕਾਰ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਆਈ ਜੀ ਨੇ ਦੱਸਿਆ ਕਿ ਪੁੱਛ ਪੜਤਾਲ ਤੋਂ ਬਾਅਦ ਇਸੇ ਮੁਕੱਦਮੇ ’ਚ ਰਾਜਵੀਰ ਉਰਫ ਵੀਰ ਕੇਅਰ ਆਫ ਜੈਂਟ ਫਾਰਮਾ ਨੂੰ ਨਾਮਜਦ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਰਾਜਵੀਰ ਦਾ ਖੁਰਾ ਖੋਜ਼ ਤਲਾਸ਼ਣ ’ਚ ਜੁਟੀ ਹੋਈ ਹੈ ਜਿਸ ਦੀ ਗ੍ਰਿਫਤਾਰੀ ਮਗਰੋਂ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨਸ਼ੀਲੀਆਂ ਗੋਲੀਆਂ ਵੇਚਣ ਵਾਲਿਆਂ ਦੇ ਸੰਪਰਕ ਸੂਤਰਾਂ,ਗਾਹਕਾਂ ਤੇ ਮਾਲ ਸਪਲਾਈ ਕਰਨ ਵਾਲਿਆਂ ਦੀ ਵੀ ਪੈੜ ਨੱਪੇਗੀ ਤਾਂ ਜੋ ਇਸ ਗਿਰੋਹ ਨੂੰ ਖਤਮ ਕੀਤਾ ਜਾ ਸਕੇ। ਆਈਜੀ ਨੇ ਦੱਸਿਆ ਕਿ ਪੁਲਿਸ ਦਾ ਨਿਸ਼ਾਨਾ ਡਰੱਗ ਤਸਕਰਾਂ ਦੇ ਨੈਟਵਰਕ ਨੂੰ ਖਤਮ ਕਰਨਾ ਹੈ ਜਿਸ ਤਹਿਤ ਹੁਣ ਤੱਕ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ।

]]>
https://punjdarya.com/punj-darya/27518/feed 0
ਚੋਰੀ ਦੇ ਅੱਧਾ ਕਿੱਲੋ ਸੋਨੇ ਸਮੇਤ ਬਠਿੰਡਾ ਪੁਲਿਸ ਵੱਲੋਂ ਦੋ ਸ਼ਾਤਰ ਚੋਰ ਗ੍ਰਿਫਤਾਰ https://punjdarya.com/punj-darya/27501 https://punjdarya.com/punj-darya/27501#respond Mon, 13 Sep 2021 16:39:52 +0000 https://punjdarya.com/?p=27501 ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਨੇ ਪੇਸ਼ੇਵਰ ਅਤੇ ਅਪਰਾਧਿਕ ਵਾਰਦਾਤਾਂ ’ਚ ਮਾਹਿਰ ਦੋ ਸ਼ਾਤਰ ਚੋਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜੋ ਦਿਨ ਵਕਤ ਰੇਕੀ ਕਰਨ ਉਪਰੰਤ ਬੰਦ ਪਏ ਘਰਾਂ ਵਿੱਚੋਂ ਰਾਤ ਵਕਤ ਕੀਮਤੀ ਮਾਲ ਅਸਬਾਬ ਲੁੱਟ ਕੇ ਫਰਾਰ ਹੋ ਜਾਂਦੇ ਸਨ। ਮੁਲਜਮਾਂ ਦੀ ਪਛਾਣ ਨਟਵਰ ਲਾਲ ਉਰਫ ਕਾਲਾ ਅਤੇ ਪਵਨ ਕੁਮਾਰ ਉਰਫ ਪਵਨ ਪੁੱਤਰ ਸੁਰੇਸ਼ ਕੁਮਾਰ ਵਾਸੀਅਨ ਮਾਨਸਾ ਵਜੋਂ ਕੀਤੀ ਗਈ ਹੈ ਜਦੋਂਕਿ ਇੰਨ੍ਹਾਂ ਦਾ ਇੱਕ ਸਾਥੀ ਹਾਲੇ ਪੁਲਿਸ ਦੇ ਹੱਥ ਨਹੀਂ ਚੜ੍ਹਿਆ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 24 ਲੱਖ 50 ਹਜਾਰ ਦੀ ਕੀਮਤ ਦਾ 520 ਗਰਾਮ ਸੋਨਾ, ਇੱਕ ਸੱਬਲ ,ਇੱਕ ਪੇਚਕਸ ਅਤੇ ਵਾਰਦਾਤ ’ਚ ਵਰਤਿਆ ਪਲਸਰ ਮੋਟਰ ਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਇੰਨ੍ਹਾਂ ਚੋਰਾਂ ਨੇ ਕਿੱਥੇ ਕਿੱਥੇ ਚੋਰੀਆਂ ਆਦਿ ਦੀਆਂ ਵਾਰਦਾਤਾਂ ਕੀਤੀਆਂ ਹਨ। ਅੱਜ ਬਠਿੰਡਾ ਰੇਂਜ ਦੇ ਆਈ ਜੀ ਜਸਕਰਨ ਸਿੰਘ ਨੇ ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ, ਐਸ ਪੀ ਡੀ ਬਲਵਿੰਦਰ ਸਿੰਘ ਰੰਧਾਵਾ ,ਐਸ ਪੀ ਹੈਡਕੁਆਟਰ ਸੁਰਿੰਦਰਪਾਲ ਸਿੰਘ ਅਤੇ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਦੀ ਮੌਜੂਦਗੀ  ’ਚ  ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਘੀ 24-25 ਅਗਸਤ ਦੀ ਦਰਮਿਆਨੀ ਰਾਤ ਨੂੰ ਆਪਣੇ ਪ੍ਰੀਵਾਰ ਸਮੇਤ ਚਿੰਤਪੁਰਨੀ ਮੱਥਾ ਟੇਕਣ ਗਏ ਦੀਪਕ ਗਰਗ ਪੁੱਤਰ ਦਰਸ਼ਨ ਲਾਲ ਵਾਸੀ ਮੌੜ ਮੰਡੀ ਦੇ ਘਰੋਂ ਸੌ ਤੋਲੇ ਸੋਨਾ ,ਚਾਂਦੀ ਅਤੇ ਕੁੱਝ ਨਕਦੀ ਚੋਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਮੌੜ ਵਿਖੇ ਪੁਲਿਸ ਕੇਸ ਦਰਜ ਕਰਨ ਉਪਰੰਤ ਡੀ ਐਸ ਪੀ ਮੌੜ, ਸੀ.ਆਈ.ਏ ਸਟਾਫ ਵਨ ਦੇ ਇੰਚਾਰਜ ਅਤੇ ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਦੀ ਸ਼ਮੂਲੀਅਤ ਵਾਲੀ ਐਸ ਆਈ ਟੀ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਨਟਵਰ ਲਾਲ ਅਤੇ ਪਵਨ ਕੁਮਾਰ ਤੋਂ ਇਲਾਵਾ ਸੋਨੂੰ ਉਰਫ ਨਲੀ ਪੁੱਤਰ ਵਿਨੋਦ ਕੁਮਾਰ ਵਾਸੀ ਚਮੇਲੀ ਵਾਲੀ ਗਲੀ ਮਾਨਸਾ ਨੂੰ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੇ ਇਸ ਮਾਮਲੇ ’ਚ ਪੁਲਿਸ ਨੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਸੋਨੂੰ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਚੋਰੀ ਕੀਤਾ ਬਾਕੀ ਸੋਨਾ ਸੋਨੂੰ ਕੋਲ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਪਿੰਡਾਂ ਦੇ ਛੱਪੜਾਂ ਵਿੱਚੋਂ ਮੱਛੀਆਂ ਫੜਕੇ ਜਾਂ ਮਖਿਆਲ ਚੋਣ ਤੋਂ ਬਾਅਦ ਤੁਰ ਫਿਰ ਕੇ ਸ਼ਹਿਦ ਵੇਚਣ ਬਹਾਨੇ ਕਿਸੇ ਘਰ ਨੂੰ ਜਿੰਦਾ ਲੱਗਿਆ ਹੁੰਦਾ ਤਾਂ ਸੁੰਨਾਂ ਹੋਣ ਕਾਰਨ ਉਹ ਸੱਬਲ ਅਤੇ ਪੇਚਕਸ ਦੀ ਸਹਾਇਤਾ ਨਾਲ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਆਈ ਜੀ ਨੇ ਦੱਸਿਆ ਕਿ ਕਿ ਉਨ੍ਹਾਂ ਚੋਂ ਇੱਕ ਜਣਾ ਬਾਹਰ ਨਿਗਰਾਨੀ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰਕੀਬ ਨਾਲ ਹੀ ਇੰਨ੍ਹਾਂ ਹੀ ਮੌੜ ਮੰਡੀ ’ਚ ਨਟਵਰ ਅਤੇ ਪਵਨ ਨੇ ਦੀਪਕ ਗਰਗ ਦੇ ਘਰੋਂ ਚੋਰੀ ਕੀਤੀ ਅਤੇ ਸੋਨੂੰ ਨੇ ਬਾਹਰ ਰਹਿਕੇ ਪਹਿਰਾ ਦਿੱਤਾ  ਸੀ। ਚੋਰੀ ਕਰਨ ਪਿੱਛੋਂ ਤਿੰਨੇ ਮੁਲਜਮ  ਅੱਧੀ ਰਾਤ ਨੂੰ ਮੌਕੇ ਤੋਂ ਫਰਾਰ ਹੋ ਗਏ ਸਨ। ਆਈ ਜੀ ਨੇ ਦੱਸਿਆ ਕਿ  ਨਟਵਰ ਲਾਲ ਉਰਫ ਕਾਲਾ ਖਿਲਾਫ 7 ਅਤੇ ਪਵਨ ਕਮਾਰ ਖਿਲਾਫ 3 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਘੱਟ ਪੜ੍ਹੇ ਲਿਖੇ ਅਤੇ ਗਰੀਬ ਪ੍ਰੀਵਾਰਾਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੇ ਜਿਆਦਾਤਰ ਵਾਰਦਾਤਾਂ ਬਠਿੰਡਾ ਅਤੇ ਮਾਨਸਾ ਸ਼ਹਿਰਾਂ ’ਚ ਵਾਰਦਾਤਾਂ ਕੀਤੀਆਂ ਹਨ। ਆਈ ਜੀ ਨੇ ਦੱਸਿਆ ਕਿ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਪਤਾ ਲਾਇਆ ਜਾ ਸਕੇ।

