Ninder ghugianvi – Punj Darya https://punjdarya.com Sat, 29 Jan 2022 11:28:06 +0000 en-US hourly 1 https://wordpress.org/?v=7.0.2 https://punjdarya.com/wp-content/uploads/2023/01/cropped-screen-logo-copy-32x32.jpg Ninder ghugianvi – Punj Darya https://punjdarya.com 32 32 ਡਾਇਰੀ ਦਾ ਪੰਨਾ- “ਨਿੰਦਰ ਘੁਗਿਆਣਵੀ” https://punjdarya.com/punj-darya/29583 https://punjdarya.com/punj-darya/29583#respond Sat, 29 Jan 2022 11:28:02 +0000 https://punjdarya.com/?p=29583

ਪਿਛਲੇ ਦਿਨੀਂ ਮੈਨੂੰ ਮੇਰੇ ਇਕ ਨਿੱਜੀ ਦੋਸਤ ਨਾਲ ਬਠਿੰਡਾ ਵਿਖੇ ਮਸ਼ਹੂਰ ਦਿੱਲੀ ਹਾਰਟ ਹਸਪਤਾਲ ਵਿਖੇ ਜਾਣ ਦਾ ਮੌਕਾ ਮਿਲਿਆ। ਦੋਸਤ ਦੀ ਬਾਈਪਾਸ ਸਰਜਰੀ ਸੀ। ਮੈਂ ਨਿਕੀ ਉਮਰੇ ਹਸਪਤਾਲਾਂ ਵਿਚ ਆਪਣੇ ਨਜ਼ਦੀਕੀਆਂ ਪਿਛੇ ਬੜੀ ਖੱਜਲ ਖੁਆਰੀ ਭੋਗੀ ਹੈ। ਖਾਸ ਕਰ 2012 ਵਿਚ ਆਪਣੇ ਪਿਤਾ ਨੂੰ ਕੈਂਸਰ ਦੀ ਬਿਮਾਰੀ ਨਾਲ ਲੜਦਿਆਂ ਦੇਖਿਆ ਤੇ ਕੁਝ ਡਾਕਟਰਾਂ ਪ੍ਰਤੀ ਰੋਸ ਵੀ ਰਿਹਾ ਸੀ। ਸੋ, ਆਪਣੇ ਮਿਤਰ ਸਮਾਜ ਸੇਵੀ ਅਮਰਜੀਤ ਮਹਿਤਾ ਰਾਹੀਂ ਦਿੱਲੀ ਹਾਰਟ ਹਸਪਤਾਲ ਚਲੇ ਗਏ। ਹਸਪਤਾਲ ਦੇ ਮਾਲਕ ਤੇ ਸੰਚਾਲਕ ਡਾ ਨਰੇਸ਼ ਗੋਇਲ ਖੁਦ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਹਨ। ਏਨੇ ਬਿਜੀ ਹੁੰਦੇ ਹੋਏ ਵੀ ਉਨਾ ਸਾਨੂੰ ਆਪਣਾ ਵਕਤ ਦਿੱਤਾ ਤੇ ਬੜੇ ਧਿਆਨ ਨਾਲ ਮੇਰੇ ਦੋਸਤ ਦੇ ਸਾਰੇ ਚੈਕਅੱਪ ਕਰਵਾ ਕੇ ਦੋ ਦਿਨਾਂ ਵਿਚ ਬਾਈਪਾਸ ਸਰਜਰੀ ਕਰਕੇ ਤੰਦਰੁਸਤ ਕਰ ਕੇ ਘਰ ਭੇਜਿਆ। ਸਾਰੇ ਸਟਾਫ ਦਾ ਵਤੀਰਾ ਚੰਗਾ ਚੰਗਾ ਲੱਗਿਆ। ਮੈਂ ਦੇਖਿਆ ਕਿ ਪਿੰਡਾਂ ਦੇ ਗਰੀਬ ਤੋਂ ਗਰੀਬ ਲੋਕ ਵੀ ਉਥੇ ਆਪਣਾ ਮੋਦੀ ਦੇ ਕਾਰਡ ਨਾਲ ਵਧੀਆ ਇਲਾਜ ਕਰਵਾ ਰਹੇ ਸੀ। ਖੈਰ! ਡਾ ਨਰੇਸ਼ ਗੋਇਲ ਦਾ ਸੁਭਾਅ ਮਿਲਣਸਾਰ ਤੇ ਪਿਆਰਾ ਹੈ। ਇਹ ਫੋਟੋ ਉਨਾਂ ਦੇ ਦਫਤਰ ਕਿਤਾਬ ਭੇਟ ਕਰਦਿਆਂ ਖਿੱਚੀ ਗਈ। ਮੇਰੀਆਂ ਡਾਕਟਰਾਂ, ਸਟਾਫ ਤੇ ਇਲਾਜ ਕਰਵਾ ਰਹੇ ਮਰੀਜਾਂ ਵਾਸਤੇ ਸ਼ੁਭਕਾਮਨਾਵਾਂ।

]]>
https://punjdarya.com/punj-darya/29583/feed 0
ਡਾ. ਸੁਰਜੀਤ ਪਾਤਰ ਨੇ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ। https://punjdarya.com/punj-darya/29575 https://punjdarya.com/punj-darya/29575#respond Tue, 25 Jan 2022 09:28:40 +0000 https://punjdarya.com/?p=29575

ਚੰਡੀਗੜ੍ਹ: ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਉਘੇ ਗੀਤਕਾਰ ਸ਼੍ਰੀ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਸ਼੍ਰੀ ਦੇਵ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਹਰਦੇਵ ਦਿਲਗੀਰ ਦੇਵ ਥਰੀਕੇ ਵਾਲੇ ਦੇ ਵਿਛੋੜੇ ਨਾਲ ਪੰਜਾਬ ਦੀ ਗੀਤਕਾਰੀ ਵਿਚ ਖਲਾਅ ਪੈਦਾ ਹੋ ਗਿਆ ਹੈ। ਉਨਾ ਕਿਹਾ ਕਿ ਦੇਵ ਥਰੀਕੇ ਵਾਲਾ ਆਪਣੇ ਲਿਖੇ ਗੀਤਾਂ ਸਦਕਾ ਪੰਜਾਬੀਆਂ ਦੇ ਮਨਾਂ ਅੰਦਰ ਵਸਦੇ ਰਹਿਣਗੇ। ਡਾ ਪਾਤਰ ਦੇ ਨਾਲ ਪੰਜਾਬ ਆਰਟਸ ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਆਰਟਸ ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਦੇਵ ਥਰੀਕਿਆਂ ਵਾਲੇ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਦਿਹਾਂਤ ਉਤੇ ਦੁਖ ਪ੍ਰਗਟਾਇਆ ਹੈ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ।

