palm tree – Punj Darya https://punjdarya.com Sat, 25 Sep 2021 12:40:23 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg palm tree – Punj Darya https://punjdarya.com 32 32 ਐਡਿਨਬਰਾ: ਰਾਇਲ ਬੋਟੈਨਿਕ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ 200 ਸਾਲ ਪੁਰਾਣਾ ਦਰੱਖਤ https://punjdarya.com/punj-darya/28113 https://punjdarya.com/punj-darya/28113#respond Sat, 25 Sep 2021 12:40:19 +0000 https://punjdarya.com/?p=28113 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿੱਚ ਸਥਿਤਰਾਇਲ ਬੋਟੈਨਿਕ ਗਾਰਡਨ ਵਿੱਚ ਲੱਗੇ ਇੱਕ 200 ਸਾਲ ਪੁਰਾਣੇ ਪਾਮ ਦਰੱਖਤ ਨੂੰ ਇਸ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ। ਇਸ ਗਾਰਡਨ ਦੇ ਬਹੁ-ਮਿਲੀਅਨ ਪੌਂਡ ਦੇ ਨਵੀਨੀਕਰਨ ਤੋਂ ਪਹਿਲਾਂ 40,000 ਤੋਂ ਵੱਧ ਪੌਦਿਆਂ ਨੂੰ ਇਸ ਗਲਾਸ ਹਾਊਸ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਪਾਮ ਦਰੱਖਤ ਦੀ ਪਿਛਲੇ 10 ਸਾਲਾਂ ਤੋਂ ਸੰਭਾਲ ਕਰ ਰਹੇ ਵਿਅਕਤੀ ਸਾਈਮਨ ਐਲਨ ਨੇ ਇਸਨੂੰ ਇੱਕ ਦੁੱਖ ਦੀ ਗੱਲ ਦੱਸਿਆ ਹੈ। ਇਹ ਪਾਮ ਦਰੱਖਤ ਜਿਆਦਾ ਲੰਬਾ ਹੋਣ ਕਰਕੇ , ਇਹ ਅਗਲੇ ਹਫਤੇ ਇਸਨੂੰ ਹਿੱਸਿਆਂ ਵਿੱਚ ਕੱਟਿਆ ਜਾਵੇਗਾ। ਜਦਕਿ ਇਸ ਬੋਟੈਨੀਕਲ ਗਾਰਡਨ ਦੇ ਬਨਸਪਤੀ ਮਾਹਰਾਂ ਅਨੁਸਾਰ ਇਹ ਬਰਮੂਡੀਅਨ ਫੈਨ ਪਾਮ ‘ਸਬਲ ਬਰਮੂਡਾਨਾ’ ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਸੀ। ਇਸ 60 ਫੁੱਟ ਲੰਬੇ ਪਾਮ ਨੂੰ ਰਾਇਲ ਬੋਟੈਨਿਕ ਗਾਰਡਨ ਐਡਿਨਬਰਾ ਵਿੱਚ ਸਭ ਤੋਂ ਪੁਰਾਣਾ ਦਰੱਖਤ ਮੰਨਿਆ ਜਾਂਦਾ ਹੈ। ਇਸ ਨੂੰ 1810 ਵਿੱਚ ਪੋਰਟ ਆਫ ਲੀਥ ਭੇਜਣ ਤੋਂ ਪਹਿਲਾਂ ਬਰਮੂਡਾ ਤੋਂ ਜਰਮਨੀ ਲਿਜਾਇਆ ਗਿਆ ਸੀ। ਉਸ ਸਮੇਂ ਇਸਨੂੰ ਲੀਥ ਵਾਕ ਦੇ ਬਾਹਰ ਲਗਾਇਆ ਗਿਆ ਸੀ, ਜੋ ਉਸ ਸਮੇਂ ਰਾਇਲ ਬੋਟੈਨਿਕ ਗਾਰਡਨ ਐਡਿਨਬਰਾ ਦੀ ਇੱਕ ਸਾਈਟ ਸੀ। ਫਿਰ 12 ਸਾਲਾਂ ਬਾਅਦ ਇਸਨੂੰ ਮੌਜੂਦਾ ਸਾਈਟ ‘ਤੇ ਇਨਵਰਲੇਥ ਵਿਖੇ ਭੇਜ ਦਿੱਤਾ ਗਿਆ ਸੀ, ਜਿੱਥੇ ਇਹ ਉਦੋਂ ਤੋਂ ਮੌਜੂਦ ਹੈ। ਇਸ ਗਾਰਡਨ ਦੇ ਨਵੀਨੀਕਰਨ ਵਿੱਚ ਇਸਦੇ ਸ਼ੀਸ਼ੇ ਦੇ ਪੈਨਲਾਂ ਨੂੰ ਹਟਾਉਣਾ ਪਵੇਗਾ, ਜਿਸ ਲਈ ਇਸ ਦਰੱਖਤ ਨੂੰ ਕੱਟਣਾ ਪਵੇਗਾ। ਇਸਦਾ ਭਾਰ ਅੱਠ ਟਨ ਹੈ ਅਤੇ ਮੰਗਲਵਾਰ ਨੂੰ ਇਸਨੂੰ ਭਾਗਾਂ ਵਿੱਚ ਕੱਟਿਆ ਜਾਵੇਗਾ।

]]>
https://punjdarya.com/punj-darya/28113/feed 0