moga news – Punj Darya https://punjdarya.com Thu, 28 Jul 2022 14:39:29 +0000 en-US hourly 1 https://wordpress.org/?v=7.1 https://punjdarya.com/wp-content/uploads/2023/01/cropped-screen-logo-copy-32x32.jpg moga news – Punj Darya https://punjdarya.com 32 32 ਮੋਗਾ: ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ https://punjdarya.com/punj-darya/30405 https://punjdarya.com/punj-darya/30405#respond Thu, 28 Jul 2022 14:39:26 +0000 https://punjdarya.com/?p=30405 ਮੋਗਾ (ਪੰਜ ਦਰਿਆ ਬਿਊਰੋ) ਮੋਗਾ ਤੋਂ ਚੜਿੱਕ ਰੋਡ ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ ‌। ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਸਾਬਕਾ ਫੌਜ਼ੀ ਪੁੱਤਰ ਜੋਰਾ ਸਿੰਘ ਜੌਹਲ ਵਾਸੀ ਚੜਿੱਕ ਉਮਰ ਕਰੀਬ 55 ਸਾਲ ਜੋ ਕਿ ਡੀ.ਐਨ ਮਾਡਲ ਸਕੂਲ ਮੋਗਾ ਵਿਖੇ ਪੀ.ਟੀ.ਈ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਅੱਜ ਜਦੋ ਸਕੂਲੋਂ ਛੁੱਟੀ ਉਪਰੰਤ ਵਾਪਸ ਆਪਣੇ ਪਿੰਡ ਚੜਿੱਕ ਨੂੰ ਆ ਰਿਹਾ ਸੀ ਤਾਂ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਬੰਦ ਭੱਠੇ ਕੋਲ ਰਸਤੇ ‘ਚ ਕਾਰ ਨੇ ਫੇਟ ਮਾਰੀ ਤਾਂ ਉਹ ਡਿੱਗ ਪਿਆ ਤਾਂ ਘੇਰ ਕੇ ਹਮਲਾ ਕਰ ਦਿੱਤਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਥਾਣਾ ਚੜਿੱਕ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ ।ਬੂਟਾ ਸਿੰਘ ਦੀ ਪੁਰਾਣੀ ਤਸਵੀਰ

]]>
https://punjdarya.com/punj-darya/30405/feed 0
ਫ੍ਰਾਈਡੇ ਡ੍ਰਾਈਡੇ ਮੁਹਿੰਮ ਤਹਿਤ 1210 ਘਰਾਂ ਅਤੇ ਦੁਕਾਨਾਂ ਦੀ ਜਾਂਚ ਕਰਕੇ ਕੱਟੇ 10 ਚਲਾਨ – ਡਾ. ਮੁਨੀਸ਼ ਅਰੋੜਾ https://punjdarya.com/punj-darya/29103 https://punjdarya.com/punj-darya/29103#respond Fri, 29 Oct 2021 16:12:29 +0000 https://punjdarya.com/?p=29103 ਇਸ ਮਹੀਨੇ ਦੌਰਾਨ 16210 ਦੇ ਕਰੀਬ ਘਰਾਂ ਦੀ ਜਾਂਚ ਦੌਰਾਨ 987 ਥਾਵਾਂ ‘ਤੇ ਮਿਲਿਆ ਡੇਂਗੂ ਲਾਰਵਾ

ਮੋਗਾ ਜਿਲ੍ਹੇ ਵਿੱਚ ਡੇਂਗੂ ਮਰੀਜਾਂ ਦੀ ਗਿਣਤੀ 60 ‘ਤੇ ਪਹੁੰਚੀ

ਮੋਗਾ (ਪੰਜ ਦਰਿਆ ਬਿਊਰੋ) ਸਿਹਤ ਵਿਭਾਗ ਮੋਗਾ ਵੱਲੋਂ ਪਿਛਲੇ ਦਸ ਦਿਨਾਂ ਦੌਰਾਨ ਡੇਂਗੂ ਦੇ ਮਰੀਜਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਤੇਜੀ ਲਿਆਉਂਦਿਆਂ ਰੋਜਾਨਾ 800 ਦੇ ਕਰੀਬ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ । ਡੇਂਗੂ ਦੇ ਘਾਤਕ ਰੂਪ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਂਦੀ ਗਈ ਹੈ , ਜੋ ਵੱਡੇ ਪੱਧਰ ਤੇ ਪਿੰਡਾਂ ਅਤੇ ਸ਼ਹਿਰ ਵਿੱਚ ਚੱਲ ਰਹੀਆਂ ਹਨ, ਜਿਸ ਅਧੀਨ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੁਨਾਦੀ ਕਰਵਾਈ ਜਾ ਰਹੀ ਹੈ ਅਤੇ ਡੇਂਗੂ ਪਾਜਿਟਿਵ ਮਰੀਜਾਂ ਦੇ ਘਰਾਂ ਦਾ ਐਂਟੋਮਲੋਜੀਕਲ ਸਰਵੇ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਘਰਾਂ ਵਿੱਚ ਸਰਚ ਅਤੇ ਸਪਰੇਅ ਤੋਂ ਇਲਾਵਾ ਫਾਗ ਵੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਪ੍ਰੈਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁਕਰਵਾਰ ਨੂੰ ਡ੍ਰਾਈਡੇ ਵਜੋਂ ਮਨਾਇਆ ਜਾਂਦਾ ਹੈ ਤੇ ਹਫਤੇ ਵਿੱਚ ਪੰਜ ਦਿਨ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ ਜਾ ਕੇ ਲਾਰਵਾ ਚੈਕ ਕਰਦੀਆਂ ਹਨ ਅਤੇ ਲਾਰਵਾ ਮਿਲਣ ਤੇ ਮਿਉਂਸਪਲ ਕਾਰਪੋਰੇਸ਼ਨ ਦੀ ਟੀਮ ਦੀ ਸਹਾਇਤਾ ਨਾਲ ਚਲਾਨ ਕੱਟਦੀਆਂ ਹਨ ।  ਉਹਨਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਸਾਡੀਆਂ ਟੀਮਾਂ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ 16 ਮੈਂਬਰੀ ਟੀਮ ਵੱਲੋਂ ਤਿੰਨ ਟੀਮਾਂ ਬਣਾ ਕੇ 16210 ਥਾਵਾਂ ਤੇ ਜਾਂਚ ਕਰਕੇ 987 ਥਾਵਾਂ ਤੇ ਡੇਂਗੂ ਲਾਰਵਾ ਬਰਾਮਦ ਕੀਤਾ ਹੈ ਅਤੇ ਅੱਜ 10 ਚਲਾਨ ਭਰੇ ਗਏ ਹਨ, ਜੋ ਅਗਲੇਰੀ ਕਾਰਵਾਈ ਲਈ ਮਿਉਂਸਪਲ ਕਾਰਪੋਰੇਸ਼ਨ ਮੋਗਾ ਨੂੰ ਭੇਜ ਦਿੱਤੇ ਗਏ ਹਨ । ਲਾਰਵੇ ਨੂੰ ਮੌਕੇ ਤੇ ਨਸ਼ਟ ਕਰਕੇ ਉਹਨਾਂ ਇਲਾਕਿਆਂ ਵਿੱਚ ਸਪਰੇ ਅਤੇ ਫਾਗ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਮੋਗਾ ਸਿਵਲ ਹਸਪਤਾਲ ਮੋਗਾ ਵਿੱਚ ਹੁਣ ਤੱਕ 410 ਸ਼ੱਕੀ ਮਰੀਜਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 64 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 4 ਮਰੀਜ ਹੋਰ ਜਿਲ੍ਹਿਆਂ ਨਾਲ ਸਬੰਧਿਤ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਸਾਫ ਪਾਣੀ ਪੰਜ ਦਿਨ ਤੋਂ ਵੱਧ ਨਾ ਖੜਣ ਦਿੱਤਾ ਜਾਵੇ ਨਹੀਂ ਤਾਂ ਉਸ ਵਿੱਚ ਲਾਰਵਾ ਪੈਦਾ ਹੋ ਸਕਦਾ ਹੈ ਤੇ ਡੇਂਗੂ ਦਾ ਖਤਰਾ ਵਧ ਸਕਦਾ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਡੇਂਗੂ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜਿਸ ਦੇ ਸਰੀਰ ਉਪਰ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਇਹ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ, ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਕਿਤੇ ਵੀ ਤਿੰਨ ਚਾਰ ਦਿਨ ਤੋਂ ਜਿਆਦਾ ਸਾਫ ਪਾਣੀ ਨਹੀਂ ਖੜਣ ਦੇਣਾ ਚਾਹੀਦਾ। ਸਾਫ ਪਾਣੀ ਵਾਲੇ ਸਰੋਤਾਂ ਜਿਵੇਂ ਪਾਣੀ ਦੀਆਂ ਟੈਂਕੀਆਂ, ਡਰੰਮ, ਬਾਲਟੀਆਂ ਆਦਿ ਨੂੰ ਢਕ ਕੇ ਰੱਖਣਾ ਚਾਹੀਦਾ ਹੈ । ਬਾਰਿਸ਼ ਦੇ ਪਾਣੀ ਦੀ ਖੜੋਤ ਨੂੰ ਤੋੜਨ ਲਈ ਕਬਾੜ ਦਾ ਸਮਾਨ ਅਤੇ ਟਾਇਰਾਂ ਆਦਿ ਨੂੰ ਛੱਤਾਂ ਹੇਠ ਰੱਖਣਾ ਚਾਹੀਦਾ ਹੈ । ਤੇਜ ਬੁਖਾਰ, ਸਿਰ ਦਰਦ, ਜੋੜਾ ਵਿੱਚ ਦਰਦ ਅਤੇ ਚਮੜੀ ਤੇ ਹਲਕੇ ਦਾਣੇ ਹੋਣ ਤੇ ਸਾਨੂੰ ਤੁਰੰਤ ਸਰਕਾਰੀ ਹਸਪਤਾਲ ਮੋਗਾ ਦੇ ਕਮਰਾ ਨੰਬਰ 7 ਏ ਵਿੱਚ ਪਹੁੰਚ ਕੇ ਖੂਨ ਦੀ ਮੁਫਤ ਜਾਂਚ ਅਤੇ ਇਲਾਜ਼ ਕਰਵਾਉਣਾ ਚਾਹੀਦਾ ਹੈ । ਇਸ ਟੀਮ ਵਿੱਚ ਇੰਸੈਕਟ ਕੂਲੈਕਟਰ ਵਪਿੰਦਰ ਸਿੰਘ ਅਤੇ 14 ਬ੍ਰੀਡ ਚੈਕਰ ਸ਼ਾਮਿਲ ਸਨ।