]]>
https://punjdarya.com/punj-darya/29575/feed 0
ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਜਾਣ ‘ਤੇ ਡਾ. ਜੌਹਲ ਨੂੰ ਵਧਾਈਆਂ। https://punjdarya.com/punj-darya/29572 https://punjdarya.com/punj-darya/29572#respond Mon, 24 Jan 2022 12:21:36 +0000 https://punjdarya.com/?p=29572

ਚੰਡੀਗੜ੍ਹ: ( ਨਿੰਦਰ ਘੁਗਿਆਣਵੀ)- ਪੰਜਾਬੀ ਦੇ ਪ੍ਰਸਿੱਧ ਲੇਖਕ, ਕਵੀ ਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਬਕਾ ਅਧਿਕਾਰੀ, ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਮੌਜੂਦਾ ਸਕੱਤਰ ਡਾ ਲਖਵਿੰਦਰ ਜੌਹਲ ਨੂੰ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਦਮੀ ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਉਤੇ ਕੌਂਸਲ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਧਾਈ ਦਿੱਤੀ ਤੇ ਜੌਹਲ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਡਾ ਪਾਤਰ ਨੇ ਆਖਿਆ ਕਿ ਲਖਵਿੰਦਰ ਜੌਹਲ ਇਕੋ ਸਮੇਂ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਨੂੰ ਲਗਨ ਨਾਲ ਕਰਨ ਵਾਲੀ ਸਮਰਪਿਤ ਸ਼ਖਸੀਅਤ ਹਨ। ਉਨਾ ਦਾ ਅਕਾਦਮੀ ਦੇ ਪ੍ਰਧਾਨ ਚੁਣੇ ਜਾਣਾ ਸਾਹਿਤਕ ਹਲਕਿਆਂ ਵਾਸਤੇ ਮਾਣ ਵਾਲੀ ਗੱਲ ਹੈ। ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਵੀ ਡਾ ਜੌਹਲ ਨੂੰ ਵਧਾਈ ਦਿੱਤੀ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਸਿੰਘ ਮੰਨਾ, ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਵੀ ਡਾ ਜੌਹਲ ਤੇ ਉਨਾ ਦੇ ਪਰਿਵਾਰ ਨੂੰ ਮੁਬਾਰਕਬਾਦ ਆਖੀ। ਡਾ ਜੌਹਲ ਕਵਿਤਾ ਤੇ ਵਾਰਤਕ ਨਾਲ ਸਬੰਧਤ ਲਗਭਗ ਇਕ ਦਰਜਨ ਕਿਤਾਬਾਂ ਪੰਜਾਬੀ ਮਾਂ ਬੋਲੀ ਨੂੰ ਭੇਟ ਕਰ ਚੁੱਕੇ ਹਨ ਤੇ ਪੱਤਰਕਾਰੀ, ਅਨੁਵਾਦ ਤੇ ਪ੍ਰਸਾਰਨ ਦੇ ਖੇਤਰ ਵਿਚ ਵੀ ਅਹਿਮ ਤਜਰਬਾ ਰਖਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਵਾਸਤੇ ਉਨਾਂ ਵਲੋਂ ਬਣਾਈਆਂ ਲਘੂ ਫਿਲਮਾਂ ਦਰਸ਼ਕਾਂ ਵਲੋਂ ਬਹੁਤ ਸਲਾਹੀਆਂ ਗਈਆਂ। ਆਪ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਤੇ ਜੰਗ ਏ ਅਜਾਦੀ ਕਰਤਾਰਪੁਰ ਦੇ ਪ੍ਰਬੰਧਕੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29572/feed 0
ਪੰਜਾਬ ਕਲਾ ਪਰਿਸ਼ਦ ਨੇ ਡਾ. ਸੋਹਲ ਨੂੰ ਜਨਮ ਦਿਨ ਉੱਤੇ ਵਧਾਈ ਦਿੱਤੀ। https://punjdarya.com/punj-darya/29557 https://punjdarya.com/punj-darya/29557#respond Fri, 21 Jan 2022 08:29:58 +0000 https://punjdarya.com/?p=29557

ਚੰਡੀਗੜ੍ਹ: ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੂੰ ਉਨਾਂ ਦੇ ਜਨਮ ਦਿਨ ਉਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਧਾਈ ਦਿੱਤੀ ਤੇ ਉਨਾਂ ਦੀ ਲੰਬੀ ਤੰਦਰੁਸਤ ਉਮਰ ਦੀ ਕਾਮਨਾ ਕੀਤੀ ਹੈ। ਡਾ ਪਾਤਰ ਨੇ ਕਿਹਾ ਕਿ ਸਰਬਜੀਤ ਸੋਹਲ ਇਕੋ ਸਮੇਂ ਸਮਰਥ ਕਵਿਤਰੀ, ਕਹਾਣੀਕਾਰਾ, ਸਫਲ ਅਧਿਆਪਕ ਤੇ ਕੁੱਲ ਪ੍ਰਬੰਧਕ ਹਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਤੌਰ ਉਤੇ ਵੀ ਉਹ ਨਿੱਗਰ ਸਾਹਿਤਕ ਕਾਰਜ ਕਰ ਰਹੇ ਹਨ। ਡਾ ਪਾਤਰ ਤੋਂ ਇਲਾਵਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਵੀ ਡਾ ਸਰਬਜੀਤ ਕੌਰ ਸੋਹਲ ਤੇ ਉਨਾ ਦੇ ਪਰਿਵਾਰ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ ਹਨ। ਨਿੰਦਰ ਘੁਗਿਆਣਵੀ

ਮੀਡੀਆ ਅਧਿਕਾਰੀ,

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/29557/feed 0
ਪ੍ਰੋ. ਗੁਰਦਿਆਲ ਸਿੰਘ ਨੂੰ ਕਲਾ ਪਰਿਸ਼ਦ ਨੇ ਯਾਦ ਕੀਤਾ। https://punjdarya.com/punj-darya/29511 https://punjdarya.com/punj-darya/29511#respond Mon, 10 Jan 2022 10:42:50 +0000 https://punjdarya.com/?p=29511 (ਜਨਮ ਦਿਨ ਉਤੇ ਵਿਸ਼ੇਸ਼)

