Punjab news – Punj Darya https://punjdarya.com Fri, 21 Mar 2025 19:59:57 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Punjab news – Punj Darya https://punjdarya.com 32 32 ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ https://punjdarya.com/punj-darya/35930 https://punjdarya.com/punj-darya/35930#respond Fri, 21 Mar 2025 19:59:47 +0000 https://punjdarya.com/?p=35930

ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ। 

]]>
https://punjdarya.com/punj-darya/35930/feed 0
ਫਰੀਦਕੋਟ ਦੇ ਪਿੰਡ ਡੱਲੇਵਾਲ ਦੀ ਧੀ ਵੀਰਪਾਲ ਕੌਰ ਇੰਗਲੈਂਡ ਕੱਬਡੀ ਵਰਲਡ ਕੱਪ 2025 ‘ਚ ਦਿਖਾਵੇਗੀ ਜ਼ੋਰ https://punjdarya.com/punj-darya/35867 https://punjdarya.com/punj-darya/35867#respond Mon, 10 Mar 2025 22:16:49 +0000 https://punjdarya.com/?p=35867 ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਦੀ ਧਰਤੀ ‘ਤੇ ਹੋਣ ਜਾ ਰਹੇ ਕੱਬਡੀ ਵਰਲਡ ਕੱਪ 2025 ਵਿੱਚ ਵੱਖ ਵੱਖ 8 ਦੇਸ਼ਾਂ ਦੀਆਂ ਟੀਮ ਹਿੱਸਾ ਲੈ ਰਹੀਆਂ ਹਨ। ਇਹ ਕੱਬਡੀ ਵਰਲਡ ਕੱਪ ਇੰਗਲੈਂਡ ਵਿੱਚ 17 ਮਾਰਚ 2025 ਤੋਂ ਲੈ ਕੇ 23 ਮਾਰਚ 2025 ਤੱਕ ਹੋਣ ਜਾ ਰਿਹਾ ਹੈ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇੱਕ ਧੀ ਇਸ ਵਰਲਡ ਕੱਪ ਵਿਚ ਹਿੱਸਾ ਲੈ ਰਹੀ ਹੈ। ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਇਸ ਮੁਕਾਮ ‘ਤੇ ਪਹੁੰਚਣਾ ਸੌਖਾ ਨਹੀਂ ਹੁੰਦਾ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਸਰਦਾਰ ਸੁਬੇਗ ਸਿੰਘ ਦੇ ਘਰ ਜੰਮੀ ਧੀ ਵੀਰਪਾਲ ਕੌਰ ਨੇ ਸੱਚ ਕਰ ਦਿਖਾਇਆ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਪਿਛਾਂਹ ਨਹੀਂ ਰਹੀਆਂ ਹਨ। ਕਬੱਡੀ ਹੁਣ ਸਿਰਫ ਮੁੰਡਿਆਂ ਦੀ ਹੀ ਖੇਡ ਨਹੀਂ ਰਹੀ, ਸਗੋਂ ਕੁੜੀਆਂ ਵੀ ਇਸ ਖੇਡ ਰਾਹੀਂ ਚੰਗਾ ਨਾਮਣਾ ਖੱਟ ਰਹੀਆਂ ਹਨ। ਇਸ ਧੀ ਵੱਲੋਂ ਦਾ ਸੁਨੇਹਾ ਹੈ ਕਿ ਆਪਣੇ ਪੰਜਾਬ ਦੀਆਂ ਕੁੜੀਆਂ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਤੇ ਸੁਨੇਹਾ ਦੇ ਸਕੀਏ।

]]>
https://punjdarya.com/punj-darya/35867/feed 0
ਪੰਚਾਇਤੀ ਚੋਣਾਂ ‘ਚ ਸਹੀ ਫੈਸਲਾ ਲਵੋਗੇ ਜਾਂ “ਚਾਰ ਦਿਨਾਂ ਦੀ ਚਾਂਦਨੀ ਫਿਰ ਅੰਧੇਰੀ ਰਾਤ”?  https://punjdarya.com/punj-darya/33987 https://punjdarya.com/punj-darya/33987#respond Fri, 27 Sep 2024 20:38:08 +0000 https://punjdarya.com/?p=33987
ਅਸੀ ਹਰ ਖੇਤਰ ‘ਚ ਫਤਿਹ ਪਾ ਲੈਂਦੇ ਹਾਂ ਪਰ ਅਫ਼ਸੋਸ ਕਿ ਸਾਨੂੰ ਨੇਤਾ ਚੁਣਨਾ ਨਹੀਂ ਆਉਂਦਾ।        