]]>
https://punjdarya.com/punj-darya/27501/feed 0
ਨਵੇਂ ਸਾਹਿਬ ਨੇ ਕੁਰਸੀ ’ਤੇ ਬੈਠਦਿਆਂ ਪਾਏ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ https://punjdarya.com/punj-darya/26612 https://punjdarya.com/punj-darya/26612#respond Fri, 27 Aug 2021 15:36:14 +0000 https://punjdarya.com/?p=26612 ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ’ਚ ਨਵੇਂ ਜਿਲ੍ਹਾ ਪੁਲਿਸ ਮੁਖੀ ਦੇ ਆਉਣ ਤੋਂ ਬਾਅਦ  ਟਰੈਫਿਕ ਪੁਲੀਸ ਨੇ ਹੁਣ ਉਨ੍ਹਾਂ ਕਾਕਿਆਂ ਨੂੰ ਹੱਥ ਪਾ ਲਿਆ ਹੈ ਜੋ ਆਪਣੇ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਵਜਾਕੇ ਮਹੌਲ ਖਰਾਬ ਕਰਦੇ ਅਤੇ ਵਾਤਾਵਰਨ ’ਚ ਸ਼ੋਰ ਪ੍ਰਦੂਸ਼ਨ ਫੈਲਾਉਂਦੇ ਆ ਰਹੇ ਸਨ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੇ ਪਹਿਲੀ ਪ੍ਰੈਸ ਮਿਲਣੀ ’ਚ ਸਪਸ਼ਟ ਤੌਰ ਤੇ ਆਖ ਦਿੱਤਾ ਹੈ ਕਿ ਉਹ ਅਮਨ ਕਾਨੂੰਨ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਦੇ ਮਾਮਲੇ ’ਚ ਆਮ ਲੋਕਾਂ ਤੋਂ  ਉਲਾਂਭਾ ਨਹੀਂ ਲੈਣਗੇ। ਮਹੱਤਵਪੂਰਨ ਤੱਥ  ਹੈ ਕਿ ਸ਼੍ਰੀ ਮਲੂਜਾ ਪਹਿਲਾਂ ਵੀ ਬਠਿੰਡਾ ’ਚ ਅਹਿਮ ਅਹੁਦੇ ਤਾਇਨਾਤ ਰਹੇ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਸਮੇਤ ਬਠਿੰਡਾ ਜਿਲ੍ਹੇ ਦੀ ਭੂਗੋਲਿਕ ਸਥਿਤੀ ਬਾਰੇ ਪੂਰੀ ਜਾਣਕਾਰੀ ਹੈ। ਆਪਣੇ ਪੁਲਿਸ ਮੁਖੀ ਵੱਲੋਂ ਇਸ਼ਾਰਾ ਮਿਲਦਿਆਂ ਹੀ ਬਠਿੰਡਾ ਟਰੈਫਿਕ ਪੁਲੀਸ ਪੂਰੀ ਤਰਾਂ ਹੌਂਸਲੇ ’ਚ ਆ ਗਈ ਹੈ। ਅਫਸਰਾਂ ਵੱਲੋਂ ਜਾਰੀ ਸਖਤ  ਹਦਾਇਤਾਂ ਦੇ ਅਧਾਰ ਤੇ ਬੁਲੇਟ ਮੋਟਰਸਾਈਕਲਾਂ ’ਤੇ ਲੁਆਏ ਵਿਸ਼ੇਸ਼ ਸਾਈਲੈਂਸਰਾਂ ਰਾਹੀਂ ਪਟਾਕੇ ਵਜਾ ਕੇ ਰਾਹਗੀਰਾਂ ਲਈ ਮੁਸੀਬਤ ਬਣ ਰਹੇ ਮੁੰਡਿਆਂ ਦੀਆਂ ਟਰੈਫਿਕ ਪੁਲੀਸ ਨੇ ਦੋ ਦਿਨਾਂ ’ਚ ‘ਚੀਕਾਂ’ ਕਢਾ ਦਿੱਤੀਆਂ ਹਨ। ਟਰੈਫਿਕ ਪੁਲਿਸ ਦੇ ਮੁਲਾਜਮਾਂ  ਨੇ ਤਿੰਨ ਕੁ ਦਿਨਾਂ ‘ਚ ਦੋ ਦਰਜਨ ਤੋਂ ਵੱਧ ਬੁਲੇਟ ਮੋਟਰਸਾਈਕਲਾਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਹੈ। ਟਰੈਫਿਕ  ਪੁਲੀਸ ਨੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਆਪਣੀ ਨਿਗਰਾਨੀ ਹੇਠ ਉਤਾਰ ਕੇ ਮੁੰਡਿਆਂ ਨੂੰ ਸੁਧਰਨ ਦੀ ਨਸੀਹਤ ਵੀ ਦਿੱਤੀ ਹੈ । ਪਤਾ ਲੱਗਿਆ ਹੈ ਕਿ ਇਸ ਮੌਕੇ  ਕੁੱਝ ਨੌਜਵਾਨਾਂ ਨੇ ਪੁਲਿਸ ਅਧਿਕਾਰੀਆਂ ਤੇ ਪ੍ਰਭਾਵ ਪੁਆਉਣ ਲਈ ਮੋਬਾਇਲ ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜਮਾਂ ਨੇ ਇੱਕ ਨਹੀਂ ਸੁਣੀ  । ਟਰੈਫਿਕ ਪੁਲਿਸ ਅਧਿਕਾਰੀਆਂ ਨੇ ਆਖਿਆ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਖੜਮਸਤੀ ਨਹੀਂ ਕਰਨ ਦੇਣਗੇ ਅਤੇ ਹੁੱਲੜਬਾਜਾਂ ਖਿਲਾਫ ਸਖਤੀ ਵਰਤੀ ਜਾਏਗੀ।