ਚੰਡੀਗੜ: ਦੇ ਪ੍ਰਸਿੱਧ ਨਾਵਲਕਾਰ ਪ੍ਰੋ ਗੁਰਦਿਆਲ ਸਿੰਘ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦੇ ਹੋਏ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਨਾ ਦੇ ਪਰਿਵਾਰ ਤੇ ਉਨਾ ਪਾਠਕਾਂ ਨੂੰ ਵਧਾਈ ਦਿਤੀ ਹੈ। ਡਾ ਪਾਤਰ ਨੇ ਆਖਿਆ ਕਿ ਪ੍ਰੋ ਗੁਰਦਿਆਲ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਬਾਖੂਬੀ ਕੀਤੀ ਤੇ ਆਪਣੇ ਪਾਤਰਾਂ ਨੂੰ ਹਮੇਸ਼ਾ ਵਾਸਤੇ ਅਮਰ ਕਰ ਦਿੱਤਾ ਤੇ ਪ੍ਰੋ ਗੁਰਦਿਆਲ ਸਿੰਘ ਅਗੇ ਵਧੂ, ਨਿਮਾਣਿਆਂ ਦਾ ਮਾਣ, ਤਿਹੰਮਲ ਪੁਰਸ਼ ਤੇ ਨੇਕ ਵਿਦਵਾਨ ਸਨ। ਉਹ ਹਮੇਸ਼ਾ ਸਾਡੀ ਚੇਤਨਾ ਤੇ ਚੇਤਿਆਂ ਵਿਚ ਵਸੇ ਰਹਿਣਗੇ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਦਸਿਆ ਕਿ ਪ੍ਰੋ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ ਦੇ ਦਿਨ ਸੰਨ 1933 ਨੂੰ ਪਿਤਾ ਸ ਜਗਤ ਸਿੰਘ ਦੇ ਘਰ ਮਾਂ ਨਿਹਾਲ ਕੌਰ ਦੀ ਕੁੱਖੋਂ ਹੋਇਆ ਸੀ। ਆਪ ਸਾਰੀ ਉਮਰ ਫਰੀਦਕੋਟ ਜਿਲੇ ਦੀ ਜੈਤੋ ਮੰਡੀ ਹੀ ਰਹੇ। ਆਪ ਰਾਮਗੜੀਆ ਬਰਾਦਰੀ ਨਾਲ ਸਬੰਧਤ ਹੋਣ ਕਾਰਨ ਸੱਤ ਸਾਲ ਦੀ ਨਿੱਕੀ ਉਮਰੇ ਹੀ ਕਾਮੇ ਬਣ ਗਏ। ਤੰਗੀਆਂ ਤੁਰਸ਼ੀਆਂ ਵਿਚ ਪੜੇ। ਆਖਿਰ ਉਹ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਬਣੇ। ਲਗਾਤਾਰ ਪੜਦੇ ਲਿਖਦੇ ਰਹੇ ਤੇ ਲੈਕਚਰਾਰ ਬਣ ਗਏ। ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਤੋਂ ਮੁਖੀ ਸੇਵਾਮੁਕਤ ਹੋਏ। ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋਫੈਸਰ ਸਾਹਬ ਦੀ ਮਹਾਨ ਰਚਨਾ ‘ਮੜੀ ਦਾ ਦੀਵਾ’ ਨਾਵਲ 1964 ਵਿਚ ਛਪਿਆ ਤੇ ਉਸ ਉਤੇ ਫਿਲਮ ਵੀ ਬਣੀ। ਆਪ ਦੇ ਨਾਵਲ ‘ਅਧ ਚਾਨਣੀ ਰਾਤ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਆਪ ਦੇ ਨਾਵਲ ‘ਅੰਨੇ ਘੋੜੇ ਦਾ ਦਾਨ’ ਉਤੇ ਵੀ ਫਿਲਮ ਬਣੀ। ਆਪ ਇਕੋ ਸਮੇਂ ਨਾਵਲਕਾਰ ਸਨਤੇ ਕਹਾਣੀਕਾਰ ਵੀ। ਆਪ ਜੀ ਜੀਵਨੀਕਾਰ ਤੇ ਸਫਲ ਨਿਬੰਧ ਲੇਖਕ ਵੀ ਸਨ। ਆਪ ਦਾ ਨਾਵਲ ‘ਪਰਸਾ’ ਤੇ ‘ਅਣਹੋਏ’ ਬਹੁਤ ਪੜੇ ਗਏ। ਆਪਣੀ ਸਵੈ ਜੀਵਨੀ ਦੀਆਂ ਪੁਸਤਕਾਂ ‘ਨਿਆਣ ਮੱਤੀਆਂ’ ਤੇ ‘ ‘ਜਗ ਜਿਊਂਦਿਆਂ ਦੇ ਮੇਲੇ’ ਯਾਦਗਾਰੀ ਪੁਸਤਕਾਂ ਹਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਸਭ ਤੋਂ ਵੱਡਾ ਸਾਹਿਤਕ ਸਨਮਾਨ ‘ਗਿਆਨ ਪੀਠ’ ਵੀ ਮਿਲਿਆ ਤੇ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਵੀ ਪ੍ਰਦਾਨ ਕੀਤਾ। ਆਪ ਨੇ ਆਪਣੇ ਆਖਰੀ ਨਾਵਲ – ‘ਆਹਣ’ ਦਾ ਪਹਿਲਾ ਭਾਗ ਹੀ ਲਿਖਿਆ ਸੀ ਕਿ ਬਿਮਾਰ ਹੋ ਗਏ ਤੇ ਚਲ ਵਸੇ। ਅਜ ਵੀ ਆਪ ਆਪਣੀਆਂ ਅਮਰ ਤੇ ਅਨਮੋਲ ਲਿਖਤਾਂ ਸਦਕਾ ਸਾਡੇ ਵਿਚਕਾਰ ਹਨ ਤੇ ਅਜ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਆਪ ਨੂੰ ਸਿਜਦਾ ਕਰਦੀ ਹੈ।

ਨਿੰਦਰ ਘੁਗਿਆਣਵੀ

ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ,ਚੰਡੀਗੜ੍ਹ ।

]]>
https://punjdarya.com/punj-darya/29511/feed 0
ਕਲਾ ਪਰਿਸ਼ਦ ਵਲੋਂ ਕਰਵਾਈ ‘ਸੁਰਮਈ ਸ਼ਾਮ’ ਵਿਚ ਗਾਇਕਾ ਰਜਾ ਹੀਰ ਨੇ ਸਰੋਤੇ ਕੀਲ ਲਏ। https://punjdarya.com/punj-darya/29503 https://punjdarya.com/punj-darya/29503#respond Thu, 06 Jan 2022 12:50:35 +0000 https://punjdarya.com/?p=29503

ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਲੜੀਵਾਰ ਸੰਗੀਤਕ ਪ੍ਰੋਗਰਾਮ ‘ਸੁਰਮਈ ਸ਼ਾਮ’ ਤਹਿਤ ਗਾਇਕਾ ਰਜਾ ਹੀਰ ਨੇ ਆਪਣੀ ਗਾਇਕੀ ਦੇ ਰੰਗ ਬਿਖੇਰੇ। ਸ਼ਮਾ ਜਲਾਉਣ ਤੇ ਪ੍ਰਧਾਨਗੀ ਦੀ ਰਸਮ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ ਤੇ ਰਜਾ ਹੀਰ ਦੀ ਸਾਫ ਸੁਥਰੀ ਗਾਇਕੀ ਵਾਸਤੇ ਉਸਨੂੰ ਸਾਬਾਸ਼ ਦਿੱਤੀ। ਡਾ ਪਾਤਰ ਨੇ ਕਿਹਾ ਕਿ ਪਰਿਸ਼ਦ ਨੌਜਵਾਨ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਹਮੇਸ਼ਾ ਉਪਰਾਲੇ ਕਰਦੀ ਰਹੇਗੀ। ਗਾਇਕਾ ਰਜਾ ਹੀਰ ਨੇ ਵਾਰਿਸ ਦੀ ਹੀਰ,ਟੱਪੇ, ਸੂਫੀ ਕਲਾਮ, ਤੇ ਗੀਤ ਗਾਏ ਤਾਂ ਦਰਸ਼ਕ ਝੂੰਮਣ ਲੱਗ ਪਏ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਸਾਰੇ ਸਰੋਤਿਆਂ ਦਾ ਸਮਾਪਤੀ ਮੌਕੇ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ ਡਾ ਨਿਰਮਲ ਜੌੜਾ ਨੇ ਨਿਭਾਏ। ਇਸ ਸਮਾਰੋਹ ਵਿਚ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ, ਪ੍ਰੀਤਮ ਰੁਪਾਲ, ਭੋਲਾ ਕੁਲੈਹਰੀ, ਸਰਦਾਰਾ ਸਿੰਘ ਚੀਮਾ, ਬਲਕਾਰ ਸਿਧੂ, ਹਰਪ੍ਰੀਤ ਸਿੰਘ ਚਨੰ ਤੇ ਹੋਰ ਪਤਵੰਤੇ ਹਾਜਰ ਰਹੇ।

]]>
https://punjdarya.com/punj-darya/29503/feed 0
ਪ੍ਰਵਾਸੀ ਪੱਤਰਕਾਰ ਬੂਟਾ ਸਿੰਘ ਬਾਸੀ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨ https://punjdarya.com/punj-darya/29481 https://punjdarya.com/punj-darya/29481#respond Sat, 25 Dec 2021 08:50:45 +0000 https://punjdarya.com/?p=29481 ਈਡੀਅਟ ਕਲੱਬ ਅਤੇ ਟੌਪ ਮੀਡੀਆ ਐਸੋਸੀਏਸ਼ਨ ਵਲੋਂ ਪ੍ਰਵਾਸੀ ਪੱਤਰਕਾਰ ਬੂਟਾ ਸਿੰਘ ਬਾਸੀ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨ

ਵੱਖ-ਵੱਖ ਪੱਤਰਕਾਰਾਂ, ਲੇਖਕਾਂ ਤੇ ਸਿਆਸੀ ਆਗੂਆਂ ਵੱਲੋਂ ਬੂਟਾ ਸਿੰਘ ਬਾਸੀ ਦੇ ਸੰਘਰਸ਼ ਬਾਰੇ ਪਾਇਆ ਚਾਨਣਾਚੋਹਲਾ ਸਾਹਿਬ/ਅੰਮ੍ਰਿਤਸਰ,26 ਦਸੰਬਰ (ਰਾਕੇਸ਼ ਨਈਅਰ) ਈਡੀਅਟ ਕਲੱਬ ਪੰਜਾਬ ਅਤੇ ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਵਾਸੀ ਪੱਤਰਕਾਰ ਬੂਟਾ ਸਿੰਘ ਬਾਸੀ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨ ਕੀਤਾ ਗਿਆ।ਈਡੀਅਟ ਕਲੱਬ ਪੰਜਾਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਰਾਜਿੰਦਰ ਰਿਖੀ ‘ਈਡੀਅਟ’ ਨੇ ਇਸ ਸਮਾਰੋਹ ਨੂੰ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਰੂਪ ਵਿਚ ਨੇਪਰੇ ਚਾੜ੍ਹਿਆ।ਆਪਣੇ ਸੰਬੋਧਨ ਵਿਚ ਰਿਖੀ ਨੇ ਦੱਸਿਆ ਕਿ ਬੂਟਾ ਸਿੰਘ ਬਾਸੀ ਦੀ ਬੇਬਾਕ ਤੇ ਨਿਡਰ ਪੱਤਰਕਾਰੀ ਅਤੇ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਨਾਲ ਉਹਨਾਂ ਦੇ ਅਥਾਹ ਪਿਆਰ ਦੇ ਕਾਰਨ ਹੀ ਸਾਡੀ ਸੰਸਥਾ ਈਡੀਅਟ ਕਲੱਬ ਨੇ ਉਹਨਾਂ ਨੂੰ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਬੂਟਾ ਸਿੰਘ ਬਾਸੀ ਵਲੋਂ ਪੰਜਾਬੀ ਬੋਲੀ ਨੂੰ ਵਿਦੇਸ਼ਾਂ ਵਿਚ ਵੀ ਫੈਲਾਉਣ ਅਤੇ ਭਾਰਤ ਵਿਰੋਧੀ ਅਖੌਤੀ ਖਾਲਿਸਤਾਨੀ ਅਤੇ ਹੋਰਨਾਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨਾ ਜਿਥੇ ਉਹਨਾਂ ਦੀ ਸ਼ਖ਼ਸੀਅਤ ਨੂੰ ਹੋਰਨਾਂ ਤੋਂ ਵੱਖ ਕਰਦਾ ਹੈ,ਓਥੇ ਹੀ ਪੰਜਾਬ ਵਿਚ ਵੱਸਦੇ ਪੰਜਾਬੀਆਂ ਲਈ ਵੀ ਬੂਟਾ ਸਿੰਘ ਬਾਸੀ ਪ੍ਰੇਰਨਾਸ੍ਰੋਤ ਦਾ ਕੰਮ ਕਰਦੇ ਹਨ।ਇਸ ਐਵਾਰਡ ਸਮਾਗਮ ਵਿਚ ਪਹੁੰਚੇ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ ਅਤੇ ਸਿਆਸੀ ਲੀਡਰਾਂ ਨੇ ਵੀ ਬੂਟਾ ਸਿੰਘ ਬਾਸੀ ਦੇ ਅਮਰੀਕਾ ਵਿਚਲੇ ਸੰਘਰਸ਼ ਬਾਰੇ ਚਾਨਣਾ ਪਾਇਆ, ਜਿਹਨਾਂ ਵਿਚ ਉਘੇ ਲੇਖਕ ਨਿੰਦਰ ਘੁਗਿਆਣਵੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਰਜਣ ਸਿੰਘ ਸੋਨੂੰ ਭਲਾਈਪੁਰ, ਡਾ.ਗੁਰਪ੍ਰੀਤ ਸਿੰਘ ਮਜੀਠਾ, ਸੁਪਰ ਮਾਡਲ ਕਮਲ ਚੀਮਾ, ਜਯਾ ਠਾਕੁਰ, ਅਨੋਖ ਸਿੰਘ, ਮਨਪ੍ਰੀਤ ਮਨੀ ਸ਼ਾਮਿਲ ਸਨ। ਬੂਟਾ ਸਿੰਘ ਬਾਸੀ ਨੇ ਇਸ ਮੌਕੇ ਬੋਲਦੇ ਹੋਏ ਦੱਸਿਆ ਕਿ ਉਹ ਆਪਣੇ ਜੀਵਨ ਦੇ ਵਿੱਚ ਸੰਘਰਸ਼ ਦੇ ਨਾਲ-ਨਾਲ ਕਿਵੇਂ ਕਿਵੇ ਵਿਦੇਸ਼ੀ ਵੱਸਦੇ ਪੰਜਾਬੀਆਂ ਲਈ ਅਤੇ ਹੋਰਨਾਂ ਲੋਕਾਂ ਲਈ ਸਮਾਜ ਸੇਵਾ ਕਰਦੇ ਆ ਰਹੇ ਹਨ। ਸਮਾਗਮ ਦੇ ਮੁੱਖ ਮਹਿਮਾਨ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਨੇ ਬੂਟਾ ਬਾਸੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨਾਲ ਸਿੱਧਾ ਪੰਗਾ ਲੈਣ ਵਾਲਾ ਵਿਅਕਤੀ ਆਮ ਨਹੀਂ ਹੋ ਸਕਦਾ ਅਤੇ ਜੇਕਰ ਬੂਟਾ ਬਾਸੀ ਅਜਿਹਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਉਹਨਾਂ ਦਾ ਆਪਣੇ ਦੇਸ਼, ਆਪਣੇ ਪੰਜਾਬ, ਆਪਣੀ ਮਾਂ ਬੋਲੀ ਲਈ ਪਿਆਰ ਹੈ ਜੋਕਿ ਉਹਨਾਂ ਨੂੰ ਵਿਦੇਸ਼ ਵਿਚ ਪਰਵਾਸ ਕਰਦੇ ਹੋਏ ਵੀ ਆਪਣੀ ਮਿੱਟੀ ਤੋਂ ਵੱਖ ਨਹੀਂ ਹੋਣ ਦੇ ਰਿਹਾ।ਇਸ ਮੌਕੇ ਬੂਟਾ ਸਿੰਘ ਬਾਸੀ ਜੀ ਵਲੋਂ ਆਏ ਹੋਏ ਪੱਤਰਕਾਰਾਂ, ਲੇਖਕਾਂ ਅਤੇ ਸਿਆਸੀ ਆਗੂਆਂ ਨਾਲ ਮਿਲ ਕੇ ‘ਅਦਾਰਾ ਸਾਂਝੀ ਸੋਚ’ ਵਲੋਂ ਨਵੇਂ ਸਾਲ ਦੀ ਡਾਇਰੀ ਵੀ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿਚ ਪੀਟੀਸੀ ਲਾਫਟਰ ਦਾ ਮਾਸਟਰ ਦੇ ਫਾਈਨਲਿਸਟ ਕੰਵਲਜੀਤ ਸਿੰਘ ਅਤੇ ਹਾਸ ਕਲਾਕਾਰ ਲਵਲੀ ਕੋਹਾਲੀ ਨੇ ਆਪਣੇ ਹਾਸ ਵਿਅੰਗ ਰਾਹੀਂ ਦਰਸ਼ਕਾਂ ਨੂੰ ਖੂਬ ਹਸਾਇਆ।ਮਸ਼ਹੂਰ ਪੰਜਾਬੀ ਗਾਇਕ ਅਵਤਾਰ ਦੀਪਕ (ਫੇਸਬੁਕ ਵਾਲੀ ਫੇਮ) ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਪੰਡਿਤ ਰਾਮ ਪ੍ਰਕਾਸ਼ ਸ਼ਾਸਤਰੀ ਨੂੰ ਪੰਡਿਤ ਭੀਸ਼ਮ ਦੇਵ ਨੇ ਸਨਮਾਨਿਤ ਕੀਤਾ। ਉੱਘੇ ਲੇਖਕ ਅਤੇ ਕਾਲਮਨਵੀਸ਼ ਨਿੰਦਰ ਘੁਗਿਆਣਵੀ, ਅਨੋਖ ਸਿੰਘ, ਰਾਜਨ ਰਾਏ, ਕਮਲ ਚੀਮਾ, ਜਯਾ ਠਾਕੁਰ, ‘ਸਾਂਝੀ ਸੋਚ ਅਖ਼ਬਾਰ ਅਤੇ ਟੀਵੀ’ ਚੈਨਲ ਦੀ ਸਾਰੀ ਟੀਮ ਨੇ ਵੀ ਉਹਨਾਂ ਦੇ ਕੰਮਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਵਨ ਕੁਮਾਰ ਟੀਨੂੰ, ਪੰਡਿਤ ਭੀਸ਼ਮ ਦੇਵ, ਸਰਵਣ ਰਾਜਾ, ਗਾਬਾ, ਰਾਜ ਕੁਮਾਰ ਅਰੋੜਾ, ਦਿਨੇਸ਼ ਬਜਾਜ, ਪਿਯੂਸ਼ ਗੁਪਤਾ, ਕਮਲਪਾਲ ਸਿੰਘ ਐਂਕਰ, ਪ੍ਰੇਰਨਾ, ਪੂਨਮ, ਕੁਲਦੀਪ ਸਿੰਘ, ਯੋਗੇਸ਼ ਕੁਮਾਰ, ਰੋਹਿਤ ਅਰੋੜਾ, ਰਾਜਾ ਕਾਲੇਕੇ, ਰਾਕੇਸ਼ ਨਈਅਰ ਚੋਹਲਾ ਸਾਹਿਬ, ਮਨਜੀਤ ਸ਼ਰਮਾ ਖੇਮਕਰਨ, ਰਜਨੀਸ਼ ਜ਼ੀਰਾ, ਰਾਕੇਸ਼ ਵਸ਼ਿਸ਼ਟ ਗੜ੍ਹਸ਼ੰਕਰ, ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਕੁਲਵਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਭੁੱਲਰ, ਰਵਿੰਦਰ ਸਿੰਘ ਹੈਪੀ, ਬਲਜੀਤ ਸਿੰਘ ਤਰਨ ਤਾਰਨ, ਚੰਦਨ ਕੁਮਾਰ, ਧੈਰਿਆ ਮਹਿਰਾ, ਸੰਦੀਪ ਜੰਡਿਆਲਾ ਆਦਿ ਹਾਜਰ ਸਨ।

]]>
https://punjdarya.com/punj-darya/29481/feed 0
ਡਾਇਰੀ- ਨਿੰਦਰ ਘੁਗਿਆਣਵੀ https://punjdarya.com/punj-darya/29307 https://punjdarya.com/punj-darya/29307#respond Sat, 27 Nov 2021 11:59:32 +0000 https://punjdarya.com/?p=29307

