Punjab kala prishad – Punj Darya https://punjdarya.com Tue, 25 Jan 2022 09:28:45 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg Punjab kala prishad – Punj Darya https://punjdarya.com 32 32 ਡਾ. ਸੁਰਜੀਤ ਪਾਤਰ ਨੇ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ। https://punjdarya.com/punj-darya/29575 https://punjdarya.com/punj-darya/29575#respond Tue, 25 Jan 2022 09:28:40 +0000 https://punjdarya.com/?p=29575

ਚੰਡੀਗੜ੍ਹ: ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਉਘੇ ਗੀਤਕਾਰ ਸ਼੍ਰੀ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਸ਼੍ਰੀ ਦੇਵ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਹਰਦੇਵ ਦਿਲਗੀਰ ਦੇਵ ਥਰੀਕੇ ਵਾਲੇ ਦੇ ਵਿਛੋੜੇ ਨਾਲ ਪੰਜਾਬ ਦੀ ਗੀਤਕਾਰੀ ਵਿਚ ਖਲਾਅ ਪੈਦਾ ਹੋ ਗਿਆ ਹੈ। ਉਨਾ ਕਿਹਾ ਕਿ ਦੇਵ ਥਰੀਕੇ ਵਾਲਾ ਆਪਣੇ ਲਿਖੇ ਗੀਤਾਂ ਸਦਕਾ ਪੰਜਾਬੀਆਂ ਦੇ ਮਨਾਂ ਅੰਦਰ ਵਸਦੇ ਰਹਿਣਗੇ। ਡਾ ਪਾਤਰ ਦੇ ਨਾਲ ਪੰਜਾਬ ਆਰਟਸ ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਆਰਟਸ ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਦੇਵ ਥਰੀਕਿਆਂ ਵਾਲੇ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਦਿਹਾਂਤ ਉਤੇ ਦੁਖ ਪ੍ਰਗਟਾਇਆ ਹੈ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ।

]]>
https://punjdarya.com/punj-darya/29575/feed 0
ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਜਾਣ ‘ਤੇ ਡਾ. ਜੌਹਲ ਨੂੰ ਵਧਾਈਆਂ। https://punjdarya.com/punj-darya/29572 https://punjdarya.com/punj-darya/29572#respond Mon, 24 Jan 2022 12:21:36 +0000 https://punjdarya.com/?p=29572

ਚੰਡੀਗੜ੍ਹ: ( ਨਿੰਦਰ ਘੁਗਿਆਣਵੀ)- ਪੰਜਾਬੀ ਦੇ ਪ੍ਰਸਿੱਧ ਲੇਖਕ, ਕਵੀ ਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਬਕਾ ਅਧਿਕਾਰੀ, ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਮੌਜੂਦਾ ਸਕੱਤਰ ਡਾ ਲਖਵਿੰਦਰ ਜੌਹਲ ਨੂੰ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਦਮੀ ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਉਤੇ ਕੌਂਸਲ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਧਾਈ ਦਿੱਤੀ ਤੇ ਜੌਹਲ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਡਾ ਪਾਤਰ ਨੇ ਆਖਿਆ ਕਿ ਲਖਵਿੰਦਰ ਜੌਹਲ ਇਕੋ ਸਮੇਂ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਨੂੰ ਲਗਨ ਨਾਲ ਕਰਨ ਵਾਲੀ ਸਮਰਪਿਤ ਸ਼ਖਸੀਅਤ ਹਨ। ਉਨਾ ਦਾ ਅਕਾਦਮੀ ਦੇ ਪ੍ਰਧਾਨ ਚੁਣੇ ਜਾਣਾ ਸਾਹਿਤਕ ਹਲਕਿਆਂ ਵਾਸਤੇ ਮਾਣ ਵਾਲੀ ਗੱਲ ਹੈ। ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਵੀ ਡਾ ਜੌਹਲ ਨੂੰ ਵਧਾਈ ਦਿੱਤੀ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਸਿੰਘ ਮੰਨਾ, ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਡਾ ਜੌਹਲ ਤੇ ਉਨਾ ਦੇ ਪਰਿਵਾਰ ਨੂੰ ਮੁਬਾਰਕਬਾਦ ਆਖੀ। ਡਾ ਜੌਹਲ ਕਵਿਤਾ ਤੇ ਵਾਰਤਕ ਨਾਲ ਸਬੰਧਤ ਲਗਭਗ ਇਕ ਦਰਜਨ ਕਿਤਾਬਾਂ ਪੰਜਾਬੀ ਮਾਂ ਬੋਲੀ ਨੂੰ ਭੇਟ ਕਰ ਚੁੱਕੇ ਹਨ ਤੇ ਪੱਤਰਕਾਰੀ, ਅਨੁਵਾਦ ਤੇ ਪ੍ਰਸਾਰਨ ਦੇ ਖੇਤਰ ਵਿਚ ਵੀ ਅਹਿਮ ਤਜਰਬਾ ਰਖਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਵਾਸਤੇ ਉਨਾਂ ਵਲੋਂ ਬਣਾਈਆਂ ਲਘੂ ਫਿਲਮਾਂ ਦਰਸ਼ਕਾਂ ਵਲੋਂ ਬਹੁਤ ਸਲਾਹੀਆਂ ਗਈਆਂ। ਆਪ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਤੇ ਜੰਗ ਏ ਅਜਾਦੀ ਕਰਤਾਰਪੁਰ ਦੇ ਪ੍ਰਬੰਧਕੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29572/feed 0
ਪੰਜਾਬ ਕਲਾ ਪਰਿਸ਼ਦ ਨੇ ਡਾ. ਸੋਹਲ ਨੂੰ ਜਨਮ ਦਿਨ ਉੱਤੇ ਵਧਾਈ ਦਿੱਤੀ। https://punjdarya.com/punj-darya/29557 https://punjdarya.com/punj-darya/29557#respond Fri, 21 Jan 2022 08:29:58 +0000 https://punjdarya.com/?p=29557

