Punjab Government – Punj Darya https://punjdarya.com Fri, 27 Sep 2024 20:38:22 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg Punjab Government – Punj Darya https://punjdarya.com 32 32 ਪੰਚਾਇਤੀ ਚੋਣਾਂ ‘ਚ ਸਹੀ ਫੈਸਲਾ ਲਵੋਗੇ ਜਾਂ “ਚਾਰ ਦਿਨਾਂ ਦੀ ਚਾਂਦਨੀ ਫਿਰ ਅੰਧੇਰੀ ਰਾਤ”?  https://punjdarya.com/punj-darya/33987 https://punjdarya.com/punj-darya/33987#respond Fri, 27 Sep 2024 20:38:08 +0000 https://punjdarya.com/?p=33987
ਅਸੀ ਹਰ ਖੇਤਰ ‘ਚ ਫਤਿਹ ਪਾ ਲੈਂਦੇ ਹਾਂ ਪਰ ਅਫ਼ਸੋਸ ਕਿ ਸਾਨੂੰ ਨੇਤਾ ਚੁਣਨਾ ਨਹੀਂ ਆਉਂਦਾ।        

ਮਨਜੀਤ। ਸਿੰਘ ਸਰਾਂ / ਟਰਾਂਟੋ

ਇਸ ਵਾਰ ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਜਾ ਰਹੀਆਂ ਹਨ। ਬੇਸ਼ੱਕ ਕੋਈ ਇਹ ਨਵੀ ਗੱਲ ਨਹੀ ਹੈ ਪਰ ਅਸੀ ਹਰ ਵਾਰ ਇੱਕ ਆਸ ‘ਚ ਵੋਟ ਪਾਉਂਦੇ ਹਾਂ ਕਿ ਸ਼ਾਇਦ ਕੋਈ ਇਸ ਵਾਰ ਅਜਿਹਾ ਸਰਪੰਚ ਬਣ ਜਾਵੇ ਜੋ ਪੰਚਾਇਤੀ ਜ਼ਮੀਨਾਂ ਦੇ ਮਾਮਲੇ, ਪੰਚਾਇਤੀ ਗਰਾਂਟਾਂ ਜਾਂ ਹੋਰ ਪਿੰਡ ਪੱਧਰ ਦੇ ਫਾਇਦਿਆਂ ਨੂੰ ਪਿੰਡ ਦੇ ਹਿੱਤਾਂ ਲਈ ਲਾਉਣ ਵਾਲਾ ਸਾਊ ਪੁੱਤ ਮਿਲ ਜਾਵੇ। ਅਸੀ ਪੰਜਾਬੀ ਸਰਕਾਰਾਂ ਖ਼ਿਲਾਫ਼ ਧਰਨੇ ਲਾ ਕੇ ਸਰਕਾਰਾਂ ਦੀਆਂ ਜੀਭਾਂ ਤਾਂ ਕਢਾ ਸਕਦੇ ਹਾਂ ਪਰ ਵੋਟਾਂ ਆਉਂਦੇ ਹੀ ਉਨਾਂ ਹੀ ਸਿਆਸੀ ਨੇਤਾਵਾਂ ਸਾਹਮਣੇ ਗੋਡਨੇ ਪਰਨੀ ਹੋ ਜਾਂਦੇ ਹਾਂ। ਬੁਹਤੇ ਦੋ ਹਫ਼ਤਿਆਂ ਲਈ ਮੁਫ਼ਤ ਦੇ ਕੌੜੇ ਪਾਣੀ ਤੇ ਕੁੱਕੜਾਂ ਦੀਆਂ ਲੱਤਾਂ ਲਈ ਆਪਣਾ ਜ਼ਮੀਰ ਵੇਚ ਦਿੰਦੇ ਆ, ਕੋਈ ਨਾਲ ਲੱਗਦੀ ਨਿਆਂਈ ਦੀ ਸ਼ਾਮਲਾਟ ‘ਚ ਰੂੜੀ ਲਾਉਣ ਦੀ ਝਾਕ ਉੱਤੇ ਤੇ ਕੋਈ ਪੰਚਾਇਤੀ ਜ਼ਮੀਨ ਵਾਹੁਣ ਲਈ ਆਪਣਾ ਜ਼ਮੀਰ ਤੁੱਚੇ ਜਿਹੇ ਬੰਦੇ ਨੂੰ ਵੋਟ ਪਾਕੇ 5 ਸਾਲਾਂ ਲਈ ਛਿੱਤਰਾਂ ਦੀ ਥਾਂ ਬਣਾ ਲੈਂਦੇ ਹਾਂ। ਅਸੀ ਹਰ ਖੇਤਰ ‘ਚ ਸਫ਼ਲ ਹੁੰਦੇ ਹਾਂ ਤੇ ਹਰ ਮੋਰਚਾ ਫਤਿਹ ਕਰ ਲੈਨੇ ਆਂ ਪਰ ਅਫ਼ਸੋਸ ਕਿ ਸਾਨੂੰ ਇੱਕ ਨੇਤਾ ਚੁਣਨਾ ਨਹੀਂ ਆਉਂਦਾ। ਹੋਰ ਤੇ ਹੋਰ ਆਪਣੇ ਪਿੰਡ ਦੀ 1500- 2000 ਵੋਟਾਂ ਚੋ ਇੱਕ ਚੱਜ ਦਾ ਬੰਦਾ ਨਹੀ ਚੁਣ ਸਕਦੇ। ਸਰਪੰਚ ਚੁਣਨ ਸਮੇਂ ਅਸੀ ਪਿੰਡ ਦੇ ਪਾਸਿਆਂ, ਪੱਤੀਆਂ ਜਾਂ ਅਗਵਾੜਾਂ ‘ਚ ਵੰਡੇ ਜਾਂਦੇ ਹਾਂ। ਸਰਪੰਚੀ ਆਪਣੀ ਪੱਤੀ ਜਾਂ ਪਾਸੇ ਰੱਖਣ ਲਈ ਦੂਜੇ ਪਾਸੇ ਦੇ ਚੰਗੇ ਬੰਦੇ ਨੂੰ ਨਕਾਰ ਕੇ ਇੱਕ ਮਾੜੇ ਬੰਦੇ ਨੂੰ ਚੁਣ ਲੈਂਦੇ ਹਾਂ ਜੋ 5 ਸਾਲ ਪਿੰਡ ਦੇ ਮਾਮਲੇ,ਗਰਾਂਟਾਂ ਤੇ ਹੋਰ ਸ਼ਾਮਲਾਟਾਂ ‘ਚ ਰੱਜ ਕੇ ਡਕਾਰ ਮਾਰਦਾ ਹੈ।                                 ਸਾਡੀ ਇੱਕ ਧਾਰਨਾ ਬਣੀ ਹੋਈ ਕਿ ਪਿੰਡ ਦਾ ਸ਼ਰਪੰਚ ਘੈਂਟ ਜਿਹਾ ਹੋਣਾ ਚਾਹੀਦਾ ਹੈ ਜੋ ਥਾਣਿਆਂ ਕਚਹਿਰੀਆਂ ‘ਚ ਕੰਮ ਕਰਵਾ ਸਕੇ ਭਾਵ ਬਣਨ ਵਾਲਾ ਸਰਪੰਚ ਸਿਆਸੀ ਤੇ ਛਟਿਆ ਹੋਇਆ ਹੋਵੇ ਕਿਉਂਕਿ ਸਾਡੀ ਸੋਚ ਸਿਰਫ ਥਾਣਿਆਂ ਕਚਹਿਰੀਆਂ ਤੱਕ ਹੀ ਰੁੱਕੀ ਹੋਈ ਹੈ। ਜੋ ਬੰਦਾ ਥਾਣਿਆਂ ‘ਚ ਗੰਢਤੁੱਪ ਕਰਨ ਵਾਲਾ ਹੋਊ, ਉਸ ਤੋਂ ਕੀ ਉਮੀਦ ਰੱਖੋਗੇ ਕਿ ਉਹ ਪਿੰਡ ਚ’ ਨਸ਼ਾ ਖਤਮ ਕਰਨ ਲਈ ਕੋਈ ਉੱਦਮ ਕਰੂ ? ਅਸੀ ਅਕਸਰ ਦੇਖਦੇ ਹਾਂ ਪਹਿਲਾਂ ਚੋਣਾਂ ‘ਚ ਸਿਰਫ ਦਾਰੂ ਜਾਂ ਪੋਸਤ ਦਾ ਇਸਤੇਮਾਲ ਹੁੰਦਾ ਸੀ ਤੇ ਹੁਣ ਚੋਣਾਂ ਦਰਮਿਆਨ ਸ਼ਰਾਬ, ਗੋਲੀਆਂ, ਕੈਪਸੂਲ ਤੇ ਚਿੱਟਾ ਵੰਡਿਆ ਜਾਂਦਾ ਹੈ। ਸਰਪੰਚੀ ਹਾਸਿਲ ਕਰਨ ਤੋ ਬਾਅਦ ਅਜਿਹਾ ਬੰਦਾ ਤੁਹਾਡੀਆਂ ਜੜ੍ਹਾਂ ‘ਚ ਬੈਠੂ ਹੀ ਬੈਠੂ। ਸੋ ਕਿਸੇ ਪੜ੍ਹੇ ਲਿਖੇ ਤੇ ਕਾਬਿਲ ਬੰਦੇ ਨੂੰ ਸਰਪੰਚੀ ਲਈ ਚੁਣੋ ਜੋ ਭਾਵੇਂ ਥਾਣੇ ਕਚਹਿਰੀਆਂ ‘ਚ ਨਾਂ ਜਾ ਸਕਦਾ ਹੋਵੇ ਪਰ ਪਿੰਡ ਨੂੰ ਵਿਕਾਸ ਦੇ ਰਾਹ ਤੋਰਨ ਦਾ ਦਮ ਭਰਨ ਜੋਗਾ ਹੋਵੇ। ਪਿੰਡ ‘ਚ ਸਭ ਨੂੰ ਜੋੜ ਕੇ ਰੱਖਣ ਵਾਲਾ ਹੋਵੇ। ਦੋ ਕੁ ਹਫ਼ਤਿਆਂ ਦੌਰਾਨ ਕੁੱਝ ਪੈਗ ਪੀਕੇ ਆਪਣੀ ਜ਼ਮੀਰ ਕਿਸੇ ਕੋਲ ਗਹਿਣੇ ਨਾਂ ਰੱਖੋ। ਪਿੰਡ ‘ਚ ਅਮਨ ਸ਼ਾਂਤੀ ਤੇ ਵਿਕਾਸ ਦਾ ਦਮ ਭਰਨ ਵਾਲਾ ਸਰਪੰਚ ਹਰ ਪਿੰਡ ਲਈ ਚੁਣਿਆ ਜਾਣਾ ਚਾਹੀਦਾ ਹੈ। ਬੰਦਾ ਯੋਗ ਹੋਣਾ ਚਾਹੀਦਾ ਹੈ। ਚਾਹੇ ਉਹ ਕਿਸੇ ਜਾਤ ਬਰਾਦਰੀ ਦਾ ਹੋਵੇ ਪਰ ਪਿੰਡ ਦੇ ਹਰ ਬੰਦੇ ਦੇ ਨਾਲ ਉਹਦੇ ਦੁੱਖ ਸੁੱਖ ਦਾ ਹਾਮੀ ਹੋਵੇ ਤੇ ਪਿੰਡ ਲਈ ਦਰਦ ਮਹਿਸੂਸ ਕਰਦਾ ਹੋਵੇ।