ਮਦਨ ਲਾਲ ਜਲਾਲਪੁਰ ਜੀ, ਪੰਜਾਬੀ ਜਗਤ ਆਪ ਨੂੰ ਲਾਹਨਤਾਂ ਪਾ ਰਿਹਾ ਹੈ। ਅੱਗੇ ਤੋਂ ਐਸੀ ਭੁੱਲ ਨਾ ਕਰਿਓ! ਨਹੀਂ ਤੇ ਸਮਾਂ ਆਪ ਨੂੰ ਮਾਫੀ ਨਹੀਂ ਦੇਵੇਗਾ। ਮੁੱਖ ਮੰਤਰੀ ਤੇ ਮੀਡੀਆ ਦੇ ਸਾਹਮਣੇ ਆਪ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਅਰਵਿੰਦ ਜੀ ਨੂੰ ਆਪਣੇ ਸ਼ਬਦੀ ਹਮਲੇ ਨਾਲ ਨੀਂਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੀ ਨਿੰਦਾ ਹੋ ਰਹੀ ਹੈ। ਪਹਿਲੀ ਗੱਲ ਕਿ ਆਪ ਨੇ ਵਿਧਾਇਕ ਹੁੰਦਿਆਂ ਪ੍ਰੋਟੋਕੋਲ ਤੋੜਿਆ, ਤੇ ਕਿਓ? ਆਪ ਬਿਨਾਂ ਬੁਲਾਏ ਹੀ ਯੂਨੀਵਰਸਿਟੀ ਦੇ ਮੰਚਾਂ ਉਤੇ ਚੜਦੇ ਫਿਰਦੇ ਓ? ਤੇ ਕਿਓਂ? ਕੀ ਆਪ ਜੀ ਨੂੰ ਆਪਣੇ ਨਾਂ ” ਮਦਨ” ਦੇ ਅਰਥਾਂ ਦਾ ਇਲਮ ਹੈ? ਜੇਕਰ ਨਹੀਂ ਹੈ, ਤਾਂ ਕੋਈ ‘ਕੋਸ਼’ ਫਰੋਲੋ। ਹਰ ਸਮੇਂ ਕੀਤੀ ‘ਹਰਲ ਹਰਲ’ ਚੰਗੀ ਗੱਲ ਨਹੀਂ। ਬਾਕੀ ਆਪ ਬਾਬਤ ਮੈਂ ਬਹੁਤਾ ਲਿਖਾਂ, ਲਗਦੈ ਕਿ ਮੇਰੀ ਕਲਮ ਵਕਤ ਖਰਾਬ ਕਰ ਰਹੀ ਹੋਵੇਗੀ। ਸਾਇੰਸ (ਫਿਜ਼ਿਕਸ) ਦੇ ਵਿਦਵਾਨ ਡਾ ਅਰਵਿੰਦ ਦਾ ਦੇਸ਼ਾਂ ਬਦੇਸ਼ਾਂ ਵਿਚ ਨਾਂ ਹੈ। ਆਪਣੇ ਖੇਤਰ ਵਿਚ ਮੰਨੇ ਹੋਏ ਤੇ ਪੰਜਾਬੀ ਜਗਤ ਦੀ ਸੂਝਵਾਨ ਸ਼ਖਸੀਅਤ ਨੇ। ਪੰਜਾਬੀਅਤ ਦਾ ਮਾਣ ਹਨ। ਜਦੋਂ ਤੋਂ ਉਹ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਣੇ ਨੇ, ਉਦੋਂ ਤੋਂ ਯੂਨੀਵਰਸਟੀ ਨੂੰ ਥੋੜੀ ਸੁਰਤ ਆਉਣ ਲੱਗੀ ਹੈ। ਮੁੱਖ ਮੰਤਰੀ ਜੀ ਦਾ ਯੂਨੀਵਰਸਿਟੀ ਆਉਣਾ ਤੇ ਡੇਢ ਸੌ ਕਰੋੜ ਰੁਪਏ ਦਾ ਕਰਜ ਸਰਕਾਰ ਦੇ ਜਿੰਮੇ ਓਟਣਾ ਤੇ ਹੋਰ ਗ੍ਰਾਂਟਾਂ ਆਦਿ ਜਾਰੀ ਕਰਵਾਉਣੀਆਂ ਵਾਈਸ ਚਾਂਸਲਰ ਸਾਹਬ ਡਾ ਅਰਵਿੰਦ ਦੇ ਹੀ ਨਿੱਗਰ ਯਤਨ ਹਨ। ਆਪ ਵਿਧਾਇਕ ਹੁੰਦੇ ਹੋਏ ਇਕ ਵਾਰ ਵੀ ਕੈਪਟਨ ਸਾਹਿਬ ਕੋਲ ਯੂਨੀਵਰਸਿਟੀ ਦਾ ਰੋਣਾ ਰੋਣ ਨਹੀਂ ਗਏ? ਤੇ ਕਿਓਂ? ਅੱਜ ਏਨਾ ਹੀ ਬੜਾ, ਬਾਕੀ ਫੇਰ ਸਹੀ। ਅੱਜ ਦਾ ਡਾਇਰੀ ਪੰਨਾ ਲਿਖਦਿਆਂ ਇਹ ਆਸ ਕਰਦੇ ਹਾਂ ਡਾ ਅਰਵਿੰਦ ਦਾ ਪੰਜਾਬੀ ਮਾਂ ਬੋਲੀ, ਸਭਿਆਚਾਰ ਤੇ ਸਾਹਿਤ ਨਾਲ ਨਾਤਾ ਹੋਰ ਵੀ ਗੂੜਾ ਹੋਵੇਗਾ, ਤੇ ਯੂਨੀਵਰਸਿਟੀ ਦੀ ਹਮੇਸ਼ਾ ਵਾਂਗ ਬੱਲੇ ਬੱਲੇ ਹੋਵੇਗੀ।