ਚੰਡੀਗੜ੍ਹ: ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੂੰ ਉਨਾਂ ਦੇ ਜਨਮ ਦਿਨ ਉਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਧਾਈ ਦਿੱਤੀ ਤੇ ਉਨਾਂ ਦੀ ਲੰਬੀ ਤੰਦਰੁਸਤ ਉਮਰ ਦੀ ਕਾਮਨਾ ਕੀਤੀ ਹੈ। ਡਾ ਪਾਤਰ ਨੇ ਕਿਹਾ ਕਿ ਸਰਬਜੀਤ ਸੋਹਲ ਇਕੋ ਸਮੇਂ ਸਮਰਥ ਕਵਿਤਰੀ, ਕਹਾਣੀਕਾਰਾ, ਸਫਲ ਅਧਿਆਪਕ ਤੇ ਕੁੱਲ ਪ੍ਰਬੰਧਕ ਹਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਤੌਰ ਉਤੇ ਵੀ ਉਹ ਨਿੱਗਰ ਸਾਹਿਤਕ ਕਾਰਜ ਕਰ ਰਹੇ ਹਨ। ਡਾ ਪਾਤਰ ਤੋਂ ਇਲਾਵਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਵੀ ਡਾ ਸਰਬਜੀਤ ਕੌਰ ਸੋਹਲ ਤੇ ਉਨਾ ਦੇ ਪਰਿਵਾਰ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ ਹਨ। ਨਿੰਦਰ ਘੁਗਿਆਣਵੀ

ਮੀਡੀਆ ਅਧਿਕਾਰੀ,

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29557/feed 0
ਪ੍ਰੋ. ਗੁਰਦਿਆਲ ਸਿੰਘ ਨੂੰ ਕਲਾ ਪਰਿਸ਼ਦ ਨੇ ਯਾਦ ਕੀਤਾ। https://punjdarya.com/punj-darya/29511 https://punjdarya.com/punj-darya/29511#respond Mon, 10 Jan 2022 10:42:50 +0000 https://punjdarya.com/?p=29511 (ਜਨਮ ਦਿਨ ਉਤੇ ਵਿਸ਼ੇਸ਼)