]]>
https://punjdarya.com/punj-darya/29103/feed 0
ਲਖੀਮਪੁਰ ਖੀਰੀ (ਯੂ. ਪੀ. )ਦੇ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਖਾਤਰ ਜਨਤਕ ਜਥੇਬੰਦੀਆਂ ਵੱਲੋਂ ਮੋਗਾ ਵਿੱਚ ਮੋਮਬੱਤੀ ਮਾਰਚ https://punjdarya.com/punj-darya/28896 https://punjdarya.com/punj-darya/28896#respond Fri, 15 Oct 2021 11:10:29 +0000 https://punjdarya.com/?p=28896

ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕੀਤੀ ਜੋਰਦਾਰ ਨਾਅਰੇਬਾਜ਼ੀ 

ਮੋਗਾ (ਪੰਜ ਦਰਿਆ ਬਿਊਰੋ) ਮੋਗਾ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਕਿਸਾਨ ਸੰਘਰਸ਼ ਸਹਾਇਤਾ ਕਮੇਟੀ, ਡੀ. ਟੀ. ਐੱਫ.ਪੰਜਾਬ, ਪੰਜਾਬ ਗੌ.ਪੈਨਸ਼ਨਰਜ਼ ਐਸੋਸੀਏਸ਼ਨ, ਰਾਜਪੂਤ ਭਲਾਈ ਸਭਾ, ਐਨ ਜੀ. ਓ. ਐਸੋਸੀਏਸ਼ਨ ਤੇ ਸਮਾਜਿਕ ਸੰਸਥਾਵਾਂ ਦੇ ਸੱਦੇ ਤੇ ਨੇਚਰ ਪਾਰਕ ਮੋਗਾ ਵਿਖੇ ਰੋਹ ਭਰਪੂਰ ਰੋਸ ਰੈਲੀ ਕਰਦਿਆਂ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ ।ਰੈਲੀ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਮੋਗਾ, ਮਹਿੰਦਰ ਪਾਲ ਲੂੰਬਾ, ਡਾ. ਸੁਰਜੀਤ ਬਰਾੜ ਘੋਲੀਆ, ਪੇ੍ਮ ਕੁਮਾਰ ਮੋਗਾ, ਕੁਲਬੀਰ ਸਿੰਘ ਪੈਰਾ ਮੈਡੀਕਲ ਆਗੂ ,ਬੇਅੰਤ ਕੌਰ ਗਿੱਲ, ਅਮਨਦੀਪ ਸਿੰਘ ਮਟਵਾਣੀ ਅਤੇ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਜਨ ਅੰਦੋਲਨ ਬਣ ਚੁੱਕੇ ਕਿਸਾਨ ਸੰਘਰਸ਼ ਨੂੰ ਕੁਚਲਣ ਦੀ ਸਾਜ਼ਿਸ਼ ਹੇਠ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਵੱਲੋਂ ਆਪਣੀ ਗੁੰਡਾ ਢਾਣੀ ਸਮੇਤ ਕਿਸਾਨਾਂ ਉੱਤੇ ਤੇਜ਼ ਰਫਤਾਰ ਗੱਡੀ ਚਾੜ੍ਹੀ ਗਈ ਤੇ ਇਸ ਕਰਕੇ ਹੀ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਹੋ ਗਏ ।ਬੇਹੱਦ ਨਿੰਦਣਯੋਗ ਇਸ ਘਟਨਾ ਦੇ ਬਾਵਜੂਦ ਸੰਘਰਸ਼ ਕਰ ਰਹੇ ਕਿਸਾਨਾਂ ਤੇ ਉਹਨਾਂ ਦੇ ਹਮਾਇਤੀਆਂ ਦੇ ਹੌਸਲੇ ਬੁਲੰਦ ਹਨ ਅਤੇ ਲੋਕ ਦਿਨੋ-ਦਿਨ ਇਸ ਅੰਦੋਲਨ ਨਾਲ ਵੱਡੀ ਪੱਧਰ ਤੇ ਜੁੜ ਰਹੇ ਹਨ, ਜਿਸ ਕਾਰਨ ਭਾਜਪਾ ਦੇ ਆਗੂ ਬੁਖਲਾ ਗਏ ਹਨ ਅਤੇ ਹੋਸ਼ੀਆਂ ਹਰਕਤਾਂ ਤੇ ਉਤਰ ਆਏ ਹਨ ।ਬੁਲਾਰਿਆਂ ਨੇ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਭੜਕਊ ਬਿਆਨ ਦੇਣ ਦੇ ਦੋਸ਼ ਵਿੱਚ ਬਰਖਾਸਤ ਕਰਨ ਅਤੇ ਇਸ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਉਸਦੇ ਸਾਥੀਆਂ ਸਮੇਤ ਸਖਤ ਸਜ਼ਾਵਾਂ ਦੇਣ, ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਫੌਰੀ ਮੰਨਣ ਦੀ ਪੁਰਜ਼ੋਰ ਮੰਗ ਕੀਤੀ ।ਹੋਰਨਾਂ ਆਗੂਆਂ ਜੰਗੀਰ ਸਿੰਘ ਖੋਖਰ, ਸੁਖਪਾਲ ਜੀਤ ਸਿੰਘ ਮੋਗਾ, ਕੁਲਦੀਪ ਸਿੰਘ ਰਾਜਪੂਤ, ਨਾਇਬ ਸਿੰਘ, ਅਮਰਦੀਪ ਸਿੰਘ ਬੁੱਟਰ, ਸੁਖਜੀਤ ਸਿੰਘ ਲੰਢੇਕੇ ਕਿਸਾਨ ਆਗੂ, ਬਲਵਿੰਦਰ ਸਿੰਘ ਰੋਡੇ, ਨਿਤਾਸ਼ਾ ਕੌਸ਼ਲ, ਸ਼ਵਿੰਦਰ ਪਾਲ ਕੌਰ, ਸੁਖਦੇਵ ਸਿੰਘ ਬਰਾੜ ਨੇ ਮੋਦੀ ਹਕੂਮਤ ਵੱਲੋਂ ਜਨਤਕ ਅਦਾਰੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਛੜੱਪੇ ਮਾਰ ਕੇ ਵਧ ਰਹੀ ਹੈ ਤੇ ਸਰਕਾਰ ਲੋਕਾਂ ਨੂੰ ਧਰਮ ਦੇ ਜਾਲ ਵਿੱਚ ਫਸਾ ਕੇ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਦੀ ਕੋਝੀ ਸਾਜਿਸ਼ ਕਰ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਤੱਕ ਡਟਵੀਂ ਹਮਾਇਤ ਕਰਦੇ ਰਹਿਣ ਦਾ ਐਲਾਨ ਕੀਤਾ । ਨੇੜਲੇ    ਸ਼ਹਿਰ ਜਗਰਾਉਂ ਤੋਂ ਜੁਗਿੰਦਰ ਅਜ਼ਾਦ, ਮਲਕੀਤ ਸਿੰਘ ਸੇਵਾ ਮੁਕਤ ਡੀ ਟੀ ਐੱਫ, ਪੈਰਾਮੈਡੀਕਲ ਆਗੂ ਰਮਨਦੀਪ ਭੁੱਲਰ, ਅਮਰਦੀਪ ਸਿੰਘ, ਹਰਜਿੰਦਰ ਚੁਗਾਵਾਂ ਅਤੇ ਨਰਜੀਤ ਕੌਰ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਰੈਲੀ ਉਪਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਹੱਥਾਂ ਵਿੱਚ ਜਗਦੀਆਂ ਮੋਮਬੱਤੀਆਂ ਲੈ ਕੇ ਨੇਚਰ ਪਾਰਕ ਤੋਂ ਲੈਕੇ ਬੱਸ ਅੱਡਾ ਚੌਂਕ ਤੱਕ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜ਼ੀ ਕੀਤੀ । 

]]>
https://punjdarya.com/punj-darya/28896/feed 0
ਫ੍ਰਾਈਡੇ ਡ੍ਰਾਈ ਡੇਅ ਮੁਹਿੰਮ ਤਹਿਤ ਸਾਂਝੀ ਟੀਮ ਨੇ 417 ਘਰਾਂ ਦੀ ਜਾਂਚ ਕਰਕੇ 9 ਚਲਾਨ ਕੱਟੇ – ਡਾ. ਅਰੋੜਾ https://punjdarya.com/punj-darya/28692 https://punjdarya.com/punj-darya/28692#respond Fri, 08 Oct 2021 14:21:49 +0000 https://punjdarya.com/?p=28692 4 ਨਵੇਂ ਕੇਸ ਆਉਣ ਨਾਲ ਮੋਗਾ ਜਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਕੇ 10 ਹੋਈ