]]>
https://punjdarya.com/punj-darya/29307/feed 0
ਮੋਹਨ ਭੰਡਾਰੀ ਦਾ ਹੋਇਆ ਅੰਤਿਮ ਸੰਸਕਾਰ। https://punjdarya.com/punj-darya/29299 https://punjdarya.com/punj-darya/29299#respond Sat, 27 Nov 2021 09:50:07 +0000 https://punjdarya.com/?p=29299 ਚੰਡੀਗੜ੍ਹ: ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਦਾ ਕੱਲ ਉਨਾਂ ਦੇ ਨਿਵਾਸ ਸੈਕਟਰ 34 ਵਿਖੇ ਦਿਹਾਂਤ ਹੋ ਗਿਆ ਸੀ। ਚੰਡੀਗੜ ਤੇ ਮੋਹਾਲੀ ਦੇ ਲੇਖਕਾਂ ਵਲੋਂ ਸ਼੍ਰੀ ਭੰਡਾਰੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਾਹਿਤ ਤੇ ਸਭਿਆਚਾਰ ਦੀਆਂ ਵਖ ਵਖ ਸੰਸਥਾਵਾਂ ਦੇ ਪ੍ਰਤੀਨਿਧ ਹਾਜਰ ਰਹੇ।ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਵਲੋਂ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਸ਼੍ਰੀ ਮੋਹਨ ਭੰਡਾਰੀ ਦੀ ਦੇਹ ਉਤੇ ਰੀਥ ਭੇਟ ਕੀਤੀ। ਇਸ ਮੌਕੇ ਉਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਜਨਰਲ ਸਕੱਤਰ ਸ਼ੁਸ਼ੀਲ ਦੁਸਾਂਝ, ਡਾ ਸਰਬਜੀਤ ਸਿੰੰਘ, ਡਾ ਨਾਹਰ ਸਿੰਘ ਨੇ ਸ਼ਾਲ ਤੇ ਫੁੱਲ ਭੇਟ ਕੀਤੇ ਮੋਹਨ ਭੰਡਾਰੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਸ਼ਰੋਮਣੀ ਨਾਟਕਕਾਰ ਡਾ ਆਤਮਜੀਤ, ਜਸਬੀਰ ਭੁੱਲਰ, ਕਾਨਾ ਸਿੰਘ, ਗੁਲ ਚੌਹਾਨ, ਬਾਬੂ ਰਾਮ ਦੀਵਾਨਾ, ਸੁਭਾਸ਼ ਭਾਸਕਰ, ਗੋਵਰਧਨ ਗੱਬੀ, ਦੀਵਾਨ ਮਾਨਾ, ਪ੍ਰੋਫੈਸਰ ਗੁਰਮੇਲ, ਐਡਵੋਕੇਟ ਕਰਮ ਸਿੰਘ, ਕਮਲ ਦੁਸਾਂਝ ਸਮੇਤ ਕਈ ਸਾਹਿਤਕਾਰ ਤੇ ਰਿਸ਼ਤੇਦਾਰ ਮਿੱਤਰ ਮੋਹਨ ਭੰਡਾਰੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ ਹੋਏ ਸਨ।

]]>
https://punjdarya.com/punj-darya/29299/feed 0
ਮੋਹਨ ਭੰਡਾਰੀ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਸ਼ਰਧਾਂਜਲੀ ਭੇਟ। https://punjdarya.com/punj-darya/29285 https://punjdarya.com/punj-darya/29285#respond Fri, 26 Nov 2021 12:47:04 +0000 https://punjdarya.com/?p=29285

ਚੰਡੀਗੜ੍ਹ: ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਦਾ ਅਜ ਉਨਾਂ ਦੇ ਨਿਵਾਸ ਸੈਕਟਰ 34 ਵਿਖੇ ਦਿਹਾਂਤ ਹੋ ਗਿਆ। ਸ਼੍ਰੀ ਭੰਡਾਰੀ ਦੀ ਸਾਹਿਤ ਸਿਰਜਣਾ ਨੂੰ ਸਲਾਮ ਕਰਦਿਆਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਮੋਹਨ ਭੰਡਾਰੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਭੰਡਾਰੀ ਜੀ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਪ੍ਰਾਪਤੀ ਹਨ। ਉਨਾ ਲੰਬਾ ਸਮਾਂ ਕਲਮ ਚਲਾਈ ਤੇ ਯਾਦਗਾਰੀ ਕਹਾਣੀਆਂ ਲਿਖੀਆਂ। ਡਾ ਪਾਤਰ ਨੇ ਆਖਿਆ ਕਿ ਭੰਡਾਰੀ ਜੀ ਪ੍ਰਪੱਕ ਸਾਹਿਤਕਾਰ ਹੋਣ ਦੇ ਨਾਲ ਨਾਲ ਮੋਹਵੰਤੇ ਮਨੁੱਖ ਸਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਞੇ ਆਖਿਆ ਕਿ ਮੋਹਨ ਭੰਡਾਰੀ ਦੀਆਂ ਰਚਿਤ ਕਹਾਣੀਆਂ, ਰੇਖਾ ਚਿਤਰਾਂ ਤੇ ਯਾਦਾਂ ਉਤੇ ਵਿਦਿਆਰਥੀ ਅੱਜ ਲੀ ਖੋਜ ਕਾਰਜ ਕਰ ਰਹੇ ਹਨ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਮੋਹਨ ਭੰਡਾਰੀ ਬਾਰੇ ਕਿਹਾ ਕਿ ਭੰਡਾਰੀ ਜੀ ਦੀਆਂ ਚਰਚਿਤ ਕਹਾਣੀਆਂ ਉਪਰ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਫਿਲਮਾਂ ਵੀ ਬਣੀਆਂ। ਡਾ ਜੌਹਲ ਨੇ ਆਖਿਆ ਕਿ ਕਬੂਤਰ ਕਹਾਣੀ ਉਤੇ ਬਣੀ ਫਿਲਮ ਦਰਸ਼ਕਾਂ ਨੇ ਬਹੁਤ ਸਲਾਮੀ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਪਣੀਆਂ ਭੰਡਾਰੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨਾਂ ਭੰਡਾਰੀ ਦੇ ਪਰਮ ਮਿੱਤਰ ਕਹਾਣੀਕਾਰ ਰਘਬੀਰ ਢੰਡ ਵਲੋਂ ਭੰਡਾਰੀ ਨੂੰ ਲਿਖੇ ਖਤਾਂ ਦੀ ਕਿਤਾਬ ਦਾ ਸੰਪਾਦਨ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ ਤੇ ਮੋਹਨ ਭੰਡਾਰੀ ਦੀ ਸੰਗਤ ਵੀ ਉਨਾਂ ਨੇੜਿਓਂ ਮਾਣੀ ਸੀ। ਕਲਾ ਪਰਿਸ਼ਦ ਨੇ ਭੰਡਾਰੀ ਜੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਨਿੰਦਰ ਘੁਗਿਆਣਵੀਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ।

]]>
https://punjdarya.com/punj-darya/29285/feed 0
ਪੰਜਾਬ ਕਲਾ ਪਰਿਸ਼ਦ ਵਲੋਂ ਪ੍ਰੋ. ਮੋਹਨ ਸਿੰਘ ਨੂੰ ਯਾਦ ਕੀਤਾ ਗਿਆ। https://punjdarya.com/punj-darya/28963 https://punjdarya.com/punj-darya/28963#respond Wed, 20 Oct 2021 07:22:12 +0000 https://punjdarya.com/?p=28963