ਚੰਡੀਗੜ: ਦੇ ਪ੍ਰਸਿੱਧ ਨਾਵਲਕਾਰ ਪ੍ਰੋ ਗੁਰਦਿਆਲ ਸਿੰਘ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦੇ ਹੋਏ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਨਾ ਦੇ ਪਰਿਵਾਰ ਤੇ ਉਨਾ ਪਾਠਕਾਂ ਨੂੰ ਵਧਾਈ ਦਿਤੀ ਹੈ। ਡਾ ਪਾਤਰ ਨੇ ਆਖਿਆ ਕਿ ਪ੍ਰੋ ਗੁਰਦਿਆਲ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਬਾਖੂਬੀ ਕੀਤੀ ਤੇ ਆਪਣੇ ਪਾਤਰਾਂ ਨੂੰ ਹਮੇਸ਼ਾ ਵਾਸਤੇ ਅਮਰ ਕਰ ਦਿੱਤਾ ਤੇ ਪ੍ਰੋ ਗੁਰਦਿਆਲ ਸਿੰਘ ਅਗੇ ਵਧੂ, ਨਿਮਾਣਿਆਂ ਦਾ ਮਾਣ, ਤਿਹੰਮਲ ਪੁਰਸ਼ ਤੇ ਨੇਕ ਵਿਦਵਾਨ ਸਨ। ਉਹ ਹਮੇਸ਼ਾ ਸਾਡੀ ਚੇਤਨਾ ਤੇ ਚੇਤਿਆਂ ਵਿਚ ਵਸੇ ਰਹਿਣਗੇ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਦਸਿਆ ਕਿ ਪ੍ਰੋ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ ਦੇ ਦਿਨ ਸੰਨ 1933 ਨੂੰ ਪਿਤਾ ਸ ਜਗਤ ਸਿੰਘ ਦੇ ਘਰ ਮਾਂ ਨਿਹਾਲ ਕੌਰ ਦੀ ਕੁੱਖੋਂ ਹੋਇਆ ਸੀ। ਆਪ ਸਾਰੀ ਉਮਰ ਫਰੀਦਕੋਟ ਜਿਲੇ ਦੀ ਜੈਤੋ ਮੰਡੀ ਹੀ ਰਹੇ। ਆਪ ਰਾਮਗੜੀਆ ਬਰਾਦਰੀ ਨਾਲ ਸਬੰਧਤ ਹੋਣ ਕਾਰਨ ਸੱਤ ਸਾਲ ਦੀ ਨਿੱਕੀ ਉਮਰੇ ਹੀ ਕਾਮੇ ਬਣ ਗਏ। ਤੰਗੀਆਂ ਤੁਰਸ਼ੀਆਂ ਵਿਚ ਪੜੇ। ਆਖਿਰ ਉਹ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਬਣੇ। ਲਗਾਤਾਰ ਪੜਦੇ ਲਿਖਦੇ ਰਹੇ ਤੇ ਲੈਕਚਰਾਰ ਬਣ ਗਏ। ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਤੋਂ ਮੁਖੀ ਸੇਵਾਮੁਕਤ ਹੋਏ। ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋਫੈਸਰ ਸਾਹਬ ਦੀ ਮਹਾਨ ਰਚਨਾ ‘ਮੜੀ ਦਾ ਦੀਵਾ’ ਨਾਵਲ 1964 ਵਿਚ ਛਪਿਆ ਤੇ ਉਸ ਉਤੇ ਫਿਲਮ ਵੀ ਬਣੀ। ਆਪ ਦੇ ਨਾਵਲ ‘ਅਧ ਚਾਨਣੀ ਰਾਤ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਆਪ ਦੇ ਨਾਵਲ ‘ਅੰਨੇ ਘੋੜੇ ਦਾ ਦਾਨ’ ਉਤੇ ਵੀ ਫਿਲਮ ਬਣੀ। ਆਪ ਇਕੋ ਸਮੇਂ ਨਾਵਲਕਾਰ ਸਨਤੇ ਕਹਾਣੀਕਾਰ ਵੀ। ਆਪ ਜੀ ਜੀਵਨੀਕਾਰ ਤੇ ਸਫਲ ਨਿਬੰਧ ਲੇਖਕ ਵੀ ਸਨ। ਆਪ ਦਾ ਨਾਵਲ ‘ਪਰਸਾ’ ਤੇ ‘ਅਣਹੋਏ’ ਬਹੁਤ ਪੜੇ ਗਏ। ਆਪਣੀ ਸਵੈ ਜੀਵਨੀ ਦੀਆਂ ਪੁਸਤਕਾਂ ‘ਨਿਆਣ ਮੱਤੀਆਂ’ ਤੇ ‘ ‘ਜਗ ਜਿਊਂਦਿਆਂ ਦੇ ਮੇਲੇ’ ਯਾਦਗਾਰੀ ਪੁਸਤਕਾਂ ਹਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਸਭ ਤੋਂ ਵੱਡਾ ਸਾਹਿਤਕ ਸਨਮਾਨ ‘ਗਿਆਨ ਪੀਠ’ ਵੀ ਮਿਲਿਆ ਤੇ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਵੀ ਪ੍ਰਦਾਨ ਕੀਤਾ। ਆਪ ਨੇ ਆਪਣੇ ਆਖਰੀ ਨਾਵਲ – ‘ਆਹਣ’ ਦਾ ਪਹਿਲਾ ਭਾਗ ਹੀ ਲਿਖਿਆ ਸੀ ਕਿ ਬਿਮਾਰ ਹੋ ਗਏ ਤੇ ਚਲ ਵਸੇ। ਅਜ ਵੀ ਆਪ ਆਪਣੀਆਂ ਅਮਰ ਤੇ ਅਨਮੋਲ ਲਿਖਤਾਂ ਸਦਕਾ ਸਾਡੇ ਵਿਚਕਾਰ ਹਨ ਤੇ ਅਜ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਆਪ ਨੂੰ ਸਿਜਦਾ ਕਰਦੀ ਹੈ।

ਨਿੰਦਰ ਘੁਗਿਆਣਵੀ

ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ,ਚੰਡੀਗੜ੍ਹ ।

]]>
https://punjdarya.com/punj-darya/29511/feed 0
ਕਲਾ ਪਰਿਸ਼ਦ ਵਲੋਂ ਕਰਵਾਈ ‘ਸੁਰਮਈ ਸ਼ਾਮ’ ਵਿਚ ਗਾਇਕਾ ਰਜਾ ਹੀਰ ਨੇ ਸਰੋਤੇ ਕੀਲ ਲਏ। https://punjdarya.com/punj-darya/29503 https://punjdarya.com/punj-darya/29503#respond Thu, 06 Jan 2022 12:50:35 +0000 https://punjdarya.com/?p=29503

ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਲੜੀਵਾਰ ਸੰਗੀਤਕ ਪ੍ਰੋਗਰਾਮ ‘ਸੁਰਮਈ ਸ਼ਾਮ’ ਤਹਿਤ ਗਾਇਕਾ ਰਜਾ ਹੀਰ ਨੇ ਆਪਣੀ ਗਾਇਕੀ ਦੇ ਰੰਗ ਬਿਖੇਰੇ। ਸ਼ਮਾ ਜਲਾਉਣ ਤੇ ਪ੍ਰਧਾਨਗੀ ਦੀ ਰਸਮ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ ਤੇ ਰਜਾ ਹੀਰ ਦੀ ਸਾਫ ਸੁਥਰੀ ਗਾਇਕੀ ਵਾਸਤੇ ਉਸਨੂੰ ਸਾਬਾਸ਼ ਦਿੱਤੀ। ਡਾ ਪਾਤਰ ਨੇ ਕਿਹਾ ਕਿ ਪਰਿਸ਼ਦ ਨੌਜਵਾਨ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਹਮੇਸ਼ਾ ਉਪਰਾਲੇ ਕਰਦੀ ਰਹੇਗੀ। ਗਾਇਕਾ ਰਜਾ ਹੀਰ ਨੇ ਵਾਰਿਸ ਦੀ ਹੀਰ,ਟੱਪੇ, ਸੂਫੀ ਕਲਾਮ, ਤੇ ਗੀਤ ਗਾਏ ਤਾਂ ਦਰਸ਼ਕ ਝੂੰਮਣ ਲੱਗ ਪਏ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਸਾਰੇ ਸਰੋਤਿਆਂ ਦਾ ਸਮਾਪਤੀ ਮੌਕੇ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ ਡਾ ਨਿਰਮਲ ਜੌੜਾ ਨੇ ਨਿਭਾਏ। ਇਸ ਸਮਾਰੋਹ ਵਿਚ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ, ਪ੍ਰੀਤਮ ਰੁਪਾਲ, ਭੋਲਾ ਕੁਲੈਹਰੀ, ਸਰਦਾਰਾ ਸਿੰਘ ਚੀਮਾ, ਬਲਕਾਰ ਸਿਧੂ, ਹਰਪ੍ਰੀਤ ਸਿੰਘ ਚਨੰ ਤੇ ਹੋਰ ਪਤਵੰਤੇ ਹਾਜਰ ਰਹੇ।

]]>
https://punjdarya.com/punj-darya/29503/feed 0
ਪੰਜਾਬ ਕਲਾ ਪਰਿਸ਼ਦ ਵੱਲੋਂ ਸੰਗੀਤਕਾਰ ਵਰਿੰਦਰ ਬੱਚਨ ਦੇ ਦੇਹਾਂਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ। https://punjdarya.com/punj-darya/29459 https://punjdarya.com/punj-darya/29459#respond Fri, 24 Dec 2021 10:54:54 +0000 https://punjdarya.com/?p=29459

ਚੰਡੀਗੜ੍ਹ: ਕਲਾ ਪਰਿਸ਼ਦ ਨੇ ਚੰਡੀਗੜ੍ਹ ਵਾਸੀ ਉੱਘੇ ਸੰਗੀਤਕਾਰ ਵਰਿੰਦਰ ਬੱਚਨ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਰਿਸ਼ਦ ਦੇ ਚੇਅਰਪਰਸਨ ਡਾ ਸੁਰਜੀਤ ਪਾਤਰ ਨੇ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਇੱਕੋ ਮਹੀਨੇ ਵਿੱਚ ਹੀ ਦੋਹਾਂ ਵੀਰਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ। ਪਿਛਲੇ ਦਿਨੀਂ ਸੁਰਿੰਦਰ ਤੇ ਹੁਣ ਵਰਿੰਦਰ ਦਾ ਜਾਣਾ ਬੇਹੱਦ ਦੁਖਦਾਈ ਹੈ। ਡਾ ਪਾਤਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਵਰਿੰਦਰ ਬੱਚਨ ਨੂੰ ਸ਼ਰਧਾਂਜਲੀ ਭੇਟ ਕੀਤੀ। ਚੇਤੇ ਰਹੇ ਕਿ ਸੁਰਿੰਦਰ ਤੇ ਵਰਿੰਦਰ ਬੱਚਨ ਦਾ ਜੱਦੀ ਪਿੰਡ ਬਰੋਟਾ (ਨੇੜੇ ਦੀਨਾ ਨਗਰ) ਜ਼ਿਲ੍ਹਾ ਗੁਰਦਾਸਪੁਰ ਸੀ ਪਰ ਪਿਤਾ ਜੀ ਸਿੰਜਾਈ ਮਹਿਕਮੇ ਵਿੱਚ ਅਧਿਕਾਰੀ ਹੋਣ ਕਾਰਨ ਇਹ ਪਰਿਵਾਰ ਲੰਮੇ ਸਮੇਂ ਕੋਂ ਚੰਡੀਗੜ੍ਹ ਹੀ ਵੱਸਦਾ ਹੈ। ਪੰਜਾਬ ਕਲਾ ਪਰਿਸ਼ਦ ਨੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੇ ਸੰਗੀਤ ਦੇ ਸੇਵਾ ਵਾਸਤੇ ਦੋਵਾਂ ਭਰਾਵਾਂ ਨੂੰ ਚੇਤੇ ਰਖਿਆ ਜਾਏਗਾ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29459/feed 0
ਡਾ. ਪਾਤਰ ਵੱਲੋਂ ਗੁਰਦਾਸਪੁਰੀ ਤੇ ਧੀਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ। https://punjdarya.com/punj-darya/29431 https://punjdarya.com/punj-darya/29431#respond Thu, 16 Dec 2021 14:47:24 +0000 https://punjdarya.com/?p=29431

ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਘੇ ਲੇਖਕ ਸੰਤੋਖ ਸਿੰਘ ਧੀਰ ਦੇ ਪਰਿਵਾਰ ਨਾਲ ਉਨਾ ਦੇ ਭਰਾ ਲੋਕ ਕਲਾਕਾਰ ਸ੍ਰ ਮਹਿੰਦਰ ਸਿੰਘ ਰੰਗ ਦੀ ਮੌਤ ਉਤੇ ਦੁਖ ਪ੍ਰਗਟ ਕੀਤਾ ਹੈ ਤੇ ਧੀਰ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਡਾ ਪਾਤਰ ਨੇ ਉਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਵੱਡੇ ਬੇਟੇ ਪਰਮਸੁਨੀਲ ਰੰਧਾਵਾ ਦੀ ਮੌਤ ਉਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਧੀਰ ਤੇ ਗੁਰਦਾਸਪੁਰੀ ਪਰਿਵਾਰ ਦੀ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਇਨਾ ਦੇ ਪਰਿਵਾਰਕ ਜੀਆਂ ਦਾ ਵਿਛੋੜਾ ਇਸ ਵੇਲੇ ਅਸਹਿ ਹੈ। ਡਾ ਪਾਤਰ ਨੇ ਆਖਿਆ ਕਿ ਧੀਰ ਪਰਿਵਾਰ ਤੇ ਗੁਰਦਾਸਪੁਰੀ ਪਰਿਵਾਰ ਹਮੇਸ਼ਾ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਦੇ ਹੋਰਨਾਂ ਅਹੁਦੇਦਾਰਾਂ ਵਿਚ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਲਖਵਿੰਦਰ ਜੌਹਲ, ਨਿੰਦਰ ਘੁਗਿਆਣਵੀ ਮੀਡੀਆ ਕੋਆਰਡੀਨੇਟਰ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਵੀ ਧੀਰ ਤੇ ਗੁਰਦਾਸਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਸ਼ੋਕ ਸੰਦੇਸ਼ ਜਾਰੀ ਕੀਤਾ। ਨਿੰਦਰ ਘੁਗਿਆਣਵੀ

ਮੀਡੀਆ ਕੋਆਰਡੀਨੇਟਰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ।

]]>
https://punjdarya.com/punj-darya/29431/feed 0
ਪੰਜਾਬ ਕਲਾ ਪਰਿਸ਼ਦ ਵਲੋਂ ਬਲਦੇਵ ਸਿੰਘ ‘ਸੜਕਨਾਮਾ’ ਨੂੰ ਮੁਬਾਰਕਬਾਦ। https://punjdarya.com/punj-darya/29408 https://punjdarya.com/punj-darya/29408#respond Sat, 11 Dec 2021 16:37:10 +0000 https://punjdarya.com/?p=29408

ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਉਘੇ ਲੇਖਕ ਸ੍ਰ ਬਲਦੇਵ ਸਿੰਘ ਸੜਕਨਾਮਾ ਨੂੰ ਉਨਾਂ ਦੇ ਜਨਮ ਦਿਨ ਉਤੇ ਵਧਾਈ ਦਿਤੀ ਹੈ । ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਵਧਾਈ ਸੰਦੇਸ਼ ਵਿੱਚ ਆਖਿਆ ਕਿ ਸ੍ਰ ਬਲਦੇਵ ਸਿੰਘ ਲਗਾਤਾਰ ਲਿਖਣ ਵਾਲਾ ਬਹੁਪੱਖੀ ਲੇਖਕ ਹੈ। ਡਾ ਪਾਤਰ ਨੇ ਉਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਉਨਾਂ ਪਰਿਵਾਰ ਨੂੰ ਵਧਾਈ ਦਿੱਤੀ ਹੈ। ਡਾ ਪਾਤਰ ਤੋਂ ਇਲਾਵਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਬਲਦੇਵ ਸਿੰਘ ਸੜਕਨਾਮਾ ਨੂੰ ਉਨਾਂ ਦੇ ਜਨਮ ਦਿਨ ਉਤੇ ਵਧਾਈ ਦਿੱਤੀ ਹੈ।