ਦਰਅਸਲ ਸ਼ਹਿਰ ਦੀ ਅਜੀਤ ਰੋਡ ਮੁੰਡਿਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਇਸ ਇਲਾਕੇ ’ਚ ਪੀਜੀ ਹਾਊਸਿਜ਼ ਦੀ ਭਰਮਾਰ ਹੈਜਿੱਥੇ ਮੁੰਡੇ ਕੁੜੀਆਂ ਰਹਿ ਕੇ ਆਪਣੀ ਆੲਂਲੈਟਸ ਵਗੈਰਾ ਨਾਲ ਸਬੰਧਤ ਪੜ੍ਹਾਈ ਕਰਦੇ ਹਨ। ਅਕਸਰ ਇੰਨ੍ਹਾਂ ਮੁਹੱਲਿਆਂ ਵਿੱਚ  ਮੁੰਡੇ ਬੁਲੇਟ ਤੇ ਗੇੜੀਆਂ ਮਾਰਦੇ ਅਤੇ ਪਟਾਕੇ ਵਜਾਉਂਦੇ ਨਜ਼ਰ ਆਉਂਦੇ ਹਨ। ਇਸ ਇਲਾਕੇ  ’ਚ ਕਈ ਵਾਰ ਮੁੰਡਿਆਂ ਦੇ ਦੇ ਧੜਿਆਂ  ਵਿਚਕਾਰ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਤਾਂ ਪੀਜੀ ਹਾਊਸ ’ਚ ਅਪਰਾਧਿਕ ਅਨਸਰਾਂ ਦੇ ਛੁਪੇ ਹੋਣ ਦੀ ਚਰਚਾ ਵੀ ਚੱਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਇਲਾਕੇ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਸੀ। ਇੱਕ ਦੋ ਵਾਰ ਤਾਂ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਵੀ ਹੋਈਆਂ ਹਨ ਜਿਸ ਕਰਕੇ ਅਜੀਤ ਰੋਡ  ਅਤੇ ਇਸ ਦੇ ਨਾਲ ਲੱਗਦੇ ਮੁਹੱਲਿਆਂ ਨੂੰ ਅਮਨ ਕਾਨੂੰਨ ਦੇ ਪੱਖ ਤੋਂ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਤਰਾਂ ਦੇ ਤੱਥਾਂ ਨੂੰ ਵਿਚਾਰਦਿਆਂ ਹੁਣ  ਜਿਲ੍ਹਾ ਪੁਲਿਸ ਨੇ ਇਸ ਇਲਾਕੇ  ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਜਦੋਂਕਿ ਲੰਘੇ ਸਮੇਂ ਵਿੱਚ ਟਰੈਫਿਕ ਪੁਲੀਸ ਮੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਦੀ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਰੀਬ ਤਿੰਨ ਵਰ੍ਹੇ ਪਹਿਲਾਂ ਪ੍ਰੈਸ਼ਰ ਹਾਰਨ ਕੰਟਰੋਲ ਕਰਨ ਅਤੇ ਪ੍ਰਦੂਸ਼ਣ ਦੀ ਰੋਕਥਾਮ ਵਾਸਤੇ ਹੁਕਮ ਜਾਰੀ ਕੀਤੇ ਸਨ। ਟਰੈਫਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਨਾ ਲੁਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਕੈਨਿਕਾਂ ਤੇ ਸਪੇਅਰ ਪਾਰਟਸ ਦੇ ਦੁਕਾਨਦਾਰਾਂ ਨੂੰ ਸਾਈਲੈਂਸਰਾਂ ਵਿੱਚ ਤਬਦੀਲੀ ਕਰਕੇ ਇਨ੍ਹਾਂ ਨੂੰ ਪਟਾਕੇ ਵਜਾਉਣਯੋਗ ਬਨਾਉਣ ਦੀ ਪ੍ਰਕਿਰਿਆ ਬੰਦ ਕਰਨ ਲਈ ਵੀ ਆਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਪੰਜ ਸਾਲ ਪਹਿਲਾਂ ਇਸੇ ਇਲਾਕੇ ’ਚ ਬੁਲੇਟ ਤੇ ਲਗਾਤਾਰ ਪੰਜ ਛੇ ਪਟਾਕੇ ਵਜਾਉਣ ’ਤੇ  ਪੈਦਲ ਜਾ ਰਹੀ ਔਰਤ ਨੂੰ ਦੌਰਾ ਪੈਣ ਤੋਂ ਮਸਾਂ ਬਚਿਆ ਸੀ। ਉਦੋਂ ਪੁਲਿਸ ਨੇ ਕੁੱਝ ਦਿਨ ਨਾਕਾਬੰਦੀ ਕਰਕੇ  ਸਖਤੀ ਵਿਖਾਈ ਜਿਸ ਦਾ ਅਸਰ ਵੀ ਪਿਆ ਪਰ ਬਾਅਦ ’ਚ ਸਭ ਪਹਿਲਾਂ ਦੀ ਤਰਾਂ ਹੋ ਗਿਆ। ਦੱਸ ਦੇਈਏ ਕਿ ਮਾਲਵੇ ਦੇ ਨੌਜਵਾਨਾਂ ’ਚ ਬੁਲੇਟ ਖਰੀਦਣ ਦਾ ਵੱਡਾ ਕੇਰਜ਼ ਹੈ ਅਤੇ ਮਹਿੰਗਾ ਹੋਣ ਦੇ ਬਾਵਜੂਦ ਇਹ  ਮੁੰਡਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਟਰੈਫਿਕ ਪੁਲਿਸ ਦੇ ਇੰਜਾਰਜ਼ ਸਬ ਇੰਸਪੈਕਟਰ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਇਸ ਤਰਾਂ ਆਪਣੇ ਮੋਟਰਸਾਈਕਲਾਂ ਤੇ ਪਟਾਕੇ ਆਦਿ ਨਾਂ ਵਜਾਉਣ ਕਿਉਂਕਿ ਇਹ ਹੋਰਨਾਂ ਲਈ ਤਕਲੀਫਦੇਹ ਸਾਬਤ ਹੁੰਦੇ ਹਨ।

ਨਾਗਰਿਕ ਪੁਲਿਸ ਨੂੰ ਜਾਣਕਾਰੀ ਦੇਣ: ਡੀ ਐਸ ਪੀ
ਡੀਐਸਪੀ ਟਰੈਫਿਕ ਕੁਲਭੂਸ਼ਣ ਸ਼ਰਮਾ ਦਾ ਕਹਿਣਾ ਸੀ  ਕਿ ਜੇ ਕੋਈ ਵਿਅਕਤੀ ਬੁਲੇਟ ਮੋਟਰਸਾਈਕਲ ਰਾਹੀਂ ਪਟਾਕੇ ਵਜਾਉਂਦਾ ਹੈ ਤਾਂ ਇਸ ਦੀ ਜਾਣਕਾਰੀ ਟਰੈਫਿਕ ਪੁਲੀਸ ਨੂੰ ਦਿੱਤੀ ਜਾਏ ਤਾਂ ਅਜਿਹੇ ਮੋਟਰਸਾਈਕਲਾਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ  ਇਸ ਤਰਾਂ ਪਟਾਕੇ ਵਜਾਉਣਾ ਕਾਨੂੰਨ ਅਤੇ ਸਮਾਜਿਕ ਸੱਭਿਆਚਾਰ ਦੇ ਉਲਟ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਬੁਲੇਟ ਖਰੀਦਣ ਵਾਲਿਆਂ ਨੂੰ ਇਸ ਤਰਾਂ ਦੀਆਂ ਤਬਦੀਲੀਆਂ ਕਰਵਾਕੇ ਹੋਰਨਾਂ ਲਈ ਖਤਰਾ ਨਾਂ ਬਣਨ ਦੀ ਅਪੀਲ ਵੀ ਕੀਤੀ।  ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਅਜਿਹੇ ਸਾਈਲੈਂਸਰ ਆਦਿ ਦੀ ਵਿੱਕਰੀ ਨਾਂ ਕਰਨ ਲਈ ਜਾਗਰੂਕ ਕਰਨ ਵਾਸਤੇ ਪੁਲਿਸ ਜਲਦੀ ਹੀ ਵਿਸ਼ੇਸ਼ ਸੈਮੀਨਾਰ ਵੀ ਕਰਵਾਉਣ ਜਾ ਰਹੀ ਹੈ।

]]>
https://punjdarya.com/punj-darya/26612/feed 0
ਬੰਬੂਕਾਟ ਦੀਆਂ ਚੋਰੀਆਂ ਦਾ ਝੱਖੜ ਝੁਲਾਉਣ ਵਾਲੀ ਤਿੱਕੜੀ ਕਾਬੂ https://punjdarya.com/punj-darya/26530 https://punjdarya.com/punj-darya/26530#respond Wed, 25 Aug 2021 14:34:28 +0000 https://punjdarya.com/?p=26530

ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਮੋਟਰਸਾਈਕਲ ਅਤੇ ਟੂ ਵਹੀਲਰਾਂ ਨੂੰ ਚੋਰੀ ਕਰਨ ਦਾ ਝੱਖੜ ਝੁਲਾਉਣ ਵਾਲੀ ਇੱਕ ਤਿੱਕੜੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੀ ਨਿਸ਼ਾਨਦੇਹੀ ਤੇ 34 ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਇਹ ਸਫਲਤਾ ਥਾਣਾ ਸਿਵਲ ਲਾਈਨ ਪੁਲਿਸ ਨੂੰ ਹਾਸਲ ਹੋਈ ਹੈ। ਮਹੱਤਵਪੂਰਨ ਤੱਥ ਹੈ ਕਿ ਜਦੋਂ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਾਂਚ ਅਧਿਕਾਰੀਆਂ ਨੂੰ ਵੀ ਚਿੱਤ ਚੇਤਾ ਨਹੀਂ ਸੀ ਕਿ ਉਹ ਐਨੇ ਵੱਡੇ ਪੱਧਰ ਤੇ ਚੋਰੀਆਂ ਦੀ ਧਮਾਲ ਪਾਉਣ ਵਾਲਿਆਂ  ਨੂੰ ਕਾਬੂ ਕਰਨ ’ਚ ਸਫਲ ਹੋਏ ਹਨ। ਜਦੋਂ ਜਾਂਚ ਕਰਨ ਵਾਲੀ ਟੀਮ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਬਰਾਮਦ ਹੋਣ ਲੱਗੇ ਚੋਰੀ ਦੇ ਮੋਟਰਸਾਈਕਲਾਂ ਦੀ ਗਿਣਤੀ ਨੂੰ ਦੇਖਕੇ ਪੁਲਿਸ ਅਧਿਕਾਰੀ ਵੀ  ਦੰਗ ਰਹਿ ਗਏ। ਹਾਲ ਹੀ ਵਿੱਚ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਅਜੇ ਮਲੂਜਾ ਨੇ ਥਾਣਾ ਸਿਵਲ ਲਾਈਨ ਪ੍ਰੈਸ ਕਾਨਫਰੰਸ ਸੱਦ ਕੇ ਮੀਡੀਆ ਅੱਗੇ ਪੁਲਿਸ ਨੂੰ ਮਿਲੀ ਹੋਈ ਇਸ ਵੱਡੀ ਕਾਮਯਾਬੀ ਦਾ ਖੁਲਾਸਾ ਕੀਤਾ ਹੈ। ਐਸ ਐਸ ਪੀ ਨੇ ਥਾਣਾ ਸਿਵਲ ਲਾਈਨ ਦੀਆਂ ਉਸ ਟੀਮ ਦੀ ਪਿੱਠ ਵੀ ਥਾਪੜੀ ਹੈ ਜਿਸ ਨੇ ਇਸ ਤਿੱਕੜੀ ਗਿਰੋਹ ਨੂੰ ਦਬੋਚਣ ’ਚ ਅਹਿਮ ਭੂਮਿਕਾ ਨਿਭਾਈ ਹੈ।  ਜਾਣਕਾਰੀ ਅਨੁਸਰ ਇਸ ਤਿੱਕੜੀ ਵਿੱਚੋਂ ਦੋ ਜਣੇ ਪਹਿਲਾਂ ਭੀੜ ਭੜੱਕੇ ਵਾਲੀ ਥਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ। ਮਗਰੋਂ ਫਰਜ਼ੀ ਨੰਬਰ ਵਗੈਰਾ ਤਿਆਰ ਕਰਕੇ ਲੋਕਾਂ ਨੂੰ ਵੇਚ ਦਿੰਦੇ ਸਨ ਜਿਸ ਬਾਰੇ ਸਹੀ ਤੱਥ ਜਾਨਣ ਲਈ ਪੁਲਿਸ ਪੁੱਛ ਪੜਤਾਲ ’ਚ ਜੁਟ ਗਈ ਹੈ। ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਤਿੱਕੜੀ ਕੋਲ ਕੋਈ  ‘ਮਾਸਟਰ ਕੀਅ’ ਤਾਂ ਨਹੀਂ ਸੀ, ਜਿਸ ਨਾਲ ਉਹ ਅੱਖ ਦੇ ਫੋਰੇ ’ਚ ਮੋਟਰਸਾਈਕਲਾਂ ਦੇ ਤਾਲੇ ਖੋਲ੍ਹ ਲੈਂਦੇ ਸਨ। ਐਸ ਐਸ ਪੀ ਅਜੇ ਮਲੂਜਾ ਨੇ ਦੱਸਿਆ ਤਾਂ ਦੋ ਨੌਜਵਾਨ ਲੰਘੀ 19 ਅਗਸਤ ਨੂੰ ਜਦੋਂ ਬਠਿੰਡਾ ਦੀ ਰਿੰਗ ਰੋਡ ਕੋਲ 66 ਕੇਵੀ ਬਿਜਲੀ ਗਰਿੱਡ ਲਾਗੇ ਮੋਟਰਸਾਈਕਲ ਤੇ ਜਾ ਰਹੇ ਸਨ ਸਨ ਤਾਂ ਖੁਫ਼ੀਆ ਇਤਲਾਹ ਮਿਲਣ ’ਤੇ ਪੁਲੀਸ ਨੇ ਦੋਵਾਂ ਜਣਿਆਂ ਨੂੰ ਮੋਟਰਸਾਈਕਲ ਸਮੇਤ ਦਬੋਚ  ਲਿਆ ਜੋ ਚੋਰੀ ਦਾ ਨਿਕਲਿਆ।  ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ ਜਿਲ੍ਹਾ ਜਲੰਧਰ ਹਾਲ ਅਬਾਦ ਪਿੰਡ ਕੁਤਬਗੜ੍ਹ ਭਾਟਾ ਜਿਲ੍ਹਾ ਫਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੂੱਤਰ ਬੂਟਾ ਸਿੰਘ ਵਾਸੀ ਪਿੰਡ ਕੁਤਬਗੜ੍ਹ ਭਾਟਾ ਨੂੰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ  ਇਸ ਸਬੰਧ ’ਚ ਥਾਣਾ ਸਿਵਲ ਲਾਈਨ  ਪੁਲਿਸ ਵਿਖੇ ਮੁਕੱਦਮਾ ਦਰਜ ਕਰਕੇ ਰਿਮਾਂਡ ਲੈਣ ਤੋਂ ਬਾਅਦ ਤਫਤੀਸ਼ ਨੂੰ ਅੱਗੇ ਵਧਾਇਆ ਤਾਂ 20 ਅਗਸਤ ਨੂੰ ਮੁਲਜਮਾਂ ਦੀ ਨਿਸ਼ਾਨਦੇਹੀ ਤੇ  8 ਮੋਟਰਸਾਈਕਲ ਬਰਾਮਦ ਕੀਤੇ ਸਨ।
ਇਸ ਤੋਂ ਹੌਂਸਲੇ ’ਚ ਆਈ ਪੁਲਿਸ 21 ਅਗਸਤ ਨੂੰ 19 ਹੋਰ ਮੋਟਰਸਾਈਕਲ ਬਰਾਮਦ ਕਰਨ ’ਚ ਸਫਲ ਰਹੀ। ਇਸ ਦੌਰਾਨ ਅਵਤਾਰ ਸਿੰਘ ਨੇ ਪੁਲਿਸ ਕੋਲ ਕੀਤੇ ਮੋਟਰਸਾਈਕਲ ਅਤੇ ਟੂਵਹੀਲਰ ਵੇਚਣ ਸਬੰਧ ਇੰਕਸ਼ਾਫ ਨੂੰ ਲੈਕੇ ਜਾਂਚ ਟੀਮ ਨੇ ਸੰਦੀਪ ਪੁੱਤਰ ਗੁਰਨਾਮ ਸਿੰਘ ਵਾਸੀ ਜਲਾਲਾਬਾਦ ਨੂੰ ਗ੍ਰਿਫਤਾਰ ਕਰਕੇ ਛੇ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਐਸ ਐਸ ਪੀ ਨੇ ਦੱਸਿਆ ਕਿ ਇਸ ਤਰਾਂ ਪੁਲਿਸ ਹੁਣ ਇਸ ਗਿਰੋਹ ਵੱਲੋਂ ਕੀਤੇ ਕਬੂਲਨਾਮੇ ਦੇ ਅਧਾਰ ’ਤੇ 34 ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਸਮੇਤ 36 ਟੂਵਹੀਲਰ ਬਰਾਮਦ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਫਿਰ ਤੋਂ ਰਿਮਾਂਡ ਲਿਆ ਜਾ ਰਿਹਾ ਹੈ ਜਿਸ ਦੌਰਾਨ ਚੋਰੀਆਂ ਦੇ ਹੋਰ ਵੀ ਭੇਦ ਖੁੱਲ੍ਹਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਸੱਤ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਤਿੰਨ ਮੁਕੱਦਮੇ ਦਰਜ ਹਨ। ਪ੍ਰੈਸ ਕਾਨਫਰੰਸ ਮੌਕੇ ਐਸ ਪੀ ਸਿਟੀ ਜਸਪਾਲ ਸਿੰਘ ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ  ਇੰਸਪੈਕਟਰ ਰਵਿੰਦਰ ਸਿੰਘ ਅਤੇ ਤਿੱਕੜੀ ਨੂੰ ਕਾਬੂ ਕਰਨ ਵਾਲੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਹਾਜਰ ਸਨ। ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਸਮੇਤ ਵੱਖ ਵੱਖ ਥਾਵਾਂ ਤੇ ਮੋਟਰਸਾਈਕਲ ਆਦਿ ਦੀਆਂ ਲਗਤਾਰ ਚੋਰੀਆਂ ਹੋ ਰਹੀਆਂ ਸਨ ਜਿਸ ਨੂੰ ਲੈਕੇ ਪੁਲਿਸ ਦੀ ਕਾਫੀ ਨੁਕਤਾਚੀਨੀ ਹੋ ਰਹੀ ਸੀ ਜਿਸ ਨੂੰ ਠੱਲ੍ਹ ਪੈਣ ਦੀ ਉਮੀਦ ਹੈ।
 
ਤਿੱਕੜੀ ਦੀ ਪਸੰਦ ਸੀ ਸਪਲੈਂਡਰ
ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਕੋਲੋਂ ਬਰਾਮਦ ਮੋਟਰਸਾਈਕਲਾਂ ਦੀ ਪੁਣਛਾਣ ਮਗਰੋਂ ਇਹ ਤੱਥ ਸਾਹਮਣੇ ਆਏ ਹਨ ਕਿ ਇੰਨ੍ਹਾਂ ਦੀ ਪਹਿਲੀ ਸਪਲੈਂਡਰ ਮੋਟਰਸਾਈਕਲ ਚੋਰੀ ਕਰਨਾ ਸੀ। ਇੰਨ੍ਹਾਂ ਵਿੱਚੋਂ 23 ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਸਨ ਜੋਕਿ ਬਹੁਤੇ ਜਿਆਦਾ ਪੁਰਾਣੇ ਨਹੀਂ ਸਨ। ਇਸੇ ਤਰਾਂ ਹੀ ਦੋ ਹੀਰੋ ਹਾਂਡਾ ਸਪਲੈਡਰ ਪਲੱਸ ਅਤੇ ਇੱਕ ਹੀਰੋ ਹਾਂਡਾ ਸਪਲੈਂਡਰ ਪਰੋ ਵੀ 34 ਮੋਟਰਸਾਈਕਲਾਂ ’ਚ ਸ਼ਾਮਲ ਹਨ। ਇੱਕ ਮੋਟਰਸਾਈਕਲ ਮਕੈਨਿਕ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਦੀ ਪਿੱਕਅੱਪ ਜਿਆਦਾ ਹੈ ਜਿਸ ਕਰਕੇ ਇਹ ਤੇਜ ਦੌੜਦਾ ਹੋਣ ਕਰਕੇ ਵੀ ਲੋਕਾਂ ’ਚ ਇਸ ਨੂੰ ਖਰੀਦਣ ਦਾ ਕਾਫੀ ਰੁਝਾਨ ਹੈ।

]]>
https://punjdarya.com/punj-darya/26530/feed 0
ਨਵੇਂ ਸਾਹਿਬ ਅੱਗੇ ਨਸ਼ੇ ਰੋਕਣ ਅਤੇ ਅਪਰਾਧੀਆਂ ਨੂੰ ਦਬੋਚਣ ਦੀ ਚੁਣੌਤੀ https://punjdarya.com/punj-darya/26470 https://punjdarya.com/punj-darya/26470#respond Mon, 23 Aug 2021 15:43:25 +0000 https://punjdarya.com/?p=26470 ਸ੍ਰੀ ਮੁਕਤਸਰ ਸਾਹਿਬ (ਅਸ਼ੋਕ ਵਰਮਾ) ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਨਵੇਂ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਅੱਗੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਚੁਣੌਤੀ ਹੋਵੇਗੀ ਜਿੰਨ੍ਹਾਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।  ਇਸ ਦੇ ਨਾਲ ਹੀ ਜਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣਾ ਅਤੇ ਅਪਰਾਧੀਆਂ ਤੇ ਚੋਰ ਲੁਟੇਰਿਆਂ ਦੀ ਲਗਾਮ ਕਸਣ ਵਰਗੇ ਮਸਲੇ ਵੀ ਬਰਕਰਾਰ ਹਨ। ਹਰਿਆਣਾ ਅਤੇ ਰਾਜਸਥਾਨ ਨਾਲ ਮੁਕਤਸਰ ਜਿਲ੍ਹੇ ਦੀ ਸੀਮਾ ਲਗਦੀ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਨਸ਼ਿਆਂ ਦੀ ਤਸਕਰੀ ਦਾ ਖਤਰਾ ਬਣਿਆ ਰਹਿੰਦਾ ਹੈ। ਖਾਸ ਤੌਰ ਤੇ ਕੌਮਾਂਤਰੀ ਪੱਧਰ ਤੇ ਬਣੀਆਂ ਪ੍ਰਸਥਿਤੀਆਂ , ਅਫਗਾਨਿਸਤਾਨ ’ਚ ਰਾਜ ਪਲਟੇ ਉਪਰੰੰਤ ਪਾਕਿਸਤਾਨ ਦੀ ਸਰਹੱਦ ਗੁਆਂਢੀ ਜਿਲ੍ਹੇ ਫਾਜ਼ਿਲਕਾ ਦੇ ਬਿਲਕੁਲ ਨਾਲ ਖਹਿੰਦੀ ਹੋਣ ਕਾਰਨ ਪੁਲਿਸ ਨੂੰ ਆਮ ਹਾਲਤਾਂ ਨਾਲੋਂ ਵਧੇਰੇ ਚੌਕਸ ਰੱਖਣ ਦੀ ਜਿੰਮੇਵਾਰੀ ਵੀ ਨਵੇਂ ਐਸ ਐਸ ਪੀ ਤੇ ਹੋਵੇਗੀ। ਆਉਣ ਵਾਲੇ ਦਿਨਾਂ ਦੌਰਾਨ ਜਦੋਂ ਵਿਧਾਨ ਸਭਾ ਚੋਣਾਂ ਲਈ ਮਹੌਲ ਭਖਣ ਵਾਲਾ ਹੈ ਤਾਂ ਸਿਆਸੀ ਲੋਕਾਂ ਦੀ ਸਰੱਖਿਆ ਵਰਗੇ ਮਸਲੇ ਵੀ ਨਜਿੱਠਣੇ ਪੈਣਗੇ ਅਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਧਿਰਾਂ ਦੇ ਸਬੰਧ ’ਚ ਵੀ ਅਜਿਹਾ ਪੈਂਤੜਾ ਅਖਤਿਆਰ ਕਰਨਾ ਪਵੇਗਾ ਪਵੇਗਾ ਤਾਂ ਜੋ ਸਮੱਸਿਆਵਾਂ  ਪੂਰੀ ਤਰਾਂ ਖਤਮ ਨਹੀਂ ਤਾਂ ਘੱਟ ਜਰੂਰ ਕੀਤੀਆਂ ਜਾ ਸਕਣ। ਇਸ ਨੌਜਵਾਨ ਪੁਲਿਸ ਅਧਿਕਾਰੀ ਨੂੰ ਸੱਤਾਧਾਰੀ ਕਾਂਗਰਸ , ਵਿਰੋਧੀ ਧਿਰ ਆਮ ਆਦਮੀ ਪਾਰਟੀ , ਅਕਾਲੀ ਦਲ ਬਸਪਾ ਗਠਜੋੜ ਅਤੇ ਵੱਡੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨਾਲ ਵੀ ਤਾਲਮੇਲ ਬਿਠਾਉਣਾ ਪਵੇਗਾ। ਆਪਣਾ ਅਹੁਦਾ ਛੱਡ ਕੇ ਗਈ ਮਹਿਲਾ ਪੁਲਿਸ ਅਧਿਕਾਰੀ ਸ਼੍ਰੀਮਤੀ ਡੀ ਸੁਡਰਵਿਜ਼ੀ ਦੇ ਕਾਰਜਕਾਲ ਦੌਰਾਨ ਕੋਈ ਵੱਡੀ ਸਿਆਸੀ ਅੜਿੱਕੇਬਾਜੀ ਸਾਹਮਣੇ ਨਹੀਂ ਆਈ ਫਿਰ ਵੀ ਹਰ ਕਦਮ ਫੂਕ ਫੂਕ ਰੱਖਣਾ ਹੋਵੇਗਾ। ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਵੱਖ ਵੱਖ ਸਿਆਸੀ ਧਿਰਾਂ ਦੇ ਕੁੱਦਣ ਕਾਰਨ ਗਰਮ ਹੋਣ ਵਾਲੇ ਮੈਦਾਨ ਨੂੰ ਠੰਢਾ ਰੱਖਣਾ ਵੀ ਮੁਕਤਸਰ  ਪੁਲਿਸ ਦੇ ਹਿੱਸੇ ਆਵੇਗਾ। ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਝਪਟਮਾਰਾਂ, ਚੋਰੀਆਂ ਚਕਾਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਤੇ ਲਗਾਮ ਕੱਸਕੇ ਰੱਖਣੀ ਪਵੇਗੀ । ਇਸੇ ਤਰਾਂ ਹੀ ਸ਼ਹਿਰ ਵਿਚਲੇ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਕਰੜੇ ਕਦਮ ਚੁੱਕਣ ਦੀ ਜਿੰਮੇਵਾਰੀ ਵੀ ਨਵੇਂ ਐਸ.ਐਸ.ਪੀ ਤੇ ਆ ਗਈ ਹੈ। ਐਸ ਐਸ ਪੀ ਸ਼੍ਰੀਮਤੀ ਡੀ ਸੁਡਰਵਿਜ਼ੀ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਨੇ ਕਈ ਅਪਰਾਧੀਆਂ  ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਅਤੇ ਚੋਰ ਗਿਰੋਹਾਂ ਨੂੰ ਵੀ ਫੜਿਆ ਹੈ। ਇਸ ਤੋਂ ਇਲਾਵਾ ਕੋਵਿਡ 19 ਦੌਰਾਨ ਪੁਲਿਸ ਵੱਲੋਂ ਨਿਭਾਈਆਂ ਸੇਵਾਵਾਂ ਨੇ ਵੀ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤਰਾਂ ਦੀਆਂ ਵੱਖ ਵੱਖ ਪ੍ਰਾਪਤੀਆਂ ਕਾਰਨ ਮਹਿਲਾ ਪੁਲਿਸ ਅਧਿਕਾਰੀ  ਦੀ ਸ਼ਲਾਘਾ ਵੀ ਹੋਈ ਹੈ। ਇਸੇ ਸੁਰਤਾਲ ਨੂੰ ਲਗਾਤਾਰ ਬਰਕਰਾਰ ਰੱਖਣ ਦੀ ਜਿੰਮੇਵਾਰੀ ਵੀ ਸ੍ਰੀ ਸੋਹਲ ਦੇ ਹਿੱਸੇ ਆ ਗਈ ਹੈ। ਹੌਂਸਲੇ ਵਾਲੀ ਇਹੋ ਗੱਲ ਹੈ ਕਿ ਮੁਕਤਸਰ ਜਿਲ੍ਹੇ ’ਚ ਇਸ ਵੇਲੇ ਕੋਈ ਵੱਡਾ ਸੰਘਰਸ਼ ਨਹੀਂ ਭਖਿਆ ਹੋਇਆ ਹੈ। ਨਵੇਂ ਐਸ.ਐਸ.ਪੀ ਨੂੰ ਯਕੀਨੀ ਬਨਾਉਣਾ ਹੋਵੇਗਾ ਕਿ ਮੁੱਖ ਥਾਣਾ ਅਫਸਰ ਅਤੇ ਹੋਰ ਮੁਲਾਜਮ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਅਤੇ ਵੱਢੀਖੋਰੀ ਤੋਂ ਦੂਰ ਰਹਿਣ। ਜਿੰਨਾਂ ਮੋਰਚਿਆਂ ਤੇ ਅਸਫਲ ਰਹੀ ਉਨ੍ਹਾਂ ਕਮੀਆਂ ਨੂੰ ਦੂਰ ਕਰਨਾ ਅਤੇ ਵਿਰਾਸਤ ’ਚ ਮਿਲੇ ਕੇਸਾਂ ਨੂੰ ਸੁਲਝਾਉਣ ਦੀ ਦਿਸ਼ਾ ’ਚ ਵਰਨਣਯੋਗ ਪ੍ਰਾਪਤੀਆਂ ਵੱਲ ਵਧਣਾ ਵੀ ਨਵੇਂ ਸਾਹਿਬ ਲਈ ਚੁਣੌਤੀਪੂਰਨ ਕਾਰਜ ਹੋਵੇਗਾ।  
ਆਮ ਆਦਮੀ ਦੀ ਪਹਿਰੇਦਾਰ ਬਣੇਗੀ ਪੁਲਿਸ
ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਚਰਨਜੀਤ ਸਿੰਘ ਸੋਹਲ ਦਾ ਕਹਿਣਾ ਸੀ ਕਿ ਆਮ ਆਦਮੀ ਦੀ ਰਾਖੀ ਕਰਨੀ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ,ਬਜ਼ੁਰਗ ਜਾਂ ਆਮ ਨਾਗਰਿਕ  ਨੂੰ ਕੋਈ ਡਰ ਨਾ ਹੋਵੇ।  ਉਨ੍ਹਾਂ ਦੱਸਿਆ ਕਿ ਪੁਲਿਸ ਲੋਕਾਂ ਦੀ ਪਹਿਰੇਦਾਰ ਬਣੇਗੀ ਅਤੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਨੂੰ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ  ਨਸ਼ਾ ਤਸਕਰਾਂ ਦੀ ਧਰਪਕੜ ਲਈ ਆਪਰੇਸ਼ਨ ਵੀ ਚਲਾਇਆ ਜਾਏਗਾ। ਉਨ੍ਹਾਂ ਆਖਿਆ ਕਿ ਪੁਲਿਸ ਕੋਵਿਡ ਦੇ ਸੰਕਟ  ਦੌਰਾਨ ਫਰੰਟ ਲਾਈਨ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਆਵਾਜਾਈ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ।  

]]>
https://punjdarya.com/punj-darya/26470/feed 0
ਟਿਫਿਨ ਬੰਬ ਮਿਲਣ ਮਗਰੋਂ ਐਸ ਐਸ ਪੀ ਮੁਕਤਸਰ ਨੇ ਦਿੱਤਾ ਭਲਵਾਨੀ ਗੇੜਾ https://punjdarya.com/punj-darya/25891 https://punjdarya.com/punj-darya/25891#respond Wed, 11 Aug 2021 12:04:20 +0000 https://punjdarya.com/?p=25891 ਸ੍ਰੀ ਮੁਕਤਸਰ ਸਾਹਿਬ (ਅਸ਼ੋਕ ਵਰਮਾ)

ਡੀ.ਜੀ.ਪੀ ਪੰਜਾਬ ਦੀ ਹਦਾਇਤਾਂ ਤਹਿਤ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਡੀ.ਸੁਡਰਵਿਲ਼ੀ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਆਮ ਲੋਕਾਂ ਦੀ ਭਾਵਨਾ ਪੈਦਾ ਕਰਨ ਲਈ  ਖੁਦ ਸ਼ਹਿਰ ’ਚ ਫਲੈਗ ਮਾਰਚ ਦੀ ਅਗਵਾਈ ਕੀਤੀ। ਪਾਕਿਸਤਾਨ ਦੀ ਸਰਹੱਦ ਲਾਗੇ ਪਿੰਡ ਡਾਲੇ ਕੇ ’ਚ  ਟਿਫ ਬੰਬ ਆਦਿ ਮਿਲਣ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਅੱਜ ਸੀਨੀਅਰ ਪੁਲਿਸ ਕਪਤਾਨ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।  ਮੁਕਤਸਰ ਪੁਲਿਸ ਨੇ ਸਖਤ ਸੁਰੱਖਿਆਂ ਨੂੰ ਬਰਕਰਾਰ ਰੱਖਣ ਲਈ ਜਿਲ਼੍ਹੇ ਭਰ ’ਚ ਰੇਲਵੇ ਸ਼ਟੇਸ਼ਨ, ਬੱਸ ਸਟੈਡ, ਨਾਕਿਆ, ਗੈਸਟ ਹਾਉਸ ਤੇ ਚੈਕਿੰਗ ਸ਼ੁਰੂ ਕੀਤੀ ਹੋਈ ਹੈ।ਇਸੇ ਤਹਿਤ ਹੀ ਅੱਜ ਸ੍ਰੀਮਤੀ ਡੀ.ਸੁਡਰਵਿਲੀ ਨੇ  ਸ਼ਹਿਰ ਅੰਦਰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਅੰਦਰ ਸੁਰਖਿਆਂ ਨੂੰ ਲੈ ਕੇ ਫਲੈਗ ਮਾਰਚ ਕੱਢ ਕੇ ਅਲੱਗ ਅੱਲਗ ਥਾਵਾਂ ਤੇ ਚੈਕਿੰਗ ਕੀਤੀ  ਅਤੇ ਅਧਿਕਾਰੀਆਂ ਨੂੰ ਸਰੱਖਿਆ ਦੇ ਪੱਖ ਤੋਂ ਮੁਸਤੈਦੀ ਵਰਤਣ ਲਈ ਕਿਹਾ। ਐਸ.ਐਸ.ਪੀ ਨੇ ਦੱਸਿਆ ਕਿ 15 ਅਗਸਤ 2021 ਦੇ ਮੱਦੇਨਜ਼ਰ  ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਿਟੀ ਸ੍ਰੀ ਮੁਕਤਸਰ ਸਾਹਿਬ ਅੰਦਰ ਫਲੈਗ ਮਾਰਚ ਕੱਢਿਆ ਗਿਆ ਜੋਕਿ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ, ਅਜੀਤ ਸਿਨਮਾ , ਮਲੋਟ ਰੋਡ, ਮੰਗੇ ਦਾ ਪੰਪ , ਬੱਸ ਸਟੈਂਡ ਤੋ ਅਬੋਹਰ ਰੋਡ ਬਾਈਪਾਸ ਵਿਖੇ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਅਲੱਗ ਅਲੱਗ ਥਾਵਾਂ ਤੇ ਨਾਕੇ ਲਗਾਏ ਗਏ ਹਨ ਜਦੋਂਕਿ ਸ਼ਹਿਰ ਨੂੰ ਸੀਲ ਕਰਨ ਲਈ ਵੀ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਪੈਟ੍ਰੋਲਿੰਗ ਪਾਰਟੀਆ ਵੀ ਲਗਾਈਆ ਗਈਆ ਹਨ ਜੋ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਦ ਗਸ਼ਤ ਕਰਨਗੀਆਂ। ਉਨ੍ਹਾਂ ਕਿਹਾ ਕਿ ਮੁਕਤਸਰ ਸ਼ਹਿਰ, ਮਲੋਟ ਅਤੇ ਗਿੱਦੜਬਾਹਾ ਵਿੱਚ ਪੀ.ਸੀ.ਆਰ  ਦੀਆਂ ਮੋਟਰਸਾਇਕਲ ਟੀਮਾਂ ਨੇ ਗਸ਼ਤ ਵਧਾਈ  ਹੈ ਅਤੇ ਪੁਲਿਸ ਵੱਲੋਂ ਨਾਕੇ ਲਾਏ ਗਏ ਹਨ ਜਿੱਥੇ ਹਰ ਆਉਣ ਜਾਣ ਵਾਲਿਆਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ।ਇਸ ਤੋਂ ਇਲਾਵਾ ਹਰ ਇੱਕ ਥਾਣੇ ਦੇ ਇਲਾਕੇ ’ਚ ਦਿਨ ਰਾਤ ਦੇ 2-2 ਨਾਕੇ ਲਾਕੇ ਸੁਰੱਖਿਆ ਦੇ ਮੁਕੰਮਲ ਇੰਤਜਾਮ ਕੀਤੇ ਗਏ ਹਨ ਅਤੇ  ਉਨ੍ਹਾ ਨਾਲ ਹੀ ਡਰੋਨ ਕੈਮਰਿਆ ਰਾਹੀਂ ਜਿਲ੍ਹੇ ਭਰ ’ਚ ਨਿਗ੍ਹਾ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਥਾਣਿਆਂ ਦੀ ਪੁਲਿਸ ਅਤੇ ਰੂਰਲ ਰੈਪਿਡ ਟੀਮਾਂ ਨੂੰ ਗਸ਼ਤ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਦੋਂ ਕਿ ਸਾਦੇ ਲਿਬਾਸ ‘ਚ ਪੁਲੀਸ ਮੁਲਾਜਮਾਂ ਤੇ ਖੁਫੀਆ ਵਿਭਾਗ ਦੇ ਕਰਮਚਾਰੀ ਵੀ ਸਥਿਤੀ ਤੇ ਨਿਗਾਹ ਰੱਖਣ ਲਈ ਤਾਨਿਾਤ ਕੀਤੇ ਹਨ।  ਪਤਾ ਲੱਗਿਆ ਹੈ ਕਿ ਪੁਲਿਸ ਮਾੜੇ ਅਨਸਰਾਂ ਦੀ ਠਹਿਰ ਰੋਕਣ ਲਈ ਸਰਾਵਾਂ ,ਪ੍ਰਾਈਵੇਟ ਗੈੈਸਟ ਹਾਊਸਾਂ ਅਤੇ ਹੋਟਲਾਂ ਦੀ ਨਿਗਰਾਨੀ ਕਰ ਰਹੀ ਹੈ। ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਹੋਰ ਅਹਿਮ ਥਾਵਾਂ ਤੇ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਪੁਲਿਸ ਲਈ ਰਾਹਤ ਵਾਲੀ ਗੱਲ ਇਹੋ ਹੈ ਕਿ ਸੰਘਰਸ਼ਾਂ ਦਾ ਪੁਰਾਣਾ ਦੌਰ ਜਿਲ੍ਹੇ ’ਚ ਲੱਗਭਗ ਖਤਮ ਵਾਂਗ ਹੈ।
ਲੋਕ ਪੁਲਿਸ ਨਾਲ ਸਹਿਯੋਗ ਕਰਨ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਡੀ.ਸੁਡਰਵਿਲੀ ਦਾ ਕਹਿਣਾ ਸੀ ਕਿ ਪੁਲਿਸ ਆਮ ਆਦਮੀ ਦੀ ਪਹਿਰੇਦਾਰ ਬਣੇਗੀ  ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ  ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇਗੀ ਤਾਂ  ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ਜਾਂ ਕਿਸੇ ਨਾਗਰਿਕ ਨੂੰ ਕੋਈ ਡਰ ਨਾ ਹੋਵੇ। ਉਨ੍ਹਾਂ ਆਖਿਆ ਕਿ ਪੁਲਿਸ ਅਪਰਾਧਿਕ ਅਤੇ ਗੈਰਸਮਾਜੀ ਅਨਸਰਾਂ ਦੀਆਂ ਸਰਗਰਮੀਆਂ  ਰੋਕਣ ਲਈ ਆਪਣੀ ਪੂਰੀ ਵਾਹ ਲਾਏਗੀ । ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਕਿਸੇਕ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਣ ਦੀ ਸੂਰਤ ’ਚ ਹੈਲਪ ਲਾਇਨ ਨੰਬਰ 80549-42100 ਫੋਨ ਕਾਲ ਕਰਕੇ ਜਾਂ ਵਟਸ ਐਪ ਤੇ ਮੈਸਿਜ ਰਾਂਹੀ ਸੂਚਨਾ ਦਿੱਤੀ ਜਾ ਸਕਦੀ ਹੈ