ਚੰਡੀਗੜ: ਅੱਜ ਯੁਗ ਕਵੀ ਪ੍ਰੋ ਮੋਹਨ ਸਿੰਘ ਦਾ ਜਨਮ ਦਿਨ ਹੈ। ਲੇਖਕ ਜਗਤ ਵੱਲੋਂ ਉਹਨਾ ਨੂੰ ਚੇਤੇ ਕੀਤਾ ਜਾ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਉਹਨਾ ਦੇ ਜਨਮ ਦਿਨ ਮੌਕੇ ਅੱਜ ਪੰਜਾਬੀ ਭਵਨ ਲੁਧਿਆਣਾ ਵਿਚ ਵਿਸ਼ਾਲ ਕਵੀ ਦਰਬਾਰ ਪੋ ਮੋਹਨ ਸਿੰਘ ਫਾਊਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰੋ ਮੋਹਨ ਸਿੰਘ ਨੂੰ ਯਾਦ ਕਰਦਿਆਂ ਉਹਨਾ ਨਾਲ ਬਿਤਾਏ ਪਲਾਂ ਤੇ ਉਨਾਂ ਦੀ ਰੰਗੀਲੜੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਡਾ ਪਾਤਰ ਨੇ ਆਖਿਆ ਕਿ ਪ੍ਰੋ ਸਾਹਬ ਲਗਿਆ ਹੀ ਨਹੀ ਕਿਤੇ ਚਲੇ ਗਏ ਹਨ। ਉਨਾਂ ਨੂੰ ਹਰ ਸਮੇਂ ਅੰਗ ਸੰਗ ਹੀ ਮਹਿਸੂਸ ਕਰਦੇ ਹਾਂ। ਡਾ ਪਾਤਰ ਨੇ ਪ੍ਰੋਫੈਸਰ ਸਾਹਬ ਦੇ ਪਰਿਵਾਰ ਨੂੰ ਵਧਾਈ ਦਿੱਤੀ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਪ੍ਰੋ ਮੋਹਨ ਸਿੰਘ ਅਜ ਵੀ ਨਿਰੰਤਰ ਪੜੇ ਜਾ ਰਹੇ ਹਨ, ਪੜਾਏ ਜਾ ਰਹੇ ਹਨ। ਉਨਾ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ। ਪੰਜਾਬ ਕਲਾ ਪਰਿਸ਼ਦ ਵੱਲੋਂ ਅਜਿਹੇ ਮਾਣਮੱਤੇ ਸ਼ਾਇਰ ਨੂੰ ਯਾਦ ਕਰਨਾ ਪਰਿਸ਼ਦ ਵਾਸਤੇ ਸ਼ੋਭਾਮਈ ਸਮਾਂ ਹੈ। ਪਰਿਸ਼ਦ ਦੇ ਸਕੱਤਰ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਹੀ ਨਹੀਂ ਸਗੋਂ ਉਹਨਾ ਦੇ ਰਹੇ ਗੀਤ ਵੀ ਬੇਹੱਦ ਮਕਬੂਲ ਹੋਏ ਹਨ। ਸਿੱਖੀ ਦਾ ਬੂਟਾ, ਅੰਬੀ ਦਾ ਬੂਟਾ, ਨਗ ਪੰਜਾਬ ਦਾ, ਛਤੋ ਦੀ ਬੇਰੀ ਵਰਗੀਆਂ ਕਈ ਲਿਖਤਾਂ ਅਮਰ ਹਨ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਕਲਾ ਪਰਿਸ਼ਦ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਸਾਹਿਤ ਜਗਤ ਨੂੰ ਪ੍ਰੋ ਮੋਹਨ ਸਿੰਘ ਦੇ ਜਨਮ ਦਿਨ ਦੀ ਵਧਾਈ ਦਿਤੀ ਹੈ।

ਨਿੰਦਰ ਘੁਗਿਆਣਵੀ

ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

]]>
https://punjdarya.com/punj-darya/28963/feed 0
ਡਾਇਰੀ ਦਾ ਪੰਨਾ “ਵਿਕਰਮ, ਵਾਪਿਸ ਜਾਹ”- ਨਿੰਦਰ ਘੁਗਿਆਣਵੀ https://punjdarya.com/punj-darya/28505 https://punjdarya.com/punj-darya/28505#respond Sun, 03 Oct 2021 10:38:40 +0000 https://punjdarya.com/?p=28505
ਵਿਕਰਮਜੀਤ ਦੁੱਗਲ

ਇਥੇ ਇਮਾਨਦਾਰਾਂ ਦੀ ਲੋੜ ਨਹੀਂ, ਏਹ ਪੰਜਾਬ ਹੈ। ਏਥੇ ਤਾਂ ਵੱਡੇ ਤੇ ਮੋਟੇ ਟੋਕਿਆਂ ਵਾਲੇ ਚਾਹੀਦੇ ਨੇ, ਵੱਢਣ ਵਾਲੇ। ਲੁੱਟਣ ਵਾਲੇ ਤੇ ਟੁੱਕਣ ਵਾਲੇ। ਹੁਣ ਤੀਕ ਇਹੋ ਕੁਛ ਹੀ ਹੁੰਦਾ ਆਇਆ ਹੈ ਪੰਜਾਬ ਨਾਲ। ਇਮਾਨ ਤੇ ਮਿਹਨਤਾਂ ਨੂੰ ਕੌਣ ਪੁਛਦਾ ਏਥੇ? ਉੱਤਰ ਕਾਟੋ ਮੈਂ ਚੜਾਂ,ਹੁਣ ਮੇਰੀ ਵਾਰੀ। ਬਥੇਰੇ ਨੇਕ ਚਿਹਰੇ ਸਨ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੁਰਕਾਰੇ। ਪਿਆਰੇ ਵਿਕਰਮ, ਤੇਰੀ ਮੇਹਨਤ, ਆਪਣੇ ਕੰਮ ਪ੍ਰਤੀ ਲਗਨ ਤੇ ਵਿਸ਼ਵਾਸ਼ ਨੂੰ ਸਲਾਮ ਹੈ। ਪੰਜਾਬ ਆਇਆ ਮੇਰੀ ਨਜਰ ਵਿਚ ਬਾਹਰਲੇ ਕਾਡਰ ਦਾ ਪਹਿਲਾ ਆਈ ਪੀ ਐਸ ਪੰਜਾਬੀ ਪੁੱਤਰ ਵਿਕਰਮਜੀਤ ਦੁੱਗਲ ਹੋਵੇਗਾ, ਜੋ ਇਕੋ ਸਮੇਂ ਦੋ ਜਿਲਿਆਂ ਦਾ ਐਸ ਐਸ ਪੀ, ਡੀ ਆਈ ਜੀ ਤੇ ਪੁਲਿਸ ਕਮਿਸ਼ਨਰ ਲੱਗਿਆ। ਰੱਬ ਭਲਾ ਕਰੇ! God bless you brother

]]>
https://punjdarya.com/punj-darya/28505/feed 0