ਖਾਲੀ ਪਲਾਟਾਂ ਵਿੱਚ ਪਏ ਡਿਸਪੋਜੋਬਲ ਗਲਾਸ ਪਲੇਟਾਂ ਬਣ ਸਕਦੇ ਹਨ ਖਤਰਾ

ਮੋਗਾ (ਪੰਜ ਦਰਿਆ ਬਿਊਰੋ) ਬਾਰਿਸ਼ਾਂ ਦੇ ਚੱਲ ਰਹੇ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾ. ਅਮਨਪ੍ਰੀਤ ਕੌਰ ਬਾਜਵਾ ਦੇ ਆਦੇਸ਼ਾਂ ਤੇ ਅਤੇ ਜਿਲ੍ਹਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਫਰਾਈਡੇ ਡ੍ਰਾਈਡੇ ਮੁਹਿੰਮ ਅਧੀਨ  ਸਿਹਤ ਵਿਭਾਗ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੀ ਸਾਂਝੀ 14 ਮੈਂਬਰੀ ਸਾਂਝੀ ਟੀਮ ਵੱਲੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚੌਂਕ ਸ਼ੇਖਾਂ, ਟੈਂਕੀ ਵਾਲੀ ਗਲੀ, ਪੱਤੀ ਬਾਜੇਕੀ ਅਤੇ ਪੱਤੀ ਉਸੰਗ ਵਿਖੇ ਡੇਂਗੂ ਲਾਰਵਾ ਲੱਭਣ ਦੀ ਮੁਹਿੰਮ ਚਲਾਈ ਗਈ । ਇਸ ਦੌਰਾਨ ਕੁੱਲ੍ਹ 417 ਦੇ ਕਰੀਬ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਟੀਮ ਨੂੰ 9 ਘਰਾਂ ਵਿੱਚ ਡੇਂਗੂ, ਚਿਕਨਗੁਨੀਆ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਨਸ਼ਟ ਕਰਵਾਇਆ ਗਿਆ ਅਤੇ ਸਬੰਧਿਤ ਮਕਾਨ ਮਾਲਕਾਂ ਦੇ ਚਲਾਨ ਮੌਕੇ ਤੇ ਜਗਸੀਰ ਸਿੰਘ ਐਸ ਆਈ ਦਫਤਰ ਮਿਉਂਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਪੂਰੇ ਇਲਾਕੇ ਵਿੱਚ ਸਪਰੇਅ ਵੀ ਕਰਵਾਈ ਗਈ । ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਐਪੀਡੀਮਾਲੋਜਿਸਟ ਡਾ ਮੁਨੀਸ਼ ਅਰੋੜਾ ਨੇ ਦੱਸਿਆ ਕਿ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ 135 ਸ਼ੱਕੀ ਮਰੀਜਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁੱਲ੍ਹ 8 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ, ਜਦਕਿ ਦੋ ਕੇਸ ਡੀ ਐਮ ਸੀ ਲੁਧਿਆਣਾ ਵੱਲੋਂ ਰਿਪੋਰਟ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਬੁਖਾਰ ਦੇ ਕੇਸਾਂ ਵਿੱਚ ਇੱਕਦਮ ਵਾਧਾ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਖਤੀ ਕੀਤੀ ਜਾ ਰਹੀ ਹੈ । ਉਹਨਾਂ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿੱਚ ਖਾਸ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਦੇ ਸਮਾਨ ਨੂੰ ਛੱਤ ਹੇਠ ਰੱਖਿਆ ਜਾਵੇ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਪਾਣੀ ਵਾਲੇ ਡਰੰਮਾਂ, ਟਾਇਰਾਂ ਆਦਿ ਨੂੰ ਹਰ ਸ਼ੁਕਰਵਾਰ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ। ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿੱਚ ਪਏ ਡਿਸਪੋਜ਼ੇਬਲ ਗਲਾਸ, ਪਲੇਟਾਂ ਸਾਡੇ ਲਈ ਖਤਰਾ ਬਣ ਸਕਦੇ ਹਨ, ਇਸ ਲਈ ਇਹਨਾਂ ਨੂੰ ਟੋਇਆ ਪੁੱਟ ਕੇ ਦਬਾ ਦਿੱਤਾ ਜਾਵੇ ਅਤੇ ਖੜ੍ਹੇ ਪਾਣੀ ਤੇ ਹਰ ਹਫਤੇ ਕਾਲਾ ਸੜਿਆ ਤੇਲ ਜਾਂ ਡੀਜ਼ਲ ਆਦਿ ਦਾ ਛਿੜਕਾਅ ਕੀਤਾ ਜਾਵੇ।  ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਸਾਫ ਪਾਣੀ ਦੇ ਜਿਆਦਾਤਰ ਸ੍ਰੋਤ ਲੋਕਾਂ ਦੇ ਘਰਾਂ ਅੰਦਰ ਮੌਜੂਦ ਹੁੰਦੇ ਹਨ, ਇਸ ਲਈ ਲੋਕਾਂ ਦੇ ਸਹਿਯੋਗ ਬਿਨ੍ਹਾਂ ਇਹਨਾ ਬਿਮਾਰੀਆਂ ਨੂੰ ਕੰਟਰੋਲ ਕਰਨਾ ਅਤਿ ਮੁਸ਼ਕਿਲ ਹੈ। ਉਹਨਾਂ ਦਿਨ ਵੇਲੇ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾਂਚ ਕਰਕੇ ਚਲਾਨ ਕੱਟੇ ਜਾਂਦੇ ਹਨ ਅਤੇ ਰੋਜ਼ਾਨਾ 500 ਦੇ ਕਰੀਬ ਘਰਾਂ ਅਤੇ ਦੁਕਾਨਾਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦੀ ਇਸ ਕਾਰਵਾਈ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਮਿਉਂਸਪਲ ਕਾਰਪੋਰੇਸ਼ਨ ਦੇ ਐਸ ਆਈ ਜਗਸੀਰ ਸਿੰਘ ਤੋਂ ਇਲਾਵਾ 12 ਬ੍ਰੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ। 

]]>
https://punjdarya.com/punj-darya/28692/feed 0
ਮੋਗਾ ਨਿਵਾਸੀਆਂ ਲਈ ਖੁਸ਼ਖਬਰੀ, ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ 9,10 ਨੂੰ https://punjdarya.com/punj-darya/28587 https://punjdarya.com/punj-darya/28587#respond Tue, 05 Oct 2021 11:13:32 +0000 https://punjdarya.com/?p=28587

 ਕਰਮ ਸੰਧੂ

ਆਪਣਾ ਪੰਜਾਬ ਹੋਵੇ ਹੱਥ ‘ਚ ਕਿਤਾਬ ਹੋਵੇ ਇਸ ਗੱਲ ਤੇ ਪਹਿਰਾ ਦਿੰਦੇ ਹੋਏ ਮੁੱਖ ਪ੍ਰਬੰਧਕ ਬਲਰਾਜ ਬਰਾੜ ਚੋਟੀਆਂ ਠੋਬਾ, ਡਾ ਵਰਿੰਦਰ ਕੌਰ ਤੇ ਮਨਿੰਦਰ ਮੋਗਾ ਨੇ ਦੱਸਿਆ ਹੈ ਇਸੇ ਲੜੀ ਤਹਿਤ ਹੀ ਮੋਗਾ ਨਿਵਾਸੀਆਂ ਲਈ ਬਹੁਤ ਖ਼ੁਸ਼ਖ਼ਬਰੀ ਵਾਲੀ ਗੱਲ ਹੈ ਕਿ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ 9-10 ਅਕਤੂਬਰ ਸ਼ਨੀਵਾਰ ਤੇ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਸਥਾਨ ਮੋਗਾ ਬੱਸ ਸਟੈਂਡ ਦੇ ਪਿੱਛੇ ਨੇੜੇ ਜੋਗਿੰਦਰ ਸਿੰਘ ਕੰਪਲੈਕਸ ਪੁਲ ਦੇ ਸਾਹਮਣੇ ਲਗਾਈ ਜਾ ਰਿਹਾ ਹੈ ਇਸ ਮੌਕੇ ਗੁਰਦੇਵ ਸਿੰਘ ਕਾਲੀਏਵਾਲਾ, ਅਮਰ ਸਿੰਘ ਭੁੱਲਰ ਅਮਰੀਕਾ, ਦਰਸ਼ਨ ਭੁੱਲਰ ਤਲਵੰਡੀ ਭੰਗੇਰੀਆਂ, ਗੁਰਤੇਜ ਸਿੰਘ ਸੇਖਾ, ਬਲਜਿੰਦਰ ਸਿੰਘ ਬਰਾੜ, ਨਵਦੀਪ ਸਿੰਘ ਹਨੀ ਗਿੱਲ, ਬਲਦੇਵ ਬਰਾੜ ਰੱਤਾ ਖੇੜਾ,ਰਵਿੰਦਰ ਸਰਪੰਚ ਧੂਰਕੋਟ, ਨਾਮਦਾਰ ਸਿੰਘ ਬਰਾੜ, ਰੁਪਿੰਦਰ ਢਿਲੋਂ ਨਾਰਵੇ, ਉਂਕਾਰ ਸਿੰਘ ਟਿੰਕਾ, ਸੁਖਦੀਪ ਸਿੰਘ ਰਾਏ ਅਮਰੀਕਾ, ਟੀਟੂ ਬਰਾੜ ਕੈਨੇਡਾ, ਅੰਮ੍ਰਿਤਪਾਲ ਸਿੰਘ ਸੰਧੂ ਕੈਨੇਡਾ, ਕਾਕਾ ਚੰਦ ਨਵਾਂ, ਕੁਲਵਿੰਦਰ ਸਿੰਘ ਤਾਰੇਵਾਲਾ, ਅਜਮੇਰ ਗਿੱਲ ਮਹਿਰੋਂ ਕਨੇਡਾ, ਜਸਵੀਰ ਸਿੰਘ ਮੋਗਾ, ਅਜੈਬ ਸਿੰਘ ਬੋਹਨਾ, ਗੁਰਬੀਰ ਮਾਨ ਕੈਨੇਡਾ, ਰਣਜੀਤ ਧਾਲੀਵਾਲ ਸਿੰਘਾਂਵਾਲਾ, ਬਲਜਿੰਦਰ ਸੰਘਾ ਮੋਗਾ, ਸੁਖਜਿੰਦਰ ਕਾਕਾ ਬਲਖੰਡੀ, ਸੁੱਖਪਾਲਜੀਤ ਕੰਗ, ਕ੍ਰਿਸ਼ਨ ਕੁਮਾਰ ਗੋਲਡਨ ਢਾਬਾ, ਕਿਰਨਜੀਤ ਕਿਰਨਾਂ ਕਨੇਡਾ, ਜਤਿੰਦਰ ਰਿੰਪੀ, ਕ੍ਰਿਸ਼ਨ ਸੂਦ, ਮਨਜੀਤ ਸਿੰਘ ਗਿੱਲ ਘੱਲਕਲਾਂ, ਹਰਵਿੰਦਰ ਸਿੰਘ ਬਿਲਾਸਪੁਰ, ਗੁਰਜੀਤ ਗਿੱਲ ਮੋਗਾ, ਪ੍ਰਿੰਸ ਸੰਧੂ ਮੋਗਾ, ਥੰਮ੍ਹਣ ਸਿੰਘ ਮੈਮੋਰੀਅਲ ਗਰੁੱਪ ਮੋਗਾ ਤੇ ਹੋਰ ਅਨੇਕਾਂ ਸੱਜਣਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

]]>
https://punjdarya.com/punj-darya/28587/feed 0
ਛੇ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ https://punjdarya.com/punj-darya/28509 https://punjdarya.com/punj-darya/28509#respond Sun, 03 Oct 2021 11:34:50 +0000 https://punjdarya.com/?p=28509 ਰੂਰਲ ਐਨ ਜੀ ਓ ਮੋਗਾ ਦਾ ਨੌਜਵਾਨਾਂ ਦੀ ਕਿੱਤਾਮੁਖੀ ਸਿਖਲਾਈ ਵਿੱਚ ਵੱਡਾ ਯੋਗਦਾਨ – ਗਿੱਲ, ਲੂੰਬਾ