ਨਿੰਦਰ ਘੁਗਿਆਣਵੀ ਮੀਡੀਆ ਕੋਆਰਡੀਨੇਟਰ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29408/feed 0
ਮੋਹਨ ਭੰਡਾਰੀ ਦਾ ਹੋਇਆ ਅੰਤਿਮ ਸੰਸਕਾਰ। https://punjdarya.com/punj-darya/29299 https://punjdarya.com/punj-darya/29299#respond Sat, 27 Nov 2021 09:50:07 +0000 https://punjdarya.com/?p=29299 ਚੰਡੀਗੜ੍ਹ: ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਦਾ ਕੱਲ ਉਨਾਂ ਦੇ ਨਿਵਾਸ ਸੈਕਟਰ 34 ਵਿਖੇ ਦਿਹਾਂਤ ਹੋ ਗਿਆ ਸੀ। ਚੰਡੀਗੜ ਤੇ ਮੋਹਾਲੀ ਦੇ ਲੇਖਕਾਂ ਵਲੋਂ ਸ਼੍ਰੀ ਭੰਡਾਰੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਾਹਿਤ ਤੇ ਸਭਿਆਚਾਰ ਦੀਆਂ ਵਖ ਵਖ ਸੰਸਥਾਵਾਂ ਦੇ ਪ੍ਰਤੀਨਿਧ ਹਾਜਰ ਰਹੇ।ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਵਲੋਂ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਸ਼੍ਰੀ ਮੋਹਨ ਭੰਡਾਰੀ ਦੀ ਦੇਹ ਉਤੇ ਰੀਥ ਭੇਟ ਕੀਤੀ। ਇਸ ਮੌਕੇ ਉਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਜਨਰਲ ਸਕੱਤਰ ਸ਼ੁਸ਼ੀਲ ਦੁਸਾਂਝ, ਡਾ ਸਰਬਜੀਤ ਸਿੰੰਘ, ਡਾ ਨਾਹਰ ਸਿੰਘ ਨੇ ਸ਼ਾਲ ਤੇ ਫੁੱਲ ਭੇਟ ਕੀਤੇ ਮੋਹਨ ਭੰਡਾਰੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਸ਼ਰੋਮਣੀ ਨਾਟਕਕਾਰ ਡਾ ਆਤਮਜੀਤ, ਜਸਬੀਰ ਭੁੱਲਰ, ਕਾਨਾ ਸਿੰਘ, ਗੁਲ ਚੌਹਾਨ, ਬਾਬੂ ਰਾਮ ਦੀਵਾਨਾ, ਸੁਭਾਸ਼ ਭਾਸਕਰ, ਗੋਵਰਧਨ ਗੱਬੀ, ਦੀਵਾਨ ਮਾਨਾ, ਪ੍ਰੋਫੈਸਰ ਗੁਰਮੇਲ, ਐਡਵੋਕੇਟ ਕਰਮ ਸਿੰਘ, ਕਮਲ ਦੁਸਾਂਝ ਸਮੇਤ ਕਈ ਸਾਹਿਤਕਾਰ ਤੇ ਰਿਸ਼ਤੇਦਾਰ ਮਿੱਤਰ ਮੋਹਨ ਭੰਡਾਰੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ ਹੋਏ ਸਨ।

]]>
https://punjdarya.com/punj-darya/29299/feed 0
ਮੋਹਨ ਭੰਡਾਰੀ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਸ਼ਰਧਾਂਜਲੀ ਭੇਟ। https://punjdarya.com/punj-darya/29285 https://punjdarya.com/punj-darya/29285#respond Fri, 26 Nov 2021 12:47:04 +0000 https://punjdarya.com/?p=29285