ਮਨਜੀਤ। ਸਿੰਘ ਸਰਾਂ / ਟਰਾਂਟੋ

ਇਸ ਵਾਰ ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਜਾ ਰਹੀਆਂ ਹਨ। ਬੇਸ਼ੱਕ ਕੋਈ ਇਹ ਨਵੀ ਗੱਲ ਨਹੀ ਹੈ ਪਰ ਅਸੀ ਹਰ ਵਾਰ ਇੱਕ ਆਸ ‘ਚ ਵੋਟ ਪਾਉਂਦੇ ਹਾਂ ਕਿ ਸ਼ਾਇਦ ਕੋਈ ਇਸ ਵਾਰ ਅਜਿਹਾ ਸਰਪੰਚ ਬਣ ਜਾਵੇ ਜੋ ਪੰਚਾਇਤੀ ਜ਼ਮੀਨਾਂ ਦੇ ਮਾਮਲੇ, ਪੰਚਾਇਤੀ ਗਰਾਂਟਾਂ ਜਾਂ ਹੋਰ ਪਿੰਡ ਪੱਧਰ ਦੇ ਫਾਇਦਿਆਂ ਨੂੰ ਪਿੰਡ ਦੇ ਹਿੱਤਾਂ ਲਈ ਲਾਉਣ ਵਾਲਾ ਸਾਊ ਪੁੱਤ ਮਿਲ ਜਾਵੇ। ਅਸੀ ਪੰਜਾਬੀ ਸਰਕਾਰਾਂ ਖ਼ਿਲਾਫ਼ ਧਰਨੇ ਲਾ ਕੇ ਸਰਕਾਰਾਂ ਦੀਆਂ ਜੀਭਾਂ ਤਾਂ ਕਢਾ ਸਕਦੇ ਹਾਂ ਪਰ ਵੋਟਾਂ ਆਉਂਦੇ ਹੀ ਉਨਾਂ ਹੀ ਸਿਆਸੀ ਨੇਤਾਵਾਂ ਸਾਹਮਣੇ ਗੋਡਨੇ ਪਰਨੀ ਹੋ ਜਾਂਦੇ ਹਾਂ। ਬੁਹਤੇ ਦੋ ਹਫ਼ਤਿਆਂ ਲਈ ਮੁਫ਼ਤ ਦੇ ਕੌੜੇ ਪਾਣੀ ਤੇ ਕੁੱਕੜਾਂ ਦੀਆਂ ਲੱਤਾਂ ਲਈ ਆਪਣਾ ਜ਼ਮੀਰ ਵੇਚ ਦਿੰਦੇ ਆ, ਕੋਈ ਨਾਲ ਲੱਗਦੀ ਨਿਆਂਈ ਦੀ ਸ਼ਾਮਲਾਟ ‘ਚ ਰੂੜੀ ਲਾਉਣ ਦੀ ਝਾਕ ਉੱਤੇ ਤੇ ਕੋਈ ਪੰਚਾਇਤੀ ਜ਼ਮੀਨ ਵਾਹੁਣ ਲਈ ਆਪਣਾ ਜ਼ਮੀਰ ਤੁੱਚੇ ਜਿਹੇ ਬੰਦੇ ਨੂੰ ਵੋਟ ਪਾਕੇ 5 ਸਾਲਾਂ ਲਈ ਛਿੱਤਰਾਂ ਦੀ ਥਾਂ ਬਣਾ ਲੈਂਦੇ ਹਾਂ। ਅਸੀ ਹਰ ਖੇਤਰ ‘ਚ ਸਫ਼ਲ ਹੁੰਦੇ ਹਾਂ ਤੇ ਹਰ ਮੋਰਚਾ ਫਤਿਹ ਕਰ ਲੈਨੇ ਆਂ ਪਰ ਅਫ਼ਸੋਸ ਕਿ ਸਾਨੂੰ ਇੱਕ ਨੇਤਾ ਚੁਣਨਾ ਨਹੀਂ ਆਉਂਦਾ। ਹੋਰ ਤੇ ਹੋਰ ਆਪਣੇ ਪਿੰਡ ਦੀ 1500- 2000 ਵੋਟਾਂ ਚੋ ਇੱਕ ਚੱਜ ਦਾ ਬੰਦਾ ਨਹੀ ਚੁਣ ਸਕਦੇ। ਸਰਪੰਚ ਚੁਣਨ ਸਮੇਂ ਅਸੀ ਪਿੰਡ ਦੇ ਪਾਸਿਆਂ, ਪੱਤੀਆਂ ਜਾਂ ਅਗਵਾੜਾਂ ‘ਚ ਵੰਡੇ ਜਾਂਦੇ ਹਾਂ। ਸਰਪੰਚੀ ਆਪਣੀ ਪੱਤੀ ਜਾਂ ਪਾਸੇ ਰੱਖਣ ਲਈ ਦੂਜੇ ਪਾਸੇ ਦੇ ਚੰਗੇ ਬੰਦੇ ਨੂੰ ਨਕਾਰ ਕੇ ਇੱਕ ਮਾੜੇ ਬੰਦੇ ਨੂੰ ਚੁਣ ਲੈਂਦੇ ਹਾਂ ਜੋ 5 ਸਾਲ ਪਿੰਡ ਦੇ ਮਾਮਲੇ,ਗਰਾਂਟਾਂ ਤੇ ਹੋਰ ਸ਼ਾਮਲਾਟਾਂ ‘ਚ ਰੱਜ ਕੇ ਡਕਾਰ ਮਾਰਦਾ ਹੈ।                                 ਸਾਡੀ ਇੱਕ ਧਾਰਨਾ ਬਣੀ ਹੋਈ ਕਿ ਪਿੰਡ ਦਾ ਸ਼ਰਪੰਚ ਘੈਂਟ ਜਿਹਾ ਹੋਣਾ ਚਾਹੀਦਾ ਹੈ ਜੋ ਥਾਣਿਆਂ ਕਚਹਿਰੀਆਂ ‘ਚ ਕੰਮ ਕਰਵਾ ਸਕੇ ਭਾਵ ਬਣਨ ਵਾਲਾ ਸਰਪੰਚ ਸਿਆਸੀ ਤੇ ਛਟਿਆ ਹੋਇਆ ਹੋਵੇ ਕਿਉਂਕਿ ਸਾਡੀ ਸੋਚ ਸਿਰਫ ਥਾਣਿਆਂ ਕਚਹਿਰੀਆਂ ਤੱਕ ਹੀ ਰੁੱਕੀ ਹੋਈ ਹੈ। ਜੋ ਬੰਦਾ ਥਾਣਿਆਂ ‘ਚ ਗੰਢਤੁੱਪ ਕਰਨ ਵਾਲਾ ਹੋਊ, ਉਸ ਤੋਂ ਕੀ ਉਮੀਦ ਰੱਖੋਗੇ ਕਿ ਉਹ ਪਿੰਡ ਚ’ ਨਸ਼ਾ ਖਤਮ ਕਰਨ ਲਈ ਕੋਈ ਉੱਦਮ ਕਰੂ ? ਅਸੀ ਅਕਸਰ ਦੇਖਦੇ ਹਾਂ ਪਹਿਲਾਂ ਚੋਣਾਂ ‘ਚ ਸਿਰਫ ਦਾਰੂ ਜਾਂ ਪੋਸਤ ਦਾ ਇਸਤੇਮਾਲ ਹੁੰਦਾ ਸੀ ਤੇ ਹੁਣ ਚੋਣਾਂ ਦਰਮਿਆਨ ਸ਼ਰਾਬ, ਗੋਲੀਆਂ, ਕੈਪਸੂਲ ਤੇ ਚਿੱਟਾ ਵੰਡਿਆ ਜਾਂਦਾ ਹੈ। ਸਰਪੰਚੀ ਹਾਸਿਲ ਕਰਨ ਤੋ ਬਾਅਦ ਅਜਿਹਾ ਬੰਦਾ ਤੁਹਾਡੀਆਂ ਜੜ੍ਹਾਂ ‘ਚ ਬੈਠੂ ਹੀ ਬੈਠੂ। ਸੋ ਕਿਸੇ ਪੜ੍ਹੇ ਲਿਖੇ ਤੇ ਕਾਬਿਲ ਬੰਦੇ ਨੂੰ ਸਰਪੰਚੀ ਲਈ ਚੁਣੋ ਜੋ ਭਾਵੇਂ ਥਾਣੇ ਕਚਹਿਰੀਆਂ ‘ਚ ਨਾਂ ਜਾ ਸਕਦਾ ਹੋਵੇ ਪਰ ਪਿੰਡ ਨੂੰ ਵਿਕਾਸ ਦੇ ਰਾਹ ਤੋਰਨ ਦਾ ਦਮ ਭਰਨ ਜੋਗਾ ਹੋਵੇ। ਪਿੰਡ ‘ਚ ਸਭ ਨੂੰ ਜੋੜ ਕੇ ਰੱਖਣ ਵਾਲਾ ਹੋਵੇ। ਦੋ ਕੁ ਹਫ਼ਤਿਆਂ ਦੌਰਾਨ ਕੁੱਝ ਪੈਗ ਪੀਕੇ ਆਪਣੀ ਜ਼ਮੀਰ ਕਿਸੇ ਕੋਲ ਗਹਿਣੇ ਨਾਂ ਰੱਖੋ। ਪਿੰਡ ‘ਚ ਅਮਨ ਸ਼ਾਂਤੀ ਤੇ ਵਿਕਾਸ ਦਾ ਦਮ ਭਰਨ ਵਾਲਾ ਸਰਪੰਚ ਹਰ ਪਿੰਡ ਲਈ ਚੁਣਿਆ ਜਾਣਾ ਚਾਹੀਦਾ ਹੈ। ਬੰਦਾ ਯੋਗ ਹੋਣਾ ਚਾਹੀਦਾ ਹੈ। ਚਾਹੇ ਉਹ ਕਿਸੇ ਜਾਤ ਬਰਾਦਰੀ ਦਾ ਹੋਵੇ ਪਰ ਪਿੰਡ ਦੇ ਹਰ ਬੰਦੇ ਦੇ ਨਾਲ ਉਹਦੇ ਦੁੱਖ ਸੁੱਖ ਦਾ ਹਾਮੀ ਹੋਵੇ ਤੇ ਪਿੰਡ ਲਈ ਦਰਦ ਮਹਿਸੂਸ ਕਰਦਾ ਹੋਵੇ।

]]>
https://punjdarya.com/punj-darya/33987/feed 0
ਨਵਨੀਤ ਕੌਰ ਬੱਲ, ਨੇ ਸੰਭਾਲਿਆ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦਾ ਅਹੁਦਾ  https://punjdarya.com/punj-darya/33975 https://punjdarya.com/punj-darya/33975#respond Fri, 27 Sep 2024 20:21:28 +0000 https://punjdarya.com/?p=33975

ਫਗਵਾੜਾ (ਸ਼ਿਵ ਕੋੜਾ) ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਨਗਰ ਨਿਗਮ, ਫਗਵਾੜਾ ਵਿਖੇ ਮੈਡਮ ਨਵਪ੍ਰੀਤ ਕੌੋਰ ਬੱਲ ਨੇ ਬਤੌਰ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਦਾ ਅਹੁਦਾ ਸੰਭਾਲ ਲਿਆ ਹੈ। ਮੈਡਮ ਬੱਲ ਨੇ ਕਿਹਾ ਕਿ ਬਤੌਰ ਕਮਿਸ਼ਨਰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਉਨ੍ਹਾਂ ਕਿਹਾ ਅਸੀਂ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਾਂਗੇ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ। ਇਸ ਮੌਕੇ ਉਨ੍ਹਾਂ ਦੇ ਬਤੌਰ ਕਮਿਸ਼ਨਰ ਅਹੁਦਾ ਸੰਭਾਲਣ ਤੇ ਸਮੂਹ ਨਿਗਮ ਅਧਿਕਾਰੀਆਂ ਰਜਿੰਦਰ ਚੋਪੜਾ, ਵਿਜੈ ਕੁਮਾਰ, ਵਿਨਾਇਕ ਕੁਮਾਰ, ਰਵਿੰਦਰ ਸਿੰਘ ਕਲਸੀ, ਬਲਬੀਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ, ਰਾਜ ਕੁਮਾਰ, ਤਰਨਪਾਲ ਸਿੰਘ, ਰਾਕੇਸ਼ ਕੁਮਾਰ, ਕੰਵਰਪਾਲ ਸਿੰਘ, ਦਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਨਿਰਦੋਸ਼ ਕੁਮਾਰ, ਵਿਨੈ ਕੁਮਾਰ, ਸੁਰੇਸ਼ ਕੁਮਾਰ, ਹਿਤੇਸ਼ ਸ਼ਰਮਾ, ਨਾਮਦੇਵ, ਜਤਿੰਦਰ ਵਿੱਜ, ਅਜੈ ਕੁਮਾਰ, ਰੋਸ਼ਨ ਲਾਲ, ਕੁਲਵੰਤ ਰਾਏ, ਜ਼ੋਗਰਾਜ, ਸੰਨੀ ਅਤੇ ਪੱਪੂ  ਵੱਲੋਂ ਸਵਾਗਤ ਕੀਤਾ ਗਿਆ।

]]>
https://punjdarya.com/punj-darya/33975/feed 0
ਇਨਕਲਾਬੀ ਕੇਂਦਰ ਵੱਲੋਂ ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਮੌਕੇ ਵਿਚਾਰ ਚਰਚਾ https://punjdarya.com/punj-darya/33972 https://punjdarya.com/punj-darya/33972#respond Fri, 27 Sep 2024 20:12:07 +0000 https://punjdarya.com/?p=33972

ਦਲਜੀਤ ਕੌਰ 
ਬਰਨਾਲਾ, 27 ਸਤੰਬਰ, 2024:  ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮਦਿਨ ਮਨਾਉਣ ਦੀ ਲਗਾਤਾਰਤਾ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੀ ਜਿਲ੍ਹਾ ਕਮੇਟੀ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ “ਮੌਜ਼ੂਦਾ ਹਾਲਤ ਅਤੇ ਸ਼ਹੀਦ ਭਗਤ ਸਿੰੰਘ ਦੇ ਵਿਗਿਆਨਕ ਵਿਚਾਰਾਂ ਦੀ ਅਜੋਕੇ ਦੌਰ ਵਿੱਚ ਪ੍ਰਸੰਗਕਤਾ” ਵਿਸ਼ੇ ਸਬੰਧੀ ਚੇਤੰਨ ਆਗੂ ਟੀਮ ਅਧਾਰਤ ਵਿਚਾਰ ਚਰਚਾ ਕਰਵਾਈ ਗਈ। 
ਇਸ ਵਿਚਾਰ ਚਰਚਾ ਵਿੱਚ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਨੌਜਵਾਨ ਆਗੂਆਂ ਹਰਪ੍ਰੀਤ ਅਤੇ ਜਗਮੀਤ ਨੇ ਭਗਤ ਸਿੰਘ ਦੁਆਰਾ ਹਾਸਲ ਕੀਤੀ ਵਿਗਿਆਨਕ ਵਿਚਾਰਧਾਰਕ ਸਮਰੱਥਾ ਤੇ ਪ੍ਰਪੱਕਤਾ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ। ਉਨ੍ਹਾਂ ਭਗਤ ਸਿੰਘ ਦੁਆਰਾ ਦਿੱਤੇ ‘ਇਨਕਲਾਬ ਜ਼ਿੰਦਾਬਾਦ-ਸਾਮਰਾਜਵਾਦ ਮੁਰਦਾਬਾਦ’ ਦੇ ਵਿਗਿਆਨਕ ਨਾਹਰੇ ਦੀ ਮੌਜ਼ੂਦਾ ਚਣੌਤੀਆਂ ਭਰੇ ਸਮਾਜ ਵਿੱਚ ਮਹੱਤਤਾ ਦੱਸੀ। ਇਸ ਮਹੱਤਤਾ ਦੀ ਰੌਸ਼ਨੀ ਵਿੱਚ ਇਸ ਨੂੰ ਅਮਲ ਵਿੱਚ ਲਾਗੂ ਕਰਦੇ ਹੋਏ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ, ਰਿਸ਼ਵਤਖੋਰੀ, ਭੁੱਖਮਰੀ, ਗਰੀਬੀ, ਮਹਿੰਗਾਈ, ਨਸ਼ੇ, ਗੈਂਗਵਾਦ,ਘਰੇਲੂ ਝਗੜੇ, ਔਰਤਾਂ ਤੇ ਜਬਰ ਆਦਿ ਅਲਾਮਤਾਂ ਲਗਾਤਾਰ ਵਧ ਰਹੀਆਂ ਹਨ, ਉੱਥੇ ਹੀ ਇਹਨੂੰ ਪੈਦਾ ਕਰਨ ਵਾਲੀ ਗੈਰ ਬਰਾਬਰਤਾ ਸਿਖਰਾਂ ਛੋਹ ਰਹੀ ਹੈ। ਇਹ ਸੰਸਾਰ ਪੱਧਰ ਤੇ ਮਨੁੱਖਤਾ ਨੂੰ ਭਿਆਨਕ ਜੰਗਾਂ ਦੀ ਭੱਠੀ ‘ਚ ਝੋਕ ਰਹੀ ਹੈ ਤੇ ਮੁਨਾਫੇ ਦੀ ਅੰਨੀ ਦੌੜ ਵਿੱਚ ਲੱਗਿਆ ਸੰਸਾਰ ਪੱਧਰਾ ਸਰਮਾਏਦਾਰਾ ਸਾਮਰਾਜਵਾਦੀ ਪ੍ਰਬੰਧ ਵਾਤਾਵਰਨ ਦੇ ਸੰਕਟ ਤੇ ਪਰਮਾਣੂ ਹਥਿਆਰਾਂ ਵਰਗੇ ਖ਼ਤਰਿਆਂ ਰਾਹੀਂ ਪੂਰੀ ਧਰਤੀ ਨੂੰ ਭਿਅੰਕਰ ਤਬਾਹੀ ਵੱਲ ਲਿਜਾ ਰਿਹਾ ਹੈ। ਮੌਜ਼ੂਦਾ ਸਮੇਂ ਫ਼ਲਸਤੀਨ ਤੇ ਯੂਕਰੇਨ ਵਿੱਚ ਚੱਲ ਰਹੀਆਂ ਜੰਗਾਂ ਵਿੱਚ ਮਰ ਰਹੇ ਤੇ ਬੇਘਰ ਹੋ ਰਹੇ ਲੱਖਾਂ ਲੋਕ ਇਸ ਤਬਾਹੀ ਦੀ ਦਰਦਨਾਕ ਮਿਸਾਲ ਹਨ। ਇਨ੍ਹਾਂ ਭਿਆਨਕ ਹਾਲਤਾਂ ਨੂੰ ਪੈਦਾ ਕਰਨ ਵਾਲੇ ਸਾਮਰਾਜੀ ਪ੍ਰਬੰਧ ਨੂੰ ਮੁਰਦਾਬਾਦ ਕਰਨ ਲਈ ਇਨਕਲਾਬ ਨੂੰ ਜ਼ਿੰਦਾਬਾਦ ਕਰਨਾ ਸਮੇਂ ਦੀ ਜਰੂਰੀ ਲੋੜ ਬਣਦੀ ਹੈ, ਜੋ ਕਿ ਵਿਗਿਆਨਕ ਤੌਰ ‘ਤੇ ਚੇਤੰਨ ਲੋਕਾਂ ਦੀ ਸੁਚੱਜੀ ਅਗਵਾਈ ਨਾਲ ਹੀ ਹੋ ਸਕਦਾ ਹੈ। ਇਸ ਲਈ ਸਾਨੂੰ ਵਿਗਿਆਨਕ ਵਿਚਾਰਧਾਰਾ ਅਪਣਾਉਣ ਦੀ ਲੋੜ ਹੈ ਜਿਸ ਨੂੰ ਸ਼ਹੀਦ ਭਗਤ ਸਿੰਘ ਨੇ ਅਪਣਾਇਆ ਤੇ ਜਿਸਦੇ ਪ੍ਰਚਾਰ ਦਾ ਕੰਮ ਉਸਨੇ ਆਪਣੇ ਵਾਰਸਾਂ ਨੂੰ ਕਰਨ ਦਾ ਸੁਨੇਹਾ ਦਿੱਤਾ। 
ਇਸ ਸਮੇਂ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਮਨਪ੍ਰੀਤ ਕੌਰ ਦੀਵਾਨਾ, ਪਰਮਜੀਤ ਕੌਰ ਜੋਧਪੁਰ, ਗੁਰਦੇਵ ਮਾਂਗੇਵਾਲ, ਆਦਿ ਆਗੂਆਂ ਨੇ ਵਿਚਾਰ ਚਰਚਾ ਪ੍ਰਤੀ ਆਪਣੇ ਸੁਝਾਅ ਅਤੇ ਆਪਣੇ ਪ੍ਰਭਾਵ ਰੱਖੇ। ਇਸ ਮੌਕੇ ਸੁਖਵਿੰਦਰ ਠੀਕਰੀਵਾਲ ਨੇ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫ਼ਰਜ ਖੁਸ਼ਮੰਦਰ ਪਾਲ ਨੇ ਬਾਖੂਬੀ ਨਿਭਾਏ। ਬਲਦੇਵ ਮੰਡੇਰ, ਨਰਿੰਦਰ ਪਾਲ ਸਿੰਗਲਾ, ਜਗਤਾਰ ਬੈਂਸ, ਮਿਲਖਾ ਸਿੰਘ, ਲਖਵਿੰਦਰ ਠੀਕਰੀਵਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸੇ ਹੀ ਤਰ੍ਹਾਂ ਕੁਰੜ ਅਤੇ ਬੀਹਲਾ ਵਿਖੇ ਵੀ ਚੇਤਨ ਪਰਤ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਨੌਜਵਾਨ ਆਗੂਆਂ ਜਗਮੀਤ ਅਤੇ ਹਰਪ੍ਰੀਤ ਤੋਂ ਇਲਾਵਾ ਸਤਨਾਮ ਮੂੰਮ, ਜਗਰਾਜ ਹਰਦਾਸਪੁਰਾ, ਮਜ਼ੀਦ ਖਾਣ ਤੇ ਬਲਵੀਰ ਮਨਾਲ ਨੇ ਵੀ ਇਹਨਾਂ ਮੀਟਿੰਗ ਵਿਚਾਰ ਰੱਖੇ।

