murder – Punj Darya https://punjdarya.com Mon, 11 Oct 2021 10:24:14 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg murder – Punj Darya https://punjdarya.com 32 32 ਯੂਕੇ: ਗੀਤਿਕਾ ਗੋਇਲ ਦੇ ਕਤਲ ਦੇ ਦੋਸ਼ ‘ਚ ਪਤੀ ਕਸ਼ਿਸ਼ ਅਗਰਵਾਲ ਨੂੰ ਹੋ ਸਕਦੀ ਹੈ ਉਮਰ ਕੈਦ https://punjdarya.com/punj-darya/28796 https://punjdarya.com/punj-darya/28796#respond Mon, 11 Oct 2021 10:24:10 +0000 https://punjdarya.com/?p=28796 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਦੇ ਲੈਸਟਰ ‘ਚ ਵਿਨਟਰਸਡੇਲ ਰੋਡ, ਥਰਨਕੋਰਟ ਨਾਲ ਸਬੰਧਿਤ ਭਾਰਤੀ ਮੂਲ ਦਾ ਵਿਅਕਤੀ ਕਸ਼ਿਸ਼ ਅਗਰਵਾਲ ਆਪਣੀ 29 ਸਾਲਾਂ ਪਤਨੀ ਗੀਤਿਕਾ ਗੋਇਲ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਦਾ ਸਾਹਮਣਾ ਕਰ ਰਿਹਾ ਹੈ। 28 ਸਾਲਾਂ ਕਸ਼ਿਸ਼ ਅਗਰਵਾਲ ਨੂੰ ਸ਼ੁੱਕਰਵਾਰ ਨੂੰ ਲੈਸਟਰ ਕ੍ਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਇਸ ਸਾਲ ਮਾਰਚ ਵਿੱਚ ਇੱਕ ਘਟਨਾ ਦੇ ਬਾਅਦ ਆਪਣੀ ਪਤਨੀ ਗੀਤਿਕਾ ਗੋਇਲ (29) ਦੇ ਕਤਲ ਦੀ ਗੱਲ ਕਬੂਲ ਕੀਤੀ। ਜਿਸ ਉਪਰੰਤ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੋਸ਼ ਲਈ ਸੋਮਵਾਰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਗੀਤਿਕਾ ਗੋਇਲ ਦੇ ਭਰਾ ਨੇ 3 ਮਾਰਚ ਨੂੰ ਰਾਤ 9 ਵਜੇ ਤੋਂ ਪਹਿਲਾਂ ਪੁਲਿਸ ਨੂੰ ਆਪਣੀ ਭੈਣ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਅਤੇ ਪੁਲਿਸ ਨੇ ਘਰ ਪਹੁੰਚ ਕੇ ਪੁੱਛਗਿੱਛ ਸ਼ੁਰੂ ਕੀਤੀ ਸੀ। ਇਸਦੀ ਅਗਲੀ ਸਵੇਰ ਤਕਰੀਬਨ 2.25 ਵਜੇ, ਪੁਲਿਸ ਨੂੰ ਅਪਿੰਗਮ ਕਲੋਜ਼ ਦੇ ਫੁੱਟਪਾਥ ਉੱਤੇ ਇੱਕ ਔਰਤ ਦੀ ਲਾਸ਼ ਹੋਣ ਬਾਰੇ ਸੂਚਨਾ ਮਿਲੀ। ਕਰਵਾਈ ਕਰਨ ‘ਤੇ ਪੁਲਿਸ ਨੂੰ ਗੀਤਿਕਾ ਗੋਇਲ ਗਰਦਨ, ਮੋਢੇ, ਛਾਤੀ ਅਤੇ ਬਾਂਹ ‘ਤੇ ਚਾਕੂ ਦੇ ਕਈ ਜ਼ਖਮਾਂ ਸਮੇਤ ਮਿਲੀ, ਜਿਸਨੂੰ ਈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੇ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ। ਪੁਲਿਸ ਨੇ ਇਸ ਕਤਲ ਦੀ ਜਾਂਚ ਅਰੰਭ ਕੀਤੀ ਅਤੇ ਅਗਰਵਾਲ ਨੂੰ ਸ਼ੁਰੂ ਵਿੱਚ ਇੱਕ ਮਹੱਤਵਪੂਰਣ ਗਵਾਹ ਮੰਨਿਆ ਗਿਆ ਪਰ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸਨੂੰ ਕਤਲ ਦੇ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਅਗਰਵਾਲ ‘ਤੇ ਸ਼ਨੀਵਾਰ 6 ਮਾਰਚ ਨੂੰ ਸ਼੍ਰੀਮਤੀ ਗੋਇਲ ਦੇ ਕਤਲ ਦਾ ਦੋਸ਼ ਲਗਾਇਆ ਗਿਆ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਪੇਸ਼ੀ ਦੌਰਾਨ ਉਸਨੇ ਕਤਲ ਦੀ ਗੱਲ ਕਬੂਲੀ ਅਤੇ ਕਤਲ ਸਮੇਂ ਵਰਤਿਆ ਹਥਿਆਰ (ਚਾਕੂ) ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸਜ਼ਾ ਸੁਣਵਾਈ ਦੀ ਪੇਸ਼ੀ ‘ਤੇ ਜੱਜ ਨੇ ਉਮਰ ਕੈਦ ਦੀ ਸਜ਼ਾ ਦਾ ਸੰਕੇਤ ਦਿੱਤਾ ਹੈ।