ਚੰਡੀਗੜ੍ਹ: ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਦਾ ਅਜ ਉਨਾਂ ਦੇ ਨਿਵਾਸ ਸੈਕਟਰ 34 ਵਿਖੇ ਦਿਹਾਂਤ ਹੋ ਗਿਆ। ਸ਼੍ਰੀ ਭੰਡਾਰੀ ਦੀ ਸਾਹਿਤ ਸਿਰਜਣਾ ਨੂੰ ਸਲਾਮ ਕਰਦਿਆਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਮੋਹਨ ਭੰਡਾਰੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਭੰਡਾਰੀ ਜੀ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਪ੍ਰਾਪਤੀ ਹਨ। ਉਨਾ ਲੰਬਾ ਸਮਾਂ ਕਲਮ ਚਲਾਈ ਤੇ ਯਾਦਗਾਰੀ ਕਹਾਣੀਆਂ ਲਿਖੀਆਂ। ਡਾ ਪਾਤਰ ਨੇ ਆਖਿਆ ਕਿ ਭੰਡਾਰੀ ਜੀ ਪ੍ਰਪੱਕ ਸਾਹਿਤਕਾਰ ਹੋਣ ਦੇ ਨਾਲ ਨਾਲ ਮੋਹਵੰਤੇ ਮਨੁੱਖ ਸਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਞੇ ਆਖਿਆ ਕਿ ਮੋਹਨ ਭੰਡਾਰੀ ਦੀਆਂ ਰਚਿਤ ਕਹਾਣੀਆਂ, ਰੇਖਾ ਚਿਤਰਾਂ ਤੇ ਯਾਦਾਂ ਉਤੇ ਵਿਦਿਆਰਥੀ ਅੱਜ ਲੀ ਖੋਜ ਕਾਰਜ ਕਰ ਰਹੇ ਹਨ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਮੋਹਨ ਭੰਡਾਰੀ ਬਾਰੇ ਕਿਹਾ ਕਿ ਭੰਡਾਰੀ ਜੀ ਦੀਆਂ ਚਰਚਿਤ ਕਹਾਣੀਆਂ ਉਪਰ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਫਿਲਮਾਂ ਵੀ ਬਣੀਆਂ। ਡਾ ਜੌਹਲ ਨੇ ਆਖਿਆ ਕਿ ਕਬੂਤਰ ਕਹਾਣੀ ਉਤੇ ਬਣੀ ਫਿਲਮ ਦਰਸ਼ਕਾਂ ਨੇ ਬਹੁਤ ਸਲਾਮੀ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਪਣੀਆਂ ਭੰਡਾਰੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨਾਂ ਭੰਡਾਰੀ ਦੇ ਪਰਮ ਮਿੱਤਰ ਕਹਾਣੀਕਾਰ ਰਘਬੀਰ ਢੰਡ ਵਲੋਂ ਭੰਡਾਰੀ ਨੂੰ ਲਿਖੇ ਖਤਾਂ ਦੀ ਕਿਤਾਬ ਦਾ ਸੰਪਾਦਨ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ ਤੇ ਮੋਹਨ ਭੰਡਾਰੀ ਦੀ ਸੰਗਤ ਵੀ ਉਨਾਂ ਨੇੜਿਓਂ ਮਾਣੀ ਸੀ। ਕਲਾ ਪਰਿਸ਼ਦ ਨੇ ਭੰਡਾਰੀ ਜੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਨਿੰਦਰ ਘੁਗਿਆਣਵੀਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ।

]]>
https://punjdarya.com/punj-darya/29285/feed 0
ਪੰਜਾਬ ਕਲਾ ਪਰਿਸ਼ਦ ਨੇ ਗੁਰਮੀਤ ਬਾਵਾ ਨੂੰ ਸ਼ਰਧਾਂਜਲੀ ਭੇਟ ਕੀਤੀ https://punjdarya.com/punj-darya/29239 https://punjdarya.com/punj-darya/29239#respond Sun, 21 Nov 2021 17:06:38 +0000 https://punjdarya.com/?p=29239

ਚੰਡੀਗੜ – ਪੰਜਾਬ ਦੀ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਮੌਤ ਉਤੇ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਬੀਬੀ ਗੁਰਮੀਤ ਕੌਰ ਬਾਵਾ ਪੰਜਾਬ ਦੇ ਲੋਕ ਸੰਗੀਤ ਦੀ ਰੂਹ ਸਨ ਤੇ ਉਨਾ ਆਪਣੀ ਆਵਾਜ ਦੇ ਬਲਬੂਤੇ ਪੰਜਾਬ ਦੇ ਲੋਕ ਸੰਗੀਤ ਨੂੰ ਅਮੀਰ ਕੀਤਾ। ਡਾ ਪਾਤਰ ਨੇ ਬਾਵਾ ਜੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜਲਦ ਹੀ ਗੁਰਮੀਤ ਕੌਰ ਬਾਵਾ ਦੀ ਯਾਦ ਵਿਚ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿਖੇ ਇਕ ਯਾਦਗਾਰੀ ਸਮਾਗਮ ਰਚਾਏਗੀ। ਇਸ ਸੋਗ ਦੇ ਮੌਕੇ ਸਮੇਂ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਨੇ ਆਖਿਆ ਕਿ ਬਾਵਾ ਜੀ ਦੇ ਗਾਏ ਲੋਕ ਗੀਤ, ਸਿਠਣੀਆਂ, ਸੁਹਾਗ, ਜਿੰਦੂਏ, ਮਾਹੀਏ ਤੇ ਹੋਰ ਲੋਕ ਸੰਗੀਤਕ ਵੰਨਗੀਆਂ ਹਮੇਸ਼ਾ ਚੇਤੇ ਰਹਿਣਗੀਆਂ। ਡਾ ਯੋਗਰਾਜ ਨੇ ਦੁਖੀ ਪਰਿਵਾਰ ਨੂੰ ਆਪਣਾ ਸ਼ੋਕ ਸੰਦੇਸ਼ ਵੀ ਭੇਜਿਆ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਬਾਵਾ ਜੀ ਨੇ ਦੂਰਦਰਸ਼ਨ ਕੇਂਦਰ ਜਲੰਧਰ ਰਾਹੀਂ ਆਪਣੀ ਗਾਇਕੀ ਨੂੰ ਅਣਗਿਣਤ ਸਰੋਤਿਆਂ ਤੀਕ ਪਹੁੰਚਾਇਆ। ਡਾ ਜੌਹਲ ਨੇ ਕਿਹਾ ਕਿ ਬਾਵਾ ਜੀ ਲੋਕ ਸੰਗੀਤ ਦਾ ਸਾਫ ਤੇ ਸੁਨੱਖਾ ਮੁਹਾਂਦਰਾ ਸਨ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ ਕੇਵਲ ਧਾਲੀਵਾਲ ਨੇ ਆਖਿਆ ਕਿ ਬਾਵਾ ਜੀ ਨੂੰ ਪਰਿਸ਼ਦ ਤੇ ਅਕਾਦਮੀ ਵਲੋਂ ਮਿਲੇ ਮਾਣ ਸਨਮਾਨ ਉਤੇ ਹਮੇਸ਼ਾ ਮਾਣ ਰਿਹਾ। ਉਹ ਅਜ ਸਾਡੇ ਤੋਂ ਸਰੀਰਕ ਤੌਰ ਉਤੇ ਗਏ ਹਨ ਪਰ ਉਨਾ ਦੀ ਆ ਆਵਾਜ ਅਮਰ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਬਾਵਾ ਜੀ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਸਨ। ਉਹ ਹਮੇਸ਼ਾ ਲੋਕ ਸੰਗੀਤ ਦੀ ਪ੍ਰਫੁੱਲਤਾ ਲਈ ਯਤਨ ਕਰਦੇ ਰਹੇ ਅਜ ਪੰਜਾਬ ਕਲਾ ਪਰਿਸ਼ਦ ਉਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਭੇਟ ਕਰਦੀ ਹੈ।