]]>
https://punjdarya.com/punj-darya/33972/feed 0
ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ  https://punjdarya.com/punj-darya/33969 https://punjdarya.com/punj-darya/33969#respond Fri, 27 Sep 2024 20:04:57 +0000 https://punjdarya.com/?p=33969

ਬੇਰੁਜ਼ਗਾਰਾਂ ਦੀ ਸਾਰ ਲੈਣਾ ਭੁੱਲੀ ਸਰਕਾਰ; ਮੀਟਿੰਗਾਂ ਬਣੀਆਂ ਲਾਰੇ: ਬੇਰੁਜ਼ਗਾਰ ਸਾਂਝਾ ਮੋਰਚਾ 
ਦਲਜੀਤ ਕੌਰ 
ਸੰਗਰੂਰ, 27 ਸਤੰਬਰ, 2024: ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਦੇ ‘ ਬੇਰੁਜ਼ਗਾਰ ਸਾਂਝੇ ਮੋਰਚੇ’ ਵੱਲੋਂ 29 ਸਤੰਬਰ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਕੇ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਮੀਟਿੰਗਾਂ ਦੇ ਦਿੱਤੇ ਜਾ ਰਹੇ ਭਰੋਸੇ, ਲਾਰੇ ਸਾਬਤ ਹੋ ਰਹੇ ਹਨ। ਇਹ ਡਰਾਮਾ ਪਿਛਲੇ ਕਰੀਬ ਢਾਈ ਸਾਲ ਤੋਂ ਜਾਰੀ ਹੈ। ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਇਕ ਵੀ ਅਸਾਮੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਦਿੱਤੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸਦੀ ਤਾਜ਼ਾ ਉਦਾਹਰਨ 27 ਸਤੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਪੈਨਲ ਮੀਟਿੰਗ ਹੈ, ਜਿਹੜੀ 26 ਸਤੰਬਰ ਸ਼ਾਮ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਟਾਲ ਮਟੋਲ ਨੀਤੀ ਤੋ ਅੱਕੇ ਬੇਰੁਜ਼ਗਾਰ 29 ਸਤੰਬਰ ਨੂੰ ਸਥਾਨਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ  ਨੇ 7 ਜੁਲਾਈ ਨੂੰ ਜਲੰਧਰ ਵਿਖੇ ਆਪਣੀ ਰਿਹਾਇਸ਼ ਉੱਤੇ ਮਿਲਣੀ ਕਰਕੇ ਭਰੋਸਾ ਦਿੱਤਾ ਸੀ ਕਿ ਜਲੰਧਰ ਦੀ ਜ਼ਿਮਨੀ ਚੋਣ ਮਗਰੋ 15 ਜੁਲਾਈ ਦੇ ਨੇੜੇ ਤੇੜੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਖੁਦ ਮੁੱਖ ਮੰਤਰੀ ਕਰਨਗੇ, ਪ੍ਰੰਤੂ ਲੰਬਾ ਸਮਾਂ ਉਡੀਕਣ ਮਗਰੋ ਅਜੇ ਤੱਕ ਖੁਦ ਮੁੱਖ ਮੰਤਰੀ ਨੇ ਕੋਈ ਵੀ ਪੈਨਲ ਮੀਟਿੰਗ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਸਾਂਝੇ ਮੋਰਚੇ ਨਾਲ 11 ਸਤੰਬਰ ਨੂੰ ਭਾਵੇਂ ਕੈਬਨਿਟ ਸਬ ਕਮੇਟੀ ਨੇ ਮੀਟਿੰਗ ਕਰਕੇ ਮੰਗਾਂ ਸਬੰਧੀ ਭਰੋਸੇ ਦਿੱਤੇ ਸੀ ਜਿਹੜੇ ਅਜੇ ਤੱਕ ਲਾਰੇ ਬਣੇ ਹੋਏ ਹਨ। ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਡੰਗ ਟਪਾ ਰਹੀ ਹੈ। ਸਰਕਾਰ ਪੰਜਾਬ ਅੰਦਰ ਜਲਦੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਉਡੀਕ ਵਿਚ ਹੈ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰੁਜ਼ਗਾਰ ਵਿਰੋਧੀ ਅਸਲੀ ਚਿਹਰਾ ਪ੍ਰਗਟ ਹੋ ਚੁੱਕਾ ਹੈ। ਇਸ ਸਮੇਂ ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ, ਜਗਸੀਰ ਜਲੂਰ ਅਤੇ ਸੁਖਪਾਲ ਖ਼ਾਨ ਆਦਿ ਹਾਜ਼ਰ ਸਨ। ਬੇਰੁਜ਼ਗਾਰ ਆਪਣੀਆਂ ਹੇਠਾਂ ਦਰਜ਼ ਮੰਗਾਂ ਦੀ ਪੂਰਤੀ ਲਈ 29 ਸਤੰਬਰ ਸਵੇਰੇ 11 ਵਜੇ ਵੇਰਕਾ ਮਿਲਕ ਪਲਾਂਟ ਇਕੱਠੇ ਹੋਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਗੇ। 
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:- 
1. ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3. ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ  ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ  ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 47 ਸਾਲ ਕੀਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ  ਲਿਆ ਜਾਵੇ।
5.ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ, ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
6.ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
7. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।

]]>
https://punjdarya.com/punj-darya/33969/feed 0
ਐਮ ਪੀ ਕੁਮਾਰੀ ਸ਼ੈਲਜਾ, ਪ੍ਰਤਾਪ ਸਿੰਘ ਬਾਜਵਾ ਤੇ ਜੀਤਮਹਿੰਦਰ ਸਿੱਧੂ ਵੱਲੋਂ ਕਾਂਗਰਸੀ ਉਮੀਦਵਾਰ ਸ਼ੀਸਪਾਲ ਕੇਹਰਵਾਲਾ ਦੇ ਹੱਕ ‘ਚ ਚੋਣ ਪ੍ਰਚਾਰ। https://punjdarya.com/punj-darya/33963 https://punjdarya.com/punj-darya/33963#respond Fri, 27 Sep 2024 19:48:50 +0000 https://punjdarya.com/?p=33963

