Nicola Sturgeon – Punj Darya https://punjdarya.com Thu, 25 Nov 2021 12:05:17 +0000 en-US hourly 1 https://wordpress.org/?v=7.0 https://punjdarya.com/wp-content/uploads/2023/01/cropped-screen-logo-copy-32x32.jpg Nicola Sturgeon – Punj Darya https://punjdarya.com 32 32 ਸਕਾਟਲੈਂਡ: ਨਿਕੋਲਾ ਸਟਰਜਨ ਦਾ ਫਸਟ ਮਨਿਸਟਰ ਵਜੋਂ ਲੰਬੇ ਸਮੇਂ ਤੱਕ ਸੇਵਾਵਾਂ ਦੇਣ ਦਾ ਇਰਾਦਾ https://punjdarya.com/punj-darya/29263 https://punjdarya.com/punj-darya/29263#respond Thu, 25 Nov 2021 10:30:29 +0000 https://punjdarya.com/?p=29263 2023 ‘ਚ ਸਕਾਟਲੈਂਡ ਦੀ “ਆਜ਼ਾਦੀ” ਲਈ ਰੈਫਰੰਡਮ ਵੱਲ ਇਸ਼ਾਰਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਉਹ ਆਪਣੇ ਭਵਿੱਖ ਬਾਰੇ ਅਟਕਲਾਂ ਦੇ ਵਿਚਕਾਰ ਫਸਟ ਮਨਿਸਟਰ ਵਜੋਂ ਬਹੁਤ ਲੰਬੇ ਸਮੇਂ ਲਈ ਸੇਵਾਵਾਂ ਨਿਭਾਏਗੀ। ਐੱਸ ਐੱਨ ਪੀ ਨੇਤਾ ਸਟਰਜਨ ਅਨੁਸਾਰ ਉਸਦਾ ਕਿਤੇ ਵੀ ਜਾਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਹੋਲੀਰੂਡ ਚੋਣਾਂ ਵਿੱਚ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਐੱਸ ਐੱਨ ਪੀ ਨੇ ਸਕਾਟਿਸ਼ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੀ ਸਥਿਤੀ ਨੂੰ ਆਸਾਨੀ ਨਾਲ ਬਰਕਰਾਰ ਰੱਖਣ ਤੋਂ ਬਾਅਦ ਸਟਰਜਨ ਨੂੰ ਮਈ ਵਿੱਚ ਦੂਜੀ ਵਾਰ ਫਸਟ ਮਨਿਸਟਰ ਵਜੋਂ ਦੁਬਾਰਾ ਚੁਣਿਆ ਸੀ। ਹਾਲਾਂਕਿ, ਰਾਜਨੀਤਿਕ ਵਿਰੋਧੀਆਂ ਦੇ ਦਾਅਵੇ ਅਨੁਸਾਰ ਸਟਰਜਨ 2026 ਵਿੱਚ ਖਤਮ ਹੋਣ ਵਾਲੀ ਪੂਰੀ ਮਿਆਦ ਦੀ ਸੇਵਾ ਨਹੀਂ ਕਰੇਗੀ। ਇਸ ਤੋਂ ਪਹਿਲਾਂ ਸਟਰਜਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੀ ਰਾਜਨੀਤੀ ਤੋਂ ਬਾਅਦ ਦੀ ਜ਼ਿੰਦਗੀ ‘ਤੇ ਨਜ਼ਰ ਹੈ। ਪਰ ਉਸਨੇ ਇੱਕ ਇੰਟਰਵਿਊ ਵਿੱਚ, ਫਸਟ ਮਨਿਸਟਰ ਵਜੋਂ ਲੰਬਾ ਸਮਾਂ ਸੇਵਾਵਾਂ ਨਿਭਾਉਣ ਦੇ ਆਪਣੇ ਇਰਾਦੇ ਨੂੰ ਪ੍ਰਗਟ ਕੀਤਾ ਹੈ। ਸਟਰਜਨ ਨੇ ਇਹ ਵੀ ਕਿਹਾ ਕਿ ਉਹ 2023 ਦੇ ਅੰਤ ਤੋਂ ਪਹਿਲਾਂ ਸੁਤੰਤਰਤਾ ‘ਤੇ ਜਨਮਤ ਰਾਇਸ਼ੁਮਾਰੀ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇਗੀ।

]]>
https://punjdarya.com/punj-darya/29263/feed 0
ਸਕਾਟਲੈਂਡ: ਨਿਕੋਲਾ ਸਟਰਜਨ ਨੇ ਕੋਪ 26 ਵਿੱਚ ਵਿਘਨ ਪਾਉਣ ਸਬੰਧੀ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਚਿਤਾਵਨੀ https://punjdarya.com/punj-darya/29093 https://punjdarya.com/punj-darya/29093#respond Fri, 29 Oct 2021 14:15:25 +0000 https://punjdarya.com/?p=29093 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 31 ਅਕਤੂਬਰ ਤੋਂ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਸ਼ੁਰੂ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਨੇਤਾ, ਡੇਲੀਗੇਟ ਆਦਿ ਜਲਵਾਯੂ ਸਬੰਧੀ ਗੱਲਬਾਤ ਕਰਨ ਲਈ ਆਪਣੀ ਸ਼ਮੂਲੀਅਤ ਕਰ ਰਹੇ ਹਨ। ਇਸ ਦੌਰਾਨ ਵੱਡੇ ਪੱਧਰ ‘ਤੇ ਵਾਤਾਵਰਨ ਕਾਰਕੁੰਨਾਂ, ਕਰਮਚਾਰੀਆਂ ਆਦਿ ਵੱਲੋਂ ਗਲਾਸਗੋ ਵਿੱਚ ਵੱਖ ਵੱਖ ਮੰਗਾਂ ਆਦਿ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਵੀ ਉਮੀਦ ਹੈ। ਇਸ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੋਪ 26 ਦੌਰਾਨ ਸਾਂਤੀ ਬਣਾਈ ਰੱਖਣ ਲਈ ਸਖਤ ਰੁਖ ਅਪਣਾਉਂਦਿਆਂ ਗਲਾਸਗੋ ਜਾ ਰਹ ਪ੍ਰਦਰਸ਼ਨਕਾਰੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਸਕਾਟਲੈਂਡ ਪੁਲਿਸ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਸੰਮੇਲਨ ਦੌਰਾਨ ਸੰਵੇਦਨਸ਼ੀਲ ਪੁਲਿਸਿੰਗ ਕਾਰਵਾਈ ਕਰੇਗੀ। ਇਸ ਸੰਮੇਲਨ ਦੌਰਾਨ ਵਿਸ਼ਵ ਨੇਤਾ ਅਤੇ ਲਗਭਗ 30,000 ਡੈਲੀਗੇਟ 12 ਨਵੰਬਰ ਤੱਕ ਸ਼ਹਿਰ ਵਿੱਚ ਰਹਿਣਗੇ। ਗ੍ਰੇਟਾ ਥਨਬਰਗ ਸਮੇਤ ਹਜ਼ਾਰਾਂ ਜਲਵਾਯੂ ਕਾਰਕੁੰਨ ਵੀ ਇਸ ਦੌਰਾਨ ਮਾਰਚ ਅਤੇ ਰੈਲੀਆਂ ਲਈ ਗਲਾਸਗੋ ਜਾਣਗੇ। ਸਕਾਟਿਸ਼ ਪਾਰਲੀਮੈਂਟ ਵਿੱਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਉਹ ਕੋਪ 26 ਵਿੱਚ ਸਾਂਤੀ ਬਣਾਈ ਰੱਖਣ ਲਈ ਚੀਫ ਕਾਂਸਟੇਬਲ ਨਾਲ ਹੋਰ ਚਰਚਾ ਕਰੇਗੀ।ਪਰ ਸਟਰਜਨ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਸੰਵੇਦਨਸ਼ੀਲ ਪੁਲਿਸਿੰਗ ਕਾਰਵਾਈ ਨਾਲ ਢੁੱਕਵੇਂ ਅਤੇ ਸ਼ਾਂਤਮਈ ਪ੍ਰਦਰਸ਼ਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ‘ਚ  30 ਅਕਤੂਬਰ ਤੇ 31 ਅਕਤੂਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੀ ਰੋਸ ਪ੍ਰਦਰਸ਼ਨ ਹੋਣ ਜਾ ਰਹੇ ਹਨ। 30 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਿੱਚ ਬਰਤਾਨੀਆ ਭਰ ਵਿੱਚੋਂ ਪ੍ਰਦਰਸ਼ਨਕਾਰੀ ਪਹੁੰਚ ਰਹੇ ਹਨ।

]]>
https://punjdarya.com/punj-darya/29093/feed 0
ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਬਣੀ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ https://punjdarya.com/punj-darya/28856 https://punjdarya.com/punj-darya/28856#respond Wed, 13 Oct 2021 15:39:54 +0000 https://punjdarya.com/?p=28856 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ ਵਜੋਂ ਚੁਣਿਆ ਗਿਆ ਹੈ। ਨਿਕੋਲਾ ਸਟਰਜਨ ਨੇ ਯੂਕੇ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਔਰਤ ਦਾ ਖਿਤਾਬ ਮਹਾਰਾਣੀ ਐਲਿਜ਼ਾਬੈਥ II ਅਤੇ ਬਾਫਟਾ ਪੁਰਸਕਾਰ ਜੇਤੂ ਅਭਿਨੇਤਰੀ ਮਿਸ਼ੇਲਾ ਕੋਏਲ ਨੂੰ ਪਿੱਛੇ ਛੱਡਦਿਆਂ ਪ੍ਰਾਪਤ ਕੀਤਾ ਹੈ। ‘ਦ ਬਾਡੀ ਸ਼ਾਪ’ ਦੁਆਰਾ ਜਾਰੀ ਕੀਤੀ ਗਈ ਸੂਚੀ ਨੇ ਸਕਾਟਲੈਂਡ ਅਤੇ ਯੂਕੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦਾ ਖੁਲਾਸਾ ਕੀਤਾ ਹੈ, ਜੋ ਕਿ ਗੂਗਲ ਸਰਚਾਂ, ਸੋਸ਼ਲ ਮੀਡੀਆ ਫਾਲੋਅਰਸ, ਵਿਕੀਪੀਡੀਆ ਪੇਜ ਵਿਯੂਜ਼ ਆਦਿ ‘ਤੇ ਆਧਾਰਿਤ ਹੈ।ਇਸ ਸੂਚੀ ਵਿੱਚ ਨਿਕੋਲਾ ਸਟਰਜਨ ਨੇ ਯੂਕੇ ਤੋਂ ਇਲਾਵਾ ਦੁਨੀਆ ਭਰ ਦੀਆਂ ਚੋਟੀ ਦੀਆਂ 20 ਮਹਿਲਾਵਾਂ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ। ਜਿਸ ਕਰਕੇ ਸਟਰਜਨ ਦਾ ਨਾਮ ਕਮਲਾ ਹੈਰਿਸ ਅਤੇ ਓਰਪਾ ਵਿਨਫਰੇ, ਮਿਸ਼ੇਲ ਓਬਾਮਾ, ਹਿਲੇਰੀ ਕਲਿੰਟਨ ਆਦਿ ਮਹਿਲਾਵਾਂ ਨਾਲ ਸ਼ਾਮਲ ਹੋਇਆ ਹੈ। ਨਿਕੋਲਾ ਸਟਰਜਨ 16 ਸਾਲ ਦੀ ਉਮਰ ਵਿੱਚ ‘ਚ ਸਕਾਟਿਸ਼ ਨੈਸ਼ਨਲ ਪਾਰਟੀ ਵਿੱਚ ਸ਼ਾਮਲ ਹੋਈ ਅਤੇ ਉਦੋਂ ਤੋਂ ਹੀ ਉਹ ਬ੍ਰਿਟਿਸ਼ ਰਾਜਨੀਤੀ ਦੀ ਇੱਕ ਮਹੱਤਵਪੂਰਣ ਹਸਤੀ ਬਣ ਗਈ ਹੈ।

]]>
https://punjdarya.com/punj-darya/28856/feed 0