]]>
https://punjdarya.com/punj-darya/29239/feed 0
ਡਾ ਪਾਤਰ ਵਲੋਂ ਰਾਮਪੁਰੀ ਨੂੰ ਸ਼ਰਧਾਂਜਲੀ ਭੇਟ https://punjdarya.com/punj-darya/29192 https://punjdarya.com/punj-darya/29192#respond Fri, 05 Nov 2021 13:23:30 +0000 https://punjdarya.com/?p=29192

ਚੰਡੀਗੜ੍ਹ (ਪੰਜ ਦਰਿਆ ਬਿਊਰੋ) ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਰਹਿੰਦੇ ਉਘੇ ਪੰਜਾਬੀ ਕਵੀ ਸੁਖਮਿੰਦਰ ਰਾਮਪੁਰੀ ਦੀ ਮੌਤ ਉਤੇ ਪੰਜਾਬ ਕਲਾ ਪਰਿਸ਼ਦ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਰਾਮਪੁਰੀ ਜੀ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਉਹ ਪ੍ਰਪੱਕ ਸ਼ਾਇਰ ਹੋਣ ਦੇ ਨਾਲ ਨਾਲ ਮਿੱਠੀ ਆਵਾਜ ਦੇ ਧਨੀ ਸਨ। ਡਾ ਪਾਤਰ ਨੇ ਕਿਹਾ ਕਿ ਰਾਮਪੁਰੀ ਜੀ ਨੇ ਆਪਣੀ ਧਰਤੀ ਦੇ ਲੋਕਾਂ ਨਾਲ ਜੁੜੇ ਲੋਕਾਂ ਦੀ ਨਬਜ ਟੋਹਣ ਵਾਲੇ ਗੀਤਾਂ, ਗਜਲਾਂ ਤੇ ਕਵਿਤਾਵਾਂ ਦੀ ਸਿਰਜਣਾ ਕੀਤੀ। ਉਨਾਂ ਦੇ ਵਿਛੋੜੇ ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਨਾ ਪੂਰੇ ਜਾਣ ਵਾਲੀ ਘਾਟ ਰੜਕਦੀ ਰਹੇਗੀ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਸੁਖਮਿੰਦਰ ਰਾਮਪੁਰੀ ਦੀ ਬੇਵਕਤ ਮੌਤ ਉਤੇ ਦੁਖ ਪ੍ਰਗਟਾਇਆ ਹੈ। ਨਿੰਦਰ ਘੁਗਿਆਣਵੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਰਾਮਪੁਰੀ ਜੀ ਟੋਰਾਂਟੋ ਦੀਆਂ ਮਹਿਫਿਲਾਂ ਦੇ ਸ਼ਿੰਗਾਰ ਸਨ ਤੇ ਲੰਬੇ ਸਮੇਂ ਤੋਂ ਕਲਮਾਂ ਦੇ ਕਾਫਲੇ ਨਾਲ ਜੁੜਕੇ ਸਾਹਿਤਕ ਸਰਗਰਮੀਆਂ ਕਰ ਰਹੇ ਸਨ।

]]>
https://punjdarya.com/punj-darya/29192/feed 0