ਕੁਮਾਰੀ ਸ਼ੈਲਜਾ ਨੇ ਹਲਕਾ ਕਾਲਿਆਂਵਾਲੀ ਦੇ ਲੋਕਾਂ ਨੂੰ ਕੀਤੀ ਭਾਵਕ ਅਪੀਲ। ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਸਾਰੀਆਂ  ਗਰੰਟੀਆਂ ਪੂਰੀਆਂ ਕਰੇਗੀ: ਕੁਮਾਰੀ ਸ਼ੈਲਜਾ

ਕਾਲਾਂਵਾਲੀ/ਸਿਰਸਾ, 27 ਸਤੰਬਰ ( ਰੇਸ਼ਮ ਸਿੰਘ ਦਾਦੂ ) ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਤੋਂ ਬਾਅਦ ਹੁਣ ਬੀਤੇ ਦਿਨਾਂ ਤੋਂ ਹਰਿਆਣਾ ਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੇਂਦਰੀ ਮੰਤਰੀ ਐਮ ਪੀ  ਕੁਮਾਰੀ ਸ਼ੈਲਜਾ ਦੇ ਨਾਲ ਕਾਲਾਂਵਾਲੀ ਵਿਧਾਨ ਸਭਾ ਹਲਕੇ ਚ ਕਾਂਗਰਸੀ ਉਮੀਦਵਾਰ ਸ਼ੀਸਪਾਲ ਕੇਹਰਵਾਲਾ ਦੇ ਹੱਕ ਚ ਚੋਣ ਰੈਲੀਆਂ ਚ ਸ਼ਮੂਲੀਅਤ ਕਰਦਿਆਂ ਪ੍ਰਚਾਰ ਮੁਹਿੰਮ ਚ ਹਿੱਸਾ ਲਿਆ।    ਟੀਮ ਸਿੱਧੂ ਵੱਲੋਂ ਇੱਥੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਜਿੱਥੇ ਜੀਤਮਹਿੰਦਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਿਕ ਕਾਂਗਰਸੀ ਵਰਕਰਾਂ ਦੀਆਂ ਕੁਝ ਟੀਮਾਂ ਪਿਛਲੇ ਦਿਨਾਂ ਤੋਂ ਹਰਿਆਣਾ ਦੇ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਉਮੀਦਵਾਰ ਅਮਿਤ ਸਿਹਾਗ ਦੇ ਹੱਕ ਚ ਚੋਣ ਪ੍ਰਚਾਰ ਚ ਲੱਗੀਆਂ ਹੋਈਆਂ ਹਨ ਉੱਥੇ ਅੱਜ ਹਲਕਾ ਤਲਵੰਡੀ ਸਾਬੋ ਦੇ ਨਾਲ ਲੱਗਦੇ ਹਲਕਾ ਕਾਲਾਂਵਾਲੀ ਤੋਂ ਕਾਂਗਰਸੀ ਉਮੀਦਵਾਰ ਸ਼ੀਸਪਾਲ ਕੇਹਰਵਾਲਾ ਦੇ ਹੱਕ ਵਿੱਚ ਰੱਖੀਆਂ ਜਨ ਸਭਾਵਾਂ ਚ ਜੀਤਮਹਿੰਦਰ ਸਿੰਘ ਸਿੱਧੂ ਨੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਐਮ ਪੀ ਕੁਮਾਰੀ ਸ਼ੈਲਜਾ ਨਾਲ ਸ਼ਮੂਲੀਅਤ ਕਰਦਿਆਂ ਕੇਹਰਵਾਲਾ ਦੇ ਹੱਕ ਚ ਪ੍ਰਚਾਰ ਕੀਤਾ। ਸਿੱਧੂ ਨੇ ਇਸ ਮੌਕੇ ਦੱਸਿਆ ਕਿ ਕਾਲਾਂਵਾਲੀ ਹਲਕੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਚੋਂ ਵਿਸ਼ੇਸ ਡਿਊਟੀਆਂ ਲਗਾਈਆਂ ਗਈਆਂ ਹਨ ਤਾਂਕਿ ਉਹ ਕਾਲਾਂਵਾਲੀ ਹਲਕੇ ਚ ਪੈਂਦੀਆਂ ਆਪਣੀਆਂ ਰਿਸ਼ਤੇਦਾਰੀਆਂ ਚ ਜਾ ਕੇ ਸ਼ੀਸਪਾਲ ਕੇਹਰਵਾਲਾ ਦੇ ਹੱਕ ਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।ਸਿੱਧੂ ਨੇ ਇਸ ਮੌਕੇ ਦਾਅਵਾ ਕੀਤਾ ਕਿ ਹਰਿਆਣਾ ਚ ਲੋਕਾਂ ਦੇ ਮਿਲ ਰਹੇ ਸਹਿਯੋਗ ਤੋਂ ਇਹ ਪੱਕਾ ਹੋ ਚੁੱਕਾ ਹੈ ਕਿ ਹਰਿਆਣਾ ਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਇਸ ਮੌਕੇ ਹੰਸਰਾਜ ਜੋਸਨ,ਸਾਬਕਾ ਵਿਧਾਇਕ ਜੀਤਮੰਦਰ ਸਿੰਘ ਸਿੱਧੂ,ਗੁਰਮੀਤ ਸਿੰਘ, ਮਨਜੀਤ ਸਿੰਘ, ਰਾਣਾ ਚਾਹਲ,ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋਡ਼ੀ, ਸੁਸ਼ੀਲ ਇੰਦੋਰਾ, ਸਾਬਕਾ ਵਿਧਾਇਕ ਬਲਕੌਰ ਸਿੰਘ, ਵੀਰਭਾਨ ਮਹਿਤਾ, ਮੱਘਰ ਸਿੰਘ ਸਮੇਤ ਕਈ ਪਾਰਟੀ ਆਗੂ ਅਤੇ ਹਜ਼ਾਰਾਂ ਵਰਕਰ ਹਾਜ਼ਰ ਸਨ।

]]>
https://punjdarya.com/punj-darya/33963/feed 0
ਦਿਲ ਦੇ ਰੋਗ ਦੁਨੀਆਂ ਭਰ ‘ਚ ਮੌਤਾਂ ਦਾ ਸਭ ਤੋਂ ਵੱਡਾ ਕਾਰਨ :ਸਿਵਲ ਸਰਜਨ https://punjdarya.com/punj-darya/33938 https://punjdarya.com/punj-darya/33938#respond Fri, 27 Sep 2024 14:37:33 +0000 https://punjdarya.com/?p=33938