]]>
https://punjdarya.com/punj-darya/25891/feed 0
ਸਰਹੱਦੀ ਪਿੰਡ ’ਚ ਟਿਫਿਨ ਬੰਬ ਪਿੱਛੋਂ ਬਠਿੰਡਾ ਪੱਟੀ ’ਚ ਸੁਰੱਖਿਆ ਵਧਾਈ https://punjdarya.com/punj-darya/25843 https://punjdarya.com/punj-darya/25843#respond Tue, 10 Aug 2021 16:30:46 +0000 https://punjdarya.com/?p=25843 ਬਠਿੰਡਾ (ਅਸ਼ੋਕ ਵਰਮਾ) ਸੋਮਵਾਰ ਨੂੰ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪਿੰਡ ਡਾਲੇਕੇ ਚੋਂ ਟਿਫਨ ਬੰਬ (ਟਿਫ਼ਿਨ ਬਾਕਸ ਜਿਸ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵਜੋਂ ਤਿਆਰ ਕੀਤਾ ਹੋਇਆ), ਪੰਜ ਹੈਂਡ ਗ੍ਰਨੇਡ ਅਤੇ 9 ਐਮਐਮ ਪਿਸਤੌਲ ਦੇ 100 ਰੌਂਦ ਬਰਾਮਦ  ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਬਠਿੰਡਾ ਜ਼ਿਲ੍ਹੇ ‘ਚ ਮੁਸਤੈਦੀ ਵਧਾ ਦਿੱਤੀ ਹੈ । ਡੀ ਜੀ ਪੀ ਪੰਜਾਬ ਵੱਲੋਂ ਸੂਬੇ ਭਰ ’ਚ ਹਾਈ ਅਲਰਟ ਜਾਰੀ ਹੋਣ ੳਪਰੰਤ ਬਠਿੰਡਾ ਪੁਲਿਸ ਨੇ ਸੁਰੱਖਿਆ ਕਵਾਇਦ ਆਰੰਭ ਦਿੱਤੀ ਹੋਈ। ਉੱਪਰੋਂ 15 ਅਗਸਤ ਕਾਰਨ ਅਜਾਦੀ ਦਿਵਸ ਸਮਾਗਮਾਂ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਝੰਡਾ ਲਾਹਿਰਾਉਣ ਦੇ ਪ੍ਰੋਗਰਾਮ  ਨੂੰ ਦੇਖਦਿਆਂ ਪੁਲਿਸ ਦੇ ਫਿਕਰ ਵਧੇ ਹੋਏ ਹਨ। ਖਾਸ ਤੌਰ ਤੇ ਵੱਖ ਵੱਖ ਸੰਘਰਸ਼ੀ ਧਿਰਾਂ ਵੱਲੋਂ ਵਿੱਤ ਮੰਤਰੀ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਪੈਂਤੜਾ ਪੁਲਿਸ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਪੁਲਿਸ ਦੇ ਫਿਕਰਮੰਦ ਹੋਣ ਦਾ ਕਾਰਨ ਇਹ ਵੀ ਹੈ ਕਿ ਸ਼ਰਾਰਤੀ ਤੱਤ ਭੀੜ ਦਾ ਫਾਇਦਾ ਚੁੱਕ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਬਠਿੰਡਾ ਜਿਲ੍ਹੇ ਦੇ ਸੀਨੀਅਰ ਅਫਸਰਾਂ ਵੱਲੋਂ ਸਥਿਤੀ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਪੁਲਿਸ ਨੇ ਬਠਿੰਡਾ ਰਿਫ਼ਾਇਨਰੀ ਅਤੇ ਤੇਲ ਡਿਪੂਆਂ ਨੂੰ ਚੌਕਸੀ ਵਰਤਣ ਲਈ ਆਖਿਆ ਹੈ। ਏਦਾਂ ਦੇ ਹੀ ਕਦਮ ਪੁਲਿਸ ਵੱਲੋਂ ਕੌਮੀ ਖਾਦ ਕਾਰਖਾਨੇ ਅਤੇ ਤਾਪ ਬਿਜਲੀ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਚੁੱਕਣ ਲਈ ਆਖੇ ਗਏ ਹਨ। ਇੰਨ੍ਹਾਂ ਪ੍ਰਜੈਕਟਾਂ ਤੋਂ ਇਲਾਵਾ ਜਿਲ੍ਹੇ ’ਚ ਫੌਜੀ ਛਾਉਣੀ, ਭੀਸੀਆਣਾ ‘ਚ ਭਾਰਤੀ ਹਵਾਈ ਫੌਜ ਦਾ ਏਅਰ ਬੇਸ , ਰੇਲਵੇ ਜੰਕਸ਼ਨ ਅਤੇ ਦੋ ਵੱਡੇ ਤਾਪ ਬਿਜਲੀ ਘਰ ਆਦਿ ਹੋਣ ਕਾਰਨ ਇਹ ਖਿੱਤਾ ਸੁਰੱਖਿਆ ਦੇ ਪੱਖ ਤੋਂ ਕਾਫੀ ਸੰਵੇਦਨਸ਼ੀਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਵੀ ਸੂਬਾ ਸਰਕਾਰ ਤੋਂ ਹਾਈ ਅਲਰਟ ਜਾਰੀ ਹੋਇਆ ਤਾਂ ਡੀ ਜੀ ਪੀ ਪੰਜਾਬ ਦੇ ਨਿਰਦੇਸ਼ਾਂ ਤੇ  ਪੁਲੀਸ ਇੱਕਦਮ ਹਰਕਤ ਵਿੱਚ ਆ ਗਈ ।  ਵੱਡੇ ਪ੍ਰਜੈਕਟਾਂ ਦੇ ਪ੍ਰਬੰਧਕਾਂ ਨੂੰ ਖਤਰੇ ਤੋਂ ਜਾਣੂੰ ਕਰਵਾਇਆ ਅਤੇ  ਸਖਤ ਪਹਿਰਾ ਲਾਉਣ ਲਈ ਆਖ ਦਿੱਤਾ ਹੈ। ਸੂਤਰਾਂ ਮੁਤਾਬਕ ਅਲਰਟ ਤੋਂ ਬਾਅਦ ਬਠਿੰਡਾ ਛਾਉਣੀ ਦੀ ਸੁਰੱਖਿਆ ਵੀ ਕਰੜੀ ਕਰ ਦਿੱਤੀ ਗਈ ਹੈ ਪਰ ਇਸ ਸਬੰਧੀ ਪੁਸਟੀ ਨਹੀਂ ਹੋ ਸਕੀ ਹੈ।  ਏਦਾਂ ਹੀ ਰਿਫਾਇਨਰੀ ਪ੍ਰਬੰਧਕਾਂ ਨੇ ਵੀ ਹਾਲਾਤਾਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਅਤੇ ਆਪਣੇ ਸੁਰੱਖਿਆ ਸਟਾਫ ਨੂੰ ਜਾਂਚ ਨੂੰ ਹੋਰ ਵੀ ਗੰਭੀਰਤਾ ਨਾਲ ਕਰਨ ਲਈ ਕਿਹਾ ਹੈ। ਰਿਫਾਇਨਰੀ ਦੇ ਨਜ਼ਦੀਕ ਬਣੀ ਪੁਲਿਸ ਚੌਂਕੀ ਨੂੰ ਵੀ  ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਿਨਾਂ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਵੀ ਸਰਕਾਰ ਦੀਆਂ ਹਦਾਇਤਾਂ ਤੇ ਹਰਕਤ ਵਿੱਚ ਆ ਗਿਆ ਹੈ।  ਵੀ.ਆਈ.ਪੀ ਜਿਲ੍ਹਾ ਹੋਣ ਕਰਕੇ ਅਫਸਰ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਐਸ.ਐਸ.ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦੇ ਆਦੇਸ਼ਾਂ ਤੇ ਐ ਪੀ ਸਿਟੀ ਜਸਪਾਲ ਸਿੰਘ ਦੀ ਅਗਵਾਈ ਹੇਠ ਐਸ ਪੀਜ਼ ,ਡੀਐਸਪੀਜ਼ ਅਤੇ ਪੁਲਿਸ ਦੀ ਵੱਡੀ ਨਫਰੀ ਨਾਲ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਅਤੇ ਡਰ ਦੂਰ ਕਰਨ ਲਈ ਸ਼ਹਿਰ ਦਾ ਭਲਵਾਨੀ ਗੇੜਾ ਲਾਇਆ। ਪੁਲਿਸ ਟੀਮਾਂ ਨੇ ਰੇਲਵੇ ਪ੍ਰੇਟੈਕਸ਼ਨ ਫੋਰਸ ਦੀ ਸਹਾਇਤਾ ਨਾਲ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ। ਸੂਤਰ ਦੱਸਦੇ ਹਨ ਕਿ ਅੱਤਵਾਦ ਵਿਰੋਧੀ ਦਸਤੇ ਅਤੇ ਪੁਲਿਸ ਦੀਆਂ ਕੁਇੱਕ ਐਕਸ਼ਨ ਟੀਮਾਂ ਨੂੰ ਤਿਆਰ ਬਰ ਤਿਆਰ ਬਰ ਰਹਿਣ ਲਈ ਕਿਹਾ ਗਿਆ ਹੈ।  ਸਾਰੇ ਹੀ ਥਾਣਿਆਂ ਅਤੇ ਪੀ.ਸੀ.ਆਰ ਟੀਮਾਂ ਨੂੰ ਸੰਵੇਦਨਸ਼ੀਲ ਥਾਵਾਂ, ਜਿਆਦਾ ਰੌਣਕ ਵਾਲੇ, ਬਜਾਰਾਂ , ਧਾਰਮਿਕ ਸਥਾਨਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।  

ਪੁਲਿਸ ਨੂੰ ਪੂਰੀ ਤਰਾਂ ਮੁਸਤੈਦ-ਐਸ.ਐਸ.ਪੀ.

ਸੀਨੀਅਰ ਕਪਤਾਨ ਪੁਲਿਸ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਤੇ ਕਿਸੇ ਵੀ ਤਰਾਂ ਦੀ ਬਦਅਮਨੀ ਫੈਲਾਉਣ ਵਾਲਿਆਂ ਨਾਲ ਕਰੜੇ ਹੱਥੀਂ ਨਿਪਟੇਗੀ। ਉਨ੍ਹਾਂ ਦੱਸਿਆ ਕਿ ਥਾਣਿਆਂ ਨੂੰ ਪੰਜਾਬ-ਹਰਿਆਣਾ ਹੱਦ ‘ਤੇ ਪੈਟਰੋਲਿੰਗ ਵਧਾਉਣ ਅਤੇ ਲਿੰਕ ਸੜਕਾਂ ‘ਤੇ ਵਧੇਰੇ ਨਿਗਰਾਨੀ ਰੱਖਣ ਲਈ ਵੀ ਆਖਿਆ ਗਿਆ ਹੈ ।   ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਅਤੇ ਅਫਵਾਹਾਂ ਤੇ ਬਿਲਕੁਲ ਵੀ ਯਕੀਨ ਨਾ ਕਰਨ।  ਐਸ ਐਸ ਪੀ ਨੇ ਕਿਸੇ ਵੀ ਸ਼ੱਕੀ ਬੰਦੇ ਦਾ ਪਤਾ ਲੱਗਣ ਜਾਂ ਲਾਵਾਰਿਸ ਵਸਤੂ ਦਿਖਾਈ ਦੇਣ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਤੁਰੰਤ ਸੂਚਨਾ ਦੇਣ ਲਈ ਵੀ ਕਿਹਾ ਹੈ।

ਸੁਰੱਖਿਆ ਪੁਲਿਸ ਦੀ ਪਹਿਲ: ਆਈ ਜੀ

ਬਠਿੰਡਾ ਰੇਂਜ ਦੇ ਆਈ.ਜੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਵਿਭਾਗ  ਦੀ ਪਹਿਲ ਅਤੇ ਮੁੱਖ ਏਜੰਡਾ ਹੈ । ਉਨ੍ਹਾਂ ਦੱਸਿਆ ਕਿ ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਗੁਆਂਢੀ ਰਾਜਾਂ ਦੀ ਸਰਹੱਦ ਨਾਲ ਲੱਗਦੀ ਹੋਣ ਕਰਕੇ ਪੁਲਿਸ ਵਿਸ਼ੇਸ਼ ਚੌਕਸੀ ਵਰਤ ਰਹੀ ਹੈ। ਉਨ੍ਹਾਂ ਆਖਿਆ ਕਿ ਰੇਂਜ ’ਚ ਣਿਨ ਰਾਤ ਦੀ ਨਾਕਾਬੰੰਦੀ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਕਿ ਸੀਨੀਅਰ ਪੁਲੀਸ ਅਫਸਰਾਂ ਨੂੰ ਰਾਤ ਸਮੇਂ ਵੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸੁਰੱਖਿਆ ਦੇ ਮਾਮਲੇ ’ਚ ਆਮ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ।

]]>
https://punjdarya.com/punj-darya/25843/feed 0