police – Punj Darya https://punjdarya.com Wed, 06 Apr 2022 12:05:54 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg police – Punj Darya https://punjdarya.com 32 32 ਸਕਾਟਲੈਂਡ: ਪਿਛਲੇ ਦਹਾਕੇ ਦੌਰਾਨ 100 ਤੋਂ ਵੱਧ ਪੁਲਿਸ ਸਟੇਸ਼ਨ ਹੋਏ ਬੰਦ https://punjdarya.com/punj-darya/29971 https://punjdarya.com/punj-darya/29971#respond Wed, 06 Apr 2022 12:05:50 +0000 https://punjdarya.com/?p=29971 ਪੁਲਿਸ ਸਕਾਟਲੈਂਡ ਨੇ ਇਮਾਰਤਾਂ ਵੇਚ ਕੇ ਕਮਾਏ ਮਿਲੀਅਨਾਂ ਪੌਂਡ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ 140 ਪੁਲਿਸ ਸਟੇਸ਼ਨਾਂ ਅਤੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਹੈ। ਇਹਨਾਂ ਬੰਦ ਕੀਤੇ ਸਟੇਸ਼ਨਾਂ ਤੇ ਦਫਤਰਾਂ ਦੀਆਂ ਇਮਾਰਤਾਂ ਨੂੰ ਵੇਚ ਕੇ ਪੁਲਿਸ ਸਕਾਟਲੈਂਡ ਨੇ ਮਿਲੀਅਨਾਂ ਪੌਂਡ ਕਮਾਏ ਹਨ। ਪਰ ਇਹਨਾਂ ਬੰਦ ਕੀਤੇ ਸੇਵਾ ਕੇਂਦਰਾਂ ਬਾਰੇ ਸਕਾਟਿਸ਼ ਪੁਲਿਸ ਫੈਡਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਨੁਕਸਾਨਦਾਇਕ ਪ੍ਰਭਾਵ ਪੈ ਰਿਹਾ ਹੈ। ਸੋਸ਼ਲ ਅਫੇਅਰਜ਼ ਮੈਗਜ਼ੀਨ 1919 ਦੁਆਰਾ ਕੀਤੀ ਖੋਜ ਨੇ ਪਾਇਆ ਕਿ ਕੁੱਝ ਸਟਾਫ਼ ਨੂੰ ਕੌਂਸਲ ਹੈੱਡਕੁਆਰਟਰ ਸਮੇਤ ਸਾਂਝੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਗਿਆ ਸੀ। ਹਾਲਾਂਕਿ, ਬਹੁਤ ਸਾਰੀਆਂ ਇਮਾਰਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਸਕਾਟਲੈਂਡ ਨੇ 2013 ਤੋਂ ਹੁਣ ਤੱਕ ਸੰਪਤੀ ਦੀ ਵਿਕਰੀ ਵਿੱਚ 28 ਮਿਲੀਅਨ ਪੌਂਡ ਤੋਂ ਵੱਧ ਕਮਾਏ ਹਨ। ਇਹ ਪਿਛਲੇ ਸਾਲ ਸਾਹਮਣੇ ਆਇਆ ਸੀ ਕਿ ਪੁਲਿਸ ਸਕਾਟਲੈਂਡ ਨੇ ਆਪਣੀਆਂ 96 ਪੁਰਾਣੀਆਂ ਜਾਇਦਾਦਾਂ ਨੂੰ ਵੇਚ ਕੇ 28.5 ਮਿਲੀਅਨ ਪੌਂਡ ਕਮਾਏ ਸਨ। ਗਲਾਸਗੋ ਦੀ ਪਿਟ ਸਟ੍ਰੀਟ ਵਿੱਚ ਸਾਬਕਾ ਸਟ੍ਰੈਥਕਲਾਈਡ ਪੁਲਿਸ ਹੈੱਡਕੁਆਰਟਰ ਨੇ ਫੋਰਸ ਲਈ 9.8 ਮਿਲੀਅਨ ਪੌਂਡ ਇਕੱਠੇ ਕੀਤੇ ਜਦੋਂ ਕਿ ਚੈਂਬਰਸ ਸਟ੍ਰੀਟ, ਐਡਿਨਬਰਾ ਵਿੱਚ ਸਾਬਕਾ ਪੁਲਿਸ ਸਿਖਲਾਈ ਸਕੂਲ ਨੇ 3.3 ਮਿਲੀਅਨ ਪੌਂਡ ਦੀ ਕਮਾਈ ਕੀਤੀ। ਇਸ ਦੇ ਇਲਾਵਾ ਹੋਰ 26 ਇਮਾਰਤਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਜੋ ਮਾਰਕੀਟ ਵਿੱਚ, ਵਿਕਰੀ ਲਈ ਜਾਂ ਕਮਿਊਨਿਟੀ ਟ੍ਰਾਂਸਫਰ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਸਕਾਟਿਸ਼ ਪੁਲਿਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੈਲਮ ਸਟੀਲ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚੋਂ ਸਟਾਫ ਨੂੰ ਸ਼ਹਿਰੀ ਖੇਤਰਾਂ ਵਿੱਚ ਤਬਦੀਲ ਕਰਨ ਨਾਲ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਦੇ ਵਿਸਵਾਸ਼ ਨੂੰ ਠੇਸ ਪਹੁੰਚੇਗੀ। 

]]>
https://punjdarya.com/punj-darya/29971/feed 0