ਫਗਵਾੜਾ (ਸ਼ਿਵ ਕੋੜਾ) ਦਿਲ ਮਨੁੱਖੀ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ, ਇਸ ਦੇ ਖਰਾਬ ਹੋਣ ਨਾਲ ਮੌਤ ਹੋ ਸਕਦੀ ਹੈ, ਇਸ ਲਈ ਹਰ ਇੱਕ ਲਈ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਜ਼ਿਲ੍ਹਾ ਟ੍ਹੈਨਿੰਗ ਹਾਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਰਡੀਓਵੈਸਕੁਲਰ ਸਿਹਤ ਅਤੇ ਜੀਵਨਸ਼ੈਲੀ ਦੀਆਂ ਕੁਝ ਆਦਤਾਂ ਬਾਰੇ ਜਾਗਰੂਕਤਾ ਦੀ ਘਾਟ ਕਾਰਨ, ਦਿਲ ਦੀਆਂ ਬਿਮਾਰੀਆਂ (ਸੀਵੀਡੀ) ਵਿਸ਼ਵ ਭਰ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹਨ। ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਹਰ ਸਾਲ, ਲਗਭਗ 1.7 ਕਰੋੜ ਲੋਕ ਕਾਰਡੀਓਵੈਸਕੁਲਰ ਬਿਮਾਰੀ ਕਾਰਨ ਮਰਦੇ ਹਨ, ਜੋ ਕਿ ਵਿਸ਼ਵਵਿਆਪੀ ਮੌਤ ਦਰ ਦਾ ਲਗਭਗ 31 ਫੀਸਦੀ ਹੈ ਉਨ੍ਹਾਂ ਕਿਹਾ ਕਿ ਦਿਲ ਦਾ ਦੌਰਾ,ਸਟ੍ਰੋਕ ਅਤੇ ਕੋਰੋਨਰੀ ਦਿਲ ਦੀ ਬਿਮਾਰੀ ਕਾਰਡੀਓਵੈਸਕੁਲਰ ਵਿਕਾਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹਨ। ਇਹ ਦਿਲ ਦੀਆਂ ਬਿਮਾਰੀਆਂ ਕਾਰਡੀਓਵੈਸਕੁਲਰ ਬਿਮਾਰੀਆਂ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ 85% ਹਿੱਸਾ ਹਨ ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਦਿਲ ਦਿਵਸ “use heart, for Action” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਹੈ। ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ “Use Heart, for Action” ਥੀਮ ਲੋਕਾਂ ਨੂੰ ਸੰਬੋਧਿਤ ਕਰਨਾ ਹੈ ਕਿ ਉਹ ਮਨੁੱਖਤਾ, ਕੁਦਰਤ ਅਤੇ ਆਪਣੇ ਆਪ ਦੀ ਬਿਹਤਰੀ ਲਈ ਆਪਣੀ ਸੋਚ ਅਤੇ ਕਾਰਜ ਦੀ ਵਰਤੋਂ ਕਰਨ ਦਾ ਮੌਕਾ ਪ੍ਰਾਪਤ ਕਰਨ ਜਿਸ ਦੁਆਰਾ ਕਾਰਡੀਓਵੈਸਕੁਲਰ ਕਾਰਨ ਹੋਣ ਵਾਲੀਆਂ ਵੱਡੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ

■ਹਾਰਡ ਡਜੀਜ ਦੇ ਲੱਛਣ

ਸੀਨੇਂ ਵਿਚ ਦਰਦ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ ਇਹ ਹੋਲੀ ਹੋਲੀ ਸ਼ੁਰੂ ਹੁੰਦਾ ਹੈ ਬਿਨਾਂ ਵਰਕਆਊਟ ਕਸਰਤ ਕੀਤੇ ਪਸੀਨਾ ਆਉਣਾ ਘਬਰਾਹਟ ਬੇਚੈਨੀ ਮਹਿਸੂਸ ਹੋਣਾ ਛਾਤੀ ਤੇ ਦਬਾਅ,ਭਾਰੀਪਨ ਮਹਿਸੂਸ ਹੋਣਾ ਸ਼ਾਹ ਲੈਣ ਚ ਤਕਲੀਫ ਛਾਤੀ ਵਿਚ ਦਰਦ ਆਦਿ ਸਮੱਸਿਆ ਆਉਣੀ ਉਲਟੀ ਅਤੇ ਚੱਕਰ ਆਉਣਾ : ਚੱਕਰ ਆਉਣਾ ਅਤੇ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਲੋ ਬਲਡ ਪ੍ਰਸ਼ਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ ਨਾ ਕਰੋ ਪੈਰਾਂ ਵਿੱਚ ਸੂਜਨ ਪੈਰਾਂ, ਤਲਵੋਂ ਵਿੱਚ ਸੂਜਨ ਦਾ ਕਾਰਨ ਹਾਰਟ ਵਿੱਚ ਬਲੱਡ ਦਾ ਸਰਕੂਲੇਸ਼ਨ ਠੀਕ ਨਹੀਂ ਹੋਣਾ ਗਲੇ ਅਤੇ ਜਬੜੇ ਦਾ ਦਰਦ , ਜਦੋ ਵਿੱਚ ਦਰਦ ਔਰਤਾਂ ਵਿੱਚ ਹਾਰਟ ਅਟੈਕ ਦਾ ਪ੍ਰਮੁੱਖ ਲੱਛਣ ਹੈ। ਜਬੜੇ ਕੋਲ ਕਿਹੜੀ ਨਾੜ ਹੁੰਦੀ ਹੈ ਉਹ ਦਿਲ ਤੋਂ ਨਿਕਲਦੀ ਹੈ । ਇਹ ਦਰਦ ਥੋੜੀ-ਥੋੜੀ ਦੇਰ ਬਾਅਦ ਹੁੰਦਾ ਹੈ। ਲਗਾਤਾਰ ਖਰਰਾਟੇ : ਸੋਤੇ ਸਮੇਂ ਕਾਫ਼ੀ ਔਕਸੀਜਨ ਨਾ ਲੈਣ ਕਾਰਨ ਖਰਰਾਟੇ ਆਉਦੇ ਹਨ। ਇਹ ਹਾਰਟ ਡਿਸੀਜ਼ ਦੇ ਸੰਕੇਤ ਹੋ ਸਕਦੇ ਹਨ। ਨੀਂਦ ਪੂਰੀ ਨਹੀਂ ਹੋਣੀ ਵੀ ਹਾਰਟਅਟੈਕ ਦਾ ਖਤਰਾ ਵਧਾਉਂਦੀ ਹੈ ਸੈਮੀਨਾਰ ਦੌਰਾਨ ਏਸੀਐਸ ਡਾ. ਅੰਨੂ ਸ਼ਰਮਾ,ਡੀਡੀਐਚਓ ਡਾ. ਕਪਿਲ ਡੋਗਰਾ,ਡੀਐਫਪੀਓ ਡਾ.ਅਸ਼ੋਕ ਕੁਮਾਰ,ਡੀਐਚਓ ਡਾ. ਰਾਜੀਵ ਪਰਾਸ਼ਰ, ਸੁਪਰਡੈਂਟ ਰਾਮ ਅਵਤਾਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ

■ਦਿਲ ਨੂੰ ਸਿਹਤਮੰਦ ਰੱਖਣ ਲਈ ਉਪਾਅ

ਬਾਡੀ ਮਾਸ ਇੰਡੈਕਸ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਅਤੇ ਕੋਲੇਸਟ੍ਰੋਲ ਦੇ ਉੱਚ ਪੱਧਰ (ਹਾਈਪਰਲਿਪੀਡਮੀਆ) ‘ਤੇ ਨਜ਼ਰ ਰੱਖਣਾਜ਼ਿਆਦਾ ਸੋਡੀਅਮ ਦੀ ਖਪਤ ਨੂੰ ਸੀਮਿਤ ਕਰਨਾ – ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਦਾ ਜੋਖਮ ਸ਼ੁਰੂਆਤੀ ਸੰਕੇਤਾਂ ਅਤੇ ਲੱਛਣਾਂ ਨੂੰ ਸਮਝਣਾ ਅਤੇ ਕਿਸੇ ਵੀ ਪੇਚੀਦਗੀ ਤੋਂ ਬਚਣ ਲਈ ਤਰੁੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਬੈਠਣ ਵਾਲੀ ਜੀਵਨ ਸ਼ੈਲੀ ਤੋਂ ਪਰਹੇਜ਼ ਕਰਨਾ,ਕਸਰਤ ਅਤੇ ਸੈਰ ਨੂੰ ਆਪਣੀ ਰੂਟੀਨ ਲਾਈਫ ਦਾ ਹਿੱਸਾ ਬਣਾਉਣਾ।ਸਿਹਤਮੰਦ ਅਤੇ ਸੰਤੁਲਿਤ ਭੋਜਨ ਖਾਓ, ਟ੍ਰਾਂਸ ਫੈਟ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਬਚੋਤਣਾਅ ਦਾ ਪ੍ਰਬੰਧਨ ਕਰਨਾ ਅਤੇ ਗੁਣਵੱਤਾ ਵਾਲੀ ਨੀਂਦ ਲੈਣਾ ਸਿੱਖੋ।