ਮੋਗਾ (ਪੰਜ ਦਰਿਆ ਬਿਊਰੋ) ਮੋਗਾ ਜਿਲ੍ਹੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜਿਲ੍ਹਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਚੌਂਕ ਸ਼ੇਖਾਂ ਮੋਗਾ ਵਿਖੇ ਚਲਾਏ ਗਏ ਛੇ ਮਹੀਨੇ ਦੇ ਬੇਸਿਕ ਕੰਪਿਊਟਰ ਸਿਖਲਾਈ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਅੱਜ ਸੰਸਥਾ ਦੇ ਮੁੱਖ ਦਫਤਰ ਵਿਖੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਹੋਏ ਇੱਕ ਸਾਦਾ ਸਮਾਗਮ ਨੂੰ ਸੰਬੋਧਨ ਕਰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਰੂਰਲ ਐੱਨ ਜੀ ਓ ਮੋਗਾ ਸਾਲ 2010 ਤੋਂ ਨੌਜਵਾਨ ਲੜਕੇ ਲੜਕੀਆਂ ਨੂੰ ਸਿਲਾਈ ਕਢਾਈ, ਪਾਰਲਰ, ਕੰਪਿਊਟਰ ਅਤੇ ਕੁਕਿੰਗ ਆਦਿ ਵਿਸ਼ਿਆਂ ਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਨਾਉਣ ਲਈ ਛੋਟੀ ਅਵਧੀ ਦੇ ਕੋਰਸ ਕਰਵਾ ਰਹੀ ਹੈ ਤੇ ਹੁਣ ਤੱਕ ਹਜਾਰਾਂ ਸਿਖਿਆਰਥੀ ਕਿੱਤਾਮੁਖੀ ਸਿਖਲਾਈ ਲੈ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁੱਝ ਨੇ ਆਪਣੇ ਪੱਧਰ ਤੇ ਅਤੇ ਕੁੱਝ ਨੇ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜ਼ਗਾਰ ਸਥਾਪਿਤ ਕਰ ਚੁੱਕੇ ਹਨ ਜਦਕਿ ਕੁੱਝ ਸਿਖਿਆਰਥੀਆਂ ਨੇ ਆਪਣੀ ਇਸ ਯੋਗਤਾ ਦੇ ਆਧਾਰ ਤੇ ਵਿਦੇਸ਼ਾਂ ਵਿੱਚ ਵੀ ਆਪਣੇ ਰੁਜ਼ਗਾਰ ਚਲਾ ਰੱਖੇ ਹਨ। ਉਹਨਾਂ ਦੱਸਿਆ ਕਿ ਅਕਸਰ ਇਨ੍ਹਾਂ ਲੜਕੇ ਲੜਕੀਆਂ ਦੇ ਫੋਨ ਆਉਂਦੇ ਰਹਿੰਦੇ ਹਨ ਤਾਂ ਮਨ ਨੂੰ ਇਹ ਜਾਣ ਕੇ ਤਸੱਲੀ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਸਾਡੀ ਸੰਸਥਾ ਬਿਨਾਂ ਕਿਸੇ ਸਰਕਾਰੀ ਮੱਦਦ ਤੋਂ ਨੌਜਵਾਨਾਂ ਦੀ ਭਲਾਈ ਲਈ ਵਧੀਆ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਕੋਰਸ ਸਫਲਤਾਪੂਰਵਕ ਸੰਪੰਨ ਕਰਨ ਵਾਲੇ 21 ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹੱਥੀਂ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਬਲਾਕ ਬਾਘਾ ਪੁਰਾਣਾ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ, ਬਲਾਕ ਮੋਗਾ-1 ਦੇ ਪ੍ਰਧਾਨ ਜਸਵਿੰਦਰ ਸਿੰਘ ਹੇਰ, ਗੁਰਦਿੱਤ ਸਿੰਘ, ਕੰਪਿਊਟਰ ਟੀਚਰ ਸੁਖਦੀਪ ਕੌਰ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਝੰਡੇਆਣਾ ਸ਼ਰਕੀ, ਪਾਰਲਰ ਟੀਚਰ ਮੈਡਮ ਰੀਤੂ, ਇੰਗਲਿਸ਼ ਸਪੀਕਿੰਗ ਟੀਚਰ ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਲਾਭਪਾਤਰੀ ਸਿਖਿਆਰਥੀ ਹਾਜਰ ਸਨ। 

]]>
https://punjdarya.com/punj-darya/28509/feed 0
ਮਾਂ ਬੋਲੀ ਨੂੰ ਭੁੱਲ ਕੇ ਮਨੁੱਖ ਦੀ ਹਾਲਤ ਟਹਿਣੀਓਂ ਟੁੱਟੇ ਪੱਤੇ ਵਾਂਗ ਹੋ ਜਾਂਦੀ ਹੈ – ਮਿੱਤਰ ਸੈਨ ਮੀਤ https://punjdarya.com/punj-darya/28443 https://punjdarya.com/punj-darya/28443#respond Sat, 02 Oct 2021 12:08:31 +0000 https://punjdarya.com/?p=28443 ਰੂਰਲ ਐਨ ਜੀ ਓ ਮੋਗਾ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਾ ਇਮਤਿਹਾਨ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ

ਮੋਗਾ (ਪੰਜ ਦਰਿਆ ਬਿਊਰੋ) ਮਾਂ ਬੋਲੀ ਉਸ ਬੋਲੀ ਨੂੰ ਕਿਹਾ ਜਾਂਦਾ ਹੈ, ਜਿਸ ਬੋਲੀ ਵਿੱਚ ਬੱਚੇ ਨੂੰ ਮਾਂ ਲੋਰੀਆਂ ਸੁਣਾਉਂਦੀ ਹੈ, ਮੁਢਲੇ ਸ਼ਬਦ ਬੋਲਣ ਸਿਖਾਉੰਦੇ ਹੈ ਅਤੇ ਕਹਾਣੀਆਂ ਸੁਣਾਉੰਦੀ ਹੈ। ਇੱਕ ਮਨੁੱਖ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਮਾਂ ਬੋਲੀ ਵਿੱਚ ਪ੍ਰਗਟ ਕਰ ਸਕਦਾ ਹੈ, ਉਨ੍ਹਾਂ ਸਪਸ਼ਟ ਕਿਸੇ ਹੋਰ ਭਾਸ਼ਾ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੁੰਦਾ। ਇਸ ਲਈ ਸਾਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਰਹਿਣ ਲਈ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿਉਕਿ ਮਾਂ ਬੋਲੀ ਨੂੰ ਭੁੱਲ ਕੇ ਮਨੁੱਖ ਦੀ ਹਾਲਤ ਟਹਿਣੀਓਂ ਟੁੱਟੇ ਪੱਤੇ ਵਰਗੀ ਹੋ ਜਾਂਦੀ ਹੈ, ਜੋ ਪਹਿਲਾਂ ਮੁਰਝਾ ਜਾਂਦਾ ਹੈ, ਫਿਰ ਸੁੱਕ ਜਾਂਦਾ ਹੈ ਤੇ ਫਿਰ ਮਿੱਟੀ ਵਿੱਚ ਰਲ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਉਘੇ ਨਾਵਲਕਾਰ, ਕਾਨੂੰਨਦਾਨ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਦੇ ਕਨਵੀਨਰ ਮਿੱਤਰ ਸੈਨ ਮੀਤ ਜੀ ਨੇ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਆਯੋਜਿਤ ਕੀਤੀ ਗਈ ਮਾਂ ਬੋਲੀ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਚ ਇਨਾਮ ਤਕਸੀਮ ਕਰਨ ਮੌਕੇ ਕੀਤਾ। ਉਹਨਾਂ ਰੂਰਲ ਐੱਨ ਜੀ ਓ ਮੋਗਾ ਦੇ ਇਸ ਉਦਮ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਸ਼ੁਰੂ ਤੋਂ ਹੀ ਇਸ ਗੱਲੋਂ ਬਦਕਿਸਮਤ ਰਹੀ ਹੈ ਕਿ ਇਸ ਦੇ ਰਹਿਬਰਾਂ ਨੇ ਹੀ ਇਸ ਨੂੰ ਸਭ ਤੋਂ ਵੱਧ ਅਣਗੌਲਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਹੋਰ ਭਾਸ਼ਾਵਾਂ ਸਿੱਖਣਾ ਜਿੰਨੀ ਵਧੀਆ ਗੱਲ ਹੈ, ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜ ਜਾਣਾ, ਉਨੀ ਹੀ ਘਟੀਆ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਸਕਿਆ। ਉਹਨਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਇਸ ਤੋਂ ਵੱਡੀ ਮਾਂ ਬੋਲੀ ਦੀ ਬਦਕਿਸਮਤੀ ਕੀ ਹੋਵੇਗੀ ਕਿ ਹਾਲੇ ਵੀ ਵੱਡੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਤ ਭਾਸ਼ਾ ਵਿੱਚ ਗੱਲ ਕਰਨ ਤੇ ਜੁਰਮਾਨੇ ਲਗਾਏ ਜਾ ਰਹੇ ਹਨ ਤੇ ਬਿਨਾਂ ਪੰਜਾਬੀ ਪਾਸ ਕੀਤਿਆਂ ਬੱਚਿਆਂ ਨੂੰ ਅੱਠਵੀਂ ਅਤੇ ਦਸਵੀਂ ਕਲਾਸ ਵਿੱਚੋਂ ਪਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਮਾਂ ਬੋਲੀ ਨੂੰ ਉਸਦਾ ਬਣਦਾ ਸਤਿਕਾਰ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਮੋਗਾ ਜਿਲ੍ਹੇ ਦੀ ਟੀਮ ਜਿਲ੍ਹਾ ਕਨਵੀਨਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਮੋਗਾ ਜਿਲ੍ਹੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਚੋਣ ਵਿੱਚ ਕੀਤੇ ਜਾ ਰਹੇ ਭਾਈ ਭਤੀਜਾਵਾਦ ਖਿਲਾਫ ਭਾਈਚਾਰੇ ਵੱਲੋਂ ਵਿੱਢੀ ਗਈ ਜੰਗ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਪ੍ਰੀਖਿਆ ਵਿੱਚੋਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਕਮਲਪ੍ਰੀਤ ਕੌਰ ਝੰਡੇਆਣਾ ਸ਼ਰਕੀ, ਦੂਸਰਾ ਸਥਾਨ ਹਾਸਲ ਕਰਨ ਵਾਲੀ ਲੜਕੀਆਂ ਰਣਦੀਪ ਕੌਰ ਜਲਾਲਾਬਾਦ ਅਤੇ ਹਰਦੀਪ ਕੌਰ ਸੋਸਣ, ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਲੜਕੀ ਰਾਜਵੀਰ ਕੌਰ ਚੜਿੱਕ ਨੂੰ ਆਪਣੇ ਹੱਥੀਂ ਪੁਰਸਕਾਰ ਦਿੱਤੇ। ਇਸ ਮੌਕੇ ਉਘੇ ਸਾਹਿਤਕਾਰ ਅਮਰ ਸੂਫੀ, ਸੁਰਜੀਤ ਸਿੰਘ ਕਾਉੰਕੇ, ਦਵਿੰਦਰ ਸੇਖਾ, ਪ੍ਰੋ ਰਾਜਿੰਦਰ ਸਿੰਘ ਸੁਰਜੀਤ ਸਿੰਘ ਦੌਧਰ, ਬੇਅੰਤ ਕੌਰ ਗਿੱਲ, ਗਾਇਕ ਹਰਮਿਲਾਪ ਗਿੱਲ, ਜਸਵਿੰਦਰ ਸਰਾਵਾਂ, ਪ੍ਰੇਮ ਕੁਮਾਰ, ਰਣਜੀਤ ਸਿੰਘ ਧਾਲੀਵਾਲ ਨੇ ਵੀ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮਿੱਤਰ ਸੈਨ ਮੀਤ ਜੀ ਦੀਆਂ ਪੰਜਾਬੀ ਭਾਸ਼ਾ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਨ ਜੀ ਓ ਚੇਅਰਮੈਨ ਅਤੇ ਭਾਈਚਾਰੇ ਦੇ ਜਿਲ੍ਹਾ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਆਏ ਹੋਏ ਮਹਿਮਾਨਾਂ ਅਤੇ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਜਸਵੰਤ ਸਿੰਘ ਪੁਰਾਣੇਵਾਲਾ, ਨਰਜੀਤ ਕੌਰ ਅਤੇ ਮੈਡਮ ਜਸਵੀਰ ਕੌਰ ਉਚੇਚਾ ਧੰਨਵਾਦ ਕੀਤਾ।