ਨਿਊਜ਼ੀਲੈਂਡ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੀ 144 ਦੇ ਕਰੀਬ ਅਪਰਾਧਿਕ ਦੋਸ਼, ਇੱਕ ਕਤਲ ਦਾ ਦੋਸ਼ ਵੀ ਸ਼ਾਮਿਲ https://punjdarya.com/punj-darya/28179 https://punjdarya.com/punj-darya/28179#respond Sun, 26 Sep 2021 12:13:24 +0000 https://punjdarya.com/?p=28179 ਔਕਲੈਂਡ ’ਚ 25 ਅਧਿਕਾਰੀਆਂ, ਵੈਲਿੰਗਟਨ ਵਿੱਚ 13 ਅਤੇ 6 ਕੈਂਟਰਬਰੀ ਦੇ ਅਫਸਰ ਸ਼ਾਮਿਲ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਇਕ ਆਮ ਵਿਅਕਤੀ ਨੂੰ ਪੁਲਿਸ ਦੀ ਟ੍ਰੇਨਿੰਗ ਐਨੀ ਕੁ ਮਿਲ ਜਾਂਦੀ ਹੈ ਕਿ ਉਹ ਅਪਰਾਧੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਤੱਕ ਲੈ ਜਾਂਦਾ ਹੈ ਅਤੇ ਦੋਸ਼ੀ ਸਾਬਿਤ ਕਰਦਿਆਂ ਬਣਦੀ ਸਜ਼ਾ ਦਿਵਾ ਜਾਂਦਾ ਹੈ। ਪਰ ਕਈਆਂ ਦੇ ਆਪਣੇ ਅੰਦਰ ਰਹਿੰਦੀ ਅਪਰਾਧੀ ਬਿਰਤੀ ਉਸਨੂੰ ਖੁਦ ਹੀ ਅਪਰਾਧੀ ਬਣਾ ਦਿੰਦੀ ਹੈ। ਨਿਊਜ਼ੀਲੈਂਡ ਪੁਲਿਸ ਦੇ ਵਿਚ 2016 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੁਲਿਸ ਕਰਮਚਾਰੀਆਂ ਉੇਤੇ 150 ਦੇ ਕਰੀਬ ਅਪਰਾਧਿਖ ਦੋਸ਼ ਲਗਾਏ ਗਏ ਹਨ, ਇਨ੍ਹਾਂ ਵਿਚ ਇਕ ਕਤਲ ਦਾ ਕੇਸ ਵੀ ਸ਼ਾਮਿਲ ਹੈ। ਇਹ ਦੋਸ਼ ਅਗਵਾ, ਜਿਨਸੀ ਅਪਰਾਧ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੱਤਿਆ ਆਦਿ ਦੇ ਹਨ। ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਅਧਿਕਾਰੀਆਂ ਵਿਰੁੱਧ 2016 ਤੋਂ 144 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 11 ਦੋਸ਼ ਜਿਨਸੀ ਅਪਰਾਧ, 31 ਗੰਭੀਰ ਹਮਲੇ, ਦੋ ਅਗਵਾ, ਇੱਕ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਸਿਪਾਹੀ ਰੈਂਕ ਦੇ ਸਟਾਫ ਨੇ ਚੋਰੀ ਵੀ ਕੀਤੀ ਹੈ ਜਾਂ ਜਾਇਦਾਦ ਜ਼ਬਤ ਕਰਨ ਕੋਸ਼ਿਸ ਕੀਤੀ ਹੈ। ਤਿੰਨ ਦੋਸ਼ ਧਮਕਾਉਣ ਅਤੇ ਧਮਕੀ ਦੇਣ ਦੇ ਲਗਾਏ ਗਏ, ਨਾਲ ਹੀ 12 ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਕਾਰਨ ਡਰਾਈਵਿੰਗ ਦੇ ਕਥਿਤ ਅਪਰਾਧਾਂ ਦੇ ਸ਼ਾਮਿਲ ਹਨ। ਔਕਲੈਂਡ ਦੇ 25 ਅਧਿਕਾਰੀ, ਵੈਲਿੰਗਟਨ ਦੇ 13 ਅਤੇ ਕੈਂਟਰਬਰੀ ਦੇ 6 ਅਫਸਰ ਅਜਿਹੇ ਦੋਸ਼ਾਂ ਵਿਚ ਫਸੇ। ਪੁਲਿਸ ਦਾ ਕਹਿਣਾ ਹੈ ਕਿ 14,000 ਪੁਲਿਸ ਕਰਮਚਾਰੀਆਂ ਵਿੱਚੋਂ 10,117 ਸਹੁੰ ਚੁੱਕ ਅਧਿਕਾਰੀ ਹਨ। ਅਜਿਹੇ ਦੋਸ਼ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਲਗਾਏ ਜਾਂਦੇ ਹਨ ਅਤੇ ਜਨਤਾ ਨੂੰ ਦਿਲਾਸਾ ਦਿੱਤਾ ਹੈ ਕਿ ਪੁਲਿਸ ਆਪਣੀ ਨੀਤੀਆਂ ਉੇਤ ਖ਼ਰਾ ਉਤਰਨ ਲਈ ਤੱਤਪਰ ਹੈ। ਅਪਰਾਧਿਕ ਅਤੇ ਦੋਸ਼ੀ ਠਹਿਰਾਏ ਜਾਣਾ ਵੱਖਰੀਆਂ ਚੀਜ਼ਾਂ ਹਨ ਅਤੇ ਦੂਜੇ ਨਾਗਰਿਕਾਂ ਦੀ ਤਰ੍ਹਾਂ, ਉਨ੍ਹਾਂ ਨੂੰ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।

]]>
https://punjdarya.com/punj-darya/28179/feed 0