■ਵੱਡੀ ਗਿਣਤੀ ਨੌਜਵਾਨ ਹੋ ਰਹੇ ਨੇ‌ ਦਿਲ ਦੇ ਮਰੀਜ

ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਭਾਰਤ ਵਿੱਚ ਨੌਜਵਾਨ ਨੌਜਵਾਨੀ ਵਿੱਚ ਦਿਲ ਦੇ ਰੋਗਾਂ ਸਬੰਧੀ ਮਾਮਲੇ ਲਗਾਤਾਰ ਵੱਧ ਰਹੇ ਹਨ ਕੁਲ ਮਿਲਾਕਰ ਦੇਖੋ ਤਾਂ ਹਰ ਇੱਕ ਲੱਖ ਵਿੱਚ 272 ਮੌਤਾਂ ਹਾਰਟ ਡਿਸੀਜ਼ ਨਾਲ ਹੋ ਰਹੀਆ ਹਨ, ਦੁਨੀਆ ਵਿੱਚ ਇਹ ਦਰ 235 ਹੈ। ਇਹ ਮੌਤਾਂ ਕਿਸੇ ਹੋਰ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਹੈ।

■6.8 ਲੀਟਰ ਖੂਨ ਹਰ ਮਿੰਟ ‘ਚ ਪੰਪ ਕਰਦਾ ਹੈ ਦਿਲ

ਸਿਵਲ ਸਰਜਨ ਡਾ. ਰਿਚਾ ਭਾਟੀਆ ਕੌਰ ਨੇ ਦੱਸਿਆ ਕਿ ਸਾਡਾ ਦਿਲ ਹਰ ਮਿੰਟ ਵਿਚ ਲਗਭਗ 60 ਵਾਰ ਅਤੇ ਰੋਜ 1 ਲੱਖ ਵਾਰ ਧੜਕਤਾ ਹੈ। ਦਿਲ ਦਾ ਆਕਾਰ ਇੱਕ ਮੁੱਠੀ ਦੇ ਬਾਰਬਰ ਹੁੰਦਾ ਹੈ ਮਰਦਾਂ ‘ਚ ਇਸ ਦਾ ਭਾਰ ਲਗਭਗ 280 ਤੋਂ 340 ਗ੍ਰਾਮ ਅਤੇ ਔਰਤਾਂ ਵਿੱਚ 230 ਤੋਂ 280 ਗ੍ਰਾਮ ਵਿਚਕਾਰ ਹੁੰਦਾ ਹੈ। ਦਿਨ ਦੇ ਅਖੀਰ ਤੱਕ ਤੁਹਾਡਾ ਦਿਲ ਲਗਭਗ ਇੱਕ ਲੱਖ ਵਾਰ (ਲਗਭਗ 60 ਤੋਂ 80 ਬੀਟ ਪ੍ਰਤੀ ਮਿੰਟ) ਧੜੱਕਦਾ ਹੈ ਇਹ ਮਨੁੱਖੀ ਸਰੀਰ ਵਿੱਚ ਮੌਜੂਦ ਲਹੂ ਕੋਸ਼ਕਾਵਾਂ ਰਾਹੀ ਪ੍ਰਤੀ ਮਿੰਟ ਲਗਭਗ 1.5 ਗੈਲੇਨ (ਲਗਭਗ 6.8 ਲੀਟਰ) ਬਲੱਡ ਪੰਪ ਕਰਦਾ ਹੈ।

]]>
https://punjdarya.com/punj-darya/33938/feed 0
ਲਾਇਨ ਜੁਗਲ ਬਵੇਜਾ ਦੀ ਅਗਵਾਈ ‘ਚ 15ਵਾਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ https://punjdarya.com/punj-darya/33931 https://punjdarya.com/punj-darya/33931#respond Fri, 27 Sep 2024 14:22:29 +0000 https://punjdarya.com/?p=33931

ਫਗਵਾੜਾ (ਸ਼ਿਵ ਕੋੜਾ) ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਕਲੱਬ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਅਗਵਾਈ ਹੇਠ 15ਵਾਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਚਿਰਾਗ ਐਸੋਸੀਏਟਸ ਸੁਭਾਸ਼ ਨਗਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ, ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਡਿਸਟ੍ਰਿਕਟ ਕਰਨਵੈਨਸ਼ਨ ਚੇਅਰਮੈਨ ਲਾਇਨ ਤਜਿੰਦਰ ਬਾਵਾ ਐਮਜੇਐਫ, ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਅਤੇ ਸਮਾਜ ਸੇਵਕ ਬੱਬੂ ਮਨੀਲਾ ਮੋਜੂਦ ਰਹੇ। ਵਿਧਾਇਕ ਧਾਲੀਵਾਲ ਨੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਸਮੇਤ ਇੱਕ-ਇੱਕ ਆਟੇ ਦੀ ਥੈਲੀ ਵੀ ਭੇਟ ਕਰਦਿਆਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੋੜਵੰਦ ਔਰਤਾਂ ਨੂੰ ਪੈਨਸ਼ਨ ਦੀ ਰਾਸ਼ੀ ਵੱਡਾ ਆਰਥਕ ਸਹਾਰਾ ਬਣਦੀ ਹੈ। ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਲਾਇਨ ਆਸ਼ੂ ਮਾਰਕੰਡਾ, ਲਾਇਨ ਤੇਜਿੰਦਰ ਬਾਵਾ ਅਤੇ ਲਾਇਨ ਬੱਬੂ ਮਨੀਲਾ ਨੇ ਵੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨਾ ਸਮਾਜ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਕਲੱਬ ਸਕੱਤਰ ਲਾਇਨ ਜਸਵੀਰ ਮਾਹੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਗੁਲਸ਼ਨ ਸ਼ਰਮਾ ਲੱਕੀ ਸਨ। ਉਹਨਾਂ ਕਲੱਬ ਦੀ ਸਾਲ 2024-25 ਦੀ ਟੀਮ ਵਲੋਂ ਹੁਣ ਤੱਕ ਕੀਤੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਕਲੱਬ ਦੇ ਪ੍ਰਧਾਨ ਲਾਇਨ ਜੁਗਲ ਬਵੇਜਾ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਅਖੀਰ ਵਿਚ ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਸ਼ੀਅਰ ਲਾਇਨ ਵਿਪਨ ਠਾਕੁਰ, ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ ਤੋਂ ਇਲਾਵਾ ਲਾਇਨ ਵਿਜੇ ਅਰੋੜਾ, ਨਵੀਨ ਵਧਵਾ, ਪੁਨੀਤ ਸੇਠੀ, ਦੀਪਕ ਸੇਠੀ, ਗੱਗੀ ਬੱਤਰਾ, ਪਵਨ ਚਾਵਲਾ, ਅਮਿਤ ਢੀਂਗਰਾ, ਅਸ਼ੋਕ ਟੂਰਾ, ਅਸ਼ੋਕ ਮਨੀਲਾ, ਨਵੀਨ ਵਧਵਾ, ਅਮਿਤ ਢੀਂਗਰਾ, ਮੋਹਿਤ ਅਰੋੜਾ ਆਦਿ ਹਾਜ਼ਰ ਸਨ।

]]>
https://punjdarya.com/punj-darya/33931/feed 0
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵਣ ਮੰਡਲ ਬਠਿੰਡਾ ਵੱਲੋਂ ਫਲਦਾਰ ਅਤੇ ਛਾਂਦਾਰ ਪੌਦੇ ਵੰਡੇ ਗਏ। https://punjdarya.com/punj-darya/33928 https://punjdarya.com/punj-darya/33928#respond Fri, 27 Sep 2024 14:08:18 +0000 https://punjdarya.com/?p=33928