]]>
https://punjdarya.com/punj-darya/28796/feed 0
ਯੂਕੇ: ਪੁੱਤਰ ਨੇ ਮਾਂ ਨੂੰ ਹਥੌੜਾ ਮਾਰ ਕੇ ਕੀਤਾ ਕਤਲ, ਹੋਈ 21 ਸਾਲ ਦੀ ਸਜਾ https://punjdarya.com/punj-darya/28584 https://punjdarya.com/punj-darya/28584#respond Tue, 05 Oct 2021 11:10:03 +0000 https://punjdarya.com/?p=28584

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਅਜੌਕੇ ਸਮੇਂ ਵਿੱਚ ਮਨੁੱਖੀ ਰਿਸ਼ਤੇ ਗਿਰਾਵਟ ਵੱਲ ਜਾ ਰਹੇ ਹਨ। ਖੂਨ ਦੇ ਰਿਸ਼ਤੇ ਪਾਣੀ ਬਣ ਰਹੇ ਹਨ । ਇਸ ਤਰ੍ਹਾਂ ਦੀ ਹੀ ਇੱਕ ਰਿਸ਼ਤਿਆਂ ਦੇ ਘਾਣ ਦੀ ਘਟਨਾ ਯੂਕੇ ਵਿੱਚ ਵਾਪਰੀ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 43 ਸਾਲਾਂ ਡੇਲ ਮੌਰਗਨ ਨਾਮ ਦੇ ਵਿਅਕਤੀ ਨੇ ਆਪਣੀ 68 ਸਾਲਾਂ ਮਾਂ ਜੂਡਿਥ ਰੈਡ ਨੂੰ ਪਿਛਲੇ ਸਾਲ 11 ਤੋਂ 18 ਦਸੰਬਰ ਦੇ ਵਿਚਕਾਰ , ਉਸਦੇ ਸਿਰ ‘ਤੇ 14 ਹਥੌੜੇ ਦੇ ਵਾਰ ਕਰ ਕੇ ਦਰਦਨਾਕ ਮੌਤ ਦਿੱਤੀ। ਕਿਉਂਕਿ ਉਸਦੀ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਪੁੱਤਰ ਪੈਸੇ ਦੀ ਚੋਰੀ ਕਰ ਰਿਹਾ ਸੀ। ਡੇਲ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ , ਉਸਦੀ ਲਾਸ਼ ਨੂੰ ਤਕਰੀਬਨ ਦੋ ਮਹੀਨਿਆਂ ਤੱਕ ਆਪਣੇ ਘਰ ਵਿੱਚ ਹੀ ਛੁਪਾਈ ਰੱਖਿਆ। ਇਹ ਘਟਨਾ ਪੈਮਬਰੋਕੇ ਡੌਕ, ਪੇਮਬਰੋਕੇਸ਼ਾਇਰ ਵਿੱਚ ਸਥਿਤ ਉਸਦੇ ਘਰ ਵਿੱਚ ਵਾਪਰੀ। ਅਦਾਲਤ ਅਨੁਸਾਰ 20 ਫਰਵਰੀ ਤੱਕ ਰੇਡ ਦੀ ਲਾਸ਼ ਘਰ ਵਿੱਚ ਹੀ ਸੜਦੀ ਰਹੀ, ਜਿਸਨੂੰ ਪੁਲਿਸ ਦੁਆਰਾ ਉਸਦੇ ਦੋਸਤਾਂ, ਗਵਾਂਢੀਆਂ ਵੱਲੋਂ ਮੁੱਦਾ ਚੁੱਕਾ ਜਾਣ ਉਪਰੰਤ ਬਰਾਮਦ ਕੀਤੀ ਗਈ। ਅਦਾਲਤ ਵੱਲੋਂ ਮੌਰਗਨ ਨੂੰ ਇਸ ਕਤਲ ਦਾ ਦੋਸ਼ੀ ਮੰਨਦਿਆਂ ਘੱਟੋ-ਘੱਟ 21 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ। 3 ਦਸੰਬਰ ਤੋਂ 11 ਫਰਵਰੀ ਤੱਕ ਦੇ ਬੈਂਕ ਰਿਕਾਰਡ ਦਰਸਾਉਂਦੇ ਹਨ ਕਿ ਮੌਰਗਨ ਨੇ ਆਪਣੀ ਮਾਂ ਦੇ ਖਾਤਿਆਂ ਤੋਂ 11 ਟ੍ਰਾਂਜੈਕਸ਼ਨਾਂ ਵਿੱਚ 2,878ਪੌਂਡ ਆਪਣੇ ਖਾਤੇ ਵਿੱਚ ਟ੍ਰਾਂਸਫਰ ਕੀਤੇ ।

]]>
https://punjdarya.com/punj-darya/28584/feed 0