]]>
https://punjdarya.com/punj-darya/33987/feed 0
ਨਵਨੀਤ ਕੌਰ ਬੱਲ, ਨੇ ਸੰਭਾਲਿਆ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦਾ ਅਹੁਦਾ  https://punjdarya.com/punj-darya/33975 https://punjdarya.com/punj-darya/33975#respond Fri, 27 Sep 2024 20:21:28 +0000 https://punjdarya.com/?p=33975

ਫਗਵਾੜਾ (ਸ਼ਿਵ ਕੋੜਾ) ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਨਗਰ ਨਿਗਮ, ਫਗਵਾੜਾ ਵਿਖੇ ਮੈਡਮ ਨਵਪ੍ਰੀਤ ਕੌੋਰ ਬੱਲ ਨੇ ਬਤੌਰ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਦਾ ਅਹੁਦਾ ਸੰਭਾਲ ਲਿਆ ਹੈ। ਮੈਡਮ ਬੱਲ ਨੇ ਕਿਹਾ ਕਿ ਬਤੌਰ ਕਮਿਸ਼ਨਰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਉਨ੍ਹਾਂ ਕਿਹਾ ਅਸੀਂ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਾਂਗੇ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ। ਇਸ ਮੌਕੇ ਉਨ੍ਹਾਂ ਦੇ ਬਤੌਰ ਕਮਿਸ਼ਨਰ ਅਹੁਦਾ ਸੰਭਾਲਣ ਤੇ ਸਮੂਹ ਨਿਗਮ ਅਧਿਕਾਰੀਆਂ ਰਜਿੰਦਰ ਚੋਪੜਾ, ਵਿਜੈ ਕੁਮਾਰ, ਵਿਨਾਇਕ ਕੁਮਾਰ, ਰਵਿੰਦਰ ਸਿੰਘ ਕਲਸੀ, ਬਲਬੀਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ, ਰਾਜ ਕੁਮਾਰ, ਤਰਨਪਾਲ ਸਿੰਘ, ਰਾਕੇਸ਼ ਕੁਮਾਰ, ਕੰਵਰਪਾਲ ਸਿੰਘ, ਦਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਨਿਰਦੋਸ਼ ਕੁਮਾਰ, ਵਿਨੈ ਕੁਮਾਰ, ਸੁਰੇਸ਼ ਕੁਮਾਰ, ਹਿਤੇਸ਼ ਸ਼ਰਮਾ, ਨਾਮਦੇਵ, ਜਤਿੰਦਰ ਵਿੱਜ, ਅਜੈ ਕੁਮਾਰ, ਰੋਸ਼ਨ ਲਾਲ, ਕੁਲਵੰਤ ਰਾਏ, ਜ਼ੋਗਰਾਜ, ਸੰਨੀ ਅਤੇ ਪੱਪੂ  ਵੱਲੋਂ ਸਵਾਗਤ ਕੀਤਾ ਗਿਆ।

]]>
https://punjdarya.com/punj-darya/33975/feed 0
ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ  https://punjdarya.com/punj-darya/33969 https://punjdarya.com/punj-darya/33969#respond Fri, 27 Sep 2024 20:04:57 +0000 https://punjdarya.com/?p=33969

ਬੇਰੁਜ਼ਗਾਰਾਂ ਦੀ ਸਾਰ ਲੈਣਾ ਭੁੱਲੀ ਸਰਕਾਰ; ਮੀਟਿੰਗਾਂ ਬਣੀਆਂ ਲਾਰੇ: ਬੇਰੁਜ਼ਗਾਰ ਸਾਂਝਾ ਮੋਰਚਾ 
ਦਲਜੀਤ ਕੌਰ 
ਸੰਗਰੂਰ, 27 ਸਤੰਬਰ, 2024: ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਦੇ ‘ ਬੇਰੁਜ਼ਗਾਰ ਸਾਂਝੇ ਮੋਰਚੇ’ ਵੱਲੋਂ 29 ਸਤੰਬਰ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਕੇ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਮੀਟਿੰਗਾਂ ਦੇ ਦਿੱਤੇ ਜਾ ਰਹੇ ਭਰੋਸੇ, ਲਾਰੇ ਸਾਬਤ ਹੋ ਰਹੇ ਹਨ। ਇਹ ਡਰਾਮਾ ਪਿਛਲੇ ਕਰੀਬ ਢਾਈ ਸਾਲ ਤੋਂ ਜਾਰੀ ਹੈ। ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਇਕ ਵੀ ਅਸਾਮੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਦਿੱਤੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸਦੀ ਤਾਜ਼ਾ ਉਦਾਹਰਨ 27 ਸਤੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਪੈਨਲ ਮੀਟਿੰਗ ਹੈ, ਜਿਹੜੀ 26 ਸਤੰਬਰ ਸ਼ਾਮ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਟਾਲ ਮਟੋਲ ਨੀਤੀ ਤੋ ਅੱਕੇ ਬੇਰੁਜ਼ਗਾਰ 29 ਸਤੰਬਰ ਨੂੰ ਸਥਾਨਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ  ਨੇ 7 ਜੁਲਾਈ ਨੂੰ ਜਲੰਧਰ ਵਿਖੇ ਆਪਣੀ ਰਿਹਾਇਸ਼ ਉੱਤੇ ਮਿਲਣੀ ਕਰਕੇ ਭਰੋਸਾ ਦਿੱਤਾ ਸੀ ਕਿ ਜਲੰਧਰ ਦੀ ਜ਼ਿਮਨੀ ਚੋਣ ਮਗਰੋ 15 ਜੁਲਾਈ ਦੇ ਨੇੜੇ ਤੇੜੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਖੁਦ ਮੁੱਖ ਮੰਤਰੀ ਕਰਨਗੇ, ਪ੍ਰੰਤੂ ਲੰਬਾ ਸਮਾਂ ਉਡੀਕਣ ਮਗਰੋ ਅਜੇ ਤੱਕ ਖੁਦ ਮੁੱਖ ਮੰਤਰੀ ਨੇ ਕੋਈ ਵੀ ਪੈਨਲ ਮੀਟਿੰਗ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਸਾਂਝੇ ਮੋਰਚੇ ਨਾਲ 11 ਸਤੰਬਰ ਨੂੰ ਭਾਵੇਂ ਕੈਬਨਿਟ ਸਬ ਕਮੇਟੀ ਨੇ ਮੀਟਿੰਗ ਕਰਕੇ ਮੰਗਾਂ ਸਬੰਧੀ ਭਰੋਸੇ ਦਿੱਤੇ ਸੀ ਜਿਹੜੇ ਅਜੇ ਤੱਕ ਲਾਰੇ ਬਣੇ ਹੋਏ ਹਨ। ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਡੰਗ ਟਪਾ ਰਹੀ ਹੈ। ਸਰਕਾਰ ਪੰਜਾਬ ਅੰਦਰ ਜਲਦੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਉਡੀਕ ਵਿਚ ਹੈ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰੁਜ਼ਗਾਰ ਵਿਰੋਧੀ ਅਸਲੀ ਚਿਹਰਾ ਪ੍ਰਗਟ ਹੋ ਚੁੱਕਾ ਹੈ। ਇਸ ਸਮੇਂ ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ, ਜਗਸੀਰ ਜਲੂਰ ਅਤੇ ਸੁਖਪਾਲ ਖ਼ਾਨ ਆਦਿ ਹਾਜ਼ਰ ਸਨ। ਬੇਰੁਜ਼ਗਾਰ ਆਪਣੀਆਂ ਹੇਠਾਂ ਦਰਜ਼ ਮੰਗਾਂ ਦੀ ਪੂਰਤੀ ਲਈ 29 ਸਤੰਬਰ ਸਵੇਰੇ 11 ਵਜੇ ਵੇਰਕਾ ਮਿਲਕ ਪਲਾਂਟ ਇਕੱਠੇ ਹੋਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਗੇ। 
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:- 
1. ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3. ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ  ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ  ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 47 ਸਾਲ ਕੀਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ  ਲਿਆ ਜਾਵੇ।
5.ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ, ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
6.ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
7. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।