ਪਥਰਾਲਾ/ਬਠਿੰਡਾ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਯੂਕੇ) ਵਣ ਅਤੇ ਜੰਗਲੀ ਸਰੁੱਖਿਆ ਵਿਭਾਗ ਪੰਜਾਬ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵਣ ਮੰਡਲ ਬਠਿੰਡਾ ਵਲੋਂ ਪਿੰਡ ਫਰੀਦਕੋਟ ਕੋਟਲੀ ਫਲਦਾਰ ਅਤੇ ਛਾੰਂ ਦਾਰ ਪੌਦੇ ਵੰਡੇ ਗਏ। ਪਿੰਡ ਫ਼ਰੀਦਕੋਟ ਤੇ ਕੋਟਲੀ ਸਾਬੋ ਦੇ ਡੇਰਾ ਬਾਬਾ ਅਮੇਦਪੁਰੀ ਦੇ ਵਿੱਚ ਵਣ ਰੇਜ ਬੀੜ ਤਲਾਬ (ਬਠਿੰਡਾ) ਵੱਲੋ ਪਿੰਡ ਪਿੰਡ ਜਾ ਕੇ ਪੌਦੇ ਵੰਡੇ ਜਾ ਰਹੇ ਆ ਪਿੰਡ ਫਰੀਦਕੋਟ ਤੇ ਕੋਟਲੀ ਸਾਬੋ ਦੇ ਲੋਕਾਂ ਵੱਲੋਂ ਵਣ ਵਿਭਾਗ ਦੀ ਇਸ ਹਰਿਆਵਲ ਲਹਿਰ ਦੀ ਸਲਾਂਂਘਾ ਕੀਤੀ। ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸ਼ੁੱਧ ਹਵਾਂ ਲੈਣ ਲਈ ਹਰ ਬੰਦੇ ਨੂੰ ਬੂਟੇ ਲਾਉਣੇ ਚਾਹੀਦੇ ਹਨ. ਇਸ ਮੌਕੇ ਬੀ.ਕੇ.ਯੂ. ਡਕੌਂਦਾ ਧਨੇਰ ਦੇ ਬਲਾਕ ਆਗੂ ਕੁਲਦੀਪ ਫਰੀਦਕੋਟ ਕੋਟਲੀ ,ਨਿੱਕਾ ਕੋਟਲੀ ਸਾਬੋ ,ਬਿੰਦਰ ਬਾਡੀ,ਸਮਰ ਫ਼ਰੀਦਕੋਟ ਤੇ ਸਮਾਜ ਸੇਵੀ ਨੌਜਵਾਨ ਟੀਮ ਦੇ ਮੈਂਬਰ ਹਾਜ਼ਰ ਸਨ।

]]>
https://punjdarya.com/punj-darya/33928/feed 0
ਕੋਚ ਹਰਜੀਤ ਸਿੰਘ ਕੁਲਾਰ ਦੀ ਅਗਵਾਈ ‘ਚ ਅਨੇਕਾਂ ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ। https://punjdarya.com/punj-darya/33923 https://punjdarya.com/punj-darya/33923#respond Fri, 27 Sep 2024 14:05:02 +0000 https://punjdarya.com/?p=33923 ਡੱਬਵਾਲੀ/ ਸਿਰਸਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ) ਹਲਕਾ ਡੱਬਵਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਆਪਣੇ ਦਰਜਨਾਂ ਸਮਰਥਕਾਂ ਸਮੇਤ ਪਿੰਡ ਅਲੀਕਾ ਤੋਂ ਆਪਣੀ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਅਲੀਕਾ ਵਿੱਚ ਘਰ-ਘਰ ਜਾ ਕੇ ਮੁਹਿੰਮ ਵੀ ਚਲਾਈ। ਜਿੱਥੇ ਉਹਨਾਂ ਨੂੰ ਵੱਡਾ ਬਲ ਉਸ ਵੇਲੇ ਮਿਲਿਆ ਜਦੋਂ ਪਿੰਡ ਅਲੀਕਾ ਵਿਖੇ ਕੋਚ ਹਰਜੀਤ ਸਿੰਘ ਕੁਲਾਰ ਦੀ ਅਗਵਾਈ ਵਿੱਚ ਵੱਖ ਵੱਖ ਪਾਰਟੀਆਂ ਛੱਡ ਕੇ ਵੱਡੀ ਗਿਣਤੀ ਵਿੱਚ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਕੋਚ ਹਰਜੀਤ ਕੁਲਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ, ਬਜੁਰਗ, ਬੀਬੀਆਂ, ਭੈਣਾਂ ਅਤੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿੰਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਜੀ ਆਇਆਂ ਆਖਿਆ। ਆਪ ਉਮੀਦਵਾਰ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਹੀ ਅਲੀਕਾ ਵਾਸੀਆ਼ਂ ਨੂੰ ਵਿਸ਼ਵਾਸ਼ ਦਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸਨਮਾਣ ਦਿੱਤਾ ਜਾਵੇਗਾ ਸਮੇਂ ਸਮੇਂ ਤੇ ਵੱਡੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਹਰਜੀਤ ਸਿੰਘ ਕੁਲਾਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਵੀਹ ਪਰਿਵਾਰ ਰੂਲੀਆ ਪ੍ਰੇਮੀ, ਛੇ ਪਰਿਵਾਰ ਗੁਰਜੰਟ ਸਿੰਘ ਮਹਿਰੇ ਸਿੱਖ, ਤਿੰਨ ਪਰਿਵਾਰ ਜਗਦੀਸ਼ ਸਿੰਘ ਮੈਂਬਰ, ਦੋ ਪਰਿਵਾਰ ਰਾਜਾ ਸਿੰਘ, ਉੱਨੀ ਪਰਿਵਾਰ ਦੀਵਾਨ ਸਿੰਘ, ਦੁੱਲਾ ਸਿੰਘ, ਅਰਜਨ ਸਿੰਘ, ਪ੍ਰੀਤਮ ਸਿੰਘ, ਜੱਗਾ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਿਲ ਹੋਏ।

]]>
https://punjdarya.com/punj-darya/33923/feed 0
ਪਿੰਡ ਕਿਸ਼ਨਗੜ੍ਹ ਮਾਨਵਾਲਾ ਤੇ ਸੁਖਲੱਧੀ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ https://punjdarya.com/punj-darya/33920 https://punjdarya.com/punj-darya/33920#respond Fri, 27 Sep 2024 13:59:12 +0000 https://punjdarya.com/?p=33920

ਰਾਮਾ ਮੰਡੀ/ ਬਠਿੰਡਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ) ਅੱਜ ਹਲਕਾ ਤਲਵੰਡੀ ਸਾਬੋ ਦੇ ਪਿੰਡ ਕਿਸ਼ਨਗੜ੍ਹ ਉਰਫ ਮਾਨਵਾਲਾ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਦੇ ਉੱਦਮ ਸਦਕਾ ਇਕੱਠ ਕਰਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਇਹ ਚੋਣ ਸਮੁੱਚੇ ਪਿੰਡ ਵਾਸੀਆਂ ਵੱਲੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤੀ ਗਈ ਜਿਸ ਵਿੱਚ ਸ਼੍ਰੀਮਤੀ ਬਲਜੀਤ ਕੌਰ ਪਤਨੀ ਗੁਰਜੰਟ ਸਿੰਘ ਸੰਧੂ ਸਰਪੰਚ ,ਰਸਪ੍ਰੀਤ ਕੌਰ ਪਤਨੀ ਬਲਰਾਜ ਸਿੰਘ, ਸੁਖਪ੍ਰੀਤ ਕੌਰ ਪਤਨੀ ਹਰਪਾਲ ਸਿੰਘ, ਜਸਪ੍ਰੀਤ ਕੌਰ ਪਤਨੀ ਚਰਨਜੀਤ ਸਿੰਘ,ਹਰਬੰਸ ਸਿੰਘ ਮਾਨ, ਜਗਸੀਰ ਸਿੰਘ ਸੰਧੂ, ਸੁਖਰਾਜ ਸਿੰਘ ਮਾਨ,ਕੁਲਵੰਤ ਕੌਰ ਪਤਨੀ ਨੱਥਾ ਸਿੰਘ ਇਹ ਸਾਰੇ ਪੰਚ ਚੁਣੇ ਗਏ ਹਨ ਇੱਥੇ ਦਿਲਚਸਪ ਗੱਲ ਇਹ ਰਹੀ ਕਿ ਸਾਰੀ ਚੋਣ 10 ਮਿੰਟਾਂ ਦੇ ਵਿੱਚ ਹੀ ਮੁਕੰਮਲ ਕਰ ਲਈ ਗਈ। ਇਸ ਦੌਰਾਨ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਸਕੂਲ ਨੂੰ 5 ਲੱਖ ਰੁਪਏ ਦੇ ਏਸੀ ਲਵਾ ਕੇ ਦੇਣੇ ਹਨ ਤੇ ਬਾਕੀ ਮੈਂਬਰਾਂ ਵੱਲੋਂ 25-25 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਪੰਚਾਇਤ ਨੂੰ ਮਾਨਤਾ ਦਿੱਤੀ ਗਈ ਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਨਵੀਂ ਬਣੀ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਹਰ ਕੰਮ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ।

]]>
https://punjdarya.com/punj-darya/33920/feed 0