ਸਕਾਟਲੈਂਡ: ਵੈਕਸੀਨ ਪਾਸਪੋਰਟ ਐਪ ਦੀਆਂ ਤਕਨੀਕੀ ਸਮੱਸਿਆਵਾਂ ਲਈ ਨਿਕੋਲਾ ਸਟਰਜਨ ਨੇ ਮੁਆਫੀ ਮੰਗੀ https://punjdarya.com/punj-darya/28627 https://punjdarya.com/punj-darya/28627#respond Wed, 06 Oct 2021 10:49:02 +0000 https://punjdarya.com/?p=28627 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਰਕਾਰ ਦੁਆਰਾ ਕੋਵਿਡ ਪਾਸਪੋਰਟ ਸਕੀਮ ਤਹਿਤ ਲਾਂਚ ਕੀਤੀ ਐੱਨ ਐੱਚ ਐੱਚ ਐਪ ਵਿੱਚ ਸਾਹਮਣੇ ਆਈਆਂ ਤਕਨੀਕੀ ਸਮੱਸਿਆਵਾਂ ਕਾਰਨ ਲੋਕਾਂ ਤੋਂ ਮੁਆਫੀ ਮੰਗੀ ਹੈ। ਇਸ ਐਪ ਨੂੰ ਪਿਛਲੇ ਹਫਤੇ ਵੀਰਵਾਰ ਨੂੰ ਡਾਉਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਸੀ, ਪਰ ਜਿਆਦਾਤਰ ਉਪਭੋਗਤਾਵਾਂ ਨੇ ਇਸ ਐਪ ਨੂੰ ਵਰਤਦਿਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕੀਤਾ। ਮੰਗਲਵਾਰ ਨੂੰ ਸਕਾਟਿਸ਼ ਸੰਸਦ ਵਿੱਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਐਪ ਦੀ ਸਮੱਸਿਆ ਵੀਰਵਾਰ ਸ਼ਾਮ ਅਤੇ ਸ਼ੁੱਕਰਵਾਰ ਨੂੰ ਜਿਆਦਾ ਗੰਭੀਰ ਸੀ। ਉਹਨਾਂ ਦੱਸਿਆ ਕਿ ਜਿਆਦਾਤਰ ਲੋਕ ਉਹਨਾਂ ਵੱਲੋਂ ਐਪ ਵਿੱਚ ਦਰਜ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਆਪਣੀ ਵੈਕਸੀਨ ਦਾ ਰਿਕਾਰਡ ਲੱਭਣ ਤੋਂ ਅਸਮਰੱਥ ਸਨ। ਇਸ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਜੋ ਜਲਦੀ ਤੋਂ ਜਲਦੀ ਐਪ ਨੂੰ ਡਾਉਨਲੋਡ ਕਰਨਾ ਚਾਹੁੰਦੇ ਸਨ। ਸਟਰਜਨ ਨੇ ਕਿਹਾ ਕਿ ਸਮੱਸਿਆ ਦੇ ਹੱਲ ਲਈ ਸੁਧਾਰ ਸ਼ੁੱਕਰਵਾਰ ਨੂੰ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਸਮੱਸਿਆ ਖੁਦ ਐਪ ਨਾਲ ਨਹੀਂ ਸੀ, ਬਲਕਿ ਐੱਨ ਐੱਚ ਐੱਸ ਸਿਸਟਮ ਨਾਲ ਸੀ ਜਿਸ ਨਾਲ ਇਹ ਜੁੜੀ ਹੈ। ਸਿਸਟਮ ਵੱਲੋਂ ਐਪ ਨੂੰ ਜਲਦੀ ਨਾਲ ਵੈਕਸੀਨ ਰਿਕਾਰਡ ਦੀ ਜਾਣਕਾਰੀ ਨਹੀਂ ਭੇਜੀ ਜਾ ਰਹੀ ਸੀ। ਇਸਦੇ ਇਲਾਵਾ ਸਟਰਜਨ ਨੇ ਕਿਹਾ ਕਿ ਸਰਕਾਰ ਵੱਲੋਂ ਐਪ ਦੀ ਕਾਰਗੁਜ਼ਾਰੀ ਲਗਾਤਾਰ ਦੇਖੀ ਜਾਵੇਗੀ।

]]>
https://punjdarya.com/punj-darya/28627/feed 0
ਸਕਾਟਲੈਂਡ: ਫੌਜੀਆਂ ਵੱਲੋਂ ਐਂਬੂਲੈਂਸਾਂ ਚਲਾ ਕੇ ਕੀਤੀ ਜਾਵੇਗੀ ਸਹਾਇਤਾ https://punjdarya.com/punj-darya/27751 https://punjdarya.com/punj-darya/27751#respond Sat, 18 Sep 2021 10:59:00 +0000 https://punjdarya.com/?p=27751 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਪਿਛਲੇ ਕੁੱਝ ਵਕਫੇ ਤੋਂ ਐਂਬੂਲੈਂਸ ਸਰਵਿਸ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਜਿਸ ਦੇ ਚਲਦਿਆਂ ਮਰੀਜ਼ਾਂ ਨੂੰ ਐਂਬੂਲੈਂਸ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਉੱਭਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਯੂਕੇ ਦੇ ਡਿਫੈਂਸ ਵਿਭਾਗ ਨੂੰ ਫੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਸੀ। ਇਸ ਬੇਨਤੀ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਸਕਾਟਿਸ਼ ਐਂਬੂਲੈਂਸਾਂ ਨੂੰ ਚਲਾਉਣ ਲਈ ਸਿਪਾਹੀਆਂ ਨੂੰ ਤਿਆਰ ਕੀਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਕਾਟਿਸ਼ ਐਂਬੂਲੈਂਸ ਸੇਵਾ ਦੀ ਮੁਖੀ ਪੌਲੀਨ ਹੋਵੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫੌਜੀ ਸਹਾਇਤਾ ਦੇ ਨਾਲ ਪੈਰਾ ਮੈਡੀਕਲ ਅਤੇ ਟੈਕਨੀਸ਼ੀਅਨ ਸਟਾਫ ਦੀ ਸਹਾਇਤਾ ਲਈ ਲੌਜਿਸਟੀਕਲ ਸਟਾਫ ਵੀ ਉਪਲੱਬਧ ਕਰਵਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਯੋਜਨਾ ਤੇ ਸਹਾਇਤਾ ਬਾਰੇ ਵੇਰਵੇ ਤਿਆਰ ਕੀਤੇ ਜਾਣਗੇ। ਹੋਵੀ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਕਾਟਿਸ਼ ਐਂਬੂਲੈਂਸ ਸੇਵਾ ਗੰਭੀਰ ਮਰੀਜਾਂ ਲਈ 10 ਮਿੰਟਾਂ ਦੇ ਅੰਦਰ ਅਤੇ ਦੂਜੇ ਐਮਰਜੈਂਸੀ ਮਰੀਜ਼ਾਂ ਲਈ 40 ਮਿੰਟਾਂ ਦੇ ਅੰਦਰ ਸਹਾਇਤਾ ਮੁਹੱਈਆ ਕਰਵਾਏਗੀ। ਸਕਾਟਲੈਂਡ ਪ੍ਰਸ਼ਾਸਨ ਨੇ ਫੌਜੀ ਸਹਾਇਤਾ ਲਈ ਇਸ ਕਦਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

]]>
https://punjdarya.com/punj-darya/27751/feed 0
ਨਿਕੋਲਾ ਸਟਰਜਨ ਨੇ 9/11 ਹਮਲੇ ਦੀ 20 ਵੀਂ ਬਰਸੀ ਮੌਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ https://punjdarya.com/punj-darya/27402 https://punjdarya.com/punj-darya/27402#respond Sun, 12 Sep 2021 10:05:45 +0000 https://punjdarya.com/?p=27402 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਦੁਨੀਆਂ ਦੀ ਵਿਸ਼ਵ ਸਕਤੀ ਅਮਰੀਕਾ ਨੇ 11 ਸਤੰਬਰ ਨੂੰ 20 ਸਾਲ ਪਹਿਲਾਂ 2001 ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਵੱਖ ਵੱਖ ਸਮਾਗਮਾਂ ਰਾਹੀਂ ਸ਼ਰਧਾਂਜਲੀ ਪੇਸ਼ ਕੀਤੀ। ਇਹਨਾਂ ਸ਼ਰਧਾਂਜਲੀਆਂ ਦੀ ਹੀ ਲੜੀ ਤਹਿਤ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ 9/ 11 ਦੇ ਪੀੜਤਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਸਟਰਜਨ ਨੇ ਟਵਿੱਟਰ ‘ਤੇ ਪੋਸਟ ਕੀਤਾ ਕਰਦਿਆਂ ਕਿਹਾ ਕਿ 9/11 ਦੀ ਦਹਿਸ਼ਤ ਇੱਕ ਨਾ ਭੁੱਲਣਯੋਗ ਘਟਨਾ ਹੈ। ਉਹਨਾਂ ਅਨੁਸਾਰ 20 ਸਾਲਾਂ ਬਾਅਦ ਉਹਨਾਂ ਦੀ ਹਮਦਰਦੀ ਅੱਤਵਾਦੀ ਹਮਲਿਆਂ ਦੇ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹੈ। ਇਸਦੇ ਇਲਾਵਾ ਸਟਰਜਨ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਟਵਿਨ ਟਾਵਰਜ਼ ‘ਤੇ ਹਮਲੇ ਸਬੰਧੀ ਯਾਦਗਾਰੀ ਸਥਾਨ ਦੀ ਫੋਟੋ ਵੀ ਸਾਂਝੀ ਕੀਤੀ।

]]>
https://punjdarya.com/punj-darya/27402/feed 0
ਸਕਾਟਲੈਂਡ: ਨਿਕੋਲਾ ਸਟਰਜਨ ਕੋਰੋਨਾ ਪਾਜੇਟਿਵ ਦੇ ਨੇੜਲੇ ਸੰਪਰਕ ਵਜੋਂ ਹੋਏ ਇਕਾਂਤਵਾਸ https://punjdarya.com/punj-darya/26758 https://punjdarya.com/punj-darya/26758#respond Mon, 30 Aug 2021 14:33:13 +0000 https://punjdarya.com/?p=26758 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਕਿਸੇ ਕੋਰੋਨਾ ਪਾਜੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣੇ ਜਾਣ ਤੋਂ ਬਾਅਦ ਇਕਾਂਤਵਾਸ ਹੋ ਰਹੇ ਹਨ। ਇਸ ਸਬੰਧੀ ਸਟਰਜਨ ਨੇ ਸੋਸ਼ਲ ਮੀਡੀਆ ‘ਤੇ ਅਪਡੇਟ ਦਿੰਦਿਆਂ ਕਿਹਾ ਕਿ ਉਹ ਪੀ ਸੀ ਆਰ ਟੈਸਟ ਦਾ ਨਤੀਜਾ ਪ੍ਰਾਪਤ ਕਰਨ ਤੱਕ ਇਕਾਂਤਵਾਸ ਰਹਿਣਗੇ। ਸਟਰਜਨ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ  ਟੈਸਟ ਐਂਡ ਟਰੇਸ ਦੁਆਰਾ ਇਕਾਂਤਵਾਸ ਲਈ ਨੋਟੀਫਿਕੇਸ਼ਨ ਮਿਲੀ ਹੈ ਕਿਉਂਕਿ ਐਪ ਨੇ ਉਹਨਾਂ ਨੂੰ ਵਾਇਰਸ ਪਾਜੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣਿਆ ਹੈ। ਇਸ ਲਈ ਪੀ ਸੀ ਆਰ ਟੈਸਟ ਦੇ ਨਤੀਜੇ ਤੱਕ ਸਟਰਜਨ ਨੂੰ ਅਲੱਗ ਰਹਿਣਾ ਪਵੇਗਾ। ਨਿਕੋਲਾ ਸਟਰਜਨ ਨੇ ਐਨ ਐਚ ਐਸ ਟੈਸਟ ਐਂਡ ਪ੍ਰੋਟੈਕਟ ਵਿੱਚ ਸਖਤ ਮਿਹਨਤ ਕਰਨ ਵਾਲੇ ਸਾਰੇ ਸੰਪਰਕ ਟ੍ਰੇਸਰਾਂ ਦਾ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਤਹਿਤ ਕੋਰੋਨਾ ਵਾਇਰਸ ਦੇ ਕੇਸਾਂ ਦੀ ਇੱਕ ਹੋਰ ਰਿਕਾਰਡ ਗਿਣਤੀ 7113 ਮਾਮਲਿਆਂ ਨਾਲ ਦਰਜ ਕੀਤੀ ਗਈ ਹੈ।

]]>
https://punjdarya.com/punj-darya/26758/feed 0
ਸਕਾਟਲੈਂਡ ਆਪਣੇ ਪੱਧਰ ‘ਤੇ ਸ਼ੁਰੂ ਕਰੇਗਾ ਕੋਰੋਨਾ ਨਾਲ ਨਜਿੱਠਣ ਸਬੰਧੀ ਜਾਂਚ https://punjdarya.com/punj-darya/26518 https://punjdarya.com/punj-darya/26518#respond Wed, 25 Aug 2021 10:47:58 +0000 https://punjdarya.com/?p=26518 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲਿਆਂ ਦੀ ਜਨਤਕ ਜਾਂਚ ਨੂੰ ਇਸ ਸਾਲ ਦੇ ਅਖੀਰ ਵਿੱਚ ਆਪਣੇ ਪੱਧਰ ‘ਤੇ ਕਰਨ ਦੀ ਯੋਜਨਾ ਬਣਾਈ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਸਕਾਟਲੈਂਡ ਦੁਆਰਾ ਆਪਣੀ ਇੱਕ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਸਥਾਪਤ ਕੀਤੀ ਜਾਵੇਗੀ। ਆਪਣੀ ਕੋਵਿਡ ਸੰਬੰਧੀ ਵਿਸ਼ੇਸ਼ ਵਾਰਤਾ ਵਿੱਚ ਘੋਸ਼ਣਾ ਦੀ ਪੁਸ਼ਟੀ ਕਰਦਿਆਂ ਸਟਰਜਨ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਵਿਧਾਨਕ ਜਾਂਚ ਸ਼ੁਰੂ ਕਰਨਾ ਉਚਿਤ ਹੈ ਅਤੇ ਇਸ ਲਈ ਪ੍ਰਸ਼ਾਸਨ ਨੇ ਜੱਜ ਨਿਯੁਕਤ ਕਰਨ ਲਈ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ। ਇਸਦੇ ਇਲਾਵਾ ਸਟਰਜਨ ਅਨੁਸਾਰ ਵਾਇਰਸ ਦੇ ਸਾਹਮਣੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੁੱੱਝ ਕੋਵਿਡ ਨਿਯਮ ਦੁਬਾਰਾ ਲਾਗੂ ਕੀਤੇ ਜਾ ਸਕਦੇ ਹਨ। ਇਸ ਜਾਂਚ ਤਹਿਤ ਸਰਕਾਰ ਮਨੁੱਖੀ ਅਧਿਕਾਰਾਂ-ਅਧਾਰਤ ਪਹੁੰਚ ਨੂੰ ਅਪਣਾਏਗੀ, ਅਤੇ ਉਨ੍ਹਾਂ ਸਾਰੇ ਖੇਤਰਾਂ ਦੀ ਜਾਂਚ ਕਰੇਗੀ ਜੋ ਸਕਾਟਿਸ਼ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਹਨ, ਜਿਸ ਵਿੱਚ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਵੀ ਸ਼ਾਮਲ ਹਨ ਅਤੇ ਸਕਾਟਿਸ਼ ਸਰਕਾਰ ਆਪਣੀ ਜਾਂਚ ਬਾਰੇ ਯੂਕੇ ਸਰਕਾਰ ਨਾਲ ਸੰਪਰਕ ਜਾਰੀ ਰੱਖੇਗੀ।

]]>
https://punjdarya.com/punj-darya/26518/feed 0
ਸਕਾਟਲੈਂਡ: ਸਰਕਾਰ ਐਮਰਜੈਂਸੀ ਕੋਵਿਡ ਸ਼ਕਤੀਆਂ ਨੂੰ ਸਥਾਈ ਰੂਪ ਦੇਣ ਦੀ ਕਰ ਰਹੀ ਹੈ ਕੋਸ਼ਿਸ਼ https://punjdarya.com/punj-darya/26328 https://punjdarya.com/punj-darya/26328#respond Wed, 18 Aug 2021 09:24:17 +0000 https://punjdarya.com/?p=26328 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਕਾਨੂੰਨ ਅਤੇ ਨੀਤੀਆਂ ਅਸਥਾਈ ਤੌਰ ‘ਤੇ ਪੈਦਾ ਹੋਈਆਂ ਹਨ। ਪਰ ਸਕਾਟਲੈਂਡ ਦੀ ਸਰਕਾਰ ਇਹਨਾਂ ਐਮਰਜੈਂਸੀ ਕੋਰੋਨਾ ਸ਼ਕਤੀਆਂ, ਅਧਿਕਾਰਾਂ, ਕਾਨੂੰਨਾਂ ਆਦਿ ਵਿੱਚੋਂ ਕੁੱਝ ਨੂੰ ਸਥਾਈ ਬਨਾਉਣਾ ਚਾਹੁੰਦੀ ਹੈ। ਜਿਹਨਾਂ ਵਿੱਚ ਸਕੂਲਾਂ ਨੂੰ ਬੰਦ ਕਰਨ, ਤਾਲਾਬੰਦੀ ਲਾਗੂ ਕਰਨ , ਵਰਚੁਅਲ ਅਦਾਲਤਾਂ ਚਲਾਉਣ ਦੇ ਆਦੇਸ਼ ਦੇਣਾ ਸ਼ਾਮਲ ਹੈ। ਇਸਦੇ ਨਾਲ ਹੀ ਸਰਕਾਰ ਇਸ ਸਬੰਧੀ ਵੀ ਕਾਨੂੰਨ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ ਜੋ ਪੱਕੇ ਤੌਰ ‘ਤੇ ਕੈਦੀਆਂ ਨੂੰ ਜਲਦੀ ਰਿਹਾਅ ਕਰਨ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵੱਡੇ ਪੱਧਰ ‘ਤੇ ਟੀਕੇ ਲਗਾਉਣ ਦੀ ਆਗਿਆ ਦੇਵੇ। ਇਸ ਸਬੰਧੀ ਸਰਕਾਰ ਵੱਲੋਂ ਕੋਰੋਨਾ ਸਬੰਧਿਤ ਬਹੁਤ ਸਾਰੇ ਅਸਥਾਈ ਉਪਾਵਾਂ ਲਈ ਯੋਜਨਾਬੱਧ ਮਿਆਦ ਪੁੱਗਣ ਦੀ ਤਾਰੀਖ ਨੂੰ ਹਟਾਉਣ ਬਾਰੇ ਜਨਤਾ ਦੇ ਵਿਚਾਰਾਂ ਦੀ ਮੰਗ ਕੀਤੀ ਜਾ ਰਹੀ ਹੈ। ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਅਨੁਸਾਰ ਮਹਾਂਮਾਰੀ ਦੌਰਾਨ ਲਾਗੂ ਕੀਤੀਆਂ ਕੁੱਝ ਅਸਥਾਈ ਤਬਦੀਲੀਆਂ ਦਾ ਸਕਾਟਲੈਂਡ ਦੇ ਲੋਕਾਂ ਨੂੰ ਲਾਭ ਹੋਇਆ ਹੈ।ਦੱਸਣਯੋਗ ਹੈ ਕਿ ਮਹਾਂਮਾਰੀ ਦੇ ਦੌਰਾਨ ਪੇਸ਼ ਕੀਤੀਆਂ ਗਈਆਂ ਸਰਕਾਰ ਦੀਆਂ ਬਹੁਤੀਆਂ ਮੌਜੂਦਾ ਸ਼ਕਤੀਆਂ ਮਾਰਚ 2022 ਵਿੱਚ ਖਤਮ ਹੋਣ ਦੇ ਕਿਨਾਰੇ ਹਨ ਹਾਲਾਂਕਿ ਉਨ੍ਹਾਂ ਨੂੰ ਹੋਲੀਰੂਡ ਦੇ ਸਮਰਥਨ ਨਾਲ ਛੇ ਮਹੀਨਿਆਂ ਲਈ ਵਧਾਇਆ ਵੀ ਜਾ ਸਕਦਾ ਹੈ। ਇਸ ਲਈ ਸਰਕਾਰ ਲੋਕਾਂ ਦੀ ਸਲਾਹ ਦੇ ਨਾਲ ਫਾਇਦੇਮੰਦ ਤਬਦੀਲੀ ਦੀਆਂ ਸ਼ਕਤੀਆਂ ਨੂੰ ਸਥਾਈ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।ਜੇਕਰ ਇਹ ਇਹਨਾਂ ਤਬਦੀਲੀਆਂ ਦੇ ਅਧਿਕਾਰ ਸਥਾਈ ਬਣਦੇ ਹਨ ਤਾਂ ਭਵਿੱਖ ਵਿੱਚ ਤਾਲਾਬੰਦੀ ਲਗਾਉਣ ਅਤੇ ਇਕੱਠਾਂ ਨੂੰ ਸੀਮਤ ਕਰਨ ਦੇ ਨਾਲ, ਸਰਕਾਰ ਕਿਸੇ ਛੂਤ ਵਾਲੀ ਬਿਮਾਰੀ ਦੇ ਪ੍ਰਕੋਪ ਲਈ ਸਕੂਲ ਬੰਦ ਕਰਨ ਦੇ ਆਦੇਸ਼ ਦੇਣ ਦੇ ਯੋਗ ਹੋਵੇਗੀ । ਸਕਾਟਲੈਂਡ ਸਰਕਾਰ ਦੇ ਇਸ ਪ੍ਰਸਤਾਵ ਸਬੰਧੀ ਜਨਤਾ ਕੋਲ ਆਪਣੇ ਵਿਚਾਰ ਸਾਂਝੇ ਕਰਨ ਲਈ 9 ਨਵੰਬਰ ਨੂੰ ਸਲਾਹ -ਮਸ਼ਵਰੇ ਦੀ ਮਿਆਦ ਖਤਮ ਹੋਣ ਤੱਕ 12 ਹਫਤੇ ਹੋਣਗੇ।

]]>
https://punjdarya.com/punj-darya/26328/feed 0
ਸਕਾਟਲੈਂਡ: ਨਿਕੋਲਾ ਸਟਰਜਨ ਦੀ ਭੈਣ ਗਿਲੀਅਨ ਸਟਰਜਨ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਅ https://punjdarya.com/punj-darya/26101 https://punjdarya.com/punj-darya/26101#respond Sat, 14 Aug 2021 10:35:09 +0000 https://punjdarya.com/?p=26101 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੀ ਛੋਟੀ ਭੈਣ ਗਿਲੀਅਨ (ਗਿਲ) ਸਟਰਜਨ ਨੂੰ ਆਇਰਸ਼ਾਇਰ ਦੇ ਘਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗਿਲੀਅਨ ਸਟਰਜਨ (46) ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ ਵਿੱਚ ਇੱਕ ਘਰ ਦੇ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਦੇ ਸਬੰਧ ਵਿੱਚ ਪਹਿਲਾਂ ਇੱਕ 50 ਸਾਲਾਂ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ਦੇ ਸਹੀ ਹਾਲਾਤ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ ਹਨ। ਜਦਕਿ ਸਕਾਟਲੈਂਡ ਪੁਲਿਸ ਅਨੁਸਾਰ ਗਿਲ ਸਟਰਜਨ ਅਤੇ ਆਦਮੀ ਦੋਵਾਂ ਨੂੰ ਗ੍ਰਿਫਤਾਰੀ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਬਾਅਦ ਵਿੱਚ ਕਿਲਮਰਨੌਕ ਸ਼ੈਰਿਫ ਅਦਾਲਤ ਵਿੱਚ ਪੇਸ਼ ਹੋਣਾ ਤਹਿ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇੱਕ 50 ਸਾਲਾਂ ਵਿਅਕਤੀ ਨੂੰ ਸ਼ਨੀਵਾਰ, 7 ਅਗਸਤ ਨੂੰ ਕਿਲਵਿਨਿੰਗ ਦੇ ਇੱਕ ਘਰ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਦੋਸ਼ ਲਾਇਆ ਗਿਆ। ਉਸਨੂੰ ਬਾਅਦ ਦੀ ਤਾਰੀਖ ‘ਤੇ ਕਿਲਮਰਨੌਕ ਸ਼ੈਰਿਫ ਕੋਰਟ ਵਿੱਚ ਪੇਸ਼ ਹੋਣ ਦੇ ਵਾਅਦੇ ‘ਤੇ ਰਿਹਾਅ ਕੀਤਾ ਗਿਆ ਅਤੇ ਇਸ ਮਾਮਲੇ ਦੀ ਪੂਰੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਭੇਜੀ ਜਾਵੇਗੀ। ਇਸਦੇ ਇਲਾਵਾ ਬੁੱਧਵਾਰ, 11 ਅਗਸਤ ਨੂੰ ਗਿਲ ਸਟਰਜਨ ਨੂੰ 7 ਅਗਸਤ ਨੂੰ ਹੋਈ ਘਟਨਾ ਦੇ ਸਬੰਧ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ। ਗਿਲ ਨੂੰ ਵੀ ਬਾਅਦ ਦੀ ਤਾਰੀਖ ‘ਤੇ ਕਿਲਮਰਨੌਕ ਸ਼ੈਰਿਫ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਤੇ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗਿਲ  ਇਸ ਮਹੀਨੇ ਦੇ ਸ਼ੁਰੂ ਵਿੱਚ ਟਰੇਨ ‘ਤੇ ਐਡਿਨਬਰਾ ਦੀ ਯਾਤਰਾ ਦੌਰਾਨ ਬਿਨਾਂ ਫੇਸ ਮਾਸਕ ਤੋਂ ਫੇਸਬੁੱਕ ‘ਤੇ ਸੈਲਫੀ ਸਾਂਝੀ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ ਪਰ ਕਿਹਾ ਸੀ ਕਿ ਸੈਂਡਵਿਚ ਖਾਣ ਲਈ ਉਸਨੇ ਚਿਹਰੇ ਦੇ ਮਾਸਕ ਨੂੰ ਹਟਾ ਦਿੱਤਾ ਸੀ।

]]>
https://punjdarya.com/punj-darya/26101/feed 0
ਸਕਾਟਲੈਂਡ: ਨਿਕੋਲਾ ਸਟਰਜਨ ਨੇ ਕੋਰੋਨਾ ਪਾਬੰਦੀਆਂ ਖਤਮ ਕਰਨ ਲਈ ਤਰੀਕ ਦੀ ਕੀਤੀ ਘੋਸ਼ਣਾ https://punjdarya.com/punj-darya/25473 https://punjdarya.com/punj-darya/25473#respond Wed, 04 Aug 2021 10:45:38 +0000 https://punjdarya.com/?p=25473 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਸਰਕਾਰ ਵੱਲੋਂ ਆਮ ਜਨ ਜੀਵਨ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਂਗ ਸਧਾਰਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਕੋਰੋਨਾ ਪਾਬੰਦੀਆਂ ਨੂੰ ਪੜਾਅਵਾਰ ਘੱਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਕਾਟਲੈਂਡ ਨੂੰ ਕੋਰੋਨਾ ਪਾਬੰਦੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਘੋਸ਼ਣਾ ਕੀਤੀ ਹੈ ਕਿ ਸਕਾਟਲੈਂਡ 9 ਅਗਸਤ ਨੂੰ ਕੋਵਿਡ ਪਾਬੰਦੀਆਂ ਤੋਂ ਆਪਣਾ ‘ਫਰੀਡਮ ਡੇਅ’ ਮਨਾਏਗਾ। ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਤੋਂ ਜ਼ਿਆਦਾਤਰ ਕੋਰੋਨਾ ਪਾਬੰਦੀਆਂ ਵਿੱਚ ਵੱਡੀ ਛੋਟ ਦਿੱਤੀ ਜਾਵੇਗੀ। ਇਸ ਸਬੰਧੀ ਮੰਗਲਵਾਰ ਨੂੰ ਹੋਲੀਰੂਡ ਵਿੱਚ ਕੋਰੋਨਾ ਅਪਡੇਟ ਅਨੁਸਾਰ ਸਕਾਟਲੈਂਡ ਕੋਵਿਡ ਪਾਬੰਦੀਆਂ ਦੇ ਪੱਧਰ 0 ਤੋਂ ਅੱਗੇ ਵਧੇਗਾ ਜਿਸ ਨਾਲ ਵਧੇਰੇ ਕਾਰੋਬਾਰਾਂ ਅਤੇ ਨਾਈਟ ਕਲੱਬ ਆਦਿ ਦੁਬਾਰਾ ਖੁੱਲ੍ਹਣ ਦੇ ਯੋਗ ਹੋ ਜਾਣਗੇ। ਸਟਰਜਨ ਨੇ ਜਾਣਕਾਰੀ ਦਿੱਤੀ ਕਿ ਪੱਧਰ 0 ਤੋਂ ਅੱਗੇ ਜਾਣ ਨਾਲ ਬਾਕੀ ਬਚੀਆਂ ਕਾਨੂੰਨੀ ਤੌਰ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਜਾਵੇਗਾ ਜਿਹਨਾਂ ਵਿੱਚ ਸਰੀਰਕ ਦੂਰੀਆਂ ਅਤੇ ਸਮਾਜਿਕ ਇਕੱਠਾਂ ਦੀ ਸੀਮਾ ਆਦਿ ਸ਼ਾਮਲ ਹੈ। ਇਸਦੇ ਇਲਾਵਾ 9 ਅਗਸਤ ਤੋਂ, ਕਿਸੇ ਵੀ ਸਥਾਨ ਨੂੰ ਕਾਨੂੰਨੀ ਤੌਰ ‘ਤੇ ਬੰਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਫੇਸ ਮਾਸਕ ਦੀ ਜਰੂਰਤ ਕਈ ਇਨਡੋਰ ਥਾਵਾਂ ‘ਤੇ ਜਾਰੀ ਰਹੇਗੀ। ਨਿਕੋਲਾ ਸਟਰਜਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਟੈਸਟ ਐਂਡ ਪ੍ਰੋਟੈਕਟ 9 ਅਗਸਤ ਤੋਂ ਬਾਅਦ ਵੀ ਜਾਰੀ ਰਹੇਗਾ, ਅੰਦਰੂਨੀ ਪ੍ਰਾਹੁਣਚਾਰੀ ਸਥਾਨਾਂ ‘ਤੇ ਅਜੇ ਵੀ ਗਾਹਕਾਂ ਦੇ ਸੰਪਰਕ ਵੇਰਵੇ ਇਕੱਠੇ ਕਰਨ ਦੀ ਜਰੂਰਤ ਹੋਵੇਗੀ। ਇਸਦੇ ਨਾਲ ਹੀ ਜੇਕਰ ਸੰਭਵ ਹੋਵੇ ਤਾਂ ਘਰ ਤੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ 5000 ਤੋਂ ਵੱਧ ਦੇ ਬਾਹਰੀ ਸਮਾਗਮਾਂ ਅਤੇ 2000 ਤੋਂ ਵੱਧ ਦੇ ਅੰਦਰੂਨੀ ਸਮਾਗਮਾਂ ਦੇ ਲਈ ਪ੍ਰਬੰਧਕਾਂ ਨੂੰ ਆਗਿਆ ਲਈ ਅਰਜ਼ੀ ਦੇਣੀ ਹੋਵੇਗੀ। ਸਰਕਾਰ ਅਨੁਸਾਰ ਪਾਬੰਦੀਆਂ ਹਟਣ ਤੋਂ ਬਾਅਦ ਵੀ ਸਕੂਲਾਂ ਵਿੱਚ, ਸਾਰੇ ਸੈਕੰਡਰੀ ਵਿਦਿਆਰਥੀਆਂ ਅਤੇ ਸਟਾਫ ਨੂੰ ਫਿਲਹਾਲ ਫੇਸ ਮਾਸਕ ਪਾਉਣੇ ਪੈਣਗੇ ਅਤੇ ਅਧਿਆਪਕਾਂ ਨੂੰ ਅਜੇ ਵੀ ਇੱਕ ਦੂਜੇ ਤੋਂ ਅਤੇ ਬੱਚਿਆਂ ਅਤੇ ਨੌਜਵਾਨਾਂ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਜ਼ਰੂਰਤ ਹੋਵੇਗੀ। ਕੋਰੋਨਾ ਵੈਕਸੀਨ ਲੱਗੇ ਹੋਏ ਵਿਅਕਤੀ, ਜਿਨ੍ਹਾਂ ਨੇ ਘੱਟੋ ਘੱਟ ਦੋ ਹਫ਼ਤੇ ਪਹਿਲਾਂ ਆਪਣਾ ਦੂਜਾ ਟੀਕਾ ਲਗਵਾਇਆ ਹੈ  ਜੇ ਉਹ ਨਕਾਰਾਤਮਕ ਪੀ ਸੀ ਆਰ ਟੈਸਟ ਪ੍ਰਾਪਤ ਕਰਦੇ ਹਨ, ਤਾਂ ਉਹ ਇਕਾਂਤਵਾਸ ਹੋਣ ਤੋਂ ਬਚ ਸਕਣਗੇ। ਇਸ ਸਭ ਦੇ ਬਾਵਜੂਦ ਵੀ ਲੋਕਾਂ ਨੂੰ ਪਾਬੰਦੀਆਂ ਹਟਣ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਸਾਵਧਾਨੀਆਂ ਨੂੰ ਧਿਆਨ ‘ਚ ਰੱਖਣ ਦੀ ਲੋੜ ਹੈ।

]]>
https://punjdarya.com/punj-darya/25473/feed 0
ਸਕਾਟਲੈਂਡ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਿਕੋਲਾ ਸਟਰਜਨ ਨਾਲ ਮੁਲਾਕਾਤ ਨਹੀਂ ਕਰਨਗੇ https://punjdarya.com/punj-darya/25460 https://punjdarya.com/punj-darya/25460#respond Wed, 04 Aug 2021 10:28:12 +0000 https://punjdarya.com/?p=25460 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਜੋ ਕਿ ਇਸ ਹਫਤੇ ਦੇ ਆਪਣੇ ਸਕਾਟਲੈਂਡ ਦੇ ਦੌਰੇ ਦੌਰਾਨ ਕੋਰੋਨਾ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਨਹੀਂ ਮਿਲਣਗੇ। ਨਿਕੋਲਾ ਸਟਰਜਨ ਨੇ ਕੋਵਿਡ ਮਹਾਂਮਾਰੀ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਆਉਣ ਲਈ ਸੱਦਾ ਦਿੱਤਾ ਸੀ। ਪਰ ਜੌਹਨਸਨ ਦੁਆਰਾ ਇੱਕ ਪੱਤਰ ਦੁਆਰਾ ਇਸ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਹੈ। ਇਸ ਦੀ ਬਜਾਏ ਜੌਹਨਸਨ ਨੇ ਕਿਸੇ ਹੋਰ ਤਾਰੀਖ ਨੂੰ ਦੂਜੇ ਫਸਟ ਮਨਿਸਟਰਜ਼ ਨਾਲ ਮੀਟਿੰਗ ਦਾ ਸੁਝਾਅ ਦਿੱਤਾ ਹੈ। ਜੌਹਨਸਨ ਅਨੁਸਾਰ ਉਹ ਨਿਕੋਲਾ ਸਟਰਜਨ ਨਾਲ ਵਿਅਕਤੀਗਤ ਮੁਲਾਕਾਤ ਦੇ ਇੱਛੁਕ ਹਨ ਅਤੇ ਯੂਕੇ ਦੇ ਸਾਰੇ ਹਿੱਸਿਆਂ ਵਿੱਚ ਮਹਾਂਮਾਰੀ ਨੂੰ ਠੀਕ ਕਰਨ ਲਈ ਚਰਚਾ ਜਰੂਰੀ ਹੈ। ਇਸਦੇ ਇਲਾਵਾ ਯੂਕੇ ਸਰਕਾਰ ਵੱਖੋ ਵੱਖਰੇ ਮੁੱਦਿਆਂ ‘ਤੇ ਸਕਾਟਿਸ਼ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਟਰਜਨ ਨਾਲ ਜਲਦ ਹੀ ਲੋਕਾਂ ਦੇ ਹਿੱਤਾਂ ਲਈ ਮਿਲਣ ਦੀ ਉਮੀਦ ਕਰਦੇ ਹਨ। ਜਨਵਰੀ ਤੋਂ ਬਾਅਦ ਇਹ ਜੌਹਨਸਨ ਦੀ ਪਹਿਲੀ ਯਾਤਰਾ ਹੋਵੇਗੀ। ਜਨਵਰੀ 2021 ਵਿੱਚ ਸਕਾਟਲੈਂਡ ਦੀ ਯਾਤਰਾ ਕਰਨ ਵੇਲੇ ਨਿਕੋਲਾ ਸਟਰਜਨ ਨੇ ਪ੍ਰਧਾਨ ਮੰਤਰੀ ਦੀ ਕੋਰੋਨਾ ਪਾਬੰਦੀਆਂ ਦੌਰਾਨ ਯਾਤਰਾ ਦੀ ਜਰੂਰਤ ‘ਤੇ ਸਵਾਲ ਕੀਤਾ ਸੀ। ਪ੍ਰਧਾਨ ਮੰਤਰੀ ਵੱਲੋਂ ਸਕਾਟਲੈਂਡ ਆ ਕੇ ਵੀ ਨਿਕੋਲਾ ਸਟਰਜਨ ਨੂੰ “ਕਦੇ ਫੇਰ ਮਿਲਾਂਗੇ” ਕਹਿਣਾ ਓਸੇ ਘਟਨਾ ਦੀ ਅਗਲੀ ਕੜੀ ਤਾਂ ਨਹੀਂ ਹੈ?

]]>
https://punjdarya.com/punj-darya/25460/feed 0