]]>
https://punjdarya.com/punj-darya/33969/feed 0
ਬਠਿੰਡਾ ਪੁਲਿਸ ਨੇ ਚੋਰ ਫੜੇ ਚਾਰ, ਜਿਹਨਾਂ ਲਾਈ ਮੋਟਰਸਾਈਕਲਾਂ ਦੀ ਕਤਾਰ https://punjdarya.com/punj-darya/33913 https://punjdarya.com/punj-darya/33913#respond Fri, 06 Sep 2024 05:14:42 +0000 https://punjdarya.com/?p=33913 ਬਠਿੰਡਾ (ਅਸ਼ੋਕ ਵਰਮਾ/ ਪੰਜ ਦਰਿਆ) ਬਠਿੰਡਾ ਪੁਲਿਸ ਨੇ ਮੋਟਰਸਾਇਕਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 22 ਮੋਟਰਸਾਇਕਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ, (ਇੰਨਵੈ:) ਬਠਿੰਡਾ ਰਾਜੇਸ਼ ਸ਼ਰਮਾ ਨੇ ਦੱਸਿਆ ਕਿ  ਸੀ.ਆਈ.ਏ-1 ਬਠਿੰਡਾ ਨੂੰ ਞੁਪਤ ਸੂਚਨਾ ਮਿਲੀ ਸੀ ਕਿ  ਬਲਵਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਮੇਲ ਸਿੰਘ ਵਾਸੀ ਠੁੱਲੀਵਾਲ ਜਿਲ੍ਹਾ ਬਰਨਾਲਾ ਹਾਲ ਅਬਾਦ ਭੁੱਚੋ ਮੰਡੀ ਬਠਿੰਡਾ  ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂੰ ਦੱਤ ਵਾਸੀ ਪੱਤੀ ਜੱਸਾ ਮੱਸਾ,ਪਿੰਡ ਰਾਮਪੁਰਾ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਚੋਂ ਮੋਟਰ ਸਾਈਕਲ ਆਦਿ ਚੋਰੀ ਕਰਦੇ ਅਤੇ ਆਪਣੀ ਵਰਤੋ ਲਈ ਰੱਖਦੇ ਹਨ ਜਿਸਦੇ ਅਧਾਰ ਤੇ ਥਾਣਾ ਨਥਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੰਘੀ ਦੋ ਸਤੰਬਰ ਨੂੰ ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਨੂੰ ਗ੍ਰਿਫਤਾਰ ਕਰਕੇ 1 ਮੋਟਰਸਾਇਕਲ ਬਰਾਮਦ ਕੀਤਾ ਸੀ।
        ਉਨ੍ਹਾਂ ਦੱਸਿਆ ਕਿ ਮੁਲਜਮਾਂ ਵੱਲੋਂ ਪੁਲਿਸ ਕੋਲ ਕੀਤੇ  ਇੰਕਸ਼ਾਫ ਦੇ ਅਧਾਰ ਤੇ ਹਸਪਤਾਲ ਭੁੱਚੋ ਮੰਡੀ ਲਾਗੇ  ਇੱਕ ਮਕਾਨ ਵਿੱਚੋ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਚੋਰੀ ਦੇ ਹਨ। ਉਨ੍ਹਾਂ ਦੱਸਿਆ ਕਿ  ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ । ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਟਰਸਾਇਕਲ ਚੋਰੀ ਕਰਨ ਸਮੇਂ ਬਲਵਿੰਦਰ ਸਿੰਘ ਉਰਫ ਗੁਰੀ ਦੇ ਨਾਲ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਪੁੱਤਰ ਟੱਲਾ ਸਿੰਘ ਵਾਸੀ ਪਿੰਡ ਚਨਾਰਥਲ ਜ਼ਿਲ੍ਹਾ-ਬਠਿੰਡਾ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਪੁੱਤਰ ਓਮ ਪ੍ਰਕਾਸ਼ ਵਾਸੀ ਭੁੱਚੋ ਮੰਡੀ ਵੀ ਨਾਲ ਹੁੰਦੇ ਸਨ। ਉਨ੍ਹਾਂ ਦੱਸਿਆ ਕਿ  ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਨੂੰ ਗ੍ਰਿਫਤਾਰ ਕਰਕੇ 12 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ।