]]>
https://punjdarya.com/punj-darya/28443/feed 0
ਵੱਖ ਵੱਖ ਤਰੀਕਿਆਂ ਨਾਲ ਮਨਾਇਆ ਭਗਤ ਸਿੰਘ ਦਾ ਜਨਮ ਦਿਨ https://punjdarya.com/punj-darya/28307 https://punjdarya.com/punj-darya/28307#respond Tue, 28 Sep 2021 14:13:05 +0000 https://punjdarya.com/?p=28307 ਸਮਾਜ ਸੇਵਾ ਸੁਸਾਇਟੀ ਮੋਗਾ ਨੇ ਭਗਤ ਸਿੰਘ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ

ਰੂਰਲ ਐਨ ਜੀ ਓ ਮੋਗਾ ਅਤੇ ਸਰਬੱਤ ਦਾ ਭਲਾ ਨੇ ਇਨਕਲਾਬੀ ਗੀਤ ਗਾ ਕੇ ਮਨਾਇਆ ਜਨਮ ਦਿਨ

ਮੋਗਾ (ਪੰਜ ਦਰਿਆ ਬਿਊਰੋ) ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਆਪੋ ਆਪਣੇ ਤਰੀਕੇ ਨਾਲ ਮਨਾਇਆ ਤੇ ਸ਼ਹੀਦ ਦੇ ਜਨਮ ਦਿਨ ਦੀਆਂ ਖੁਸ਼ੀਆਂ ਇੱਕ ਦੂਸਰੇ ਨਾਲ ਸਾਂਝੀਆਂ ਕੀਤੀਆਂ। ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 41 ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇੱਕ ਦਿਨ ਪਹਿਲਾਂ ਹੀ ਰੱਖੇ ਗਏ ਇਸ ਖੂਨਦਾਨ ਕੈਂਪ ਵਿੱਚ 33 ਨੌਜਵਾਨਾਂ ਨੇ ਖੂਨਦਾਨ ਕਰਕੇ ਸ਼ਹੀਦ ਭਗਤ ਸਿੰਘ ਜਨਮ ਦਿਨ ਮੌਕੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਰ ਕੁਰਬਾਨੀ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਗੁਰਨਾਮ ਸਿੰਘ ਗਾਮਾ, ਡਾ ਰਵੀਨੰਦਨ ਸ਼ਰਮਾ, ਬਲਜੀਤ ਸਿੰਘ ਚਾਨੀ, ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਸੋਢੀ, ਜੋਤ ਸਮਾਜ ਸੇਵਾ ਸੁਸਾਇਟੀ ਆਦਿ ਨੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਇਨਕਲਾਬ ਜਿੰਦਾਬਾਦ ਅਤੇ ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ‘ ਨਾਅਰੇ ਲਗਾ ਕੇ ਮਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਬਲੱਡ ਬੈਂਕ ਟੀਮ ਵੱਲੋਂ ਇੰਚਾਰਜ ਡਾ ਸੁਮੀ ਗੁਪਤਾ, ਸਟੀਫਧ ਸਿੱਧੂ, ਗੁਲਾਬ ਸਿੰਘ, ਜੋਬਨਵੰਤ ਸਿੰਘ, ਹਰਕੰਵਲ ਸਿੰਘ, ਲਵਦੀਪ ਸਿੰਘ ਅਤੇ ਮੈਡਮ ਨਰਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਦਾਨੀ ਹਾਜਰ ਸਨ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਅਤੇ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ। ਇਸ ਮੌਕੇ ਸਰਬੱਤ ਦਾ ਭਲਾ ਕਿੱਤਾਮੁਖੀ ਸਿਖਲਾਈ ਕੇਂਦਰ ਮੋਗਾ ਦੀਆਂ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਤੇ ਮਹੌਲ ਨੂੰ ਇਨਕਲਾਬੀ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਟਰੱਸਟੀ ਮਹਿੰਦਰ ਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਗੁਰਸੇਵਕ ਸੰਨਿਆਸੀ, ਸੁਖਦੇਵ ਸਿੰਘ ਬਰਾੜ ਅਤੇ ਨਰਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਵਿੱਚੋਂ ਹਵਾਲੇ ਦੇ ਕੇ ਦੇਸ਼ ਅਤੇ ਕੌਮ ਦੀ ਖਾਤਰ ਹਰ ਕੁਰਬਾਨੀ ਕਰਵ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ 23 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਕਿੰਨਾ ਸਾਹਿਤ ਪੜਿਆ ਸੀ ਤੇ ਉਹ ਅਜਾਦੀ ਤੋਂ ਬਾਅਦ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਸਨ। ਉਹਨਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਥਾਪਿਤ ਕਰਨ ਲਈ ਉਨ੍ਹਾਂ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਟੀਚਰ ਜਸਵੰਤ ਸਿੰਘ ਪੁਰਾਣੇਵਾਲਾ, ਸੁਖਵਿੰਦਰ ਕੌਰ ਝੰਡੇਆਣਾ, ਕੰਪਿਊਟਰ ਟੀਚਰ ਸੁਖਦੀਪ ਕੌਰ, ਦਫਤਰ ਇੰਚਾਰਜ ਜਸਵੀਰ ਕੌਰ ਆਦਿ ਵੀ ਹਾਜ਼ਰ ਸਨ ।

]]>
https://punjdarya.com/punj-darya/28307/feed 0
ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਪੰਜਾਬੀ ਭਾਸ਼ਾ ਦੇ ਵਿਕਾਸ ਜਾਂ ਵਿਨਾਸ਼ ਵਿਸ਼ੇ ਤੇ ਸੈਮੀਨਾਰ 25 ਨੂੰ ਮੋਗਾ ਵਿਖੇ ਹੋਵੇਗਾ – ਲੂੰਬਾ https://punjdarya.com/punj-darya/27946 https://punjdarya.com/punj-darya/27946#respond Tue, 21 Sep 2021 15:47:46 +0000 https://punjdarya.com/?p=27946 ਉਘੇ ਨਾਵਲਕਾਰ ਅਤੇ ਕਾਨੂੰਨਦਾਨ ਮਿੱਤਰਸੇਨ ਮੀਤ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਨਗੇ

ਮੋਗਾ (ਪੰਜ ਦਰਿਆ ਬਿਊਰੋ) ਪੰਜਾਬੀ ਵਿਚਾਰਕਾਂ ਵਿਚ ਇਨੀਂ ਦਿਨੀਂ “ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਪੰਜਾਬੀ ਭਾਸ਼ਾ ਦੇ ਵਿਕਾਸ ਜਾਂ ਵਿਨਾਸ਼ ਵਿੱਚ ਭੂਮਿਕਾ”  ਵਿਸ਼ੇ ਨੂੰ ਲੈ ਕੇ  ਵੱਡੀ ਬਹਿਸ ਛਿੜੀ ਹੋਈ ਹੈ। ਇਸ ਬਹਿਸ- ਨੂੰ ਸਾਡੇ ਸਭ ਲਈ, ਇੱਕ ਸਾਰਥਕ ਸਿੱਟੇ ਤੱਕ ਲਿਜਾਣਾ ਅਤਿ ਜਰੂਰੀ ਹੋ ਗਿਆ ਹੈ।  ਕਿਉਂਕਿ ਸਰਕਾਰਾਂ ਵੱਲੋਂ ਪਹਿਲਾਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦੁਰਕਾਰਿਆ ਜਾ ਰਿਹਾ ਹੈ।  ਕਈ ਲੇਖਾਂ ਰਾਹੀਂ ਮਿੱਤਰ ਸੈਨ ਮੀਤ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਐਲਾਨੇ 108  ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਤੇ ਵੱਡੇ ਪ੍ਰਸ਼ਨ ਉਠਾਏ ਹਨ। ਉਨ੍ਹਾਂ ਨੇ ਇਕ ਮੁੱਕਦਮਾ ਦਾਇਰ ਕਰਕੇ  ਸਰਕਾਰ ਅਤੇ ਭਾਸ਼ਾ ਵਿਭਾਗ ਨੂੰ ਕਟਹਿਰੇ ਵਿੱਚ ਵੀ ਖੜਾ ਕੀਤਾ  ਹੈ। ਸਮਾਜ ਸੇਵੀ ਸੰਸਥਾਵਾਂ ਦੇ ਸੰਚਾਲਕ ਹੋਣ ਦੇ ਨਾਤੇ ਅਸੀਂ  ਚਾਹੁੰਦੇ ਹਾਂ ਕਿ ਇਸ ਗੰਭੀਰ ਸਮੱਸਿਆ ਤੇ ਜਲਦੀ ਸਾਰਥਕ ਅਤੇ ਤਰਕਸੰਗਤ ਵਿਚਾਰ ਵਟਾਂਦਰਾ ਹੋਵੇ ਅਤੇ ਚਰਚਾ ਵਿੱਚ ਪੰਜਾਬੀ ਸਾਹਿਤਕਾਰਾਂ, ਪੱਤਰਕਾਰਾਂ, ਗੀਤਕਾਰਾਂ, ਕਲਾਕਾਰਾਂ, ਰਾਗੀਆਂ, ਗਾਇਕਾਂ , ਕਵੀਸ਼ਰਾਂ ਆਦਿ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਖੁਲਾ ਮੌਕਾ ਮਿਲੇ। ਇਸ ਲਈ 25 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲੂੰਬਾ ਭਵਨ ਬੱਸ ਸਟੈਂਡ ਮੋਗਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਕਨਵੀਨਰ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਸ ਸੈਮੀਨਾਰ ਦੀ ਪ੍ਰਧਾਨਗੀ ਉਘੇ ਕਵੀ ਅਮਰ ਸੂਫੀ, ਉਘੇ ਸਾਹਿਤਕਾਰ ਮਹਿੰਦਰ ਸਿੰਘ ਸੇਖੋਂ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਕਰਨਗੇ ਅਤੇ ਇਸ ਸੈਮੀਨਾਰ ਵਿੱਚ ਮੋਗਾ ਜਿਲ੍ਹੇ ਦੇ ਸਾਹਿਤਕਾਰ, ਪੱਤਰਕਾਰ, ਗਾਇਕ, ਗੀਤਕਾਰ, ਕਲਾਕਾਰ, ਰਾਗੀ, ਢਾਡੀ, ਕਵੀਸ਼ਰ, ਸਮਾਜ ਸੇਵੀ ਅਤੇ ਪੰਜਾਬੀ ਭਾਸ਼ਾ ਪ੍ਰੇਮੀ ਸ਼ਮੂਲੀਅਤ ਕਰਨਗੇ ਅਤੇ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਮੁੱਦੇ ਤੇ ਇੱਕ ਸਾਂਝੀ ਸਮਝ ਬਣਾ ਕੇ ਪੰਜਾਬੀ ਭਾਸ਼ਾ ਨੂੰ ਵਿਨਾਸ਼ ਵੱਲ ਜਾਣ ਤੋਂ ਰੋਕ ਕੇ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਉਘੇ ਨਾਵਲਕਾਰ ਮਿੱਤਰਸੇਨ ਮੀਤ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਨਗੇ ਜਦਕਿ ਉਘੇ ਸਾਹਿਤਕਾਰ ਰਜਿੰਦਰ ਪਾਲ ਸਿੰਘ, ਦਵਿੰਦਰ ਸੇਖਾ ਅਤੇ ਪ੍ਰੋ ਇੰਦਰਪਾਲ ਸਿੰਘ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ। ਉਹਨਾਂ ਉਪਰੋਕਤ ਸਭ ਵਰਗਾਂ ਦੇ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਉਕਤ ਵਰਗ ਦੇ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਹੈ। ਜੇਕਰ ਅਸੀਂ ਸਮਾਂ ਰਹਿੰਦਿਆਂ ਇਸ ਵਿਸ਼ੇ ਤੇ ਨਹੀਂ ਬੋਲਾਂਗੇ ਤਾਂ ਇਹ ਮਾਤ ਭਾਸ਼ਾ ਦੇ ਨਾਲ ਵੱਡਾ ਧ੍ਰੋਹ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਉਘੇ ਕਵੀ ਅਮਰ ਸੂਫੀ, ਨਾਵਲਕਾਰ ਕ੍ਰਿਸ਼ਨ ਪ੍ਰਤਾਪ, ਲੇਖਕ ਬੇਅੰਤ ਕੌਰ ਗਿੱਲ, ਸੁਰਜੀਤ ਸਿੰਘ ਦੌਧਰ, ਰਾਜਵਿੰਦਰ ਰੌਂਤਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ ਅਤੇ ਸੁਖਦੇਵ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ। 

]]>
https://punjdarya.com/punj-darya/27946/feed 0
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮਾਛੀਕੇ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 52 ਯੂਨਿਟ ਖੂਨਦਾਨ ਹੋਇਆ https://punjdarya.com/punj-darya/27413 https://punjdarya.com/punj-darya/27413#respond Sun, 12 Sep 2021 10:58:38 +0000 https://punjdarya.com/?p=27413 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ – ਲੂੰਬਾ

ਮੋਗਾ/ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਿੰਡ ਮਾਛੀਕੇ ਵੱਲੋਂ ਗ੍ਰਾਮ ਪੰਚਾਇਤ, ਨਗਰ ਅਤੇ ਰੂਰਲ ਐਨ ਜੀ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਮਾਛੀਕੇ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਉਤਸਾਹ ਨਾਲ ਖੂਨਦਾਨ ਕੀਤਾ ਅਤੇ ਇਸ ਕੈਂਪ ਵਿੱਚ ਕੁੱਲ 52 ਯੂਨਿਟ ਖੂਨਦਾਨ ਹੋਇਆ । ਇਸ ਕੈਂਪ ਦਾ ਉਦਘਾਟਨ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਕਿਉਂਕਿ ਸਾਡੇ ਵੱਲੋਂ ਦਾਨ ਕੀਤੇ ਗਏ ਇੱਕ ਯੂਨਿਟ ਨਾਲ ਚਾਰ ਲੋਕਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। 18 ਤੋਂ 65 ਸਾਲ ਦੀ ਉਮਰ ਤੱਕ ਦਾ ਹਰ ਤੰਦਰੁਸਤ ਵਿਅਕਤੀ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੋਵੇ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਦੇ ਪਹਿਲਾ ਜਾਂ ਦੂਸਰਾ ਟੀਕਾ ਲੱਗਣ ਤੋਂ ਦੋ ਹਫਤੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਹਨਾਂ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਮਾਛੀਕੇ ਦੇ ਸੇਵਾਦਾਰ ਡਾ ਸਤਨਾਮ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਫਲ ਖੂਨਦਾਨ ਕੈਂਪ ਦੇ ਆਯੋਜਨ ਲਈ ਵਧਾਈ ਦਿੰਦਿਆਂ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸਾਰੇ ਨੌਜਵਾਨਾਂ, ਔਰਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਜਸਕਰਨ ਸਿੰਘ ਅਤੇ ਚੇਅਰਮੈਨ ਦਰਸ਼ਨ ਸਿੰਘ ਨੇ ਵੀ ਪਿੰਡ ਨੌਜਵਾਨਾਂ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਨੇਕ ਕੰਮਾਂ ਵਿੱਚ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਅਤੇ ਪੰਚਾਇਤ ਵੱਲੋਂ ਸਾਂਝੇ ਤੌਰ ਮੁੱਖ ਮਹਿਮਾਨ ਮਹਿੰਦਰ ਪਾਲ ਲੂੰਬਾ ਅਤੇ ਬਲੱਡ ਬੈਂਕ ਮੋਗਾ ਦੀ ਇੰਚਾਰਜ ਡਾ ਸੁਮੀ ਗੁਪਤਾ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਮੁੱਖ ਸੇਵਾਦਾਰ ਡਾ ਸਤਨਾਮ ਸਿੰਘ ਨੇ ਰੂਰਲ ਐੱਨ ਜੀ ਓ ਮੋਗਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਪਿੰਡ ਵਿੱਚ ਸਮਾਜ ਸੇਵੀ ਗਤੀਵਿਧੀਆਂ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਮਲਕੀਤ ਸਿੰਘ ਮੀਤਾ, ਬੇਅੰਤ ਸਿੰਘ ਚਹਿਲ, ਪੰਚ ਜਸਵੀਰ ਸਿੰਘ ਜੱਸੀ, ਡਾ ਕੁਲਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਗੁਰਨਾਮ ਸਿੰਘ, ਡਾ ਹਰਦੀਪ ਸਿੰਘ, ਡਾ ਜਗਸੀਰ ਸਿੰਘ, ਸੂਬੇਦਾਰ ਮੇਜਰ ਸਿੰਘ, ਗ੍ਰੰਥੀ ਲਾਭ ਸਿੰਘ, ਸਾਬਕਾ ਪੰਚ ਜਸਵੀਰ ਸਿੰਘ, ਇਕਬਾਲ ਸਿੰਘ ਡੈਨੀ, ਜਗਵਿੰਦਰ ਸਿੰਘ ਜਮਨਾ, ਸੱਤਪਾਲ ਸਿੰਘ, ਗੁਰਤੇਜ ਸਿੰਘ ਕਾਲਾ, ਹਰਮਨ ਸਿੰਘ ਭੋਤਨਾ, ਕਾਲਾ ਵੜਿੰਗ, ਪਰਮਿੰਦਰ ਸਿੰਘ, ਗੁਰਪਿਆਰ ਸਿੰਘ, ਹਰਪ੍ਰੀਤ ਸਿੰਘ ਅਮਨਾ ਅਤੇ ਡਾ ਪ੍ਰਗਟ ਸਿੰਘ, ਗੁਰਦੁਆਰਾ ਨਾਨਕਸਰ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਨਵਾਂ ਮਾਛੀਕੇ ਦੇ ਮੈਂਬਰ, ਬਲੱਡ ਬੈਂਕ ਮੋਗਾ ਤੋਂ ਸਟੀਫਨ ਸਿੱਧੂ, ਜਸਵਿੰਦਰ ਸਿੰਘ ਅਤੇ ਹਰਕੰਵਲ ਸਿੰਘ ਆਦਿ ਹਾਜ਼ਰ ਸਨ। 

]]>
https://punjdarya.com/punj-darya/27413/feed 0
ਰਣਸੀਂਹ ਕਲਾਂ :ਵਾਤਾਵਰਨ ਬਚਾਉਣ ਲਈ ਰੱਖੀ ਇਨਕਲਾਬ ਦੀ ਨੀਂਹ https://punjdarya.com/punj-darya/26818 https://punjdarya.com/punj-darya/26818#respond Wed, 01 Sep 2021 14:03:00 +0000 https://punjdarya.com/?p=26818 ਮੋਗਾ (ਅਸ਼ੋਕ ਵਰਮਾ) ਮੋਗਾ ਜਿਲ੍ਹੇ ਦੇ ਪਿੰਡ ਰਣਸੀਹ ਕਲਾਂ ਨੇ ਹੁਣ ਵਾਤਾਵਰਨ ਦੇ ਪੱਖ ਤੋਂ ਪੰਜਾਬੀਆਂ ਨੂੰ ਨਵਾਂ ਰਾਹ ਦਿਖਾਇਆ ਹੈ ਜਦੋਂਕਿ ਇਸ ਪਿੰਡ  ਦੀ ਭੂਮਿਕਾ ਪਹਿਲਾਂ ਵੀ ਇਨਕਲਾਬੀ ਰਹੀ ਹੈ । ਪੇਂਡੂ ਪੰਜਾਬ ਦੇ ਨਕਸ਼ੇ ’ਤੇ ਉਦੋਂ ਨਵਾਂ ਰੰਗ ਭਰਿਆ ਜਦੋਂ ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਸਰਪੰਚ ਨੇ ਸੰਕਲਪ ਲਿਆ ਕਿ ਪਿੰਡ ’ਚ ਹਰ ਇੱਕ ਰੁੱਖ ਲਾਉਣ ਬਦਲੇ 100 ਰੁਪਿਆ ਨਕਦ ਮਿਲੇਗਾ। ਪੰਚਾਇਤ ਅਤੇ ਪੇਂਡੂ ਵਿਕਾਸ ਕਮੇਟੀ ਨੇ ‘ਰੁੱਖ ਲਾਓ,ਵਾਤਾਵਰਨ ਬਚਾਓ, ਪੈਸੇ ਕਮਾਓ’ ਦਾ ਨਾਅਰਾ ਦਿੱਤਾ ਹੈ। ਸਮੁੱਚੀ ਪੰਚਾਇਤ ਨੇ ਸਰਪੰਚ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਅਤੇ ਪਿੰਡ ਨੂੰ ਪੂਰੀ ਤਰਾਂ ਹਰਿਆ ਭਰਿਆ ਬਨਾਉਣ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜਿੱਥੇ ਮਿੰਟੂ ਸਰਪੰਚ ਦੀ ਅਗਵਾਈ ਹੇਠ ਨੌਜਵਾਨਾਂ ਨੇ ਏਦਾਂ  ਦਾ ਹੰਭਲਾ ਮਾਰਿਆ ਹੈ ਜੋ ਹੋਰਨਾਂ ਲਈ ਪ੍ਰੇਰਣਾਦਾਇਕ ਹੈ। ਇਸ ਨਾਅਰੇ ਤਹਿਤ ਪੰਚਾਇਤ ਨੇ ਫਲਦਾਰ ਰੁੱਖ ਵੰਡਣੇ ਸ਼ੁਰੂ ਕੀਤੇ ਹੋਏ ਹਨ ਜਿੰਨ੍ਹਾਂ ਦੇ ਨਾਲੋ ਨਾਲ ਪੈਸੇ ਦਿੱਤੇ ਜਾ ਰਹੇ ਹਨ। ਮਿੰਟੂ ਸਰਪੰਚ ਆਖਦਾ ਹੈ ਕਿ ਜਾਮਣ, ਅੰਬ, ਅਮਰੂਦ ਅਤੇ ਹੋਰ ਕਈ ਤਰਾਂ ਦੇ ਫਲਾਂ ਨਾਲ ਸਬੰਧਤ ਪੌਦੇ ਵੰਡੇ ਜਾ ਰਹੇ ਹਨ। ਪੰਚਾਇਤ ਦਾ ਮੰਨਣਾ ਹੈ ਕਿ ਇੰਨ੍ਹਾਂ ਪੌਦਿਆਂ ਦੇ ਵੱਡੇ ਹੋਣ ਤੋਂ ਬਾਅਦ ਆਬੋ ਹਵਾ ’ਚ ਤਬਦੀਲੀ ਆਏਗੀ ਜਦੋਂਕਿ ਫਲ ਪਿੰਡ ਵਾਸੀਆਂ ਨੂੰ ਸਿਹਤਮੰਦ ਰੱੱਖਣ ਲਈ ਸਹਾਈ ਹੋਣਗੇ।  ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇੰਨ੍ਹਾਂ ਫਲਾਂ ਨੂੰ ਵੇਚਣਾ ਚਾਹੇਗਾ ਤਾਂ ਕੋਈ ਰੋਕ ਟੋਕ ਨਹੀਂ ਹੋਵੇਗੀ। ਮਹੱਤਵਪੂਰਨ ਤੱਥ ਹੈ ਕਿ ਪੌਦਿਆਂ ਦੇ ਪਾਲਣ ਪੋਸ਼ਣ ’ਚ ਆਉਣ ਵਾਲੀਆਂ ਦਿੱਕਤਾਂ ਨੂੰ ਦੇਖਦਿਆਂ ਪੰਚਾਇਤ ਨੇ ਲੋੜ ਪੈਣ ਤੇ ਮਾਲੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ । ਪਿੰਡ ਵਾਸੀਆਂ ’ਚ ਇਸ ਯੋਜਨਾ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੋਗਾ ਦੇ ਪਿੰਡ ਰਣਸੀਹ ਕਲਾਂ ’ਚ ਵਾਤਾਵਰਨ ਸੰਭਾਲ ਲਈ ਲੋਕਾਂ ਦੀ ਸੋਚ ਦਾ ਇਹ ਇੱਕ ਨਮੂਨਾ ਹੈ ਜਿਸ ਲਈ  ਸਮੁੱਚਾ ਪਿੰਡ ਪੰਜਾਬ ਲਈ ਮਿਸਾਲ ਬਣਨ ਜਾ ਰਿਹਾ ਹੈ। ‘ਸਵੱਛ ਭਾਰਤ’ ਦੇਖਣਾ ਹੋਵੇ ਤਾਂ ਪਿੰਡ ਰਣਸੀਂਹ ਕਲਾਂ ਵਿਚੋਂ ਝਲਕਦਾ ਹੈ। ਮੋਗਾ ਜਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਰਗੀ ਧਰਤੀ ਹੇਠਲੇ ਪਾਣੀ ਦੇ ਪੱਧਰ ਪੱਖੋਂ ਡਾਰਕ ਜੋਨ ਬੈਲਟ ਵਿਚ ਪੈਂਦਾ ਇਹ ਪਿੰਡ ਹੁਣ ਮਹਿਕਾਂ ਛੱਡਣ ਲੱਗਾ ਹੈ। ਪਿੰਡ ਦੇ ਨੌਜਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਿੱਥੇ ਜਿੱਥੇ ਪਹਿਲਾਂ ਹਰਿਆਲੀ ਵਿਕਸਤ ਕੀਤੀ ਹੈ ਉਸਦਾ ਐਨਾ ਅਸਰ ਹੋਇਆ ਹੈ ਕਿ ਲੋਕ ਤਣਾਓ ਮੁਕਤ ਹੋਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਨੌਜਵਾਨ ਪੀੜ੍ਹੀ ਹੁਣ ਬਹੁਤ ਹੀ ਚੰਗੇ ਰਾਹ ਪੈ ਗਈ ਹੈ ਅਤੇ  ਤੱਤੇ ਸੁਭਾਅ ਵਾਲੇ ਤਾਂ ਹੁਣ ਪੂਰੀ ਮਿੱਠਤ ਨਾਲ ਗੱਲ ਕਰਨ ਲੱਗੇ ਹਨ ਜੋਕਿ ਆਉਣ ਵਾਲੀਆਂ ਨਸਲਾਂ ਲਈ ਚੰਗਾ ਸ਼ਗਨ ਹੈ। ਦੱਸਣਯੋਗ ਹੈ ਕਿ ਨੌਜਵਾਨ ‘ਮਿੰਟੂ ਸਰਪੰਚ’ ਨੇ ਕੈਨੇਡਾ ਦੀ ਪੱਕੀ ਰਿਹਾਇਸ਼ ਨੂੰ ਠੋਕਰ ਮਾਰਕੇ ਜਦੋਂ ਪਿੰਡ ਵਾਸੀਆਂ ਅੱਗੇ ਆਪਣੀ ਯੋਜਨਾ ਰੱਖੀ ਤਾਂ ਉਨ੍ਹਾਂ ਨੇ ਭਰੋਸਾ ਜਤਾਇਆ। ਪਿੰਡ ਦੇ ਮੁੰਡਿਆਂ ਨੇ ਮਿੰਟੂ ਸਰਪੰਚ ਹੱਥ ਮਿਲਾਏ ਅਤੇ ਦਾਨੀ ਸੱਜਣਾਂ  ਨੇ ਵੱਡਾ ਜਿਗਰਾ ਦਿਖਾਇਆ ਤਾਂ ਜਵਾਨੀ ਦੇ ਜਨੂੰਨ ਨੇ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਵਿਕਾਸ ਕਮੇਟੀ ਦੀ ਦੇਖ ਰੇਖ ’ਚ ਪਿੰਡ ’ਚ ਸੀਵਰੇਜ਼ ਲਾਈਨਾ ਵਿਛਾਈਆਂ ਗਈਆਂ ਹਨ। ਸੀਵਰੇਜ਼ ਦਾ ਪਾਣੀ ਸੋਧਣ ਪਿੱਛੋਂ ਖੇਤੀ ਲਈ ਮੁਫਤ ਦਿੱਤਾ ਜਾਂਦਾ ਹੈ । ਪਿੰਡ ’ਚ ਝੀਲ ਅਤੇ ਲਾਇਬਰੇਰੀ ਬਣਾਈ ਗਈ ਹੈ ਅਤੇ ਵਿਕਾਸ ਨਾਲ ਸਬੰਧਤ ਕਈ ਨਮੂਨੇ ਪੇਸ਼ ਕੀਤੇ ਗਏ ਹਨ। ਵਾਤਵਰਨ ਦੀ ਰਾਖੀ ਅਤੇ ਸੀਵਰੇਜ਼  ਨੂੰ ਬੰਦ ਹੋਣ ਤੋਂ ਬਚਾਉਣ ਲਈ ਪਲਾਸਟਿਕ ਬਦਲੇ ਖੰਡ ਦਿੱਤੀ ਜਾਂਦੀ ਹੈ। ਪਿੰਡ ਰਣਸੀਂਹ ਕਲਾਂ ਨੂੰ ਕੇਂਦਰ ਸਰਕਾਰ ਵੱਲੋਂ ਕੌਮੀ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਵਾਤਾਵਰਨ ਖਾਤਰ ਪਹਿਲਕਦਮੀ:ਮਿੰਟੂ ਸਰਪੰਚ
ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਸਰਪੰਚ ਦਾ ਕਹਿਣਾ ਸੀ ਕਿ ਵਾਤਾਵਰਨ ਬਚਾਉਣ ਲਈ ਅਣਥੱਕ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਣਾ ਤਹਿਤ ਇਹ ਪ੍ਰਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਮੌਜੂਦਾ ਦੌਰ ’ਚ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਹਰੇ ਇਨਕਲਾਬ ਰਾਹੀਂ ਮੁਲਕ ਦੇ ਭੰਡਾਰ ਤਾਂ ਭਰ ਦਿੱਤੇ ਪਰ ਇਹ ਮਨੁੱਖਤਾ ਲਈ ਸ਼ਰਾਪ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਕਰਕੇ ਖੇਤੀ ਤਾਂ ਆਸਾਨ ਹੋ ਗਈ ਪਰ ਵਾਤਾਵਰਣ ਨੂੰ ਅਜਿਹੀ ਮਾਰ ਪਈ ਜਿਸ ਤੋਂ ਹਾਲੇ ਤੱਕ ਸੰਭਲਿਆ ਨਹੀਂ ਜਾ ਸਕਿਆ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਹੀ ਹੁਣ ਰੁੱਖ ਲਾਉਣ ਲਈ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਕਰੀਬ ਇੱਕ ਹਜਾਰ ਪੌਦੇ ਵੰਡੇ ਜਾ ਚੁੱਕੇ ਹਨ।

ਨੌਜਵਾਨਾਂ ਨੇ ਤਾਕਤ ਦਾ ਲੋਹਾ ਮਨਵਾਇਆ
ਸਿਦਕ ਫੋਰਮ ਦੇ ਆਗੂ ਅਤੇ ਸਮਾਜਸੇਵੀ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਪਿੰਡ ਰਣਸੀਂਹ ਕਲਾਂ ਦੇ  ਨੌਜਵਾਨਾਂ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ ਜਿਸ ਦੀ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਕੀਤੀ ਕਟਾਈ ਵਾਤਾਵਰਨ ਲਈ ਬੇਹੱਦ ਮਾਰੂ ਸਿੱਧ ਹੋਈ ਹੈ ਜਿਸ ਲਈ ਇਹ ਰੁੱਖ ਵਰਦਾਨ ਬਣਨਗੇ। ਉਨ੍ਹਾਂ ਆਖਿਆ ਕਿ ਜੇਕਰ ਸਾਰੇ ਹੀ ਪਿੰਡ ਰਣਸੀਂਹ ਕਲਾਂ ਦੀ ਤਰਾਂ ਸੋਚਣ ਤਾਂ ਵਾਤਾਵਰਨ ’ਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।

]]>
https://punjdarya.com/punj-darya/26818/feed 0
ਸਰਬੱਤ ਦਾ ਭਲਾ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੈਨਸ਼ਨ ਦਾ ਪਹਿਲਾ ਚੈਕ ਸੌਂਪਿਆ https://punjdarya.com/punj-darya/26144 https://punjdarya.com/punj-darya/26144#respond Sat, 14 Aug 2021 13:53:16 +0000 https://punjdarya.com/?p=26144 ਹੁਣ ਤੱਕ ਮੋਗਾ ਜਿਲ੍ਹੇ ਦੇ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋਈ – ਚੁਗਾਵਾਂ, ਜਾਨੀਆਂ

ਮੋਗਾ (ਪੰਜ ਦਰਿਆ ਬਿਊਰੋ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਿੰਘੂ ਬਾਰਡਰ ਤੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੋਗਾ ਜਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਸ਼ਹੀਦ ਕਿਸਾਨ ਜੀਤ ਸਿੰਘ ਦੇ ਪਰਿਵਾਰ ਦੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਟਰੱਸਟ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਸ਼ਹੀਦ ਜੀਤ ਸਿੰਘ ਦੀ ਪਤਨੀ ਗੁਰਮੇਲ ਕੌਰ ਨੂੰ ਪੈਨਸ਼ਨ ਦਾ ਪਹਿਲਾ ਚੈਕ ਸੌਂਪਿਆ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਦੋ ਕੇਸ ਹੋਰ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਚਾਰ ਲੋੜਵੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਈ ਮਹੀਨੇ ਪੈਨਸ਼ਨ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਵਿੱਚ ਸ਼ਹੀਦ ਮੇਵਾ ਸਿੰਘ ਖੋਟੇ, ਸ਼ਹੀਦ ਸੁਖਮੰਦਰ ਸਿੰਘ ਰਣਸੀਂਹ, ਸ਼ਹੀਦ ਦਰਸ਼ਨ ਸਿੰਘ ਰੌਲੀ,  ਸ਼ਹੀਦ ਮੱਖਣ ਖਾਂ ਭਿੰਡਰ ਕਲਾਂ ਦੇ ਪਰਿਵਾਰ ਸ਼ਾਮਿਲ ਹਨ। ਉਹਨਾਂ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਤੋਂ ਇਹ ਪੈਨਸ਼ਨ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟਰੱਸਟੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ, ਉਹਨਾਂ ਵਿੱਚੋਂ, ਉਹ ਪਰਿਵਾਰ ਜਿਨ੍ਹਾਂ ਕੋਲ ਜਮੀਨ ਘੱਟ ਹੈ ਤੇ ਪਰਿਵਾਰਾਂ ਨੂੰ ਸਹਾਇਤਾ ਦੀ ਜਰੂਰਤ ਹੈ, ਨੂੰ ਟਰੱਸਟ ਵੱਲੋਂ ਦਸ ਹਜਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ । ਇਸ ਤਹਿਤ ਹੁਣ ਤੱਕ ਪੰਜਾਬ ਵਿੱਚ 221 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਪੈਨਸ਼ਨ ਲਈ ਸਿਰਫ ਉਹਨਾਂ ਕਿਸਾਨਾਂ ਜਾਂ ਮਜਦੂਰਾਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਦੀ ਮੌਤ ਦਿੱਲੀ ਵਿਖੇ ਹੋਈ ਹੈ। ਉਹਨਾਂ ਦੱਸਿਆ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਡਾ. ਉਬਰਾਏ ਜੀ ਵੱਲੋਂ ਰਾਸ਼ਨ, ਜੈਕਟਾਂ, ਚੱਪਲਾਂ, ਦਵਾਈਆਂ, ਘੋੜਿਆਂ ਦੀ ਖੁਰਾਕ ਅਤੇ ਰਿਹਾਇਸ਼ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਦੋਨਾਂ ਬਾਰਡਰਾਂ ਤੇ ਮੈਡੀਕਲ ਕੈਂਪ ਚੱਲ ਰਿਹਾ ਹੈ, ਜਿਸ ਵਿੱਚ ਟਰੱਸਟ ਦੇ ਚਾਰ ਡਾਕਟਰ ਅਤੇ ਪੰਜ ਐਂਬੂਲੈਂਸਾਂ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ ਤੇ ਦਸ ਦਸ ਦਿਨਾਂ ਲਈ ਜਿਲਿਆਂ ਦੀਆਂ ਟੀਮਾਂ ਵੀ ਉਥੇ ਸੇਵਾ ਕਰ ਰਹੀਆਂ ਹਨ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਉਹ ਧਰਤੀ ਤੇ ਲੋੜਵੰਦਾਂ ਦੇ ਮਸੀਹਾ ਹਨ, ਜੋ ਹਰ ਲੋੜਵੰਦ ਦੀ ਅੱਗੇ ਹੋ ਕੇ ਮੱਦਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਹੁਣ ਤੱਕ 30 ਦੇ ਕਰੀਬ ਚੈਰੀਟੇਬਲ ਲਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਤੇ 25 ਹੋਰ ਲੈਬਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 8500 ਦੇ ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ । ਪੁਲਵਾਮਾ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਦਸ ਹਜਾਰ ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ, 200 ਦੇ ਕਰੀਬ ਕਿੱਤਾਮੁਖੀ ਸਿਖਲਾਈ ਕੇਂਦਰ ਚੱਲ ਰਹੇ ਹਨ ਤੇ ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਡਾ. ਉਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉਥੇ ਸਿਹਤ ਵਿਭਾਗ ਨੂੰ ਵੈਂਟੀਲੇਟਰ, ਟਿ੍ਪਲ ਲੇਅਰ ਤੇ ਐਨ 95 ਮਾਸਕ, ਪੀ ਪੀ ਈ ਕਿੱਟਾਂ ਤੇ ਸੈਨੇਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ ਹਨ ਤੇ ਹੁਣ ਫਿਰ ਕਰੋਨਾ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਸਹਾਇਤਾ ਭੇਜ ਰਹੇ ਹਨ । ਇਸ ਮੌਕੇ ਸ਼ਹੀਦ ਕਿਸਾਨ ਦੇ ਪਰਿਵਾਰ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਸਾਡੀ ਔਖੇ ਸਮੇਂ ਬਾਂਹ ਫੜੀ ਹੈ ਤੇ ਸਾਡੇ ਪਰਿਵਾਰ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ । ਇਸ ਮੌਕੇ ਉਕਤ ਤੋਂ ਇਲਾਵਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਚੁਗਾਵਾਂ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਨਰਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਜਸਵੀਰ ਕੌਰ, ਰਾਮ ਸਿੰਘ ਜਾਨੀਆਂ, ਜਸਵੀਰ ਡਾਲਾ, ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਸ਼ਹੀਦ ਜੀਤ ਸਿੰਘ ਦੇ ਪਰਿਵਾਰਕ ਮੈਂਬਰ ਹਾਜਰ ਸਨ ।

]]>
https://punjdarya.com/punj-darya/26144/feed 0