punjab farmer – Punj Darya https://punjdarya.com Fri, 29 Oct 2021 03:08:49 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg punjab farmer – Punj Darya https://punjdarya.com 32 32 ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਓਂ ਜਿਓਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ https://punjdarya.com/punj-darya/29074 https://punjdarya.com/punj-darya/29074#respond Fri, 29 Oct 2021 03:08:46 +0000 https://punjdarya.com/?p=29074

ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜਿਲ੍ਹੇ ਦੇ ਪਿੰਡ ਮਲੂਕਾ ਦੀ 97 ਵਰਿ੍ਹਆਂ ਦੀ ਬਿਰਧ ਰਣਜੀਤ ਕੌਰ ਨੇ ਬੁਲੰਦ ਜਜਬੇ ਨਾਲ ਆਖਿਆ ‘ ਮੰਨੂ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਓਂ ਜਿਓਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ’। ਬਠਿੰਡਾ ਦੀ ਮਿੰਨੀ ਸਕੱਤਰੇਤ ਅੱਗੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਈ ਬਿਰਧ ਰਣਜੀਤ ਕੌਰ ਨੇ ਇਹ ਪ੍ਰਤੀਕਰਮ ਟਿਕਰੀ ਬਾਰਡਰ  ਤੇ ਮਾਨਸਾ ਜਿਲ੍ਹੇ ਦੀਆਂ ਤਿੰਨ ਕਿਸਾਨ ਔਰਤਾਂ ਦੀ ਸ਼ਹਾਦਤ ਪਿੱਛੋਂ ਦਿੱਤਾ ਹੈ। ਇਸ ਬਿਰਧ ਦੀ ਜਿੰਦਗੀ ਹੀ ਸੰਘਰਸ਼ਾਂ ਵਿੱਚ ਲੰਘੀ ਹੈ। ਉਹ 22 ਸਾਲ ਦੀ ਸੀ ਤਾਂ  ਮੁਲਕ ਦੇ ਦੋ ਟੋਟੇ ਹੁੰਦੇ ਦੇਖੇ ਹਨ। ਉਸ ਨੇ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਕੋਲੋਂ ਜਮੀਨਾਂ ਖੁਸਦੀਆਂ ਅਤੇ ਮਿਲਦੀਆਂ ਦੇਖੀਆਂ ਹਨ। ਹੁਣ ਜਦੋਂ ਜ਼ਿੰਦਗੀ ਦੇ ਆਖਰੀ ਮੋੜ ’ਤੇ ਹੈ, ਉਹ ਦੂਸਰਾ ਹੱਲਾ ਵੇਖ ਰਹੀ ਹੈ। ਬਿਰਧ ਰਣਜੀਤ ਕੌਰ ਗੜ੍ਹਕ ਕੇ ਬੋਲੀ ਜਦੋਂ ਹਕੂਮਤਾਂ ਵੈਰੀ ਹੋ ਜਾਣ ਤਾਂ ਅਣਖੀ ਕੌਮਾਂ ਨੂੰ ਸ਼ਹਾਦਤਾਂ ਦੇਣੀਆਂ ਹੀ ਪੈਂਦੀਆਂ ਹਨ। ਇਹ ਬਜ਼ੁਰਗ ਆਖਦੀ ਹੈ ਕਿ ਉਹ ਕਿਸਾਨੀ ਮੰਗਾਂ ਖਾਤਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ ਤੇ ਦਿੱਲੀ ਘਟਨਾ ਦਾ ਮਨ ’ਚ ਭੋਰਾ ਵੀ ਡਰ ਨਹੀਂ ਹੈ। ਇਸ ਬਿਰਧ ਨੇ ਤਾਂ ਗੱਠਜੋੜ ਸਰਕਾਰ ਵੇਲੇ ਹਕੂਮਤੀ ਵਧੀਕੀਆਂ ਝੱਲੀਆਂ ਹਨ ਪਰ ਕਦੇ ਡੋਲੀ ਨਹੀਂ। ਉਹ ਆਖਦੀ ਹੈ ਕਿ ਜਦੋਂ ਹਕੂਮਤ ਦੇ ਜੁਲਮ ਅੱਗੇ ਦਿਲ ਨਹੀਂ ਡੁਲਾਇਆ ਤਾਂ ਹੁਣ ਕੀ ਡੋਲਣਾ ਹੈ। ਉਸ ਨੇ ਆਖਿਆ ਕਿ ‘ ਕੀ ਮੋਦੀ ਅਤੇ ਉਸ ਦੇ ਸਾਥੀ ਕੋਈ ਰੱਬ ਨੇ ਜੋ ਕਿਸਾਨਾਂ  ਦੀਆਂ ਤਕਦੀਰਾਂ ਲਿਖਣਗੇ। ਅੱਜ ਬਠਿੰਡਾ ਵਿਖੇ ਚੱਲ ਰਹੇ ਮਿੰਨੀ ਸਕੱਤਰੇਤ ਘਿਰਾਓ ਮੋਰਚੇ ’ਚ ਉਨ੍ਹਾਂ ਔਰਤਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸੰਘਰਸ਼ਾਂ ਵਿੱਚ ਹੀ ਗੁਜ਼ਾਰ ਦਿੱਤੀ। ਹੁਣ ਇਨ੍ਹਾਂ ਨੂੰ ਹਕੂਮਤਾਂ ਇੱਕ ਖੜਸੁੱਕ ਦਰੱਖਤ ਵਾਂਗੂ ਜਾਪਦੀਆਂ ਹਨ ਜਿੰਨ੍ਹਾਂ ਤੋਂ ਕਦੇ ਕੋਈ ਠੰਢਾ ਬੁੱਲਾ ਨਹੀਂ ਆਇਆ ਹੈ। ਜਦੋਂ ਕੋਈ ਸੰਘਰਸ਼ ਛਿੜਦਾ ਹੈ ਕਿ ਇਨ੍ਹਾਂ ਔਰਤਾਂ ਵੱਲੋਂ ਬਿਨਾਂ ਡਰ ਭੈਅ ਭਰਵਾਂ ਯੋਗਦਾਨ ਪਾਇਆ ਜਾਂਦਾ ਹੈ। ਪਿੰਡ ਜੇਠੂਕੇ ਦੀ ਅਮਰਜੀਤ ਕੌਰ 70ਵੇਂ ਸਾਲ ’ਚ ਵੀ ਬੁਲੰਦ ਹੌਂਸਲੇ ਨਾਲ ਹਰ ਮੋਰਚੇ ’ਚ ਸ਼ਾਮਲ ਹੁੰਦੀ ਆ ਰਹੀ ਹੈ। ਪਤੀ ਸਰਮੁਖ ਸਿੰਘ ਟਰਾਈਡੈਂਟ ਘੋਲ ਦੌਰਾਨ ਸ਼ਹੀਦ ਹੋ ਗਿਆ ਤਾਂ ਅਮਰਜੀਤ ਕੌਰ ਨੇ ਚੁੰਨੀ ਨੂੰ ਪੱਗ ਸਮਝ ਲਿਆ। ਕਿਰਾਇਆ ਘੋਲ ’ਚ ਪਿੰਡ ਜੇਠੂਕੇ ’ਚ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਦੋ ਜਣੇ ਮਾਰੇ ਗਏ ਸਨ ਤਾਂ ਉਹ ਕਿਸਾਨਾਂ ਦੇ ਬਰਾਬਰ ਬੈਠੀ ਸੀ।  ਉਹ ਦਿਨ ਹੈ ਤੇ ਅੱਜ ਦਾ ਦਿਨ ਕਦੇ ਦਿਲ ਨਹੀਂ ਡੁਲਾਇਆ ਬਲਕਿ ਹਰ ਕਿਸਾਨ ਘੋਲ ’ਚ ਝੰਡਾ ਚੁੱਕ ਕੇ ਅੱਗੇ ਖੜ੍ਹਦੀ ਹੈ। ਉਸ ਨੇ ਕੁਰਬਾਨੀਆਂ ਭਰੇ ਵਿਰਸੇ ਦਾ ਜਿਕਰ ਕੀਤਾ ਤੇ ਮੌਤ ਤੋਂ ਨਾਂ ਡਰਨ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨੀ ਤਾਕਤ ’ਤੇ ਏਨਾ ਮਾਣ ਹੈ ਅਤੇ ਜੰਗ ਜਿੱਤਣ ਦਾ ਹੌਸਲਾ ਹੈ। ਪਿੰਡ ਕੋਠਾ ਗੁਰੂ ਦੀ ਬਜ਼ੁਰਗ ਰਣਜੀਤ ਕੌਰ ਵੀ ਉਨ੍ਹਾਂ ਔਰਤਾਂ ’ਚ ਸ਼ਾਮਲ ਹੈ ਜੋ  ਹੁਣ ਉਮਰ ਅਤੇ ਦੋ ਦੋ ਹਕੂਮਤਾਂ ਨਾਲ ਵੀ ਭਿੜ ਰਹੀਆਂ ਹਨ। ਇਸ ਬਿਰਧ ਦਾ ਪੁੱਤ ਕਰਜੇ ਦੀ ਪੰਡ ਦਾ ਬੋਝ ਨਾਂ ਸਹਾਰਦਿਆਂ ਖੁਦਕਸ਼ੀ ਕਰਕੇ ਜਹਾਨੋ ਤੁਰ ਗਿਆ ਸੀ। ਉਹ 20 ਸਾਲ ਤੋਂ ਹਰ ਸੰਘਰਸ਼ ਵਿੱਚ ਜਾਂਦੀ ਹੈ ਤਾਂ ਜੋ ਖੇਤਾਂ ਦੀ ਗੁਆਚੀ ਬਰਕਤ ਮੁੜ ਆਵੇ। ਉਹ ਆਖਦੀ ਹੈ ਕਿ ਉਸ ਨੇ ਪੁੱਤ ਦੇ ਬਲਦਾ ਸਿਵਾ ਦੇਖ ਲਿਆ ਤਾਂ ਫਿਰ ਹੋਰ ਕਿਸ ਗੱਲ ਦਾ ਭੈਅ ਹੈ। ਉਸ ਨੇ ਆਖਿਆ ਕਿ ਇੱਕ ਦਿਨ ਤਾਂ ਇਸ ਜਗਤ ਮੇਲੇ ਨੂੰ ਛੱਡ ਕੇ ਜਾਣਾ ਹੀ ਪੈਣਾ ਹੈ ਤਾਂ ਫਿਰ ਜਿੰਦਗੀ ਕਿਸਾਨੀ ਲੇਖੇ ਕਿਓਂ ਨਾਂ ਲਾਈ ਜਾਏ। ਉਸ ਨੇ ਕਿਹਾ ਕਿ ਬੇਸ਼ੱਕ ਅੱਜ ਪਿੰਡ ਤਿੰਨ ਘਰਾਂ ’ਚ ਹਨੇਰਾ ਪੱਸਰ ਗਿਆ ਹੈ ਪਰ ਇਹ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ । ਕਰਮਜੀਤ ਕੌਰ ਲਹਿਰਾਖਾਨਾ ਨੂੰ ਮੋਰਚੇ ਜੋਸ਼ ਨੇ ਲੋਹੇ ਦੀ ਲੱਠ ਬਣਾ ਦਿੱਤਾ ਹੈ। ਉਹ ਆਖਦੀ ਹੈ ਕਿ ਦੋ ਦੋ ਹਕੂਮਤਾਂ ਦੇ ਹੱਲੇ ਦੇਖਣੇ ਪੈ ਰਹੇ ਹਨ ਇਸ  ਲਈ ‘ਜੇ ਅੱਜ ਘਰ ਬੈਠ ਜਾਂਦੇ ਤਾਂ ਅਗਲੀਆਂ ਪੀੜ੍ਹੀਆਂ ਨੇ ਆਖਣਾ ਸੀ,  ਜਦੋਂ ਕਿਸਾਨ ਮੋਰਚੇ ’ਤੇ ਬੈਠੇ ਸਨ ਤਾਂ ਤੁਸੀਂ ਮੂੰਹ ਕਿਉਂ ਮੋੜੇ।’ ਪਤੀ ਦੀ ਬਿਮਾਰੀ ਨਾਲ ਮੌਤ ਹੋ ਗਈ ਤਾਂ ਉਸ ਨੇ ਸਿਰ ਤੇ ਮੰਡਾਸਾ ਬੰਨ੍ਹ ਲਿਆ ਅਤੇ ਹਰ ਮੁਸੀਬਤ ਨਾਲ ਮੱਥਾ ਲਾਇਆ। ਉਹ ਆਖਦੀ ਹੈ ਕਿ ਜੇ ਅੱਜ ਡਰ ਗਏ ਤਾਂ ਜ਼ਮੀਨ ਕਿਵੇਂ ਬਚੂ। ਉਸ ਨੇ ਆਖਿਆ  ਕਿ ਮੋਦੀ ਸਰਕਾਰ ਨੇ ਤਾਂ ਮੁਲਕ ਦੀ ਵੰਡ ਵਾਲਾ ਹੱਲਾ ਵੀ  ਭੁਲਾ ਦਿੱਤਾ ਹੈ। ਇਸ ਮੋਰਚੇ ’ਚ ਬਜ਼ੁਰਗ ਅੰਗਰੇਜ਼ ਕੌਰ ਨੇ ਆਪਣੇ ਜਜਬਾਤ ਸਾਂਝੇ ਕੀਤੇ ਤਾਂ ਦਰਜਨਾਂ ਹੋਰ ਔਰਤਾਂ ਨੇ ਸਰਕਾਰਾਂ ਖਿਲਾਫ ਤਣੇ ਮੁੱਕਿਆਂ ਅਤੇ ਜੰਗ ਜਿੱਤਣ ਦੀ ਗੱਲ ਆਖੀ।
 
ਸ਼ਹੀਦੀਆਂ ਤੋਂ ਕਾਹਦਾ ਡਰ: ਪਰਮਜੀਤ ਕੌਰ ਪਿੱਥੋ

ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਦਾ ਕਹਿਣਾ ਸੀ ਕਿ ਔਰਤਾਂ ਨੂੰ ਪਤਾ ਹੈ ਕਿ ਇਹ ਵੇਲਾ ਢੇਰੀ ਢਾਹ ਕੇ ਬੈਠਣ ਦਾ ਨਹੀਂ ਬਲਕਿ ਉੱਠਣ ਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਘਟਨਾਂ ਪ੍ਰੇਸ਼ਾਨ ਕਰਨ ਵਾਲੀ ਤਾਂ ਹੈ ਪਰ ਕਿਸੇ ਦੇ ਚਿਹਰੇ ਤੇ ਡਰ ਦੀ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹਕੂਮਤੀ ਚੋਟਾਂ ਮੋਰਚੇ ਨੂੰ ਹੋਰ ਬੁਲੰਦ ਕਰਨਗੀਆਂ।

]]>
https://punjdarya.com/punj-darya/29074/feed 0
ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ: ਉਗਰਾਹਾਂ, ਕੋਕਰੀ https://punjdarya.com/punj-darya/29010 https://punjdarya.com/punj-darya/29010#respond Sun, 24 Oct 2021 14:45:31 +0000 https://punjdarya.com/?p=29010 ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਉਣ ਅਤੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੇਸ਼ੱਕ ਸਭ ਤੋਂ ਵੱਧ ਨੁਕਸਾਨ ਖੇਤਾਂ ਵਿੱਚ ਝੋਨੇ ਦੀ ਪੱਕੀ ਫ਼ਸਲ ਦਾ ਹੋਇਆ ਹੈ, ਪਰ ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਬਹੁਤੇ ਥਾਈਂ ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ’ਚ ਪਏ ਝੋਨੇ ਦਾ ਨੁਕਸਾਨ ਵੀ ਹੋਇਆ ਹੈ।  ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਾਰਪੋਰੇਟਾਂ ਨਾਲ ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦੇ ਮੁਆਵਜ਼ੇ ਲਈ ਹਜ਼ਾਰਾਂ ਕਿਸਾਨ ਮਜ਼ਦੂਰ 5 ਅਕਤੂਬਰ ਤੋਂ ਲਗਾਤਾਰ ਸ਼ੰਘਰਸ਼ ਕਰਦੇ ਆ ਰਹੇ ਹਨ, ਜਿਸਦੇ ਅਗਲੇ ਪੜਾਅ’ਤੇ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਹ ਫ਼ਸਲੀ ਤਬਾਹੀਆਂ ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਦੱਬੇ ਹੋਏ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਬ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੇਸ਼ੱਕ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਅਹਿਮ ਭਖਦੀਆਂ ਮੰਗਾਂ ਨੂੰ ਲਗਾਤਾਰ ਅਣਸੁਣੀਆਂ ਕਰਨ ਦਾ ਕੁਕਰਮ ਜਾਰੀ ਹੈ ਅਤੇ ਉੱਤੋਂ ਕੁਦਰਤੀ ਕਹਿਰ ਵੀ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ, ਪਰ ਫਿਰ ਵੀ ਆਪਣੀ ਸੁੱਚੀ ਕਿਰਤ ਅਤੇ ਰਿਜ਼ਕ-ਪਾਲਕ ਮਾਂ ਜ਼ਮੀਨ ਦੀ ਰਾਖੀ ਖਾਤਰ ਚੇਤਨ ਸੂਝਵਾਨ ਕਿਸਾਨ ਹਰ ਬਿਪਤਾ ਦਾ ਟਾਕਰਾ ਸਿਦਕ ਸਿਰੜ ਭਰੇ ਸੰਘਰਸ਼ ਰਾਹੀਂ ਕਰ ਰਹੇ ਹਨ ਅਤੇ ਕਰਦੇ ਰਹਿਣਗੇ।  ਉਨ੍ਹਾਂ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਵੀ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਕੀਤੇ ਗਏ ਹਨ। ਅਜੇ ਕੱਲ੍ਹ ਹੀ ਜਥੇਬੰਦੀ ਦਾ ਵੱਡਾ ਕਾਫ਼ਲਾ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਸਬੰਧੀ ਰੋਸ ਪ੍ਰਦਰਸ਼ਨ ਵਿਚ ਅਤੇ ਉਸ ਤੋਂ ਵੀ ਵੱਡਾ ਕਾਫ਼ਲਾ ਪਰਸੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹੁਸੈਨੀਵਾਲਾ ਵਿਖੇ ਜਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 40 ਥਾਂਵਾਂ ‘ਤੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ ਵੀ ਤੇਰ੍ਹਵੇਂ ਮਹੀਨੇ ਲਗਾਤਾਰ ਜਾਰੀ ਹਨ। ਸਮੂਹ ਕਿਰਤੀ ਤਬਕਿਆਂ ਦੀ ਸੰਘਰਸ਼ ਸਾਂਝ ਨੂੰ ਮਜ਼ਬੂਤ ਕਰਨ ਲਈ ਹਿਮਾਇਤੀ ਕਾਫ਼ਲੇ ਵੀ ਉਨ੍ਹਾਂ ਦੇ ਸੰਘਰਸ਼ਾਂ ਵਿੱਚ ਲਗਾਤਾਰ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਸਾਰੇ ਮੋਰਚਿਆਂ ਵਿੱਚ ਪਰਵਾਰਾਂ ਸਮੇਤ ਸ਼ਮੂਲੀਅਤ ਨੂੰ ਜ਼ਰ੍ਹਬਾਂ ਦਿੱਤੀਆਂ ਜਾਣ।

]]>
https://punjdarya.com/punj-darya/29010/feed 0