]]>
https://punjdarya.com/punj-darya/33913/feed 0
ਪੰਜਾਬ ਪੁਲਿਸ ਦੀਆਂ ਡਾਂਗਾਂ ਤੇ ਜੇਲ੍ਹ ਦੀਆਂ ਸਲਾਖਾਂ ਯਾਦ ਕਰਵਾ ਦਿੰਦੈ ਅਧਿਆਪਕ ਦਿਵਸ https://punjdarya.com/punj-darya/33909 https://punjdarya.com/punj-darya/33909#respond Fri, 06 Sep 2024 04:45:14 +0000 https://punjdarya.com/?p=33909 ਬਠਿੰਡਾ (ਅਸ਼ੋਕ ਵਰਮਾ/ ਪੰਜ ਦਰਿਆ ਯੂਕੇ)
ਅਧਿਆਪਕਾਂ ਲਈ ਅਧਿਆਪਕ ਦਿਵਸ ਦੀ ਮਹੱਤਤਾ ਤੋਂ ਤਾਂ ਹਰ ਕੋਈ ਜਾਣੂੰ ਹੈ ਪਰ ਪੰਜਾਬ ’ਚ ਸੈਂਕੜੇ ਅਧਿਆਪਕ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਇਹ ਦਿਨ ਆਪਣੀਆਂ ਹੱਕੀ ਮੰਗਾਂ ਲਈ ਟੈਕੀਆਂ ਤੇ ਚੜ੍ਹਨ, ਜੇਲ੍ਹਾਂ ਕੱਟਣ ਅਤੇ ਪੁਲਿਸ ਦਾ ਧੌਲ ਧੱਫਾ ਪਿੰਡੇ ਤੇ ਹੰਢਾਉਣ ਦੀ ਯਾਦ ਦਿਵਾ ਦਿੰਦਾ ਹੈ। ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਇੰਨ੍ਹਾਂ ਕੱਚੇ ਅਧਿਆਪਕਾਂ ਨੂੰ ਆਪਣੀ 3 ਤੋਂ 5 ਹਜ਼ਾਰ ਦੀ ਨਿਗੂਣੀ ਜਿਹੀ ਤਨਖਾਹ ਅਤੇ ਨੌਕਰੀ ਦੀ ਸੁਰੱਖਿਆ ਖਾਤਰ ਦੋ ਦਹਾਕੇ ਤੋਂ ਵੱਧ ਸਰਕਾਰਾਂ ਨਾਲ ਲੜਾਈ ਲੜਨੀ ਪਈ ਹੈ। ਮਹੱਤਵਪੂਰਨ ਤੱਥ ਹੈ ਕਿ ਸਰਕਾਰਾਂ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਤਾਂ ਦੱਸਦੀਆਂ ਰਹੀਆਂ ਪਰ ਕੱਚੇ ਅਧਿਆਪਕਾਂ ਨੂੰ ਮਜਦੂਰਾਂ ਨਾਲੋਂ ਵੀ ਘੱਟ ਮਿਹਨਤਾਨਾ ਦਿੱਤਾ ਜਾਂਦਾ ਰਿਹਾ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ  ਸੀ। ਪਿਛੇ ਜਿਹੇ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ।
                      ਅੱਜ ਵੀ ਇਸ ਪੱਤਰਕਾਰ ਨੇ ਕਈ ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕਾਂ ਨੇ ਮੰਨਿਆ ਕਿ ਸਰਕਾਰਾਂ ਜਸ਼ਨ ਮਨਾਉਂਦੀਆਂ ਸਨ ਪਰ ਤਕਰੀਬਨ 20 ਸਾਲ ਹਰ ਅਧਿਆਪਕ ਦਿਵਸ ਉਨ੍ਹਾਂ ਨੂੰ ਖੂਨ ਦੇ ਹੰਝੂ ਰੁਆਉਂਦਾ ਰਿਹਾ। ਉਨ੍ਹਾਂ ਕਿਹਾ ਕਿ  ਜਦੋਂ ਗਠਜੋੜ ਸਰਕਾਰ ਸੀ ਤਾਂ ਵੀ ਉਨ੍ਹਾਂ ਨੂੰ  ਸਰਕਾਰੀ ਜਬਰ ਹੰਢਾਉਣਾ ਪਿਆ ਅਤੇ ਮਗਰੋਂ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਰਾਜ ਭਾਗ ਦੌਰਾਨ ਵੀ ਪੰਜ ਸਾਲ ਉਨ੍ਹਾਂ ਦੀ ਇਹੋ ਹੋਣੀ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨ ਦੇ ਵਾਅਦੇ ਦੇ ਬਾਵਜੂਦ ਸੱਤਾ ’ਚ ਆਈ ਆਪ ਸਰਕਾਰ ਨੇ ਭਾਵੇਂ ਦੋ ਸਾਲ ਲੰਘਾ ਦਿੱਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੋਲ ਪੁਗਾਏ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਬਾਕੀ ਅਧਿਆਪਕਾਂ ਦੇ ਬਰਾਬਰ ਲਿਆ ਕੇ ਪੰਜਾਬ ਸਰਕਾਰ  ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਧਿਆਪਕ ਦਿਵਸ ਦਾ ਤੋਹਫਾ ਦੇਵੇ। 
                 ਮਾਨਸਾ ਜਿਲ੍ਹੇ ਦੇ ਈਜੀਐਸ ਅਧਿਆਪਕ ਸਿਮਰਜੀਤ ਸਿੰਘ  ਦੇ ਤਾਂ ਮੌਤ ਬਿਲੁਕਲ ਲਾਗਿਓਂ ਲੰਘ ਕੇ ਗਈ ਸੀ।  ਅੰਦੋਲਨ ਦੌਰਾਨ ਉਸ ਨੇ ਖੁਦ ਨੂੰ ਅੱਗ ਲਾਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਕਾਫੀ ਸਮਾਂ ਹਸਪਤਾਲ ਰਿਹਾ ਅਤੇ ਬੈੱਡ ’ਤੇ ਵੀ। ਇਸ ਦੌਰਾਨ ਸਿਮਰਜੀਤ ਸਿੰਘ ਦੀ  ਜ਼ਿੰਦਗੀ ਤਾਂ ਬਚ ਗਈ ਪ੍ਰੰਤੂ ਹੁਣ ਵੀ ਗਰਮੀ ਦੇ ਦਿਨਾਂ ਵਿੱਚ ਜਲਣ ਵਧ ਜਾਂਦੀ ਹੈ ਜੋ ਉਸ ਨੂੰ ਹਕੂਮਤੀ ਅੱਗ ਦਾ ਸੇਕ ਭੁੱਲਣ ਨਹੀਂ ਦਿੰਦੀ ਹੈ। ਬਠਿੰਡਾ ਪੁਲਿਸ ਵੱਲੋਂ ਬਿਸਤਰੇ ਖੋਹਣ ਪਿੱਛੋਂ ਠੰਢ ਲੱਗਣ ਕਾਰਨ ਬੇਵਕਤ ਜਹਾਨੋਂ ਜਾਣ ਵਾਲੀ ਮਾਸੂਮ ਬੱਚੀ ‘ਰੂਥ’ ਦੀ ਮਾਂ ਕੱਚੀ ਅਧਿਆਪਕਾ ਕਿਰਨਜੀਤ ਕੌਰ ਆਪਣੀ ਧੀ ਨੂੰ ਕਿੱਦਾਂ ਭੁੱਲ ਸਕਦੀ ਹੈ। ਅਬੋਹਰ ਦੇ ਕੁਲਬੀਰ ਸਿੰਘ ਅਤੇ ਬੀਰਬਲ ਸਿੰਘ ਮਾਨਸਾ  ਨੇ 2016 ’ਚ  ਕੋਈ ਜਹਿਰੀਲੀ ਚੀਜ਼ ਨਿਗਲ ਕੇ  ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ।  
                 ਮੁਕਤਸਰ ਜਿਲ੍ਹੇ ਦੇ ਇੱਕ ਸਕੂਲ ’ਚ ਪੁਲਿਸ ਵੱਲੋਂ ਮਾਰੇ ਛਾਪੇ ਦੇ ਸਦਮੇ  ਦੌਰਾਨ ਇੱਕ ਕੱਚੀ ਅਧਿਆਪਕਾ ਦਾ ਗਰਭ ਡਿੱਗ ਪਿਆ ਸੀ ਜਿਸ ਦਾ ਉਹ ਅੱਜ ਵੀ ਦਰਦ ਹੰਢਾ ਰਹੀ ਹੈ। ਅਧਿਆਪਕ ਆਗੂ ਗਗਨ ਅਬੋਹਰ ਨੇ ਬਠਿੰਡਾ ’ਚ ਕੋਈ ਜਹਿਰੀਲੀ ਪਦਾਰਥ ਨਿਗਲ ਲਿਆ ਸੀ ਪਰ ਪੁਲਿਸ ਦੀ ਚੌਕਸੀ ਕਾਰਨ ਬਚ ਗਈ। ਕੱਚੇ ਅਧਿਆਪਕ ਨਿਸ਼ਾਂਤ ਕੁਮਰ ਨੇ ਵੀ ਖੁਦ ਨੂੰ ਅਗਨ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਿੰਡ ਦੌਲਾ ’ਚ ਮੁਟਿਆਰ ਅਧਿਆਪਕਾ ਦੇ ਮਾਰਿਆ ਥੱਪੜ, ਮਾਲਵੇ ਦੇ ਜਲ ਘਰ ਅਤੇ ਕਪੂਰਥਲਾ ’ਚ ਕਿਰਨਜੀਤ ਕੌਰ ਆਤਮਦਾਹ ਅੱਜ ਵੀ ਇੰਨ੍ਹਾਂ ਅਧਿਆਪਕਾਂ ਦੇ ਜਿਹਨ ’ਚ ਹਨ। ਗੌਰਤਲਬ ਹੈ ਕਿ ਕੇਂਦਰੀ ਸਕੀਮਾਂ ਤਹਿਤ ਸਾਲ 2003 ਤੋਂ ਬੱਚਿਆਂ ਨੂੰ ਪੜ੍ਹਾ ਰਹੇ ਇੰਨ੍ਹਾਂ ਕੱਚੇ ਅਧਿਆਪਕਾਂ ਨਾਲ ਗਠਜੋੜ ਸਰਕਾਰ ਨੇ ਈਟੀਟੀ ਕੋਰਸ ਕਰਨ ਮਗਰੋਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਵਾਉਣ ਲਈ  ਜੱਦੋਜਹਿਦ ਦੇ ਰਾਹ ਪੈਣਾ ਪਿਆ ਸੀ।  
              ਭਰਾਵਾਂ ਦਾ ਮੂੰਹ ਦੇਖਣੋ ਖੁੰਝੀ
ਕੱਚੀ ਅਧਿਆਪਕਾ ਕਰਮਜੀਤ ਕੌਰ ਪਾਤੜਾਂ ਸੰਘਰਸ਼ ਦੇ ਚੱਲਦਿਆਂ ਟੈਂਕੀ ਤੇ ਚੜ੍ਹੀ ਹੋਈ ਸੀ ਤਾਂ ਇੱਕ ਹਾਦਸੇ ਦੌਰਾਨ ਉਸ ਦੀ ਮਾਸੀ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਸੀ।  ਉਸ ਨੇ ਆਪਣੇ ਭਰਾਵਾਂ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਦੀ ਥਾਂ ਸੰਘਰਸ਼ ਦਾ ਮੈਦਾਨ ’ਚ ਡਟਣ ਨੂੰ ਤਰਜੀਹ  ਦਿੱਤੀ ਸੀ। ਕਰਮਜੀਤ ਨੇ ਕਿਹਾ ਕਿ ਤਾਉਮਰ ਯਾਦ ਰਹੇਗਾ  ਕਿ ਉਸ ਨੂੰ ਭਰਾਵਾਂ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੋ ਸਕਿਆ ਸੀ।
           ਬਠਿੰਡਾ ਨਹਿਰ ਵੀ ਗਵਾਹ
ਜਲੰਧਰ ਜਿਲ੍ਹੇ  ਦੀ ਇੱਕ ਕੱਚੀ ਅਧਿਆਪਕਾ ਨੂੰ ਤਾਂ ਕੇਂਦਰੀ ਜੇਲ੍ਹ ਬਠਿੰਡਾ ਦਾ ਸੰਤਾਪ ਵੀ ਭੋਗਣਾ ਪਿਆ ਅਤੇ ਪੰਜਾਬ ਪੁਲਿਸ ਦੀਆਂ ਡਾਂਗਾਂ ਵੀ ਝੱਲਣੀਆਂ ਪਈਆਂ। ਜਦੋਂ ਇਸ ਲੜਕੀ ਤੋਂ ਪੁਲਿਸ ਦਾ ਜਬਰ ਜਰਿਆ ਨਾ ਗਿਆ ਤਾਂ ਉਸ ਨੇ ਵਿਰੋਧ ’ਚ ਆਪਣੀ ਸਾਥਣ ਨਾਲ ਨਹਿਰ ‘ਚ ਛਾਲ ਮਾਰ ਦਿੱਤੀ ਸੀ। ਇੰਨ੍ਹਾਂ ਨੂੰ ਬਚਾਉਣ ਦੀ ਖਾਤਰ ਨਹਿਰ ‘ਚ ਕੁੱਦ ਗਏ ਜਲੰਧਰ ਦੇ ਜਰਨੈਲ ਸਿੰਘ ਨੂੰ ਤਾਂ ਭਲਾਈ ਦਾ ਮੁੱਲ ਪੁਲਿਸ ਦੀ ਕੁੱਟ ਖਾਕੇ ਤਾਰਨਾ ਪਿਆ ਸੀ।
                ਹਕੂਮਤਾਂ ਵੱਲੋਂ ਮਨਫੀ ਇਹ ਦਿਨ
ਈਟੀਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਦਾ ਪ੍ਰਤੀਕਰਮ ਸੀ ਕਿ ਅਧਿਆਪਕ ਦਿਵਸ ਅਧਿਆਪਕਾਂ ਦੇ ਮਾਣ ਸਨਮਾਨ, ਰੁਤਬੇ ਤੇ ਮਹੱਤਤਾ ਦੀ ਨਿਸ਼ਾਨੀ ਹੁੰਦਾ ਹੈ ਜਿਸ ਨੂੰ ਹਕੂਮਤਾਂ ਦੀਆਂ ਅਧਿਆਪਕ  ਵਿਰੋਧੀ ਨੀਤੀਆਂ ਨੇ ਮਨਫੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਕਸਰ ਸਰਕਾਰਾਂ ਦੀ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਨੇ ਪੂਰੀ ਕਰ ਦਿੱਤੀ ਹੈ ਜਿਸ ਦਾ ਦਰਦ ਅਧਿਆਪਕ ਹੀ ਨਹੀਂ ਬਲਕਿ ਅੱਜ ਦੀ ਪੀੜ੍ਹੀ ਵੀ ਹੰਢਾ ਰਹੀ ਹੈ।

]]>
https://punjdarya.com/punj-darya/33909/feed 0
ਚਾਰ ਸਾਲਾਂ ਤੋਂ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਨੇ ਈਟੀਟੀ ਟੈੱਟ ਪਾਸ 2364 ਬੇਰੁਜ਼ਗਾਰ ਅਧਿਆਪਕ https://punjdarya.com/punj-darya/33903 https://punjdarya.com/punj-darya/33903#respond Mon, 15 Jul 2024 08:36:54 +0000 https://punjdarya.com/?p=33903 ਦਲਜੀਤ ਕੌਰ 

ਸੰਗਰੂਰ, 14 ਜੁਲਾਈ, 2024: 2364 ਈਟੀਟੀ ਅਧਿਆਪਕ ਭਰਤੀ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਕਮੇਟੀ ਦੇ ਆਗੂਆਂ ਦੀ ਮੀਟਿੰਗ ਸਰਗਰਮ ਆਗੂ ਗੁਰਸੇਵ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਬੀ ਐਸ ਐਨ ਐਲ ਪਾਰਕ ਸੰਗਰੂਰ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਰੁਜ਼ਗਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਝੂਠੇ ਦਾਵਿਆਂ ਦੀਆਂ ਪੋਲ ਖੋਲ ਰਹੀਆਂ ਹਨ। ਈਟੀਟੀ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ 6 ਮਾਰਚ 2020 ਨੂੰ ਆਇਆ ਸੀ, ਪਰ ਸੂਬਾ ਸਰਕਾਰ ਦੀਆਂ ਨਲਾਇਕੀਆਂ ਕਾਰਨ ਬੇਰੁਜ਼ਗਾਰ ਅਧਿਆਪਕ ਅੱਜ ਵੀ ਕੋਰਟਾਂ ਦੇ ਗੇੜੇ ਕੱਢ ਰਹੇ ਹਨ 19 ਦਸੰਬਰ 2023 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਚੀਫ ਜਸਟਿਸ ਸ੍ਰੀਮਤੀ ਰੀਤੂ ਬਾਹਰੀ ਜੀ ਨੇ ਅੱਠ ਹਫਤਿਆਂ ਵਿੱਚ  ਭਰਤੀ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਸੂਬਾ ਸਰਕਾਰ ਵੱਲੋਂ ਹੁਣ ਤੱਕ ਭਰਤੀ ਪੂਰੀ ਨਹੀਂ ਕੀਤੀ ਗਈ ਅਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਭਰਤੀ ਉੱਤੇ ਜੋ ਪਿਛਲੇ ਦਿਨੀ ਕੇਸ ਲੱਗੇ ਸੀ, ਉਨਾਂ ਦਾ ਵੀ ਮਾਣਯੋਗ ਹਾਈਕੋਰਟ ਵੱਲੋਂ ਪਿਛਲੇ ਦਿਨੀ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਨਿਰੋਲ ਈਟੀਟੀ ਨਿਯੁਕਤੀਆਂ ਕਰਨ ਦਾ ਰਾਹ ਸਾਫ ਕਰ ਦਿੱਤਾ, ਪ੍ਰੰਤੂ ਫਿਰ ਵੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਜਿਸ ਨੂੰ ਲੈ ਕੇ ਬੇਰੁਜ਼ਗਾਰ 2364 ਅਧਿਆਪਕ ਅਤੇ ਉਨਾਂ ਦੇ ਪਰਿਵਾਰ ਚਿੰਤਾਂ ਵਿੱਚ ਹਨ। ਬੇਰੁਜ਼ਗਾਰ ਦਾ ਸੰਤਾਪ ਹੰਡਾ ਰਹੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਸੂਬਾ ਸਰਕਾਰ ਹੁਣ ਤਕੜੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਤਾਂ ਜੋ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਆ ਸਕੇ ਮੀਟਿੰਗ ਵਿੱਚ ਹਾਜ਼ਰ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪਵੇਗਾ ਅਤੇ ਗੁਪਤ ਐਕਸ਼ਨ ਉਲੀਕੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਮੇਟੀ ਆਗੂ ਅੰਮ੍ਰਿਤਪਾਲ ਸਿੰਘ ਮੀਮਸਾ, ਰਜਿੰਦਰ ਸ਼ਰਮਾਂ ਧੂਰੀ, ਰਮਨ ਧੂਰੀ,  ਦਿਲਪ੍ਰੀਤ ਸੰਗਰੂਰ, ਹੈਪੀ ਖਾਨ ਲਹਿਰਾ, ਰਮਨਦੀਪ ਕੌਰ, ਗੁਰਜੀਤ ਕੌਰ, ਬਲਜੀਤ ਕੌਰ, ਕੁਲਦੀਪ ਸਿੰਘ, ਤਰਸੇਮ ਸਿੰਘ, ਰਵਨੀਤ ਕੌਰ ਸੰਗਰੂਰ ਆਦਿ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

]]>
https://punjdarya.com/punj-darya/33903/feed 0
4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਬਦਲੀਆਂ ‘ਚ ਮੌਕਾ ਦੇਣ ਦੀ ਮੰਗ https://punjdarya.com/punj-darya/33900 https://punjdarya.com/punj-darya/33900#respond Mon, 15 Jul 2024 08:30:56 +0000 https://punjdarya.com/?p=33900

 ਦਲਜੀਤ ਕੌਰ 

ਬਰਨਾਲਾ, 14 ਜੁਲਾਈ, 2024: ਅੱਜ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਮਲਵਿੰਦਰ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਚੀ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ 16 ਜੁਲਾਈ ਤੋਂ ਅਧਿਆਪਕਾਂ ਦੀਆਂ ਹੋਣ ਵਾਲੀਆਂ ਬਦਲੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਮਾਲਵਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋਂ 200 ਤੋਂ 300 ਕਿਲੋਮੀਟਰ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਿਛਲੇ ਦਿਨੀਂ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਦੂਰ ਦੁਰਾਡੇ ਤਾਇਨਾਤ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਪਿੱਤਰੀ ਜਿਲ੍ਹਿਆਂ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਅਧਿਆਪਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।
ਅਧਿਆਪਕ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ 4161 ਅਧਿਆਪਕਾਂ ਨੂੰ ਬਦਲੀਆਂ ਵਿੱਚ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।
ਇਸ ਮੌਕੇ ਤੇ ਭਾਰਤ ਭੂਸ਼ਨ, ਰਵਿੰਦਰ ਸਿੰਘ ਰਵੀ, ਨੀਟਾ ਖਾਨ, ਗੁਰਦੀਪ ਸਿੰਘ, ਗਗਨਦੀਪ ਕੌਰ, ਮਨਪ੍ਰੀਤ ਕੌਰ , ਨਵਨੀਤ ਕੌਰ, ਸੁਰਿੰਦਰਪਾਲ ਸਿੰਘ, ਰਮਨਦੀਪ ਕੌਰ, ਮਨਦੀਪ ਕੌਰ, ਸੀ਼ਫਾਲੀ, ਕੁਲਵਿੰਦਰ ਸਿੰਘ ਆਦਿ ਅਧਿਆਪਕ ਹਾਜਰ ਸਨ।

]]>
https://punjdarya.com/punj-darya/33900/feed 0
ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਯਾਦਗਾਰੀ ਹੋ ਨਿੱਬੜਿਆ https://punjdarya.com/punj-darya/33857 https://punjdarya.com/punj-darya/33857#respond Sun, 19 May 2024 21:04:36 +0000 https://punjdarya.com/?p=33857

ਅਗਲਾ ਸਨਮਾਨ ਸਮਾਰੋਹ ਯੂਕੇ ਵਿੱਚ ਕਰਨ ਦਾ ਐਲਾਨ

ਮਨਦੀਪ ਖੁਰਮੀ ਹਿੰਮਤਪੁਰਾ, ਮਨਜਿੰਦਰ ਸਿੰਘ ਤੇ ਨਿਸ਼ਾ ਕੌਲ ਨੇ ਸਿਰਜਿਆ ਕੀਰਤੀਮਾਨ

ਦੁਬਈ (ਪੰਜ ਦਰਿਆ ਬਿਊਰੋ) ਵਿਸ਼ਵ ਭਰ ਦੇ ਕਾਰੋਬਾਰੀਆਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ, ਉਹਨਾਂ ਦੇ ਸੰਘਰਸ਼ ਦੀ ਦਾਸਤਾਨ ਜਾਣਨ, ਉਹਨਾਂ ਦੇ ਸੰਘਰਸ਼ਮਈ ਸਫ਼ਰ ਨੂੰ ਸਲਾਮ ਕਹਿਣ ਲਈ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ ਕੀਤਾ ਗਿਆ। ਯੂਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਰੋਜ਼ਾਨਾ ਈ-ਅਖ਼ਬਾਰ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਐਵਾਰਡ ਸਮਾਰੋਹ ਦਾ ਆਗਾਜ਼ ‘ਪੰਜ ਦਰਿਆ ਯੂਕੇ’ ਦੇ ਡਾਇਰੈਕਟਰ ਮਨਦੀਪ ਖੁਰਮੀ ਹਿੰਮਤਪੁਰਾ ਤੇ ਪਿਕਸੀ ਜੌਬ ਦੀ ਸੀ.ਈ.ਓ. ਨਿਸ਼ਾ ਕੌਲ ਤੇ ਅਰਬਿਕ ਪੇਸ਼ਕਾਰਾ ਹਲੀਮਾ ਦੇ ਬੋਲਾਂ ਨਾਲ ਹੋਈ। ਸਭ ਤੋਂ ਪਹਿਲਾਂ ਹਲੀਮਾਂ ਨੇ ਅਰਬੀ ਭਾਸ਼ਾ ਵਿੱਚ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ ਦਾ ਧੰਨਵਾਦ ਕੀਤਾ। ਇਸ ਉਪਰੰਤ ਜਦੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਇਸ ਸਮਾਗਮ ਦੀ ਰੀਡ ਦੀ ਹੱਡੀ ਬਣ ਕੇ ਵਿਚਰ ਰਹੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਮਨਜਿੰਦਰ ਸਿੰਘ ਗਿੱਲ ਮੰਝ ਨੂੰ ਹਾਜ਼ਰੀਨ ਅੱਗੇ ਪੇਸ਼ ਹੋਣ ਲਈ ਸੱਦਾ ਦਿੱਤਾ ਤਾਂ ਤਾੜੀਆਂ ਦਾ ਹੜ੍ਹ ਵਗ ਤੁਰਿਆ। ਇਸ ਤੋਂ ਬਾਅਦ ਦੁਬਈ ਦੀ ਧਰਤੀ ‘ਤੇ ਰਸ ਅਲ ਖੇਮਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕਰਨ ਵਾਲੇ ਸਰਦਾਰ ਤਲਵਿੰਦਰ ਸਿੰਘ, ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਵਿਸ਼ਵ ਭਰ ਵਿੱਚ ਸਿੰਗਿੰਗ ਬੱਸ ਡਰਾਈਵਰ ਵਜੋਂ ਪ੍ਰਸਿੱਧ ਰਣਜੀਤ ਸਿੰਘ ਵੀਰ, ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਅਤੇ ਡਾਃ ਅਮਨਦੀਪ ਸ਼ਰਮਾ(ਕਪਿਲ ਆਸ਼ਰਮ) ਨੇ ਸਮਾਗਮ ਦੀ ਸ਼ਮਾਂ ਰੌਸਨ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਦੇ ਮੰਤਵ ਤੇ ਉਦੇਸ਼ ਬਾਰੇ ਸੰਜੇ ਵਿਕਟਰ ਨੇ ਬੋਲਦਿਆਂ ਕਿਹਾ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਸਮਾਰੋਹ ਦਾ ਉਦੇਸ਼ ਹੈ ਕਿ ਹਰ ਉੱਦਮੀ ਨੂੰ ਉਸਦਾ ਮਾਨ ਸਨਮਾਨ ਮਿਲੇ। ਯੂਨਾਈਟਿਡ ਅਰਬ ਅਮੀਰਾਤ ਦੀ ਧਰਤੀ ‘ਤੇ ਪਹਿਲੀ ਏਸ਼ੀਅਨ ਔਰਤ ਵਜੋਂ ਰਾਸ਼ਟਰੀ ਗਾਣ ਗਾਉਣ ਵਾਲੀ ਗਾਇਕਾ ਸੋਨੀਆ ਮਜੀਦ ਨੇ ਰਾਸ਼ਟਰੀ ਗਾਣ ਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਸ਼ੇਖ ਰਸ਼ੀਦ ਬਿਨ ਨਾਸਿਰ ਅਲ ਨਿਓਮੀ, ਮੁਆਮਿਰ ਮੁਹੰਮਦ ਸੈਫ, ਅਹਿਮਦ ਅਲ ਜਰੀਰੀ, ਹੁਜ਼ੈਫਾ ਇਬਰਾਹਿਮ, ਡਾ: ਖਾਲਿਦ ਅਲਬੁਲੀਸ਼ੀ, ਮਿਸ ਸ਼ੈਗਫ ਅਲਮਿਲਹਮ, ਹੁਮੈਦ ਖਾਮਿਸ ਅਲਮਾਜ਼ਿਮੀ, ਯਾਕੂਬ ਅਲ ਅਲੀ, ਦੁਬਈ ਪੁਲਿਸ ਦੇ ਮੇਜਰ ਓਮਰ ਅਲ ਮਰਜ਼ੂਕੀ, ਡਾ: ਕਬੀਰ ਕੇ ਵੀ, ਮੁਹੰਮਦ ਅਲੀ, ਐੱਚ.ਈ ਡਾ: ਮੁਹੰਮਦ ਸਈਦ ਅਲ ਕਿੰਡੀ, ਸ਼ੈਹਾਬ ਅਹਿਮਦ ਅਲਜਾਸਿਮੀ ਨੂੰ ਮੰਚ ‘ਤੇ ਸੱਦਾ ਦਿੱਤਾ ਗਿਆ। ਜਿਸ ਦੌਰਾਨ ਉਹਨਾਂ ਸਰਦਾਰ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਸਵ: ਸਿਵਚਰਨ ਸਿੰਘ ਗਿੱਲ (ਸ੍ਰੀਮਤੀ ਧਨਿੰਦਰ ਕੌਰ ਗਿੱਲ), ਜਸਵਿੰਦਰ ਕਲੇਰ- ਸੁਮਿਤ ਸ਼ਰਮਾ, ਇੰਦਰਜੀਤ ਸਿੰਘ ਮੁੰਡੇ, ਡਾ: ਸ਼ਾਨਿਦ ਆਸਿਫ ਅਲੀ, ਹਨੀਫ ਸ਼ੇਖ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਕੇ ਦੇ ਪ੍ਰਸਿੱਧ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ (ਬੜੂੰਦੀ), ਸਨੀ ਵਿਕਟਰ, ਸਵਿੰਦਰ ਸਿੱਧੂ ਸੋਨੀ (ਵਿਕਟੋਰੀਆ ਇਨੀਗਰੇਸਨ ਸਰਵਿਸਿਜ), ਸਵ: ਅਜਮੇਰ ਸਿੰਘ ਧਾਲੀਵਾਲ (ਪਾਲਜ਼ ਬੇਕਰੀ- ਕੇਕ ਕੋ ਲੰਡਨ) ਤੇ ਸ੍ਰੀਮਤੀ ਮਨਜੀਤ ਕੌਰ ਪੱਡਾ ਨੂੰ ਬਿਜਨਸ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਬਣਨ ਵਾਲੀ ਕੌਂਸਲਰ ਮਹਿੰਦਰ ਕੌਰ ਮਿੱਢਾ, ਦੁਨੀਆ ਭਰ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਾਲੇ ਯੂਰਪੀਅਨ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ, ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਮਰੀਦੁਲਾ ਚਕਰਬੋਰਤੀ, ਜਰਮਨੀ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਜਵਾਨ ਕਾਰੋਬਾਰੀ ਅਮਨਦੀਪ ਸਿੰਘ ਕਾਲਕਟ, ਟਾਈਕਵਾਂਡੋ ਵਿੱਚ ਸੱਤ ਵਾਰ ਯੂਰਪੀਅਨ ਚੈਂਪੀਅਨ ਤੇ ਇੱਕ ਵਾਰ ਵਿਸ਼ਵ ਚੈਂਪੀਅਨ ਸਕਾਟਲੈਂਡ ਦੇ ਪ੍ਰਸਿੱਧ ਕਾਰੋਬਾਰੀ ਰਾਣਾ ਸੇਖੋਂ ਨੂੰ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਸੰਤ ਬਾਬਾ ਗੁਰਜੀਤ ਸਿੰਘ ਜੀ, ਡਾ: ਅਮਨਦੀਪ ਸ਼ਰਮਾ ਨੂੰ ਸਪਰਿਚੂਅਲ ਐਵਾਰਡ ਦੇ ਨਾਲ ਨਾਲ ਰਮਨਦੀਪ ਸਿੰਘ ਸੋਢੀ (ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ ਐਵਾਰਡ), ਸਾਲਮ ਪਪਿਨਸਰੀ, ਫਾਹੀਮ ਰਹਿਮਾਨ, ਮੁਨੀਰ ਅਹਿਮਦ, ਅਮਨ ਕੂਨਰ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਤਰੁਣ ਸਿੰਘ, ਕੁੰਦਨ ਸਿੰਘ ਧੀਮਾਨ, ਵੈਦ ਜਗਰੂਪ ਸਿੰਘ ਭੰਗੂ, ਕਾਸ਼ੀ ਫਾਰੂਕੀ, ਪ੍ਰਦੀਪ ਸਿੰਘ ਸਿੱਧੂ, ਨਾਸਿਰ ਢਿੱਲੋਂ, ਸੋਨੀਆ ਮਜੀਦ (ਬੈਸਟ ਸਿੰਗਰ ਐਵਾਰਡ), ਮੀਰਾ ਸੂਫ਼ੀ, ਸੋਪੀਕੋ ਕਵਾਰਤ ਸਕਾਵਾ, ਡਾ: ਪਾਲ ਪ੍ਰਭਾਕਰ, ਅਮਿਤ ਮਠਾੜੂ (ਬਿਜਨਸ ਆਈਕੋਨਿਕ ਐਵਾਰਡ), ਕਬੀਰ ਕੁੱਸਾ (ਬੈਸਟ ਕਮਰਸੀਅਲ ਫਾਈਨਾਂਸ ਬਰੋਕਰ ਲੰਡਨ) ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭ ਤੋਂ ਖ਼ੂਬਸੂਰਤ ਪਲ ਉਦੋਂ ਵੇਖਣ ਨੂੰ ਮਿਲੇ ਜਦੋਂ ਮੰਚ ਉੱਪਰ ਚੜ੍ਹਣ ਦੇ ਨਾਕਾਬਿਲ ਕਾਰੋਬਾਰੀ ਗੁਰਸੇਵਕ ਸਿੰਘ ਜੀ ਨੂੰ ਮੰਚ ਤੋਂ ਹੇਠਾਂ ਉੱਤਰ ਕੇ ਆਦਰ ਸਹਿਤ ਸਨਮਾਨ ਭੇਂਟ ਕੀਤਾ ਗਿਆ। ਹਾਜ਼ਰੀਨ ਵੱਲੋਂ ਬੇਰੋਕ ਤਾੜੀਆਂ ਮਾਰ ਕੇ ਇਹਨਾਂ ਪਲਾਂ ਦਾ ਗਵਾਹ ਬਣਿਆ ਗਿਆ। ਸਮਾਗਮ ਦੇ ਮੱਧ ਵਿੱਚ ਸੂਫ਼ੀ ਗਾਇਕਾ ਮੀਰਾ ਸੂਫ਼ੀ ਵੱਲੋਂ ਦਿੱਤੀ ਪੇਸ਼ਕਾਰੀ ਲਾਜਵਾਬ ਰਹੀ। ਸਰਵਸ੍ਰੀ ਤਲਵਿੰਦਰ ਸਿੰਘ, ਗੁਰਦੀਪ ਸਿੰਘ ਸਮਰਾ, ਰਣਜੀਤ ਸਿੰਘ ਵੀਰ, ਜਸਵਿੰਦਰ ਕਲੇਰ, ਮਨਜੀਤ ਕੌਰ ਪੱਡਾ, ਰਮਨਦੀਪ ਸਿੰਘ ਸੋਢੀ, ਨਾਸਿਰ ਢਿੱਲੋਂ ਆਦਿ ਨੇ ਆਪਣੇ ਸੰਬੋਧਨ ਦੌਰਾਨ ਇਸ ਵਿਸ਼ਵ ਪੱਧਰੀ ਸਮਾਗਮ ਨੂੰ ਉਲੀਕਣ ਲਈ ‘ਪੰਜ ਦਰਿਆ ਯੂਕੇ’, ਪਿਕਸੀ ਜੌਬ ਤੇ ਆਪਣਾ ਪੰਜਾਬ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਜਿਹਨਾਂ ਵਿਸ਼ਵ ਭਰ ਦੇ ਉੱਦਮੀ ਕਾਰੋਬਾਰੀਆਂ ਲਈ ਇੱਕ ਵਿਸ਼ੇਸ਼ ਮੰਚ ਤਿਆਰ ਕੀਤਾ ਹੈ। ਵਿਸ਼ੇਸ਼ ਐਲਾਨ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਇਸ ਐਵਾਰਡ ਦਾ ਅਗਲਾ ਚੈਪਟਰ ਯੂਕੇ ਵਿੱਚ ਕਰਨ ਦਾ ਐਲਾਨ ਕੀਤਾ ਤਾਂ ਹਾਜ਼ਰੀਨ ਨੇ ਤਾੜੀਆਂ ਦੀ ਗੜਗੜਾਹਟ ਵਿੱਚ ਭਰਵਾਂ ਸਵਾਗਤ ਕੀਤਾ। ਸਮੁੱਚੇ ਸਮਾਗਮ ਦੌਰਾਨ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਨਿਸ਼ਾ ਕੌਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ ਮੰਚ ਸੰਚਾਲਕ ਦੇ ਫਰਜ ਨਿਭਾ ਕੇ ਇਸ ਸਨਮਾਨ ਸਮਾਰੋਹ ਨੂੰ ਅੰਜਾਮ ਤੱਕ ਪਹੁੰਚਾਇਆ।

]]>
https://punjdarya.com/punj-darya/33857/feed 0
ਭਾਜਪਾ ਆਗੂਆਂ ਦਾ ਵਿਰੋਧ ਠੱਲ੍ਹਣ ਆਈ ਪੁਲਿਸ ਨੂੰ ਕਿਸਾਨਾਂ ਨੇ ਮੂਹਰੇ ਲਾਇਆ https://punjdarya.com/punj-darya/33847 https://punjdarya.com/punj-darya/33847#respond Wed, 10 Apr 2024 14:14:32 +0000 https://punjdarya.com/?p=33847 ਅਸ਼ੋਕ ਵਰਮਾ, ਬਠਿੰਡਾ

10ਅਪਰੈਲ 2024: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਿੰਡ ਸੰਗਤ ਵਿਖੇ ਭਾਜਪਾ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਨੇ ਪੁਲਿਸ ਦੇ ਛੱਕੇ ਛੁਡਾ ਦਿੱਤੇ ਅਤੇ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ। ਡੀਐਸਪੀ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਫੋਰਸ ਕਿਸਾਨਾਂ ਦੇ ਰੋਹ ਅੱਗੇ ਬੌਣੀ ਨਜ਼ਰ ਆਈ। ਦਰਅਸਲ ਅੱਜ ਸੰਗਤ ਮੰਡੀ ਵਿਖੇ ਅੱਜ ਬਠਿੰਡਾ ਦਿਹਾਤੀ ਹਲਕੇ ਦਾ ਬੂਥ ਪੱਧਰੀ ਸੰਮੇਲਨ ਰੱਖਿਆ ਗਿਆ ਸੀ ਜਿਸ ’ਚ ਭਾਜਪਾ ਦੇ ਸੂਬਾ ਜੱਥੇਬੰਦਕ ਸਕੱਤਰ ਮੰਥਲੀ ਸ੍ਰੀਨਿਵਾਸ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ। ਪੰਜਾਬ ’ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਆਪਣਾ ਦੌਰਾ ਰੱਦ ਕਰ ਦਿੱਤਾ। ਭਾਜਪਾ ਆਗੂ ਦੇ ਦੌਰੇ ਨੂੰ ਦੇਖਦਿਆਂ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਗਈ ਸੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਵੀ ਭਾਰੀ ਜਮਾਵੜਾ ਹੋ ਗਿਆ। ਕਿਸਾਨ ਇਕੱਠ ਨੂੰ ਕਿਸਾਨਾਂ ਨੂੰ ਰੋਕਣ ਲਈ ਡਾਂਗਾਂ ਨਾਲ ਮਹਿਲਾ ਪੁਲਿਸ ਮੁਲਾਜਮਾਂ ਦੀ ਇਕ ਤਰਾਂ ਨਾਲ ਦਿਵਾਰ ਬਣਾਈ ਹੋਈ ਸੀ। ਪੁਲਿਸ ਪ੍ਰਸ਼ਾਸ਼ਨ ਨੂੰ ਉਮੀਦ ਸੀ ਕਿ ਕਿਸਾਨ ਕੁੱਝ ਵੀ ਕਰਨ ਲੜਕੀਆਂ ਨਾਲ ਧੱਕਾ ਮੁੱਕੀ ਜਾਂ ਜਬਰਦਸਤੀ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਹਨ। ਪੁਲਿਸ ਦਾ ਇੱੱਕ ਡੀਐਸਪੀ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ ਪਰ ਕਿਸਾਨ ਸਮਾਗਮ ਵਾਲੀ ਥਾਂ ਵੱਲ ਜਾਣ ਨੂੰ ਬਜਿੱਦ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਕਿਸਮ ਦੀ ਗੜਬੜ ਨਹੀਂ ਕਰਨਗੇ ਬਲਕਿ ਆਪਣੇ ਪ੍ਰੋਗਰਾਮ ਤਹਿਤ ਸ਼ਾਂਤਮਈ ਵਿਰੋਧ ਕੀਤਾ ਜਾਏਗਾ। ਜਦੋਂ ਪੁਲਿਸ ਨਾਂ ਮੰਨੀ ਤਾਂ ਕਿਸਾਨ ਆਗੂਆਂ ਨੇ ਇਕਦਮ ਰਣਨੀਤੀ ’ਚ ਤਬਦੀਲੀ ਕਰਦਿਆਂ ਪੁਰਸ਼ ਪੁਲਿਸ ਮੁਲਾਜਮਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਵੱਲੋਂ ਅਚਾਨਕ ਬੋਲੇ ਹੱਲੇ ਕਾਰਨ ਪੁਲਿਸ ਮੁਲਾਜਮ ਸੰਭਲ ਨਾਂ ਸਕੇ ਅਤੇ ਕਿਸਾਨ ਉਨ੍ਹਾਂ ਨੂੰ ਦੂਰ ਤੱਕ ਖਿੱਚ੍ਹ ਕੇ ਲੈ ਗਏ। ਇਸੇ ਦੌਰਾਨ ਡੀਐਸਪੀ ਨੇ ਕਿਸਾਨਾਂ ਨੂੰ ਰਾਜੀ ਕਰ ਲਿਆ ਅਤੇ ਬੈਠਣ ਲਈ ਕਿਹਾ ਪਰ ਰੋਸ ਨਾਲ ਭਰੇ ਕਿਸਾਨ ਲਗਾਤਾਰ ਭਾਜਪਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਤੇ ਡਾਂਗ ਚਲਾਈ ਹੈ ਅਤੇ ਧੱਕੇਮਾਰੇ ਹਨ ਪਰ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਿਰੋਧ ਕਰ ਰਹੇ ਕਿਸਾਨਾਂ ਤੇ ਭਾਜਪਾ ਆਗੂਆਂ ਵੱਲੋਂ ਫੁੱਲ ਬਰਸਾਏ ਜਾ ਰਹੇ ਸਨ ਅਤੇ ਹੁਣ ਪੁਲਿਸ ਡਾਂਗਾਂਚਲਾ ਰਹੀ ਹੈ। ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਧੱਕਾ ਮੁੱਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ 4 ਅਪ੍ਰੈਲ ਤੋਂ ਆਪਣੀਆਂ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਅਗਵਾਈ ਹੇਠ ਬਠਿੰਡਾ ਡੀਸੀ ਦਫਤਰ ਅੱਗੇ ਧਰਨਾ ਦੇ ਰਹੇ ਹਨ ਪਰ ਸਰਕਾਰ ਵੱਲੋਂ ਵਿਰੋਧ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਕਹਿਣ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨਾਲ ਮੀਟਿੰਗ ’ਚ ਕੀਤੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਖਰਾਬੇ ਦੇ ਨੁਕਸਾਨ ਸਬੰਧੀ ਪੜਤਾਲ ਦੀਆਂ ਲਿਸਟਾਂ ਨਹੀਂ ਦਿੱਤੀਆਂ ਅਤੇ ਪਿੰਡ ਲੇਲੇ ਵਾਲੇ ਦੇ ਕਿਸਾਨਾਂ ਨੂੰ ਮੁਆਵਜੇ ਦੇ ਚੈੱਕ ਨਹੀਂ ਦਿੱਤੇ ਹਨ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮਝੌਤਾ ਲਾਗੂ ਨਾਂ ਕੀਤਾ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ , ਜਗਦੇਵ ਸਿੰਘ ਜੋਗੇਵਾਲਾ,ਨਛੱਤਰ ਸਿੰਘ ਢੱਡੇ, ਸੁਖਦੇਵ ਸਿੰਘ ਰਾਮਪੁਰਾ, ਕਾਲਾ ਸਿੰਘ ਚੱਠੇ ਵਾਲਾ, ਦੀਨਾ ਸਿੰਘ ਸਿਵੀਆਂ, ਰਣਜੋਧ ਸਿੰਘ ਮਾਹੀ ਨੰਗਲ ਵੀ ਸ਼ਾਮਲ ਸਨ।

]]>
https://punjdarya.com/punj-darya/33847/feed 0
Civil surgeon Dr. Kirpal Singh visited the old age home https://punjdarya.com/punj-darya/33790 https://punjdarya.com/punj-darya/33790#respond Sat, 24 Feb 2024 01:28:34 +0000 https://punjdarya.com/?p=33790 A review of the services provided in the old age home

Daljit Kaur (Sangrur) February 23, 2024: As per the directions of Deputy Commissioner Sangrur Jatinder Jorwal, Civil Surgeon Dr. Kirpal Singh visited Birdh Ashram Sangrur. During this visit, he inspected the food being served in the ashram, interacted with the elders living in the ashram and learned about the health problems faced by them. The staff was asked on the spot to ensure that drinking water testing and medical check-up of food preparation workers are done from time to time. On this occasion, he said that the Punjab government is committed to the good health care of the elderly. Giving information, he said that the National Program for Health Care of Elderly is being run by the Health Department, under which separate OPDs are provided to the elderly at district hospitals. Queue, Lab Tests, Medicines ECG Xray Physiotherapy, Reserved Beds, Free Health Services are provided.Dr. Kirpal Singh, while making the elderly aware, said that to stay healthy, they should do regular exercise, get regular health check-ups and take care of their personal hygiene. On this occasion, ashram president Mohan Sharma, secretary Amarjit Singh, social worker A. P. Singh, bone specialist Dr. Harbans Singh was present.Photo: Civil Surgeon Dr. Kirpal Singh visiting Birdh Ashram at Sangrur.

]]>
https://punjdarya.com/punj-darya/33790/feed 0
ਦਹਾਕਿਆਂ ਤੋਂ ਲਟਕਦੇ ਆ ਰਹੇ ਰੇਲਵੇ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ https://punjdarya.com/punj-darya/33731 https://punjdarya.com/punj-darya/33731#respond Tue, 12 Dec 2023 20:40:00 +0000 https://punjdarya.com/?p=33731 ਦਲਜੀਤ ਕੌਰ

ਸੁਨਾਮ ਊਧਮ ਸਿੰਘ ਵਾਲਾ, 12 ਦਸੰਬਰ, 2023: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੀ ਦਹਾਕਿਆਂ ਤੋਂ ਲਟਕਦੀ ਆ ਰਹੀ ਸਮੱਸਿਆ ਦੇ ਪੱਕੇ ਹੱਲ ਲਈ ਰੇਲਵੇ ਸਟੇਸ਼ਨ ਤੋਂ ਮਾਲ ਗੁਦਾਮ ਵਾਲੀ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 850 ਫੁੱਟ ਲੰਬਾਈ ਵਾਲੀ ਇਸ ਸੜਕ ਨੂੰ 10 ਫੁੱਟ ਅਤੇ ਇੰਦਰਾ ਬਸਤੀ ਵਾਲੇ ਪਾਸੇ 2500 ਫੁੱਟ ਸੜਕ ਨੂੰ ਵੀ 10 ਫੁੱਟ ਚੌੜਾ ਕਰਨ ‘ਤੇ 2 ਕਰੋੜ 41 ਲੱਖ ਰੁਪਏ ਖ਼ਰਚੇ ਜਾਣਗੇ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਪੂਰਾ ਤਰ੍ਹਾਂ ਹੱਲ ਕਰਨ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਲੀਜ਼ ਵਜੋਂ ਰੇਲਵੇ ਨੂੰ ਤਕਰੀਬਨ 76 ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਪ੍ਰੋਜੈਕਟ ਉੱਪਰ 3 ਕਰੋੜ 17 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨਾਲ ਕੀਤੇ ਗਏ ਸਨ, ਹੁਣ ੳਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸ਼ਹਿਰ ਦੀ ਵੱਕਾਰੀ ਸੰਸਥਾ ਸ਼ਹੀਦ ਊਧਮ ਸਿੰਘ ਆਈ.ਟੀ.ਆਈ. ਦਾ ਨਵੀਨੀਕਰਨ ਹੋਵੇ ਜਾਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ, ਇਹ ਸਾਰੇ ਕੰਮ ਲੋਕਾਂ ਦੀ ਮੰਗ ਅਨੁਸਾਰ ਪੂਰੇ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕ ਚੌੜੀ ਕਰਨ ਦਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਹੋਇਆ ਸੀ ਜਿਸਨੂੰ ਹੁਣ ਉਨ੍ਹਾਂ ਵੱਲੋਂ ਖੁਦ ਆਪਣੀ ਦੇਖਰੇਖ ਹੇਠ ਪੂਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਜਤਿੰਦਰ ਜੈਨ ਸਮੇਤ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।ਇਸ ਮੌਕੇ ਸ਼ਹੀਦ ਊਧਮ ਸਿੰਘ ਤਿਕੋਣੀ ਕੱਪੜਾ ਮਾਰਕਿਟ ਐਸੋਸੀਏਸ਼ਨ, ਰੇਲਵੇ ਰੋਡ ਮਾਲ ਗੁਦਾਮ ਮਾਰਕਿਟ ਐਸੋਸੀਏਸ਼ਨ, ਪੁਰਾਣੀ ਅਨਾਜ ਮੰਡੀ ਦੀਆਂ ਦੋਵੇਂ ਐਸੋਸੀਏਸ਼ਨਾਂ, ਵਪਾਰ ਮੰਡਲ ਸੁਨਾਮ ਊਧਮ ਸਿੰਘ ਵਾਲਾ, ਸੀਨੀਅਰ ਸਿਟੀਜਨ ਐਸੋਸੀਏਸ਼ਨ, ਬੱਸ ਸਟੈਂਡ-ਰੇਲਵੇ ਰੋਡ ਮਾਰਕਿਟ ਐਸੋਸੀਏਸ਼ਨ ਸਮੇਤ ਹੋਰਨਾਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਸੜਕ ਚੌੜੀ ਕਰਵਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਈ.ਓ. ਬਾਲਕ੍ਰਿਸ਼ਨ, ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਜਤਿੰਦਰ ਜੈਨ, ਮੀਤ ਪ੍ਰਧਾਨ ਆਸ਼ਾ ਬਜਾਜ, ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਬਲਾਕ ਪ੍ਰਧਾਨ ਸੰਜੀਵ ਜਿੰਦਲ, ਸਾਰੇ ਐਮ.ਸੀ. ਸਾਹਿਬਾਨ, ਅਮਰੀਕ ਸਿੰਘ ਧਾਲੀਵਾਲ, ਨਰਿੰਦਰ ਠੇਕੇਦਾਰ, ਸੁਭਾਸ਼ ਤਨੇਜਾ, ਘਨ੍ਹਈਆ ਲਾਲ, ਰਾਮ ਭਟਾਲੀਆ, ਬੱਸ ਸਟੈਂਡ ਤੋਂ ਬਿੱਟੂ ਤਲਵਾੜ, ਰੇਲਵੇ ਰੋਡ ਤੋਂ ਸਤੀਸ਼ ਕੁਮਾਰ, ਤਿਕੋਨੀ ਮਾਰਕਿਟ ਤੋਂ ਸੰਜੇ ਮਦਾਨ, ਮਾਲ ਗੁਦਾਮ ਚੌਕ ਤੋਂ ਡਾ. ਬਲਵਿੰਦਰ ਬਾਂਸਲ, ਪੁਰਾਣੀ ਅਨਾਜ ਮੰਡੀ ਤੋਂ ਸੰਦੀਪ ਜੈਨ, ਪਵਨ ਗੁੱਜਰਾਂ, ਚੰਦਰ ਪ੍ਰਕਾਸ਼, ਮਨਪ੍ਰੀਤ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਸ਼ਹਿਰ ਵਾਸੀ ਹਾਜ਼ਰ ਸਨ।

]]>
https://punjdarya.com/punj-darya/33731/feed 0
‘ਆਪਦਾ ਮਿੱਤਰ’ ਕੈਂਪ ਤਹਿਤ ਅੱਗ ਤੋਂ ਬਚਾਅ ਦੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ https://punjdarya.com/punj-darya/33728 https://punjdarya.com/punj-darya/33728#respond Tue, 12 Dec 2023 20:36:06 +0000 https://punjdarya.com/?p=33728 ਦਲਜੀਤ ਕੌਰ ਸੰਗਰੂਰ, 12 ਦਸੰਬਰ, 2023:

ਆਪਦਾ ਮਿੱਤਰ ਯੋਜਨਾ ਤਹਿਤ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ .ਡੀ. ਐਮ .ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਦੁਆਰਾ ਡਾ. ਯੋਗ ਸਿੰਘ ਭਾਟੀਆ ਦੀ ਅਗਵਾਈ ਅਧੀਨ ਆਪਦਾ ਪ੍ਰਬੰਧਨ ਵਿੱਚ ਮੁਹਾਰਤ ਹਾਸਲ ਟੀਮ ਵੱਲੋਂ 12 ਰੋਜ਼ਾ ਸਿਖਲਾਈ ਕੈਂਪ ਜਾਰੀ ਹੈ। ਅੱਜ ਟੀਮ ਨੇ ਵਲੰਟੀਅਰਾਂ ਨੂੰ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਵਿੱਚ ਮਾਹਿਰ ਸਿੱਖਿਅਕਾਂ ਦੁਆਰਾ ਅੱਗ ਤੋਂ ਬਚਾਓ ਦੀਆਂ ਤਕਨੀਕਾਂ ਅਤੇ ਜੋਖ਼ਮ ਨੂੰ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਅੱਗ ਬੁਝਾਉਣ ਵਿੱਚ ਮੁਹਾਰਤ ਹਾਸਲ ਟੀਮ ਵੱਲੋਂ ਅੱਗ ਬੁਝਾਊ ਯੰਤਰਾਂ ਦੇ ਨਾਲ ਵਲੰਟੀਅਰਾਂ ਨੂੰ ਪ੍ਰੈਕਟੀਕਲ ਕਰ ਕੇ ਹਰ ਆਫ਼ਤ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਿਸ ਵਿੱਚ ਵਲੰਟੀਅਰਾਂ ਨੂੰ ਅਕਾਦਮਿਕ ਸੈਸ਼ਨ ਦੇ ਨਾਲ -ਨਾਲ ਸਰੀਰਕ ਗਤੀਵਿਧੀਆਂ ਦੁਆਰਾ ਅਤੇ ਡੈਮੋਨਸਟਰੇਸ਼ਨ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਵਲੰਟੀਅਰਾਂ ਤੋਂ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵਲੰਟੀਅਰਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਦੀ ਸਥਿਤੀ ਨੂੰ ਦੇਖਦੇ ਹੋਏ ਸੋਕੇ ਦੀ ਸਥਿਤੀ ਨਾਲ ਨਜਿੱਠਣ, ਪਾਣੀ ਦੀ ਬੱਚਤ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਦੁਰਘਟਨਾ ਕਾਰਨ ਲੱਗਣ ਵਾਲੀਆਂ ਸੱਟਾਂ, ਗੁੰਮ ਸੱਟਾਂ, ਅੰਗਾਂ ਦੇ ਕੱਟ ਕੇ ਅਲੱਗ ਹੋਣ ਅਤੇ ਕਿਸੇ ਵੀ ਤੇਜ਼ਧਾਰ ਜਾਂ ਨੁਕੀਲੀ ਚੀਜ਼ ਦੇ ਖੁੰਭਣ ਕਾਰਨ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਨਾਲ ਹੀ ਸੀ.ਪੀ.ਆਰ ਦੇਣ ਦੀ ਤਕਨੀਕ ਦੀ ਸਿਖਲਾਈ ਦੇ ਨਾਲ-ਨਾਲ ਵਲੰਟੀਅਰਾਂ ਤੋ ਸੀ.ਪੀ.ਆਰ ਦੇਣ ਦਾ ਅਭਿਆਸ ਕਰਵਾਇਆ ਗਿਆ।

]]>
https://punjdarya.com/punj-darya/33728/feed 0